ਕਸਾਬ ਨੇ ਕਿਹਾ ਮੈਨੂੰ ਫ਼ਾਂਸੀ ਦੇ ਦਿਓ
ਮੁੰਬਈ, 23 ਜੁਲਾਈ :26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀ ਅੱਤਵਾਦੀ ਅਜ਼ਮਲ ਆਮਿਰ ਕਸਾਬ ਨੇ ਕਿਹਾ ਕਿ ਉਸਨੇ ਆਪਣੇ ਜ਼ੁਰਮ ਦਾ ਇਕਬਾਲੀਆ ਬਿਆਨ ਮੌਤ ਦੀ ਸਜ਼ਾ ਤੋਂ ਬਚਣ ਲਈ ਨਹੀਂ ਦਿੱਤਾ। ਉਸਨੇ ਕਿਹਾ ਕਿ ਅਦਾਲਤ ਨੂੰ ਜੇਕਰ ਜ਼ਰੂਰੀ ਜਾਪੇ ਤਾਂ ਉਹ ਬੇਸ਼ੱਕ ਮੈਨੂੰ ਫ਼ਾਂਸੀ 'ਤੇ ਲਟਕਾ ਦੇਵੇ।
ਸਰਕਾਰੀ ਪੱਖ ਨੇ ਕਸਾਬ ਦੇ ਇਕਬਾਲੀਆ ਬਿਆਨ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਹੈ। ਸਰਕਾਰੀ ਪੱਖ ਦਾ ਕਹਿਣਾ ਹੈ ਕਿ ਕਸਾਬ ਨੇ ਜੋ ਇਕਬਾਲ ਕੀਤਾ ਹੈ, ਉਹ ਅਧੂਰਾ ਹੈ ਅਤੇ ਉਹ ਆਪਣੀ ਸਜ਼ਾ ਤੋਂ ਬਚਣ ਲਈ ਹੀ ਅਧੂਰਾ ਅਪਰਾਧ ਕਬੂਲ ਕਰ ਰਿਹਾ ਹੈ। ਇਸਦੇ ਨਾਲ ਹੀ ਕਸਾਬ ਆਪਣੇ ਪਾਕਿ ਸਥਿਤ ਅੱਤਵਾਦੀ ਆਕਾਵਾਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।