ਪਾਕਿ 'ਤੇ ਭਾਰਤ ਦਾ 300 ਕਰੋੜ ਰੁਪਏ 60 ਸਾਲ ਤੋਂ ਬਾਕਾਇਦਾ
ਨਵੀਂ ਦਿੱਲੀ, 7 ਜੁਲਾਈ  : ਪਾਕਿਸਤਾਨ ਤੋਂ ਭਾਰਤ ਨੇ ਅਜੇ ਵੀ ਵੰਡ ਤੋਂ ਪਹਿਲਾਂ ਦਾ 300 ਕਰੋੜ ਰੁਪੲੈ ਦ ਕਰਜ਼ਾ ਵਸੂਲਣਾ ਹੈ। ਇਹ ਕਰਜ਼ਾ ਉਸ ਵੇਲੇ ਤੋਂ ਸਾਲ-ਦਰ-ਸਾਲ ਉਸੇ ਤਰ੍ਹਾਂ ਖੜਾ ਹੈ ਅਤੇ ਸਰਕਾਰੀ ਬਜਟ ਵਿਚ ਉਸ ਨੂੰ ਦੇਣਦਾਰੀ ਵਿਸ਼ੇ ਅਧੀਨ ਦਰਸਾਇਆ ਜਾਂਦਾ ਹੈ। ਬਜਟ ਵਿਚ ਇਸਦਾ ਜ਼ਿਕਰ ਪਾਕਿਸਤਾਨ 'ਤੇ ਵੰਡ ਤੋਂ ਪਹਿਲਾਂ ਦੇ ਕਰਜ਼ੇ ਦੀ ਹਿੱਸੇਦਾਰੀ ਦੀ ਰਕਮ ਵਜੋਂ ਕੀਤਾ ਗਿਆ ਹੈ ਅਤੇ ਰਕਮ 300 ਕਰੋੜ ਰੁਪਏ ਦਿਖਾਈ ਗਈ ਹੈ। ਪਕਿਸਤਾਨ ਨੇ ਭਾਵੇਂ ਕਰਜ਼ੇ ਦੀ ਇੱਕ ਰਕਮ ਹੁਣ ਤੱਕ ਨਾ ਅਦਾ ਕੀਤੀ ਹੋਵੇ ਪਰ ਭਾਰਤ ਨੇ ਵੰਡ ਤੋਂ ਪਹਿਲਾਂ ਦੇ ਆਪਣੇ 50 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ 1947 ਵਿਚ ਹੀ ਕਰ ਦਿੱਤਾ ਸੀ। ਆਜ਼ਾਦ ਭਾਰਤ ਵਿਚ ਪਹਿਲੀ ਵਾਰੀ 1950-51 ਦੇ ਬਜਟ ਵਿਚ ਇਹ 300 ਕਰੋੜ ਰੁਪਏ ਦੀ ਰਕਮ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਹਕਰਜ਼ਾ ਜਿਓਂ ਦਾ ਤਿਓਂ ਖੜ੍ਹਾ ਹੈ।