:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਧੱਕ ਕੇ ਉਹਤੋਂ ਨਾ ਦੂਰ ਹੋ ਜਾਈ।....ਰੂਪਿੰਦਰ ਜੀ ਦੀਆਂ ਦੋ ਕਵਿਤਾਵਾਂ PRINT ਈ ਮੇਲ
ਮਰ ਹੀ ਜਾਂਦੇ ਜੇ ਦਾਗ਼ ਬੇਵਫਾਈ ਦਾ ਲੱਥ ਜਾਂਦਾ।
ਝੂਠੇ ਦਾਗ ਨੂੰ ਮੋਤ ਨਹੀਂ ਧੋ ਸਕਦੀ।
ਜਦੋਂ ਦਿਲ ਦੇ ਵਿੱਚ ਇਕ ਸ਼ੱਕ ਪਲ ਜਾਏ।
ਉਥੇ ਯਕੀਨ ਦੀ ਗੱਲ ਨਹੀਂ ਹੋ ਸਕਦੀ।
ਇਕ ਵਾਰ ਦੀ ਗਲਤੀ ਤੋਂ ਸਬਕ ਸਿੱਖ ਲੈ।
ਰੋਜ਼-ਰੋਜ਼ ਨਹੀਂ ਮੁਆਫੀ ਮਿਲ ਸਕਦੀ।
ਜਿੱਥੇ ਚੁੱਪ ਤੇ ਸਬਰ ਨੇ ਲਾਏ ਡੇਰੇ।
ਉਥੇ ਖੁਸੀ ਦੀ ਕਲੀ ਨਹੀਂ ਖਿਲ ਸਕਦੀ।
ਲੜਨਾ ਪੈਂਦਾ ਹਲਾਤਾਂ ਦੇ ਨਾਲ ਰੋਜ਼-ਰੋਜ਼।
ਐਨੀ ਸੌਖੀ ਨੀ ਮੰਜਿਲ ਮਿਲ ਸਕਦੀ।
ਠੋਕਰ ਖਾ ਕੇ ਸੰਭਲਦੀ ਰਹਿ"ਰੁਪਿੰਦਰ",।
ਕਿਤੇ ਡਿੱਗ ਕੇ ਹੋਰ ਨਾਂ ਚੂਰ ਹੋ ਜਾਈ।
ਤੇਰੇ ਸਪਨੇ ਦੀ ਉਡਾਰ ਬੜੀ ਲੰਮੀ।
ਕਿਤੇ ਧੱਕ ਕੇ ਉਹਤੋਂ ਨਾ ਦੂਰ ਹੋ ਜਾਈ।....Rupinder Kaur.02 may 17
 
ਜੀਹਦੇ ਸਿਰ ਤੇ ਹੱਥ ਸੱਚੇ ਪਾਤਸਾਹ ਦਾ। ਉਹ ਤਾਂ ਕਾਇਮ ਮਿਸ਼ਾਲ ਕੋਈ ਕਰ ਜਾਂਦੇ। PRINT ਈ ਮੇਲ
rupi.jpgਪੁੱਤ ਆਖ ਕੇ ਬਾਬਲਾ ਭੁੱਲ ਗਿਆ ਏ।
ਪੁੱਤ ਤੇਰਾ ਵੇ ਤੇਰੀ ਏ ਰਾਹ ਤੱਕਦਾ।
ਦੱਸ ਕਿਹੜਿਆਂ ਰਾਹਾਂ ਵਿੱਚ ਰੁਲ ਗਿਆ ਏ।
ਕਿਉ ਨਹੀਂ ਆਪਣੇ ਪੁਤਰ ਤੱਕ ਪਹੁੰਚ ਸਕਦਾ।
ਭਾਵੇਂ ਦੁਨੀਆ ਨਾਲ ਆਢਾ ਲਾਉਣਾ ਪੈ ਜਾਏ।
ਤੇਰਾ ਪੁੱਤ ਨਹੀਂ ਬਾਬਲਾ ਕਦੇ ਅਕਦਾ।
ਤੇਰੇ ਚਿਹਰੇ ਤੇ ਉਦਾਸੀ ਕਿਉ ਛਾ ਗਈ।
ਕੱਚਾ ਫਲ ਜੇ ਤੋੜੀਏ ਉਹ ਨਹੀਂ ਪੱਕਦਾ।
ਮੈਂ ਮੰਨਿਆ ਦੁਨੀਆ ਦੀ ਰੀਤ ਮਾੜੀ।।
ਗੱਲ ਗੱਲ ਤੇ ਸਿਕਵਾ ਕਰ ਜਾਂਦੇ।
ਪੁਤਰ ਸ਼ੇਰ ਹੋਣ ਜਿੰਨਾ ਬਾਬਲਾਂ ਦੇ ।
ਦੱਸੋ ਭਲਾ!!!ੳਹ ਕਿਵੇਂ ਨੇ ਹਰ ਜਾਂਦੇ।
ਜੀਹਦੇ ਸਿਰ ਤੇ ਹੱਥ ਸੱਚੇ ਪਾਤਸਾਹ ਦਾ।
ਉਹ ਤਾਂ ਕਾਇਮ ਮਿਸ਼ਾਲ ਕੋਈ ਕਰ ਜਾਂਦੇ।
ਰੁਪਿੰਦਰ ",ਉਡੀਕਦੀ ਉਡੀਕਦੀ ਸੁੱਕ ਗਈ।
ਸੁੱਕੇ ਪੱਤੇ ਵੀ ਪਾਣੀ ਤੇ ਤਰ ਜਾਂਦੇ!.......Rupinder Kaur.....02 may 17
 
ਮਜ਼ਦੂਰ ਦਿਵਸ' ਤੇ-- __ ਛਿਣ ਦੀ ਪਕੜ PRINT ਈ ਮੇਲ

sur.jpgਕਿਰਨਾਂ ਜਦ ਰਿਸ਼ਮਾਂ 'ਚ ਬਦਲੀਆਂ
ਤਾਂ ਮੈਂ ਆਪਣੇ ਬਾਰੇ ਕੁੱਝ ਸੋਚਣ ਦਾ ਸਮਾਂ ਕੱਢਿਆ।
ਅੱਜ ਵੀ ਸਮਾਂ ਪਕੜ 'ਚੋਂ ਨਿਕਲ ਗਿਆ
ਇੱਕ ਲਾਰਾ ਦੇ ਕੇ ਇੰਤਜ਼ਾਰ ਦਾ।
ਇੰਤਜ਼ਾਰ ਤਾਂ ਮੁੱਦਤਾਂ ਤੋਂ ਹੈ
ਉਹ ਅਵੱਸ਼ ਆਏਗਾ,
ਮੇਰੇ ਕਿਰਾਏਦਾਰ ਦੀ ਤਰ੍ਹਾਂ।
ਮੈਂ ਇਕੱਲੇ ਕਿਰਾਏਦਾਰ ਦਾ ਹੀ ਜ਼ਿਕਰ ਕਿਉਂ ਕਰਾਂ?
ਭਾਨਾਂ ਢਾਬੇ ਵਾਲਾ ਵੀ ਮੇਰਾ ਰਾਹ ਤੱਕਦਾ ਰਹਿੰਦਾ
ਇਹ ਵੱਖਰੀ ਗੱਲ ਹੈ ਕਿ ਮੈਂ ਉਹ ਰਾਹ ਹੀ ਬਦਲ ਲਿਆ
ਆਤੂ ਚਾਹ ਵਾਲਾ ਕਿਨ੍ਹਾਂ ਚੰਗਾ ਹੈ,
ਉਸ ਦਾ ਕਿਹਾ ਮੈਨੂੰ ਚੇਤੇ ਹੈ,
'ਸਾਹਬ,ਸਮਾ ਢਲਦੀ ਛਾਉਂ ਹੈ,ਰਾਮ ਕਰੇ
ਆਪ ਕੇ ਵੀ ਅੱਛੇ ਦਿਨ ਜਲਦੀ ਆਏਂ,
ਆਪ ਵੀ ਜਲਦੀ ਛਾਉਂ ਤਲੇ ਆਰਾਮ ਕਰੇਂ।'
.
ਅੱਜ ਵੀ ਜਦ ਆਤੂ ਮਿਲਦਾ ਹੈ,
ਮੈਂ ਪਹਿਲਾਂ ਹੀ ਕਹਿ ਦਿੰਦਾ ਹਾਂ।
'ਆਤੂ, ਅਭੀ ਅੱਛੇ ਦਿਨ ਨਹੀਂ ਆਏਂ।'
ਉਹ ਹੌਲੀ ਜਿਹੀ ਬਿਨਾਂ ਕੁੱਝ ਕਹੇ ਮੁੜ ਜਾਂਦਾ।
.
ਉਹ ਮੈਨੂੰ ਚੋਰ ਨਹੀਂ ਸਮਝਦੇ
ਕਿਉਂ ਜੋ ਉਹ ਵੀ ਸਮੇਂ ਦੀ ਛਾਂ ਦੀ ਭਾਲ ਵਿਚ ਹਨ।
ਅੱਛੇ ਦਿਨ ਆਉਣ ਦੀ ਉਮੀਦ 'ਚ ਹਨ।
ਮੈਂ ਵੀ ਜਦ ਸਮੇਂ ਦਾ ਪਲ
ਆਪਣੀ ਪਕੜ ਵਿਚ ਕਰ ਲਵਾਂਗਾ
ਤਾਂ ਰੌਲਾ ਪਾ ਕੇ ਆਤੂ ਨੂੰ ਜਾ ਜੱਫੀ ਪਾਵਾਂਗਾ
ਤੇ ਭਾਣੇ ਨੂੰ ਧਰਤੀ ਤੋਂ ਉੱਚਾ ਚੁੱਕ ਲਵਾਂਗਾ।

ਅੱਜ ਫਿਰ ਰਿਸ਼ਮਾਂ ਅਲੋਪ ਹੋ ਰਹੀਆਂ
ਮੈਨੂੰ ਆਕਾਸ਼ ਵਿਚ
ਧਰੂ ਤਾਰਾ ਤੇ ਲਾਲ ਤਾਰਾ ਦਿਸਦੇ ਹਨ।
ਮੈਂ ਧਰੂ ਤਾਰਾ ਬਣਾ ਕਿ ਲਾਲ ਤਾਰਾ?
ਪਲਕਾਂ ਬੰਦ ਕਰ ਨਿਰਨਾ ਲੈਂਦਾ ਹਾਂ।
ਅੰਦਰੋਂ ਆਵਾਜ਼ ਸੁਣਦਾ ਹਾਂ,
'ਢਿੱਡਲ ਦੀ ਦਿੱਤੀ ਬੁਰਕੀ ਤੇ ਨਾ ਡਿਗ,
ਫਿਰ ਆਤੂ ਤੇਰਾ ਇੰਤਜ਼ਾਰ ਨਹੀਂ ਕਰੇਗਾ,
ਤੇ ਤੂੰ ਭਾਣੇ ਵਾਲੇ ਰਾਹ ਚੋਂ ਲੰਘ ਜਾਵਾਂਗਾ।'

ਸਰਘੀ ਦੀ ਪਹਿਲੀ ਕਿਰਨ ਤੇ ਹੀ
ਸਮੇਂ ਦੇ ਛਿਣ ਦੀ ਪੱਕੜ ਲਈ
ਮੈਂ ਸਾਵਧਾਨ ਹੋ ਜਾਂਦਾ ਹਾਂ।
ਸੁਰਜੀਤ ਸਿੰਘ ਭੁੱਲਰ...01 may 17
 
ਕੁੜੱਤਣ PRINT ਈ ਮੇਲ

hepi.jpgਕੁੜੱਤਣ ਵੱਧ ਗਈ ੲੇ,ਮੁਹੱਬਤ ਦੂਰ ਹੋ ਗੲੀ
ਹਾਂ ਕੋਈ ਤਾ ਗੱਲ ਸਾਡੇ ਵਿੱਚ ਜਰੂਰ ਹੋ ਗੲੀ
ਸੱਜਾ ਪੂਰਬ ਜਾ ਰਿਹਾ,ਖੱਬਾ ਪੱਛਮ ਜਾ ਰਿਹਾ
ਸਾਡੀ ਸਾਂਝ ਇਹ ਕੀ ਨਾਸੂਰ ਹੋ ਗੲੀ?
ਹਰ ਬੋਲ ਵਿੱਚ ਤੱਲਖੀ ਮਹਿਸੂਸ ਹੋਵੇ
ਹਰ ਅੱਖ ਵਿੱਚ ਅੱਜਕਲ ਘੂਰ ਹੋ ਗੲੀ
ਮਹਿਲ਼ ੳੁਸਾਰਨਾ ਸੀ ਸ਼ਹੀਦ ਦੇ ਨਾਮ ਉੱਤੇ
ਲੱਗਦਾ ਨੀਂਹਾਂ ਚ' ਹੀ ਕੋਸ਼ਿਸ ਪੂਰ ਹੋ ਗੲੀ
ਅਜੇ ਮਿਹਨਤਾ ਨੂੰ ਫ਼ਲ ਹੋਰ ਲੱਗਣਾ ਸੀ
ਮੈਨੂੰ ਲੱਗਦਾ ਦਿੱਲੀ ਹੁਣ ਦੂਰ ਹੋ ਗੲੀ
ਬੇਸ਼ੱਕ ਤਾਣ ਲਉ ਪਰਦਿਆਂ ਨੂੰ ਲੱਖ ਵੀਰੋ
"ਹੈਪੀ" ਲੱਗਦਾ ਏ ਗੱਲ ਕੋਈ ਜਰੂਰ ਹੋ ਗਈ .....

ਹੈਪੀ ਸ਼ਾਹਕੋਟ01 mai 17

 
ਰੁਪਿੰਦਰ",ਖੁਦਾ ਕੋ ਭੂਲੋਗੇ ਤੋ ਅਰਮਾਂ!!ਖਾਕ ਹੋਤਾ ਹੈ। PRINT ਈ ਮੇਲ
rupi_2.jpgਖਫਾ ਨਾਂ ਹੋਨਾ ਕਭੀ ਯੂ ਹੀ ਜਮਾਨੇ ਸੇ।
ਖੁਦ ਕੋ ਆਂਕਤੇ ਰਹਨਾ ਅਪਨੇ ਪੈਮਾਨੇ ਸੇ।
ਫੂਲ ਗੁਲਾਬ ਕਾ ਬਨ ਕਰ ਖੂਸ਼ਬੂ ਵਿਖੇਰਤੇ ਰਹਨਾ।
ਆਂਧੀ ਵਿਖੇਰ ਦੇ ਤੁਝਕੋ ਦੋਸ਼ ਕਾਂਟੋਂ ਕੋ ਮਤ ਦੇਨਾ।
ਕਾਗਜ ਕੇ ਫੂਲ ਸੇ ਖੂਸ਼ਬੂ ਕਭੀ ਆਤੀ ਨਹੀਂ।
ਬਹਾਰੇਂ ਰੂਠ ਕਰ ਉਨ ਸੇ ਕਭੀ ਜਾਤੀ ਨਹੀ।
ਛੁਪਾ ਹੈ ਚਾਂਦ ਕਭ ਬਾਦਲ ਕੇ ਛੁਪਾਨੇ ਸੇ।
ਨਜ਼ਰ ਬੋ ਆ ਹੀ ਜਾਤਾ ਹੈਂ ਬਾਦਲ ਕੇ ਹਟ ਜਾਨੇ ਸੇ।
ਨਜ਼ਰ ਜਬ ਸੂਰਜ ਆਤਾ ਹੈਂ ਚਾਂਦ ਮੱਧਮ ਹੋ, ਜਾਤਾ ਹੈ।
ਸੂਰਜ ਕੋ ਜਾਨਾ ਪੜਤਾ ਹੈ। ਚਾਂਦ ਫਿਰ ਲੌਟ ਆਤਾ ਹੈ।
ਸੱਚ ਕਹਿਨਾ, ਸੱਚ ਸੁਨਨਾ ਹਿੰਮਤ ਕੀ ਬਾਤ ਹੋਤੀ ਹੈ।
ਹਰ ਹਸ਼ੀਨ ਸੁਬਹਾ ਕੀ ! ਭੀ ਏਕ ਰਾਤ ਹੋਤੀ ਹੈ।
ਹਮ ਬੇਖੌਫ ਚਲਤੇ ਹੈਂ ਇਰਾਦੇ ਸਾਫ ਹੋਤੇ ਹੈਂ।
ਨਾ ਜਾਨੇ ਕਿਓ?ਲੋਗ ਮੇਰੇ, ਖਿਲਾਫ ਹੋਤੋ ਹੈਂ।
rupi.jpgਕਭੀ ਆਨਾ ਕਭੀ ਜਾਨਾ ਯੇ ਮੁਝਕੋ ਬਹੁਤ ਖਲ੍ਹਤਾ ਹੈ।
ਇਨਸਾਨ ਹੀ ਇਨਸਾਨ ਸੇ ਕਿਉ ਜਲਤਾ  ਹੈ।
ਮੰਜਿਲੋਂ ਕੋ ਪਾਨਾ ਹੈਂ ਤੋ ਕੋਸ਼ਿਸ਼ ਕਰਨੀ ਪੜਤੀ ਹੈ।
ਇਰਾਦੇ ਨੇਕ ਹੋਂ!!! ਤੋ, ਮੁਸ਼ਕਿਲੇ ਕਹਾਂ ਖੜਤੀ ਹੈ।
ਖੁਦਾ ਕੀ ਰਹਿਮਤ ਜੋ ਹੋ ਜਾਏ।ਜਮਾਨਾ ਪਾਕ ਹੋਤਾ ਹੈ।
ਰੁਪਿੰਦਰ",ਖੁਦਾ ਕੋ ਭੂਲੋਗੇ ਤੋ ਅਰਮਾਂ!!ਖਾਕ ਹੋਤਾ ਹੈ।
 
ਕਦ ਜਿੰਦਗੀ ਉਲਝ ਗਈ.Parminder Kaur Saini..30 apr 17 PRINT ਈ ਮੇਲ
parminder.jpgਕਦ ਜਿੰਦਗੀ ਦੇ ਹਥੋਂ
ਜਿੰਦਗੀ ਫ਼ਿਸਲ ਗਈ
ਰੇਤ ਦੀ ਤਰ੍ਹਾਂ
ਪਤਾ ਹੀ ਨਹੀਂ ਚਲਿਆ,,,,

ਤੇਰਾ ਸੂਰਜ ਪਾਣ
ਦੀ ਚਾਹ ਚ
ਕਦ ਸ਼ਾਮ ਢਲ ਗ਼ਈ
ਪਤਾ ਹੀ ਨਹੀ ਚਲਿਆ,,,,

ਮਂਜਿਲਾਂ ਕੋਲ ਸੀ
ਤੇਰੇ ਨਾਲ ਤੁਰਦੇ ਤੁਰਦੇ
ਕਦ ਰਾਹ ਬਦਲ ਗਈ
ਪਤਾ ਹੀ ਨਹੀਂ ਚਲਿਆ,,,,

ਹਰ ਗਲ ਤੇ
ਖਿੜਖਿੜਾਂਦੇ ਸੀ
ਕਦ ਆਹ ਨਿਕਲ ਗਈ
ਪਤਾ ਹੀ ਨਹੀਂ ਚਲਿਆ ,,,,

ਕੁਝ ਉਲਝੇ ਸਵਾਲਾਤ
ਸੁਲਝਾਂਦੇਆਂ
ਕਦ ਜਿੰਦਗੀ  ਉਲਝ ਗਈ
ਪਤਾ ਹੀ ਨਹੀਂ ਚਲਿਆ !!
Parminder Kaur Saini..30 apr 17
 
'ਸੰਧੂ'ਜਿਹੇ ਨਿਕੰਮੇ ਠੁਕਰਾਉਂਦੇ ਕਈ ਪ੍ਰੀਤ ਨੇ PRINT ਈ ਮੇਲ
sandu.jpgਦਿਲਾਂ ਦੇ ਪਿਆਰੇ ਜਦੋਂ ਦੁੱਖੀ ਹੁੰਦੇ ਮੀਤ ਨੇ
ਹੰਝੂਆਂ ਦੇ ਨਾਲ ਉਦੋਂ ਲਿਖੇ ਜਾਂਦੇ ਗੀਤ ਨੇ
ਦਿਲਾਂ ਦੇ ਪਿਆਰੇ ਜਦੋਂ ਦੁੱਖੀ ਹੁੰਦੇ ਮੀਤ ਨੇ
#ਕੁਝ ਵੀ ਨਹੀਂ ਭਾਉਂਦਾ ਦਿਲ ਹਉਕੇ ਰਹਿੰਦਾ ਭਰਦਾ
ਪਲ ਪਲ ਜੀਵੇ ਬੰਦਾ,ਪਲ ਪਲ ਮਰਦਾ
ਜਿਸਮਾਂ ਦੇ ਨਿੱਘੇ ਨਾਲੇ ਖੂਨ ਹੁੰਦੇ ਸੀਤ ਨੇ
ਦਿਲਾਂ ਦੇ ਪਿਆਰੇ ਜਦੋਂ ਦੁੱਖੀ ਹੁੰਦੇ ਮੀਤ ਨੇ
#ਘੁਣ ਵਾਂਗੂੰ ਲੱਗਦੈ ਸਰੀਰ ਨੂੰ ਕੋਈ ਖਾ ਰਿਹਾ
ਦੁੱਖਾਂ ਵਾਲੇ ਦੀਵੇ ਵਿਚ ਤੇਲ ਪਾਈ ਜਾ ਰਿਹਾ
ਦਿਲਾਂ ਦੇ ਹਾਲਾਤ ਨਾਲੇ ਹੋ ਜਾਂਦੇ ਪਲੀਤ ਨੇ
ਦਿਲਾਂ ਦੇ ਪਿਆਰੇ ਜਦੋਂ ਦੁੱਖੀ ਹੁੰਦੇ ਮੀਤ ਨੇ
#ਦਿਲ ਕਰੇ ਸੱਜਣਾਂ ਦੇ ਗੋਡੇ ਮੁੱਢ ਬਹਿਣ ਨੂੰ
ਉਨ੍ਹਾਂ ਦੀਆਂ ਸੁਣ ਸੁਣ ਆਪਣੀਆਂ ਕਹਿਣ ਨੂੰ
ਸੱਜਣਾਂ ਦੇ ਬਿਨਾ ਪਲ ਔਖੇ ਹੁੰਦੇ ਬੀਤ ਨੇ
ਦਿਲਾਂ ਦੇ ਪਿਆਰੇ ਜਦੋਂ ਦੁੱਖੀ ਹੁੰਦੇ ਮੀਤ ਨੇ
#ਗ਼ਮਾਂ ਦੇ ਸਮੁੰਦਰਾਂ 'ਚ ਦਿਲ ਜਾਵੇ ਡੁੱਬਦਾ
ਕਿਸੇ ਕੰਮ-ਕਾਰ ਵਿਚ ਦਿਲ ਵੀ ਨਹੀਂ ਖੁੱਭਦਾ
'ਸੰਧੂ'ਜਿਹੇ ਨਿਕੰਮੇ ਠੁਕਰਾਉਂਦੇ ਕਈ ਪ੍ਰੀਤ ਨੇ
ਦਿਲਾਂ ਦੇ ਪਿਆਰੇ ਜਦੋਂ ਦੁੱਖੀ ਹੁੰਦੇ ਮੀਤ ਨੇ
.....Sandhu Batalvi....30 apr 17
 
... @ ਅਮਰ 'ਸੂਫ਼ੀ' PRINT ਈ ਮੇਲ

ਮੇਰੇ ਪਿਆਰੇ ਮਿੱਤਰੋ ! ਇੱਕ ਹੋਰ ਗ਼ਜ਼ਲ ਤੁਹਾਡੀ ਰਾਇ ਅਤੇ ਮੁਹੱਬਤ ਦੀ ਮੁਤਲਾਸ਼ੀ ਹੈ...
<><><><><..ਗ਼ਜ਼ਲ..><><><><>... @ ਅਮਰ 'ਸੂਫ਼ੀ'

amr.jpgਵੇਖਣ ..ਨੂੰ ..ਉਹ ..ਲਗਦੇ... ਭੋਲੇ.. ਭਾਲੇ. ਨੇ..
ਐਪਰ ..ਗੁੱਝੇ ...ਤੀਰ ...ਚਲਾਵਣ.. ਵਾਲੇ. ਨੇ..

ਮਿੱਠੀ ..ਬੋਲੀ .ਬੋਲਣ.. ਦਿਲ. ਦੇ .ਕਪਟੀ. ਨੇ,
ਪਲ ..ਵਿੱਚ .ਹੀ .ਕਰ .ਜਾਂਦੇ. ਘਾਲੇ .ਮਾਲੇ. ਨੇ..

ਜੇਕਰ.. ਮੌਕਾ..ਮਿਲ 'ਜੇ...'ਕੁੰਡੀ' ..ਲਾ. ਜਾਂਦੇ,
ਜਿਹੜੇ ..ਬੰਦੇ ...ਤੀਰਥ.. ਨ੍ਹਾਵਣ ..ਵਾਲੇ.. ਨੇ..

ਚਿੱਟਾ ਪਹਿਰਨ, ਕਾਲੇ .ਕਰਮ. ਲੁਕਾਵਣ ਲਈ,
ਮਾੜੀ .ਖਸਲਤ.. ਵਾਲੇ, .ਦਿਲ ..ਦੇ .ਕਾਲੇ .ਨੇ..

ਖੇੜੇ ..ਡੋਲੀ.. ਲੈ .ਗਏ .. ਹੀਰ ..ਸਲੇਟੀ ..ਦੀ,
ਹੋਣੀ ...ਵੇਖੀ ....ਮੰਗੂ ...ਚਾਰਨ ...ਵਾਲੇ.. ਨੇ..

ਪਿਆਰ. ਮੁਬਾਰਕ .ਉਹਨਾਂ. ਨੂੰ .ਕੀ ਕਹਿ ਬੈਠਾ,
ਯਕਦਮ... ਬਣਗੇ ..ਰਾਣੀ ..ਖਾਂ... ਦੇ .ਸਾਲੇ ਨੇ..

ਮੰਡੀ ...ਨੇ ...ਹੱਟੀ... ਨੂੰ.. ਖੂੰਜੇ.. ਲਾ.. ਦਿੱਤਾ,
ਦਿਨ..ਮੁੜਦੇ ..ਨਾ..ਦਿਸਦੇ ..'ਰੂੰਗੇ' .ਵਾਲੇ .ਨੇ..

ਉਸ ..ਨੂੰ .ਪਿਆਰ. ਦਾ. ਸੁੱਚਾ .ਮੋਤੀ ਲੱਭਾ ਨਾ,
ਸਾਰੀ.. ਉਮਰਾ ..ਸਾਗਰ... ਜਿਸ.. ਹੰਘਾਲੇ .ਨੇ..

ਆਪਾ ...ਧਾਪੀ... ਮੱਚੀ... ਹੋਈ... ਹੈ... 'ਸੂਫੀ',
ਰਹਿਬਰ.. ਹੀ..ਬਣ..ਬੈਠੇ.. ਲੁੱਟਣ ..ਵਾਲੇ .ਨੇ..
<><><><><><><><><><><>
ਘੁੰਮੇਟੂ ::<><><>..0091.98555.43660.

 
ਟਾਈਮ ਪਾਸ ਕਵਿਤਾ 30 apr 17 PRINT ਈ ਮੇਲ
ਗੁਸੇ ਨਾਲ ਭਰੀ ਪੀਤੀ ਮੇਰੀ ਕਵਿਤਰੀ ਦੀ ਏਹ ਕਵਿਤਾ ....ਮੈ ਜਰੂਰ ਅਖਬਾਰ ਵਿਚ ਲਾਮਾਂ ਗਾ ….ਪਤਾ ਨਹੀ ਸਜਨ ਹੀ ਕਿਓ ਨਿਰਾਜ ਹੋਈ ਜਦੇਂ ਨੇ ????ਪਤਾ ਨਹੀ ਕਿਸ ਨੇ ਕਿਸ ਵੇਲੇ …ਗੁਸੇ ਹੋ ਜਾਣਾ ….ਮੀਡਆ ਵਾਲੇਆਂ ਨੁੰ ਪੈਂਦਾਂ ਹੈ ਮਨਾਣਾ ????(Dalbir singh )
swrn.jpgਕਵਿਤਾ
ਮੇਰੀ ਰਚਨਾ
ਹੋਰਨਾਂ ਦੀ ਦੋੜ ਵਿੱਚੋਂ
ਪਿਛੇ ਰਹਿ  ਗਈ
ਨਵੇਂ  ਨਵੇਂ  ਚਿਹਰੇ
ਦੇ  ਆਦੀ 
ਉਹ  ਲੈ  ਕੇ  ਚਲ  ਪੈ
ਆਪਣੇ  ਅਖਬਾਰ  ਵਿੱਚ
ਮੈਂ  ਆਪਣੇ  ਸ਼ਹਿਰ ਵਿੱਚ
ਗੁੰਮਨਾਮ  ਹੋ  ਗਈ
ਫੇਰ  ਕੁੱਝ   ਦਿਨਾਂ
ਬਾਅਦ  ਯਾਦ  ਆਈ
ਕਹਿੰਦਾ ' ਕਿ  ਹਾਲ  ਹੈ
ਮੈਨੂੰ  ਬੜਾ  ਦੁੱਖ  ਹੋਇਆ
ਸੋਚਦੀ  ਆ  ਇਨਸਾਨ  ਦੇ
ਕਿੰਨੇ  ਰੂਪ  ਨੇ
ਜੋ  ਮੈਂ  ਨਹੀਂ  ਜਾਣਦੀ
ਮੈਂ  ਕੋਈ  ਜਵਾਬ  ਨਾ ਦਿੱਤਾ
ਖਾਮੋਸ਼  ਰਹੀ  ਮੇਰੀ  ਕਵਿਤਾ
ਬੰਦ  ਲਿਫਾਫਾ  ਵਾਂਗ
ਦਿਲ  ਰੋਇਆ  ਬਹੁਤ
ਜਦੋਂ  ਉਸਦਾ  ਸੁਨੇਹਾ
ਮੁੜ  ਆਇਆ
ਫੇਰ  ਓਹੀ  ਗੱਲਾਂ
ਕਿ  ਨਰਾਜ਼  ਹੋ
ਮੈਨੂੰ  ਸਮਝ  ਨਹੀਂ
ਆਉਂਦੀ   ਕਿਉਂ 
ਲੋਕ  ਆਪਣੇ  ਹੁੰਦੇ  ਹੋਏ
ਬੇਗਾਨੇ  ਵਾਲੀਆਂ ਗੱਲਾਂ
ਕਰਦੇ  ਨੇ
ਇਸ  ਤਰ੍ਹਾਂ  ਸਵਾਲ
ਕਿਉਂ   ਕਰਦੇ  ਹਨ
ਸੱਚੀ  ਹਮਦਰਦੀ  ਹੈ
ਤਾਂ  ਹਰ  ਵੇਲੇ  ਉਹ
ਹਰ  ਕਦਮ  ਤੇ 
ਅੱਗੇ   ਰੱਖਣ  ਦੀ
ਕੋਸ਼ਿਸ਼  ਕਿਉਂ  ਨਹੀਂ  ਕਰਦੇ
ਦੱਸ  ਕਿ  ਤੇਰਾ ਇਹ
" ਟਾਈਮ ਪਾਸ "  ਹੈ
 ______ਸਵਰਨ ਕਵਿਤਾ___
 
ਦੁਨੀਆਂ ...ਹਰਜਿੰਦਰ ਹੈਡੀਂ..di PRINT ਈ ਮੇਲ

handy.jpgਮੌਕਾ ਹੀ ਬੱਸ ਲੱਭਦੀ ਦੁਨੀਆਂ
ਜੜਾਂ ਚ ਬਹਿਕੇ ਠੱਗਦੀ ਦੁਨੀਆਂ

ਗੰਦੀ ਸੋਚ ਸੱਪ ਨਾਲੋ ਜ਼ਹਿਰੀ
ਉੱਤੋ ਉਤੋ ਸੋਹਣੀ ਲੱਗਦੀ ਦੁਨੀਆਂ

ਪਿਆਰ ਵਪਾਰ ਬਣਕੇ ਰਹਿ ਗਿਆ
ਅਹਿਸਾਸਾ ਨੂੰ ਪੈਰਾਂ ਚ ਦੱਬਦੀ ਦੁਨੀਆਂ

ਮੱਤਲਬ ਹੋਵੇ ਕੋਲ ਹੈ ਖਡ਼ਦੀ
ਉਂਝ ਪਾਣੀ ਵਾਂਗ ਵੱਗਦੀ ਦੁਨੀਆਂ

ਉੱਤੋ ਉੱਤੋ ਹੈ ਖੁਸ਼ ਤਰੱਕੀ ਤੇ
ਵਿਚੋ ਵਿਚ ਤਾਂ ਮੱਘਦੀ ਦੁਨੀਆਂ

ਸੱਚ ਬੋਲਦਾ ਜੋ ਹਰਜਿੰਦਰਾਂ
ਉਸ ਉੱਤੇ ਦੰਦ ਚੱਬਦੀ ਦੁਨੀਆਂ

ਹਰਜਿੰਦਰ ਹੈਡੀਂ...30 apr 17

 
ਜ਼ਿੰਦਗੀ ਦੀ ਸਿਖਰ ਦੁਪਹਿਰੇ, ਸ਼ਾਮਾਂ ਪੈ ਗੲੀਅਾਂ PRINT ਈ ਮੇਲ

bal_2.jpgਜ਼ਿੰਦਗੀ ਦੀ ਸਿਖਰ ਦੁਪਹਿਰੇ ਸ਼ਾਮਾਂ ਪੈ ਗੲੀਅਾਂ
ਮੈਨੂੰ ਲਗਦਾ ੲੇ ਮੈਂ ਬਚਪਨ ਤੋਂ ਬੁਢਾਪੇ 'ਚ ਅਾ ਗੲੀ ਹਾਂ

ਅਾਸ ਜਦੋਂ ਸੀ ਧੁੱਪ ਦੀ, ਅਸਮਾਨ ਬੱਦਲਾਂ ਢੱਕ ਲਿਅਾ
ਰੌਸ਼ਨ ਕਰਨ ਲੲੀ ਜ਼ਿੰਦਗੀ, ਪੂਰਾ ੲਿੱਕ ਯੁਗ ਮੈਂ ਕੱਟ ਲਿਅਾ
ਜਦੋਂ ਹਟਿਅਾ ੲੇ ਬੱਦਲ., ੳੁਦਾਸ ਰਾਤਾਂ ਰਹਿ ਗੲੀਅਾਂ
ਜ਼ਿੰਦਗੀ ਦੀ ਸਿਖਰ ਦੁਪਹਿਰੇ , ਸ਼ਾਮਾਂ ਪੈ ਗੲੀਅਾਂ

ਜਦੋਂ ੳੁਮਰ ਸੀ ਕਲੀਅਾਂ ਜਿਹੀ, ਸਿਅਾਣਾ ਬਣਨਾ ਪੈ ਗਿਅਾ
ੲਿਸ ਸਿਅਾਣਪ ਦੀ ਖਾਤਰ, ਮੇਰਾ ਬਚਪਨ ਕਿਧਰੇ ਰਹਿ ਗਿਅਾ
ੳੁਹ ਹਾਸੇ , ੳੁਹ ਸ਼ਰਾਰਤਾਂ, ਸਭ ਦਿਲ ਹੀ ਦਿਲ ਵਿਚ ਰਹਿ ਗੲੀਅਾਂ
ਜ਼ਿੰਦਗੀ ਦੀ ਸਿਖਰ ਦੁਪਹਿਰੇ, ਸ਼ਾਮਾਂ ਪੈ ਗੲੀਅਾਂ

ਹੁਣ ਤਾਂ ਪੱਤੇ ਝੜ ਗੲੇ , ਖੜਸੁੱਕ ਰੁੱਖ ਹੀ ਬਾਕੀ ਹੈ
ੲਿਸ ਜੰਗਲ ਬੀਅਾਬਾਨ ਵਿਚ, ਨਾ ਜਿਸਦਾ ਕੋੲੀ ਸਾਥੀ ਹੈ
ਮੇਰੀ ਮੰਜ਼ਲ ਨੂੰ ਤਾਂ, ਮੇਰੀਅਾਂ ਹੀ ਰਾਹਾਂ ਨੇ ਖਾ ਗੲੀਅਾਂ

ਜ਼ਿੰਦਗੀ ਦੀ ਸਿਖਰ ਦੁਪਹਿਰੇ, ਸ਼ਾਮਾਂ ਪੈ ਗੲੀਅਾਂ
ਮੈਨੂੰ ਲਗਦਾ ੲੇ, ਮੈਂ ਬਚਪਨ ਤੋਂ ਬੁਢਾਪੇ 'ਚ ਅਾ ਗੲੀ ਹਾਂ

ਬਲਵਿੰਦਰ ਕੌਰ ਖੁਰਾਣਾ  ..29 apr 2017

 
<< Start < Prev 11 12 13 14 15 16 17 18 19 20 Next > End >>

Results 271 - 285 of 836

Advertisements