ਉਤਰਾਖੰਡ 'ਚ ਬੱਸ ਨਦੀ 'ਚ ਡਿੱਗੀ, 25 ਮਰੇ

ਉਤਰਾਕਾਸ਼ੀ,3 ਜੁਲਾਈ  : ਉਤਰਾਖੰਡ ਦੇ ਉਤਰਾਕਾਸ਼ੀ ਜ਼ਿਲ੍ਹੇ 'ਚ ਭਟਵਾੜੀ ਖੇਤਰ 'ਚ ਅੱਜ ਤੜਕੇ ਇਕ ਯਾਤਰੂ ਬੱਸ ਦੇ ਭਾਗੀਰਥੀ ਨਦੀ 'ਚ ਡਿੱਗਣ ਕਾਰਨ 25 ਯਾਤਰੀਆਂ ਦੇ ਮਰਨ ਦੀ ਸ਼ੰਕਾ ਜਤਾਈ ਜਾ ਰਹੀ ਹੈ, ਜਦੋਂ ਕਿ 10 ਵਿਅਕਤੀ ਜ਼ਖਮੀ ਹੋਏ ਹਨ। ਜ਼ਿਲ੍ਹੇ ਦੇ ਐਸ ਪੀ ਮੁਖਤਾਰ ਮੋਹਸਿਨ ਨੇ ਦੱਸਿਆ ਕਿ ਜ਼ਖਮੀਆਂ ਨੂੰ ਉਤਰਾਕਾਸ਼ੀ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਸ ਉਤਰਾਕਾਸ਼ੀ ਤੋ ਗੰਗੋਤਰੀ ਜਾ ਰਹੀ ਸੀ ਅਤੇ ਭਟਵਾੜੀ ਦੇ ਕੋਲ ਥੇਰਾਂਗ ਨੇੜੇ ਇਕ ਮੋੜ 'ਤੇ ਡਰਾਈਵਰ ਦੀ ਅਣਗਹਿਲੀ ਕਾਰਨ ਬੱਸ ਭਾਗੀਰਥੀ ਨਦੀ 'ਚ ਜਾ ਡਿੱਗੀ।