ਬਾਰਕਲੇਜ਼ ਆਪਣੇ ਗ੍ਰਾਹਕਾਂ ਨੂੰ ਦੇਵੇਗਾ ਮੋਬਾਇਲ ਬੈਂਕਿੰਗ ਸਹੂਲਤ

ਮੁੰਬਈ, 14 ਜੁਲਾਈ  : ਬਾਰਕਲੇਜ਼ ਬੈਂਕ ਪੀ.ਐਲ.ਸੀ. ਨੇ ਆਪਣੇ ਕ੍ਰੈਡਿਟ ਕਾਰਡ ਗ੍ਰਾਹਕਾਂ ਨੂੰ ਮੋਬਾਇਲ ਬੈਂਕਿੰਗ ਸੇਵਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਉਸ ਤੋਂ ਬਾਅਦ ਹੁਣ ਕਰੈਡਿਟ ਕਾਰਡ ਦੇ ਗ੍ਰਾਹਕ ਐਸ.ਐਮ.ਐਸ. ਰਾਹੀਂ ਆਪਣੇ ਖਾਤਿਆਂ ਨੂੰ ਅਪਡੇਟ ਕਰ ਸਕਣਗੇ। ਬੈਂਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬਾਰਕਲੇਜ਼ ਬੈਂਕ ਨੇ ਮੌਜੂਦਾ ਅਤੇ ਨਵੇਂ ਦੋਨਾਂ ਗ੍ਰਾਹਕਾਂ ਨੂੰ ਇਹ ਸਹੂਲਤ ਬਿਲਕੁਲ ਮੁਫਤ ਮੁਹੱਈਆ ਕਰਾਉਣ ਦਾ ਇਰਾਦਾ ਕੀਤਾ ਹੈ। ਇਸ ਨਵੀਂ ਸਹੂਲਤ ਨਾਲ ਗ੍ਰਾਹਕ ਆਪਣੇ ਖਾਤਿਆਂ ਦਾ ਬੈਲਸ, ਮਿੰਨੀ ਸਟੇਟਮੈਂਟ ਅਤੇ ਕ੍ਰੈਡਿਟ ਕਾਰਡ ਨਾਲ ਕੀਤੇ ਗਏ ਭੁਗਤਾਨ ਦੀ ਜਾਣਕਾਰੀ ਐਸ.ਐਮ.ਐਸ ਭੇਜ ਕੇ ਪਾ ਸਕਣਕੇ। ਬਰਕਲੇਜ਼ ਬੈਂਕ ਪੀ.ਐਲ.ਸੀ. ਭਾਰਤ ਦੇ ਮੈਨੇਜਮੈਂਟ ਡਾਇਰੈਕਟਰ ਰਾਮ ਗੋਪਾਲ ਨੇ ਕਿਹਾ ਕਿ

ਗ੍ਰਾਹਕ 56161 'ਤੇ ਜੋ ਵੀ ਸੰਦੇਸ਼ ਭੇਜਣਗੇ ਉਸ 'ਤੇ ਮੋਬਾਇਨ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਵੱਲੋਂ ਲਿਆ ਜਾਣ ਵਾਲਾ ਟੈਕਸ ਲੱਗੇਗਾ।