:: ਜੇ ਮਸਲਾ ਹੱਲ ਕਰਨਾ ਤਾਂ ‘ਪਿੰਜਰੇ ਦੇ ਤੋਤੇ’ ਰਾਜਨਾਥ ਨੂੰ ਆਜ਼ਾਦ ਕਰੇ ਸਰਕਾਰ: ਨਰੇਸ਼ ਟਿਕੈਤ   :: ਅਮਿਤ ਸ਼ਾਹ ਨੇ ਦੱਸਿਆ ਕਿਉਂ ਰੱਖਿਆ ਗਿਆ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ‘ਨਰਿੰਦਰ ਮੋਦੀ ਸਟੇਡੀਅਮ’   :: PM ਮੋਦੀ ਸਭ ਤੋਂ ਵੱਡੇ ਦੰਗਾਬਾਜ, ਡੋਨਾਲਡ ਟਰੰਪ ਤੋਂ ਵੀ ਬੁਰੀ ਹੋਵੇਗੀ ਕਿਸਮਤ : ਮਮਤਾ ਬੈਨਰਜੀ   :: ਜੇਕਰ ਕਿਸਾਨ ਕੇਂਦਰ ਦੀ ਪੇਸ਼ਕਸ਼ ’ਤੇ ਵਿਚਾਰ ਕਰਨ ਤਾਂ ਸਰਕਾਰ ਗੱਲਬਾਤ ਲਈ ਤਿਆਰ: ਤੋਮਰ   :: ਜੰਮੂ-ਕਸ਼ਮੀਰ: ਕੱਲ ਤੋਂ ਪ੍ਰਾਈਵੇਟ ਬੱਸਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ, ਵੱਧ ਸਕਦੀਆਂ ਹਨ ਮੁਸ਼ਕਲਾਂ   :: ਮਮਤਾ ਦੇ ਭਤੀਜੇ ਤੇ CBI ਦਾ ਸ਼ਿਕੰਜਾ, ਰੁਜਿਰਾ ਬੈਨਰਜੀ ਤੋਂ 1 ਘੰਟੇ ਪੁੱਛਗਿੱਛ   :: ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਲਏ ਅਹਿਮ ਫੈਸਲੇ, ਕਿਸਾਨ ਅੰਦੋਲਨ ਹੋਵੇਗਾ ਹੋਰ ਮਜਬੂਤ   :: ਪਤੰਜਲੀ ਵੱਲੋਂ ਲਾਂਚ ਕੋਰੋਨਿਲ ਨਹੀਂ ਹੈ WHO ਤੋਂ ਸਰਟੀਫਾਈਡ, IMA ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ   :: ਮਹੰਤ ਪਰਮਹੰਸ ਦਾ ਵੱਡਾ ਬਿਆਨ, ਕਿਹਾ- ਮੁਆਫ਼ ਹੋਵੇ ਸ਼ਬਨਮ ਦੀ ਫਾਂਸੀ ਦੀ ਸਜ਼ਾ, ਨਹੀਂ ਤਾਂ ਆਉਣਗੀਆਂ ‘ਆਫ਼ਤਾਂ’   :: ਕਿਸਾਨੀ ਘੋਲ: ਕੱਲ੍ਹ ਪੱਗੜੀ ਸੰਭਾਲ ਦਿਹਾੜਾ ਮਨਾਉਣਗੇ ਕਿਸਾਨ, ਅਗਲੇ ਪ੍ਰੋਗਰਾਮਾਂ ਦਾ ਵੀ ਕੀਤਾ ਐਲਾਨ   :: 24 ਫਰਵਰੀ ਨੂੰ ਹਾਈ ਕੋਰਟ ਕਰੇਗਾ ‘ਨੌਦੀਪ’ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ, ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ   :: ਖੇਤੀ ਕਾਨੂੰਨਾਂ ਵਿਰੁੱਧ ਛਿੜੀ ਜੰਗ ਚ ਹਾਰ ਨਹੀਂ ਮੰਨਣਗੇ ਰਾਕੇਸ਼ ਟਿਕੈਤ, ਸਮਰਥਨ ਮੰਗਣ ਜਾਣਗੇ ਗੁਜਰਾਤ   :: ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਭਾਰਤ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਅੱਜ ਰਾਤ ਤੋਂ ਨਵੇਂ ਨਿਯਮ ਲਾਗੂ   :: ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ: ਤੋਮਰ   :: ਮੰਗਲ ’ਤੇ ਰੋਵਰ ਉਤਰਾ ਕੇ ਇਤਿਹਾਸ ਰਚਣ ਵਾਲੀ ਭਾਰਤੀ ਮੂਲ ਦੀ ਨਾਸਾ ਵਿਗਿਆਨਕ ‘ਸਵਾਤੀ ਮੋਹਨ’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
.....ਮੈਂ ਕਿਸਾਨ...... PRINT ਈ ਮੇਲ
ਮੈਂ ਭਾਰਤ ਦੇਸ ਦਾ ਕਿਸਾਨ ਹਾਂ
ਅੱਜ ਹੋਇਆ ਬੜਾ ਪ੍ਰੇਸ਼ਾਨ ਹਾਂ
ਮੈਂ ਅੰਨ ਦਾਤਾ ਹਾਂ ਮੁਲਕ ਦਾ
ਅੱਜ ਸੋਚ ਕੇ ਖੁਦ ਹੈਰਾਨ ਹਾਂ
ਸਰਕਾਰਾਂ ਦੀਆਂ ਨਜ਼ਰਾਂ ਵਿੱਚ
ਅੱਜ ਵੀ ਜੀਵੇੰ ਅਣਜਾਣ ਹਾਂ
ਆਪਣੇ ਹੀ ਘਰ ਦੇ ਅੰਦਰ ਮੈਂ
ਅੱਜ ਬਣਿਆ ਮਹਿਮਾਨ ਹਾਂ
ਦੁਨੀਆਂ ਬੜੀ ਸਿਆਣੀ ਹੋਈ
ਅੱਜ ਵੀ ਮੈਂ ਤਾਂ ਨਾਦਾਨ ਹਾਂ
ਦੇਸ਼ ਉਤੇ ਜਿੰਦ ਜਾਨ ਮੈਂ ਵਾਰਾਂ
ਅੱਜ ਖ਼ੁਦ ਹੀ ਮੈਂ ਬੇ ਜਾਨ ਹਾਂ
ਲੜਿਆ ਮਰਿਆ ਮਿੱਟੀ ਦੇ ਲਈ
ਅੱਜ ਵੀ ਬਿੰਦਰਾ ਕੁਰਬਾਨ ਹਾਂ
ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ, ਕਲੋਜ਼ਅੱਪ
 
ਬਿੰਦਰ ਜਾਨ ਏ ਸਾਹਿਤ
 
......ਨਰਿਮਲ ਕੌਰ ਕੋਟਲਾ...... PRINT ਈ ਮੇਲ
  ਤਸਵੀਰ ਵਿੱਚ ਇਹ ਹੋ ਸਕਦਾ ਹੈ: Nirmal Kaur Kotla, ਕਲੋਜ਼ਅੱਪ
ਅਸੀਂ ਧਨਵਾਦੀ ਹਾਂ (ਨਿਰਮਲ ਕੋਰ ਕੋਟਲਾ) ਜੀ ਦੇ ਜਿਨਾਂ ਨੇ ਮੀਡੀਆ ਦੇਸ ਪੰਜਾਬ ਨੂੰ ਅਪਨੀ ਕਵਿਤਾ ਭੇਜ ਕਿ ਮਾਣ ਬਕਸ਼ਿਆ ਜੀ ...ਗੁਰੂ ਸਾਹਿਬ ਆਪ ਜੀ ਦੀ ਕਲਮ ਨੂੰ ਹੋਰ ਤਾਕਤ ਬਕਸ਼ਨ ਜੀ !
 
ਉਹ ਪੈਦਲ ਤੁਰਿਆ ਜਾਂਦਾ ਸੀ।
ਉਹ ਲਾਲੋ ਦੇ ਘਰ ਤੋ ਖਾਂਦਾ ਸੀ।

ਹੋਇਆ ਹੁਕਮ ਰੱਬੀ ਸੱਚ ਤੋਲਿਆ ਸੀ।
ਲੋੜਵੰਦਾਂ ਲਈ ਖਜਾਨਾ ਖੋਲਿਆ ਸੀ।   

ਉਸ ਤਾਰੇ ਸੱਜਣ ਠੱਗ ਜਿਹੇ।
ਬਾਬੇ ਚਾਰੇ ਮੱਝੀਆਂ ਵੱਗ ਜਿਹੇ।

ਮੇਰਾ ਬਾਬਾ ਮਸਤਾਨਾ ਜੋਗੀ ਸੀ।
ਫਕੀਰੀ 'ਚ ਬਾਦਸ਼ਾਹੀ ਭੋਗੀ ਸੀ।

ਉਹ ਸੱਚ ਦਾ ਬਣਿਆ ਪਾਂਧੀ ਸੀ।
ਤਾਹੀਓਂ ਦੁਨੀਆ ਉਸ ਵੱਲ ਜਾਂਦੀ ਸੀ।

ਔਰਤ ਦਾ ਪਹਿਲਾ ਹਾਮੀ ਜੀ।
ਓਹ ਸਭ ਦਾ ਅੰਤਰਜਾਮੀ ਜੀ।

ਇੱਕ ਜੋਤ ਨੂੰ ਬਾਬੇ ਪਾਇਆ ਸੀ।
ਤੇ ਸਚ ਦਾ ਰਾਹ ਰੁਸਨਾਇਆ ਸੀ

ਭਰਮਾਂ ਚੋ ਨਾਨਕ ਨੇ ਕੱਢਿਆ ਸੀ।
ਹੋਕਾ ਹੱਕ ਤੇ ਸੱਚ ਦਾ ਛੱਡਿਆ ਸੀ।

ਪਰ ਕੀ ਦੱਸਾਂ ਅੱਜ ਦੇ ਲੋਕਾਂ ਦੀ।
ੲਿਥੇ ਹਾਹਾਕਾਰ ਹੈ ਜੋਕਾਂ ਦੀ।

ਪੰਖਡੀ ਬਾਬੇ ਬਣ ਕੇ ਬਹਿੰਦੇ ਨੇ।
ਬਗਲ ਚ ਛੁਰੀ,ਮੁੱਖੋਂ ਰਾਮ ਕਹਿੰਦੇ ਨੇ।

ਫੰਦਾ ਪਾ ਲਿਆ ਕਰਜੇ ਚ ਫਸਿਆ ਨੇ।
ਕੁੱਝ ਖਾ ਲਏ ਬਾਬਾ ਨਸ਼ਿਆ ਨੇ।

ਹਰ ਪਾਸੇ ਹਾਲ ਦੁਹਾਈ ਏ।
ਧੀ ਕੁੱਖਾਂ ਚ ਮਾਰ ਮੁਕਾੲੀ ਏ।

ਆਜਾ  ਫਿਰ ਆਜਾ ਨਾਨਕ।
ਜਗ ਫੇਰਾ ਫਿਰ  ਪਾ ਜਾ ਨਾਨਕ ।

ਮੇਰੇ ਜੀ ਸਤਿਗੁਰੂ ਪਿਆਰੇ
ਲੱਖਾ ਜੀ ਤੁਸਾਂ ਪਾਪੀ ਤਾਰੇ।

ਨਿਰਮਲ ਨੂੰ ਤਾਂ ਹੈ ਬੱਸ ਇੱਕੋ ਲੋਚਾ।
ਹਰ ਵੇਲੇ ਤੂੰ ਹੀ ਬੱਸ ਤੂੰ ਹੀ ਸੋਚਾਂ।

ਨਿਰਮਲ ਕੌਰ ਕੋਟਲਾ
 
....ਜੂਝਦੇ ਜੁਝਾਰੂਆਂ ਦੇ ਨਾਮ ਮੇਰੀ ਰਚਨਾ..... PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: ਇੱਕ ਜਾਂ ਵੱਧ ਲੋਕ, ਬੈਠੇ ਹੋਏ ਲੋਕ, ਪੇੜ, ਘਾਹ ਅਤੇ ਆਉਟਡੋਰ

ਜਾਗ ਪਏ ਪੰਜਾਬੀ, ਨੀ ਦਿੱਲੀਏ!
ਜਾਗ ਪਏ ਪੰਜਾਬੀ।
ਹੱਥ ਇਹਨਾਂ ਦੇ,
ਹਰ ਜਿੰਦੇ ਦੀ ਚਾਬੀ,
ਨੀ ਦਿੱਲੀਏ! ਜਾਗ ਪਏ ਪੰਜਾਬੀ।
ਮੌਤੋਂ ਮੂਲ ਨਾ ਡਰਦੇ,
ਇਹ ਕੰਮ ਅੱਵਲੇ ਕਰਦੇ,
ਤੇਰਾ ਧੱਕਾ ਕਦੇ ਨਾ ਜ਼ਰਦੇ,
ਰਹਿੰਦੇ ਤੋਰ ਨਵਾਬੀ,
ਨੀ ਦਿੱਲੀਏ! ਜਾਗ ਪਏ ਪੰਜਾਬੀ।
ਚਾਹੇ ਪਾ ਪਾਣੀ ਦੀਆਂ ਬੁਛਾੜਾਂ,
ਭਾਵੇਂ ਕਰ ਦੇ ਕੰਡਿਆਂ ਦੀਆਂ ਵਾੜਾਂ,
ਤੋੜ ਦਿਆਂਗੇ ਸਭ ਤਾਰਾਂ,
ਇਹ ਸਹਿਣ ਨਾ ਕਰਨ ਖਰਾਬੀ।
ਨੀ ਦਿੱਲੀਏ! ਜਾਗ ਪਏ ਪੰਜਾਬੀ।
ਇਹ ਤੁਰ ਪਏ, ਘੱਤ ਵਹੀਰਾਂ,
ਛੱਡ ਸੁੰਞੀਆਂ ਪਿੱਛੇ ਜਗੀਰਾਂ,
ਨਾ ਡਰਦੇ ਤਲਵਾਰਾਂ ਤੀਰਾਂ,
ਇਹ ਖਿੜੇ ਨੇ ਫੁੱਲ ਗੁਲਾਬੀ।
ਨੀ ਦਿੱਲੀਏ!ਜਾਗ ਪਏ ਪੰਜਾਬੀ।
ਇਹਨਾਂ ਤੋਪਾਂ ਦੇ ਮੂੰਹ ਮੋੜੇ,
ਚਾਹੇ ਤੂੰ ਵਿਛਾਏ ਰਾਹੀ ਰੋੜੇ,
ਤੇਰੇ ਨਾਕੇ ਬੇਰਿਅਰ ਤੋੜੇ,
ਇਹ ਬਣਾਉਣਗੇ ਤੈਨੂੰ ਭਾਬੀ।
ਨੀ ਦਿੱਲੀਏ!ਜਾਗ ਪਏ ਪੰਜਾਬੀ।
ਇਹ ਸਿੰਘ ਨਲੂਏ ਦੇ ਜਾਏ,
ਬਣ ਬੱਬਰ ਸ਼ੇਰ ਨੇ ਆਏ,
ਇਹ ਵਿਹੜੇ ਤੇਰੇ ਵਿੱਚ ਧਾਏ,
ਇਹ ਕੌਮ ਨਾ ਧੱਕਾ ਜਰਦੀ।
ਨੀ ਦਿੱਲੀਏ!ਜਾਗ ਪਏ ਪੰਜਾਬੀ।
ਹੱਕ ਆਪਣੇ ਲੈ ਕੇ ਛੱਡੀਏ,
ਜੜ੍ਹ ਵੈਰੀ ਦੀ ਅਸਲੋਂ ਵੱਡੀਏ,
ਗੱਲ ਦਿੱਲ ਵਿੱਚੋਂ ਨਾ ਕੱਢੀਏ
ਅਸੀਂ ਅਣਖੀ ਲੋਕ ਪੰਜਾਬੀ।
ਨੀ ਦਿੱਲੀਏ!ਜਾਗ ਪਏ ਪੰਜਾਬੀ।
ਕੰਮ ਸੁਰੂ ਤੋਂ ਨੇ ਤੇਰੇ ਮਾੜੇ,
ਪਾ ਟਾਇਰ ਗਲਾਂ ਵਿੱਚ ਸਾੜੇ,
ਤੈਨੂੰ ਦਿਨੇ ਵਿਖਾ ਦਿਆਂਗੇ ਤਾਰੇ,
ਚੜ੍ਹ ਆਏ ਨੇ ਸ਼ੇਰ ਪੰਜਾਬੀ।
ਨੀ ਦਿੱਲੀਏ !ਜਾਗ ਪਏ ਪੰਜਾਬੀ।
ਹੱਕ ਮੰਗਿਆਂ ਨਹੀ ਜੇ ਮਿਲਦੇ,
ਫੁੱਲ ਕੰਡਿਆਂ ਵਿੱਚ ਜੇ ਖਿੜਦੇ,
ਸੂਰੇ ਵਿੱਚ ਮੈਦਾਨੇ ਭਿੜਦੇ,
ਕੌਮ ਭੁੱਖਿਆਂ ਤਾਈ ਰਜਾਂਦੀ।
ਨੀ ਦਿੱਲੀਏ !ਜਾਗ ਪਏ ਪੰਜਾਬੀ।
ਵੀਰ ਨਵਦੀਪ ਜਿਹੇ ਜੀ ਸੂਰੇ,
ਕਹਿਣੀ ਕਰਨੀ ਦੇ ਜੇ ਪੂਰੇ,
ਲਾਉਂਦੇ ਵੈਰੀ ਨੂੰ ਸਦਾ ਮੂਹਰੇ,
ਖੋਹ ਪਾਣੀ ਟੈਂਕੀ ਦੀ ਚਾਬੀ।
ਨੀ ਦਿੱਲੀਏ! ਜਾਗ ਪਏ ਪੰਜਾਬੀ।
ਦਿੱਲੀ ਕਰਕੇ ਫਤਿਹ ਹੈ ਆਉਣੀ,
ਭਾਜੜ ਮੋਦੀ ਦਲ ਨੂੰ ਪਾਉਣੀ,
ਵੇਖੀ ਕਿੱਦਾਂ ਨਾਨੀ ਚੇਤੇ ਕਰਾਉਣੀ,
ਨਿਰਮਲ ਨੇ ਕਲਮ ਤਲਵਾਰ ਬਣਾਉਂਣੀ,
ਹੁਣ ਨਹੀਂ ਝੱਲਣੀ ਤੇਰੀ ਨਵਾਬੀ।
ਨੀ ਦਿੱਲੀਏ ! ਜਾਗ ਪਏ ਪੰਜਾਬੀ।
ਨੀ ਦਿੱਲੀਏ! ਜਾਗ ਪਏ ਪੰਜਾਬੀ।
ਨਿਰਮਲ ਕੌਰ ਕੋਟਲਾ
 
ਪੰਜਾਬ ਸਿੰਘ ਦੀ ਚੜਦੀ ਕਲਾ ਦੀ ਅਰਦਾਸ ਕਰਦੀ ਹੋਈ : PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ, ਕਲੋਜ਼ਅੱਪ
 
ਅਸੀਂ ਵਾਰਸ ਹਾਂ ਹਿੰਦ ਦੀ ਆਤਮਾ ਦੇ ;
ਪੂਜਾ ਕੀਤੀ ਗਈ ਜੀਹਦੀ ਨਿਹੰਗ ਬਣਕੇ;
ਕਦੇ ਚਰਖੀਆਂ ਤੇ ਕਦੀ ਸੂਲੀਆਂ ਤੇ ;
ਰਹੇ ਤੀਰ ਤੇ ਕਦੇ ਤੁਫੰਗ ਬਣਕੇ;
ਮੌਤ ਸੁੰਦਰ ਸੁਹਾਗਣ ਹੈ ਖਾਲਸੇ ਦੀ ;
ਜਿਉਂਦੀ ਅੰਗ ਬਣਕੇ ;ਮਰਦੀ ਸੰਗ ਬਣਕੇ;
ਅਸੀਂ ਜੰਮੇ ਤਾਂ ਸ਼ਮਾ ਤੇ ਰੂਪ ਚੜਿਆ;
ਮਰੀਏ ਕਿਵੇਂ ਨਾ ਅੱਜ ਪਤੰਗ ਬਣਕੇ!
ਅਸੀਂ ਅੱਜ ਵੀ ਉਹੀ ਸਰਦਾਰ ਬਾਂਕੇ;
ਤੇਰੇ ਜਿਗਰ ਚੋਂ ਖਿੜੇ ਗੁਲਾਬ ਦੇ ਫੁੱਲ;
ਜਿੱਥੇ ਕਿਤੇ ਸੰਸਾਰ ਚ ਚਲੇ ਜਾਈਏ;
ਦੁਨੀਆਂ ਕਹਿੰਦੀ ਐ ਸਾਨੂੰ ਪੰਜਾਬ ਦੇ ਫੁੱਲ
 
......ਜੀਤ ਸੁਰਜੀਤ ਬੈਲਜੀਅਮ...... PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ
ਨਿੰਮ ਨੂੰ ਸਵਾਲ ਕਰਦੇ ਲੋਕੀ ਮਿਠਾਸ ਬਾਰੇ।
ਤਪਦੇ ਥਲਾਂ ਨੂੰ ਪੁੱਛਣ ਆ ਕੇ ਪਿਆਸ ਬਾਰੇ।
 
ਕੱਚੀ ਉਮਰ ਦੇ ਜਿਹੜੇ ਹੁੰਦੇ ਉਹ ਰੰਗ ਕੱਚੇ,
ਕੱਚੇ ਦਾ ਕੀ ਭਰੋਸਾ ਕੀਤੇ ਕਿਆਸ ਬਾਰੇ।
 
ਨਿਭਦੇ ਨਾ ਤੋੜ ਤੀਕਰ ਅੱਧੇ ਹੀ ਸਾਥ ਮਿਲਦੇ,
ਸਭ ਦੀ ਹੀ ਸੋਚ ਵੱਖਰੀ ਅੱਧੇ ਗਲਾਸ ਬਾਰੇ।
 
ਕਾਬੂ ਰਿਹਾ ਨਾ ਦਿਲ 'ਤੇ, ਜਦ ਤੋਂ ਹੈ ਆਖਿਆ ਉਸ,
ਫਿਰ ਤੋਂ ਵਿਚਾਰ ਕਰਲੋ ਆਪਣੇ ਜੀ ਦਾਸ ਬਾਰੇ।
 
ਮੈਨੂੰ ਕਹਿ,ਜੀ ਬੁਲਾਵੇ, ਮਿੱਠਬੋਲੜਾ ਜਿਹਾ ਜਦ,
ਦਿਲ ਨਾ ਕਰੇ ਕਿ ਆਖਾਂ ਕੁਝ ਵੀ ਖਟਾਸ ਬਾਰੇ।
 
ਬਿਰਖਾਂ ਦੇ ਵਾਂਗ ਜੀਣੀ ਆਵੇ ਜੇ ਜਿੰਦਗੀ ਤਾਂ,
ਕਰੀਏ ਨਾ ਫੇਰ ਸ਼ਿਕਵੇ ਮਨ ਦੇ ਹੁਲਾਸ ਬਾਰੇ।
 
ਧਿਜਿਆ ਨਾ 'ਜੀਤ' ਕਰ ਤੂੰ ਏਨਾ ਵੀ ਜੱਗ ਉੱਤੇ,
ਤੈਨੂੰ ਪਤਾ ਨਾ ਇਸ ਦੇ ਹੋਸ਼ੋ- ਹਵਾਸ ਬਾਰੇ।
 
......ਗ਼ਜ਼ਲ ...... PRINT ਈ ਮੇਲ

ਅੰਬਰੀਂ ਉੱਡੀਆਂ ਚਿੜੀਆਂ ਤਾਂ, ਚੋਬਾਂ ਦੇ ਉਪਹਾਰ ਮਿਲੇ,
ਤਪਦੀ ਲੂ ਤੇ ਪੈਰੀਂ ਛੱਲੇ , ਸ਼ਿਕਰੇ ਖੰਭ ਖਿਲਾਰ ਮਿਲੇ।
ਖ਼ਬਰੇ ਕਿਹੜੇ ਰਾਜ-ਮਹਿਲ ਵਿਚ,ਸਾਰੀ ਧੁੱਪ ਲੁਟਾ ਆਵੇ,
ਸਾਡੇ ਢਾਰਿਆਂ ਨੂੰ ਤਾਂ ਸੂਰਜ,ਹਰਦਮ ਠੰਡਾ-ਠਾਰ ਮਿਲੇ।
ਜੀਵਨ ਦੇ ਮਾਰਗ ਦਾ ’ਨੇਰਾ, ਜਦ ਵੀ ਗਹਿਰਾ ਹੋ ਜਾਂਦਾ,
ਤੇਰੀ ਯਾਦ ਦਾ ਜਗਮਗ ਜੁਗਨੂੰ,ਇਕਦਮ ਗੇੜਾ ਮਾਰ ਮਿਲੇ।
ਉਮਰਾਂ ਦੀ ਆਥਣ ਦੇ ਵਿਚ ਘੁਲ ਕੇ,ਸਾਰੇ ਰੰਗ ਗੁਆਚ ਗਏ।
ਤੇਰੀ ਚੁੰਨੀ ਨਾਲ ਮਿਲੇ ਜੋ , ਮੈਨੂੰ ਨਾ ਦਸਤਾਰ ਮਿਲੇ।
ਛੇਤੀ ਦੇ ਵਿਚ ਬੱਚੇ, ਸਾਡੇ ਕੋਲ ਖੜ੍ਹਨ ਦੀ ਵਿਹਲ ਨਹੀਂ,
ਚੜ੍ਹਦੀ ਉਮਰੇ ਚਾਹੁੰਦੇ ਸਾਂ ਕਿ ,ਜੀਵਨ ਨੂੰ ਰਫ਼ਤਾਰ ਮਿਲੇ।
ਤੇਰੇ ਦਰ ਦੀ , ਮੇਰੇ ਘਰ ਤੋਂ ਆਖਿਰ ਕਿੰਨੀ ਦੂਰੀ ਹੈ?
ਤੇਰੇ ਘਰ ਦੇ ਰਸਤੇ ਅੰਦਰ , ਸੌ ਸੌ ਪਹਿਰੇਦਾਰ ਮਿਲੇ।
ਤਪਦੇ ਹੋਏ ਮਾਰੂਥਲ ‘ ਤੇ , ਛਿਟ ਪੁਟ ਬੱਦਲੀ ਬਰਸੀ ਹੈ,
ਬੰਦਿਆਂ ਦੇ ਜੰਗਲ ਵਿਚ ਟਾਂਵੇ, ਰੁੱਖਾਂ ਜਹੇ ਕਿਰਦਾਰ ਮਿਲੇ।
ਇਕਬਾਲ ਸਿੰਘ ਬਰਾੜ ਕੋਟਕਪੂਰਾ।
04 nov 20
 
.......ਗ਼ਜ਼ਲ ......... PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ, ਕਲੋਜ਼ਅੱਪ
ਤਿਹਾਈ ਮਰ ਰਹੀ ਧਰਤੀ ਦਾ ਦੁੱਖ ਕਿਸ ਨੂੰ ਸੁਣਾ ਦਿੰਦੇ
ਉਹ ਦਰਿਆ-ਦਿਲ ਨਾ ਸਾਨੂੰ ਆਪਣਾ ਕੋਈ ਥਹੁ-ਪਤਾ ਦਿੰਦੇ
ਚੁਫ਼ੇਰੇ ਅੱਗ ਮੱਚਦੀ ਸੀ ਅਤੇ ਰੂਪੋਸ਼ ਸੀ ਪਾਣੀ
ਅਸੀਂ ਸਹਿਮੇ ਹੋਏ ਰੁੱਖਾਂ ਨੂੰ ਕੀਕਣ ਹੌਸਲਾ ਦਿੰਦੇ
ਉਹਨਾਂ ਨੂੰ ਕੀ ਨਜ਼ਰ ਆਉਣੇ ਬਿਖਰਦੇ ਆਲ੍ਹਣੇ ਸਾਡੇ
ਜੋ ਇਕ ਕੁਰਸੀ ਲਈ ਜੰਗਲ ਹੀ ਸਾਰਾ ਦਾਅ 'ਤੇ ਲਾ ਦਿੰਦੇ
ਉਮੀਦਾਂ 'ਤੇ ਖਰੇ ਉਤਰੇ ਬੜੇ ਹੀ ਮੋਅਤਬਰ ਸਾਡੇ
ਕਿਤੇ ਕੋਈ ਗੁਲ ਖਿਲਾ ਦਿੰਦੇ ਕਿਤੇ ਕੋਈ ਚੰਨ ਚੜ੍ਹਾ ਦਿੰਦੇ
ਜੇ ਤੱਕੀਏ ਤਾਂ ਉਨ੍ਹਾਂ ਤੋਂ ਰਾਹ ਦਾ ਇਕ ਪੱਥਰ ਨਹੀਂ ਹਟਦਾ
ਜੇ ਸੁਣੀਏਂ ਤਾਂ ਉਹ ਨਾਅਰੇ ਮਾਰ ਕੇ ਧਰਤੀ ਹਿਲਾ ਦਿੰਦੇ
ਖ਼ੁਦਾ ਦਾ ਸ਼ੁਕਰ ਹੈ ਦਿਲ ਨੇ ਭਰੋਸਾ ਹੀ ਨਹੀਂ ਕੀਤਾ
ਉਹ ਸੌਦਾਗਰ ਤਾਂ ਸਾਡੇ ਚੰਨ ਸੂਰਜ ਵੀ ਵਿਕਾ ਦਿੰਦੇ
ਤੁਹਡਾ ਰੌਸ਼ਨੀ ਦੇ ਨਾਲ ਜੇਕਰ ਇਸ਼ਕ ਹੈ ਸੱਚਾ
ਤਾਂ ਕਿਉਂ ਨੀ ਰਾਤ ਦੇ ਨ੍ਹੇਰੇ 'ਚ ਇਕ ਦੀਵਾ ਜਗਾ ਦਿੰਦੇ
ਅਸਾਥੋਂ ਅਦਬ ਨਹੀਂ ਹੁੰਦਾ ਅਜਿਹੇ ਬਾਗ਼ਬਾਨਾਂ ਦਾ
ਉਹ ਜਿਹੜੇ ਫੁੱਲ 'ਤੇ ਬੈਠੀ ਹੋਈ ਤਿਤਲੀ ਉਡਾ ਦਿੰਦੇ
Sukhwinder Amrit
ਅੱਗੇ ਪੜੋ....
 
ਪਾ ਜਾ ਫੇਰਾ; ਆਵੇ ਮੁੜ ਕੇ ਬਹਾਰ ਮਾਹੀ। PRINT ਈ ਮੇਲ

ਸੰਦਲੀ-ਸੰਦਲੀ ਮੇਰੇ ਨੈਣਾਂ ਵਿੱਚੋਂ
ਅੱਜ ਦਿਸਦਾ ਅਜਬ ਖ਼ੁਮਾਰ ਏ।
ਵੱਲ ਸ਼ੀਸ਼ੇ ਦੇ ਜਦ ਵੀ ਮੁੱਖ ਤੱਕਾਂ
ਵਿੱਚੋਂ ਦਿਸਦਾ ਮੈਨੂੰ ਸੋਹਣਾ ਯਾਰ ਏ।

ਸਾਰੀ ਰਾਤ ਲੰਘਾਈ ਅੱਖੀਆਂ ਤਾਂਈ
ਬਲਦਾ ਦੀਵਾ ਰਿਹਾ ਸਾਰੀ ਰਾਤ ਮਾਹੀ
ਚੰਨ ਛਿਪਿਆ ਰਿਹਾ ਓਹਲੇ ਬੱਦਲਾਂ ਦੇ
ਤੂੰ ਵੀ ਪਾਈ ਨਾ ਮੁੜ ਕੇ ਝਾਤ ਮਾਹੀ।

ਨਾ ਮੈਂ ਹੀਰ ਸਲੇਟੀ ਨਾ ਹੀ ਸੋਹਣੀ ਆਂ
ਨਾ ਹੀ ਰੂਪ ਮੇਰੇ ਦੇ ਕੋਈ ਚਰਚੇ ਨੇ
ਮੈਂਡਾ ਰਾਂਝਾ ਤੁਹੀਓਂ ਮਹੀਂਵਾਲ ਹੋਇਓਂ
ਕਾਹਤੋਂ ਪਾਏ ਫਿਰ ਇਸ਼ਕੇ 'ਚ ਪਰਚੇ ਨੇ।

ਕਰ - ਕਰ ਉਡੀਕ ਮੇਰੇ ਨੈਣ ਥੱਕੇ
ਬਹੁਤਾ ਔਖਾ ਹੋਇਆ ਇੰਤਜ਼ਾਰ ਮਾਹੀ
ਫੁੱਟ ਪਈਆਂ ਨੇ ਮੁੱਢ ਤੋਂ ਕਰੁੰਬਲਾਂ ਫਿਰ
ਪਾ ਜਾ ਫੇਰਾ; ਆਵੇ ਮੁੜ ਕੇ ਬਹਾਰ ਮਾਹੀ।
*ਹਰਸ਼ ਮਿਹਰ*  02 mar 2o

                                                                                                                  ਤਸਵੀਰ ਵਿੱਚ ਇਹ ਹੋ ਸਕਦਾ ਹੈ: Harsh Mehar, ਸੇਲਫ਼ੀ ਅਤੇ ਕਲੋਜ਼ਅੱਪ, 'ਨਾ ਮੈਂ ਹੀਰ ਸਲੇਟੀ ਨਾ ਹੀ ਹੀ ਸੋਹਣੀ ਆਂ ਨਾ ਹੀ ਰੂਪ ਮੇਰੇ ਦੇ ਕੋਈ ਚਰਚੇ ਨੇ ਮੈਂਡਾ ਰਾਂਝਾ ਤੁਹੀਓਂ ਮਹੀਂਵਾਲ ਹੋਇਓਂ ਕਾਹਤੋਂ ਪਾਏ ਫਿਰ ਇਸ਼ਕੇ 'ਚ ਪਰਚੇ ਨੇ|' ਕਹਿਣ ਵਾਲਾ ਟੈਕਸਟ

 
ਅਮਨ, ਦੇ ਲਈ ਲਿਖਣਾ, ਤੇਰੀ ਯਾਦ ਚ ਖੋਣਾ ਹੁੰਦੈ । PRINT ਈ ਮੇਲ

ਬਿਰਖਾਂ ਦੇ ਸਿਰ ਇਹ ਅਹਿਸਾਨ ਵੀ ਹੋਣਾ ਹੁੰਦੈ ।

gjl.jpg

ਧੂੜ ਨਾ' ਭਰਿਆਂ ਨੂੰ ਕਣੀਆਂ ਨੇ ਧੋਣਾ ਹੁੰਦੈ ।

ਇਸ਼ਕ ਨੇ ਤਖ਼ਤੇ ਉੱਪਰ ਖੜ ਵੀ ਹੱਸਣਾ ਹੁੰਦੈ,
ਅਕਲਾਂ ਨੇ ਤਖਤਾਂ ਤੇ ਬਹਿ ਵੀ ਰੋਣਾ ਹੁੰਦੈ ।

ਇਸ਼ਕ ਸਿਖਾਵੇ ਹੁਕਮ ਦੇ ਅੰਦਰ ਕਿੰਝ ਰਹਿਣਾ,
ਤਰਕਾਂ ਨੇ ਤਾਂ ਆਪਣਾ ਬੋਝ ਹੀ ਢੋਣਾ ਹੁੰਦੈ ।

ਸਮਿਆਂ ਦਾ ਸੱਚ ਮੀਂਹ ਦੇ ਵਰਗਾ ਹੁੰਦਾ ਹੈ,
ਕੱਚੇ ਸਿਦਕਾਂ ਦਾ ਕੋਠਾ ਤਾਂ ਚੋਣਾ ਹੁੰਦੈ ।

ਕੌਣ ਕਿਤਾਬਾਂ ਵਰਗੀ ਜ਼ਿੰਦਗੀ ‌ਜਿਉਂਦਾ ਹੈ ?
ਸਭ ਨੇ ਇਕ ਅੱਧਾ ਤਾਂ ਰਾਜ਼ ਲੁਕੋਣਾ ਹੁੰਦੈ ।

ਤੇਰੀ ਸ਼ਰਧਾ ਜਾਂ ਖੁਸ਼ੀ ਦਾ ਕੈਸਾ ਆਲਮ ਹੈ,
ਖਿੜਦੇ ਫੁੱਲ ਨੂੰ ਤੋੜ ਕੇ ਹਾਰ ਪਰੋਣਾ ਹੁੰਦੈ ।

ਦੁਨੀਆਂ ਦੀ ਹੀ ਨਜ਼ਰ ਚ ਕੋਹਝਾਪਨ ਹੋਣਾ,
ਮਾਵਾਂ ਦੇ ਲਈ ਆਪਣਾ ਪੁੱਤਰ ਸੋਹਣਾ ਹੁੰਦੈ ।

ਸ਼ੌਕ ਨਾ ਕਿੱਤਾ, ਫਰਜ਼ ਤੇ ਨਾ ਕੁਝ ਹੋਰ, ਅਮਨ,
ਦੇ ਲਈ ਲਿਖਣਾ, ਤੇਰੀ ਯਾਦ ਚ ਖੋਣਾ ਹੁੰਦੈ ।

ਅਮਨਦੀਪ ਸਿੰਘ ਅਮਨ
17/02/2020

 

 
Hari singh jachk ji di kvitaa PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: ਟੈਕਸਟ
 
........ਸਾਹ ਮਾਂਵਾਂ ਦੇ ਕਾਹਲ਼ੇ ਨੇ....... PRINT ਈ ਮੇਲ

Neelu Germany's Profile Photo, ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ, ਕਲੋਜ਼ਅੱਪ

ਤਨ ਦਾ ਬਾਲਣ ਝੋਕ ਝੋਕ ਵਿੱਚ ਚੁਲ਼ਿਆਂ ਦੇ ,
ਤਾਂ ਟੁਕੜੇ ਉਹਨਾਂ ਕਾਲਜਿਆਂ ਦੇ ਪਾਲੇ ਨੇ ।

ਪੁੱਤ ਜੋ ਠਰੀਆਂ ਰਾਤਾਂ ਵਿੱਚ ਘਰੋਂ ਤੁਰ ਗਏ ,
ਮਾਂ ਭੱਜੀ ਭੁੱਲ ਗਏ ਲੋਈ ਬਾਹਰ ਤਾਂ ਪਾਲੇ ਨੇ ।

ਸਾਰੀ ਰਾਤ ਉਹ ਬਹਿਕੇ ਪੁੱਤ ਉਡੀਕਣ ਚੰਦਰੀਆਂ ,
ਹੁਣ ਤੱਕ ਤੱਕ ਨੇਰੇ ਮਾਂਵਾਂ ਨੇ ਦੀਦੇ ਗਾਲੇ ਨੇ ।

ਉਹ ਰੋਜ਼ ਹੀ ਮੰਨ ਪਕਾ ਕੇ ਆਲੇ ਰੱਖ ਦਿੰਦੀਆਂ ,
ਹਾਏ ਵਰੇ ਬੀਤ ਗਏ ਨਾ ਪੁੱਤ ਮਾਂਵਾਂ ਨੇ ਭਾਲੇ ਨੇ ।

ਘਿਰ ਕੇ ਬੈਠੀਆਂ ਇੰਝ ਉਹ ਵਿੱਚ ਮਜਬੂਰੀਆਂ ਦੇ ,
ਜਿਓ ਘੇਰ ਕੇ ਖਾ ਜਾਂਦੇ ਮੱਕੜੀ ਦੇ ਜਾਲੇ ਨੇ ।

ਟੰਗੀ ਕੰਧ ਤੇ ਫੋਟੋ ਚੁੰਨੀ ਨਾਲ ਨਿੱਤ ਸਾਫ਼ ਕਰਨ ,
ਵੇ ਹੁਣ ਆਜੋ ਕਿਧਰੋਂ ਸਾਹ ਮਾਂਵਾਂ ਦੇ ਕਾਹਲ਼ੇ ਨੇ ।


🌺ਨੀਲੂ ਜਰਮਨੀ 🌺

(ਮੇਰੀਏ ਬਚੀਏ ਜੁਗ ਜੁਗ ਜੀਵੇਂ )...ਅਕਾਲਪੁਰਖ ਵਾਹਿਗੁਰੂ ਤੇਰੇ ਅੰਗ ਸੰਗ ਰਹਿਣ ....ਤੇਰੀ ਕਲਮ ਨੂੰ ਹੋਰ ਤਾਕਤ ਬਕਸ਼ਣ...(ਕੁੱਕ)

 
<< Start < Prev 1 2 3 4 5 6 7 8 9 10 Next > End >>

Results 16 - 30 of 775

Advertisements


Advertisement
Advertisement
Advertisement
Advertisement