ਗੰਗੋਤਰੀ ਗਲੇਸ਼ੀਅਰ 18.80 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਖੁਰ ਰਿਹੈ

ਨਵੀਂ ਦਿੱਲੀ, 9 ਜੁਲਾਈ  :  ਵਾਤਾਵਰਣ ਤੇ ਜੰਗਲਾਤ ਮੰਤਰੀ ਜੈਰਾਮ ਰਮੇਸ਼ ਨੇ ਅੱਜ ਦੱਸਿਆ ਕਿ 1935 ਤੋਂ 1996 ਦੌਰਾਨ ਗੰਗੋਤਰੀ ਗਲੇਸ਼ੀਅਰ 18.80 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਘਟਿਆ ਸੀ। ਉਨ੍ਹਾਂ ਦੱਸਿਆ ਕਿ ਜਿਓਲੋਜੀਕਲ ਸਰਵੇ ਆਫ ਇੰਡੀਆ ਜੀ ਐਸ ਆਈ ਵੱਲੋਂ ਕੀਤੇ ਅਧਿਐਨਾਂ ਤੋਂ ਸਰਵੇਖਣਾਂ ਮੁਤਾਬਕ ਗੰਗੋਤਰੀ ਸਮੇਤ ਹਿਮਾਲਿਆ ਦੇ ਗਲੇਸ਼ੀਅਰਾਂ ਵੱਖ ਵੱਖ ਖਿੱਤਿਆਂ 'ਚ ਵੱਖ-ਵੱਖ ਰਫਤਾਰ ਨਾਲ ਘੱਟ ਰਹੇ ਹਨ। ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਕੰਮ ਅਨੁਸਾਰ 1971 ਤੋਂ 2004 ਤੱਕ ਗੰਗੋਤਰੀ ਗਲੇਸ਼ੀਅਰਾਂ 17.15 ਮੀਟਰ ਪ੍ਰਤੀ ਸਾਲ ਘਟਿਆ।  ਅਰਥ ਸਾੲੰਸਿਜ਼ ਦੇ ਕੇਂਦਰੀ ਰਾਜ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਅੰਟਾਰਕਟਿਕਾ 'ਚ ਕੰਮ ਕਰ ਰਹੇ ਭਾਰਤੀ ਵਿਗਿਆਨੀਆਂ ਅਨੁਸਾਰ ਇਸ ਪੱਛਮੀ ਸ਼ਿਰਮੇਕਰ ਰੇਂਜ 'ਚ ਬਰਫ ਦੇ ਘਾਣ ਦਾ ਅਧਿਐਨ ਕਰ ਰਹੇ

 ਹਨ। ਉਨ੍ਹਾਂ ਪੁੱਛਿਆ ਗਿਆ ਸੀ ਕਿ ਅੰਟਾਰਕਟਿਕਾ ਵਿਚ ਆਲਮੀ ਤਪਸ਼ ਸਬੰਧੀ ਕੋਈ ਅਧਿਐਨ ਕੀਤਾ ਜਾ ਰਿਹਾ ਹੈ ਜਾਂ ਨਹੀਂ।
 ਸ੍ਰੀ ਚਵਾਨ ਨੇ ਦੱਸਿਆ ਕਿ ਹੋਰ ਮੁਲਕਾਂ 'ਚ ਵਿਗਿਆਨੀਆਂ ਨਾਲ ਅੰਟਾਰਕਟਿਕਾ 'ਚ ਕੰਮ ਕਰ ਰਹੇ ਵਿਗਿਆਨੀ ਸਾਲਾਂ ਤੋਂ ਪ੍ਰਾਪਤ ਆਂਕੜਿਆਂ ਦਾ ਵਿਸ਼ਲੇਸ਼ਣ ਕਰਦੇ ਹਨ ਤਾਂ ਕਿ ਕਿਸੇ ਸਿੱਟੇ 'ਤੇ ਪੁੱਜਿਆ ਜਾ ਸਕੇ। ਦਰਿਆਵਾਂ ਨੂ ੰਜੋੜਨ ਲਈ ਸਹਿਯੋਗ ਮੰਗਿਆ : ਦਰਿਆਈ ਪਾਣੀਆਂ ਨੂੰ ਵੰਡਣ ਲਈ ਰਾਜਾਂ 'ਚ ਸਹਿਮਤੀ ਬਣਾਉਣ ਲਈ ਸੰਸਦ ਮੈਂਬਰਾਂ ਨੂੰ ਸਹਿਯੋਗ ਦੇਣ ਦਾ ਸੱਦਾ ਦਿੰਦਿਆਂ ਜਲ ਸਰੋਤਾਂ ਸਬੰਧੀ ਮੰਤਰੀ ਪੀ ਕੇ ਬਾਂਸਲ ਨੇ ਅੱਜ ਲੋਕ ਸਭਾ 'ਚ ਕਿਹਾ ਕਿ ਪੰਜ ਦਰਿਆਵਾਂ ਲਿੰਕ ਪ੍ਰੋਗਰਾਮਾਂ ਦੀ ਤਰਜੀਹੀ ਲਿੰਕ ਵਜੋਂ ਪਛਾਣ ਕੀਤੀ ਗਈ ਹੈ।