ਮਲਿਕ ਦੇ ਸੈਂਕੜੇ ਨਾਲ ਪਾਕਿਸਤਾਨ ਮਜ਼ਬੂਤ
ਕੋਲੰਬੋ-ਤਿੰਨ ਟੈਸਟ ਮੈਚਾਂ ਦੀ ਲੜੀ ਦੇ ਤੀਸਰੇ ਟੈਸਟ ਮੈਚ 'ਚ ਪਾਕਿਸਤਾਨ ਨੇ ਸ਼੍ਰੀਲੰਕਾ ਖਿਲਾਫ਼ ਬੁੱਧਵਾਰ ਨੂੰ ਆਪਣੀ ਸਥਿੱਤੀ ਮਜ਼ਬੂਤ ਕਰ ਲਈ।ਅੱਜ ਟੈਸਟ ਦੇ ਤੀਸਰੇ ਦਿਨ ਦਾ ਖੇਡ ਖਤਮ ਹੋਣ ਤੱਕ ਪਾਕਿਸਤਾਨ ਨੇ ਸ਼ੋਏਬ ਮਲਿਕ ਦੇ ਨਾਬਾਦ ਸੈਂਕੜੇ (106),ਕਮਰਾਨ ਅਕਮਲ (ਨਾਬਾਦ 60) ਅਤੇ ਮਿਸਬਾਹ-ਉੱਲ-ਹੱਕ (65) ਦੇ ਅਰਧ ਸੈਂਕੜਿਆਂ ਦੀ ਬਦੌਲਤ ਪੰਜ ਵਿਕੇਟ 'ਤੇ 300 ਰਨ ਬਣਾ ਲਏ ਹਨ। ਤਿੰਨ ਟੈਸਟ ਮੈਚਾਂ ਦੀ ਲੜੀ ਦੇ ਤੀਸਰੇ ਟੈਸਟ ਮੈਚ 'ਚ ਪਾਕਿਸਤਾਨ ਨੇ ਸ਼੍ਰੀਲੰਕਾ ਖਿਲਾਫ਼ ਬੁੱਧਵਾਰ ਨੂੰ ਆਪਣੀ ਸਥਿੱਤੀ ਮਜ਼ਬੂਤ ਕਰ ਲ।ਅੱਜ ਟੈਸਟ ਦੇ ਤੀਸਰੇ ਦਿਨ ਦਾ ਖੇਡ ਖਤਮ ਹੋਣ ਤੱਕ ਪਾਕਿਸਤਾਨ ਨੇ ਸ਼ੋਏਬ ਮਲਿਕ ਦੇ ਨਾਬਾਦ ਸੈਂਕੜੇ (106),ਕਮਰਾਨ ਅਕਮਲ (ਨਾਬਾਦ 60) ਅਤੇ ਮਿਸਬਾਹ-ਉੱਲ-ਹੱਕ (65) ਦੇ ਅਰਧ ਸੈਂਕੜਿਆਂ ਦੀ ਬਦੌਲਤ ਪੰਜ ਵਿਕੇਟ 'ਤੇ 300 ਰਨ ਬਣਾ ਲਏ ਹਨ।

ਪਾਕਿਸਤਾਨ ਨੂੰ ਪਹਿਲੀ ਪਾਰੀ ਦੇ ਅਧਾਰ 'ਤੇ 66 ਰਨ ਦੀ ਬੜ੍ਹਤ ਮਿਲੀ ਸ।ਇਸ ਤਰ੍ਹਾਂ ਪਾਕਿਸਤਾਨ ਦੀ ਕੁੱਲ੍ਹ ਬੜ੍ਹਤ 366 ਰਨ ਹੋ ਗਈ ਹੈ,ਜਦੋਂਕਿ ਉਸ ਦੇ ਪੰਜ ਖਿਡਾਰੀ ਆਊਟ ਹੋਣੇ ਬਾਕੀ ਹਨ।

ਅੱਜ ਦਾ ਦਿਨ ਸ਼ੋਏਬ ਮਲਿਕ,ਮਿਸਬਾਹ-ਉੱਲ੍ਹ-ਹੱਕ ਅਤੇ ਕਮਰਾਨ ਅਕਮਲ ਦੇ ਨਾਮ ਰਿਹ।ਅੱਜ ਪਾਕਿਸਤਾਨ ਨੇ ਆਪਣੇ ਕੱਲ੍ਹ ਦੇ ਸਕੋਰ 16/1 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ,ਲੇਕਿਨ ਸ਼੍ਰੀਲੰਕਾਈ ਗੇਂਦਬਾਜ਼ਾਂ ਨੇ ਫਵਾਦ ਆਲਮ (16),ਯੂਨਿਸ ਖਾਨ (19) ਅਤੇ ਮੁਹੰਮਦ ਯੂਸੁਫ਼ (23) ਨੂੰ ਜਲਦੀ ਆਊਟ ਕਰਕੇ ਪਾਕਿਸਤਾਨੀ ਖੇਮੇ ਨੂੰ ਸਕਤੇ 'ਚ ਲਿਆ ਦਿੱਤਾ।

ਪਾਕਿਸਤਾਨ 67 ਰਨਾਂ ਤੱਕ ਆਪਣੇ ਚਾਰ ਵਿਕੇਟ ਗੁਆ ਚੁੱਕਿਆ ਸ।ਇੱਥੋਂ ਮਿਸਬਾਹ ਅਤੇ ਮਲਿਕ ਨੇ ਪਾਰ੍ਹੀ ਨੂੰ ਸੰਭਾਲਿ।ਦੋਨਾਂ ਨੇ ਪੰਜਵੇਂ ਵਿਕੇਟ ਲਈ 119 ਰਨਾਂ ਦੀ ਸਾਂਝੇਦਾਰੀ ਨਿਭਾ।ਮਿਸਬਾਹ ਨੇ ਮੈਥਿਊਜ਼ ਦਾ ਸ਼ਿਕਾਰ ਹੋਣ ਤੋਂ ਪਹਿਲਾਂ 65 ਰਨ ਬਣਾਏ।

ਇਸ ਦੇ ਬਾਅਦ ਮਲਿਕ ਨੇ ਕਮਰਾਨ ਅਕਮਲ ਦੇ ਨਾਲ 114 ਰਨਾਂ ਦੀ ਨਾਬਾਦ ਸਾਂਝੇਦਾਰੀ ਨਿਭਾਕੇ ਪਾਕਿਸਤਾਨ ਨੂੰ ਟੈਸਟ 'ਚ ਮਜ਼ਬੂਤ ਕਰ ਦਿੱਤ।ਤੀਸਰੇ ਦਿਨ ਦਾ ਖੇਡ ਖਤਮ ਹੋਣ 'ਤੇ ਮਲਿਕ 106 ਅਤੇ ਅਕਮਲ 60 ਰਨ ਬਣਾ ਕੇ ਖੇਡ ਰਹੇ ਹਨ।