ਸਮਲਿੰਗੀ ਸਬੰਧਾਂ ਨੂੰ ਠੀਕ ਦੱਸਣ ਨੂੰ ਜਿਥੇ ਕੁਦਰਤੀ ਨੇਮਾਂ ਅਤੇ ਸਿੱਖੀ ਅਸੂਲਾਂ ਦੇ ਵਿਰੁੱਧ ਕਰਾਰ ਦਿੱਤਾ- ਸਿਮਰਨਜੀਤ ਸਿ

ਬਰਨਾਲਾ, 7 ਜੁਲਾਈ (ਅੰਮ੍ਰਿਤਪਾਲ ਸਿੰਘ ਦੁੱਗ)


 ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਕ ਉਚ ਅਦਾਲਤ ਵੱਲੋਂ ਸਮਲਿੰਗੀ ਸਬੰਧਾਂ ਨੂੰ ਠੀਕ ਦੱਸਣ ਨੂੰ ਜਿਥੇ ਕੁਦਰਤੀ ਨੇਮਾਂ ਅਤੇ ਸਿੱਖੀ ਅਸੂਲਾਂ ਦੇ ਵਿਰੁੱਧ ਕਰਾਰ ਦਿੱਤਾ ਹੈ, ਉਥੇ ਇਸ ਬਾਰੇ ਰਵਾਇਤੀ ਸਿੱਖ ਲੀਡਰਸ਼ਿਪ ਵੱਲੋਂ ਧਾਰੀ ਚੁੱਪ ਦੀ ਵੀ ਸ਼ਖਤ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਅਸਲ ਵਿਚ 1947 ਤੋਂ ਪਿਛੋਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਛੱਡ ਕੇ, ਬਾਕੀ ਸਿੱਖ ਲੀਡਰਸ਼ਿਪ ਕਿਸੇ ਨਾ ਕਿਸੇ ਰੂਪ ਵਿਚ ਕੇਂਦਰੀ ਸਰਕਾਰ ਦੇ ਹੇਠਾਂ ਲੱਗ ਕੇ ਚੱਲਦੀ ਰਹੀ ਹੈ, ਇਸ ਲਈ ਉਹ ਅਦਾਲਤ ਦੇ ਇਸ ਫੈਸਲੇ ਬਾਰੇ ਚੁੱਪ ਹੈ। ਅਸਲ ਵਿਚ ਇਹ ਲੀਡਰਸ਼ਿਪ ਰਾਜਸੀ ਖੇਤਰ ਵਿਚ 377 ਦੀ ਕਾਰਵਾਈ ਕਰਵਾਉਂਦੀ ਆ ਰਹੀ ਹੈ, ਅਦਾਲਤੀ ਫੈਸਲੇ ਉਪਰੰਤ ਉਸ ਨੂੰ ਮਾਨਤਾ ਮਿਲੀ ਸਮਝਦੀ ਹੈ। ਇਕ ਸਵਾਲ ਦੇ ਉਤਰ ਵਿਚ ਕਿਹਾ ਕਿ 377 ਦੀ ਕਾਰਵਾਈ ਬਾਰੇ ਚੁੱਪ ਧਾਰਨਵਾਲਿਆਂ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ, ਕੈਪਟਨ ਅਮਰਿੰਦਰ ਸਿੰਘ, ਦਿੱਲੀ ਵਾਲੇ ਸਰਨੇ ਭਾਜਪਾ ਵਿਚਲੇ ਸਿੱਖ ਅਤੇ ਹੋਰ ਪਾਰਟੀਆਂ ਵਿਚਲੇ ਸਿੱਖ, ਇਕੋ ਲਾਈਨ ਵਿਚ ਖੜੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ (ਅੰਮ੍ਰਿਤਸਰ) ਨਾ 377 ਵਾਲੀ ਕਾਰਵਾਈ ਰਾਜਨੀਤਕ ਪਿੜ ਵਿਚ ਕਰਦਾ ਹੈ ਅਤੇ ਨਾ ਹੀ ਇਸ ਗੈਰ ਕੁਦਰਤੀ ਅਮਲ ਬਾਰੇ ਕਿਸੇ ਫੈਸਲੇ ਨੂੰ ਪ੍ਰਵਾਨ ਕਰਦਾ ਹੈ। ਜੇ 377 ਦੀ ਪ੍ਰਧਾਨਤਾ ਹੁੰਦੀ ਤਾਂ ਇਸ ਨੂੰ ਸਹੀ ਕਹਿਣ ਵਾਲੇ ਜੱਜ ਕਿਵੇਂ ਪੈਦਾ ਹੁੰਦੇ। ਸ੍ਰੀ ਮਾਨ ਜੋ ਪਾਰਟੀ ਦੇ ਨਵ ਨਿਯੁਕਤ ਜਨਰਲ ਸਕੱਤਰ ਗੁਰਿੰਦਰਪਾਲ ਸਿੰਘ ਧਨੌਲਾ ਦੇ ਨਿਵਾਸ ਉਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਲਾਹ ਨਾ ਕਰਨ ਦਾ ਵਤੀਰਾ ਹਿੰਦੂਵਾਦੀ ਦ੍ਰਿਸ਼ਟੀ ਤੋਂ ਹੈ। ਇਹ ਸਾਨੂੰ ਸਿੱਖਾਂ ਨੂੰ, ਪੰਜਾਬੀਆਂ ਨੂੰ ਵਾਰਾ ਨਹੀਂ ਖਾਂਦਾ। ਸਾਡੀ ਬੋਲੀ, ਸਭਿਆਚਾਰ, ਇਤਿਹਾਸ ਪਾਕਿ ਦੇ ਲੋਕਾਂ ਨਾਲ ਸਾਂਝਾ ਹੈ। ਅਸੀਂ ਦੋਹਾਂ ਦੇਸ਼ਾਂ ਵਿਚ ਗੱਲਬਾਤ ਚਾਹੁੰਦੇ ਹਾਂ। ਉਹਨਾਂ ਕਿਹਾ ਕਿ 1947 ਵੇਲੇ ਮਾਸਟਰ ਤਾਰਾ ਸਿੰਘ ਨੇ ਮੁਸਲਿਮ ਲੀਗ ਦਾ ਝੰਡਾ ਪਾੜਿਆ ਜਿਸ ਕਾਰਨ ਕਟਾ ਵਡੀ ਸ਼ੁਰੂ ਹੋਈ। ਹੁਣ ਉਹੋ ਜਿਹੀ ਹੀ ਗਲਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰੂਸੀ ਦੌਰੇ ਸਮੇਂ ਪਾਕਿਸਤਾਨ ਦੇ ਪ੍ਰਧਾਨ ਜ਼ਰਦਾਰੀ ਨੂੰ ਮਿਲਣ ਬਾਰੇ ਵੋਟਰਾਂ ਦਾ ਫਤਵਾ ਨਾ ਹੋਣ ਦੀ ਗੱਲ ਕਰਕੇ, ਕੀਤੀ ਹੈ। ਉਹਨਾਂ ਸੰਤ ਬਲਬੀਰ ਸਿੰਘ ¦ਮੇ ਜੱਟਪੁਰਾ ਦੀ ਗ੍ਰਿਫਤਾਰੀ ਅਤੇ ਉਹਨਾਂ ਉਤੇ ਕੀਤੇ ਜਾ ਰਹੇ ਤਸ਼ੱਦਦ ਦੀ ਸ਼ਖਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਕਿਸੇ ਸੋਚੀ ਸਮਝੀ ਨੀਤੀ ਤਹਿਤ ਸਿੱਖਾਂ ਉਤੇ ਗਲਤ ਇਲਜਾਮ ਲਾ ਰਹੀ ਹੈ। ਪਹਿਲਾਂ ਜਥੇਦਾਰ ਰੋਡੇ, ਰਵੀਇੰਦਰ ਸਿੰਘ ਆਦਿ ਉਤੇ ਹੁਸ਼ਿਆਰਪੁਰ ਵਿਚ ਕੇਸ ਬਣਾਇਆ ਸੀ। ਉਹਨਾਂ ਕਿਹਾ ਕਿ ਹੁਣ ਜੋ ਰਿਕਵਰੀ ਵਿਖਾਈ ਹੈ, ਇਹ ਪੁਰਾਣੀ ਹੀ ਹੈ। ਉਹਨਾਂ ਮੰਗ ਕੀਤੀ ਕਿ ¦ਮੇ ਜੱਟਪੁਰਾ ਤੋਂ ਗ੍ਰਿਫਤਾਰ ਕੀਤੇ ਸਾਰੇ ਵਿਅਕਤੀ ਤੁਰੰਤ ਅਦਾਲਤ ਵਿਚ ਪੇਸ਼ ਕੀਤੇ ਜਾਣ ਅਤੇ ਤਸ਼ੱਦਦ ਲਈ ਰਿਮਾਂਡ ਲੈਣੇ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਸਰਕਾਰ ਨੂੰ ਸਿੱਖ ਰਾਜਸੀ ਕੈਦੀਆਂ ਨਾਲ ਠੀਕ ਵਰਤਾਓ ਕਰੇ। ਗੁਰੂ ਗੋਬਿੰਦ ਸਿੰਘ ਦੀ ਕਲਗੀ ਵਿਵਾਦ ਬਾਰੇ ਪੁੱਛੇ ਸਵਾਲਾਂ ਦੇ ਉਤਰ ਵਿਚ ਸ੍ਰੀ ਮਾਨ ਨੇ ਕਿਹਾ ਕਿ ਜੋ ਲੈ ਕੇ ਆਏ ਹਨ, ਪਹਿਲਾਂ ਤਾਂ ਇਹ ਸਪੱਸ਼ਟ ਕਰਨ ਕਿ ਇਹ ਕਿਥੋਂ ਤੇ ਉਹਨਾਂ ਪਾਸ ਕਿਵੇਂ ਆਈ। ਹੁਣ ਤੱਕ ਕਿਥੇ ਰੱਖੀ ਹੋਈ ਸੀ। ਪ੍ਰੈਸ ਕਾਨਫਰੰਸ ਮੌਕੇ ਵਰਕਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਨਾਰੀਕੇ, ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ, ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੱਦੋਵਾਲੀਆ, ਧੰਨਾ ਸਿੰਘ ਠੀਕਰੀਵਾਲਾ, ਜੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ ਸੰਘੇੜਾ, ਜਗਤਾਰ ਸਿੰਘ ਸਹਿਜੜਾ, ਬਚਿੱਤਰ ਸਿੰਘ ਸੰਘੇੜਾ, ਜਥੇਦਾਰ ਸਰਬਜੀਤ ਸਿੰਘ, ਮਨਜੀਤ ਸਿੰਘ ਮਰਾਦੀਆ ਆਦਿ ਆਗੂ ਵੀ ਮੌਜੂਦ ਸਨ।