ਸਮਲਿੰਗਤਾ ਸਬੰਧੀ ਅਦਾਲਤ ਦਾ ਫੈਸਲਾ ਸਵਾਗਤਯੋਗ : ਗੁਲਪਨਾਗ

ਨਵੀਂ ਦਿੱਲੀ, 12 ਜੁਲਾਈ : ਸਾਬਕਾ ਮਿਸ ਇੰਡੀਆ ਅਤੇ ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਨੇ ਸਮਲਿੰਗਤਾ 'ਤੇ ਦਿੱਲੀ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਲਿੰਗਕਤਾ ਬੇਹੱਦ ਨਿੱਜੀ ਮਾਮਲਾ ਹੈ ਜਿਸ ਵਿਚ ਕਿਸੇ ਨੂੰ ਵੀ ਦਖ਼ਲ ਨਹੀਂ ਦੇਣਾ ਚਾਹੀਦਾ। ਕਸ਼ਮੀਰੀ ਮੂਲ ਦੀ ਗੁਲ ਮੰਨਦੀ ਹੈ ਕਿ ਸਮਲਿੰਗਕਤਾ 'ਤੇ ਦਿੱਲੀ ਹਾਈਕੋਰਟ ਨੇ ਜੋ ਹੁਕਮ ਦਿੱਤਾ ਹੈ ਉਹ ਸਵਾਗਤਯੋਗ ਹੈ। 'ਡੋਰ' ਜਿਹੀ ਸੰਵੇਦਨਸ਼ੀਲ ਫਿਲਮ ਵਿਚ ਅਦਾਕਾਰੀ ਕਰ ਚੁੱਕੀ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਸਮਲਿੰਗਕਤਾ ਇੱਕ ਨਿੱਜੀ ਮਾਮਲਾ ਹੈ।