3-ਜੀ ਸਪੈਕਟ੍ਰਮ ਦੀ ਨਿਲਾਮੀ ਲਈ ਮੰਤਰੀ ਮੰਡਲ ਦਾ ਗਠਨ
ਨਵੀਂ ਦਿੱਲੀ, 14 ਜੁਲਾਈ : ਸਰਕਾਰ ਨੇ 3-ਜੀ ਟੈਲੀਫੋਨ ਪ੍ਰਣਾਲੀ ਲਈ ਸਪੈਕਟ੍ਰਮ ਦੀ ਨਲਾਮੀ ਅਤੇ ਇਸਦੇ ਮੁੱਲ ਦੇ ਸੰਬੰਧੀ 'ਚ ਮੰਤਰੀ ਮੰਡਲ ਦਾ ਗਠਨ ਕੀਤਾ ਹੈ। ਇਸ ਪ੍ਰਣਾਲੀ ਨਾਲ ਮੋਬਾਇਲ ਫੋਨ 'ਤੇ ਡਾਟਾ ਭੇਜਣ ਅਤੇ ਪ੍ਰਾਪਤ ਕਰਨ ਦੀ ਪ੍ਰਕਿਰਿਆ 'ਚ ਬੇਸ਼ੁਮਾਰ ਤਬਦੀਲੀ ਹੋਵੇਗੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿੱਤੀ ਮੰਤਰੀ ਪ੍ਰਣਬ ਮੁਖਰਜੀ ਇਸ ਮੰਤਰੀ ਮੰਡਲ ਦੀ ਪ੍ਰਧਾਨਗੀ ਕਰਨਗੇ ਜਿਸ 'ਚ ਗ੍ਰਹਿ ਮੰਤਰੀ ਪੀ ਚਿੰਦਬਰਮ, ਖੁਰਾਕ ਅਤੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਅਤੇ ਦੂਰ ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਏ ਰਾਜਾ ਸ਼ਾਮਲ ਹਨ। ਮੰਤਰੀ ਮੰਡਲ ਦੇ ਜਿੰਮੇ ਹਰਕੇ ਟੈਲੀਕਾਮ ਸਰਕਲ 'ਚ 3-ਜੀ ਚਾਲਕਾਂ ਦੀ ਵੱਧ ਤੋਂ ਵੱਧ ਸੰਖਿਆ 'ਤੇ ਫੈਸਲਾ ਕਰਨ, 3-ਜੀ ਅਤੇ ਬ੍ਰਾਂਡ ਬੈਂਡ ਵਾਰਲਸ ਸੇਵਾ ਲਈ ਸੁਰੱਖਿਅਤ ਕੀਮਤਾਂ ਦਾ ਨਿਰਧਾਰਨ ਕਰਨ ਅਤੇ ਮੋਬਾਇਲ ਕੰਪਨੀਆਂ 'ਤੇ ਲਾਏ ਜਾਣ ਵਾਲੇ ਟੈਕਸਾਂ ਦਾ ਫੈਸਲਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਰਕਾਰ ਨੇ ਪਿਛਲੇ ਮਹੀਨੇ ਐਮ.ਟੀ.ਐਨ.ਐਲ. ਅਤੇ ਬੀ.ਐਸ.ਐਨ.ਐਲ. ਤੋਂ ਇਲਾਵਾ ਨਿੱਜੀ ਖੇਤਰ ਦੀਆਂ 6 ਕੰਪਨੀਆਂ ਲਈ ਸਪੈਟ੍ਰਮ ਦੀ ਨਿਲਾਮੀ ਕਰਨ  ਦਾ ਫੈਸਲਾ ਕੀਤਾ ਸੀ ਅਤੇ ਇਸ ਲਈ ਸੁਰੱਖਿਆ ਮੁੱਲ 4040 ਕਰੋੜ ਰੁਪਏ ਤੈਅ ਕੀਤਾ ਸੀ। ਸ਼ੁਰੂਆਤ 'ਚ ਸਰਕਾਰੀ ਕੰਪਨੀਆਂ ਨੂੰ ਛੱਡ ਕੇ ਬਾਕੀ 6 ਕੰਪਨੀਆਂ ਨੂੰ 3-ਜੀ ਸੇਵਾ ਪੇਸ਼ ਕਰਨ ਦੀ ਆਗਿਆ ਮਿਲੇਗੀ। ਜਿਸ ਨਾਲ ਇਸ ਸਾਲ ਦੇ ਆਖੀਰ ਤੱਕ ਤੇਜ਼ ਰਫਤਾਰ ਵਾਲੇ ਇੰਟਰਨੈਟ, ਵੀਡੀਓ ਅਤੇ ਮੋਬਾਈਲ ਫੋਨ ਸੰਬੰਧੀ ਕਈ ਹੋਰ ਸੇਵਾਵਾਂ ਸ਼ੁਰੂ ਹੋ ਸਕਣਗੀਆਂ। ਇਸ ਬਾਰੇ ਸੂਚਨਾ ਤਕਨੀਕੀ ਮੰਤਰੀ ਏ ਰਾਜਾ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ।