ਸਕਾਰਲਟ ਮਾਮਲੇ 'ਚ ਅਦਾਲਤ ਨੇ ਸੀ ਬੀ ਆਈ ਦੀ ਅਰਜ਼ੀ ਠੁਕਰਾਈ
ਪਣਜੀ, 15 ਜੁਲਾਈ : ਮੁੰਬਈ ਹਾਈਕੋਰਟ ਗੋਆ ਬੈਂਕ ਨੇ ਮੰਗਲਵਾ ਨੂੰ ਫਿਓਨਾ ਮੈਕਵਾਈਨ ਅਤੇ ਇਕ ਹੋਰ ਬ੍ਰਿਟਿਸ਼ ਗਵਾਹ ਤੋਂ ਪੁੱਛਗਿੱਛ ਕਰਨ ਲਈ ਬੇਨਤੀ ਪੱਤਰ ਜਾਰੀ ਕਰਨ ਦੀ ਸੀ ਬੀ ਆਈ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਫਿਓਨਾ ਬ੍ਰਿਟਿਸ਼ ਅੱਲੜ ਕੁੜੀ ਸਕਾਰਲਟ ਕੀਲਿੰਗ ਦੀ ਮਾਂ ਹੈ।
 ਸੀ ਬੀ ਆਈ ਨੇ ਗੋਆ ਦੀ ਬਾਲ ਅਦਾਲਤ ਤੋਂ ਪੱਤਰ ਹਾਸਲ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜਿਸ ਨੂ ੰਹਾਈਕੋਰਟ ਦੇ ਜੱਜ ਬੀ ਪੀ ਧਰਮਾਅਧਿਕਾਰੀ ਅਤੇ ਜੱਜ ਯੂ ਡੀ ਸਾਲਵੀ ਦੀ ਬੈਂਚ ਨੇ ਠੁਕਰਾ ਦਿੱਤਾ। ਬੈਂਚ ਨੇ ਹਾਲਾਂਕਿ ਮਾਮਲੇ ਦੀ ਜਾਂਚ ਲਈ ਸੀ ਬੀ ਆਈ ਨੂੰ ਹੋਰ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ।