ਏਅਰਲਾਇਨ ਨੇ ਮੰਗੀ ਕਲਾਮ ਤੋਂ ਮੁਆਫੀ

ਨਵੀਂ ਦਿੱਲੀ, ਬੁੱਧਵਾਰ, 22 ਜੁਲਾਈ 2009

ਨਵੀਂ ਦਿੱਲੀ - ਅਮਰੀਕੀ ਕਾਂਟੀਨੈਂਟਲ ਏਅਰਲਾਇਨ ਜਿਸ ਨੇ ਬੀਤੇ ਮੰਗਲਵਾਰ ਨੂੰ ਇਹ ਕਹਿੰਦੇ ਹੋਏ ਕਲਾਮ ਦੀ ਸੁਰੱਖਿਆ ਤਲਾਸ਼ੀ ਦੀ ਗੁਸਤਾਖੀ ਕੀਤੀ ਸੀ ਅਤੇ ਜਿਸ ਕਾਰਣ ਦੇਸ਼ ਵਿਚ ਸਿਆਸੀ ਹਲਚਲ ਪੈਦਾ ਹੋ ਗਈ ਸੀ, ਨੇ ਅੱਜ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਤੋਂ ਮੁਆਫੀ ਮੰਗੀ ਹੈ।

ਅਮਰੀਕੀ ਕਾਂਟੀਨੈਂਟਲ ਏਅਰਲਾਇਨ ਜਿਸ ਨੇ ਬੀਤੇ ਮੰਗਲਵਾਰ ਨੂੰ ਇਹ ਕਹਿੰਦੇ ਹੋਏ ਕਲਾਮ ਦੀ ਸੁਰੱਖਿਆ ਤਲਾਸ਼ੀ ਦੀ ਗੁਸਤਾਖੀ ਕੀਤੀ ਸੀ ਅਤੇ ਜਿਸ ਕਾਰਣ ਦੇਸ਼ ਵਿਚ ਸਿਆਸੀ ਹਲਚਲ ਪੈਦਾ ਹੋ ਗਈ ਸੀ, ਨੇ ਅੱਜ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਤੋਂ ਮੁਆਫੀ ਮੰਗੀ ਹੈ।

ਆਪਣੇ ਮੁਆਫੀਨਾਮੇ ਵਿਚ ਕਲਾਮ ਤੋਂ ਆਪਣੇ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੋਟੋਕੋਲ ਤੋੜਨ ਦੀ ਗੁਸਤਾਖੀ ਲਈ ਮੁਆਫੀ ਮੰਗਦਿਆਂ ਏਅਰਲਾਇਨ ਨੇ ਕਿਹਾ ਹੈ ਕਿ ਉਸ ਦਾ ਮੰਤਵ ਸਾਬਕਾ ਰਾਸ਼ਟਰਪਤੀ ਅਤੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਜਾਉਣਾ ਨਹੀਂ ਸੀ।

ਆਪਣੇ ਬਿਆਨ ਵਿਚ ਏਅਰਲਾਇਨ ਨੇ ਕਿਹਾ ਹੈ ਕਿ ਅਸੀਂ ਡਾ. ਕਲਾਮ ਤੋਂ ਰਸਮੀ ਮੁਆਫੀ ਮੰਗੀ ਹੈ ਅਤੇ ਸਾਨੂੰ ਆਸ ਹੈ ਕਿ ਉਹ ਸਾਡੇ ਨਾਲ ਮੁੜ ਤੋਂ ਸਫਰ ਕਰਨਗੇ।

ਜ਼ਿਕਰਯੋਗ ਹੈ ਕਿ 77 ਸਾਲਾ ਸਾਬਕਾ ਭਾਰਤੀ ਰਾਸ਼ਟਰਪਤੀ ਡਾ.ਏਪੀਜੇ ਅਬਦੁੱਲ ਕਲਾਮ ਜਿਸ ਵੇਲ੍ਹੇ ਨੇਵਾਰਕ ਜਾਣ ਵਾਲੇ ਸਨ ਤਾਂ ਉਸ ਵੇਲ੍ਹੇ ਅਮਰੀਕੀ ਏਅਰਲਾਇਨ ਕੰਪਨੀ ਕਾਂਟੀਨੈਂਟਲ ਦੇ ਅਧਿਕਾਰੀਆਂ ਨੇ ਅਧਿਕਾਰਕ ਪ੍ਰੋਟੋਕੋਲ ਨੂੰ ਤੋੜਦੇ ਹੋਏ ਕਲਾਮ ਦੀ ਤਲਾਸ਼ੀ ਕੀਤੀ ਸੀ ਜਿਸ ਕਾਰਣ ਪੂਰੇ ਦੇਸ਼ ਸਮੇਤ ਲੋਕਸਭਾ ਵਿਚ ਸਿਆਸੀ ਤੁਫਾਨ ਖੜਾ ਹੋ ਗਿਆ ਸੀ।

ਭਾਰਤੀ ਨਾਗਰਿਕ ਉਡਾਨ ਮੰਤਰੀ ਪ੍ਰਫੁੱਲ ਪਟੇਲ ਨੇ ਕਿਹਾ ਹੈ ਕਿ ਮਾਮਲੇ ਵਿਚ ਸੰਬੰਧਤ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਾਈ ਗਈ ਹੈ ਅਤੇ ਵਿਭਾਗ ਵੇਖੇਗਾ ਕਿ ਦੋਸ਼ੀਆਂ ਖਿਲਾਫ ਸਹੀ ਕਾਰਵਾਈ ਕੀਤੀ ਜਾਵੇ।