ਖਰਚਾ 1500 ਕਰੋੜ ਤੇ ਤਿਆਰੀ ਅੱਧੀ

ਨਵੀਂ ਦਿੱਲੀ, 11 ਜੁਲਾਈ  : ਅਗਲੇ ਸਾਲ ਅਕਤੂਬਰ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਹੁਣ ਤੱਕ ਵੱਖ-ਵੱਖ ਸਟੇਡੀਅਮਾਂ ਦੇ ਨਿਰਮਾਣ 'ਚ 1493 ਕਰੋੜ ਰੁਪਏ ਖ਼ਰਚ ਕਰ ਦਿੱਤੇ ਗਏ ਹਨ ਪਰ ਹਾਲੇ ਤੱਕ ਅੱਧਾ ਕੰਮ ਵੀ ਨਹੀਂ ਹੋ ਸਕਿਆ ਹੈ ਅਤੇ ਇਸ ਦਰਮਿਆਨ ਅਨੁਮਾਨਿਤ ਬਜਟ ਵੀ ਕਈ ਅਰਬ ਵਧ ਗਿਆ ਹੈ। ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਪਿਛਲੇ ਇੱਕ ਸਾਲ ਤੋਂ ਜ਼ੋਰਾਂ 'ਤੇ ਚੱਲ ਰਹੀ ਹੈ ਪਰ ਆਪ ਖੇਡ ਮੰਤਰੀ ਨੇ ਸੰਸਦ 'ਚ ਮੰਨਿਆ ਕਿ ਜ਼ਿਆਦਾਤਰ ਸਟੇਡੀਅਮਾਂ 'ਚ ਹਾਲੇ ਅੱਧਾ ਕੰਮ ਹੀ ਹੋ ਸਕਿਆ ਹੈ। ਉਂਝ ਖੇਡ ਮੰਤਰਾਲੇ ਅਨੁਸਾਰ ਇਸ ਕੰਮ 'ਚ ਵੀ ਲਗਭਗ 1493 ਕਰੋੜ ਰੁਪਏ ਖ਼ਰਚ ਹੋ ਗਏ ਹਨ। ਇਹੀ ਨਹੀਂ ਜਦੋਂ ਇਨ੍ਹਾਂ ਸਟੇਡੀਅਮਾਂ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ ਤਾਂ ਇਸ ਲਈ 3792 ਕਰੋੜ ਰੁਪਏ ਵੰਡੇ ਗਏ ਸਨ ਪਰ ਹੁਣ ਇਹ ਖ਼ਰਚ ਵਧ ਕੇ 4644 ਕਰੋੜ ਹੋ ਗਿਆ ਹੈ।
 ਭਾਵ ਹੁਣ ਅੰਦਾਜੇ ਅਨੁਸਾਰ ਲਾਗਤ 'ਚ 852 ਕਰੋੜ ਰੁਪਏ ਦਾ ਵਾਧਾ ਹੋ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਵਿਕਾਸ ਅਥਾਰਟੀ ਨਾਲ ਮਿਲ ਕੇ ਬਣਾਏ ਜਾ ਰਹੇ ਖੇਲ ਗਾਂਵ 'ਤੇ ਅੰਦਾਜ਼ੇ ਅਨੁਸਾਰ ਕਰੀਬ ਦੋ ਗੁਣਾ ਜ਼ਿਆਦਾ ਖ਼ਰਚ ਹੋਣ ਦੀ ਉਮੀਦ ਹੈ ਖੇਲ ਗਾਂਵ ਬਣਾਉਣ ਲਈ 325 ਕਰੋੜ ਦਾ ਅੰਦਾਜ਼ਾ ਲਾ ਕੇ ਪੈਸਾ ਵੰਡਿਆ ਗਿਆ ਸੀ। ਜਿਸ 'ਚੋਂ 276 ਕਰੋੜ ਰੁਪਏ ਖ਼ਰਚ ਕੀਤਾ ਜਾ ਚੁੱਕਾ ਹੈ ਅਤੇ

ਇਸ 'ਤੇ 1034 ਕਰੋੜ ਰੁਪਏ ਖ਼ਰਚ ਹੋਣ ਦਾ ਅੰਦਾਜ਼ਾ ਹੈ ਭਾਵ ਅੰਦਾਜ਼ੇ ਨਾਲ 709 ਕਰੋੜ ਰੁਪਏ ਜ਼ਿਆਦਾ ਖ਼ਰਚ ਹੋਵੇਗਾ। ਖੇਲ ਗਾਂਵ 'ਚ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਲੲ ਆਉਣ ਵਾਲੇ ਕਰੀਬ 70 ਦੇਸ਼ਾਂ ਦੇ ਪੰਜ ਹਜ਼ਾਰ ਤੋਂ ਜ਼ਿਆਦਾ ਖਿਡਾਰੀ ਅਤੇ ਅਧਿਕਾਰੀ ਠਹਿਰਣਗੇ। ਖੇਡਾਂ ਦੇ ਆਯੋਜਨ ਤੋਂ ਬਾਅਦ ਇਨ੍ਹਾਂ ਫਲੈਟ ਨੂੰ ਵੇਚ ਦਿੱਤਾ ਜਾਵੇਗਾ। ਇਸ ਰਿਹਾਇਸ਼ੀ ਸਥਾਨ ਦਾ ਇੱਕ ਛੋਟਾ ਅਤੇ ਅਤਿ ਆਧੁਨਿਕ ਫਲੈਟ ਵੀ ਇੱਕ ਕਰੋੜ ਤੋਂ ਵੀ ਜ਼ਿਆਦਾ ਦੀ ਕੀਮਤ ਦਾ ਹੋਵੇਗਾ ਖੇਲ ਗਾਂਵ ਅਨੁਸਾਰ ਅੰਦਾਜ਼ੇ ਤੋਂ ਜ਼ਿਆਦਾ ਖ਼ਰਚ ਹੋਣ ਵਾਲੇ ਸਟੇਡੀਅਮਾਂ 'ਚ ਦਿੱਲੀ ਯੂਨੀਵਰਸਿਟੀ 'ਤੇ ਬਣਾਏ ਜਾਣ ਵਾਲੇ ਮੁਕਾਬਲੇ ਅਤੇ ਟ੍ਰੇਨਿੰਗ ਸੈਂਟਰ 'ਤੇ 222 ਕਰੋੜ ਰੁਪਏ ਖ਼ਰਚ ਕੀਤੇ ਜਾਣ ਦਾ ਅੰਦਾਜ਼ਾ ਸੀ, ਜਿਸ 'ਚ ਹਾਲੇ ਸਿਰਫ਼ 97 ਕਰੋੜ ਹੀ ਖ਼ਰਚ ਹੋਇਆ ਹੈ ਅਤੇ ਹੁਣ ਇਸ 'ਤੇ 306 ਕਰੋੜ ਖ਼ਰਚ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
 ਇਸ ਤਰ੍ਹਾਂ ਟੈਨਿਸ ਲਈ ਆਰ.ਕੇ.ਖੰਨਾ ਸਟੇਡੀਅਮ 'ਤੇ 30 ਕਰੋੜ ਖ਼ਰਚ ਹੋਣ ਦਾ ਅੰਦਾਜ਼ਾ ਸੀ ਅਤੇ ਜੋ ਹੁਣ ਵਧ ਕੇ 66 ਕਰੋੜ ਰੁਪਏ ਪਹੁੰਚ ਗਿਆ ਹੈ। ਗੁੜਗਾਂਵ ਦੇ ਖ਼ਾਦਰਪੁਰ ਸ਼ੂਟਿੰਗ ਰੇਂਜ 'ਤੇ 15 ਕਰੋੜ ਖ਼ਰਚ ਅੰਦਾਜ਼ਾ ਲਾਇਆ ਗਿਆ ਸੀ। ਜਦੋਂਕਿ ਹੁਣ ਪੰਜ ਕਰੋੜ ਖ਼ਰਚ ਹੋਇਆ ਹੈ ਅਤੇ 29 ਕਰੋੜ ਰੁਪਏ ਖ਼ਰਚ ਹੋਣ ਦਾ ਅੰਦਾਜ਼ਾ ਹੈ। ਖੇਲ ਗਾਂਵ ਤੋਂ ਬਾਅਦ ਸਭ ਤੋਂ ਜ਼ਿਆਦਾ ਪੈਸਾ ਜਵਾਹਰ ਲਾਲ ਨਹਿਰੂ ਸਟੇਡੀਅਮ 'ਤੇ ਖ਼ਰਚ ਹੋਣਾ ਹੈ। ਇੱਥੇ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਅਤੇ ਸਮਾਪਨ ਸਮਾਰੋਹ ਵੀ ਇੱਥੇ ਹੋਣਾ ਹੈ।
 ਲੋਕ ਨਿਰਮਾਣ ਵਿਭਾਗ ਦੁਆਰਾ ਫਿਰ ਤੋਂ ਬਣਾਏ ਜਾ ਰਹੇ ਇਸ ਸਟੇਡੀਅਮ 'ਤੇ 961 ਕਰੋੜ ਰੁਪਏ ਖ਼ਰਚ ਹੋਣੇ ਹਨ, ਜਿਸ 'ਚੋਂ ਹਾਲੇ ਤੱਕ 346 ਕਰੋੜ ਰੁਪਏ ਖ਼ਰਚ ਹੋਇਆ ਹੈ। ਇਸ ਸਟੇਡੀਅਮ ਨੂੰ ਇ ਸਾਲ ਦਸੰਬਰ ਤੱਕ ਤਿਆਰ ਹੋ ਜਾਣਾ ਹੈ। ਇੰਦਰਾ ਗਾਂਧੀ ਸਟੇਡੀਅਮ 'ਤੇ 669 ਕਰੋੜ ਖ਼ਰਚ ਹੋਣਾ ਹੈ, ਜਿਸ 'ਚੋਂ ਹਾਲੇ ਤੱਕ 224 ਕਰੋੜ ਖ਼ਰਚ ਹੋਇਆ। ਤਾਲਕਟੋਰਾ ਸਟੇਡੀਅਮ 'ਤੇ 377 ਕਰੋੜ ਖ਼ਰਚ ਹੋਣਾ ਹੈ, ਜਿਸ 'ਚੋਂ 112 ਕਰੋੜ ਰੁਪਏ ਹੀ ਖ਼ਰਚ ਹੋਏ ਹਨ। ਨੈਸ਼ਨਲ ਸਟੇਡੀਅਮ 'ਤੇ 262 ਕਰੋੜ 'ਚੋਂ ਹਾਲੇ 103 ਕਰੋੜ ਖ਼ਰਚ ਹੋਇਆ ਹੈ। ਕਰਨੀ ਸਿੰਘ ਸ਼ੂਟਿੰਗ ਰੇਂਜ 'ਤੇ 149 ਕਰੋੜ 'ਚੋਂ 48 ਕਰੋੜ ਖ਼ਰਚ ਕੀਤੇ ਗਏ ਹਨ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਤੇ ਟ੍ਰੇਨਿੰਗ ਕੇਂਦਰ ਲਈ 33 ਕਰੋੜ ਦਾ ਅੰਦਾਜ਼ਾ ਲਾਇਆ ਗਿਆ ਸੀ ਅਤੇ ਹੁਣ ਤੱਕ ਇਸ 'ਤੇ 9 ਕਰੋੜ ਖ਼ਰਚ ਹੋਏ ਅਤੇ ਇਸ 'ਤੇ 42 ਕਰੋੜ ਰੁਪਏ ਦਾ ਖ਼ਰਚ ਹੋਣ ਦਾ ਅੰਦਾਜ਼ਾ ਹੈ।