ਅਤਿਵਾਦ ਖ਼ਿਲਾਫ ਪਾਕਿ ਦੀ ਕਾਰਵਾਈ ਨਿਰਾਸ਼ਾਜਨਕ : ਭਾਰਤ
ਨਵੀਂ ਦਿੱਲੀ 12 ਜੁਲਾਈ  : ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਸਮੁੱਚੀ ਵਾਰਤਾ ਦੇ ਆਧਾਰ ਦੇ ਦਾਇਰੇ ਨੂੰ ਕੱਟਿਆ ਹੈ, ਪਾਕਿਸਤਾਨ ਨੂੰ ਲੰਬੇ ਹੱਥੀ ਲੈਂਦੇ ਹੋਏ ਭਾਰਤ ਨੇ ਕਿਹਾ ਹੈ ਕਿ ਇਸਲਾਮਾਬਾਦ ਨੇ ਆਪਣੀ ਜ਼ਮੀਨ ਤੋਂ ਪੈਦਾ ਹੋਣ ਵਾਲੇ ਅਤਿਵਾਦ 'ਤੇ ਲਗਾਮ ਕੱਸਣ ਦੇ ਲਈ ਜੋ ਕਾਰਵਾਈ ਕੀਤੀ ਹੈ, ਉਹ ਨਿਰਾਸ਼ਾਜਨਕ ਰਹੀ ਹੈ। ਭਾਰਤ ਨੇ ਕਿਹਾ ਕਿ 2004 ਵਿਚ ਕੁਝ ਖੇਤਰਾਂ ਵਿਚ ਉਪਲਬਧੀਆਂ ਹਾਸਲ ਹੋਈਆਂ ਸਨ, ਜਦੋਂ ਪ੍ਰਤੀਬੱਧਤਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੇ ਕੰਟਰੋਲ ਵਾਲੇ ਖੇਤਰ ਦਾ ਇਸਤੇਮਾਲ ਕਿਸੇ ਵੀ ਕਿਸਮ ਦੇ ਅਤਿਵਾਦ ਦੇ ਸਮਰਥਨ ਵਿਚ ਨਹੀਂ ਹੋਣ ਦੇਵੇਗਾ। ਭਾਰਤ ਨੇ ਕਿਹਾ ਕਿ ਫਿਲਹਾਲ ਅਤਿਵਾਦ ਅਤੇ ਇਸਦੀ ਪ੍ਰਤੀਬੱਧਤਾ ਦੇ ਆਪਸੀ ਤਾਲਮੇਲ ਨਾ ਹੋਣ ਕਾਰਨ ਵਾਰਤਾ ਪ੍ਰਕਿਰਿਆ 'ਤੇ ਆਧਾਰ ਦਾਇਰੇ ਨੂੰ ਘੱਟ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਆਪਣੀ ਸਲਾਨਾ ਰਿਪੋਰਟ 2008-09 ਵਿਚ ਕਿਹਾ ਹੈ ਕਿ ਭਾਰਤ ਵਿਚ ਅਤਿਵਾਦੀ ਹਮਲੇ ਅਤੇ ਜੁਲਾਈ 2008 ਵਿਚ ਕਾਬੁਲ ਦੇ ਵਿਚ ਭਾਰਤੀ ਦੂਤਘਰ 'ਤੇ ਹਮਲਾ, ਯੁੱਧਬੰਦੀ ਦੀ ਉਲੰਘਣਾ ਵਿਚ ਵਾਧਾ ਅਤੇ ਕੰਟਰੋਲ ਰੇਖਾ ਦੇ ਆਰ-ਪਾਰ ਜਾਰੀ ਘੁਸਪੈਠ ਨੇ ਵਿਸ਼ੇਸ਼ ਤੌਰ 'ਤੇ ਵਾਰਤਾ ਪ੍ਰਕਿਰਿਆ ਵਿਚ ਰੋਕ ਲਗਾਈ ਹੈ।