ਫੋਨ ਬਠਿੰਡੇ ਚੱਲਦੇ, ਬਿੱਲ ਨਥੇਹੇ ਪਹੁੰਚੇ
ਸੀਂਗੋ ਮੰਡੀ, 7 ਜੁਲਾਈ  : ਇਸ ਨੂੰ ਰਿਲਾਇੰਸ ਅਧਿਕਾਰੀਆਂ ਦੀ ਅਣਗਹਿਲੀ ਦਾ ਨਤੀਜਾ ਸਮਝਿਆ ਜਾਵੇ ਜਾਂ ਕੁਝ ਹੋਰ ਕਿ ਬਠਿੰਡਾ ਦੇ ਫੋਨ ਏਰੀਆ ਕੋਡ 0164 ਅੰਦਰ ਚੱਲ ਰਹੇ ਰਿਲਾਇੰਸ ਦੇ ਫੋਨ ਨੰਬਰ 3204553 ਦਾ ਬਿੱਲ ਤਹਿਸੀਲ ਤਲਵੰਡੀ ਸਾਬੋ ਦੇ ਫੋਨ ਏਰੀਆ ਕੋਡ 01665 ਅਧੀਨ ਆਉਂਦੇ ਹਨ। ਪਿੰਡ ਨਥੇਹਾ ਦੀ ਵਸਨੀਕ ਕਰਮਜੀਤ ਕੌਰ ਪਤਨੀ ਬਲਵੀਰ ਸਿੰਘ ਨਥੇਹਾ ਦੇ ਨਾਂਅ ਉਪਰ ਆ ਗਿਆ। ਕਿਸੇ ਅਣਹੋਣੀ ਦੇ ਡਰੋਂ ਸਮੇਤ ਬਿੱਲ ਇਸ ਪੱਤਰਕਾਰ ਕੋਲ ਪਹੁੰਚੇ ਉਕਤ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਦੋ ਢਾਈ ਸਾਲ ਪਹਿਲਾਂ ਰਿਲਾਇੰਸ ਦਾ ਇਕ ਨੰਬਰ 01655-320520 ਆਪਣੇ ਘਰ ਲਵਾਇਆ ਸੀ, ਜੋ ਕਰੀਬ ਇਕ ਸਾਲ ਪਹਿਲਾਂ ਉਨ੍ਹਾਂ ਨੇ ਕੰਪਨੀ ਦੇ ਬਠਿੰਡਾ ਸਥਿਤ ਦਫਤਰ ਵਿਚ ਹਾਜ਼ਰ ਅਧਿਕਾਰੀਆਂ ਗੁਰਸਵੇਕ ਸਿੰਘ ਅਤੇ ਨਰੇਸ਼ ਕੁਮਾਰ ਕੋਲ ਜਮ੍ਹਾਂ ਕਰਵਾ ਦਿੱਤਾ ਸੀ, ਪ੍ਰੰਤੂ ਹੁਣ ਉਸ ਸਮੇਂ ਉਨ੍ਹਾਂ ਦੀਪਤਨੀ ਸਮੇਤ ਸਾਰੇ ਪਰਿਵਾਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਕੰਪਨੀ ਦੇ ਦੋ ਮੁਲਜ਼ਮ ਛੇ ਸੌ ਛੇਤੀ ਰੁਪਏ ਦਾ ਬਿਲ ਫੋਨ ਨੰਬਰ 0164-3204533 ਲੈ ਕੇ ਉਨ੍ਹਾਂ ਦੇ ਘਰ ਆਏ ਅਤੇ ਇਸ ਫੋਨ ਦਾ ਬਿੱਲ ਭਰਨ ਲਈ ਕਹਿਣ ਲੱਗੇ।
 ਬਿੱਲ ਦੇਖਣ ਤੋਂ ਪਤਾ ਲੱਗਿਆ ਕਿ ਬਠਿੰਡਾ ਦੇ ਕੋਡ ਵਿਚ ਕਰਮਜੀਤ ਕੌਰ ਵਾਸੀ ਨਥੇਹਾ ਉਕਤ ਦੇ ਨਾਂਅ ਉਪਰ ਕਥਿਤ ਤੌਰ 'ਤੇ ਜਾਅਲੀ ਕੁਨੈਕਸ਼ਨ ਚਲਾਇਆ ਜਾ ਰਿਹਾ ਹੈ। ਬਲਵੀਰ ਸਿੰਘ ਨੇ ਦੱਸਿਆ ਕਿ ਉਹ ਜਲਦੀ ਹੀ ਐਸ ਐਸ ਪੀ ਬਠਿੰਡਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਸਮੇਤ ਹੋਰ ਉਚ ਅਧਿਕਾਰੀਆਂ ਨੂੰ ਮਿਲ ਕੇ ਇਸ ਸਬੰਧੀ ਜਾਣੂ ਕਰਵਾ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਨਗੇ।ਜਦੋਂ ਇਸ ਸਬੰਧੀ ਰਿਲਾਇੰਸ ਅਧਿਕਾਰੀ ਗੁਰਸੇਵਕ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ  ਕਿਹਾ ਕਿ ਅਜਿਹੀਆਂ ਗਲਤੀਆਂ ਆਮ ਤੌਰ 'ਤੇ ਹੋ ਹੀ ਜਾਂਦੀਆਂ ਹਨ।