:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਖੇਡ ਤੇ ਖਿਡਾਰੀ
Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਆਇਰਲੈਂਡ ਨੂੰ 1-0 ਨਾਲ ਹਰਾਇਆ PRINT ਈ ਮੇਲ
2 ਲੋਕ, ਖੜੇ ਹੋਏ ਲੋਕ ਅਤੇ 'GURI Tokyo Olympics ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਆਇਰਲੈਂਡ ਨੂੰ 1-0 ਨਾਲ ਹਰਾਇਆ WOwW. laghani com' ਕਹਿਣ ਵਾਲਾ ਟੈਕਸਟ ਦੀ ਫ਼ੋਟੋ ਹੋ ਸਕਦੀ ਹੈ
ਟੋਕੀਓ --30,ਜੁਲਾਈ21-(MDP-ਬਿਊਰੋ)-- ਆਖ਼ਰੀ ਮਿੰਟਾਂ ਵਿਚ ਨਵਨੀਤ ਕੌਰ ਦੇ ਗੋਲ ਦੀ ਮਦਦ ਨਾਲ  ਭਾਰਤੀ ਮਹਿਲਾ ਹਾਕੀ ਟੀਮ ਨੇ ‘ਕਰੋ ਜਾਂ ਮਰੋ’ ਦੇ ਮੈਚ ਵਿਚ ਸ਼ੁੱਕਰਵਾਰ ਨੂੰ ਆਇਰਲੈਂਡ ਨੂੰ 1-0 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਹੋਣ ਤੋਂ ਬਾਅਦ ਨਵਨੀਤ ਨੇ ਮੈਚ ਦਾ ਇਕਮਾਤਰ ਗੋਲ 57ਵੇਂ ਮਿੰਟ ਵਿਚ ਕੀਤਾ। ਇਸ ਤੋਂ ਪਹਿਲਾਂ, ਭਾਰਤ ਨੂੰ ਮਿਲੇ 14 ਪੈਨਲਟੀ ਕਾਰਨਰ ਬੇਕਾਰ ਗਏ। ਭਾਰਤ ਨੂੰ ਤਿੰਨ ਮੈਚਾਂ ਵਿਚ ਕਰਾਰੀ ਹਾਰ ਤੋਂ ਬਾਅਦ ਕਿਸੇ ਵੀ ਕੀਮਤ 'ਤੇ ਇਹ ਮੈਚ ਜਿੱਤਣਾ ਸੀ ਪਰ ਟੀਮ ਨੂੰ ਜੇਤੂ ਗੋਲ ਲਈ 57 ਮਿੰਟ ਇੰਤਜ਼ਾਰ ਕਰਨਾ ਪਿਆ,ਭਾਰਤੀ ਖਿਡਾਰੀਆਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਫਿਨੀਸ਼ਿੰਗ ਤੱਕ ਨਹੀਂ ਲਿਜਾ ਸਕੇ। ਇਸ ਤੋਂ ਪਹਿਲਾਂ ਭਾਰਤ ਨੂੰ ਵਿਸ਼ਵ ਦੀ ਨੰਬਰ ਇਕ ਟੀਮ ਨੀਦਰਲੈਂਡ 5-1 ਨਾਲ, ਜਰਮਨੀ ਨੇ 2-0 ਅਤੇ ਪਿਛਲੀ ਚੈਂਪੀਅਨ ਬ੍ਰਿਟੇਨ ਨੇ 4-1 ਨਾਲ ਹਰਾਇਆ ਸੀ। ਭਾਰਤ ਨੂੰ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਦੇ ਖਿਲਾਫ਼ ਮੈਚ ਜਿੱਤ ਦੇ ਨਾਲ ਗੋਲ ਔਸਤ ਨੂੰ ਹੋਰ ਬਿਹਤਰ ਰੱਖਣ ਦੀ ਜ਼ਰੂਰਤ ਹੋਵੇਗੀ। ਇਸਦੇ ਨਾਲ, ਉਸ ਨੂੰ ਪ੍ਰਾਰਥਨਾ ਕਰਨੀ ਪਏਗੀ ਕਿ ਯੂ.ਕੇ. ਦੀ ਟੀਮ ਆਇਰਲੈਂਡ ਨੂੰ ਹਰਾ ਦੇਵੇ। ਦੋਵਾਂ ਪੂਲ ਦੀਆਂ ਚੋਟੀ ਦੀਆਂ 4 ਟੀਮਾਂ ਕੁਆਰਟਰ ਫਾਈਨਲ ਵਿਚ ਖੇਡਣਗੀਆਂ।
 
ਟੋਕੀਓ ਓਲੰਪਿਕ: ਭਾਰਤੀ ਕੁੜੀਆਂ ਦੇ ਹਾਕੀ ਕੋਚ ਨੇ ਦੱਸਿਆ ਕਿ ਟੀਮ ਕਿਉਂ ਹਾਰ ਰਹੀ PRINT ਈ ਮੇਲ
bbc news

--28,ਜੁਲਾਈ21-(MDP-ਬਿਊਰੋ)-- ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸੋਰਡ ਮਾਰੀਨੇ ਨੇ ਟੀਮ ਨੂੰ ਝਾੜ ਪਾਉਂਦਿਆਂ ਕਿਹਾ ਕਿ ਉਹ ਅੱਜ ਇੱਕ ਟੀਮ ਵਾਂਗ ਨਹੀਂ ਖੇਡੇ।ਜਿਸ ਨਾਲ ਉਸ ਨੂੰ ਸਿੱਧੇ ਤੌਰ 'ਤੇ ਟੋਕੀਓ ਓਲੰਪਿਕ ਦੇ ਪੂਲ ਏ ਵਿੱਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਭਾਰਤ ਬੁੱਧਵਾਰ ਨੂੰ ਗ੍ਰੇਟ ਬ੍ਰਿਟੇਨ ਤੋਂ 1-4 ਨਾਲ ਮੈਚ ਹਾਰ ਗਿਆ ਹੈ ਅਤੇ ਨੀਦਰਲੈਂਡ ਅਤੇ ਜਰਮਨੀ ਤੋਂ ਹਾਰਨ ਮਗਰੋਂ ਇਹ ਭਾਰਤ ਦੀ ਲਗਾਤਾਰ ਹੋਈ ਤੀਜੀ ਹਾਰ ਹੈ।ਆਖ਼ਰ ਟੀਮ ਨੂੰ ਕੀ ਹੋ ਗਿਆ ਹੈ, ਅਜਿਹਾ ਪੁੱਛੇ ਜਾਣ ਤੋਂ ਬਾਅਦ ਕੋਚ ਮਾਰੀਨੇ ਨੇ ਕਿਹਾ, "ਕਈ ਚੀਜ਼ਾਂ ਗੜਬੜ ਕਰ ਰਹੀਆਂ ਹਨ, ਕਈ ਲੋਕ ਇਕੱਲੇ-ਇਕੱਲੇ ਖੇਡ ਰਹੇ ਹਨ, ਇਹ ਕੋਈ ਟੀਮ ਵਜੋਂ ਨਹੀਂ ਖੇਡ ਰਹੇ, ਕੋਈ ਟੀਮ ਬਚਾਅ ਨਹੀਂ ਕਰ ਰਹੀ, ਮੈਨੂੰ ਨਹੀਂ ਪਤਾ ਅਜਿਹਾ ਕਿਉਂ ਹੈ।"

ਅੱਗੇ ਪੜੋ....
 
ਟੋਕੀਓ ਓਲੰਪਿਕ : ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੇ ਜਿੱਤ ਨਾਲ ਪ੍ਰੀ ਕੁਆਰਟਰ ਫ਼ਾਈਨਲ ’ਚ ਬਣਾਈ ਜਗ੍ਹਾ PRINT ਈ ਮੇਲ
pv sindhu win pre quarterfinals tokyo olympics
ਸਪੋਰਟਸ ਡੈਸਕ --28,ਜੁਲਾਈ21-(MDP-ਬਿਊਰੋ)--  ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਕਆਊਟ ਪੜਾਅ ’ਚ ਜਗ੍ਹਾ ਬਣਾ ਲਈ ਹੈ। ਗਰੁੱਪ-ਜੇ ਦੇ ਆਪਣੇ ਦੂਜੇ ਮੁਕਾਬਲੇ ’ਚ ਸਿੰਧੂ ਨੇ ਹਾਂਗਕਾਂਗ ਦੀ ਚਿਯੂੰਗ ਐਨਗਾਨ ਯੀ ਨੂੰ ਆਸਾਨੀ ਨਾਲ 21-9, 21-16 ਨਾਲ ਹਰਾਇਆ। ਮਹਿਲਾ ਸਿੰਗਲਸ ’ਚ ਭਾਰਤ ਦੀ ਇਕਮਾਤਰ ਚੁਣੌਤੀ ਸਿੰਧੂ ਨੇ 36 ਮਿੰਟਾਂ ’ਚ ਇਹ ਮੁਕਾਬਲਾ ਆਪਣੇ ਨਾਂ ਕੀਤਾ,ਇਹ ਵੀ ਪੜ੍ਹੋ : ਪ੍ਰਿਥੀਪਾਲ ਸਿੰਘ ਕਾਰਨ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਨੂੰ ਬਦਲਣੇ ਪਏ ਆਪਣੇ ਨਿਯਮ, ਜਾਣੋ ਇਸ ਧਾਕੜ ਦੇ ਹੋਰ ਰੋਚਕ ਕਿੱਸੇ ਸਿੰਧੂ ਹੁਣ ਪ੍ਰੀ-ਕੁਆਰਟਰ ਫ਼ਾਈਨਲ ’ਚ ਗਰੁੱਪ-ਆਈ ’ਚ ਚੋਟੀ ’ਤੇ ਰਹਿਣ ਵਾਲੀ ਡੈਨਮਾਰਕ ਦੀ ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰੀ ਮੀਆ ਬਲਿਚਫੇਕਟ ਨਾਲ ਭਿੜੇਗੀ। ਸਿੰਧੂ ਦਾ ਬਲਿਚਫੇਕਟ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 4-1 ਹੈ, ਡੈਨਮਾਰਕ ਦੀ ਖਿਡਾਰੀ ਨੇ ਸਿੰਧੂ ਦੇ ਖ਼ਿਲਾਫ਼ ਇਕਮਾਤਰ ਜਿੱਤ ਇਸ ਸਾਲ ਥਾਈਲੈਂਡ ਓਪਨ ’ਚ ਦਰਜ ਕੀਤਾ ਸੀ,ਸਿੰਧੂ ਤੋਂ ਟੋਕੀਓ ਓਲੰਪਿਕ ’ਚ ਤਮਗ਼ੇ ਦੀ ਉਮੀਦ ਕੀਤੀ ਜਾ ਰਹੀ ਹੈ। ਰੀਓ ਓਲੰਪਿਕ ਦੀ ਚਾਂਦੀ ਦਾ ਤਮਗ਼ਾ ਜੇਤੂ ਸਿੰਧੂ ਨੇ ਖ਼ਿਤਾਬੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ ਸੀ। ਐਤਵਾਰ ਨੂੰ ਆਪਣੇ ਪਹਿਲੇ ਮੁਕਾਬਲੇ ’ਚ ਸਿੰਧੂ ਨੇ ਇਜ਼ਰਾਇਲ ਦੀ ਸੇਨੀਆ ਪੋਲੀਕਾਰਪੋਵਾ ਨੂੰ ਆਸਾਨੀ ਨਾਲ 21-7, 21-10 ਨਾਲ ਹਰਾਇਆ ਸੀ।
 
ਵਿਨੇਸ਼ ਫ਼ੋਗਾਟ ਵੀਜ਼ਾ ਕਾਰਨ ਟੋਕੀਓ ਲਈ ਉਡਾਣ ਲੈਣ ਤੋਂ ਖੁੰਝੀ PRINT ਈ ਮੇਲ
vinesh fogat  tokyo olympics  tokyo  flight  missed
ਨਵੀਂ ਦਿੱਲੀ --28,ਜੁਲਾਈ21-(MDP-ਬਿਊਰੋ)-- ਓਲੰਪਿਕ ’ਚ ਭਾਰਤ ਦੀ ਸਭ ਤੋਂ ਵੱਡੀ ਤਮਗ਼ਾ ਉਮੀਦਾਂ ’ਚੋਂ ਇਕ ਪਹਿਲਵਾਨ ਵਿਨੇਸ਼ ਫੋਗਾਟ ਮੰਗਲਵਾਰ ਨੂੰ ਫ਼੍ਰੈਂਕਫਰਟ ਤੋਂ ਟੋਕੀਓ ਲਈ ਆਪਣੀ ਉਡਾਣ ਨਹੀਂ ਲੈ ਸਕੀ ਕਿਉਂਕਿ ਉਨ੍ਹਾਂ ਦੇ ਯੂਰਪੀ ਸੰਘ (ਈ. ਯੂ.) ਦੇ ਵੀਜ਼ਾ ਦੀ ਮਿਆਦ ਇਕ ਦਿਨ ਪਹਿਲਾਂ ਹੀ ਖ਼ਤਮ ਹੋ ਗਈ ਸੀ। ਖੇਡਾਂ ਤੋਂ ਪਹਿਲਾਂ ਹੰਗਰੀ ’ਚ ਆਪਣੇ ਕੋਚ ਵਾਲਰ ਅਕੋਸ ਤੋਂ ਟ੍ਰੇਨਿੰਗ ਲੈ ਰਹੀ ਵਿਨੇਸ਼ ਨੂੰ ਮੰਗਲਵਾਰ ਰਾਤ ਨੂੰ ਟੋਕੀਓ ਓਲੰਪਿਕ ਪਹੁੰਚਣਾ ਸੀ, ਪਰ ਜਾਪਾਨ ਦੀ ਰਾਜਧਾਨੀ ਲਈ ਕੁਨੈਕਟਿੰਗ ਹਵਾਈ ਜ਼ਹਾਜ਼ ’ਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਨੂੰ ਫ਼੍ਰੈਂਕਫ਼ਰਟ ਹਵਾਈ ਅੱਡੇ ’ਤੇ ਰੋਕ ਦਿੱਤਾ ਗਿਆ,ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਸੂਤਰਾਂ ਨੇ ਹਾਲਾਂਕਿ ਦੱਸਿਆ ਕਿ ਇਸ ਮੁੱਦੇ ਨੂੰ ਸੁਲਝਾ ਲਿਆ ਗਿਆ ਹੈ ਤੇ ਉਹ ਬੁੱਧਵਾਰ ਨੂੰ ਟੋਕੀਓ ਪਹੁੰਚ ਜਾਵੇਗੀ। ਸੂਤਰ ਨੇ ਕਿਹਾ ਕਿ ਇਹ ਇਕ ਭੁੱਲ ਸੀ ਤੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦਾ ਵੀਜ਼ਾ 90 ਦਿਨਾਂ ਲਈ ਜਾਇਜ਼ ਸੀ ਪਰ ਬੁਡਾਪੇਸਟ ਤੋਂ ਫ਼੍ਰੈਂਕਫ਼ਰਟ ਪਹੁੰਚਣ ’ਤੇ ਪਤਾ ਲੱਗਾ ਕਿ ਉਹ 91 ਦਿਨਾਂ ਲਈ ਯੂਰਪੀ ਸੰਘ ਦੇ ਖੇਤਰ ’ਚ ਸੀ।’’ ਸੂਤਰ ਨੇ ਕਿਹਾ, ‘‘ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਸ ਮਾਮਲੇ ਨੂੰ ਤੇਜ਼ੀ ਨਾਲ ਉਠਾਇਆ ਹੈ ਜਿਸ ਤੋਂ ਬਾਅਦ ਫ਼੍ਰੈਂਕਫ਼ਰਟ ’ਚ ਭਾਰਤੀ ਵਪਾਰਕ ਦੂਤਾਵਾਸ ਮਾਮਲੇ ਨੂੰ ਸੁਲਝਾਉਣ ਲਈ ਹਵਾਈ ਅੱਡੇ ’ਤੇ ਪਹੁੰਚ ਗਿਆ। ਵਿਨੇਸ਼ ਕਲ ਟੋਕੀਓ ’ਚ ਹੋਵੇਗੀ।
 
Tokyo Olympics : ਲਵਲੀਨਾ ਨੇ ਬਾਕਸਿੰਗ ’ਚ ਜਗਾਈ ਤਮਗ਼ੇ ਦੀ ਉਮੀਦ, ਜਿੱਤ ਨਾਲ ਦੂਜੇ ਰਾਊਂਡ ’ਚ ਬਣਾਈ ਜਗ੍ਹਾ PRINT ਈ ਮੇਲ
boxer lovlina borgohain quarter finals tokyo olympicsਟੋਕੀਓ--27,ਜੁਲਾਈ-(MDP-ਬਿਊਰੋ)-- ਪਹਿਲੀ ਵਾਰ ਓਲੰਪਿਕ ’ਚ ਹਿੱਸਾ ਲੈ ਰਹੀ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ (69 ਕਿਲੋਗ੍ਰਾਮ) ਮੰਗਲਵਾਰ ਨੂੰ ਇੱਥੇ ਜਰਮਨੀ ਦੀ ਤਜਰਬੇਕਾਰ ਨੇਦਿਨ ਅਪੇਟੇਜ ਨੂੰ ਸਖ਼ਤ ਮੁਕਾਬਲੇ ’ਚ ਹਰਾ ਕੇ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾਈ। ਮੰਗਲਵਾਰ ਨੂੰ ਰਿੰਗ ’ਚ ਉਤਰਨ ਵਾਲੀ ਇਕਮਾਤਰ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਪ੍ਰੀ-ਕੁਆਰਟਰ ਫ਼ਾਈਨਲ ’ਚ ਆਪਣੇ ਤੋਂ 12 ਸਾਲ ਵੱਡੀ ਐਪੇਟਜ ਨੂੰ 3-2 ਨਾਲ ਹਰਾਇਆ। ਦੋਵੇਂ ਖਿਡਾਰੀ ਓਲੰਪਿਕ ’ਚ ਡੈਬਿਊ ਕਰ ਰਹੀਆਂ ਹਨ ਪਰ ਲਵਲੀਨਾ ਨੇ ਬਾਜ਼ੀ ਮਾਰੀ,ਓਲੰਪਿਕ ਦੇ ਮੁੱਕੇਬਾਜ਼ੀ ਮੁਕਾਬਲੇ ’ਚ ਕੁਆਲੀਫ਼ਾਈ ਕਰਨ ਵਾਲੀ ਜਰਮਨੀ ਦੀ ਮਹਿਲਾ ਮੁੱਕੇਬਾਜ਼ 35 ਸਾਲਾ ਐਪੇਟਜ਼ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗ਼ਾ ਜੇਤੂ ਤੇ ਸਾਬਕਾ ਯੂਰਪੀ ਚੈਂਪੀਅਨ ਹੈ। ਲਵਲੀਨਾ ਵਿਸ਼ਵ ਚੈਂਪੀਅਨਸ਼ਿਪ ’ਚ ਦੋ ਤੇ ਏਸ਼ੀਆਈ ਚੈਂਪੀਅਨਸ਼ਿਪ ’ਚ ਇਕ ਵਾਰ ਦੀ ਕਾਂਸੀ ਤਮਗ਼ਾ ਜੇਤੂ ਹੈ। ਅਸਮ ਦੀ ਲਵਲੀਨਾ ਨੇ ਸ਼ੁਰੂਆਤੀ ਦੌਰ ’ਚ ਹਮਲਾਵਰ ਖੇਡ ਦਿਖਾਇਆ ਤੇ ਇਸ ਤੋਂ ਬਾਅਦ ਉਸ ਨੇ ਰਣਨੀਤੀ ਬਦਲਦੇ ਹੋਏ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ।ਪਰ ਉਸ ਦੀ ਵਿਰੋਧੀ ਮੁਕਾਬਲੇਬਾਜ਼ ਨੇ ਆਪਣੇ ਸਟੀਕ ਮੁੱਕਿਆਂ ਨਾਲ ਕਈ ਵਾਰ ਲਵਲੀਨਾ ਨੂੰ ਪਰੇਸ਼ਾਨ ਕੀਤਾ ਪਰ ਲਵਲੀਨਾ ਨੇ ਆਪਣੇ ਖੱਬੇ ਹੱਥ ਤੋਂ ਲਾਏ ਦਮਦਾਰ ਮੁੱਕਿਆਂ ਨਾਲ ਆਪਣਾ ਪਲੜਾ ਭਾਰੀ ਰਖਿਆ।
 
<< Start < Prev 1 2 3 4 5 6 7 8 9 10 Next > End >>

Results 19 - 27 of 951

Advertisements

Advertisement
Advertisement
Advertisement
Advertisement
Advertisement