ਪੱਖਪਾਤੀ ਰਵੱਈਏ ਕਾਰਨ ਲੋਕ ਪਾਣੀ ਨੂੰ ਤਰਸੇ
ਬਨੂੜ, 7 ਜੁਲਾਈ :  ਇੱਥੋਂ ਨਜ਼ਦੀਕੀ ਪਿੰਡ ਘੜਾਮਾ ਵਿਖੇ ਟਿਊਬਵੈਲ ਅਪਰੇਟਰ ਦੇ ਪੱਖਪਾਤੀ ਰਵੱਈਏ ਕਾਰਨ ਅੱਧੇ ਪਿੰਡ ਦੇ ਲੋਕ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਹਾਉਣ ਜਾਂ ਕੱਪੜੇ ਧੋਣ ਤਾਂ ਦੂਰ ਦੀ ਗੱਲ ਸਾਨੂੰ ਪੀਣ ਲਈ ਪਾਣੀ ਦੀ ਬੂੰਦ ਬੂੰਦ ਨੂ ਤਰਸ ਰਹੇ ਹਾਂ। ਲੋਕ ਘਰਾਂ ਵਿਚ ਪਾਲੇ ਪਾਲਤੂ ਦੁਧਾਰੂ ਪਸ਼ੂਆਂ ਆਦਿ ਨੂੰ ਪਾਣੀ ਪਿਲਾਉਣ ਤੋਂ ਵੀ ਆਵਾਜ਼ਾਰ ਹਨ।  ਉਨ੍ਹਾਂ ਨੇ ਕਿਹਾ ਕਿ ਪਿੰਡ ਘੜਾਮਾ ਨੂੰ ਪਾਣੀ ਦੀ ਸਪਲਾਈ ਜਨਸਿਹਤ ਵਿਭਾਗ ਵੱਲੋਂ ਲਗਾਏ ਸਰਕਾਰੀ ਟਿਊਬਵੈਲ ਨੂੰ ਚਲਾਉਣ ਵਾਲਾ ਉਪਰੇਟਰ ਮੋਹਨ ਸਿੰਘ ਜੋ ਕਿ ਪਿੰਡ ਘੜਾਮਾ ਦਾ ਵਸਨੀਕ ਹੈ। ਆਪਣੀ ਚਲਾਕੀ ਅਤੇ ਪੱਖਪਾਤੀ ਰਵੱਈਏ ਸਦਕਾ ਪਿੰਡ ਵਾਸੀਆਂ ਨੂੰ ਪਿਛਲੇ ਇਕ ਮਹੀਨੇ ਤੋਂ ਅੱਧੇ ਪਿੰਡ ਵਿਚ ਪਾਣੀ ਨਾ ਛੱਡ ਕੇ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੂੰ ਮਜਬੂਰਨ ਪਾਣੀ ਦੇ ਟੈਂਕਰ ਖਰੀਦ ਕੇ, ਮੋਟਰਾਂ ਆਦਿ ਤੋਂ ਪਾਣੀ ਭਰ ਕੇ ਡੰਗ ਟਪਾ ਰਹੇ ਹਨ, ਪਰ ਇਸ ਉਪਰੇਟਰ ਨੂੰ ਕੋਈ ਫਰਕ ਨਹੀਂ ਹੈ। 
  ਪਿੰਡ ਵਿਚ ਪਾਣੀ ਦੀ ਘਾਟ ਨਾਲ ਜੱਦੋਂ ਜਹਿਦ ਕਰ ਰਹੇ ਰਣਜੀਤ ਸਿੰਘ, ਸਰਪੰਚ ਜਰਨੈਲ ਸਿੰ, ਧਰਮ ਸਿੰਘ, ਮੰਗਤ ਸਿੰਘ, ਤਰਲੋਚਨ ਸਿੰਘ, ਰਣਜੀਤ ਕੌਰ, ਕੇਹਰ ਕੌਰ, ਜਸਪਾਲ ਕੌਰ, ਬਚਨ ਕੌਰ, ਜੋ ਕਿ ਪਾਣੀ ਦੀ ਪ੍ਰਾਪਤੀ ਲਈ ਪਾਵਰ ਬਿਜਲੀ ਸਪਲਾਈ ਨੂੰ ਉਡੀਕਦੇ ਰਹਿੰਦੇ ਹਨ ਕਿ ਕਦੋਂ ਬਿਜਲੀ ਆਵੇ ਤੇ ਕੋਦਂ ਉਹ ਪਾਣੀ ਭਰਨ, ਨੇ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਡਾ. ਮੇਵਾ ਸਿੰਘ ਦੀ ਅਗਵਾਈ ਵਿਚ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲ ਫਰਿਆਦ ਵੀ ਕਰ ਚੁੱਕੇ ਹਨ, ਪਰ ਸਿਵਾਏ ਲਾਰੇ ਤੋਂ ਕੋਈ ਵੀ ਕਾਰਵਾਈ ਨਹੀਂ ਹੋ ਸਕੀ।
 ਪਿੰਡ ਦੇ ਸਾਬਕਾ ਸਰਪੰਚ ਸੂਬੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਪਾਣੀ ਦੀ ਸਮੱਸਿਆ ਕਾਰਨ ਉਹ ਆਪਣੇ ਖੇਤਾਂ ਵਿਚ ਲੱਗੇ ਝੋਨੇ ਨੂੰ ਤਰਜੀਹ ਨਹੀਂ ਦਿੰਦਾ, ਬਲਕਿ ਮੋਟਰ ਤੋਂ ਲੋਕ ਨਹਾਉਣ ਧੋਣ ਅਤੇ ਪੀਣ ਲਈ ਪਾਣੀ ਸਟੋਰ ਕਰਕੇ ਆਪਣਾ ਡੰਗ ਸਾਰ ਰਹੇ ਹਨ। ਇਸ ਤਰ੍ਹਾਂ ਜਨ ਸਿਹਤ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਤੋਂ ਦੁਖੀ ਪਿੰਡ ਦੇ ਨੌਵਜਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਆਪਣੇ ਪਿੰਡ ਦੇ ਵਿਚ ਟਿਊਬਵੈਲ ਲਗਾਉਣ ਲਈ ਆਪਣੇ ਸਰੀਰ ਦੇ ਕੀਮਤੀ ਅੰਗਾਂ ਨੂੰ ਵੇਚਣ ਲਈ ਤਿਆਰ ਹੈ।
 ਇਸ ਤਰ੍ਹਾਂ ਇਸ ਟਿਊਬਵੈਲ ਤੋਂ ਪਿੰਡ ਮੋਹੀ ਖੁਰਦ ਦੇ ਜਿੱਥੇ ਕਿ 15 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ, ਉਹ ਵੀ ਜਨਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਬਹੁਤ ਹੀ ਘਟੀਆਂ ਜੀਵਨ ਬਤੀਤ ਕਰ ਰਹੇ ਹਨ। ਘੜਾਮਾ ਪਿੰਡ ਦੇ ਵਸਨੀਕਾਂ ਨੇ ਉਪਰੋਕਤ ਉਪਰੇਟਰ ਦੀ ਤੁਰੰਤ ਬਦਲੀ ਕਰਕੇ ਸਹੀ ਪਾਣੀ ਸਪਲਾਈ ਕਰਵਾਉਣ ਦੀ ਮੰਗ ਕੀਤੀ ਹੈ।
 ਜਦ ਇਸ ਮਾਮਲੇ ਵਿਚ ਟਿਊਬਵੈਲ ਉਪਰੇਟਰ ਮੋਹਨ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਸ ਨ ਤੌਖਲ ਰਵੱਈਏ 'ਚ ਕਿਹਾ ਕਿ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਬਲਕਿ ਬਿਜਲੀ ਕੱਟਾਂ ਕਾਰਨ ਇਹ ਸਮੱਸਿਆ ਆ ਰਹੀ ਹੈ। ਜਦੋਂ ਇਕ ਮਾਮਲੇ ਦੇ ਸਬੰਧ ਵਿਚ ਜਨ ਸਿਹਤ ਵਿਭਾਗ ਦੇ ਐਸ ਸੀ ਪਟਿਆਲਾ ਭੱਟੀ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਤੁਰੰਤ ਇਸ ਸਮੱਸਿਆ ਦਾ ਨਿਪਟਾਰਾ ਕਰਕੇ ਢੁੱਕਵੀਂ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ, ਜਦਕਿ ਐਸ ਡੀ ਓ ਐਮ ਕੇ ਭਟਨਾਗਰ ਨੇ ਸਮੁੱਚੀ ਸਮੱਸਿਆਾ ਲਈ ਥਾਂ ਥਾਂ ਲੱਗੇ ਟੁੱਲੂ ਪੰਪ ਤੇ ਬਿਜਲੀ ਕੇ ਕੱਟਾਂ 'ਤੇ ਗੱਲ ਸੁੱਟੀ ਅਤੇ ਜਲਦੀ ਹੱਲ ਕੱਢਣ ਦੀ ਵੀ ਗੱਲ ਕੀਤੀ॥