ਵਿਵਾਦਗ੍ਰਸਤ ਬੰਨ੍ਹ 'ਤੇ ਡਾ. ਸਿੰਘ ਦੀ ਹਸੀਨਾ ਨਾਲ ਕਰਨਗੇ ਵਿਚਾਰ-ਚਰਚਾ
ਨਵੀਂ ਦਿੱਲੀ, 13 ਜੁਲਾਈ : ਗੁੱਟ ਨਿਰਲੇਪ ਦੇਸ਼ਾਂ ਦੇ 15ਵੇਂ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਚਾਲੇ ਤਿਪਾਈਮੁਖ ਬੰਨ੍ਹ ਦੀ ਨਿਰਮਾਣ ਯੋਜਨਾ 'ਤੇ ਚਰਚਾ ਹੋ ਸਕਦੀ ਹੈ। ਬੰਗਲਾਦੇਸ਼ ਵਿਚ ਇਸ ਬੰਨ੍ਹ ਦੇ ਨਿਰਮਾਣ ਦਾ ਵਿਰੋਧ ਹੋ ਰਿਹਾ ਹੈ। ਵਧਦੇ ਦਬਾਅ ਨੂੰ ਦੇਖਦਿਆਂ ਬੰਗਲਾਦੇਸ਼ ਇਸ ਮੁੱਦੇ 'ਤੇ ਭਾਰਤ ਨਾਲ ਚਰਚਾ ਚਾਹੁੰਦਾ ਹੈ।