ਪੁਰਾਣੀਆਂ ਕਾਰਾਂ ਨੂੰ ਰੀਸਾਈਕਲ ਕਰੇਗਾ ਜੀ.ਐਮ.
ਨਵੀਂ ਦਿੱਲੀ, 21 ਜੁਲਾਈ  : ਕਾਰ ਕੰਪਨੀ ਜਨਰਲ ਮੋਟਰਜ਼ ਇੰਡੀਆ ਨੇ ਇੱਕ ਨਵੀਂ ਯੋਜਨਾ ਪੇਸ਼ ਕੀਤੀ ਹੈ। ਜਿਸ ਹੇਠ ਗ੍ਰਾਹਕ ਆਪਣੀਆਂ ਓਪਲ ਕਾਰਾਂ ਨੂੰ ਸ਼ੈਵਰਲੇ ਬ੍ਰਾਂਡ ਨਾਲ ਬਦਲ ਸਕਦਾ ਹੈ। ਜਨਰਲ ਮੋਟਰਜ਼ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਪੁਨਰ ਖਰੀਦ ਯੋਜਨਾ ਤਹਿਤ ਓਪਲ ਕਾਰਾਂ ਦੇ ਗ੍ਰਾਹਕ ਐਸਟਰਾ ਅਤੇ ਕੋਰਸਾਂ ਕਾਰਾਂ ਦੀ ਥਾਂ 'ਤੇ ਨਵੀਂ ਸ਼ੈਵਰਲੇ ਕਾਰ ਦੀ ਸਵਾਰੀ ਦਾ ਅਨੰਦ ਮਾਣ ਸਕਣਗੇ। ਕੰਪਨੀ ਨੇ ਕਿਹਾ ਕਿ ਇਸ ਯੋਜਨਾ ਹੇਠ ਗ੍ਰਾਹਕਾਂ ਨੂੰ ਉਨ੍ਹਾਂ ਦੀ ਕਾਰ ਦੇ ਮਾਡਲ ਅਤੇ ਸਾਲ ਦੇ ਆਧਾਰ 'ਤੇ ਬਾਜ਼ਾਰ ਮੁਲ ਦੀ ਪੇਸ਼ਕਸ਼ ਕੀਤੀ ਜਾਵੇਗੀ ਅਤੇ ਇਹ ਯੋਜਨਾ ਸਿਰਫ ਸੀਮਤ ਸਮੇਂ ਲਈ ਹੀ ਹੈ। ਜੀ.ਐਮ. ਇੰਡੀਆ ਦੇ ਉਪ ਪ੍ਰਧਾਨ ਪੀ ਬਾਲੇਂਦਰਨ ਨੇ ਕਿਹਾ ਕਿ ਇਸ ਪੁਨਰ ਖਰੀਦ ਯੋਜਨਾ ਹੇਠ ਅਸੀਂ ਆਪਣੇ ਗ੍ਰਾਹਕਾਂ ਨੂੰ ਸ਼ੈਵਰਲੇ ਦਾ ਅਨੁਭਵ ਦਿਵਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਆਪਣੇ ਨਵੇਂ ਅਤੇ ਪੁਰਾਣੇ ਗ੍ਰਾਹਕਾਂ ਤੱਕ ਪਹੁੰਚਣ ਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਓਪਲ ਐਕਸਚੇਂਜ ਯੋਜਨਾ ਹੇਠ ਗ੍ਰਾਹਕਾਂ ਨੂੰ ਡੀਲਰਾਂ ਵੱਲੋਂ 10 ਹਜ਼ਾਰ ਰੁਪਏ ਦੀ ਅਸੈਸਰੀਜ਼ ਬਿਲਕੁਲ ਮੁਫਤ ਦਿੱਤੀ ਜਾਵੇਗੀ।