ਆਸਾਮ: ਧਮਾਕੇ 'ਚ ਕਰਨਲ ਸਮੇਤ ਦੋ ਜਵਾਨ ਸ਼ਹੀਦ

ਨਵੀਂ ਦਿੱਲੀ, 14 ਜੁਲਾਈ -ਆਸਾਮ ਦੇ ਸ਼ੋਣੀਤਪੁਰ ਜ਼ਿਲ੍ਹੇ ਵਿੱਚ ਅੱਜ ਹੋਏ ਇੱਕ ਆਈ.ਈ.ਡੀ. ਧਮਾਕੇ ਵਿੱਚ ਸੈਨਾ ਦੇ ਇੱਕ ਕਰਨਲ ਅਤੇ ਦੋ ਜਵਾਨਾਂ ਦੀ ਮੌਤ ਹੋ ਗਈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਧਮਾਕਾ ਭਾਲੂਕਪੁੰਗ ਨੇੜੇ ਚਾਰੀਦੀਵਾਰੀ ਵਿੱਚ ਸਵੇਰੇ ਲਗਪਗ ਸਾਢੇ ਛੇ ਵਜੇ ਉਸ ਸਮੇਂ ਹੋਇਆ ਜਦ ਸੈਨਾ ਦੀ ਮੈਡੀਕਲ ਕੋਰ ਦੇ ਅਧਿਕਾਰੀ ਅਤੇ ਜਵਾਨ ਇੱਥੋਂ ਐਂਬੂਲੈਂਸ ਵਿੱਚ ਬੈਠ ਕੇ ਅਰੁਚਾਨਲ ਪ੍ਰਦੇਸ਼ ਦੇ ਤੇਂਗਾ ਜਾ ਰਹੇ ਸਨ। ਸ਼ਹੀਦ ਕਰਨਲ ਦੀ ਪਛਾਣ ਪਰੀਮਲ ਦੇ ਰੂਪ ਵਿੱਚ ਹੋਈ ਹੈ ਜਦਕਿ ਜਵਾਨਾਂ ਦੀ ਸ਼ਨਾਖਤ ਹਾਲੇ ਕੀਤੀ ਜਾਣੀ ਬਾਕੀ ਹੈ।ਅਧਿਕਾਰੀਆਂ ਮੁਤਾਬਕ ਹਾਲਾਂਕਿ, ਸੈਨਾ ਦੇ ਕਾਫਿਲੇ ਵਿੱਚ ਸ਼ਾਮਲ ਹੋਰ ਗੱਡੀਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਧਮਾਕੇ ਤੋਂ ਬਾਅਦ ਸੈਨਾ ਦੇ ਜਵਾਨਾਂ ਅਤੇ

ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਮੰਨੇ ਤਾਂ ਧਮਾਕੇ ਪਿਛਲੇ ਨੈਸ਼ਨਲ ਡੈਮੋਕਰੇਟਿਕ ਫਰੰਟ ਆਫ਼ ਬੋਡੋਲੈਂਡ ਦਾ ਹੱਥ ਹੋ ਸਕਦਾ ਹੈ।