ਸਾਂਝਾ ਵਿਆਹੁਤਾ ਸੰਪਤੀ ਅਧਿਕਾਰ ਕਾਨੂੰਨ ਜਲਦ : ਵੀਰੱਪਾ ਮੋਇਲੀ
ਨਵੀਂ ਦਿੱਲੀ, 13 ਜੁਲਾਈ  : ਕੇਂਦਰੀ ਕਾਨੂੰਨ ਮੰਤਰੀ  ਵੀਰੱਪਾ ਮੋਇਲੀ ਨੇ ਦੇਸ਼ ਦੇ ਕਈ ਮੌਜੂਦਾ ਕਾਨੂੰਨਾਂ ਵਿਚ ਲਿੰਗ ਸਬੰਧੀ ਪੱਖਪਾਤ ਨੂੰ ਮੰਨਦਿਆਂ ਕਿਹਾ ਹੈ ਕਿ ਉਹ ਔਰਤਾਂ ਲਈ ਸਾਂਝਾ ਵਿਆਹੁਤਾ ਸੰਪਤੀ ਅਧਿਕਾਰ ਕਾਨੂੰਨ ਵਿਚਾਰ ਬਣਾਉਣ 'ਤੇ ਵਿਚਾਰ ਕਰਨਗੇ। ਮੋਇਲੀ ਨੇ ਅੱਜ ਰਾਜ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਮਾਕਪਾ ਦੀ ਵਰਿੰਦਾ ਕਰਾਤ ਦੇ ਸਵਾਲ ਦੇ ਜਵਾਬ ਵਿਚ ਇਹ ਭਰੋਸਾ ਦਿੱਤਾ। ਕਰਾਤ ਦਾ ਕਹਿਣਾ ਸੀ ਕਿ ਵਿਆਹੁਤਾ ਸੰਪਤੀ ਵਿਚ ਔਰਤਾਂ ਨੂੰ ਹੱਕ ਨਹੀਂ ਮਿਲਦਾ, ਜਦਕਿ ਉਹ ਘਰ ਵੀ ਚਲਾਉਂਦੀਆਂ ਹਨ ਅਤੇ ਉਨ੍ਹਾਂ ਦੀ ਮਿਹਨਤ ਨੂੰ ਵੀ ਕਾਨੂੰਨੀ ਮਨਜ਼ੂਰੀ ਮਿਲਣੀ ਚਾਹੀਦੀ ਹੈ। ਮੋਇਲੀ ਨੇ ਕਿਹਾ ਕਿ ਦੇਸ਼ ਵਿਚ ਜ਼ਿਆਦਾਤਰ ਕਾਨੂੰਨ ਆਜ਼ਾਦੀ ਤੋਂ ਪਹਿਲਾਂ ਦੇ ਹਨ ਅਤੇ ਉਨ੍ਹਾਂ ਵਿਚ ਲਿੰਗ ਸਬੰਧੀ ਪੱਖਪਾਤ ਹਨ।