Weather
Patiala
|
|
Amritsar
|
|
New Delhi
|
|
|
ਕਵਿਤਾਵਾਂ
....ਤਾਂਘ ਦੀਦਾਰ ਦੀ... |
|
|
 ਨੈਣਾਂ ਛਹਿਬਰ ਲਾਈ ਤਾਂਘ ਦੀਦਾਰ ਦੀ,
ਖਿੱਚ ਸੀਨੇ ਵਿੱਚ ਉਸ ਪਿਆਰੇ ਦੇ ਪਿਆਰ ਦੀ।
ਮਨ ਵੈਰਾਗੀ ਬਿਹਬਲ ਹੋ ਕੇ ਤੜਫ਼ ਰਿਹਾ,
ਸੁਣ ਅਰਜੋ਼ਈ ਜਿਊਂਦੀ ਇਸ ਮੁਰਦਾਰ ਦੀ।
ਇਕ ਛਿਨ ਵੀ ਨਾ ਵਿਛੁੜਾਂ ਆਪਣੇ ਪ੍ਰੀਤਮ ਤੋਂ,
ਅਵਗੁਣਿਆਰੀ ਨੂੰ ਸੁੱਧ ਨਾ ਘਰ ਬਾਰ ਦੀ।
ਨਿੰਦਿਆ ਚੁਗਲੀ ਤੇ ਗੁਮਾਨ ਸਭ ਵਿੱਸਰ ਜਾਏ,
ਤਮਾਂ ਹੋਵੇ ਬਸ ਨਾਮ ਦੇ ਵਣਜ ਵਪਾਰ ਦੀ।
ਕੁੱਝ ਨਾ ਅਹੁੜੇ ਜਿੰਦ ਨਿਮਾਣੀ ਵਾਰ ਦਿਆਂ,
ਵੱਸ ਰਹੀ ਨਾ ਗੱਲ ਕੋਈ ਸੋਚ ਵਿਚਾਰ ਦੀ।
ਰੰਗ ਕਸੁੰਭੜਾ ਇਸ਼ਕ ਮਜਾਜੀ ਹੋਵੇ ਨਾ,
'ਪ੍ਰੀਤ ਰੰਗੀ ਹੋੲੇ ਨਫ਼ਸ ਉਹ ਰੰਗ ਕਰਤਾਰ ਦੀ।
ਮਨਦੀਪ ਕੌਰ 'ਪ੍ਰੀਤ'...ਮੁਕੇਰੀਆਂ...12 jun 18
|
|
ਨੌਜਵਾਨ ਕੁੜੀਓ ! ਤੁਹਾਡੇ ਗ਼ੌਰ ਕਰਨ ਲਈ ਛੋਟੀ ਬਹਿਰ ਦੀ ਵਿਸ਼ੇਸ ਗ਼ਜ਼ਲ |
|
|
ਗ਼ਜ਼ਲ ਅਮਰ 'ਸੂਫੀ'
ਅਪਣਾ ਆਪ ਸੰਭਾਲ ਕੁੜੇ।
ਸੁੱਚੇ ਰਿਸ਼ਤੇ ਪਾਲ ਕੁੜੇ।
ਹੁਸਨ ਲੁਟੇਰੇ ਥਾਂ ਥਾਂ 'ਤੇ,
ਸੁੱਟੀ ਬੈਠੇ ਜਾਲ ਕੁੜੇ।
ਪੂਰੇ ਘਰ ਦੀ ਇੱਜ਼ਤ ਹੈ,
ਚੁੰਨੀ ਰੱਖ ਸੰਭਾਲ ਕੁੜੇ।
ਤਕ ਉਨ੍ਹਾਂ ਦੀ ਨੀਅਤ ਜੋ,
ਤੈਨੂੰ ਦੱਸਣ 'ਮਾਲ' ਕੁੜੇ।
ਮੋਹ ਦੀ ਇਕ ਪਿਆ ਕੇ ਚੂਲੀ,
ਦਿੰਦੇ ਜਿਸਮ ਹੰਘਾਲ ਕੁੜੇ।
ਜਿੰਨ੍ਹਾਂ ਨੂੰ ਤੂੰ ਅਪਣਾ ਸਮਝੇਂ,
ਉਹ ਹੀ ਕਰਨ ਹਲਾਲ ਕੁੜੇ।
ਪਿਆਰ ਖਜ਼ਾਨਾ ਸਾਂਭੀ ਰੱਖ,
ਹੋ ਨ ਬਹੀਂ ਕੰਗਾਲ ਕੁੜੇ।
ਮੂੰਹ ਦੇ ਮਿੱਠੇ, ਮਨ ਦੇ ਕਾਲੇ,
ਤਨ ਦੇ ਫਿਰਨ ਦਲਾਲ ਕੁੜੇ।
ਦਾਗ਼ੀ ਕਰ ਬਾਗ਼ੀ ਹੋ ਜਾਂਦੇ,
ਮੁੜ ਨਾ ਪੁੱਛਣ ਹਾਲ ਕੁੜੇ।
ਜੀਵਨ ਤਾਰ ਹਿਲਾ ਐਪਰ,
ਹੋਈਂ ਨਾ ਬੇਤਾਲ ਕੁੜੇ।
ਮੋਹ ਦੀ ਪੂਣੀ ਕੱਤੀਂ ਤੂੰ,
ਪਿਆਰ ਚਰਖੜੇ ਨਾਲ ਕੁੜੇ।
ਹੁਸਨ ਜਵਾਨੀ ਸੁੱਚਾ ਗਹਿਣਾ,
ਮਿਲਦਾ ਕਿਸਮਤ ਨਾਲ ਕੁੜੇ।
ਹਰ ਇਕ ਬੋਦੀ ਰੀਤ ਬਦਲ,
ਜੋ ਖਾਧੀ ਜੰਗਾਲ ਕੁੜੇ।
ਸੀਨੇ ਦੇ ਵਿਚ ਸਾਂਭੀ ਰੱਖ,
ਸਾਗਰ ਵਰਗਾ ਉਬਾਲ ਕੁੜੇ।
ਜਬਰ ਵਿਰੁੱਧ ਹਮੇਸ਼ਾਂ ਤੂੰ,
ਖੜ੍ਹ 'ਜੀਂ ਬਣ ਕੇ ਢਾਲ ਕੁੜੇ।
ਅੰਬਰ ਵਰਗੀ ਰੱਖੀ ਸੋਚ,
ਪੈਰੀਂ ਰੱਖ ਭੁਚਾਲ ਕੁੜੇ।
ਤਕੜੀ ਹੋ ਕੇ ਕਦਮ ਵਧਾ,
'ਸੂਫ਼ੀ' ਤੇਰੇ ਨਾਲ ਕੁੜੇ।
....................................
|
|
ਸਮੁੰਦਰ ਵਿਚ ਕਿਵੇਂ ਦਫ਼ਨ ਹੋਇਆ ਟਾਈਟੈਨਿਕ ਜਹਾਜ਼ |
|
|
ਆਪਣੀ ਤਮੱਨਾ ਕੀ ਪਰਵਾਹ ਨਹੀਂ ਮੁਝੇ
ਫ਼ਿਕਰ ਤੁਮਾਰਾ ਰਹਿਤਾ ਹੈ ਏ-ਜਾਨੇ-ਜਾਂ।
ਯੂੰ ਤਨਹਾ ਬਸ਼ਰ ਹੋਤੀ ਨਹੀਂ ਜਿੰਦਗੀ
ਸਿਤਮ ਇਤਨਾ ਕਰੋ ਨਾ ਮੁਝਪੇ ਏ-ਜਾਨੇ- ਜਾਂ।
ਆਪਣਾ ਤੋਂ ਹਾਲ ਹੋ ਗਯਾ ਯਾਰੇ ਖ਼ਸਤਾ
ਹੂਆ ਮਦਹੋਸ਼,ਹੋਸ਼ ਮੇਂ ਨਾ ਲਾਓ ਏ-ਜਾਨੇ-ਜਾਂ।
ਕੁਰਬਾਨ ਦੋ ਆਲਮ ,ਕੀ ਖੁਸ਼ੀਆਂ ਤੇਰੇ ਲਿਏ
ਮੁਝੇ ਪੱਥਰ ਕੀ ਮੂਰਤ ਨਾ ਸਮਝੋਂ ਏ-ਜਾਨੇ-ਜਾਂ।
ਕਰੀਬ ਲਾਣੇ ਕੇ ਜਤਨ ਕਰਤਾ ਰਹੂੰਗਾ,ਕਵਿਤਾ
ਕਿਉਂ ,ਵਾਰ ਵਾਰ ਦੂਰ ਕਰਤੀ ਹੋ ਏ-ਜਾਨੇ-ਜਾਂ।
_________ 🙅ਸਵਰਨ ਕਵਿਤਾ
|
|
.....ਇੱਜਤਾਂ ਦੇ ਰਾਖੇ 'ਰੁਪਿੰਦਰ,.... |
|
|
ਵਿਰਸੇ ਦੀ ਚਮਕ ਜਿਹੀ ਪੈਂਦੀ, ਦਿਸਦੀ ਕਿਰਦਾਰਾਂ ਚੋ,।।
ਅਣਖ਼ ਤੇ ਗੈਰਤ ਦਿਸਦੀ,ਸਿੰਘਾਂ ਸਰਦਾਰਾਂ ਚੋ,।।
ਦਸਤਾਰ ਹੈ ਸਭ ਦੇ ਸੋਂਹਦੀ,ਸਾਂਭੋਂ ਕਿਰਦਾਰਾਂ ਨੂੰ।।
ਉੱਚਾ ਸਦਾ ਜਗ ਤੇ ਰੱਖਣਾਂ,ਵਿਰਸੇ ਦੇ ਮਿਆਰਾਂ ਨੂੰ।।
ਜੜ੍ਹ ਨੂੰ ਜੇ ਘੁਣ ਲੱਗ ਗਿਆ,ਕਿੱਥੇ ਰੁੱਖ ਖੜ੍ਹਨਾ ਏ।।
ਹੱਕਾਂ ਲਈ ਸਦਾ ਜਵਾਨੋਂ,ਪੈਂਦਾ ਬਈ ਲੜ੍ਹਨਾ ਏ।।
ਦਿਲ ਨੂੰ ਜਜ਼ਬਾਤੀ ਹੋਣੋਂ,ਹੀਰਿਓ ਆਪ ਬਚਾ ਲਓ।।
ਮੰਦਾ ਕੋਈ ਖ਼ਿਆਲ ਜੇ ਉਠਦਾ,ਉਹਨੂੰ ਤੁਸੀ ਨੱਥ ਪਾ ਲਓ।।
ਆਪਣੇ ਘਰ ਵੱਲ ਤੱਕ ਕੇ,ਫੇਰ ਕਿਤੇ ਨਜ਼ਰ ਘੁਮਾਇਓ।।
ਇੱਜਤਾਂ ਦੀ ਠੱਲਦੀ ਬੇੜੀ,ਵਿੱਚ ਨਾਂ ਵੱਟੇ ਪਾਇਓ।।
ਸਰਦਾਰ ਦੀ ਪਰਖ ਹੁੰਦੀ ਤਲਵਾਰ ਦੀਆਂ ਧਾਰਾਂ ਤੇ।।
ਤਾਹੀਓ ਦੁਨੀਆਂ ਮਾਣ ਹੈ ਕਰਦੀ, ਸਿੰਘਾਂ ਸਰਦਾਰਾਂ ਤੇ।।
ਵੱਖਰੀ ਹੈ ਸੋਚ ਸਭ ਤੋਂ ਪੱਕੇ ਨੇ ਕਰਾਰਾਂ ਦੇ।।
ਇੱਜਤਾਂ ਦੇ ਰਾਖੇ 'ਰੁਪਿੰਦਰ,ਹੱਕੀ ਨੇ ਮਾਣ ਸਤਿਕਾਰਾਂ ਦੇ।।
|
|
....... ਦਿਲ ਦਾ ਦਰਦ.......?????? |
|
|
ਦਿਲ ਦਾ ਦਰਦ ਛੁਪਾਉਣਾ ਆਉਣਾ ਚਾਹੀਦਾ,
ਬੁੱਕਲ ਵਿੱਚ ਸਮਾਉਣਾ ਆਉਣਾ ਚਾਹੀਦਾ।
ਨੈਣੀਂ ਪੀ ਕੇ ਆਪਣੇ ਹੰਝੂ ਖਾਰਿਆਂ ਨੂੰ,
ਰੋਂਦਿਆਂ ਤਾਂਈ ਹਸਾਉਣਾ ਆਉਣਾ ਚਾਹੀਦਾ।
ਭੁੱਲ ਕੇ ਵੈਰ ਵਿਰੋਧ,ਨਫਰਤਾਂ ਤੇ ਰੋਸੇ,
ਪਿਆਰ ਦਾ ਵਣਜ ਕਮਾਉਣਾ ਆਉਣਾ ਚਾਹੀਦਾ।
ਘਾਹੀ ਦੇ ਬੱਚਿਆਂ ਨੂੰ ਘਾਹ ਨਾ ਖੋਤਣਾ ਪਏ,
ਹਵਾ ਦਾ ਰੁੱਖ ਪਰਤਾਉਣਾ ਆਉਣਾ ਚਾਹੀਦਾ।
ਚੁੱਭਵੀਂ ਗੱਲ ਕਿਸੇ ਦੀ ਸੀਨਾ ਛਲਨੀ ਕਰ ਜਾਵੇ,
ਓਹਦੇ ਸਾਹਵੇਂ ਸੀਸ ਝੁਕਾਉਣਾ ਆਉਣਾ ਚਾਹੀਦਾ।
ਆਸ ਨਾ ਰੱਖੀਂ ਜੁਗਨੂੰ ਤੋਂ ਜਾਂ ਸੂਰਜ ਤੋਂ,
ਖੁਦ ਹੀ ਰਾਹ ਰੁਸ਼ਨਾਉਣਾ ਆਉਣਾ ਚਾਹੀਦਾ।
ਹਰ ਥਾਂ ਆਪਣੀ ਮਰਜੀ ਚਲਦੀ ਨਹੀਂ 'ਮਨਦੀਪ'
ਜ਼ਜ਼ਬਾਤਾਂ ਨੂੰ 'ਪ੍ਰੀਤ' ਲੁਕਾਉਣਾ ਆਉਣਾ ਚਾਹੀਦਾ।
ਮਨਦੀਪ ਕੌਰ ਪ੍ਰੀਤ,ਮੁਕੇਰੀਆਂ
|
|
Woman. Day...mubark..jio ਔਰਤ |
|
|
ਸੱਜੀ ਬਾਂਹ ਮੈ ਬਾਬਲ ਦੀ ਹਾਂ
ਅਬਲਾ ਨਾਂ ਤੂੰ ਜਾਣੀਂ
ਇੱਕ ਦਿਨ ਰੁਤਬਾ ਮੇਰਾ ਵੇਖੀਂ
ਭਰੇਗੀ ਦੁਨੀਆਂ ਪਾਣੀ
ਮਰਦ ਸਮਾਜ ਨੇ ਕਰੀ ਹਮੇਸ਼ਾ
ਨਾਲ ਮੇਰੇ ਵੰਡ ਕਾਣੀਂ
ਚੱਲ ਕੋਈ ਨਾਂ ਸਦਾ ਸੋਚਿਆ
ਹੁਣ ਮੈ ਮਾਤ ਨ੍ਹੀਂ ਖਾਣੀ
ਸਮਝਣਗੇ ਕਦਰਾਂ ਦੀ ਕੀਮਤ
ਜਦ ਮੈ ਧਾਕ ਜਮਾਣੀ
ਖੰਘਣ ਨਾਂ ਦੇਣੀ ਵਿੱਚ ਚੁਰਾਹੇ
ਮੈਂ ਵਿਗੜੈਲੀ ਢਾਣੀ
ਅਸਮਾਨਾ ਵਿਚ ਦਿੱਸਣੇਂ ਉੱਡਦੇ
ਐਸੀ ਧੂੜ ਉਡਾਣੀ
ਧੋਖੇਬਾਜ ਮੈਨੂੰ ਕਿਉ ਆਖੇ ਕੋਈ
ਭੁੱਲ ਜਾਓ ਰੀਤ ਪੁਰਾਣੀ
ਔਰਤ ਦੀ ਆਵਾਜ਼ ਨੂੰ ਸੱਜਣਾ
ਐਵੇ ਨਾਂ ਤੂੰ ਜਾਣੀ
ਨਵੇ ਦੌਰ ਦੀ ਹਰ ਥਾਂ ਚੱਲਣੀ
ਹੁਣ ਤਾਂ ਏਹੀ ਕਹਾਣੀ
ਸਦੀਆ ਤੋ ਉਲ਼ਝੀ ਸੁਲਝਾਉਣੀਂ
ਜੱਗ ਦੀ ਤਾਣੀ ਬਾਣੀ
ਰੋਸ਼ਨ ਰੋਸ਼ਨ ਧਰਤੀ ਦਿਸੇਗੀ
ਐਸੀ ਜੋਤ ਜਗਾਣੀ
ਅੋਰਤ ਹਾਂ ਮੈ ਔਰਤ #ਬਿੰਦਰਾ
ਮੈ ਝਾਂਸੀ ਦੀ ਰਾਣੀ
#ਬਿੰਦਰ ਜਾਨ ਏ ਸਾਹਿਤ
|
|
.....ਅੌਰਤ ..... ਜਸਬੀਰ ਸਿੰਘ ਸੰਧੂ ..... |
|
|
ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ'ਤੇ ਮਨ ਨੂੰ ਛੂਹ ਜਾਣ ਵਾਲੀ ਇੱਕ ਰਚਨਾ ਜਸਬੀਰ ਸਿੰਘ ਸੰਧੂ ਜੀ ਦੀ ਕਲਮ ਤੋਂ ਦੋਸਤੋ ❤ ❤
ਕਦੇ ਕਿਸ਼ਤੀ, ਕਦੇ ਦਰਿਆ, ਕਦੇ ਪਤਵਾਰ ਹੈ ਔਰਤ,
ਕਦੇ ਸਾਗਰ, ਕਦੇ ਕੰਢਾ, ਕਦੇ ਮੰਝਧਾਰ ਹੈ ਔਰਤ !
***
ਕਦੇ ਝਾਂਸੀ, ਕਦੇ ਚੰਡੀ, ਕਦੇ ਬੇਜ਼ਾਰ ਹੈ ਔਰਤ,
ਕਦੇ ਹੌਕਾ, ਕਦੇ ਹੰਝੂ, ਕਦੇ ਲਲਕਾਰ ਹੈ ਔਰਤ !
***
ਕਦੇ ਸੁਰ ਹੈ, ਕਦੇ ਨਗਮਾ, ਕਦੇ ਫਨਕਾਰ ਹੈ ਔਰਤ,
ਨਵੇਂ ਦਿਨ ਦਾ ਨਵਾਂ ਚਿਹਰਾ, ਨਵਾਂ ਕਿਰਦਾਰ ਹੈ ਔਰਤ!
***
ਕਦੇ ਮੁਰਦੇ ਦੀ ਬੂ ਵਾਂਗੂੰ,ਹਵਾ ਦੀ ਮਹਿਕ ਖਾ ਜਾਵੇ,
ਕਦੇ ਪਰ ਗੁਲ, ਗੁਲਸ਼ਨ ਤੇ ਕਦੇ ਗੁਲਜ਼ਾਰ ਹੈ ਔਰਤ!
***
ਕਦੇ ਜੁਗਨੂੰ, ਕਦੇ ਦੀਪਕ, ਕਦੇ ਚੰਨ ਹੈ,ਕਦੇ ਤਾਰਾ,
ਕਦੇ ਪਰ ਅੱਗ ਦਾ ਇਕ ਦਹਿਕਦਾ ਅੰਗਿਆਰ ਹੈ ਔਰਤ!
***
ਕਦੇ ਬੇਬਸ ਨਹੀਂ ਹੁੰਦੀ, ਕਿਸੇ ਜ਼ੰਜ਼ੀਰ ਵਿਚ ਬੰਨ੍ਹੀ,
ਕਦੇ ਮਮਤਾ ਦੇ ਧਾਗੇ ਵਿਚ ਵੀ ਲਾਚਾਰ ਹੈ ਔਰਤ !
***
ਕਦੇ ਜੀਵਨ ਦੇ ਕਾਗਜ਼ ਤੇ ਖੁਸ਼ੀ ਦੀ ਮੋਹਰ ਲਾ ਦੇਵੇ,
ਕਦੇ ਹੈ ਜਿਤ ਦਾ ਦਾਅਵਾ, ਕਦੇ ਪਰ ਹਾਰ ਹੈ ਔਰਤ !
***
ਕਦੇ ਫਿਤਨਾ, ਕਦੇ ਫ਼ਤਵਾ, ਕਦੇ ਫੁਰਮਾਨ ਬਣ ਜਾਵੇ,
ਕਦੇ ਵਰਦਾਨ ਬਣ ਜਾਵੇ, ਕਦੇ ਫਿਟਕਾਰ ਹੈ ਔਰਤ!
***
ਬਿਨਾਂ ਬੰਦੇ ਤੋਂ ਹਸਤੀ ਏਸਦੀ, ਸਾਂਵੀਂ ਨਹੀਂ ਹੁੰਦੀ,
ਤੇ ਹਰ ਬੰਦੇ ਦੇ ਸਾਹਵਾਂ ਦੀ, ਬਣੀ ਮੁਖਤਾਰ ਹੈ ਔਰਤ !
***
ਕਦੇ ਗਿੱਧਾ, ਕਦੇ ਕਿਕਲੀ, ਕਦੇ ਜਾਗੋ, ਕਦੇ ਜੁਗਨੀ,
ਕਦੇ ਹੈ ਹੇਕ ਗੀਤਾਂ ਦੀ, ਕਦੇ ਝਨਕਾਰ ਹੈ ਔਰਤ!
***
ਉਦੋਂ ਫਿਰ ਮੂੰਹ ਲੁਕਾਵਣ ਦੀ, ਜਗ੍ਹਾ ਲਭਦੀ ਨਹੀਂ ਮੈਨੂੰ,
ਕਿਸੇ ਬਾਰੇ ਜਦੋਂ ਸੁਣਦਾਂ ਕਿ ਇਹ ਬਦਕਾਰ ਹੈ ਔਰਤ!
***
ਕਦੇ ਚੂੜੀ, ਕਦੇ ਚੁੰਨੀ, ਕਦੇ ਮੌਲੀ, ਕਦੇ ਮਹਿੰਦੀ,
ਸਿਰੋਂ ਨੰਗੀ, ਕਦੇ ਬੇਬੱਸ ਤੇ ਬੇਜ਼ਾਰ ਹੈ ਔਰਤ!
***
ਕਦੇ ਕਤਰਾ, ਕਦੇ ਸਾਗਰ, ਕਦੇ ਕਿਣਕਾ, ਕਦੇ ਪਰਬਤ,
ਕਦੇ ਪਰਜਾ, ਕਦੇ ਨੇਤਾ, ਕਦੇ ਸਰਕਾਰ ਹੈ ਔਰਤ!
|
|
....(ਸੁੱਚੇ) ਇਤਿਹਾਸ ਤੋ ਕੁੱਝ ਵੀ ਸਿੱਖਿਆ ਨਾਂ... |
|
|
 ਬੁਰਾਈ ਨੂੰ ਬੁਰਾ ਕਹਿਣ ਦੀ ਥਾਂ
ਅਸੀਂ ਬੁਰਿਆਂ ਦੇ ਨਾਲ ਲੜਦੇ ਰਹੇ
ਨਾਨਕ ਦੀ ਬਾਣੀ ਸਮਝੀ ਨਾਂ
ਗ੍ਰੰਥ ਦੀ ਪੂਜਾ ਕਰਦੇ ਰਹੇ
ਅੱਸੀ ਬਾਹਰਲਿਆਂ ਨੂੰ ਮਾਤ ਦਿੱਤੀ
ਪਰ ਅੰਦਰਲਿਆਂ ਤੋ ਹਰ ਦੇ ਰਹੇ
ਅਸੀਂ ਗ਼ੁਲਾਮੀ ਕੱਢੀ ਸਿਰ ਦੇ ਕੇ
ਮੁੜ ਗ਼ੁਲਾਮਾਂ ਥੱਲੇ ਵੜਦੇ ਰਹੇ
ਹੁਣ ਵਤਨ ਚ ਕੁੱਝ ਵੀ ਸਾਡਾ ਨਹੀਂ
ਅੱਸੀ ਚੁਣ ਚੁਣ ਇੱਟਾਂ ਧਰਦੇ ਰਹੇ
ਅਸੀਂ ਇੱਕ ਪੁਚਕਾਰ ਚ ਲੁੱਟੇ ਗਏ
ਅੱਖਾਂ ਮੀਟ ਕੇ ਦਸਤਕ ਕਰਦੇ ਰਹੇ
ਸਾਨੂੰ ਮਾਰਿਆ ਅੱਜ ਗ਼ੁਲਾਮਾਂ ਨੇ
ਸਾਡੇ ਬਜ਼ੁਰਗ ਜਿਨ੍ਹਾਂ ਤੋ ਮਰਦੇ ਰਹੇ
ਉਮਰਾਂ ਲੰਘੀਆਂ ਕਾਲੇ ਪਾਣੀ ਤਹਿਖ਼ਾਨੇ
ਰਾਤ ਪੈਂਦੀ ਰਹੀ ਦਿਨ ਚੜ੍ਹਦੇ ਰਹੇ
ਝੰਡਾ ਫੱਤਹਿ ਦਾ ਫੜ ਲਿਆ ਬਾਂਦਰ ਨੇ
ਅਸੀਂ ਸ਼ੇਰਾਂ ਵਾਂਗੂ ਲੜਦੇ ਰਹੇ
ਸਾਡੀ ਸ਼ਮਸ਼ੀਰ ਨੇ ਕਿੱਲੇ ਨਵਾਂ ਦਿੱਤੇ
ਪਰ ਢੁੱਡਾਂ ਅਕਲ ਦੇ ਜੜਦੇ ਰਹੇ
(ਸੁੱਚੇ) ਇਤਿਹਾਸ ਤੋ ਕੁੱਝ ਵੀ ਸਿੱਖਿਆ ਨਾਂ
ਭਾਵੇਂ ਝੰਡੇ ਕੇਸਰੀ ਚੜ੍ਹਦੇ ਰਹੇ
03,mar,18
|
|
...... ਬਲ਼ਦਾ ਦੀਵਾ ..... |
|
|
 ਮੈ ਮੜੀਆਂ ਦਾ ਬਲਦਾ ਦੀਵਾ
ਸੁਨੇ ਰਾਹ ਰੌਸ਼ਨ ਕਰਦਾ ਹਾਂ
ਮੋਏ ਮੁਸਾਫ਼ਿਰਾਂ ਦੇ ਅਫਸਾਨੇ
ਰਾਤਾਂ ਜਾਗ ਕੇ ਪੜਦਾ ਹਾਂ .
ਪੁੱਤ ਜਵਾਨ ਦੀ ਰਾਖ ਸੁਲਗਦੀ
ਰੋਂਦੀਆਂ ਮਾਂਵਾਂ ਜਰਦਾ ਹਾਂ.
ਹੰਝੂਆਂ ਦੀਆਂ ਵਰਸਾਤਾਂ ਤੱਕ ਕੇ
ਜ਼ਜ਼ਬਾਤੀ ਹੋ ਹੜਦਾ ਹਾਂ
ਭੁੱਖ ਗਰੀਬੀ ਦੀਆਂ ਸਤਾਈਆਂ
ਲਾਸ਼ਾਂ ਦੇ ਨਾਲ ਸੜਦਾ ਹਾਂ
ਅਵਲਾ ਤੱਕ ਅਧਵਾਟੇ ਮੋਈ
ਹਟਕੋਰੇ ਮੈ ਭਰਦਾ ਹਾਂ
ਅਣਜੰਮੀ ਤੱਕ ਲਾਲਚ ਸਾੜੀ
ਦਿਲ ਤੇ ਪੱਥਰ ਧਰਦਾਂ ਹਾਂ
ਸੱਧਰਾਂ ਦੇ ਤੱਕ ਤਿੜਕੇ ਚੂੜੇ
ਮੈਂ ਵੀ ਸੀਨਾਂ ਫੜਦਾਂ ਹਾਂ
ਮਝਹਵੀ ਰੰਗਤ ਮੋਤ ਦੇ ਮੰਜਰ
ਤੱਕ ਤੱਕ ਕੇ ਮੈ ਮਰਦਾ ਹਾਂ
ਸਵਰਗ ਨਰਕ ਮੈ ਤੱਕਦਾ ਇਥੇ
ਹੋਰ ਨਾ ਤੱਕਾਂ ਡਰਦਾ ਹਾਂ
ਰੋਸ਼ਨੀ ਮੇਰੀ ਨੀਵ ਉਮੀਦ ਦੀ
ਤੁਫਾਨਾ ਨਾਲ ਲੜਦਾ ਹਾਂ
ਘੁੱਪ ਹਨੇਰੀਆਂ ਰਾਤਾਂ ਦੇ ਵਿੱਚ
ਮੈਂ ਸੂਰਜ ਬਣ ਚੜਦਾ ਹਾਂ
ਪਿਛੇ ਮੁੜਕੇ ਕੋਈ ਨਾਂ ਤੱਕਦਾ
ਪਰ ਬਿੰਦਰਾ ਮੈ ਖੜਦਾ ਹਾਂ
..................BINDER
...............ਜਾਨ -ਏ-ਸਾਹਿਤ
|
|
....~ਸਮੁੰਦਰਾ~di -ਜਲ ਪਰੀਆਂ |.... |
|
|
ਚਲੋ ਅੱਜ ਫੇਰ ਕਵਿਤਾ ਵੱਲ ਮੁੜੀਏ ? ਆਪਣੇ ਸ਼ਾਇਰੀ ਦੇ ਪੇਜ ਤੋਂ ਤੁਹਾਡੀ ਨਜ਼ਰ ਇੱਕ ਇਹ :
ਜਲ ਪਰੀਆਂ |
ਉਦਾਸ ਗੀਤ ਗਾਉਂਦੀਆਂ
ਮਲਾਹਾਂ ਦੇ ਸੁਪਨੇ ਲੈਂਦੀਆਂ, ਜਲ ਪਰੀਆਂ
ਹਵਾਵਾਂ ਨੂੰ ਪੁਛਦੀਆਂ : ਕਦ ਮੁੜਣਾ ਏ ?
ਚੁੰਮ, ਲਹਿਰਾਂ 'ਤੇ ਲਿਖਦੀਆਂ ਉਨ੍ਹਾਂ ਦੇ ਨਾਅ
ਰੋਂਦੀਆਂ ਹੱਸਣ ਲੱਗਦੀਆਂ ਨੇ |
ਮੀਲਾਂ ਹੇਠ, ਕੋਰਲ ਦੇ ਜੰਗਲਾਂ ਵਿਚ
ਰਹਿੰਦੀਆਂ ਹੋ ਜਾਂਦੀਆਂ ਨੇ ਜਦ ਉਦਾਸ
ਤਾਂ ਉੱਤੇ ਆ
ਲਾਖੇ ਤੇ ਅਸਪਾਤ ਬਦਨ ਮਲਾਹਾਂ ਨੂੰ ਲਭਣ ਲੱਗਦੀਆਂ ਨੇ |
ਯਾਦ ਕਰਦੀਆਂ ਨੇ ਓਹ ਦਿਨ
ਜਦ ਹੋ ਕਿਸ਼ਤੀ 'ਤੇ ਸਵਾਰ
ਸਮੁੰਦਰ ਤੋਂ ਪਾਰ
ਓਹ ਬਨਸਪਤੀ ਵਿਚ ਘੁੰਮਣ ਗਈਆਂ ਸਨ |
ਤੇ ਗਈ ਰਾਤ ਤਕ
ਜੰਗਲ ਦੀਆਂ ਮਹਿਕਾਂ
ਤੇ ਟਟਿਹਨਿਆਂ ਦੇ ਝੁੰਡਾਂ ਵਿਚ
ਫੁੱਲ, ਪੱਤਿਆਂ 'ਤੇ ਊਂਘਦੀਆਂ
ਓਹ ਆਪਣੇ ਆਸ਼ਕਾਂ ਦੀਆਂ ਬਾਹਾਂ ਵਿਚ ਪਈਆਂ ਸਨ |
ਸਾਗਰ ਸੁਰਖ ਤੇ ਚਾਂਦੀ ਹੋਇਆ ਸੀ
ਜਦ ਓਹ ਘਰਾਂ ਨੂੰ ਮੁੜੀਆਂ ਸਨ |
ਚਲੇ ਗਏ ਸਨ ਓਹ
ਜੰਗਲੀ ਵੇਲਾਂ ਦੀ ਮੌਲੀ ਗੁੱਟ ਬਨ੍ਹ ਕੇ
ਛੇਤੀਂ ਮੁੜਨ ਦੇ ਵਾਇਦੇ ਕਰਕੇ |
ਪਰ ਇੱਕ ਮੁੱਦਤ ਹੋਈ
ਮੁੜੇ ਨਾ ਓਹ
ਜਿਓਂ ਭੁਲ੍ਹ ਗਏ ਸਭ ਵਾਇਦੇ ਓਹ ?
ਹਰ ਰੋਜ਼, ਹੁਣ ਸਮੁੰਦਰ ਦੇ ਸਿਆਹ ਹੋਣ ਤਕ
ਆਖ਼ਿਰੀ ਬਾਦਬਾਂ ਦੇ ਲੰਘ ਜਾਣ ਤਕ
ਉਦਾਸ ਗੀਤ ਗਾਉਂਦੀਆਂ
ਉਡੀਕਦੀਆਂ ਰਹਿੰਦੀਆਂ ਨੇ
ਮਲਾਹਾਂ ਨੂੰ ਜਲ ਪਰੀਆਂ |
~ਸਮੁੰਦਰਾ~
|
|
...ਧਾਰਮਿਕ ਕਵਿਤਾ....ਬਿੰਦਰ ਦੀਆਂ ਦੋ ਕਵਿਤਾਵਾਂ |
|
|
 ਧਰਮੀ ਕਵਿਤਾ ਕਿਸਦੀ ਲਿਖਾਂ
ਧਰਮ ਨੇ ਸਾਰੇ ਚੰਗੇ
ਪਰ ਮਝਹਬਾਂ ਨੂਂੰ ਮੰਨਣ ਵਾਲੇ
ਮੁਤਸਿਬ ਸੋਚ ਚ ਰੰਗੇ
ਮੇਰਾ ਧਰਮ ਹੈ ਸਭ ਤੋਂ ਵਧੀਆ
ਬਾਕੀ ਸਭ ਬੇਢੰਗੇ
ਰੰਗ ਨਸਲ ਤੇ ਜਾਤ ਪਾਤ ਦੇ
ਭਰਮ ਨੇ ਪਾਏ ਪੰਗੇ
ਲੋਕ ਵਿਖਾਵਾ ਅੱਜ ਪਹਿਰਾਵਾ
ਅੰਦਰੋਂ ਅਕਲੋਂ ਨੰਗੇ
ਧਰਮ ਸਿਆਸਤ ਰੱਬ ਦੇ ਪੁਤਰ
ਕਿਹੜਾ ਮੂਹਰੇ ਖੰਗੇ
ਸੱਚ ਦੀ ਹਾਮੀ ਭਰੀ ਹੈ ਜਿਸਨੇ
ਸਭ ਸੂਲੀ ਤੇ ਟੰਗੇ
ਸ਼ਾਇਰ ਪੱਤਰਕਾਰ ਤੇ ਲੇਖਕ
ਫਿਰਕੂ ਨਾਗ ਨੇ ਡੰਗੇ
ਬਿੰਦਰਾ ਜੇ ਰੱਬ ਵੱਸੇ ਰੂਹ ਵਿਚ
ਕਦੀ ਨਾ ਹੋਵਣ ਦੰਗੇ
Binder jaan e sahit...22feb18
|
|
| | << Start < Prev 1 2 3 4 5 6 7 8 9 10 Next > End >>
| Results 136 - 150 of 831 |
|