ਦੇਸ਼ ਪੰਜਾਬ ਦੀ ਧਰਤੀ ਉੱਤੇ
new_pa1.jpg

ਦੇਸ਼ ਪੰਜਾਬ ਦੀ ਧਰਤੀ ਉੱਤੇ ਜੇ ਕਦੇ ਭਾਲ ਹੁੰਦੀ ਹੈ ਤਾਂ ਉਹ ਹੁੰਦੀ ਹੈ ਇਨਸਾਨਾਂ ਦੀ ਅਤੇ ਅਖ਼ਬਾਰਾਂ ਵਿਚ ਆਮ ਖ਼ਬਰ ਲਗੀ ਹੁੰਦੀ ਹੈ ਗੁਆਚੇ ਦੀ ਭਾਲ ਕਰੋੜੀ ਮਲ ਐਨੇ ਚਿਰ ਤੋ ਲਾਅ ਪਤਾ ਹੈ ,ਹਜ਼ਾਰਾ ਰਾਮ ਨੂੰ ਕਿਸੇ ਨੇ ਜੇ ਦੇਖਿਆ ਹੋਵੇ ਤਾਂ ਇਸ ਟੈਲੀ ਫ਼ੋਨ ਨੰਬਰ ਤੇ ਫ਼ੋਨ ਕਰੇ ਜਾਂ ਲਖਾਂ ਸਿੰਘ ਘਰੋਂ ਗਏ ਨੂੰ ਕੋਈ ਦੋ ਮਹੀਨੇ ਹੋ ਗਏ ਹਨ ਇਤਲਾਹ ਦੇਣ ਵਾਲੇ ਨੂੰ ਨਗਦ ਇਨਾਮ ਦਿਤਾ ਜਾਵੇ ਗਾ ਪਰ ਵਾਰੇ ਵਾਰੇ ਜਾਈਏ ਗੋਰਿਆਂ ਦੇ ਜਿਨਾ ਦੀ ਬਿੱਲੀ ਘਰੋਂ ਭਜੀ ਤਾਂ ਇਨਾਮ ਰੱਖ ਦਿਤਾ ਅਤੇ ਥਾਂ ਥਾਂ ਪੋਸਟਰ ਲਗਾ ਦਿਤੇ ਲਿਖਦੇ ਹਨ ਸਾਡੀ ਮਾਣੋ ਬਿੱਲੀ ਘਰ ਤੋ ਲਾਅ ਪਤਾ ਹੈ ਜਿਸ ਦਾ ਰੰਗ ਕਾਲਾ ਅਤੇ ਥੋੜਾ ਜਿਹਾ ਵਿਚ ਚਿੱਟਾ ਨਿਸ਼ਾਨ ਹੈ ਦੱਸਣ ਵਾਲੇ ਨੂੰ ਇਨਾਮ ਦਿਤਾ ਜਾਵੇ ਗਾ ਅਤੇ ਹੋਰ ਕਈ ਕੂਸ਼ ।