:: ਆਫ਼ ਦਿ ਰਿਕਾਰਡ: ਮਮਤਾ ਬੈਨਰਜੀ ਦੀ ‘50 ਦੀ ਖੇਡ’   :: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮੁੱਖ ਖਬਰਾਂ
ਭਾਰਤ ਤੇ ਪਾਕਿ ਵਿਚਾਲੇ ਤਣਾਅ ਨਾਲ ਦੋਵਾਂ ਦੇਸ਼ਾਂ ’ਚ ਵਧਦੀ ਰਹੇਗੀ ਗੁਰਬਤ : ਪਰਗਟ ਸਿੰਘ
par_171021.jpg
ਜਲੰਧਰ --17ਅਕਤੂਬਰ21-(ਮੀਡੀਦੇਪੰਜਾਬ)-- ਪਾਕਿਸਤਾਨ ਦੇ ਅੱਤਵਾਦੀਆਂ ਕਾਰਨ ਸਾਡੇ ਦੇਸ਼ ਦੇ 9 ਜਵਾਨ ਸ਼ਹੀਦ ਹੋ ਗਏ ਹਨ ਅਤੇ ਉਥੇ ਹੀ ਭਾਰਤ ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਕਰਵਾਇਆ ਜਾ ਰਿਹਾ ਹੈ।
ਅੱਗੇ ਪੜੋ....
 
ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਦਾ ਵੱਡਾ ਧਮਾਕਾ, ਕੈਪਟਨ ’ਤੇ ਲਗਾਏ ਗੰਭੀਰ ਦੋਸ਼
sid_171021.jpg
ਚੰਡੀਗੜ੍ਹ --17ਅਕਤੂਬਰ21-(ਮੀਡੀਦੇਪੰਜਾਬ)-- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਇਕ ਵਾਰ ਫਿਰ ਵੱਡਾ ਧਮਾਕਾ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਗੰਭੀਰ ਦੋਸ਼ ਲਗਾਏ ਹਨ। ਮੁਸਤਫਾ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜੈਂਟਲਮੈਨ ਕਹੇ ਜਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਮੈਨੂੰ ਧਮਕਾਇਆ ਹੈ, ਇਥੋਂ ਤਕ ਪੁੱਠਾ ਟੰਗਣ ਅਤੇ ਸੜਕ ’ਤੇ ਘੜੀਸਣ ਤੱਕ ਦੀਆਂ ਧਮਕੀਆਂ ਦਿੱਤੀਆਂ ਹਨ। ਇਥੇ ਹੀ ਬਸ ਨਹੀਂ ਮੁਸਤਫਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਸਾਬਕਾ ਖੇਡ ਮੰਤਰੀ ਅਤੇ ਕਦੇ ਕੈਪਟਨ ਸੰਦੀਪ ਸੰਧੂ ਤੋਂ ਫੋਨ ਕਰਵਾ ਕੇ ਮੈਨੂੰ ਪਰਗਟ ਸਿੰਘ ਅਤੇ ਨਵਜੋਤ ਸਿੱਧੂ ਦਾ ਸਾਥ ਨਾ ਦੇਣ ਲਈ ਧਮਕਾਇਆ ਹੈ।
ਅੱਗੇ ਪੜੋ....
 
ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
jthe_171021.jpg

ਅੰਮ੍ਰਿਤਸਰ --17ਅਕਤੂਬਰ21-(ਮੀਡੀਦੇਪੰਜਾਬ)-- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਨੂੰ ਕਾਨੂੰਨ ਦੇ ਰਾਜ ਦੀ ਅਸਫ਼ਲਤਾ ਦਾ ਸਿੱਟਾ ਕਰਾਰ ਦਿੱਤਾ ਹੈ। ਉਨ੍ਹਾਂ ਇਸ ਘਟਨਾ ਦੇ ਵਿਸਤ੍ਰਿਤ ਪਹਿਲੂਆਂ ’ਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਦੁਨੀਆਂ ਸਾਹਮਣੇ ਸਿੱਖ ਕੌਮ ਦਾ ਸਹੀ ਪੱਖ ਪੇਸ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੇ ਪੁਲਸ ਨੂੰ ਕਿਹਾ ਹੈ ਕਿ ਸਿੰਘੂ ਬਾਰਡਰ ਘਟਨਾ ਦੀ ਧਾਰਮਿਕ ਸੰਵੇਦਨਸ਼ੀਲਤਾ ਅਤੇ ਭਾਵਨਾਤਮਿਕ ਗੰਭੀਰਤਾ ਨੂੰ ਵੇਖਦਿਆਂ ਇਸਨੂੰ ਸਿਰਫ਼ ਅਮਨ ਅਤੇ ਕਾਨੂੰਨ ਦੇ ਮਸਲੇ ਵਜੋਂ ਨਾ ਲਿਆ ਜਾਵੇ।


ਅੱਗੇ ਪੜੋ....
 
ਸਿੰਘੂ ਬਾਰਡਰ ਕਤਲ ਕਾਂਡ ਦੀ ਹੋਵੇ CBI ਜਾਂਚ: ਮਾਇਆਵਤੀ
mayea_171021.jpg
ਚੰਡੀਗੜ੍ਹ,ਨਵੀਂ ਦਿੱਲੀ- --17ਅਕਤੂਬਰ21-(ਮੀਡੀਦੇਪੰਜਾਬ)--ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਕਿਹਾ ਕਿ ਦਿੱਲੀ ਸਿੰਘੂ ਬਾਰਡਰ 'ਤੇ ਪੰਜਾਬ ਦੇ ਇੱਕ ਅਨੁਸੂਚਿਤ ਜਾਤੀ ਦੇ ਨੌਜਵਾਨ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਬਹੁਤ ਹੀ ਦੁਖਦਾਈ ਅਤੇ ਸ਼ਰਮਨਾਕ ਹੈ ਅਤੇ ਬਸਪਾ ਕੇਂਦਰ ਸਰਕਾਰ ਤੋਂ ਇਸ ਮਾਮਲੇ 'ਚ ਸੀ.ਬੀ.ਆਈ ਵੱਲੋਂ ਜਾਂਚ ਦੀ ਮੰਗ ਕਰਦੀ ਹੈ।
ਅੱਗੇ ਪੜੋ....
 
ਆਫ਼ ਦਿ ਰਿਕਾਰਡ: ਮਮਤਾ ਬੈਨਰਜੀ ਦੀ ‘50 ਦੀ ਖੇਡ’
mam_171021.jpg
ਨੈਸ਼ਨਲ ਡੈਸਕ---17ਅਕਤੂਬਰ21-(ਮੀਡੀਦੇਪੰਜਾਬ)--  ਲੋਕ ਸਭਾ ਦੀਆਂ ਚੋਣਾਂ ਲਈ ‘ਖੇਡ 2024’ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਜਿਥੇ ਇਕ ਪਾਸੇ ਕਾਂਗਰਸ ਖੁਦ ਨੂੰ ਮੁੜ ਜ਼ਿੰਦਾ ਕਰਨ ਦੇ ਯਤਨ ਕਰ ਰਹੀ ਹੈ, ਉਥੇ ਦੂਜੇ ਪਾਸੇ ਭਾਜਪਾ 4 ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ ਆਪਣੇ ਗੜ੍ਹ ਨੂੰ ਬਚਾਉਣ ਲਈ ਯਤਨਸ਼ੀਲ ਹੈ। ਇਸ ਦੌਰਾਨ ਪੰਜਾਬ ’ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਜਿਥੇ ਕਈ ਸਿਆਸੀ ਮਾਹਰ ਇਹ ਮੰਨ ਰਹੇ ਹਨ ਕਿ ਇਥੇ ਆਮ ਆਦਮੀ ਪਾਰਟੀ ਦੀ ਜਿੱਤ ਹੋ ਸਕਦੀ ਹੈ। ਉਂਝ ਅਜੇ ਅਜਿਹੀ ਭਵਿੱਖਬਾਣੀ ਕਰਨੀ ਜਲਦਬਾਜ਼ੀ ਹੋਵੇਗੀ। ਇਹ ਚੋਣਾਂ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਰਗੀਆਂ ਖੇਤਰੀ ਪਾਰਟੀਆਂ ਲਈ ਵੀ ਅਹਿਮ ਹਨ। ਉਕਤ ਦੋਵੇਂ ਪਾਰਟੀਆਂ ਪਿਛਲੇ 7 ਸਾਲ ਤੋਂ ਯੂ. ਪੀ. ਵਿਚ ਭਾਜਪਾ ਦੇ ਹਮਲੇ ਸਹਿ ਰਹੀਆਂ ਹਨ ਪਰ ਪੂਰਬ, ਪੱਛਮ ਅਤੇ ਦੱਖਣ ਦੀਆਂ ਵਧੇਰੇ ਖੇਤਰੀ ਪਾਰਟੀਆਂ ਲਈ ਇਨ੍ਹਾਂ ਅਸੈਂਬਲੀ ਚੋਣਾਂ ਦੀ ਕੋਈ ਖਾਸ ਅਹਿਮੀਅਤ ਨਹੀਂ।
ਅੱਗੇ ਪੜੋ....
 
ਚੀਨ ਨੇ ਦਾਸੂ ਡੈਮ 'ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੰਜੀਨੀਅਰਾਂ ਦੀ ਮੌਤ 'ਤੇ ਪਾਕਿ ਤੋਂ ਮੰਗਿਆ 285 ਕਰੋੜ ਮੁਆਵਜ਼ਾ
chi_171021.jpg
ਇਸਲਾਮਾਬਾਦ --17ਅਕਤੂਬਰ21-(ਮੀਡੀਦੇਪੰਜਾਬ)-- ਚੀਨ ਨੇ ਆਪਣੇ ਸਦਾਬਹਾਰ ਮਿੱਤਰ ਪਾਕਿਸਤਾਨ ਨੂੰ ਅੱਖ ਦਿਖਾਉਂਦੇ ਹੋਏ ਸ਼ਰਤ ਰੱਖੀ ਹੈ ਕਿ ਜਦੋਂ ਤੱਕ ਇੰਜੀਨੀਅਰਾਂ ਦੀ ਮੌਤ ’ਤੇ 285 ਕਰੋੜ ਰੁਪਏ ਦੇ ਮੁਆਵਜ਼ੇ ਦਾ ਭੁਗਤਾਨ ਨਹੀਂ ਹੋ ਜਾਂਦਾ ਓਦੋਂ ਤੱਕ ਬਿਜਲੀ ਪ੍ਰਾਜੈਕਟ ਦਾਸੂ ਡੈਮ ਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੋਵੇਗਾ।
ਅੱਗੇ ਪੜੋ....
 
ਪੁਲਾੜ ਸਟੇਸ਼ਨ ’ਚ 12 ਦਿਨ ਸ਼ੂਟਿੰਗ ਕਰ ਰੂਸੀ ਫਿਲਮ ਨਿਰਮਾਤਾ ਧਰਤੀ ’ਤੇ ਸੁਰੱਖਿਅਤ ਪਰਤੇ
pol_171021.jpg
ਮਾਸਕੋ --17ਅਕਤੂਬਰ21-(ਮੀਡੀਦੇਪੰਜਾਬ)-ਇਕ ਪੁਲਾੜ ਯਾਤਰੀ ਅਤੇ ਰੂਸ ਦੇ ਦੋ ਫਿਲਮ ਨਿਰਮਾਤਾਵਾਂ ਨੂੰ ਲੈ ਕੇ ਆ ਰਿਹਾ ਸੋਯੁਜ਼ ਪੁਲਾੜ ਗੱਡੀ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਉਡਾਣ ਭਰਨ ਤੋਂ ਸਾਢੇ ਤਿੰਨ ਘੰਟਿਆਂ ਬਾਅਦ ਧਰਤੀ ਉੱਤੇ ਉੱਤਰੀ। ਇਹ ਕੈਪਸੂਲ ਧਰਤੀ ਦੇ ਵਾਯੂਮੰਡਲ ’ਚ ਦਾਖਲ ਹੋਣ ਤੋਂ ਬਾਅਦ ਐਤਵਾਰ ਨੂੰ ਅੰਤਰਰਾਸ਼ਟਰੀ ਸਮੇਂ ਅਨੁਸਾਰ 4 ਵੱਜ ਕੇ 35 ਮਿੰਟ ’ਤੇ ਕਜ਼ਾਖ਼ਸਤਾਨ ’ਚ ਉਤਰਿਆ। ਪੁਲਾੜ ਦੀ ਯਾਤਰਾ ਕਰਨ ਵਾਲੇ ਤਿੰਨੋਂ ਲੋਕ ਲਾਲ ਅਤੇ ਚਿੱਟੀਆਂ ਧਾਰੀਆਂ ਵਾਲੇ ਪੈਰਾਸ਼ੂਟ ਦੀ ਮਦਦ ਨਾਲ ਉਤਰੇ। ਪੈਰਾਸ਼ੂਟ ਰਾਹੀਂ ਬਾਹਰ ਆਉਣ ਤੋਂ ਬਾਅਦ ਤਿੰਨਾਂ ਨੂੰ ਡਾਕਟਰੀ ਜਾਂਚ ਲਈ ਲਿਆ ਜਾਵੇਗਾ। ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਰਾਕੇਟ ਐਤਵਾਰ ਨੂੰ ਦੁਪਹਿਰ 1 ਵੱਜ ਕੇ 15 ਮਿੰਟ ’ਤੇ ਰਵਾਨਾ ਹੋਇਆ।
ਅੱਗੇ ਪੜੋ....
 
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਟੋਕੀਓ ਦੇ ਵਿਵਾਦਿਤ ਮੰਦਰ ਨੂੰ ਭੇਜਿਆ ਚੰਦਾ
jap_171021.jpg
ਟੋਕੀਓ --17ਅਕਤੂਬਰ21-(ਮੀਡੀਦੇਪੰਜਾਬ)-ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਫੁਮਿਓ ਕਿਸ਼ੀਦਾ ਨੇ ਐਤਵਾਰ ਨੂੰ ਟੋਕੀਓ ਦੇ ਇੱਕ ਮੰਦਰ ਨੂੰ ਚੰਦਾ ਭੇਜਿਆ, ਜਿਸ ਨੂੰ ਚੀਨੀ ਅਤੇ ਕੋਰੀਆਈ ਲੋਕ ਜਾਪਾਨੀ ਯੁੱਧਾਂ ਦਾ ਪ੍ਰਤੀਕ ਮੰਨਦੇ ਹਨ। ਹਾਲਾਂਕਿ, ਕਿਸ਼ੀਦਾ ਨੇ ਵਿਅਕਤੀਗਤ ਤੌਰ 'ਤੇ ਮੰਦਰ ਵਿਚ ਜਾ ਕੇ ਦਰਸ਼ਨ ਨਹੀਂ ਕੀਤੇ। ਕਿਸ਼ੀਦਾ ਨੇ ਯਾਸੁਕੁਨੀ ਅਸਥਾਨ ਦੇ ਪਤਝੜ ਤਿਉਹਾਰ ਮੌਕੇ ਦਾਨ ਵਜੋਂ 'ਮਾਸਕਾਕੀ' ਧਾਰਮਿਕ ਗਹਿਣੇ ਭੇਜੇ। 4 ਅਕਤੂਬਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਕਿਸ਼ੀਦਾ ਦੀ ਇਹ ਪਹਿਲੀ ਧਾਰਮਿਕ ਗਤੀਵਿਧੀ ਹੈ। 
ਅੱਗੇ ਪੜੋ....
 
ਪਾਕਿਸਤਾਨ ’ਚ ਆਸਮਾਨੀ ਪੁੱਜੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇਮਰਾਨ ਖਾਨ ਦੇ ਅਸਤੀਫ਼ੇ ਦੀ ਉਠੀ ਮੰਗ
pak_171021.jpg

ਇਸਲਾਮਾਬਾਦ --17ਅਕਤੂਬਰ21-(ਮੀਡੀਦੇਪੰਜਾਬ)-- ਪਾਕਿਸਤਾਨੀ ਸਰਕਾਰ ਵਲੋਂ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਦੇ ਐਲਾਨ ਮਗਰੋਂ ਵਿਰੋਧੀ ਦਲਾਂ ਨੇ ਸਰਕਾਰ ਦੇ ਇਸ ਕਦਮ ਦੀ ਨਿੰਦਾ ਕੀਤੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫ਼ੇ ਜੀ ਮੰਗ ਕੀਤੀ। ‘ਜਿਓ ਨਿਊਜ਼’ ਨੇ ਮੰਤਰਾਲਾ ਵਲੋਂ ਜਾਰੀ ਨੋਟੀਫ਼ਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪਾਕਿਸਤਾਨ ’ਚ ਪੈਟਰੋਲ ਦੀ ਕੀਮਤ 10.49 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 12.44 ਰੁਪਏ, ਮਿੱਟੀ ਦਾ ਤੇਲ 10.95 ਰੁਪਏ ਅਤੇ ਹਲਕੇ ਡੀਜ਼ਲ ਤੇਲ ’ਚ 8.84 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਕੀਮਤਾਂ ’ਚ ਵਾਧੇ ਮਗਰੋਂ ਪਾਕਿਸਤਾਨ ਵਿਚ 16 ਅਕਤੂਬਰ ਤੋਂ ਪੈਟਰੋਲ ਦੀ ਨਵੀਂ ਕੀਮਤ 137.79 ਰੁਪਏ ਪ੍ਰਤੀ ਲਿਟਰ ਹੈ, ਜਦੋਂ ਕਿ  ਡੀਜ਼ਲ 134.48 ਰੁਪਏ ’ਚ ਵਿਕ ਰਿਹਾ ਹੈ। ਮਿੱਟੀ ਦੇ ਤੇਲ ਦੀ ਕੀਮਤ 110.26 ਰੁਪਏ ਪ੍ਰਤੀ ਲਿਟਰ ਅਤੇ ਹਲਕੇ ਡੀਜ਼ਲ ਦੀ ਕੀਮਤ 108.35 ਰੁਪਏ ਪ੍ਰਤੀ ਲਿਟਰ ਹੈ।


ਅੱਗੇ ਪੜੋ....
 
ਹੈਤੀ 'ਚ 17 ਅਮਰੀਕੀ ਮਿਸ਼ਨਰੀਆਂ ਨੂੰ ਕੀਤਾ ਗਿਆ ਅਗਵਾ
2021_10image_16_21_063534128usa-ll.jpg
ਸੈਨ ਜੁਆਨ --17ਅਕਤੂਬਰ21-(ਮੀਡੀਦੇਪੰਜਾਬ)-- ਅਮਰੀਕੀ ਬੱਚਆਿਂ ਸਮੇਤ 17 ਮਸਿ਼ਨਰੀਆਂ ਦੇ ਸਮੂਹ ਨੂੰ ਸ਼ਨੀਵਾਰ ਨੂੰ ਹੈਤੀ ਵੱਿਚ ਅਗਵਾ ਕਰ ਲਆਿ ਗਆਿ। ਇਹ ਘਟਨਾ ਤੋਂ ਜਾਣੂ ਇੱਕ ਸੰਸਥਾ ਦੁਆਰਾ ਵੱਖ-ਵੱਖ ਧਾਰਮਕਿ ਮਸਿ਼ਨਾਂ ਨੂੰ ਭੇਜੇ ਗਏ ਸੰਦੇਸ਼ ਤੋਂ ਇਹ ਪਤਾ ਲੱਗਆਿ ਹੈ। ਓਹੀਓ ਵੱਿਚ ਕ੍ਰਸਿ਼ਚੀਅਨ ਏਡ ਮਨਿਸਟ੍ਰੀਜ਼ ਦੇ ਇੱਕ ਸੰਦੇਸ਼ ਮੁਤਾਬਕ, ਮਸ਼ਿਨਰੀਆਂ ਨੂੰ ਅਗਵਾ ਉਦੋਂ ਕੀਤਾ ਗਆਿ, ਜਦੋਂ ਉਹ ਇੱਕ ਯਤੀਮਖਾਨੇ ਤੋਂ ਘਰ ਪਰਤ ਰਹੀਆਂ ਸਨ। 
ਅੱਗੇ ਪੜੋ....
 
ਅੱਗੇ ਹੋਰ ਵੀ ਹੈ...

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement