ਨਕਸਲੀਆਂ ਤੋਂ ਘਬਰਾਉਣ ਦੀ ਲੋੜ ਨਹੀਂ : ਚਿਦੰਬਰਮ

ਨਵੀਂ ਦਿੱਲੀ, ਬੁੱਧਵਾਰ, 22 ਜੁਲਾਈ 2009

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੀ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਗਏ ਹਨ। ਇਸ ਲਈ ਮਾਓਵਾਦੀਆਂ ਦੀ ਕਿਸੇ ਵੀ ਧਮਕੀ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੀ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਗਏ ਹਨ। ਇਸ ਲਈ ਮਾਓਵਾਦੀਆਂ ਦੀ ਕਿਸੇ ਵੀ ਧਮਕੀ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਸ਼੍ਰੀ ਚਿਦੰਬਰਮ ਪ੍ਰਧਾਨਮੰਤਰੀ ਅਤੇ ਕਾਂਗਰਸ ਪ੍ਰਮੁੱਖ ਦੀ ਹੱਤਿਆ ਸੰਬੰਧਤ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ ਦੀ ਧਮਕੀ ਉੱਤੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ।

ਪਾਬੰਦੀਸ਼ੁਦਾ ਸੰਗਠਨ ਦੀ ਝਾਰਖੰਡ ਸੂਬਾ ਇਕਾਈ ਦੇ ਮੈਂਬਰ ਅਨੁਪ ਮੁਖਰਜੀ ਦੁਆਰਾ ਝਾਰਖੰਡ ਦੇ ਗੜ੍ਹਵਾ ਵਿੱਚ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਭਾਕਪਾ ਮਾਓਵਾਦੀ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਉੱਤੇ ਸ਼੍ਰੀਮਤੀ ਗਾਂਧੀ ਅਤੇ ਪ੍ਰਧਾਨ ਮੰਤਰੀ ਦਾ ਉਹੀ ਹਸ਼ਰ ਕੀਤਾ ਜਾਵੇਗਾ, ਜੋ ਲਿੱਟੇ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕੀਤਾ ਸੀ।

ਪ੍ਰੈੱਸ ਨੋਟ ਵਿੱਚ ਮਾਓਵਾਦੀਆਂ ਨੇ ਗ੍ਰਹਿ ਮੰਤਰੀ ਨੂੰ ਵੀ ਧਮਕੀ ਦਿੱਤੀ ਹੈ ਕਿ ਉਹ ਨਕਸਲੀ ਸੰਗਠਨ ਦੇ ਖਾਤਮੇ ਦਾ ਸਪਨਾ ਛੱਡ ਦੇਣ, ਨਹੀਂ ਤਾਂ ਸੰਗਠਨ ਉਹਨਾਂ ਨੂੰ ਸਜਾ-ਏ-ਮੌਤ ਦੇਵੇਗਾ।