  .............ਦੂਲ੍ਹਨ(NRI) ਫਾਰਮ..........
ਪਰਜਾਪਤਾਂ ਦੀਆਂ ਬੇਟੀਆਂ/ਬੇਟਿਆ ਦੇ ਰਿਸਤਿਆਂ ਬਾਰੇ ਮਿਲੋ,
ਸੱਤ ਸਮੂੰਦਰ ਪਾਰੋਂ ਰਿਸਤੇ ਹੀ ਰਿਸਤੇ,ਰਿਸਤਿਆਂ ਲਈ ਸੰਪਰਕ ਕਰੋ,
91 99157 36438  49 157 33001111
(ਜਥੇਦਾਰ-ਕੁੱਕੜ ਪਿੰਡੀਆ)
|
CM ਮਾਨ ਨੇ ਸੈਰ-ਸਪਾਟਾ ਵਿਭਾਗ ਨੂੰ ਪਿੰਡ ਬਾਬੇ ਨਾਨਕ ਦਾ ਪ੍ਰਾਜੈਕਟ ਲਈ ਟੈਂਡਰ ਮੰਗਣ ਦੇ ਦਿੱਤੇ ਹੁਕਮ |
ਚੰਡੀਗੜ੍ਹ --24ਮਈ-(MDP)-- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ
ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸੁਲਤਾਨਪੁਰ ਲੋਧੀ ਵਿਖੇ ਸ੍ਰੀ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਣਮੱਤੇ ਪ੍ਰਾਜੈਕਟ
‘ਪਿੰਡ ਬਾਬੇ ਨਾਨਕ ਦਾ’ ਲਈ ਆਲਮੀ ਪੱਧਰ ’ਤੇ ਟੈਂਡਰ ਮੰਗਣ ਦੇ ਨਿਰਦੇਸ਼ ਦਿੱਤੇ। ਇੱਥੇ
ਆਪਣੇ ਸਰਕਾਰੀ ਨਿਵਾਸ ਸਥਾਨ 'ਤੇ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਹੋਈ
ਮੀਟਿੰਗ ਦੀ
|
ਅੱਗੇ ਪੜੋ....
|
ਸਿਹਤ ਮੰਤਰੀ ਸਿੰਗਲਾ ਦੀ ਬਰਖ਼ਾਸਤਗੀ ’ਤੇ ਜਾਖੜ ਦਾ ਟਵੀਟ, ਦਿੱਤੀ ਇਹ ਪ੍ਰਤੀਕਿਰਿਆ |
ਚੰਡੀਗੜ੍ਹ --24ਮਈ-(MDP)-- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ
ਮੰਤਰੀ ਡਾ. ਵਿਜੇ ਸਿੰਗਲਾ ਨੂੰ ਕੈਬਨਿਟ ’ਚੋਂ ਬਰਖ਼ਾਸਤ ਕਰਨ ’ਤੇ ਭਾਜਪਾ ਆਗੂ ਸੁਨੀਲ
ਜਾਖੜ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਭਾਜਪਾ ਆਗੂ ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ
ਪਹਿਲੀ ਨਜ਼ਰੇ ਇਹ ਭਗਵੰਤ ਮਾਨ ਵੱਲੋਂ ਚੁੱਕਿਆ ਗਿਆ ਬਹੁਤ ਦਲੇਰੀ ਵਾਲਾ ਕਦਮ ਨਜ਼ਰ ਆਉਂਦਾ
ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਬਹੁਤ ਸਾਰੇ ਵਿਧਾਇਕਾਂ ਦੇ ਅਪਰਾਧਿਕ ਦੋਸ਼ਾਂ
|
ਅੱਗੇ ਪੜੋ....
|
ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI |
 ਨਵੀਂ ਦਿੱਲੀ: --24ਮਈ-(MDP)-- ਭਾਰਤੀ ਪੁਰਾਤੱਤਵ ਸਰਵੇਖਣ (ASI) ਨੇ ਕੁਤੁਬ ਮੀਨਾਰ ਕੰਪਲੈਕਸ ਵਿਚ
ਹਿੰਦੂ ਅਤੇ ਜੈਨ ਮੰਦਰਾਂ ਦੀ ਬਹਾਲੀ ਅਤੇ ਪੂਜਾ ਦੀ ਇਜਾਜ਼ਤ ਦਿੱਤੇ ਜਾਣ ਦੀ ਅਰਜ਼ੀ ਦਾ
ਵਿਰੋਧ ਕੀਤਾ ਹੈ। ASI ਨੇ ਕਿਹਾ ਹੈ ਕਿ ਪੁਰਾਤੱਤਵ ਮਹੱਤਵ ਵਾਲੇ ਸਥਾਨ ਨੂੰ ਮੌਲਿਕ
ਅਧਿਕਾਰ ਦੇ ਨਾਂ 'ਤੇ ਸੁਰੱਖਿਅਤ ਕੀਤਾ ਗਿਆ ਹੈ ਅਤੇ ਇੱਥੇ ਕੋਈ ਉਲੰਘਣਾ ਨਹੀਂ ਹੋ ਸਕਦੀ।
ਦਿੱਲੀ ਦੀ ਸਾਕੇਤ ਅਦਾਲਤ ’ਚ ਹਿੰਦੂ ਪੱਖ ਵੱਲੋਂ ਦਾਇਰ ਇਕ ਅਰਜ਼ੀ ਦੇ
|
ਅੱਗੇ ਪੜੋ....
|
ਖੇਤੀਬਾੜੀ ਮੰਤਰੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਸਾਨਾਂ ਦੀ ਸਹੂਲਤ ਲਈ ਬੀਜਾਂ ਸਬੰਧੀ ਰੋਡਮੈਪ ਬਣਾਓ |
 ਨਵੀਂ ਦਿੱਲੀ --24ਮਈ-(MDP)-- ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੇਂਦਰ ਦੇ ਨਾਲ-ਨਾਲ ਸੂਬਾ
ਸਰਕਾਰਾਂ ਨੂੰ ਕਿਸਾਨਾਂ ਨੂੰ ਸਮੇਂ ਸਿਰ ਚੰਗੀ ਗੁਣਵੱਤਾ ਵਾਲੇ ਬੀਜਾਂ ਦੀ ਸਪਲਾਈ ਲਈ 10
ਤੋਂ 15 ਸਾਲਾਂ ਦਾ ਰੋਡਮੈਪ ਤਿਆਰ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਦੀ ਆਜ਼ਾਦੀ ਦੇ
ਅੰਮ੍ਰਿਤ ਮਹੋਤਸਵ ਤਹਿਤ ਮੰਗਲਵਾਰ ਨੂੰ 'ਬੀਜ ਲੜੀ ਵਿਕਾਸ' ’ਤੇ ਰਾਸ਼ਟਰੀ ਵੈਬੀਨਾਰ ਦਾ
ਆਯੋਜਨ ਕੀਤਾ ਗਿਆ, ਜਿਸ ’ਚ ਤੋਮਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ
ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਸਹੂਲਤ ਲਈ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ
ਨੂੰ 10 ਤੋਂ 15 ਸਾਲਾਂ ’ਚ ਇਕ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ।
|
ਅੱਗੇ ਪੜੋ....
|
ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ਚੁੰਨੀ |
 ਦੰਤੇਵਾੜਾ --24ਮਈ-(MDP)-- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਮੰਗਲਵਾਰ ਨੂੰ
ਸੂਬੇ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ਦੇ ਮਸ਼ਹੂਰ ਦੰਤੇਸ਼ਵਰੀ ਮੰਦਰ 'ਚ ਦੇਵੀ
ਨੂੰ 11 ਕਿਲੋਮੀਟਰ ਲੰਬੀ 'ਚੁੰਨੀ' ਚੜ੍ਹਾਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਦਾਂਤੇਵਾੜਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੁੰਨੀ ਡੇਨੇਕਸ ਗਾਰਮੈਂਟ ਫੈਕਟਰੀ
ਵਿਚ ਔਰਤਾਂ ਵੱਲੋਂ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲਾਲ ਰੰਗ ਦੀ ਚੁੰਨੀ ਨੂੰ
|
ਅੱਗੇ ਪੜੋ....
|
ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ਚ ਰੋਕਿਆ ਗਿਆ |
 ਦੇਹਰਾਦੂਨ --24ਮਈ-(MDP)-- ਬਰਫ਼ਬਾਰੀ ਅਤੇ ਮੀਂਹ ਕਾਰਨ ਮੰਗਲਵਾਰ ਨੂੰ ਚਾਰ ਧਾਮ ਯਾਤਰਾ ਰੋਕ
ਦਿੱਤੀ ਗਈ ਅਤੇ ਹਜ਼ਾਰਾਂ ਤੀਰਥ ਯਾਤਰੀਆਂ ਨੂੰ ਚੌਕਸੀ ਵਜੋਂ ਕੇਦਾਰਨਾਥ ਅਤੇ ਯਮੁਨੋਤਰੀ
ਦੇ ਮਾਰਗਾਂ ਦਰਮਿਆਨ ਰੋਕ ਦਿੱਤਾ ਗਿਆ। ਕੇਦਾਰਨਾਥ 'ਚ ਮੰਗਲਵਾਰ ਸਵੇਰੇ ਬਰਫ਼ ਪੈਣੀ ਸ਼ੁਰੂ
ਹੋਈ ਸੀ, ਉੱਥੇ ਹੀ ਹੇਠਲੇ ਇਲਾਕਿਆਂ 'ਚ ਮੀਂਹ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ
ਅਧਿਕਾਰੀਆਂ ਨੇ ਗੌਰੀਕੁੰਡ ਅਤੇ ਸੋਨਪ੍ਰਯਾਗ 'ਚ ਯਾਤਰੀਆਂ ਨੂੰ ਰੋਕ ਲਿਆ। ਯਮੁਨੋਤਰੀ ਜਾ
ਰਹੇ ਤੀਰਥ ਯਾਤਰੀਆਂ ਨੂੰ ਜਾਨਕੀਚਟੀ 'ਚ ਰੋਕ ਲਿਆ ਗਿਆ।
|
ਅੱਗੇ ਪੜੋ....
|
ਚੀਨ ਤੇ ਰੂਸ ਦੇ ਲੜਾਕੂ ਜਹਾਜ਼ਾਂ ਨੇ ਜਾਪਾਨ ਸਾਗਰ ਤੇ ਕੀਤੀ ਹਵਾਈ ਗਸ਼ਤ |
ਬੀਜਿੰਗ- - -24ਮਈ-(MDP)--ਚੀਨ ਅਤੇ ਰੂਸ ਦੇ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਨੂੰ
ਜਾਪਾਨ ਸਾਗਰ, ਪੂਰਬੀ ਚੀਨ ਸਾਗਰ ਅਤੇ ਪੱਛਮੀ ਪ੍ਰਸ਼ਾਂਤ ਮਹਾਸਾਗਰ 'ਤੇ ਸੰਯੁਕਤ ਹਵਾਈ ਗਸ਼ਤ
ਕੀਤੀ। ਦੋਵਾਂ ਦੇਸ਼ਾਂ ਨੇ ਇਹ ਕਦਮ ਬੀਜਿੰਗ ਅਤੇ ਮਾਸਕੋ ਦਰਮਿਆਨ ਏਕਤਾ ਦਾ ਸੰਦੇਸ਼ ਦੇਣ
ਲਈ ਉਸ ਦਿਨ ਚੁੱਕਿਆ, ਜਦ ਟੋਕੀਓ 'ਚ ਕਵਾਡ ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਹੋਈ। ਚੀਨ ਦੇ
ਰੱਖਿਆ ਮੰਤਰਾਲਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਚੀਨ ਅਤੇ ਰੂਸ ਦੀਆਂ ਹਵਾਈ ਫੌਜਾਂ
ਦਰਮਿਆਨ ਸਾਲਾਨਾ ਫੌਜੀ ਸਹਿਯੋਗ ਤਹਿਤ ਮੰਗਲਵਾਰ ਨੂੰ ਜਾਪਾਨ ਸਾਗਰ, ਪੂਰਬੀ ਚੀਨ ਸਾਗਰ
ਅਤੇ ਪੱਛਮੀ ਪ੍ਰਸ਼ਾਂਤ ਮਹਾਸਾਗਰ ਦੇ ਉੱਪਰ ਸੰਯੁਕਤ ਰਣਨੀਤਕ ਹਵਾਈ ਗਸ਼ਤ ਕੀਤੀ।
|
ਅੱਗੇ ਪੜੋ....
|
PM ਮੋਦੀ ਨੇ ਅਮਰੀਕਾ, ਜਾਪਾਨ ਤੇ ਆਸਟ੍ਰੇਲੀਆ ਨੂੰ ਗਿਫ਼ਟ ਕੀਤੀਆਂ ਇਹ ਸ਼ਾਨਦਾਰ ਸੌਗਾਤਾਂ |
ਨਵੀਂ ਦਿੱਲੀ- --24ਮਈ-(MDP)--ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ
ਰਾਸ਼ਟਰਪਤੀ ਜੋਅ ਬਿਡੇਨ ਨੇ ਮੰਗਲਵਾਰ ਨੂੰ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ
ਵਿਸਥਾਰਪੂਰਵਕ ਚਰਚਾ ਕੀਤੀ ਅਤੇ ਆਪਸੀ ਦੋਸਤੀ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ 'ਤੇ
ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਦੁਵੱਲੀ ਗੱਲਬਾਤ ਦੌਰਾਨ
ਬਿਡੇਨ ਨੂੰ ਕਿਹਾ ਕਿ 'ਅਜਿਹਾ ਬਹੁਤ ਕੁਝ ਹੈ ਜੋ ਅਸੀਂ ਮਿਲ ਕੇ ਕਰ ਸਕਦੇ ਹਾਂ ਅਤੇ
ਕਰਾਂਗੇ।'
|
ਅੱਗੇ ਪੜੋ....
|
ਲੇਬਰ ਪਾਰਟੀ ਦੇ ਜਿੱਤਣ ’ਤੇ ਲੋਕਲ ਆਗੂ ਕਮਲਜੀਤ ਕੈਮੀ ਨੇ ਪਾਰਟੀ ਦਫ਼ਤਰ ’ਚ ਪਾਇਆ ਭੰਗੜਾ |
ਸਿਡਨੀ/ਕੈਨਬਰਾ (--24ਮਈ-(MDP)-- ਆਸਟ੍ਰੇਲੀਆ ’ਚ 21 ਮਈ ਨੂੰ
ਹੋਈਆਂ ਚੋਣਾਂ ’ਚ ਲੇਬਰ ਪਾਰਟੀ ਦੇ ਐਂਥਨੀ ਅਲਬਾਨੀਜ਼ ਪ੍ਰਧਾਨ ਮੰਤਰੀ ਬਣੇ। ਇਨ੍ਹਾਂ
ਚੋਣਾਂ ’ਚ ਲੇਬਰ ਪਾਰਟੀ ਦੀ ਕ੍ਰਿਸਟੀ ਮੈਕਬੇਅਨ ਦੀ ਜਿੱਤ ਦੀ ਖੁਸ਼ੀ ’ਚ ਪੰਜਾਬੀ ਕਮਲਜੀਤ
ਕੈਮੀ ਦੀ ਭੰਗੜਾ ਪਾਉਂਦੇ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਸਟ੍ਰੇਲੀਆ ’ਚ
ਫੈਡਰਲ ਚੋਣਾਂ ਵਿਚ ਲੇਬਰ ਪਾਰਟੀ ਦੀ ਖੁਸ਼ੀ ’ਚ ਐੱਨ. ਐੱਸ. ਡਬਲਯੂ. ਦੇ ਈਡਨ ਮੋਨਾਰੋ
ਇਲਾਕੇ ਤੋਂ ਐੱਮ. ਪੀ. ਬਣੀ ਕ੍ਰਿਸਟੀ ਮੈਕਬੇਅਨ ਦੀ ਜਿੱਤ ਦੀ ਖੁਸ਼ੀ ’ਚ ਉੱਥੋਂ ਦੇ
ਕੈਨਬਰਾ ਦੇ ਨਾਲ ਲੱਗਦੇ ਐੱਨ. ਐੱਸ. ਡਬਲਯੂ. ਦੇ ਖੇਤਰੀ ਇਲਾਕੇ ਦੇ ਭਾਰਤੀ ਭਾਈਚਾਰੇ ਦੇ
ਨੇਤਾ ਕਮਲਜੀਤ ਸਿੰਘ ਕੈਮੀ ਵੱਲੋਂ ਐੱਮ. ਪੀ. ਦੀ ਜਿੱਤ ਦੀ ਖੁਸ਼ੀ ਭੰਗੜਾ ਪਾ ਕੇ ਮਨਾਈ।
|
ਅੱਗੇ ਪੜੋ....
|
|
|