ਪ੍ਰੋ. ਕਰਤਾਰ ਸਿੰਘ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ

ਨਵੀਂ ਦਿੱਲੀ, 16 ਜੁਲਾਈ -ਜਾਣੇ-ਪਛਾਣੇ ਗੁਰਮਤਿ ਸੰਗੀਤ ਵਿਦਵਾਨ ਸਰਦਾਰ ਕਰਤਾਰ ਸਿੰਘ ਨੂੰ ਸਾਲ 2008 ਦੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕੱਲ ਨਵੀਂ ਦਿੱਲੀ ਵਿਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾਦੇਵੀ ਸਿੰਘ ਪਾਟਿਲ ਨੇ ਉਨ੍ਹਾਂ ਨੂੰ ਇਹ ਦੇਸ਼ ਦਾ ਵੱਕਾਰੀ ਪੁਰਸਕਾਰ ਦਿੱਤਾ। ਸਰਦਾਰ ਕਰਤਾਰ ਸਿੰਘ ਅੱਜਕੱਲ ਗੁਰਮਤਿ ਸੰਗੀਤ ਅਕਾਦਮੀ ਸ੍ਰੀ ਆਨੰਦਪੁਰ ਸਾਹਿਬ ਦੇ ਡਾਇਰੈਕਟਰ ਹਨ ਅਤੇ ਉਨ੍ਹਾਂ ਨੇ ਗੁਰਬਾਣੀ ਸੰਗੀਤ ਬਾਰੇ ਦਰਜਨਾਂ ਕਿਤਾਬਾਂ ਲਿਖੀਆਂ ਹਨ। ਪਾਕਿਸਤਾਨ ਦੇ ਪਿੰਡ ਗੁੰਮਣਕਾ ਜ਼ਿਲ੍ਹਾ ਲਾਹੌਰ 'ਚ 1928 'ਚ ਜਨਮੇ ਸਰਦਾਰ ਕਰਤਾਰ ਸਿੰਘ ਤੋਂ ਇਲਾਵਾ ਇਹ ਸਨਮਾਨ ਆਪਣੇ ਸਮੇਂ ਦੀ ਪ੍ਰਸਿੱਧ

ਅਭਿਨੇਤਰੀ ਅਤੇ ਕਲਾਸੀਕਲ ਡਾਂਸਰ ਸਿਤਾਰਾ ਦੇਵੀ ਅਤੇ ਆਪੋ-ਆਪਣੇ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ ਹੋਰ 30 ਸ਼ਖ਼ਸੀਅਤਾਂ ਨੂੰ ਦਿੱਤਾ ਗਿਆ।