ਟੋਕੀਓ ਓਲੰਪਿਕ : ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੇ ਜਿੱਤ ਨਾਲ ਪ੍ਰੀ ਕੁਆਰਟਰ ਫ਼ਾਈਨਲ ’ਚ ਬਣਾਈ ਜਗ੍ਹਾ |
|
|
ਸਪੋਰਟਸ ਡੈਸਕ --28,ਜੁਲਾਈ21-(MDP-ਬਿਊਰੋ)-- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਕਆਊਟ ਪੜਾਅ ’ਚ ਜਗ੍ਹਾ ਬਣਾ ਲਈ ਹੈ। ਗਰੁੱਪ-ਜੇ ਦੇ ਆਪਣੇ ਦੂਜੇ ਮੁਕਾਬਲੇ ’ਚ ਸਿੰਧੂ ਨੇ ਹਾਂਗਕਾਂਗ ਦੀ ਚਿਯੂੰਗ ਐਨਗਾਨ ਯੀ ਨੂੰ ਆਸਾਨੀ ਨਾਲ 21-9, 21-16 ਨਾਲ ਹਰਾਇਆ। ਮਹਿਲਾ ਸਿੰਗਲਸ ’ਚ ਭਾਰਤ ਦੀ ਇਕਮਾਤਰ ਚੁਣੌਤੀ ਸਿੰਧੂ ਨੇ 36 ਮਿੰਟਾਂ ’ਚ ਇਹ ਮੁਕਾਬਲਾ ਆਪਣੇ ਨਾਂ ਕੀਤਾ,ਇਹ ਵੀ ਪੜ੍ਹੋ : ਪ੍ਰਿਥੀਪਾਲ ਸਿੰਘ ਕਾਰਨ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਨੂੰ ਬਦਲਣੇ ਪਏ ਆਪਣੇ ਨਿਯਮ, ਜਾਣੋ ਇਸ ਧਾਕੜ ਦੇ ਹੋਰ ਰੋਚਕ ਕਿੱਸੇ ਸਿੰਧੂ ਹੁਣ ਪ੍ਰੀ-ਕੁਆਰਟਰ ਫ਼ਾਈਨਲ ’ਚ ਗਰੁੱਪ-ਆਈ ’ਚ ਚੋਟੀ ’ਤੇ ਰਹਿਣ ਵਾਲੀ ਡੈਨਮਾਰਕ ਦੀ ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰੀ ਮੀਆ ਬਲਿਚਫੇਕਟ ਨਾਲ ਭਿੜੇਗੀ। ਸਿੰਧੂ ਦਾ ਬਲਿਚਫੇਕਟ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 4-1 ਹੈ, ਡੈਨਮਾਰਕ ਦੀ ਖਿਡਾਰੀ ਨੇ ਸਿੰਧੂ ਦੇ ਖ਼ਿਲਾਫ਼ ਇਕਮਾਤਰ ਜਿੱਤ ਇਸ ਸਾਲ ਥਾਈਲੈਂਡ ਓਪਨ ’ਚ ਦਰਜ ਕੀਤਾ ਸੀ,ਸਿੰਧੂ ਤੋਂ ਟੋਕੀਓ ਓਲੰਪਿਕ ’ਚ ਤਮਗ਼ੇ ਦੀ ਉਮੀਦ ਕੀਤੀ ਜਾ ਰਹੀ ਹੈ। ਰੀਓ ਓਲੰਪਿਕ ਦੀ ਚਾਂਦੀ ਦਾ ਤਮਗ਼ਾ ਜੇਤੂ ਸਿੰਧੂ ਨੇ ਖ਼ਿਤਾਬੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ ਸੀ। ਐਤਵਾਰ ਨੂੰ ਆਪਣੇ ਪਹਿਲੇ ਮੁਕਾਬਲੇ ’ਚ ਸਿੰਧੂ ਨੇ ਇਜ਼ਰਾਇਲ ਦੀ ਸੇਨੀਆ ਪੋਲੀਕਾਰਪੋਵਾ ਨੂੰ ਆਸਾਨੀ ਨਾਲ 21-7, 21-10 ਨਾਲ ਹਰਾਇਆ ਸੀ।
|
|
ਵਿਨੇਸ਼ ਫ਼ੋਗਾਟ ਵੀਜ਼ਾ ਕਾਰਨ ਟੋਕੀਓ ਲਈ ਉਡਾਣ ਲੈਣ ਤੋਂ ਖੁੰਝੀ |
|
|
ਨਵੀਂ ਦਿੱਲੀ --28,ਜੁਲਾਈ21-(MDP-ਬਿਊਰੋ)-- ਓਲੰਪਿਕ ’ਚ ਭਾਰਤ ਦੀ ਸਭ ਤੋਂ ਵੱਡੀ ਤਮਗ਼ਾ ਉਮੀਦਾਂ ’ਚੋਂ ਇਕ ਪਹਿਲਵਾਨ ਵਿਨੇਸ਼ ਫੋਗਾਟ ਮੰਗਲਵਾਰ ਨੂੰ ਫ਼੍ਰੈਂਕਫਰਟ ਤੋਂ ਟੋਕੀਓ ਲਈ ਆਪਣੀ ਉਡਾਣ ਨਹੀਂ ਲੈ ਸਕੀ ਕਿਉਂਕਿ ਉਨ੍ਹਾਂ ਦੇ ਯੂਰਪੀ ਸੰਘ (ਈ. ਯੂ.) ਦੇ ਵੀਜ਼ਾ ਦੀ ਮਿਆਦ ਇਕ ਦਿਨ ਪਹਿਲਾਂ ਹੀ ਖ਼ਤਮ ਹੋ ਗਈ ਸੀ। ਖੇਡਾਂ ਤੋਂ ਪਹਿਲਾਂ ਹੰਗਰੀ ’ਚ ਆਪਣੇ ਕੋਚ ਵਾਲਰ ਅਕੋਸ ਤੋਂ ਟ੍ਰੇਨਿੰਗ ਲੈ ਰਹੀ ਵਿਨੇਸ਼ ਨੂੰ ਮੰਗਲਵਾਰ ਰਾਤ ਨੂੰ ਟੋਕੀਓ ਓਲੰਪਿਕ ਪਹੁੰਚਣਾ ਸੀ, ਪਰ ਜਾਪਾਨ ਦੀ ਰਾਜਧਾਨੀ ਲਈ ਕੁਨੈਕਟਿੰਗ ਹਵਾਈ ਜ਼ਹਾਜ਼ ’ਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਨੂੰ ਫ਼੍ਰੈਂਕਫ਼ਰਟ ਹਵਾਈ ਅੱਡੇ ’ਤੇ ਰੋਕ ਦਿੱਤਾ ਗਿਆ,ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਸੂਤਰਾਂ ਨੇ ਹਾਲਾਂਕਿ ਦੱਸਿਆ ਕਿ ਇਸ ਮੁੱਦੇ ਨੂੰ ਸੁਲਝਾ ਲਿਆ ਗਿਆ ਹੈ ਤੇ ਉਹ ਬੁੱਧਵਾਰ ਨੂੰ ਟੋਕੀਓ ਪਹੁੰਚ ਜਾਵੇਗੀ। ਸੂਤਰ ਨੇ ਕਿਹਾ ਕਿ ਇਹ ਇਕ ਭੁੱਲ ਸੀ ਤੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦਾ ਵੀਜ਼ਾ 90 ਦਿਨਾਂ ਲਈ ਜਾਇਜ਼ ਸੀ ਪਰ ਬੁਡਾਪੇਸਟ ਤੋਂ ਫ਼੍ਰੈਂਕਫ਼ਰਟ ਪਹੁੰਚਣ ’ਤੇ ਪਤਾ ਲੱਗਾ ਕਿ ਉਹ 91 ਦਿਨਾਂ ਲਈ ਯੂਰਪੀ ਸੰਘ ਦੇ ਖੇਤਰ ’ਚ ਸੀ।’’ ਸੂਤਰ ਨੇ ਕਿਹਾ, ‘‘ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਸ ਮਾਮਲੇ ਨੂੰ ਤੇਜ਼ੀ ਨਾਲ ਉਠਾਇਆ ਹੈ ਜਿਸ ਤੋਂ ਬਾਅਦ ਫ਼੍ਰੈਂਕਫ਼ਰਟ ’ਚ ਭਾਰਤੀ ਵਪਾਰਕ ਦੂਤਾਵਾਸ ਮਾਮਲੇ ਨੂੰ ਸੁਲਝਾਉਣ ਲਈ ਹਵਾਈ ਅੱਡੇ ’ਤੇ ਪਹੁੰਚ ਗਿਆ। ਵਿਨੇਸ਼ ਕਲ ਟੋਕੀਓ ’ਚ ਹੋਵੇਗੀ।
|
|
Tokyo Olympics : ਲਵਲੀਨਾ ਨੇ ਬਾਕਸਿੰਗ ’ਚ ਜਗਾਈ ਤਮਗ਼ੇ ਦੀ ਉਮੀਦ, ਜਿੱਤ ਨਾਲ ਦੂਜੇ ਰਾਊਂਡ ’ਚ ਬਣਾਈ ਜਗ੍ਹਾ |
|
|
ਟੋਕੀਓ--27,ਜੁਲਾਈ-(MDP-ਬਿਊਰੋ)-- ਪਹਿਲੀ ਵਾਰ ਓਲੰਪਿਕ ’ਚ ਹਿੱਸਾ ਲੈ ਰਹੀ ਭਾਰਤੀ
ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ (69 ਕਿਲੋਗ੍ਰਾਮ) ਮੰਗਲਵਾਰ ਨੂੰ ਇੱਥੇ ਜਰਮਨੀ ਦੀ
ਤਜਰਬੇਕਾਰ ਨੇਦਿਨ ਅਪੇਟੇਜ ਨੂੰ ਸਖ਼ਤ ਮੁਕਾਬਲੇ ’ਚ ਹਰਾ ਕੇ ਕੁਆਰਟਰ ਫ਼ਾਈਨਲ ’ਚ ਜਗ੍ਹਾ
ਬਣਾਈ। ਮੰਗਲਵਾਰ ਨੂੰ ਰਿੰਗ ’ਚ ਉਤਰਨ ਵਾਲੀ ਇਕਮਾਤਰ ਭਾਰਤੀ ਮੁੱਕੇਬਾਜ਼ ਲਵਲੀਨਾ ਨੇ
ਪ੍ਰੀ-ਕੁਆਰਟਰ ਫ਼ਾਈਨਲ ’ਚ ਆਪਣੇ ਤੋਂ 12 ਸਾਲ ਵੱਡੀ ਐਪੇਟਜ ਨੂੰ 3-2 ਨਾਲ ਹਰਾਇਆ।
ਦੋਵੇਂ ਖਿਡਾਰੀ ਓਲੰਪਿਕ ’ਚ ਡੈਬਿਊ ਕਰ ਰਹੀਆਂ ਹਨ ਪਰ ਲਵਲੀਨਾ ਨੇ ਬਾਜ਼ੀ ਮਾਰੀ,ਓਲੰਪਿਕ ਦੇ ਮੁੱਕੇਬਾਜ਼ੀ ਮੁਕਾਬਲੇ ’ਚ ਕੁਆਲੀਫ਼ਾਈ ਕਰਨ ਵਾਲੀ ਜਰਮਨੀ ਦੀ ਮਹਿਲਾ
ਮੁੱਕੇਬਾਜ਼ 35 ਸਾਲਾ ਐਪੇਟਜ਼ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗ਼ਾ ਜੇਤੂ ਤੇ
ਸਾਬਕਾ ਯੂਰਪੀ ਚੈਂਪੀਅਨ ਹੈ। ਲਵਲੀਨਾ ਵਿਸ਼ਵ ਚੈਂਪੀਅਨਸ਼ਿਪ ’ਚ ਦੋ ਤੇ ਏਸ਼ੀਆਈ ਚੈਂਪੀਅਨਸ਼ਿਪ
’ਚ ਇਕ ਵਾਰ ਦੀ ਕਾਂਸੀ ਤਮਗ਼ਾ ਜੇਤੂ ਹੈ। ਅਸਮ ਦੀ ਲਵਲੀਨਾ ਨੇ ਸ਼ੁਰੂਆਤੀ ਦੌਰ ’ਚ
ਹਮਲਾਵਰ ਖੇਡ ਦਿਖਾਇਆ ਤੇ ਇਸ ਤੋਂ ਬਾਅਦ ਉਸ ਨੇ ਰਣਨੀਤੀ ਬਦਲਦੇ ਹੋਏ ਇੰਤਜ਼ਾਰ ਕਰਨ ਦਾ
ਫ਼ੈਸਲਾ ਕੀਤਾ।ਪਰ ਉਸ ਦੀ ਵਿਰੋਧੀ ਮੁਕਾਬਲੇਬਾਜ਼ ਨੇ ਆਪਣੇ ਸਟੀਕ ਮੁੱਕਿਆਂ ਨਾਲ ਕਈ ਵਾਰ
ਲਵਲੀਨਾ ਨੂੰ ਪਰੇਸ਼ਾਨ ਕੀਤਾ ਪਰ ਲਵਲੀਨਾ ਨੇ ਆਪਣੇ ਖੱਬੇ ਹੱਥ ਤੋਂ ਲਾਏ ਦਮਦਾਰ ਮੁੱਕਿਆਂ
ਨਾਲ ਆਪਣਾ ਪਲੜਾ ਭਾਰੀ ਰਖਿਆ।
|
|
Tokyo Olympics : ਸ਼ਰਤ ਕਮਲ ਹਾਰੇ, ਟੇਬਲ ਟੈਨਿਸ ’ਚ ਭਾਰਤੀ ਚੁਣੌਤੀ ਖ਼ਤਮ |
|
|
 ਟੋਕੀਓ --27,ਜੁਲਾਈ-(MDP-ਬਿਊਰੋ)-- ਅਚੰਤਾ ਸ਼ਰਤ ਕਮਲ ਦੀ ਮੰਗਲਵਾਰ ਨੂੰ ਇੱਥੇ ਤੀਜੇ ਦੌਰ ’ਚ ਚੀਨ ਦੇ ਮੌਜੂਦਾ ਓਲੰਪਿਕ ਤੇ ਵਿਸ਼ਵ ਚੈਂਪੀਅਨ ਮਾ ਲਾਂਗ ਤੋਂ ਹਾਰ ਨਾਲ ਭਾਰਤ ਦੀ ਟੋਕੀਓ ਓਲੰਪਿਕ ਖੇਡਾਂ ਦੀ ਟੇਬਲ ਟੈਨਿਸ ਪ੍ਰਤੀਯੋਗਿਤਾ ’ਚ ਚੁਣੋਤੀ ਖ਼ਤਮ ਹੋ ਗਈ,ਸ਼ਰਤ ਨੇ ਆਪਣੇ ਮਜ਼ਬੂਤ ਵਿਰੋਧੀ ਮੁਕਾਬਲੇਬਾਜ਼ ਨੂੰ ਪਹਿਲੇ ਤਿੰਨ ਗੇਮ ’ਚ ਸਖ਼ਤ ਚੁਣੌਤੀ ਦਿੱਤੀ ਪਰ ਅੰਤ ’ਚ ਉਨ੍ਹਾਂ ਨੂੰ 1-4 (7-11, 11-8, 11-13, 4-11, 4-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਰਤ ਤੇ ਮਨਿਕਾ ਬਤਰਾ ਮਿਕਸਡ ਡਬਲਜ਼ ’ਚ ਪਹਿਲਾਂ ਹੀ ਬਾਹਰ ਹੋ ਗਏ ਸਨ। ਮਨਿਕਾ ਵੀ ਮਹਿਲਾ ਸਿੰਗਲ ’ਚ ਤੀਜੇ ਦੌਰ ਤੋਂ ਅੱਗੇ ਵਧਣ ’ਚ ਅਸਫਲ ਰਹੀ ਸੀ। ਜੀ. ਸਾਥੀਆਨ ਤੇ ਸੁਤੀਰਥਾ ਮੁਖਰਜੀ ਵੀ ਆਪਣੇ ਸਿੰਗਲ ਮੈਂਚਾਂ ’ਚ ਸ਼ੁਰੂ ’ਚ ਹੀ ਹਾਰ ਗਏ ਸਨ।
|
|
ਟੋਕੀਓ ਓਲੰਪਿਕ: 58 ਸਾਲ ਦੀ ਉਮਰ ’ਚ ਤਮਗਾ ਜਿੱਤ ਕੇ ਮਿਸਾਲ ਬਣਿਆ ਅਲਰਸ਼ੀਦੀ |
|
|
 ਟੋਕੀਓ --27,ਜੁਲਾਈ-(MDP-ਬਿਊਰੋ)-- ਉਮਰ ਦੇ ਜਿਸ ਪੜ੍ਹਾਅ ਵਿਚ ਲੋਕ ਅਕਸਰ ‘ਰਿਟਾਇਰਡ’ ਜ਼ਿੰਦਗੀ ਦੀਆਂ
ਯੋਜਨਾਵਾਂ ਬਣਾਉਣ ਵਿਚ ਰੁੱਝੇ ਹੁੰਦੇ ਹਨ, ਉਥੇ ਹੀ ਕੁਵੈਤ ਦੇ ਅਬਦੁੱਲਾ ਅਲਰਸ਼ੀਦੀ ਨੇ
ਟੋਕੀਓ ਓਲੰਪਿਕ ਨਿਸ਼ਾਨੇਬਾਜ਼ੀ ਵਿਚ ਕਾਂਸੀ ਤਮਗਾ ਜਿੱਤ ਕੇ ਦੁਨੀਆ ਨੂੰ ਦਿਖਾ ਦਿੱਤਾ ਕਿ
ਉਨ੍ਹਾਂ ਲਈ ਉਮਰ ਸਿਰਫ਼ ਇਕ ਅੰਕੜਾ ਹੈ।
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
Results 28 - 36 of 958 |