ਕਾਂਟੀਨੈਂਟਲ ਨੇ ਮੰਗੀ ਕਲਾਮ ਤੋਂ ਮੁਆਫ਼ੀ

ਨਵੀਂ ਦਿੱਲੀ, 23 ਜੁਲਾਈ :ਅਮਰੀਕਾ ਦੀ ਕਾਂਟੀਨੈਂਟਲ ਏਅਰਲਾਈਨ ਕੰਪਨੀ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਲਾਸ਼ੀ ਲਏ ਜਾਣ ਦੀ ਘਟਨਾ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਤੋਂ ਮੁਆਫ਼ੀ ਮੰਗ ਲਈ ਹੈ।
ਏਅਰਲਾਈਨ ਨੇ ਸਾਬਕਾ ਰਾਸ਼ਟਰਪਤੀ ਦੇ ਪ੍ਰੋਟੋਕੋਲ ਦੀ ਉਲੰਘਣਾ ਦਾ ਮੁੱਦਾ ਉੱਠਣ ਤੋਂ ਬਾਅਦ ਕੱਲ ਕਿਹਾ ਸੀ ਕਿ ਉਨ੍ਹਾਂ ਦੀ ਏਅਰਲਾਈਨ ਵਲੋਂ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਈ ਜਾਣ ਵਾਲੀ ਤਲਾਸ਼ੀ ਤੋਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਂਦਾ। ਇਸ ਮਾਮਲੇ 'ਤੇ ਦੇਸ਼ ਭਰ 'ਚ ਤਿੱਖੀ ਵਿਰੋਧਤਾ ਤੋਂ ਬਾਅਦ ਏਅਰਲਾਈਨ ਕੰਪਨੀ ਨੇ ਕਲਾਮ ਤੋਂ ਮੁਆਫ਼ੀ ਮੰਗ ਲਈ।
ਏਅਰਲਾਈਨ ਨੇ ਕਿਹਾ ਕਿ ਉਨ੍ਹਾਂ ਦਾ ਸਾਬਕਾ ਰਾਸ਼ਟਰਪਤੀ ਅਤੇ

ਦੇਸ਼ ਦੀ ਜਨਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਡਾ. ਕਲਾਮ ਤੋਂ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨਾਲ ਹੀ ਇਹ ਵੀ ਆਖਿਆ ਕਿ ਉਹ ਅੱਗੇ ਤੋਂ ਵੀ ਇਹ ਉਮੀਦ ਕਰਨਗੇ ਕਿ ਡਾ. ਕਲਾਮ ਉਨ੍ਹਾਂ ਦੀ ਉਡਾਣ 'ਚ ਸਫ਼ਰ ਕਰਦੇ ਰਹਿਣਗੇ।