ਹਾਦਸੇ ਦਾ ਕਾਰਨ ਜਲਦਬਾਜ਼ੀ ਨਹੀਂ
ਨਵੀਂ ਦਿੱਲੀ, 13 ਜੁਲਾਈ  : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਸ. ਜੈਪਾਲ ਰੈਡੀ ਨੇ ਅੱਜ ਸੰਸਦ ਵਿਚ ਕਿਹਾ ਕਿ ਐਤਵਾਰ ਨੂੰ ਦੱਖਣੀ ਦਿੱਲੀ ਵਿਚ ਮੈਟਰੋ ਦੇ ਉਸਾਰੀ ਅਧੀਨ ਪੁਲ ਦੇ ਢਹਿ ਜਾਣ ਦੀ ਘਟਨਾ ਰਾਸ਼ਟਰ ਮੰਡਲ ਖੇਡਾਂ ਲਈ ਨਿਰਮਾਣ ਕਾਰਜ ਪੂਰਾ ਕਰਨ ਦੀ ਜਲਦਬਾਜ਼ੀ ਕਾਰਨ ਨਹੀਂ ਘਟੀ। ਉਨ੍ਹਾਂ ਕਿਹਾ ਕਿ ਕੇਂਦਰੀ ਸਕਤਰੇਤ ਅਤੇ ਬਦਰਪੁਰ ਲਾਈਨਦਾ ਕੰਮ ਨਿਰਧਾਰਤ ਸਮੇਂ 'ਤੇ ਸਤੰਬਰ 2010 ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਵਾਲੀ ਘਟਨਾ ਕਿਸੇ ਜਲਦਬਾਜ਼ੀ ਕਾਰਨ ਨਹੀਂ ਘਟੀ। ਅਸੀਂ ਕਦੇ ਵੀ ਕੰਮ ਦੀ ਗੁਣਵੱਤਾ ਨਾ ਸਮਝੌਤਾ ਨਹੀਂ ਕਰਾਂਗੇ। ਮਾਮਲੇ ਦੀ ਜਾਂਚ ਲਈ ਇਕ ਚਾਰ ਮੈਂਬਰੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਉਹ 10 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨਾਲ 6 ਕਰੋੜ ਦਾ ਨੁਕਸਾਨ ਹੋਇਆ ਹੈ।