ਬਨੂੜ ਤੋਂ ਜਸਜੀਤ ਬਨੀ ਨੂੰ ਟਿਕਟ ਦੇਣ ਦੀ ਸੰਭਾਵਨਾ ਵਧੀ।
ਪਟਿਆਲਾ, 13 ਜੁਲਾਈ : ਬਨੂੜ ਵਿਧਾਨ ਸਭਾ ਹਲਕੇ ਤੋਂ ਸ੍ਰ. ਜਸਜੀਤ ਸਿੰਘ ਬਨੀ ਨੂੰ ਟਿਕਟ ਮਿਲਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਅੱਜ ਜਲਾਲਾਬਾਦ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਵਿਚ ਇਕ ਵਾਰ ਫਿਰ ਇਹ ਫੈਸਲਾ ਹੋਇਆ ਹੈ ਕਿ ਟਿਕਟ ਮਰਹੂਮ ਲੀਡਰ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਅਹਿਮ  ਮੀਟਿੰਗਾਂ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਟਿਕਟ ਕੈਪਟਨ ਪਰਿਵਾਰ ਨੂੰ ਹੀ ਦਿੱਤੀ ਜਾਵੇਗੀ। ਇਸ ਲਈ ਕੈਪ. ਕੰਵਲਜੀਤ ਸਿੰਘ ਦੀ ਧਰਮਪਤਨੀ ਸ੍ਰੀਮਤੀ ਸਰਬਜੀਤ ਕੌਰ ਨੂੰ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਜਸਜੀਤ ਬਨੀ ਆਪਣੀ ਮਾਤਾ ਜੀ ਨੂੰ ਚੋਣ ਲੜਾਉਣ ਦੇ ਪੱਖ ਵਿਚ ਨਹੀਂ ਹਨ।