Weather
Patiala
|
|
Amritsar
|
|
New Delhi
|
|
|
ਕਵਿਤਾਵਾਂ
.....ਠਹਿਰਾਵ...... |
|
|
 ਅੱਜ ਕਈ ਦਿਨਾਂ ਬਾਅਦ
ਉਹਦੇ ਘਰ ਜਗਦੀ ਬੱਤੀ ਦੇਖੀ
ਬੇਸ਼ੱਕ ਚਾਨਣ ਦੀਆਂ ਝੀਤਾਂ ਵਿੱਚੋਂ
ਅੰਦਰਲੀ ਸਿੱਲ੍ਹ
ਸਾਫ਼ ਨਜ਼ਰ ਆ ਰਹੀ ਸੀ ,
ਫਿਰ ਵੀ ਜੇਰਾ ਕਰਕੇ ਅੱਗੇ ਲੰਘ ਗਈ ।
ਸ਼ਾਇਦ ਇਹ ਅਹਿਸਾਸ ਕਰਾਉਣ ਲਈ
ਕਿ ਇਸ ਦੁੱਖ ਦੀ ਘੜੀ ‘ਚ
ਉਹ ਇਕੱਲੀ ਨਹੀਂ ,
ਇਨਸਾਨੀਅਤ ਦਾ ਦਰਦ ਰੱਖਣ ਵਾਲੇ
ਕਈ ਦਿਲ ਉਹਦੇ ਨਾਲ ਹਨ।
ਅੰਦਰੋਂ ਮੈਂ ਵੀ ਜਾਣਦੀ ਸੀ
ਕਿ ਜਿਸ ਡਾਲੀ ਨਾਲੋਂ ਫੁੱਲ ਟੁੱਟਦਾ ਹੈ
ਉਹਦੀ ਪੀੜਾ ਤਾਂ ਉਹ ਹੀ ਜਾਣਦੀ ਆ,
ਫਿਰ ਚਾਹੇ ਇਹ ਸਾਰਾ ਬਾਗ਼-ਬਗ਼ੀਚਾ
ਹੀ ਕਿਉਂ ਨਾ ਮਹਿਕ ਰਿਹਾ ਹੋਵੇ ।
ਕਿੰਨਾ ਸੌਖਾ ਹੈ ਕਹਿ ਦੇਣਾ
“ਦੁਨੀਆਂ ਰੁਕਦੀ ਨਹੀਂ ”
ਮੈਂ ਮੰਨਦੀ ਹਾਂ
ਕਿ ਦੁਨੀਆਂ ਰੁਕਦੀ ਨਹੀਂ ,
ਪਰ... ਕੁਝ ਸਮੇਂ ਲਈ
"ਠਹਿਰਾਵ" ਤਾਂ ਆ ਹੀ ਜਾਂਦਾ ਏ ਨਾ ਸਮੇਂ ਵਿੱਚ ?
ਹਾਂ, ਇਹ ਸਮਾਂ ਠਹਿਰ ਜਾਂਦਾ ਏ
ਮਾਂ ਦੀ ਗੋਦ ਖੁੱਸਣ ਤੇ !
ਬਾਪ ਦਾ ਸਾਇਆ ਉੱਠਣ ਤੇ !
ਸੁਹਾਗ ਦੀ ਸੇਜ ਉੱਜੜਨ ਤੇ !
ਭੈਣ ਦੀ ਰੱਖੜੀ ਸੁੰਨੀ ਹੋਣ ਤੇ !
ਤੇ ਹੋਰ ਵੀ ਬੜਾ ਕੁਝ…
ਜਿਸਦਾ ਅਸਰ
ਇਸ ਸਮੁੱਚੀ ਕਾਇਨਾਤ ਤੇ ਹੁੰਦਾ ਹੈ ,
ਯਕੀਨਨ ਹੀ ਸਮੇਂ ‘ਚ ਠਹਿਰਾਵ ਲੈ ਆਉਂਦੇ ਆ ।
ਤੇ ਇਸ ਠਹਿਰੇ ਹੋਏ ਸਮੇਂ ਦੀ
ਦਾਸਤਾਨ ਨੂੰ
ਸ਼ਬਦਾਂ ‘ਚ ਬਿਆਨ ਕਰਨਾ
ਕਿਸੇ ਦੇ ਵੱਸ ਵਿੱਚ ਨਹੀਂ….
S.K.Belgium6/11/2017
|
|
.......ਪ੍ਰੀਤ ਸੰਧੂ ਦੀਆਂ ਦੋ ਕਵਿਤਾਵਾਂ..... |
|
|
 ਇਕ ਦਿਨ ਅੰਬਰਾਂ ਦੇ ਤਾਰੇ ਬਣ ਜਾਵਾਗੇ
ਯਾਦ ਕਰੀਓ ਦਿਲੋ ਖਾਬਾਂ ਵਿੱਚ ਆਵਾਗੇ
ਹੱਸ ਹੱਸ ਮੈਨੂੰ ਦੁਨੀਆ ਤੋਂ ਵਿਦਾ ਕਰੀਓ
ਜਦੋ ਦੁਨੀਆ ਛੱਡ ਕੇ ਅਸੀ ਚਲੇ ਜਾਵਾਗੇ
ਹੰਝੂ ਅੱਖੀਆਂ ਵਿਚੋ ਨਾ ਬਹਾਇਉ
ਅਗਲੇ ਜਨਮ ਸ਼ਾਇਦ ਫਿਰ ਮਿਲ ਜਾਵਾਗੇ
ਇਸ ਜਨਮ ਸਾਂਝ ਇੰਨੀ ਹੀ ਸੀ ਅਾਪਣੀ
ਕੁਝ ਪਲਾਂ ਵਿੱਚ ਦੂਰ ਬੜੀ ਚਲੇ ਜਾਵਾਗੇ
ਮੇਰੀ ਕਬਰ ਤੇ ਫੁੱਲ ਚੜਾਉਂਦੇ ਰਹਿਣਾ
ਜਦੋ ਮਿੱਟੀ ਵਿੱਚ ਦਫਨ ਹੋ ਜਾਵਾਗੇ
" ਪ੍ਰੀਤ ਸੰਧੂ "
ਤਾਰਿਆਂ ਦੀ ਛਾਵੇਂ ਮਾਂ ਜਦ ਲੋਰੀਆਂ ਸੁਣਾਉਦੀਂ ਸੀ
ਜਦ ਰੁੱਸ ਜਾਣਾ ਮੈ ਝੱਟ ਮੈਨੂੰ ਮਨਾਉਂਦੀ ਸੀ
ਉਹਦੇ ਵਰਗਾ ਲਾਡ ਨਾ ਲੜਿਆ ਕਿਸੇ ਨੇ
ਜਿਹੜੀ ਕੁੱਟ ਕੁੱਟ ਚੂਰੀਆਂ ਖੁਵਾਦੀਂ ਸੀ
ਅੱਜ ਅੱਖੀਓ ਹੋ ਗਈ ਬੜੀ ਦੂਰ ਮਾਂ
ਜਿਹੜੀ ਘੁੱਟ ਸੀਨੇ ਨਾਲ ਲਾਉਦੀਂ ਸੀ
ਜੰਨਤ ਦੀ ਰਾਹ ਵਰਗੀ ਸੀ ਮਾਂ ਮੇਰੀ
ਰੱਬ ਦਾ ੳੁਹ ਰੂਪ ਅਖਵਾਉਂਦੀ ਸੀ
ਪ੍ਰੀਤ ਸੰਧੂ
|
|
***** ਨਾਨਕ ਅਮਰ 'ਸੂਫ਼ੀ' |
|
|
ਸਾਧ ਬਣਾ ਧਰ ਦਿੱਤਾ ਉਸ ਨੂੰ, ਸੰਤ ਬੜਾ ਬਲਕਾਰੀ ਨਾਨਕ।
ਬਾਬਰ ਜਾਬਰ ਤੋਂ ਨਾਬਰ ਸੀ, ਉਸ ਦੇ ਉੱਤੇ ਭਾਰੀ ਨਾਨਕ।
ਕਾਲੂ ਰਾਮ, ਤ੍ਰਿਪਤਾ ਦੇਵੀ ਦੇ ਘਰ ਪੈਦਾ ਹੋਵਣ ਵਾਲਾ,
ਤਰਕ ਕਰੇਂਦੀ ਰੌਸ਼ਨ ਬੁੱਧੀ, ਸ਼ਖਸ ਬੜਾ ਕਰਤਾਰੀ ਨਾਨਕ।
ਸਾਧਾਂ ਨੂੰ ਵੀਹ ਦੰਮ ਖਵਾਅ ਕੇ, ਖੱਟੀ ਇੱਕ ਚਪੇੜ ਪਿਤਾ ਤੋਂ,
ਘਾਟਾ ਖਾ ਕੇ ਖੱਟਣ ਵਾਲਾ, ਵੱਡਾ ਥੋਕ ਵਪਾਰੀ ਨਾਨਕ।
ਲੋਕਾਈ ਦਾ ਦਾਤਾ ਸੀ ਉਹ, ਚਾਨਣ ਦੇ ਉਸ ਗੱਫੇ ਵੰਡੇ,
ਐਪਰ ਗ਼ੈਬੀ ਤਾਕਤ ਅੱਗੇ, ਮੰਗਣਹਾਰ ਭਿਖਾਰੀ ਨਾਨਕ।
ਇਕ ਏਕਾ ਤੇ ਊੜਾ ਪੜ੍ਹ ਕੇ, ਰਾਹ ਰੁਸ਼ਨਾਇਆ ਹੈ ਖ਼ਲਕਤ ਦਾ,
ਸੁੱਚੇ ਸ਼ਬਦਾਂ ਦੀ ਲੋਅ ਵੰਡੀ, ਅਜ਼ਲੋਂ ਇੱਕ ਲਿਖਾਰੀ ਨਾਨਕ।
'ਸੋ ਕਿਉਂ ਮੰਦਾ' ਆਖਣ ਵਾਲਾ, ਸਭ ਤੋਂ ਪਹਿਲਾਂ ਹੋਕਾ ਦਿੱਤਾ,
ਕੁਚਲੀ ਔਰਤ ਜਾਤੀ ਖਾਤਰ, ਚੰਗੀ ਸੋਚ ਉਭਾਰੀ ਨਾਨਕ।
ਵੇਲ਼ੇ ਦੇ ਹਾਕਮ ਤੋਂ ਝਕਣਾ, ਉਸ ਦੀ ਫਿਤਰਤ ਦੇ ਵਿਚ ਨਾ ਸੀ,
ਗਿੱਟੇ ਚਾਹੇ, ਗੋਡੇ ਲੱਗੀ, ਆਖੀ ਗੱਲ ਕਰਾਰੀ ਨਾਨਕ।
ਲਾਲੋ ਤੇ ਭਾਗੋ ਵਿੱਚ ਅੰਤਰ, ਨਾਨਕ ਹੀ ਕਰ ਸਕਦਾ ਸੀ ਬਸ,
ਕਿਰਤ ਕਰਮ ਦੀ ਕਦਰ ਉਭਾਰੀ,ਲੁੱਟ ਖਸੁੱਟ ਨਕਾਰੀ ਨਾਨਕ।
ਤੇਰੇ ਨਾਂ 'ਤੇ ਹੱਟ ਚਲਾਅ ਕੇ, ਕੂੜਾ ਸੌਦਾ ਵੇਚੀ ਜਾਂਦੇ,
ਕਰਦੇ ਭੇਖ ਪੈਗੰਬਰ ਵਾਲਾ, ਐਪਰ ਕੂੜ ਵਪਾਰੀ, ਨਾਨਕ।
ਬਾਲਾ ਤੇ ਮਰਦਾਨਾ ਸਾਥੀ, ਧਰਮੋਂ, ਜਾਤੋਂ ਅੱਡੋ ਅੱਡੀ,
ਸੀਨੇ ਸੰਗ ਲਗਾਅ ਕੇ ਰੱਖੇ, ਤੋੜੀ ਛੂਤ-ਬਿਮਾਰੀ ਨਾਨਕ।
ਸੁਣ ਕੇ 'ਆਰਤੀ' ਤੇਰੀ ਸ਼ਾਇਰਾ,'ਸੂਫ਼ੀ' ਦਾ ਸਿਰ ਝੁਕ ਜਾਂਦਾ ਹੈ,
ਅੰਬਰ ਨਾਲੋਂ ਉੱਚੀ ਸੁੱਚੀ, ਤੇਰੀ ਕਾਵਿ-ਉਡਾਰੀ ਨਾਨਕ।
|
|
। । । । ਮਾਂ ਬੋਲੀ। । । । |
|
|
 ਨਾ ਫੱਟੀ ਤੇ ਗਾਚੀ ਲਾਈ
ਨਾ ਹੀ ਕਦੀ ਸਲੇਟੀ ਖਾਈ
ਕੋਨਵੈਂਟ ਸਕੂਲ ਦਾ ਬੱਚਾ
ਕੋਟ ਪੈਂਟ ਅਤੇ ਬੰਨੀ ਟਾਈ
ਹੋਲੋ ਹਾਏ ਸਿੱਖਿਆ ਮੈਂ ਤਾਂ
ਕਦੀ ਨਾ ਬੋਲਾਂ ਬੇਬੇ ਬਾਈ
ਮਾਂ ਬੋਲੀ ਕਿ ਹੁੰਦੀ ਮਿਤਰੋ
ਸਮਝ ਕਦੀ ਨਾ ਮੈਨੂੰ ਅਾਈ
ਚੈਕ ਕਰਾਕੇ ਮੈਂ ਹਾਂ ਜੰਮਿਆ
ਕਿ ਹੁੰਦੀ ਏ ਮਾਂ ਦੀ ਜਾਈ
ਵੀਡੀਓਗੇਮ ਹੀ ਖੇਡੀ ਮੈਂ ਤਾਂ
ਖੇਡੀ ਨਾ ਮੈਂ ਲੁਕਣ ਮਚਾਈ
ਮੋਢੇ ਚੜ ਨਾ ਮੇਲੇ ਘੁੱਮਿਅਾਂ
ਪੈਰ ਕਦੀ ਮੈਂ ਧੂੜ ਨਾ ਲਾਈ
ਮਖਮਲ ਦੇ ਕੰਬਲ ਮੈ ਸੁੱਤਾ
ਚੁੱਭਦੀ ਦਾਦੇ ਵਾਲੀ ਰਜਾਈ
ਦਾਦੀ ਤੋਂ ਨਾ ਸੁਣੀ ਕਹਾਣੀ
ਨਾ ਹੀ ਕਿਸੇ ਨੇ ਲੋਰੀ ਗਾਈ
ਮੈਂ ਕਮਪਿਉਟਰ ਦਾ ਪੁੱਤ ਹਾਂ
ਅੱਜ ਹੈ ਮੇਰੀ ਇਹੀ ਸਚਾਈ
ਕੋਠੇ ਸਿਧਾ ਕਿਵੇਂ ਮੈਂ ਚੜ ਜਾਂ
ਪਹਿਲੀ ਪੌੜੀ ਨਹੀ ਚੜਾਈ
ਅਾਪਣੀ ਬੋਲੀ ਮਾਣ ਅਾਪਣਾ
ਸਟੇਜਾਂ ਉੱਤੇ ਪਾਉਣ ਦੁਹਾਈ
ਪਦਾਰਥਵਾਦੀ ਸੋਚਾਂ ਬਿੰਦਰਾ
ਮਾਂ ਬੋਲੀ ਕਰ ਦਿਤੀ ਪਰਾਈ
Jaan e sahit binder jiji
|
|
....ਬਾਬਾ ਨਾਨਕ... |
|
|
ਜਦੋਂ ਸੀ ਬਾਬਾ ਨਾਨਕ ਅਾਇਆ
ਜੱਗ ਤੇ ਅੰਧਕਾਰ ਸੀ ਛਾਇਆ
ਕਲਯੁੁਗ ਭਾਰੂ ਪਿਆ ਸੀ ਸਭ ਤੇ
ਅਾਣ ਗੁਰਾਂ ਨੇ ਯੁਗ ਪਲਟਾਇਆ
ਵਹਿਮ ਭਰਮ ਚੋਂ ਕੱਢਣ ਦੇ ਲਈ
ਤਰਕ ਬੁੱਧੀ ਦਾ ਸਬਕ ਸਖਾਇਆ
ਜਾਤ ਪਾਤ ਦਾ ਕੜਾ ਸੀ ਪਹਿਰਾ
ੳੁਚ ਨੀਚ ਦਾ ਫਰਕ ਮਟਾਇਆ
ਨਾ ਕੋਈ ਵੈਰੀ ਨਾ ਹੀ ਵੈਗਾਨਾ
ਸਭ ਨੂੰ ਸੀਨੇ ਨਾਲ ਲਗਾਇਆ
ਧਰਮਾਂ ਦੇ ਸੀ ਬਹੁਤ ਹੀ ਝਗਡ਼ੇ
ਏਕੇ ਦਾ ਉਪਦੇਸ ਸੁਣਾਇਆ
ਮਹਿਨਤ ਕਰੋ ਵੰਡ ਕੇ ਖਾਵੋ
ਅੈਸਾ ਨਵਾਂ ਸਮਾਜ ਰਚਾਇਆ
ਔਰਤ ਬਣਦਾ ਅਾਦਰ ਪਾਵੇ
ਮਰਦ ਬਰਾਬਰ ਹੱਕ ਧਰਾਇਆ
ਵਿਧਵਾ ਵਿਅਾਹ ਨੂੰ ਹਾਮੀ ਦਿੱਤੀ
ਸਤੀ ਪ੍ਰਥਾ ਦਾ ਰੋਗ ਮਿਟਾਇਆ
ਕੋਡੇ ਰਾਕਸ ਵਰਗਿਆਂ ਤਾਂਈ
ੲਿਨਸਾਨੀਅਤ ਪਾਠ ਪੜਾਇਆ
ਕਿਰਤੀ ਦੀ ਲੁੱਟ ਬਹੁਤ ਸੀ ਹੁੰਦੀ
ਦੱਬਿਆਂ ਲੋਕਾਂ ਤਾਂਈ ਉਠਾਇਆ
ਗੰਗਾ ਜਲ ਸੁਟ ਖੇਤਾਂ ਵੱਲ ਨੂੰ
ਭਰਮੀ ਲੋਕਾਂ ਨੂੰ ਸਮਝਾਇਆ
ਰੱਬ ਦਾ ਰੂਪ ਸ਼ਕਲ ਨਾ ਕੋਈ
ਨਾਮ ਸੱਚ ਹੈ ਖੁਦ ਫੁਰਮਾਇਆ
ਸਿਖੇ ਅਤੇ ਸਿਖਾਵੇ ਸਭ ਤਾਂਈ
ਸਿੱਖਣ ਵਾਲਾ ਧਰਮ ਚਲਾਇਆ
ਭਰਮ ਭੁਲੇਖਿਆਂ ਵਿੱਚੋਂ ਕੱਢ ਕੇ
ਬਿੰਦਰਾ ਨਵਾਂ ਜਹਾਨ ਵਸਾਇਆ
Jaan e sahit binder
|
|
~~~~~ ਬਾਣੀ ਤੇਰੀ ਨੂੰ ਲੋਕਾਂ ਨੇ ਹੈ ~~~~~~ |
|
|
 ਬਾਣੀ ਤੇਰੀ ਨੂੰ ਲੋਕਾਂ ਨੇ ਹੈ, ਵੇਖ ਭੁਲਾਇਆ ਬਾਬਾ ਨਾਨਕਾ ।
ਸੱਚੀ ਕਿਰਤ ਕਮਾਈ ਨੂੰ ਅੱਜ ਠੁਕਰਾੲਿਆ ਬਾਬਾ ਨਾਨਕਾ ।
ਰੋਜ਼ ਸਵੇਰੇ ਉੱਠ ਪਾਪ ਹੁੰਦੇ ਨੇ
ਪਾਪ ਵੀ ਤਾਂ ਬੇਸ਼ੁਮਾਰ ਹੁੰਦੇ ਨੇ,
ਨਾਮ ਜਪਣਾ ਕਿਸੇ ਯਾਦ ਨਹੀਂ
ਕਿਰਤ ਨਾ ਤੇ ਕੀ ਕੀ ਕਾਰ ਹੁੰਦੇ ਨੇ ।
ਨਸ਼ਿਆਂ ਦੇ ਦਰਿਆ ਨੇ, ਪੰਜਾਬ ਘੁਮਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ ....................................
ਖੌਰੵੇ ਕੀਹਦੀ ਨਜ਼ਰ ਹੈ ਲੱਗੀ
ਮਨਾਂ ਨੂੰ ਵੀ ਪਈ ਜੰਗ ਲੱਗੀ,
ਆਪਣਿਆਂ ਨਾਲ ਆਪਣੇ ਵੇਖੋ
ਆਪ ਹੀ ਵੇਖੋ, ਮਾਰਨ ਠੱਗੀ।
ਨਫਰਤ ਵਾਲਾ ਬੀਜ਼ ਮਨਾ ਵਿੱਚ ਉਗਾਇਆ ਬਾਬਾ ਨਾਨਕਾ।
ਬਾਣੀ ਤੇਰੀ ਨੂੰ ਲੋਕਾਂ ਨੇ ....................................
ਹੁਣ ਸਭ ਨੂੰ ਮੰਦਾ ਬੋਲਣ ਲੱਗੇ
ਕਿਸੇ ਨੂੰ ਪੂਰਾ, ਨਾ ਤੋਲਣ ਲੱਗੇ
ਕਿਸੇ ਕਰਮਾਂ ਮਾਰੀ ਭੈਣ ਦੀ ਵੇਖੋ
ਇੱਜਤ ਪੈਰਾਂ ਥੱਲੇ ਰੋਲਣ ਲੱਗੇ।
ਨਾ ਪੈਦਲ ਓਸ ਉਦਾਸੀਆਂ ਦਾ ਮੁਲ ਪਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ ........................................
ਪਵਨ ਗੁਰੂ ਤੇ ਪਾਣੀ ਪਿਤਾ
ਧਰਤ ਤੇ ਵੀ, ਕੀ ਹੈ ਕੀਤਾ,
ਵਾਤਾਵਰਣ 'ਚ ਜ਼ਹਿਰ ਮਿਲਾ
ਪਾਣੀ ਵੀ ਤਾਂ ਉਹ ਹੀ ਪੀਤਾ।
ਰੁੱਖਾਂ ਅਤੇ ਕੁੱਖਾਂ 'ਤੇ ਕਿੰਝ ਕਹਿਰ ਕਮਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ ........................................
ਆਪਣੇ ਹੱਥੀਂ, ਜੁਲਮ ਨੇ ਕਰਦੇ
ਕਈ ਜ਼ਬਰਾਂ ਨਾਲ਼ ਝੋਲੀ ਭਰਦੇ,
ਆਪਣੇ ਘਰ ਹੀ, ਮਾਰਨ ਡਾਕਾ
ਫਿਰ ਨੇ ਜੂਏ 'ਚ ਜਾ ਕੇ ਹਰਦੇ।
ਕਿੰਝ ਬਾਬਲ ਦੀ ਪੱਗ ਨੂੰ ਹੈ ਦਾਗ ਲਗਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ .....................................
ਕੂੜ ਤਾਂ ਅੱਜ ਪ੍ਧਾਨ ਹੈ ਜੱਗ ਤੇ
ਚਾਰੇ ਪਾਸੇ ਇਸ, ਮੱਚੀ ਅੱਗ ਤੇ
ਇੱਕ ਵਾਰੀ ਜੱਗ ਤੇ ਆ ਜਾਵੀਂ ਫਿਰ
ਝਾਤ ਮਾਰੀਂ ੲੇਸ ਦੁਖਦੀ ਰਗ ਤੇ,
ਕਲਮ ਤੇਰੀ ਸੰਗ ਪਰਮ ਨੇ ਗੀਤ ਰਚਾਇਆ ਬਾਬਾ ਨਾਨਕਾ ।
ਬਾਣੀ ਤੇਰੀ ਨੂੰ ਲੋਕਾਂ ਨੇ ਹੈ, ਵੇਖ ਭੁਲਾਇਆ ਬਾਬਾ ਨਾਨਕਾ ।
ਸੱਚੀ ਕਿਰਤ ਕਮਾਈ ਨੂੰ ਅੱਜ ਠੁਕਰਾੲਿਆ ਬਾਬਾ ਨਾਨਕਾ ।
~~~~~~~~~~~~~~~~~~~~~~~
ਪਰਮ ਜੀਤ ਰਾਮਗੜੀਆ ਬਠਿੰਡਾ,9256110001
~~~~~~~~~~~~~~~~~~~~~~~
|
|
ਬਾਬਾ ਤੂੰ ਰਾਹੇ ਪਾਇਆ ਸੀ |
|
|
 ਧਾਗੇ ਤਵੀਤ ਟੂਣੇ,ਲੋਕਾਂ ਦੀ ਮੱਤ ਫੇਰ ਮਾਰ ਲਈ
ਲੋਕਾਂ ਨੂੰ ਜਿੱਤ ਜੋ ਦੇ ਗਿਉਂ,ਬਾਜ਼ੀ ਇਨ੍ਹਾਂ ਫੇਰ ਹਾਰ ਲਈ।
ਮੰਗਣ ਲਈ ਜ਼ੋਰੀਂ ਦਾਨ ਹੁਣ,ਬਾਬਰ ਨੇ ਫਿਰ ਤੋਂ ਬਹਿ ਗਏ
ਬਾਬਾ ਤੂੰ ਰਾਹੇ ਪਾਇਆ ਸੀ,ਲੋਕੀਂ ਕੁਰਾਹੇ ਪੈ ਗਏ।
#ਹੁਣ ਫਿਰ ਕੜਾਹਿਆ ਤੇਲ ਦਾ,ਹੈ ਕੌਡਿਆਂ ਨੇ ਤਾਅ ਲਿਆ
ਬੀ ਨਫ਼ਰਤਾਂ ਦੇ ਬੀਜ ਕੇ,ਮਜ਼੍ਹਬਾਂ ਦਾ ਬਾਣਾ ਪਾ ਲਿਆ।
ਇਨਸਾਨੀਅਤ ਦੀ ਜਾਤ ਦਾ ਸਭ ਚੈਨ ਲੁੱਟ ਕੇ ਲੈ ਗਏ
ਬਾਬਾ ਤੂੰ ਰਾਹੇ ਪਾਇਆ ਸੀ,ਲੋਕੀਂ ਕੁਰਾਹੇ ਪੈ ਗਏ।
#ਦੱਸਣ ਲਈ 'ਹਰ ਥਾਂ ਵੱਸਦਾ' ਜੋ ,ਤੂੰ ਸੀ ਮੱਕਾ ਫੇਰਿਆ
ਵੰਨ-ਸੁਵੰਨੇ ਡੇਰਿਆਂ,ਲੋਕਾਂ ਨੂੰ ਫਿਰ ਹੈ ਘੇਰਿਆ।
ਧਰਮਾਂ ਤੇ ਮਜ਼੍ਹਬਾਂ ਵਾਲੀਆਂ,ਲੀਕਾਂ ਦੇ ਹੋ ਕੇ ਰਹਿ ਗਏ
ਬਾਬਾ ਤੂੰ ਰਾਹੇ ਪਾਇਆ ਸੀ,ਲੋਕੀਂ ਕੁਰਾਹੇ ਪੈ ਗਏ।
#ਹੱਥੀਂ ਕਿਰਤ ਤੂੰ ਕਰਨ ਦੀ,ਪਾਈ ਪਿਰਤ ਸੀ ਜੋ ਕਦੇ
ਕੰਮ ਛੱਡ ਹੀ ਇਹ ਬਹਿ ਗਏ,ਮਾਸਾ ਵੀ ਅੱਗੇ ਨਾ ਵਧੇ।
ਚਾਨਣ ਮੁਨਾਰੇ ਉਸਰੇ,ਸਭ ਇਨ੍ਹਾਂ ਤੋਂ ਢਹਿ ਗਏ
ਬਾਬਾ ਤੂੰ ਰਾਹੇ ਪਾਇਆ ਸੀ,ਲੋਕੀਂ ਕੁਰਾਹੇ ਪੈ ਗਏ।
#ਜਿਸ ਅੰਨ 'ਚੋਂ ਕੱਢੀ ਰੱਤ ਤੂੰ,ਅੱਜ ਫਿਰ ਗੜੁੱਚ ਹੈ ਹੋ ਗਿਆ
ਹਰ ਮਲਕ ਭਾਗੋ ਫਿਰ ਅੱਜ,ਲਾਲੋ ਦਾ ਹੱਕ ਹੈ ਖੋਹ ਰਿਹਾ।
ਆਪਣੀ ਜ਼ਮੀਰ ਮਾਰ ਕੇ,'ਸੰਧੂ' ਜਿਹੇ ਸਭ ਬਹਿ ਗਏ
ਬਾਬਾ ਤੂੰ ਰਾਹੇ ਪਾਇਆ ਸੀ,ਲੋਕੀਂ ਕੁਰਾਹੇ ਪੈ ਗਏ।
#ਹੁਣ ਫਿਰ ਕੜਾਹਿਆ ਤੇਲ ਦਾ,ਹੈ ਕੌਡਿਆਂ ਨੇ ਤਾਅ ਲਿਆ
ਬੀ ਨਫ਼ਰਤਾਂ ਦੇ ਬੀਜ ਕੇ,ਮਜ਼੍ਹਬਾਂ ਦਾ ਬਾਣਾ ਪਾ ਲਿਆ।
ਇਨਸਾਨੀਅਤ ਦੀ ਜਾਤ ਦਾ ਸਭ ਚੈਨ ਲੁੱਟ ਕੇ ਲੈ ਗਏ
ਬਾਬਾ ਤੂੰ ਰਾਹੇ ਪਾਇਆ ਸੀ,ਲੋਕੀਂ ਕੁਰਾਹੇ ਪੈ ਗਏ।
#ਦੱਸਣ ਲਈ 'ਹਰ ਥਾਂ ਵੱਸਦਾ' ਜੋ ,ਤੂੰ ਸੀ ਮੱਕਾ ਫੇਰਿਆ
ਵੰਨ-ਸੁਵੰਨੇ ਡੇਰਿਆਂ,ਲੋਕਾਂ ਨੂੰ ਫਿਰ ਹੈ ਘੇਰਿਆ।
ਧਰਮਾਂ ਤੇ ਮਜ਼੍ਹਬਾਂ ਵਾਲੀਆਂ,ਲੀਕਾਂ ਦੇ ਹੋ ਕੇ ਰਹਿ ਗਏ
ਬਾਬਾ ਤੂੰ ਰਾਹੇ ਪਾਇਆ ਸੀ,ਲੋਕੀਂ ਕੁਰਾਹੇ ਪੈ ਗਏ।
#ਹੱਥੀਂ ਕਿਰਤ ਤੂੰ ਕਰਨ ਦੀ,ਪਾਈ ਪਿਰਤ ਸੀ ਜੋ ਕਦੇ
ਕੰਮ ਛੱਡ ਹੀ ਇਹ ਬਹਿ ਗਏ,ਮਾਸਾ ਵੀ ਅੱਗੇ ਨਾ ਵਧੇ।
ਚਾਨਣ ਮੁਨਾਰੇ ਉਸਰੇ,ਸਭ ਇਨ੍ਹਾਂ ਤੋਂ ਢਹਿ ਗਏ
ਬਾਬਾ ਤੂੰ ਰਾਹੇ ਪਾਇਆ ਸੀ,ਲੋਕੀਂ ਕੁਰਾਹੇ ਪੈ ਗਏ।
#ਜਿਸ ਅੰਨ 'ਚੋਂ ਕੱਢੀ ਰੱਤ ਤੂੰ,ਅੱਜ ਫਿਰ ਗੜੁੱਚ ਹੈ ਹੋ ਗਿਆ
ਹਰ ਮਲਕ ਭਾਗੋ ਫਿਰ ਅੱਜ,ਲਾਲੋ ਦਾ ਹੱਕ ਹੈ ਖੋਹ ਰਿਹਾ।
ਆਪਣੀ ਜ਼ਮੀਰ ਮਾਰ ਕੇ,'ਸੰਧੂ' ਜਿਹੇ ਸਭ ਬਹਿ ਗਏ
ਬਾਬਾ ਤੂੰ ਰਾਹੇ ਪਾਇਆ ਸੀ,ਲੋਕੀਂ ਕੁਰਾਹੇ ਪੈ ਗਏ।
|
|
ਪੀੜਾਂ ਦੀ ਸਾਂਝ ( ਉਦਾਸ ਚੇਹਰਾ )..."ਪ੍ਰੀਤ ਸੰਧੂ "ਦੀਆਂ ਦੋ ਕਵਿਤਾਵਾਂ |
|
|
ਉਦਾਸ ਚੇਹਰਾ ਉਹਦਾ ਬੋਲ ੳੁਸ ਦੇ ਚੁੱਪ ਸੀ
ਬਲਦੀ ਸੀ ਅੱਗ ਅੰਦਰ ਹਨੇਰ ਉਤੋ ਘੁੱਪ ਸੀ
ਦੀਵੇ ਨੇ ਕਿ ਬਲਣਾ ਸੀ ਉਥੇ
ਹਨੇਰਿਆਂ ਰਾਤਾਂ ਦੀ ਜਿਥੇ ਰੁੱਤ ਸੀ
ਲੱਖਾ ਦੁਨੀਆ ਵੱਸਦੀ ਸੀ ਭਾਵੇ
ਉਹ ਸਿੱਲ ਕਿਉ ਬਣੀ ਜਿਵੇ ਕੋਈ ਬੁੱਤ ਸੀ
ਕਿੰਨੇ ਗਹਿਰੇ ਸੀ ਜਖਮ ਉਸ ਦੇ
ਲੱਗਦਾ ਬੜੇ ਸਬਰਾਂ ਦੇ ਪੀਤੇ ਘੁੱਟ ਸੀ
ਪ੍ਰੀਤ ਫੁੱਲਾਂ ਦੀ ਕੋਮਲ ਕਲੀ ਸੀ ਉਹ
ਉਸ ਦੇ ਜਿਸਮ ਦੀ ਹੋਈ ਕਿਤੇ ਲੁੱਟ ਸੀ
"ਪ੍ਰੀਤ ਸੰਧੂ "
ਪੀਣ ਵਾਲੇ ਸ਼ਰਾਬਾਂ ਕਦੇ ਘਰ ਨੀ ਵਸਾਉਂਦੇ
ਉਜੜੇ ਘਰ ਕਦੇ ਦੀਵੇ ਨੀ ਜਗਾਉਦੇਂ
ਜਿਸ ਦਿਨ ਚੰਨ ਨਾ ਚੜੇ ਅੰਬਰੀਂ
ਉਸ ਦਿਨ ਸੱਜਣਾ ਤਾਰੇ ਨੀ ਟਿਮ ਟਿਮੁਉਦੇਂ
ਗੁਰੂ ਘਰ ਮੰਦਰਾਂ ਚ ਕਿ ਰੱਬ ਭਾਲਦਾ
ਕੁਲੀ ਵਿੱਚ ਬੈਠੇ ਤੈਨੂੰ ਰੱਬ ਨਜ਼ਰੀ ਨਾ ਆਉਦੇਂ
ਸਾਰੀ ਉਮਰ ਰਿਹਾ ਦੌਲਤਾਂ ਤੇ ਸ਼ੌਹਰਤਾ ਪਿੱਛੇ ਰੁਲਦਾ
ਜਦੋ ਦੁਨੀਆ ਛੱਡੀ ਤਾਂ ਇਹ ਵੀ ਨਾ ਸਾਥ ਨਿਭਾਉਦੇਂ
ਜੇ ਪਿਆਰ ਤੇ ਯਾਰ ਜਿੰਦਗੀ ਚੋ ਚਲਾ ਜਾਵੇ
ਫਿਰ ਇਹਨਾ ਦੀਆ ਪੈੜਾ ਦੇ ਨਿਸ਼ਾਨ ਵੀ ਨਾ ਥਿਉਦੇਂ
ਉਸ ਘਰ ਕਾਂ ਨਾ ਬੋਲਣ ਬਨੇਰਿਆਂ ਤੇ
ਜਿਥੇ ਮਾਵਾਂ ਦੇ ਪੁੱਤ ਯਤੀਮ ਅਖਵਾਉਂਦੇਂ
ਨਰਕ ਸਵਰਗ ਸਭ ਏਥੇ ਹੀ ਆ ਪ੍ਰੀਤ ਸਿਆ
ਦੂਤ ਮੌਤ ਦੇ ਕਦੇ ਸਰਨਾਵੇਂ ਪੁਛ ਕੇ ਨੀ ਆਉਦੇਂ
"ਪ੍ਰੀਤ ਸੰਧੂ "
|
|
...ਸਰਹੱਦੋਂ ਪਾਰ ਵੀ ਇਕ ਪੰਜਾਬ ਵੱਸਦਾ... |
|
|
ਅੱਜ ਬਾਬਾ ਮੈਨੂੰ ਇਕ ਸੀ ਗੱਲ ਦੱਸਦਾ
ਸਰਹੱਦੋਂ ਪਾਰ ਵੀ ਇਕ ਪੰਜਾਬ ਵੱਸਦਾ
ਜਿਥੇ ਬਾਬੇ ਨਾਨਕ ਨੇ ਸੀ ਜਨਮ ਲਿਆ
ਉਸੇ ਦਿਨ ਉਸ ਪੰਜਾਬ ਨੂੰ ਸਵਰਗ ਕਿਹਾ
ਮੰਨਿਆ ਕਿ ਉਥੋ ਦੇ ਕੁਝ ਲੋਕ ਬੁਰੇ ਨੇ
ਕਮਲ ਦੇ ਫੁੱਲ ਤਾਂ ਚਿਕੜ ਵਿੱਚ ਹੀ ਖਿਲੇ ਨੇ
ਪੁੱਤ ਸੰਨ 47 ਦਾ ਦਿਨ ਭੁੱਲਦਾ ਥੋੜਾ ਏ
ੳੁਹੀ ਜਾਨਦੇ ਦੁੱਖ ਜਿੰਨਾ ਦਾ ਘਰਾ ਨਾਲ ਪਿਆ ਵਿਛੋੜਾ ਏ
ਕਈਆਂ ਦੇ ਹੋਣੇ ਖੂਨ ਦੇ ਰਿਸ਼ਤੇ ਘਰ ਅੱਜ ਉਥੇਂ ਵੱਸਦਾ
ਸਰਹੱਦੋਂ ਪਾਰ ਵੀ ਇਕ ਪੰਜਾਬ ਵੱਸਦਾ
ਹੁਣ ਉਥੇਂ ਸਭ ਕੁਝ ਬਦਲ ਗਿਆ ਹੋਣਾ ਏ
ਵਿਛੜੀਆਂ ਰੂਹਾਂ ਨੇ "ਪ੍ਰੀਤ " ਨਾ ਥਿਉਣਾ ਏ.
ਜਦੋਂ ਸਰਹੱਦ ਤੇ ਗੋਲਾਬਾਰੀ ਕਰਦੇ ਨੇ
ਸਰਕਾਰਾ ਦੇ ਚੱਕਰ ਵਿੱਚ ਦੋਵੇ ਪਾਸੇ ਪੰਜਾਬ ਦੇ ਪੁੱਤ ਮਰਦੇ ਨੇ
ਆਵੇ ਕੋਈ ਦਿਨ ਇਹ ਚੰਦਰੀ ਸਰਹੱਦ ਹੋਵੇ ਨਾ
ਜਾਈਏ ਨਾਨਕਾਣੇ ਨੂੰ ਰਾਹ ਚ ਕੋਈ ਖੜੋਵੇਂ ਨਾ
ਕਰਾ ਅਰਦਾਸ ਹਰ ਪਲ ਉਥੇਂ ਹਰ ਕੋਈ ਰਹੇ ਹੱਸਦਾ
ਸਰਹੱਦੋਂ ਪਾਰ ਵੀ ਇਕ ਪੰਜਾਬ ਵੱਸਦਾ
" ਪ੍ਰੀਤ ਸੰਧੂ "..03 nov 17
|
|
ਜਰੂਰੀ ਤਾਂ ਨਹੀਂ : ਰੁਪਿੰਦਰ ਸੰਧੂ |
|
|
 ਜਿਆਦਾ ਹਸਦੇ ਚੇਹਰੇ ,ਹਮੇਸ਼ਾ ਖੁਸ਼ ਹੋਣ ,
ਜਰੂਰੀ ਤਾਂ ਨਹੀਂ .......
ਆਪਣੇ ਦਰਦ ਦੀ ਜੋ ਨੁਮਾਇਸ਼ ਨਾ ਕਰੇ,ਓਹ ਝੂਠਾ ,
ਜਰੂਰੀ ਤਾਂ ਨਹੀਂ .......
ਜਖਮਾਂ ਦੀ ਟੀਸ ਤੇ ਚੀਕ ਮਾਰ ਸੁਣਾਏ,ਤਾਂ ਹੀ ਦਰਦ ਵਿਚ ,
ਜਰੂਰੀ ਤਾਂ ਨਹੀਂ .....
ਆਪਣੇ ਅੰਦਰ ਦੀ ਔਰਤ ਨੂੰ ਸਜਾ ਕੇ ਦਰਸਾਏ, ਤਾਂਹੀ ਸੁਖੀ ,
ਜਰੂਰੀ ਤਾਂ ਨਹੀਂ.........
ਹਰ ਗੱਲ ਬੋਲ ਕੇ ਸਮਝਾਈ ਜਾਏ, ਤਾਂਹੀ ਸਮਝ ਆਉਣੀ ,
ਜਰੂਰੀ ਤਾਂ ਨਹੀਂ....(ਰੁਪਿੰਦਰ ਸੰਧੂ)
----------------------------
|
|
ਕੁੜੀਏ ਚਿੱੜੀਏ |
|
|
ਕੁੜੀਏ ਚਿੱੜੀਏ ਗੱਲ ਮੰਨੇ ਜੇ
ਸਮਝੀ ਤੇ ਸਮਝਾਂਈ
ਅਾਪਣੀ ਕਰਨੀ ਉੱੱਤੇ ਅੜੀਏ
ਮੱਗਰੋਂ ਨਾ ਪਛਤਾਂਈਂ
ਮਾਂ ਬਾਪ ਤੈਥੋਂ ਜਿੰਦੜੀ ਵਾਰਨ
ਤੂੰ ਵੀ ਫਰਜ਼ ਨਿਭਾਂਈ
ਉਮਰਾਂ ਦੇ ਬਹਿਕਾਵੇ ਵਿੱਚ ਤੂੰ
ਮਾਪੇ ਭੁੱਲ ਨਾ ਜਾਂਈ
ਭੁੱਖੀ ਦੁਨੀਆਂ ਜਿਸਮਾਂ ਦੀ ਏ
ਧੋਖਾ ਨਾ ਤੂੰ ਖਾਂਈ
ਪੈਰ ਫਿਸਲ ਨਾ ਜਾਵੇ ਕਿੱਧਰੇ
ਵੇਖੀਂ ਜਾਨ ਬਚਾਂਈ
ਬਾਪੂ ਦੀ ਪੱਗ ਕਰਜਿਅਾਂ ਰੰਗੀ
ਪੱਤ ਦਾ ਦਾਗ ਨਾ ਲਾਂਈ
ਮਾਂ ਦਾ ਦਿਲ ਤਾਂ ਰੱਬ ਤੋਂ ਵੱਧ ਕੇ
ਕਦੀ ਨਾ ਕੁੜੇ ਦੁਖਾਂਈ
ਜੋਸ਼ ਜਵਾਨੀ ਚਾਰ ਦਿਨਾ ਦੀ
ਮੁੜਕੇ ਨਾ ਪਛਤਾਂਈ
ਭੱਜ ਕੇ ਵਿਅਾਹ ਕਰਾਵਣ ਵਾਲਾ
ਕਦਮ ਨਾ ਕਦੀ ਉਠਾਂਈ
ਦੁਨੀਆਂ ਝੁੱਕੇਗੀ ਤੇਰੇ ਅੱਗੇ
ਤੂੰ ਨਾ ਨਜ਼ਰ ਝੁਕਾਂਈ
ਮਾਂ ਬਾਪ ਦੀ ਸਹਿਮਤੀ ਅੰਦਰ
ਦੁਨੀਆਂ ਨਵੀਂ ਵਸਾਂਈ
ਮਾਨ ਸਨਮਾਨ ਦੀ ਮਹਿਕਾਂ ਰੰਗੀ
ਮਹਿੰਦੀ ਹੱਥ ਰਚਾਈਂ
ਕੁੱਲ ਜਹਾਨ ਦੇ ਹਾਸੇ ਖੁਸ਼ੀਆਂ
ਅਾਪਣੀ ਝੋਲੀ ਪਾਂਈਂ
ਧੌਣ ਚੁੱਕ ਕੇ ਉੱਚੀ ਅੜੀਏ
ਫੇਰਾ ਪਿੰਡ ਤੂੰ ਪਾਈਂ
ਸਦਾ ਰਹਿਣਗੇ ਬੂਹੇ ਖੁਲੇ
ਜੰਮ ਜੰਮ ਮਿਲਣ ਤੂੰ ਅਾਈਂ
ਬਿੰਦਰਾ ਮਹਿਕਣ ਚਾਰ ਚੁਫੇਰੇ
ਹੱਸੀ ਅਤੇ ਹਸਾਂਈ
Binder jaan e sahit
|
|
| | << Start < Prev 1 2 3 4 5 6 7 8 9 10 Next > End >>
| Results 121 - 135 of 780 |
|