ਥਾਈਲੈਂਡ ਤੋਂ ਪਰਤੇ ਪਤੀ-ਪਤਨੀ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ
ਜਲੰਧਰ, 7 ਜੁਲਾਈ : ਸਥਾਨਕ ਮਾਡਲ ਟਾਊਨ ਨਿਵਾਸੀ ਪਤੀ-ਪਤਨੀ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕਰ ਦਿੱਤੀ ਗਈ ਹੈ। ਇਹ ਜੋੜ ਜਲੰਧਰ ਦੇ ਰਹਿਣ ਵਾਲੇ ਉਨ੍ਹਾਂ 12 ਵਿਅਕਤੀਆਂ ਵਿਚੋਂ ਹੈ ਜੋ ਥਾਈਲੈਂਡ ਘੁੰਮਣ ਗਏ ਸਨ ਅਤੇ ਲੰਘੀ ਤਾਰੀਕ ਨੂੰ ਵਾਪਸ ਪਰਤੇ। ਵਾਪਸ ਪਰਤਣ 'ਤੇ ਗਰੁੱਪ ਵਿਚੋਂ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਨੇ ਸਥਾਨਕ ਸਿਵਲ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਇਨ੍ਹਾਂ 12 ਵਿਅਕਤੀਆਂ ਵਿਚੋਂ 3 ਸੈਂਪਲ ਦਿੱਲੀ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਪਤੀ-ਪਤਨੀ ਦੇ ਸੈਂਪਲ ਪਾਜ਼ੇਟਿਵ ਪਾਏ ਗਹੇ ਜਦਕਿ ਤੀਸਰੇ ਵਿਅਕਤੀ ਦੇ ਟੈਸਟ ਨੈਗੇਟਿਵ ਪਾਏ ਗਏ। ਜ਼ਿਲ੍ਹਾ ਸਿਹਤ ਅਫਸਰ ਡਾ. ਰੂਪ ਲਾਲ ਨੇ ਦੱਸਿਆ ਕਿ ਬਾਕੀ 9 ਵਿਅਕਤੀਆਂ ਵਿਚੋਂ ਦੋ ਵਿਅਕਤੀ ਬਿਲਕੁੱਲ ਠੀਕ-ਠਾਕ ਜਦ ਕਿ ਬਾਕੀ ਵਿਅਕਤੀਆਂ ਦੇ ਸੈਂਪਲ ਦਿੱਲੀ ਭੇਜੇ ਗਏ ਹਨ, ਜਿਨ੍ਹਾ ਦੀ ਰਿਪੋਰਟ ਉਡੀਕੀ ਜਾ ਰਹੀ ਹੈ। 
  ਡਾ. ਰੂਪ ਲਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਡਾਕਟਰਾਂ ਦੀਆਂ ਟੀਮਾਂ ਵਿਭਾਗ ਵੱਲੋਂ ਡਾਕਟਰਾਂ ਦੀਆਂ ਟੀਮਾਂ ਇਨ੍ਹਾਂ ਵਿਅਕਤੀਆਂ ਦੇ ਸੰਪਰਕ 'ਚ ਆਉਣ ਵਾਲੇ ਹੋਰਨਾਂ ਲੋਕਾਂ ਦੀ ਪਛਾਣ ਲਈ ਸਰਵੇ ਕਰ ਰਹੀਆਂ ਹਨ।
 ਉਨ੍ਹਾਂ ਕਿਹਾ ਕਿ ਉਕਤ ਪਤੀ-ਪਤਨੀ ਨੂੰ ਸਿਵਲ ਹਸਪਤਾਲ ਦਾਖਲ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਹਦਾਇਤਾਂ ਅਨੁਸਾਰ ਜਾਰੀ ਹੈ ਅਤੇਬਾਕੀ ਵਿਅਕਤੀਆਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।