Weather
Patiala
|
|
Amritsar
|
|
New Delhi
|
|
|
ਕਵਿਤਾਵਾਂ
*****ਸਵਰਨ ਜੀ ਦੀਆਂ ਦੋ ਕਵਿਤਾਵਾਂ**** |
|
|
ਮੈਂ ਹੱਸਿਆ ਬਹੁਤ ਨਸੀਬ ਉੱਤੇ, ਸੱਚ
ਇਹ ਲਾਡਲਾ ਬੁੱਕਲੋ ਨਿਕਲਦਾ ਨਹੀਂ।
ਮਰਜਾਣੇ ਨੂੰ ਠੋਕਰ ਲੱਗਣੀ ਲਾਜ਼ਮੀ ਸੀ
ਪਹਿਚਾਨ ਇਨਸਾਨਾਂ ਦੀ ਕਰਦਾ ਨਹੀਂ।
ਹਰੇਕ ਨਾਲ ਘੁਲ ਜਾਂਦਾ,ਖੰਡ ਬਣ ਕੇ
ਆਪਣੇ ਜਖ਼ਮ ਕਿਉਂ ਦਿਖਾਉਂਦਾ ਨਹੀਂ ?
ਮਿਲ ਕੇ ਸਾਗਰ ਨੂੰ ਪਿਆਸਾ ਹੀ ਮੁੜਿਆ
ਤਿਹਾਏ ਦਿਲ ਨੂੰ ਅਮ੍ਰਿਤ ਪਿਲਾਉਂਦਾ ਨਹੀਂ।
ਬੇਰਹਿਮ ਵਕਤ ਨੇ ਵੀ ਸਤਾਇਆ ਬੜਾ
ਕਦੇ ਰੱਬ ਕੋਲੋਂ, ਖੈਰ ਵੀ ਮੰਗਦਾ ਨਹੀਂ ।
ਬੈਠ ਰੋਜ਼ ਸੁਪਨਿਆਂ ਨੂੰ ਫਰੋਲਦਾ ਰਹਿੰਦਾ
ਕੋਈ ਨਵਾਂ ਇਤਿਹਾਸ, ਕਵਿਤਾ ਰਚਦਾ ਨਹੀਂ।

________ਸਵਰਨ ਕਵਿਤਾ--------------
|
|
*****ਸਵਰਨ ਜੀ ਦੀਆਂ ਦੋ ਕਵਿਤਾਵਾਂ***** |
|
|
ਪੂਰਨਮਾਸ਼ੀ
ਮੈਂ ...ਮੁਹੱਬਤ ਦੀ ਮਹਿਕ ਹਾਂ
ਮੈਂ...ਵੀਰਾਨ ਚਮਨ ਨੂੰ ਵੀ
ਕਸਤੂਰੀ ਵਾਂਗ ਮਹਿਕ ਦਿੰਦੀ ਹਾਂ
ਮੈਂ...ਸ਼ਿਵ ਦੀ ਪੀੜ ਤਰ੍ਹਾਂ
ਦਰਦਾਂ ਨੂੰ ਸਹਿੰਦੀ ਹਾਂ
ਮੈਂ...ਡੀਪਰੈਸ਼ਨ ਦੇ ਗੁੱਛੇ ਨੂੰ
ਦਿਲੋਂ ਬਾਹਰ ਸੁਟ ਦਿੰਦੀ ਹਾਂ
ਮੈਂ...ਮੁਸਕਰਾ ਕੇ ਅੱਗੇ ਤੁਰਦੀ
ਪਿੱਛੇ ਦੁੱਖ ਦਰਦ ਸੁਟਦੀ ਹਾਂ
ਮੈਂ...ਹਰ ਰਾਤ ਦੀ ਲੋਅ ਵਿਚ
ਨਵੀਂ ਦਿਸ਼ਾ ਨੂੰ ਲੱਭਦੀ ਹਾਂ
ਮੈਂ...ਚੰਨ ਮੱਸਿਆ ਦਾ,ਕਵਿਤਾ
ਪੂਰਨਮਾਸ਼ੀ ਦਿਖਦੀ ਹਾਂ
_____ਸਵਰਨ ਕਵਿਤਾ
|
|
............ਰਿਸ਼ਤੇ ................ |
|
|
ਪਰਖੀਂ ਨਾਂ ਕਦੇ ਰਿਸ਼ਤੇ ਪਰਖਿਆਂ ਟੁੱਟ ਜਾਂਦੇ
ਖੁੰਝੇ ਵੇਲੇ ਮੁੜ ਫ਼ਿਰ ਹੱਥ ਨਹੀਂ ਲੱਗਦੇ
ਨਾਲ ਮੁਹੱਬਤਾਂ ਬੱਝੇ ਕੱਚੇ ਧਾਗੇ ਨੇ
ਇਹ ਸਾਕ ਦਿਮਾਗਾਂ ਨਾਲ ਨਿਭਾਏ ਨਹੀਂ ਜਾਂਦੇ
ਕਦੇ ਵੀ ਮੋੜਿਆਂ ਮੁੜਦਾ ਨਹੀਂ ਮੁਸਾਫ਼ਰ ਉਹ
ਨਿੱਕਲ ਤੁਰਿਆ ਜੋ ਵੀ ਲੰਮੇਂ ਰਾਹਾਂ ਤੇ
ਹਠ, ਹੌਂਸਲੇ ,ਜਜ਼ਬੇ ਨਾਲ ਜੋ ਤੁਰ ਪੈਂਦੇ
ਉਹਨਾਂ ਕਦਮਾਂ ਦੇ ਨਿਸ਼ਾਨ ਮਿਟਾਏ ਨਹੀਂ ਜਾਂਦੇ
ਦੁੱਖ ਕਿਸੇ ਦਾ ਵੇਖ ਜੇ ਹੰਝੂ ਆ ਜਾਵੇ
ਸਮਝੀਂ ਮੇਹਰ ਖ਼ੁਦਾ ਦੀ ਹਾਜ਼ਰ ਨਾਜ਼ਰ ਏ
ਮੰਦਾ ਕਦੇ ਨਾ ਲੋਚੀਂ ਮਿੱਤਰ ਦੁਸ਼ਮਣ ਦਾ
ਕਦੇ ਤੀਰ ਕਮਾਨੋਂ ਨਿਕਲੇ ਵਾਪਸ ਨਹੀਂ ਜਾਂਦੇ
ਇਤਬਾਰ ਬੜਾ ਹੀ ਮਹਿੰਗਾ ਸੱਜਣਾ ਰੱਖ ਚੇਤੇ
ਜੀਵਨ ਦੇ ਮੁੱਲ ਮਿਲਦਾ ਕਦੇ ਗਵਾਵੀਂ ਨਾਂ
ਕੀਤੇ ਕੌਲ ਨਾ ਭੁੱਲ ਕੇ ਕਿਤੇ ਭੁਲਾ ਬੈਠੀਂ
ਫੁੱਲ ਮੁਰਝਾਏ ਮੁੜ ਖਿੜਾਏ ਨਹੀਂ ਜਾਂਦੇ
ਹੱਸਦੇ ਚਿਹਰਿਆਂ ਪਿੱਛੇ ਵੀ ਕਈ ਚੀਸਾਂ ਨੇ
ਨੇੜੇ ਬਹਿ ਕਦੇ ਦਿਲ ਫ਼ਰੋਲ ਕੇ ਵੇਖ ਲਵੀਂ
ਤੂੰ ਕਾਬੂ ਕਰਕੇ ਰੱਖੀਂ ਹੰਝੂ ਹੌਕਿਆਂ ਨੂੰ
ਕਦੇ ਜ਼ਖਮਾਂ ਦੇ ਬਜ਼ਾਰ ਲਗਾਏ ਨਹੀਂ ਜਾਂਦੇ
ਦਰਦ ਕਿਸੇ ਦਾ ਲੈ ਜੋ ਖੁਸ਼ੀਆਂ ਵੰਡ ਜਾਵਣ
ਕੁਝ ਐਸੀਆਂ ਵੀ ਤਾਂ ਪਾਕ ਪਵਿੱਤਰ ਰੂਹਾਂ ਨੇ
ਦੀਵਾ ਬਣ ਜੋ ਰਾਹ ਨੂੰ ਰੌਸ਼ਨ ਕਰ ਜਾਵਣ
ਉਹ ਸਦੀਆਂ ਤੱਕ ਕਿਰਦਾਰ ਭੁਲਾਏ ਨਹੀਂ ਜਾਂਦੇ
ਗ਼ਰੂਰ ਕਰੀਂ ਨਾ ਆਪਣੀ ਚੜ੍ਹਤ ਤੇ ਰੁਤਬੇ ਦਾ
ਦੌਲਤ ਸ਼ੌਹਰਤ ਸਦਾ ਨਹੀਂ ਰਹਿਣੀ ਹੱਥ ਤੇਰੇ
ਸਜਦਾ ਕਰੀਂ ਨਿੱਤ ਮਾਂ ਬੋਲੀ ਤੇ ਔਰਤ ਨੂੰ
ਇਨ੍ਹਾਂ ਦੇ ਕਦੇ ਕਰਜ਼ ਚੁਕਾਏ ਨਹੀਂ ਜਾਂਦੇ
ਰੀਤ ਇਨ੍ਹਾਂ ਦੇ ਕਦੇ ਕਰਜ਼ ਚੁਕਾਏ ਨਹੀਂ ਜਾਂਦੇ
.......... ਰਿਤੂ...............
|
|
*******ਮੈਂ ਭੱਖੜੇ ਦੀ ਕੁਲ ਹਾਂ..!!****** |
|
|
ਮੈਂ ਸ਼ਬਦ ਭੁਲਾਵੇ ਵਰਗਾ,
ਅਕਸਰ ਲੁਕਿਆ ਰਹਿੰਦਾ ਹਾਂ
ਮੈਨੂੰ ਭੁੱਲ ਜਾਂਦੇ ਨੇ ਸੱਜਣ,
ਮੈਂ ਚੇਤਿਆਂ ਚੋਂ ਲਹਿੰਦਾ ਹਾਂ.!
ਮੈਂ ਅੱਖਰ ਭੁਲਾਵੇ ਵਰਗਾ..!!
.............................
ਹਾਸਿਆਂ ਵਰਗੇ ਲੋਕਾਂ
ਲੲੀ ਮੈਂ,
ਮਹਿਕ ਵਿਹੂਣਾ ਫੁੱਲ ਹਾਂ.!!
ਬਾਗ਼ਾਂ ਵਿੱਚ ਮੈਨੂੰ ਥਾਂ
ਨਾ ਕਿਧਰੇ,
ਮੈਂ ਭੱਖੜੇ ਦੀ ਕੁਲ ਹਾਂ..!!
............................
ਰੰਗਲੀਆਂ ਰੁੱਤਾਂ ਮਾਰਨ
ਮੇਹਣੇ ਜਿਵੇਂ,
ਮੈਂ ਕੋਈ ਦਾਗ਼ੀ ਮੱਸਿਆ.!!
ਦਿਲ ਮੇਰੇ ਦੇ ਸੁੱਕੇ
ਟਾਹਣੇ,
ਪੰਛੀ ਨਾ ਕੋਈ ਵੱਸਿਆ.!!
.............................
ਮੈਂ ਉਹ ਚੰਨ ਹਾਂ
ਜੀਹਦੇ ਹਿੱਸੇ ਚਾਨਣ ਕਦੇ
ਨਾ ਆਇਆ,
ਮੈਂ ਵਗਦਾ ਦਰਿਆ ਵੇ
"ਸਨੀਆ",
ਜੋਂ ਸਦਾ ਰਵ੍ਹੇ ਤਿਰਹਾਇਆ.!!
.............................

ਸਨੀ ਵਰਮਾ
+916239815585
|
|
******ਭੈਣ ਮੇਰੀ ਲੜਾਈ ਦਾ ਕੁੱਜਾ,****** |
|
|
ਭੈਣ ਮੇਰੀ ਲੜਾਈ ਦਾ ਕੁੱਜਾ,
ਭੈਣ ਮਾਂ ਮੇਰੀ ਦਾ ਰੂਪ ਹੈ ਦੂਜਾ,
ਦੁੱਖ ਮੇਰੇ ਸਭ ਵੰਡ ਲੈਂਦੀ ਆ
ਮੇਰੇ ਕੋਲ ਮੈਨੂੰ ਹੀ ਭੰਡ ਲੈਂਦੀ ਆ
ਲਗਦਾ ਸਾਹ ਉਹ ਬਾਅਦ ਚ ਲੈਂਦੀ
ਪਹਿਲਾ, ਰੱਬ ਤੋਂ ਮੈਨੂੰ ਮੰਗ ਲੈਂਦੀ ਆ ।
ਕੰਮ ਘਰ ਦੇ ਸਾਰੇ ਕਰ ਲੈਂਦੀ ਅਾ ,
ਨਬਜ਼ ਮੇਰੀ ਉਹ ਫੜ ਲੈਂਦੀ ਆ ,
ਬੁੜ ਬੁੜ ਆਪ ਤਾਂ ਕਰਦੀ ਰਹਿੰਦੀ ,
ਜੇ ਮੈਂ ਕੁਝ ਕਿਹਾ, ਅੱਖਾਂ ਭਰ ਲੈਂਦੀ ਆ ।
ਚੁੱਪ ਰਹਿੰਦੀ ਸਭ ਦਿਲ ਦੀਆਂ ਜਾਣੇ ,
ਹਿੰਢ ਫੜਦੀ, ਜਿਵੇਂ ਕਰਨ ਨਿਆਣੇ ,
ਜਿੱਦ ਖੋਰੀ ਕਿੱਥੋਂ ਪਿੱਛੇ ਪੈ ਗਈ
ਰੱਬ ਜਾਣੇ, ਇਹ ਰੱਬ ਦੇ ਭਾਣੇ
ਉਹ ਹੁੰਗਾਰੇ ਭਰੇ, ਮੇਰੀ ਬਾਤ ਨ ਮੁੱਕੇ ,
ਸਭ ਨਾਮੇ ਉਹਦੇ, ਜੋ ਮੈਂ ਲਿਖੇ ਨੇ ਰੁੱਕੇ ,
ਇੱਕੋ ਹੈ ਬਸ , ਰੀਝ ਮੇਰੀ ,
ਉਹ ਕੋਲ ਹੋਵੇ, ਜਦ ਸਾਹ ਮੇਰਾ ਰੁਕੇ।

ਅੰਮ੍ਰਿਤ ਸਿੰਘ ਬਖਸ਼ੀਵਾਲਾ
|
|
****+ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ ****+ |
|
|
ਜੇ ਤੂੰ ਸੀਸ ਮੰਗਿਆ ਗੁਰਾਂ ਸੀਸ ਵਾਰਿਆ,
ਬੰਦ ਬੰਦ ਕਟਵਾਏ ਦੇਗਾਂ ਵਿੱਚ ਉਬਾਲਿਆ ,
ਸਾਡੇ ਸਬਰ ਦਾ ਨਾ ਲੈ ਇਮਤਿਹਾਨ ਦਿਲੀਏ ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
ਲੱਖਾ ਪੁੱਤ ਮਰਵਾਏ ਟਾਇਰ ਗਲਾਂ ਚ ਪਵਾਏ ,
ਮਾਵਾਂ ਭੈਣਾਂ ਦੀਆਂ ਇੱਜਤਾਂ ਦੇ ਚੀਥੜੇ ਉਡਾਏ,
ਤੇਰਾ ਮੁੱਕਿਆ ਨਾ ਅਜੇ ਵੀ ਹਿਸਾਬ ਦਿਲੀਏ ,
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ ।
ਮਿੱਧ ਸੱਪਾਂ ਦੀਆਂ ਸਿਰੀਆਂ ਅਸੀਂ ਫਸਲ ਉਗਾਈਏ ,
ਜੇਠ ਹਾੜ ਦੀਆਂ ਧੁਪਾਂ ਵਿੱਚ ਪਿੰਡਾਂ ਸੜਵਾਈਏ ,
ਲੋਹੜਾ ਮਾਰ ਗਿਆ ਤੇਰਾ ਇਹ ਕਨੂੰਨ ਦਿਲੀਏ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
ਭਾਵੇਂ ਪਾਈ ਸਾਡੇ ਪੈਰਾਂ ਵਿੱਚ ਤੂੰ ਜ਼ੰਜੀਰ ,
ਅਸੀਂ ਹੁਣ ਮੁੜ ਖੜੇ ਹੋਏ ਹਾਂ ਅਖੀਰ ,
ਹੁਣ ਤੇਰੀ ਨਹੀਂ ਬਸ ਖੈਰ ਦਿਲੀਏ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
ਸਾਡੇ ਰੋਮ ਰੋਮ ਵਿੱਚ ਹੈ ਜਨੂੰਨ ਭਰਿਆ ,
ਤੇਰਾ ਕਹਿਰ ਹੁਣ ਸਾਥੋਂ ਨਹੀਂ ਜਾਣਾ ਜਰਿਆ,
ਵਹਿਮ ਕਢਦੇ ਤੂੰ ਦਿਲ ਵਿਚੋਂ ਹੁਣ ਦਿਲੀਏ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
ਬੜੇ ਜਿੱਦੀ ਹੁੰਦੇ ਜੰਡ ਤੇ ਕਰੀਰ ਦਿਲੀਏ ,
ਅਸੀਂ ਦੇਨੇ ਹਾਂ ਪਹਾੜਾਂ ਨੂੰ ਵੀ ਚੀਰ ਦਿਲੀਏ,
ਤੇਰਾ ਕਰਾਂਗੇ ਗੁਮਾਨ ਲੀਰੋ ਲੀਰ ਦਿਲੀਏ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
ਸਤਿੰਦਰ ਕੋਰ ਕਾਹਲੋਂ ..ਬਟਾਲਾ।
|
|
*****ਭਗਤ ਸਿੰਘ ਦੇ ਰਾਹਾਂ ਤੇ ਕੀ ਚੱਲ ਸਕਦੇ ਓ?***** |
|
|
ਭਗਤ ਸਿੰਘ ਦੇ ਰਾਹਾਂ ਤੇ
ਕੀ ਚੱਲ ਸਕਦੇ ਓ?
ਜੋ ਦੇਸ਼ ਕੌਮ ਲਈ ਕਰ ਗਿਆ ਉਹ
ਕਰ ਸਕਦੇ ਓ?
ਮਰਨੇ ਦੀ ਤਾਂ ਗੱਲ ਨਹੀਂ
ਗੱਲ ਕਰਨ ਦੀ ਆ
ਦੇਸ਼ ਦੀ ਖਾਤਰ
ਮੂਹਰੇ ਹੋ ਕੇ ਲੜਨੇ ਦੀ ਆ
ਜਿਵੇਂ ਹੱਕ ਸੱਚ ਲਈ ਅੜ ਗਿਆ
ਕੀ ਅੜ ਸਕਦੇ ਓ?
ਭਗਤ ਸਿੰਘ ਦੇ ਰਾਹਾਂ ...
ਲੀਡਰਾਂ, ਠੇਕੇਦਾਰਾਂ ਦੀ ਪਏ
ਕਰਨ ਗੁਲਾਮੀ
ਚਾਰ ਕੁ ਨਾਅਰੇ ਲਾ ਬਣਦੇ ਓ
ਇਨਕਲਾਬੀ
ਜਿਵੇਂ ਜ਼ਾਲਮ ਅੱਗੇ ਖੜ ਗਿਆ
ਕੀ ਖੜ ਸਕਦੇ ਓ?
ਭਗਤ ਸਿੰਘ ਦੇ ਰਾਹਾਂ ਤੇ ...?
ਹੱਥ' ਚ ਫੜ੍ਹ ਬੰਦੂਕਾਂ ਨਾ ਕੋਈ
ਦਲੇਰ ਅਖਵਾਉਂਦਾ
ਗਲ਼ ' ਚ ਫਾਹਾ ਪਾ ਨਹੀਂ ਕੋਈ
ਸ਼ਹੀਦ ਕਹਾਉਂਦਾ
ਜਿਵੇਂ ਹਾਕਮ ਨੂੰ ਛਿੱਕੇ ਟੰਗ ਗਿਆ ਉਹ
ਕੀ ਟੰਗ ਸਕਦੇ ਓ?
ਭਗਤ ਸਿੰਘ ਦੇ ....?
ਅੰਦਰ ਵੜ ਕੇ, ਗੱਲਾਂ ਕਰ
ਹੁਣ ਸਰਨਾ ਨਹੀਓਂ
ਸਿਰਫ਼ ਯਾਦ ਕਰ ਸ਼ਹੀਦਾਂ ਨੂੰ
ਕੁਝ ਬਣਨਾ ਨਹੀਓਂ
ਜੋ ਜਜ਼ਬਾ ਦਿਲਾਂ ' ਚ ਉਹ ਭਰ ਗਿਆ
ਕੀ ਭਰ ਸਕਦੇ ਓ?
ਉਹ ਇਤਿਹਾਸ ਅਨੋਖਾ ਰਚ ਗਿਆ
ਕੀ ਰਚ ਸਕਦੇ ਓ
ਭਗਤ ਸਿੰਘ ਦੇ ਰਾਹਾਂ...?
ਕਲਮ ਵੀ ਇੱਕ ਹਥਿਆਰ
ਜੋ ਕਰਦੀ ਵਾਰ ਕਰਾਰੇ
ਰੀਤ ਨਾ ਇਹ ਗੱਲ ਭੁੱਲੀਂ
ਸ਼ਬਦ ਕਦੇ ਨਾ ਹਾਰੇ
ਭਗਤ ਸਿੰਘ ਦਾ ਲਿਖਿਆ ਵੀ
ਕਈ ਰਾਹ ਦਿਖਾਵੇ
ਜੋ ਕਿਤਾਬ ਦਾ ਪੰਨਾ ਮੋੜ ਗਿਆ
ਉਹ ਪੜ੍ਹ ਸਕਦੇ ਓ
ਭਗਤ ਸਿੰਘ ਦੇ ਰਾਹਾਂ ਤੇ
ਕੀ ਚੱਲ ਸਕਦੇ ਓ?
ਜੋ ਦੇਸ਼ ਦੀ ਖ਼ਾਤਰ ਕਰ ਗਿਆ
ਕੀ ਕਰ ਸਕਦੇ ਓ?
ਰਿਤੂ
|
|
*****ਜਿਹਨਾਂ ਜਾਣਿਆਂ ਵੀਰ ਬਾਰੇ "ਜੱਸੀ" ਕਹਿ ਸੁਣਾਇਆ ਏ।***** |
|
|
*ਡਾ:ਰਮਨਦੀਪ ਸਿੰਘ "ਦੀਪ" *
* ਝਲਕੇ ਚਿਹਰੇ ਤੇ ਨੂਰ
ਤੇ ਵੱਖਰਾ ਹੀ ਸਰੂਰ ਏ।
ਮਿੱਠਾ ਜਿਹਾ ਸੁਭਾਅ
ਤੇ ਮੈਚਿੰਗ ਭਰਪੂਰ ਏ।
* ਸੋਹਣੇ ਜਿਹੇ ਬੋਲ
ਲਿਖਤ ਬਕਮਾਲ ਹੈ।
ਭੈਣਾਂ ਦਾ ਲਾਡਲਾ
ਪੁੱਛਦੇ ਹਾਲਚਾਲ ਹੈ।
ਚੜਦੀ ਕਲਾਂ ਵਿੱਚ
ਨਹੀਂ ਕੋਈ ਗਮ ਹੈ।
ਪੇਸ਼ੇ ਵਜੋ ਡਾਕਟਰ
ਬੜਾ ਵਧੀਆ ਕੰਮ ਹੈ।
*ਗੱਲ ਕਰਨੀ ਹੱਸ ਕੇ
ਖਿੜੇ ਮੱਥੇ ਰਹਿਣਾ ਏ।
ਮੂੰਹ ਵਿੱਚ ਜੀ ਜੀ ਸਦਾ
ਮੰਨਣਾ ਸਭ ਦਾ ਕਹਿਣਾ ਏ।
*ਗੁਰੂ ਦਿੱਤੀਆਂ ਬਰਕਤਾਂ
ਕ੍ਰਿਪਾ ਅਪਾਰ ਹੈ।
ਸਭ ਨੂੰ ਖੁਸ਼ ਰੱਖਣਾ
ਜਿੰਦਗੀ ਦਾ ਸਾਰ ਹੈ।
*ਇਮਾਨਦਾਰੀ ਨਿਮਰਤਾ
ਕਿੰਨੇ ਵਧੀਆ ਗੁਣ ਏ।
ਪਿਆਰ ਹੀ ਪਿਆਰ
ਆਸੇਪਾਸੇ ਲਿਆ ਬੁਣ ਏ।
*ਲਾਲਸਾ ਨਾ ਕੋਈ
ਵਾਹਿਗੁਰੂ ਤੇ ਭਰੋਸਾ ਏ।
ਗੁੱਸੇ ਗਿਲਿਆਂ ਤੋਂ ਦੂਰ
ਕਿਸੇ ਨਾਲ ਨਾ ਰੋਸਾ ਏ।
*ਬੜੀ ਹੀ ਸੇਵਾ ਭਾਵਨਾ
ਬਾਣੀ ਨਾਲ ਪਿਆਰ ਹੈ।
ਕਮੀ ਨਾ ਕਿਸੇ ਚੀਜ ਦੀ
ਰਿਸ਼ਤਿਆ ਤੇ ਇਤਬਾਰ ਹੈ।
*ਹੋਰ ਦੱਸੋ ਕੀ ਲਿਖਾਂ
ਹਰ ਪੱਖੋਂ ਸਤੁੰਸ਼ਟ ਨੇ।
ਸਿਹਤ ਵੱਲੋਂ ਵੀ ਵੀਰ ਜੀ
ਬੜੇ ਰਿਸ਼ਟ ਪੁਸ਼ਟ ਨੇ।
*ਇੱਕ ਬੇਟਾ ਇੱਕ ਬੇਟੀ
ਦੋਨੋਂ ਆਗਿਆਕਾਰੀ ਏ
ਜਿੰਦਗੀ ਹੱਸਦੇ ਹੱਸਦੇ
ਮੌਜ 'ਚ ਗੁਜਾਰੀ ਹੈ।
*ਪਤਨੀ ਵੀ ਬੜੀ ਹੀ
ਸੁਚੱਜੀ ਤੇ ਸਿਆਣੀ ਜੀ।
ਹਰ ਥਾਂ ਸਾਥ ਨਿਭਾਵੇ
ਤੇ ਦਿਲ ਦੀ ਵੀ ਰਾਣੀ ਜੀ।
*ਸਭਨਾਂ ਦੇ ਦਿਲਾਂ ਤੇ
ਛੱਡ ਦੇ ਨੇ ਛਾਪ ਜੀ।
ਬਹੁਤ ਖੁਸ਼ਨਸੀਬ ਹੋਣੇ
"ਦੀਪ" ਦੇ ਮਾਂ ਬਾਪ ਜੀ।
*ਸਾਹਿਤਕ ਖੇਤਰ ਵਿੱਚ ਵੀ
ਬੜਾ ਨਾਮ ਕਮਾਇਆ ਏ।
ਜਿਹਨਾਂ ਜਾਣਿਆਂ ਵੀਰ ਬਾਰੇ
"ਜੱਸੀ" ਕਹਿ ਸੁਣਾਇਆ ਏ।
ਜਸਵਿੰਦਰ ਕੌਰ "ਜੱਸੀ" ਲੁਧਿਆਣਾ
|
|
#####ਸ: ਭਗਤ ਸਿੰਘ###### |
|
|
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।
ਤੂੰ ਜਿੰਨਾਂ ਲਈ ਫਾਂਸੀ ਦਾ ਰੱਸਾ ਚੁੰਮਿਆ,
ਕਰੀ ਜਾਣ ਉਹ ਦੇਸ਼ ਨੂੰ ਤਬਾਹ।
ਗੱਲ ਛੱਡ ਦੇ ਫਰੰਗੀਆਂ ਦੀ,
ਆਪਣੇ ਹੀ ਰਹੇ ਦੇਸ਼ ਨੂੰ ਖਾ।
ਅੱਜ ਪੁੱਤਰ ਭਾਰਤ ਮਾਂ ਦੇ,
ਇੰਨਾਂ ਦਿੱਤੇ ਨਸ਼ਿਆਂ ਤੇ ਲਾ।
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।
ਹੁਣ ਉਹ ਮਾਂ ਰੋਂਦੀ ਤੇ ਕੁਰਲਾਂਵਦੀ,
ਕਹਿੰਦੀ ਮੁੜ ਤੋਂ ਭਗਤ ਸਿੰਹਾਂ ਆ।
ਜੋ ਤੂੰ ਸੋਚਿਆ ਸੀ ਇਸ ਦੇਸ਼ ਲਈ,
ਲੀਡਰਾਂ ਦਿੱਤਾ ਮਿੱਟੀ ਵਿੱਚ ਮਿਲਾ।
ਤੂੰ ਰਾਖਾ ਸੀ ਧੀਆਂ ਭੈਣਾਂ ਦਾ,
ਪਰ ਅੱਜ ਵਾੜ ਰਹੀ ਖੇਤ ਨੂੰ ਖਾ।
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।
ਤੂੰ ਦੇਸ਼ ਚੋਂ ਗੋਰੇ ਕੱਢਣ ਲਈ,
ਦਿੱਤੀ ਸੀ ਜਾਨ ਦੀ ਬਾਜ਼ੀ ਲਾ।
ਹੁਣ ਸਾਨੂੰ ਵੀ ਹੱਲ ਕੋਈ ਦੱਸ ਦਏ,
ਕਿਵੇਂ ਇਨ੍ਹਾ ਗਦਾਰਾਂ ਨੂੰ ਦਈਏ ਸਜ਼ਾ
ਕਿਸਾਨ ਕਰਦਾ ਨਿੱਤ ਖ਼ੁਦਕੁਸ਼ੀਆਂ
ਲੀਡਰਾ ਸ਼ਰਮ ਲਈ ਏ ਲਾਹ
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।
ਕਿਵੇਂ ਇਹਨਾਂ ਨੂੰ ਦੇਸ਼ ਚੋਂ ਕੱਢੀਏ,
ਸਾਨੂੰ ਆ ਕੇ ਪਾ ਦੇ ਕੋਈ ਰਾਹ ।
ਡਰਦੇ ਤੇਰੀ ਉੱਚੀ ਸੁੱਚੀ ਸੋਚ ਤੋਂ ,
ਪਰ ਤੇਰੇ ਬੁੱਤ ਤੇ ਹਾਰ ਰਹੇ ਪਾ ।
ਤੇਰੇ ਪੰਜਾਂ ਦਰਿਆਵਾਂ ਦੇ ਆਬ ਨੂੰ
ਰਲ ਰਹੇ ਨੇ ਕੁਰਾਹੇ ਹੁਣ ਪਾ।
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।
ਰਮਨਦੀਪ ਕੌਰ ਰੰਮੀ
ਗਿੱਦੜਬਾਹਾ
8264988820
23 mar 21
|
|
************ਇਨਕਲਾਬੀ ਭਗਤ ਸਿੰਘ************* |
|
|
ਕਿਸ਼ਨ ਸਿੰਘ ਦੇ ਘਰ ਜਨਮ ਲਿਆ ,
ਮਾਂ ਵਿਦਿਆਵਤੀ ਦਾ ਰਾਜ ਦੁਲਾਰਾ ਸੀ ।
ਅਰਜਨ ਸਿੰਘ ਦਾ ਸੂਰਵੀਰ ਪੋਤਰਾ ,
ਸਭ ਦੀਆਂ ਅੱਖੀਆਂ ਦਾ ਤਾਰਾ ਸੀ।
ਸਮਾਜਿਕ ਭਲਾਈ ਲਈ ਕਾਰਜ ਕਰਦਾ ,
ਵਿੱਦਿਆਂ ਦੇ ਨਾਲ ਭਰਪੂਰ ਹੋਇਆ|
ਜੱਟਾਂ ਦਾ ਪੁੱਤ ਸਰਦਾਰ ਭਗਤ ਸਿੰਘ ,
ਇਤਿਹਾਸਕ ਪੰਨਿਆਂ ਤੇ ਮਸ਼ਹੂਰ ਹੋਇਆ ||
ਅਨੇਕਾਂ ਭਾਸ਼ਾਵਾਂ ਦਾ ਗਿਆਨ ਹਾਸਲ ,
ਬੁੱਧੀ ਨਾਲ ਕ੍ਰਾਂਤੀ ਭਾਵ ਲਿਆਇਆ ਏ।।
ਜਲ੍ਹਿਆਂ ਵਾਲੇ ਖੂਨੀ ਸਾਕੇ ਨੂੰ ਤੱਕ ਕੇ ਮਨ ਅੰਦਰ,
ਰੋਹ ਤੇ ਗੁੱਸੇ ਦਾ ਭੂਚਾਲ ਆਇਆ ਏ||
ਖੂਨ ਨਾਲ ਭਿੱਜੀ ਮਿੱਟੀ ਚੱਕ ਉਥੋਂ,
ਸੀਨੇ ਆਪਣੇ ਨਾਲ ਜੋੜ ਕੇ ਆਇਆ ਏ।
ਨਾ ਮਿਲਵਰਤਣ ਲਹਿਰ ਨਾਲ ਜੁੜ ਕੇ,
ਰੋਸ ਅੰਗਰੇਜ਼ਾਂ ਪ੍ਰਤੀ ਪ੍ਰਗਟਾਇਆ ਏ।।
ਨਾਟਕਾਂ ਵਿੱਚ ਨਾਇਕ ਦੀ ਭੂਮਿਕਾ ਨਿਭਾ,
ਜੋਸ਼ੀਲਾ ਇਨਕਲਾਬੀ ਗੀਤ ਗਾਇਆ ਏ।।
ਨਾ ਵਿਆਹ ਕਰਾਉਣ ਦਾ ਸੀ ਚਾਅ ,
ਲਾੜੀ ਮੌਤ ਨਾਲ ਵਿਆਹੁਣ ਆਇਆ ਏ ||
ਇਨਕਲਾਬ ਦਾ ਨਸ਼ਾ ਸੀ ਸਿਰ ਤੇ ਭਾਰਾ,
ਦੇਸ਼ ਦੀ ਪੱਤ ਬਚਾਉਣ ਜੋ ਆਇਆ ਏ।
ਨੋਜਵਾਨ ਸਭਾ ਬਣਾਈ ਹੱਕਾਂ ਦੀ ਖਾਤਿਰ,
ਅੰਗੇਰਜ਼ਾਂ ਦੀ ਧੜਕਣ ਨੂੰ ਵਧਾਇਆ ਏ।।
ਕੁਰਬਾਨ ਕੀਤੀ ਜਾਨ ਆਪਣੀ ਸਾਡੇ ਲਈ ,
ਜੀਵਨ ਆਪਣਾ ਦੇਸ਼ ਦੇ ਲੇਖੇ ਲਾਇਆ ਏ।।
ਸਰਕਾਰ ਦੀਆ ਗ਼ਲਤ ਨੀਤੀਆਂ ਨੇ ਜੋ
ਝੂਠੇ ਕੇਸ ਬੇਦੋਸ਼ਿਆਂ ਨੂੰ ਜੇਲ ਪਹੁੰਚਾਇਆ ਏ ।
ਆਖਰ ਸਰਕਾਰ ਦੀ ਭਿਆਨਕ ਹਾਰ ਹੋਈ ,
"ਤਰਵਿੰਦਰ" ਭਗਤ ਸਿੰਘ ਇਨਕਲਾਬ ਲਿਆਇਆ ਏ।
ਰੱਸਾ ਫਾਂਸੀ ਦਾ ਚੁੰਮ ਕੇ ਖਿੜੇ ਮੱਥੇ,
ਸੁਨਹਿਰੀ ਅੱਖਰਾਂ ਨਾਲ ਨਾਮ ਚਮਕਾਇਆ ਏ ।

ਤਰਵਿੰਦਰ ਕੌਰ ਝੰਡੋਕ (ਲੁਧਿਆਣਵੀ )
98144-50239
|
ਅੱਗੇ ਪੜੋ....
|
|
*******ਕੁਦਰਤ ਦੇ ਵਾਂਗ ਹੀ 'ਜੀਤ' ਸਦਾ ਤੂੰ ਉਸਰੇਂ, ਇਸ ਮਨ ਦੇ ਢਹਿਣ ਦਾ ਕਾਰਣ ਤਾਂ ਦੱਸਿਆ ਕਰ।*********** |
|
|
ਤੂੰ ਚੁੱਪ ਚੁੱਪ ਰਹਿਣ ਦਾ ਕਾਰਣ ਤਾਂ ਦੱਸਿਆ ਕਰ।
ਇਹ ਰੁੱਸ ਕੇ ਬਹਿਣ ਦਾ ਕਾਰਣ ਤਾਂ ਦੱਸਿਆ ਕਰ।
ਬਿਨ ਬੋਲੇ ਸਭ ਦੱਸਦੀ ਇਹ ਚੁੱਪ ਲਾ-ਜਵਾਬ ਹੈ,
ਪਰ ਚੁੱਪ ਵਿਚ ਲਹਿਣ ਦਾ ਕਾਰਣ ਤਾਂ ਦੱਸਿਆ ਕਰ।
ਜੇਕਰ ਖਾਬਾਂ ਦੀ ਤਾਮੀਲ ਹੀ ਕਰਨੀ ਨਹੀਂ ,
ਖਾਬਾਂ ਵਿਚ ਖਹਿਣ ਦਾ ਕਾਰਣ ਤਾਂ ਦੱਸਿਆ ਕਰ।
ਮਜ਼ਲੂਮ ਤੋਂ ਮੁਲਜ਼ਮ ਜਿਸ ਨੂੰ ਬਣਾਇਆ ਹੱਸ ਕੇ,
ਜ਼ੁਲਮ ਉਦ੍ਹਾ ਸਹਿਣ ਦਾ ਕਾਰਣ ਤਾਂ ਦੱਸਿਆ ਕਰ।
ਨੈਣਾਂ ਦਾ ਸਾਗਰ ਡੀਕ ਕੇ ਵੀ ਇਹ ਮਿਟੇ ਨਾ,
ਤੂੰ ਪਿਆਸੇ ਰਹਿਣ ਦਾ ਕਾਰਣ ਤਾਂ ਦੱਸਿਆ ਕਰ।
ਤੇਰੇ ਨਾ' ਮਿਲਕੇ ਹੀ ਨਜ਼ਰ ਨੂਰ-ਏ- ਨਜ਼ਰ ਹੋਈ,
ਨੂਰ-ਪਰੀ ਕਹਿਣ ਦਾ ਕਾਰਣ ਤਾਂ ਦੱਸਿਆ ਕਰ।
ਭੀੜ ਦਾ ਹਿੱਸਾ ਵੀ ਨਾ ਤੇ ਰਵਾਨੀ ਤੋਰ "ਚ ਵੀ ,
ਇਸ ਨਿਰਮਲ ਵਹਿਣ ਦਾ ਕਾਰਣ ਤਾਂ ਦੱਸਿਆ ਕਰ।
ਕੁਦਰਤ ਦੇ ਵਾਂਗ ਹੀ 'ਜੀਤ' ਸਦਾ ਤੂੰ ਉਸਰੇਂ,
ਇਸ ਮਨ ਦੇ ਢਹਿਣ ਦਾ ਕਾਰਣ ਤਾਂ ਦੱਸਿਆ ਕਰ।
S.K.Belgium
|
|
| | << Start < Prev 1 2 3 4 5 6 7 8 9 10 Next > End >>
| Results 31 - 45 of 831 |
|