Weather
Patiala
|
|
Amritsar
|
|
New Delhi
|
|
|
ਕਵਿਤਾਵਾਂ
ਸਵਰਨ ਜੀ ਦੀਆਂ ਦੋ ਕਵਿਤਾਵਾਂ |
|
|
ਇਲਮ ਬੜਾ ਗਹਿਰਾ ਸੀ ਜੁਲਮਾਂ ਦਾ,ਹਾਏ
ਹਿਸਾਬ ਕਰਦਿਆਂ, ਸਦੀਆਂ ਗੁਜਰ ਗਈਆਂ
ਤੈਨੂੰ ਧਰਵਾਸ ਦੀ ਕਸਮ ਖਾਵਾਂਦੇ ਚਲੇ ਗਏ
ਫ਼ਿਤਰਤ ਆਪਣੀ ਨਾ ਛੁਪੀ ਉਜਰ ਗਈਆਂ
ਪਤਝੜ ਦੇ ਕੇ ਹਿੱਸੇ ਵਿੱਚ, ਗੁਲਜਾਰ ਹੋਇਆ
ਕਿਸਮਤ ,ਤਰਾਸ਼ੀ ਜੌਹਰੀ ਦੀ ਨਜਰ ਗਈਆਂ
ਐਨਾ ਟੁੱਟਣ ਖਿੰਡਣ ਤਿੜਕਣ ਤੋਂ ਪਹਿਲਾਂ ਹੀ
ਜ਼ਿਹਨ ਨੂੰ ਓਪਰਾ ਦੇਖ ਹਵਾਵਾਂ ਗੁਜਰ ਗਈਆਂ
ਆਣ ਦਮ ਭਰ ਜਾਂਦੇ ਦਰਦ ਕਦੇ, ਕਵਿਤਾ ਦੇ
ਇਕ ਰਿਸ਼ਤਾ ਉਮਰ ਦੀ ਗਾਥਾ ਖਬਰ ਗਈਆਂ
 ________ਸਵਰਨ ਕਵਿਤਾ
ਜ਼ਿੰਦਗੀ ਦੀ ਪੀੜ
ਜ਼ਿੰਦਗੀ ਅਕਸਰ ਮੇਰੇ ਨਾਲ
ਨਿੱਤ ਨਵਾਂ ਖੇਲ ਖੇਡਦੀ
ਮੇਰਾ ਤਿਣਕਾ ਤਿਣਕਾ ਜੋੜਿਆ ਨੂੰ
ਵਕਤ ਦੀ ਹਨੇਰੀ ਉੱਡਾ ਲੈ ਜਾਂਦੀ
ਮੈਂ ਡਿਗਦੀ, ਸੰਭਾਲਦੀ ਹੋਏ
ਉਠ ਫੇਰ ਕੋਈ ਨਵੇਂ ਕਾਜ ਲਈ
ਜ਼ਿੰਦਗੀ ਦੀ ਦੌੜ ਵਿੱਚ ਸ਼ਾਮਲ ਹੁੰਦੀ
ਅੱਖੀਆਂ ਨੇ ਦੇਖੇ ਜੋ ਸੁਪਨੇ
ਮੇਰੀ ਉਮੀਦ ਉਨ੍ਹਾਂ ਨੂੰ ਬੁੱਢਾ ਨਾ ਹੋਣ ਦੇਣ
ਅੰੰਤ ਹੋਏ, ਇਹ ਮੈਨੂੰ ਹਾਜਮ ਨਹੀਂ ਹੁੰਦਾ
ਔਕੜਾਂ ਦੀ ਪੂਣੀ ਨੂੰ
ਸਹਿਜ ਸਹਿਜ ,ਸਿੱਦਤ ਨਾਲ ਕੱਤਦੀ
ਮਾਂ,ਪਿਓ ਦੀ ਛੱਤਰ ਛਾਇਆ
ਸਾਈ ਦਾ ਸਾਥ ਵਿਚਕਾਰ ਛੁਟਿਆ
ਮੈਨੂੰ ਜ਼ਿੰਦਗੀ ਨੇ ਬੰਦੀ ਬਣਾਇਆ
ਬਚਪਨ ,ਚਿੜੀਆਂ ਦੀ ਚੀਂ ਚੀਂ
ਹੁਣ ਯਾਦ ਕਿਥੇ ਰਹੇ
ਆਪਣੀ ਬਰਬਾਦੀ ਦੀ ਕਿਤਾਬ ਨੂੰ
ਦਿਲ ਅੰਦਰ ਚਿਰਾਗ਼ ਦੇ ਰੂਪ ਵਿੱਚ ਸਜਾਇਆ
ਇਸਦੀ ਲੋਅ ਵਿੱਚ ਪੀੜ ਪਨਪੇ
ਹੋਰ ਨਿਖਾਰ ਆ ਜਾਵੇਗਾ
ਨਸੀਬ ਦਾ ਖੋਖਲਾਪਨ
ਜ਼ਿੰਦਗੀ ਦਾ ਇਕੱਲਾਪਨ
ਮੈਨੂੰ ਚੁੱਕ ਕੇ ਸਿਵਿਆਂ ਤੱਕ ਲੈ ਗਏ।
________ਸਵਰਨ ਕਵਿਤਾ
|
|
....ਇਨਸਾਨ ... |
|
|
ਹਿੰਦੂ ਸਿੱਖ ਇਸਾਈ ਪਿਛੋਂ
ਪਹਿਲਾਂ ਇਨਸਾਨ ਹਾਂ
ਜੋ ਨਾ ਜਾਤ ਮਜ਼੍ਹਬ ਨੂੰ ਮੰਨੇ
ਉਸ ਤੋਂ ਕੁਰਬਾਨ ਹਾਂ
ਕਰੇ ਔਰਤ ਦਾ ਜੋ ਆਦਰ
ਉਸ ਦਾ ਕਦਰਦਾਨ ਹਾਂ
ਮਾੜੇ ਦੀ ਮਦਦ ਜੋ ਕਰਦਾ
ਉਸ ਲਈ ਸਨਮਾਨ ਹਾਂ
ਭਾਰਤ ਪਕਿਸਤਾਨ ਤੇ ਬੰਗਲਾ
ਸੱਭਨਾ ਦਾ ਮਾਣ ਹਾਂ
ਜੋ ਇਨਸਾਫ ਲਈ ਨੇ ਲੜਦੇ
ਉਹਨਾ ਦੀ ਜਿੰਦ ਜਾਨ ਹਾਂ
ਮੈ ਜਨਤ ਸਵਰਗ ਨਾ ਲੋੜਾਂ
ਕੁਦਰਤ ਦੀ ਸਾਂਨ ਹਾਂ
ਦੌਲਤ ਚੌਧਰ ਆਕੜ ਬਾਜੋਂ
ਸਭ ਨੂੰ ਪਰਵਾਨ ਹਾਂ
ਨਾ ਸਿੰਘ ਨਾ ਰਾਮ ਮੁਹੰਮਦ
ਮੈ ਬਿੰਦਰ ਜਾਨ ਹਾਂ
ਬਿੰਦਰ ਜਾਨ ਏ ਸਾਹਿਤ ....
|
|
ਮਿੱਤਰੋ ! ਇੱਕ 'ਮੋਹ-ਰੱਤੀ' ਦੋਹਾ-ਗ਼ਜ਼ਲ ਪੇਸ਼ ਹੈ.. |
|
|
ਗ਼ਜ਼ਲ @ ਅਮਰ 'ਸੂਫੀ'
(ਫੇਲੁਨ ਫੇਲੁਨ ਫਾਇਲੁਨ, ਫੇਲੁਨ ਫੇਲੁਨ ਫੇਲ)
ਦਿਲ 'ਚੋਂ ਕਿੱਦਾਂ ਉੱਠਿਆ, ਮੋਹ ਦਾ ਇੱਕ ਉਬਾਲ।
ਉਸ ਨੇ ਚੋਰੀ ਭੇਜਿਆ, ਚੁੰਮ ਸਫੈਦ ਰੁਮਾਲ।
ਕਿਹੜੇ ਵੇਲੇ ਹੋ ਗਈਆਂ, ਅੱਖਾਂ ਦੋ ਤੋਂ ਚਾਰ।
ਸੀਨੇ 'ਚੋਂ ਦਿਲ ਧੜਕਿਆ, ਡਾਢੀ ਤਾਕਤ ਨਾਲ।
ਹੱਥ ਹਵਾ ਦੇ ਓਸ ਨੇ, ਭੇਜੀ ਮਿੱਠੀ ਯਾਦ,
ਕੋਸੀ ਜ੍ਹੀ ਹੱਥ-ਘੁੱਟਣੀ, ਨਿੱਘੇ ਮੋਹ ਦੇ ਨਾਲ।
ਮੋਹ ਦਾ ਜਜ਼ਬਾ ਅੱਥਰਾ, ਧਰਤ ਨ ਲੱਗਣ ਪੈਰ,
ਆਇਆ ਜਾਪੇ ਓਸ ਦੇ, ਪੈਰਾਂ ਹੇਠ ਭੁਚਾਲ।
ਨੈਣ ਨਸ਼ੀਲੇ ਨਰਗਸੀ, ਮਿੱਠੀ ਨਜ਼ਰ ਕਮਾਲ,
ਜਿਹੜੇ ਪਾਸੇ ਤੱਕਦੇ, ਕਰਦੇ ਫਿਰਨ ਹਲਾਲ।
ਤਾਜ਼ਾ ਲਾਇਆ ਸਾਣ 'ਤੇ, ਤਿੱਖਾ ਲੰਮਾ ਨੱਕ,
ਮੱਥਾ ਲਿਸ਼ਕਾਂ ਮਾਰਦਾ, ਵਾਂਗ ਘਟਾਵਾਂ ਵਾਲ।
ਧੌਣ ਸੁਰਾਹੀ ਕੱਚ ਦੀ, ਲੰਮੀ ਪੂਰਾ ਹੱਥ,
ਸੋਹੇ ਸੋਨ - ਤਵੀਤੜੀ, ਕਾਲੀ ਸੂਤੀ ਨਾਲ।
ਰੰਗ ਬਸੰਤੀ, ਗੁੰਨ੍ਹਿਆ, ਆਟੇ ਵਿੱਚ ਸੰਧੂਰ,
ਸਿਫਤ ਕਰਾਂ ਕੀ ਓਸ ਦੀ, ਸ਼ਬਦ ਨ ਤੁਰਦੇ ਨਾਲ।
ਪੈਲਾਂ ਪਾ ਪਾ ਚੱਲਦੀ, ਨੀਵੀਂ ਪਾਉਂਦੇ ਮੋਰ,
ਲੋਰ 'ਚ ਭਰਦੀ ਚੁੰਗੀਆਂ,ਮਿਰਗਾਂ ਵਰਗੀ ਚਾਲ।
ਪੈਰੀਂ ਜੁੱਤੀ ਕੱਢਵੀਂ, ਪਹਿਰਨ ਸਾਦ-ਮੁਰਾਦ,
ਸਿਰ 'ਤੇ ਚੁੰਨੀ ਰੇਸ਼ਮੀ, ਉੱਡੇ 'ਵਾ ਦੇ ਨਾਲ।
ਮਿਸ਼ਰੀ ਨਾਲੋਂ ਮਿੱਠੜੇ, ਸ਼ਰਬਤ ਵਰਗੇ ਬੋਲ,
ਜਦ ਮੂੰਹੋਂ ਕੁਝ ਉੱਚਰੇ, ਦਿਲ ਨੂੰ ਦੇਵਣ ਤਾਲ।
ਕੱਦ ਸਰੂ ਦੇ ਵਾਂਗ ਹੈ, ਪਤਲ-ਪਤੰਗ ਸ਼ਰੀਰ,
ਡਰ ਲੱਗਦਾ ਹੈ ਉੱਡ ਨਾ, ਜਾਏ ਹਵਾ ਦੇ ਨਾਲ।
ਅੱਲ੍ਹੜ ਛੈਲ ਛਬੀਲੜੀ, ਕੁਦਰਤ ਦਿੱਤਾ ਰੂਪ,
ਕਾਦਰ ਵਿਹਲੇ ਬੈਠ ਕੇ, ਸਾਜੀ ਰੀਝਾਂ ਨਾਲ।
ਵੇਗ ਮੁਹੱਬਤ ਇਸ ਤਰ੍ਹਾਂ, ਜਿਉਂ ਸਾਗਰ ਦੀ ਛੱਲ,
ਉਸ ਦੇ ਮੋਹ ਦੀ ਮਿੱਤਰੋ, ਦੇਵਾਂ ਕਿੰਝ ਮਿਸਾਲ।
ਮੇਰੀ ਕਾਨੀ ਵੱਸ ਨਾ, ਕਥਨਾ ਹੁਸਨ ਹਜ਼ੂਰ,
ਸਿਫਤਾਂ ਖਾਤਰ ਕਿੱਧਰੋਂ, ਸ਼ਬਦ ਲਿਆਵਾਂ ਭਾਲ।
ਰਹਿਮਤ ਹੋਵੇ ਰੱਬ ਦੀ, ਮਿਲਦਾ ਹੁਸਨ, ਖ਼ੁਮਾਰ,
ਇਹ ਦੌਲਤ ਜਿਸ ਕੋਲ ਹੈ, ਉਹ ਹੈ ਮਾਲਾ ਮਾਲ।
ਯਾਰ ਗ਼ਜ਼ਲ ਨੂੰ ਵਾਚ ਕੇ, ਕਰਨਾ ਉਸ ਨੂੰ ਯਾਦ,
ਦਿਲ ਦੇ ਵਿਹੜੇ ਪਾ ਗਿਆ,ਜਿਹੜਾ ਸ਼ਖਸ ਧਮਾਲ।
ਕੁਦਰਤ ਤੈਨੂੰ ਬਖਸ਼ਿਆ, 'ਸੂਫ਼ੀ' ਸੁੱਚਾ ਪਿਆਰ,
ਰੂਪ ਮੁਹੱਬਤ ਮਿੱਤਰੋ, ਮਿਲਣ ਮੁਕੱਦਰ ਨਾਲ।
|
|
ਜਿੰਦਗੀ ਤੂੰ ਤੁਰਦੀ ਰਹੀ ਇੰਜ ਹੀ ਆਪਣੇ ਕਦਮਾਂ ਨੂੰ ਪੋਲੇ ਪੋਲੇ ਧਰਦੀ ਰਹੀ ਜੇ ਕਿਤੇ ਰੁੱਕ ਜਾਵਾਂ ਮੈਂ ਥੋੜ੍ਹਾ ਇੰਤਜ਼ਾਰ ਕ |
|
|
ਜਿੰਦਗੀ ਤੂੰ ਤੁਰਦੀ ਰਹੀ
ਇੰਜ ਹੀ ਆਪਣੇ ਕਦਮਾਂ ਨੂੰ
ਪੋਲੇ ਪੋਲੇ ਧਰਦੀ ਰਹੀ
ਜੇ ਕਿਤੇ ਰੁੱਕ ਜਾਵਾਂ ਮੈਂ
ਥੋੜ੍ਹਾ ਇੰਤਜ਼ਾਰ ਕਰੀਂ
ਮੇਰੇ ਮਨ ਵਿਚ ਪਏ
ਗਹਿਰੇ ਜ਼ਖਮਾਂ ਨੂੰ ਆਪਣੇ
ਪੱਲੂ ਵਿਚ ਲਕੋ ਲਵੀਂ
ਜੀਅ ਕਰਦਾ ਹੈ
ਹੱਸਾਂ ਖੁਸ਼ ਹੋਵਾਂ
ਪਰ ਤੇਰੇ ਦਿੱਤੇ ਜ਼ਖਮਾਂ ਨੂੰ
ਕਿਦਾਂ ਭੁੱਲ ਜਾਵਾਂ
ਤੇਰੇ ਦਿੱਤੇ ਹਾਸੇ ਵੀ ਯਾਦ ਨੇ
ਤੇ ਭੁੱਲੇ ਗਮ ਵੀ ਨਹੀਂ
ਡਾ.ਹਰਮੀਤ ਕੌਰ
|
|
....ਮੁਹੱਬਤ ਦਾ ਦਿਲਾਂ ਉੱਤੇ ਸਦਾ ਆਭਾਸ ਰੱਖਦੇ ਨੇ.... |
|
|
ਜੋ ਤਿੜਕੇ ਸ਼ੀਸ਼ਿਆਂ ਨੂੰ ਜੋੜਨੇ ਦੀ ਅਾਸ ਰੱਖਦੇ ਨੇ,
ਨਜ਼ਰੀਅਾ ਜ਼ਿੰਦਗੀ ਨੂੰ ਵੇਖਣੇ ਦਾ ਖਾਸ ਰੱਖਦੇ ਨੇ !
ਕਿ ਹਿੰਮਤ ਹੈ ਜਿਨ੍ਹਾਂ ਵਿਚ ਜੱਗ ਨੂੰ ਰੁਸ਼ਨਾਉਣ ਦੀ ਓਹੀ ,
ਸਦਾ ਹੀ ਜੱਗ ਦੇ ਸਾਹਵੇਂ ਨਵੇਂ ਇਤਿਹਾਸ ਰੱਖਦੇ ਨੇ !
ਜਿਨ੍ਹਾਂ ਦੇ ਜ਼ਿਹਨ ਵਿਚ ਮਾਰੂਥਲਾਂ ਦੀ ਰੇਤ ਉਡਦੀ ਹੈ ,
ਸਜਾਕੇ ਆਪਣੇ ਹੋਠੀਂ ਪਵਿੱਤਰ ਪਿਆਸ ਰੱਖਦੇ ਨੇ !
ਜਿਨ੍ਹਾਂ ਲਈ ਧੀ ਅਤੇ ਪੁੱਤਰ ਚ' ਕੋਈ ਫ਼ਰਕ ਨਈ ਹੁੰਦਾ ,
ਉਹ ਅਪਣੀ ਧੀ ਤੇ ਵੀ ਪੁੱਤਰ ਜਿਹਾ ਵਿਸ਼ਵਾਸ ਰੱਖਦੇ ਨੇ !
ਤੜਪਦੇ ਰਾਤ ਦਿਨ ਜਿਹੜੇ ਪ੍ਰੀਤਮ ਦੇ ਵਿਛੋੜੇ ਵਿਚ ,
ਵਸਾ ਕੇ ਆਪਣੇ ਸਾਹਾਂ ਚ' ਉਹ ਰਹਰਾਸਿ ਰੱਖਦੇ ਨੇ !
ਜਵਾਨੀ ਖਾ ਗਿਆ ਚਿੱਟਾ ਮੇਰੇ ਪੰਜਾਬ ਦੀ ਕਹਿਕੇ ,
ਮਰਨ ਜੋ ਸਰਹੱਦਾਂ ਤੇ ਉਹਨਾਂ ਨੂੰ ਮਿਥਿਹਾਸ ਰੱਖਦੇ ਨੇ !
ਨਤੀਜ਼ੇ ਸੋਚ ਕੇ ਤੁਰਦੇ ਨਹੀਂ ਮੰਜ਼ਿਲ ਤਲਾਸ਼ਣ ਨੂੰ ,
ਖ਼ੁਦਾ ਹੈ ਨਾਲ਼ ਜੋ ਏਨਾ ਦਿਲੋਂ ਧਰਵਾਸ ਰੱਖਦੇ ਨੇ !
ਕਹੋ ਸਰਕਾਰ ਨੂੰ ਕੋਈ ਕਿਸਾਨਾਂ ਤੋਂ ਵਜ੍ਹਾ ਪੁੱਛੇ ,
ਲੁਕਾ ਕੇ ਖੀਸਿਆਂ ਅੰਦਰ ਉਹ ਕਿਉਂ ਸਲਫ਼ਾਸ ਰੱਖਦੇ ਨੇ !
ਨਮਨ ਲੱਖ ਵਾਰ ਉਹਨਾਂ ਨੂੰ ਜੋ ਰੂਹਾਂ ਤੀਕ ਨਿਭ ਜਾਂਦੇ ,
ਮੁਹੱਬਤ ਦਾ ਦਿਲਾਂ ਉੱਤੇ ਸਦਾ ਆਭਾਸ ਰੱਖਦੇ ਨੇ !
“ ਅੰਜੂ ਥਾਪਰ “..30/12/18
|
|
.......ਅਲਵਿਦਾ -2018....... |
|
|
 ਪਹਿਲੀ ਜਨਵਰੀ ਨੂੰ ਜਦੋਂ,ਜੰਮਿਆਂ ਤੂੰ ਅੜਿਆ।
ਦੋ ਹਜ਼ਾਰ ਅਠਾਰਾਂ ਅਸਾਂ ਨਾਂ ਸੀ ਤੇਰਾ ਧਰਿਆ।
ਬਾਰਾਂ ਮਹੀਨਿਆਂ 'ਚ ਹੈ ਤੂੰ,ਜਿਸ ਨੂੰ ਹੰਡਾਇਆ ਵੇ।
ਤਿੰਨ ਸੌ ਸੀ ਪੈਂਠ ਦਿਨ ,ਤੇਰਾ ਸਰਮਾਇਆ ਵੇ।
ਰਹਿ ਗਿਆ ਕੋਈ ਪਿਛੇ,ਭਾਵੇਂ ਚੱਲਿਆ ਕੋਈ ਨਾਲ ਵੇ।
ਚੱਲਦਾ ਰਿਹਾ ਤੂੰ ਬੰਨੀ, ਇੱਕੋ ਜਿਹੀ ਚਾਲ ਵੇ।
ਜਿੰਦਗੀ ਅਸਾਡੀ ਵਿਚ ,ਕਈ ਰੰਗ ਭਰਦਾ।
ਦਿਨੇ ਰਾਤ ਰਿਹਾ ਸੈਂ ਤੂੰ,ਟਿਕ-ਟਿਕ ਕਰਦਾ।
ਪੱਤਝੜ,ਹਾੜ ਤੇ ਸਿਆਲ ਤੂੰ ਹੰਡਾਏ ਵੇ।
ਕਿਤੇ ਲਾਇਆ ਸੋਕਾ,ਕਿਤੇ ਡੋਬੇ ਵੀ ਤੂੰ ਲਾਏ ਵੇ।
ਕਈਆਂ ਨੂੰ ਤੂੰ ਹਿੱਕ ਨਾਲ, ਲਾ ਕੇ ਸਵੀਕਾਰਿਆ।
ਅੜ੍ਹੇ ਤੇਰੇ ਅੱਗੇ ਜਿਹੜੇ,ਉਹਨਾਂ ਨੂੰ ਤੂੰ ਝਾੜਿਆ।
ਖੁਸ਼ੀਆਂ 'ਨਾ ਕਈਆਂ ਦੀਆਂ,ਝੋਲੀਆਂ ਤੂੰ ਭਰੀਆਂ।
ਦੁੱਖਾਂ ਦੀਆਂ ਕਈਆਂ ਨੂੰ ਤੂੰ,ਦਿਤੀਆਂ ਨੇ ਝੜੀਆਂ।
ਜਿਨ੍ਹਾਂ ਦੇ ਪਿਆਰ ਨੂੰ ,ਸਦੀਵੀਂ ਤੂੰ ਬਣਾਇਆ ਵੇ।
ਦਿਲ ਵਾਲੀ ਮੁੰਦੀ ਤੈਨੂੰ ,ਉਹਨਾਂ ਨੇ ਜੜਾਇਆ ਵੇ।
ਦੁਨੀਆਂ ਨੇ ਤੈਨੂੰ ਤੇ ਤੂੰ ,ਉਹਨੂੰ ਅਜਮਾ ਲਿਆ।
ਤਵਾਰੀਖ਼ ਵਿਚ ਪੱਕਾ, ਨਾਂ ਤੂੰ ਲਿਖਵਾ ਲਿਆ।
ਕਿਸੇ ਤੈਨੂੰ ਕੋਸਣਾ ਤੇ ਕਿਸੇ ਨੇ ਸਲਾਹੁੰਣਾ ਏਂ।
ਇੱਕ ਗੱਲ ਪੱਕੀ ਏ,ਤੂੰ ਮੁੜ ਕੇ ਨਹੀਂ ਆਉਣਾ ਏਂ।
ਦੋ ਹਜ਼ਾਰ ਉਨ੍ਹੀ ਤੇਰੀ ,ਬਣਨੀ ਔਲਾਦ ਵੇ।
ਸ਼ਾਲਾ ਰਹਿਣ ਖੁਸ਼ੀਆਂ ਓਸ 'ਚ ਅਬਾਦ ਵੇ।
ਯਾਦਾਂ ਸਾਡੀਆਂ ਦੇ ਨਾਲ ਜੁੜ ਜਾਣ ਵਾਲਿਆ।
'ਸੰਧੂ' ਦੀ ਸਲਾਮ ਤੈਨੂੰ ਤੁਰ ਜਾਣ ਵਾਲਿਆ।
|
|
.......ਕੌੜਾ ਸੱਚ...... |
|
|
 ਪੰਜਾਬੀ ਲੋਕ ਸੀ ਘਰੇ ਗੂਹੜੀ ਨੀਦ ਸੋਏ
ਜਦੋਂ ਜ਼ੋਰਵਰ ਤੇ ਫਤਿਹ ਸਿਂੰਘ ਸ਼ਹੀਦ ਹੋਏ
ਔਖੀ ਘੜੀ ਚ ਬੋਹੜਿਆ ਨਾ ਕੋਈ ਓਥੇ
ਅੰਦਰ ਵੜ ਵੜ ਭਾਵੇਂ ਦੁਨੀਆਂ ਲੱਖ ਰੋਏ
ਜ਼ੁਲਮ ਵੇਖਦੇ ਰਹੇ ਤਮਾਸ਼ ਬੀਨ ਬਣਕੇ
ਕੋਈ ਖੜਿਆ ਨਾ ਅੱਗੇ ਸੀ ਸਿਨ੍ਹਾ ਤਣਕੇ
ਸਰਹਿੰਦ ਕੋਲ ਸੀ ਕੁਲ ਪੰਜਾਬ ਵੱਸਦਾ
ਪੰਜਾਬੀ ਯੋਧੇ ਹੁਂੰਦੇ ਨੇ ਕੋਈ ਆਣ ਦੱਸਦਾ
ਮਾਧੋ ਦਾਸ ਵੈਰਾਗ ਛੱਡ ਪੰਜਾਬ ਆਇਆ
ਜਿਨੇ ਆਣ ਸਰਹਿੰਦ ਦਾ ਕਿਲਾ ਢਾਇਆ
ਬੰਦਾ ਬਹਾਦਰ ਵੈਰੀ ਉਤੇ ਆਣ ਵਰਿਆ
ਵਜ਼ੀਰ ਖਾਨ ਦੀ ਛਾਤੀ ਤੇ ਗੋਡਾ ਧਰਿਆ
ਦਸ਼ਮੇਸ਼ ਪਿਤਾ ਜਿਹਨਾ ਨੂਂੰ ਸ਼ੇਰ ਕਹਿ ਗਏ
ਬਿੰਦਰਾ ਮੁਠੀਆਂ ਮੀਟ ਕੇ ਘਰੇ ਬਹਿ ਗਏ
Binder jaan e sahit..............
shahadat...nu..slaam..slaam..
|
|
.......ਔਰਤ ........ |
|
|
 ਸਦੀਆਂ ਤੋਂ ਆਪਣੀ
ਹੋਂਦ ਭਾਲਦੀ
ਕਦੇ ਆਦਿ ਸ਼ਕਤੀ
ਕਦੇ ਦੁਰਗਾ
ਕਦੇ ਸੀਤਾ
ਕਦੇ ਦਰੋਪਦੀ
ਕਦੇ ਮੇਨਕਾ
ਹਰ ਰੂਪ
ਹੰਢਾ
ਦੇਖਦੀ
ਫੇਰ ਵੀ
ਤਲਾਸ਼ ਦੀ
ਉਸ ਰੂਪ ਨੂੰ
ਜੋ
ਮਾਂ ਹੈ ਨਾ ਧੀ
ਨਾ ਜੀਵਨ ਸੰਗਣੀ
ਨਾ ਦੁਆ ਮੰਗਦੀ ਭੈਣ
ਤਲਾਸ਼ ਦੀ ਹੈ
ਆਪਣੇ ਅਸਲ ਨੂੰ
ਇੱਕ ਡੂੰਘੇ
ਅਹਿਸਾਸ ਨੂੰ
ਆਪਣੇ ਹੀ
ਰੂਬਰੂ ਹੋ ਪੁੱਛਦੀ ਹੈ
ਇਸ ਸਿਰਜਣਾ ਦਾ
ਆਧਾਰ ਤੂੰ
ਫੇਰ ਕਿਉਂ
ਖਲੋਤੀ
ਤਲਾਸ਼ ਦੀ
ਆਪਣੇ ਵਜੂਦ ਨੂੰ
ਰਿਸ਼ਤਿਆਂ ਦੀਆਂ
ਸੀਮਾਵਾਂ ਤੋਂ
ਪਾਰ
ਵਿਚਰਦੀ
ਆਪਣੇ ਅਸਲ
ਨਾਲ ਜੂਝਦੀ
ਇਕ ਪ੍ਸ਼ਨ ਚਿਹਨ ਵਾਂਗ
ਚੁੱਪ ਚੁਪੀਤੇ
ਖੜੀ ਦੇਖਦੀ
ਡਾ.ਹਰਮੀਤ ਕੌਰ
28/12/18
|
|
.......ਠੰਢਾ ਬੁਰਜ....... |
|
|
 ਬਿਰਧ ਏ ਮਾਤਾ ਤੇ ਮਲੂਕ ਜਿਹੇ ਬਾਲ ਨੇ,
ਬੜੇ ਉੱਚੇ-ਸੁੱਚੇ ਉਹਨਾਂ ਦੋਹਾਂ ਦੇ ਖਿਆਲ ਨੇ l
ਵੀਰੇ ਕਦ ਆਉਣਗੇ ਉਹ ਪੁੱਛਦੇ ਸਵਾਲ ਨੇ ,
ਬੜੇ ਹੀ ਦਲੇਰ ਗੁਰੂ ਗੋਬਿੰਦ ਦੇ ਲਾਲ ਨੇ।
ਕਹਿਰ ਸੀ ਡਾਹਢਾ ਹੋਇਆ ,
ਜੁਲਮ ਦੀ ਹੱਦ ਦੇਖ ਕੇ
ਠੰਢਾ ਬੁਰਜ ਵੀ ਰੱਜ ਕੇ ਰੋਇਆ ।
ਆਖਦਾ ਏ ਸੂਬਾ ਦੋਹੇਂ ਨੀਹਾਂ ‘ਚ ਚਿਣਾ ਦਿਓ,
ਮੰਨਦੇ ਨੀਂ ਈਨ ਜੇ ਤਾਂ ਬਾਤ ਹੀ ਮੁਕਾ ਦਿਓ।
ਗੋਬਿੰਦ ਦੇ ਲਾਲ ਗੋਦੀ ਮੌਤ ਦੀ ਸੁਲਾ ਦਿਓ,
ਵੈਰੀ ਦਾ ਮੁੱਢੋਂ ਖੁਰਾ ਖੋਜ ਹੀ ਮਿਟਾ ਦਿਓ।
ਭਾਰ ਪਾਪਾਂ ਦਾ ਢੋਇਆ,
ਜੁਲਮ ਦੀ ਹੱਦ ਦੇਖ ਕੇ
ਠੰਢਾ ਬੁਰਜ ਵੀ ਰੱਜ ਕੇ ਰੋਇਆ।
ਲਾਉਂਦੇ ਨੇ ਜੈਕਾਰੇ ਬਾਲ ਧਰਮ ਲਈ ਅੜੇ ਨੇ ,
ਸੂਬੇ ਦੀ ਕਚਹਿਰੀ ਵਿੱਚ ਹਿੱਕ ਤਾਣ ਖੜ੍ਹੇ ਨੇ ।
ਸਿਰ ਸੋਂਹਦੀ ਕਲਗੀ ਜਿਉਂ ਮੋਤੀਆਂ ‘ਚ ਜੜੇ ਨੇ ,
ਜਾਮ ਦੋਹਾਂ ਹੱਥਾਂ ‘ਚ ਸ਼ਹਾਦਤਾਂ ਦੇ ਫੜੇ ਨੇ।
ਸਿਦਕ ਨਹੀਂ ਸੀ ਖੋਇਆ ,
ਜੁਲਮ ਦੀ ਹੱਦ ਦੇਖ ਕੇ
ਠੰਢਾ ਬੁਰਜ ਵੀ ਰੱਜ ਕੇ ਰੋਇਆ।
ਵੇਖੋ ਕਿੰਝ ਜੰਝ ਦੋਹਾਂ ਲਾਲਾਂ ਦੀ ਚੜ੍ਹੀ ਏ,
ਮੌਤ ਨਾਲ ਵਿਆਹੇ ਦਾਦੀ ਬਿਰਖ ਹੋਈ ਖੜ੍ਹੀ ਏ ।
ਕੈਸਾ ਹੈ ਇਹ ਪਹਿਰ ਕੇਹੀ ਦੁੱਖ ਵਾਲੀ ਘੜੀ ਏ,
ਤੱਕ ਕੇ ‘ਪ੍ਰੀਤ’ ਲਾਈ ਹੰਝੂਆਂ ਦੀ ਝੜੀ ਏ l
ਦਾਗ ਨਹੀਂ ਜਾਣ ਧੋਇਆ,
ਜੁਲਮ ਦੀ ਹੱਦ ਦੇਖ ਕੇ,
ਠੰਢਾ ਬੁਰਜ ਵੀ ਰੱਜ ਕੇ ਰੋਇਆ ।
ਮਨਦੀਪ ਕੌਰ ਪ੍ਰੀਤ...ਮੁਕੇਰੀਆਂ
27/dez/18
|
|
.....ਸਰਪੰਚੀ..... |
|
|
ਰੜੇ ਮੈਦਾਨ ਚ ਗੱਲ ਹੈ ਕਹਿਣੀ
ਮੁੱਲ ਦੀ ਮੈਂ ਸਰਪੰਚੀ ਲੈਣੀ
ਜੋ ਵੀ ਖਾਣਾ ਪੀਣਾ ਖਾ ਲਵੋ
ਆਪਣੇ ਮਨ ਦੇ ਚਾ ਲਾਹ ਲਵੋ
ਫੇਰ ਪੰਜ ਸਾਲ ਤੰਗ ਨਾ ਕਰਿਓ
ਪੱਕੀ ਗਲੀ ਦੀ ਮੰਗ ਨਾ ਕਰਿਓ
ਜੋ ਅੱਜ ਖਰਚਣੇ ਕਰਨੇ ਪੂਰੇ
ਬਹੁਤ ਪਏ ਮੇਰੇ ਖਾਬ ਅਧੂਰੇ
ਵੋਟਾਂ ਪਾ ਪਾ ਦੁੱਖ ਤੋੜ ਦਿਓ
ਵਿਰੋਧੀ ਧਿਰ ਦਾ ਮੁਖ ਮੋੜ ਦਿਓ
ਬੁੱਢੇ ਠੇਰੇ ਸਭ ਲਿਆਓ ਭੱਜ ਕੇ
ਜਾਲੀ ਵੋਟ ਵੀ ਪਾਇਓ ਰੱਜ ਕੇ
ਅੱਜ ਮੇਥੋਂ ਭਾਵੇਂ ਹੱਥ ਜੜਾ ਲਵੋ
ਨੋਟਾਂ ਦੇ ਭਾਵੇਂ ਹਾਰ ਪਵਾ ਲਵੋ
ਪੂਰੀ ਹੋਈ ਜਦੋਂ ਗਿਣਤੀ ਸਾਰੀ
ਆਵੇਗੀ ਜਦ ਆਪਣੀ ਵਾਰੀ
ਫਿਰ ਬਸ ਮੇਰੀ ਚੌਧਰ ਚੱਲਣੀ
ਕੁਰਸੀ ਮੰਤਰੀਆਂ ਗੱਭੇ ਮੱਲਣੀ
ਫੇਰ ਨਾ ਸਮਝਣਾ ਬੰਦੇ ਨੂਂੰ ਬੰਦਾ
ਸਰਪੰਚੀ ਦਾ ਫਿਰ ਚੱਲਣਾ ਧੰਦਾ
ਬਿੰਦਰਾ ਇੰਝ ਸਰਪੰਚੀ ਆਉ
ਕਿਓਕਿ ਬੱਚਾ ਬੱਚਾ ਇੱਥੇ ਵਿਕਾਊ
Binder..jaan..e..sahit...
|
|
ਉਹ ,ਕਵਿਤਾ ਹੈ |
|
|
ਮੈਂ ਕਰਾਂ
ਮੁਹੱਬਤ ਨਾਲ ਉਲਫ਼ਤ
ਮਿਰੀ ਮਹਿਬੂਬ
ਉਹ,ਕਵਿਤਾ ਹੈ।
ਦੁੱਖ ਦਰਦ ਹਜਾਰਾਂ ਨੂੰ
ਸੰਭਾਲਦੀ ਇਕੱਲੀ
ਵਿਸ਼ਾਲ ਸਮੁੰਦਰ ਦੀ ਤਰ੍ਹਾਂ
ਉਹ,ਕਵਿਤਾ ਹੈ।
ਬਿਰਹੋਂ ਦੀ ਪੀੜ ਨੂੰ
ਆਖਦੀ ਹਾਏ-ਹਾਏ
ਦੁੱਖਾਂ ਨੂੰ ਅਕਸਰ
ਆਖਦੀ ਬਾਏ-ਬਾਏ
ਉਹ ,ਕਵਿਤਾ ਹੈ।
ਆਉਣੋਂ ਡਰਦੀ ਦਹਿਲੀਜ਼ ਤੇ
ਢਲਦੀ ਸ਼ਾਮ ਵੀ
ਰੱਖਦੀ ਖੋਲ ਨੈਣ
ਸਾਰੀ ਰੈਨ ਰੀ
ਉਹ,ਕਵਿਤਾ ਹੈ।
______ਸਵਰਨ ਕਵਿਤਾ
(17/12/18)
|
|
| | << Start < Prev 1 2 3 4 5 6 7 8 9 10 Next > End >>
| Results 106 - 120 of 831 |
|