:: ਫਾਰੂਕ ਅਬਦੁੱਲਾ ਖ਼ਿਲਾਫ਼ ਪਟੀਸ਼ਨ ਖਾਰਜ, SC ਨੇ ਕਿਹਾ- ‘ਸਰਕਾਰ ਤੋਂ ਵੱਖਰੀ ਰਾਏ ਹੋਣਾ ਰਾਜ ਧਰੋਹ ਨਹੀਂ’   :: ਇੰਡੀਅਨ ਸੈਕੂਲਰ ਫਰੰਟ ਨੂੰ 8 ਸੀਟਾਂ ਦੇਣ ਲਈ ਕਾਂਗਰਸ ਸਹਿਮਤ, ਫਰੰਟ ਨੇ 2-3 ਸੀਟਾਂ ਹੋਰ ਮੰਗੀਆਂ   :: TMC ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਦਾ ਹੁਕਮ, 72 ਘੰਟੇ ਚ ਹਟਾਓ PM ਮੋਦੀ ਦੀ ਤਸਵੀਰ   :: ਕਿਸਾਨ ਅੰਦੋਲਨ : ਝੂਠੇ ਕੇਸ ਬਣਾਉਣ ਵਾਲਿਆਂ ਖ਼ਿਲਾਫ਼ ਦਰਜ ਕਰਵਾਏ ਜਾਣਗੇ ਮੁਕੱਦਮੇ -ਸਿਰਸਾ   :: ਰਾਹੁਲ ਨੇ ਮੋਦੀ ਸਰਕਾਰ ਤੇ ਫਿਰ ਬੋਲਿਆ ਹਮਲਾ, ਕਿਹਾ- ਕਿਸਾਨ ਆਪਣਾ ਹੱਕ ਲੈ ਕੇ ਰਹੇਗਾ   :: ਬਿਨਾਂ ਸੋਚ-ਵਿਚਾਰ ਦੇ ‘ਨੋਟਬੰਦੀ’ ਦੇ ਫ਼ੈਸਲੇ ਕਾਰਨ ਦੇਸ਼ ’ਚ ਵਧੀ ਬੇਰੁਜ਼ਗਾਰੀ: ਮਨਮੋਹਨ ਸਿੰਘ   :: ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖ, ਮੁੱਖ ਮੰਤਰੀ ਨੂੰ ਹਟਾ ਕੇ ਭਾਰਤ ਨੂੰ ਰਾਹ ਦਿਖਾਏ ਤਾਮਿਲਨਾਡੂ : ਰਾਹੁਲ   :: PM ਮੋਦੀ ਦੇ ਵੈਕਸੀਨ ਲਗਵਾਉਣ ਤੇ ਬੋਲੇ ਏਮਜ਼ ਮੁਖੀ- ਲੋਕਾਂ ਦਾ ਭਰੋਸਾ ਵਧੇਗਾ, ਝਿਜਕ ਟੁੱਟੇਗੀ   :: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਮੁਅੱਤਲ ਕਾਂਗਰਸ ਵਿਧਾਇਕ ਸਦਨ ਦੇ ਬਾਹਰ ਧਰਨੇ ਤੇ ਬੈਠੇ   :: ਅਨਿਲ ਵਿਜ ਬੋਲੇ- ਮੈਂ ਤਾਂ ਨਹੀਂ ਲਗਵਾਵਾਂਗਾ ਕੋਵਿਡ ਵੈਕਸੀਨ, ਦੱਸੀ ਇਹ ਵਜ੍ਹਾ   :: ਗਿੱਦੜਬਾਹਾ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਲੱਖਾ ਸਿਧਾਣਾ ਬਾਰੇ ਦਿੱਤਾ ਵੱਡਾ ਬਿਆਨ   :: ਸਾਲ 2021 ’ਚ ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, PSLV-C51 ਸੈਟੇਲਾਈਟ ਨੇ ਭਰੀ ਸਫ਼ਲਤਾਪੂਰਵਕ ਉਡਾਣ   :: ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 10 ਹੋਰ ਨੌਜਵਾਨ ਤਿਹਾੜ ਜੇਲ ’ਚੋਂ ਹੋਏ ਰਿਹਾਅ   :: ‘ਖੇਤੀ ਕਾਨੂੰਨਾਂ ਦੇ ਵਿਰੋਧ ’ਚ 15 ਪਿੰਡਾਂ ਦੇ ਕਿਸਾਨਾਂ ਨੇ ਬਣਾਈ ਟਰੈਕਟਰ-ਟਰਾਲੀ ਲੜੀ’   :: ਪਾਣੀ ਦੀ ਮਹੱਤਤਾ ਤੋਂ ਲੈ ਕੇ ਵਿਦਿਆਰਥੀਆਂ ਲਈ ਖ਼ਾਸ ਸੰਦੇਸ਼, ਪੜ੍ਹੋ PM ਮੋਦੀ ਦੀ ‘ਮਨ ਕੀ ਬਾਤ’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
.....ਚਲਦਾ ਫਿਰਦਾ ਮੁਰਦਾ !..... PRINT ਈ ਮੇਲ

mohin.jpgਆਪਣੇ ਮਨ ਦੀ ਕਬਰ ਦੇ ਵਿਚ ,
ਸੱਭ ਅਰਮਾਨ ਦਬਾ ਕੇ,
ਬੀਤ ਚੁਕੇ ਯੁਗ ਦੀਆਂ ਯਾਦਾਂ ਦਾ,
ਚੂਨਾ-ਗਾਰਾ, ਇਟਾਂ ਲਾ ਕੇ,
ਕਿਸੇ ਪ੍ਰੇਮ ਦੀ ਮੁਸਕੜੀ ਲਈ,
ਅਜ ਭੀ ਹਾਏ! ਝੁਰਦਾਂ ਹਾਂ !
ਮੈਂ ਚਲਦਾ ਫਿਰਦਾ ਮੁਰਦਾ ਹਾਂ !

ਮੇਰੀ ਕਬਰ ਤੇ ਕਦੇ ਨਾ ਬਰਸਿਆ,
ਮਿਹਰ ਦਾ ਪਾਣੀ, ਸਿਦਕ ਦੀ ਭੂਰ!
ਉਹਨਾ ਰਾਹਾਂ ਤੇ ਪੱਬ ਮੇਰੇ ਨੇ ,
ਜੋ ਸਜਨ ਨੂੰ ਨਹੀਂ ਮਨਜੂਰ I
ਅੱਖਾਂ ਚ’, ਫਿਰ ਭੀ ਭੋਲੀ ਮੂਰਤ,
ਮੈਂ ਵਸਾ ਕੇ ਟੁਰਦਾਂ ਹਾਂ
ਮੈਂ ਚਲਦਾ ਫਿਰਦਾ ਮੁਰਦਾ ਹਾਂ !

"ਕਾਸ਼ ! ਕੋਈ ਨੈਣਾਂ ਚ’ ਤੱਕ ਲਏ,
ਮੇਰੀ ਮਜਬੂਰੀ ਦੀ ਤਸਵੀਰ I
ਕਾਸ਼ ! ਕੋਈ ਹੱਥਾਂ ਤੋਂ ਪੜ੍ਹ ਲਏ,
ਮੇਰੀ ਰੁਠੀ ਹੋਈ ਤਕਦੀਰ "
ਮੇਰੇ ਪਾਸ 'ਬੇਬਸੀ’ ਹੈ ਇਕ,
ਮੈਂ ਤੇਰੇ ਖਿਆਲਾਂ, ਚ’ ਘੁਲਦਾਂ ਹਾਂ !
ਮੈਂ ਚਲਦਾ ਫਿਰਦਾ ਮੁਰਦਾ ਹਾਂ !

ਮੇਰੇ ਗ਼ਮ ਸਿਖ਼ਰ ਤੇ ਪੁਜ ਕੇ ,
ਬਹੁਤ ਹੀ ਜ਼ੁਲਮ ਢਾਂਉਂਦੇ ਨੇ ?
ਹਰ ਪ੍ਰਭਾਤ ਤੋਂ ਪਹਿਲਾਂ ਮੇਰੇ,
ਕਿਉਂ ਅਰਮਾਨ ਸੋਂਦੇ ਨੇ ?
ਉਹਨਾ ਤੂੰ ਪਾਸ ਆ ਜਾਏਂ,
ਜਿੰਨਾ ਮੈਂ ਤੈਨੂੰ ਭੁਲਦਾ ਹਾਂ !
ਮੈਂ ਚਲਦਾ ਫਿਰਦਾ ਮੁਰਦਾ ਹਾਂ !

-ਮਹਿੰਦਰ ਸਿੰਘ ਪਤਾਰਵੀ

 
......ਨੈਟਯੁਗ .......ਬਿੰਦਰ ਦੀਆਂ ਦੋ ਕਵਿਤਾਂਵਾਂ PRINT ਈ ਮੇਲ
binder.jpgਸੱਤਯੁਗ ਕਲ਼ਯੁਗ ਭੁੱਲਗੇ ਲੋਕੀ
    ਜਦ ਤੋਂ ਨੈਟਯੁਗ ਆਇਆ

ਬਾਬਿਆਂ ਦੀ ਹੁਣ ਖ਼ਤਮ ਕਹਾਣੀ
    ਗੂਗਲ ਬਾਬਾ ਛਾਇਆ

ਕਿਵੇਂ  ਰੱਬ  ਅਵਤਾਰ ਧਾਰੂ  ਜਦੋਂ
    ਹਿਡਨ ਕੈਮਰਾ ਲਾਇਆ

ਸਮਝਦਾਰ  ਹੁਣ  ਸਮਝ  ਜਾਣਗੇ
    ਕਿਸਨੇ ਭਰਮ ਫੈਲਾਇਆ

ਮਿਥਿਹਾਸਿਕ  ਭੇਦ  ਖੁਲ  ਜਾਣਗੇ
      ਟੁੱਟਣਾ  ਜਾਲ ਵਿਛਾਇਆ

ਤਰਕ ਵਿਤਰਕੀ  ਯੋਗਦਾਨ  ਅੱਜ
      ਆਮ ਲੋਕਾਂ ਨੇ ਪਾਇਆ

ਧਾਰਮਿਕ  ਗੱਪ ਸਭ ਫੜੇ ਜਾਣਗੇ
     ਨਵੇਂ ਯੁਗ ਦੀ ਮਾਇਆ

ਝੂੱਠਾ ਇਤਿਹਾਸ ਬਣਾਉਂਦੇ ਜਿਹੜੇ
    ਲੋਟੂਆਂ ਨੇ  ਭਰਮਾਇਆ

ਜੋਤਿਸ਼ ਤਾਂਤਰਿਕ ਵਿਦਿਆ ਵਾਲਾ
    ਖਤਮ ਹੀ ਸਮਝੋ ਸਾਇਆ

ਭੂਤ ਪਰੇਤ ਜਿੰਨ ਚਲਹੇਡਿਆਂ ਨੂੰ
   ਵੀਡੀਓ ਗੇਮ ਚ ਪਾਇਆ

ਕਰਾਮਾਤੀ ਹੈ  ਨੈਟਯੁਗ  ਬਿੰਦਰਾ
       ਸੁੱਤਾ ਜੱਗ ਜਗਾਇਆ

Binder jaan e sahit...
 
.....ਸਾਥੀ .... PRINT ਈ ਮੇਲ
binder.jpgਲੜਾਈ ਲੜਾਂਗੇ ਸਾਥੀ
ਡੱਟ ਕੇ ਖੜਾਂਗੇ  ਸਾਥੀ

ਕੀਮਤ ਪਵੇ ਪਸੀਨੇ ਦੀ
ਹੱਕ ਤੇ  ਅੜਾਂਗੇ ਸਾਥੀ

ਪੈਂਡਾ ਭਾਂਵੇ ਹੈ ਮੁਸ਼ਕਿਲ
ਚੜਾਈ  ਚੜਾਂਗੇ ਸਾਥੀ

ਫਾਸੀਵਾਦ ਦੀ ਹਿੱਕ ਤੇ
ਕੋਕੇ    ਜੜਾਂਗੇ   ਸਾਥੀ

ਫਲਾਦੋਂ ਕੁੰਦਨ ਹੋਣਾ ਜੇ
ਅੱਗ ਤੇ ਸੜਾਂਗੇ  ਸਾਥੀ

ਕਿਰਤੀ  ਦੇ  ਹੱਕ ਲਈ
ਝੰਡਾ   ਫ਼ੜਾਂਗੇ   ਸਾਥੀ

ਜੀਓ  ਤੇ ਜੀਓਣ ਦਿਓ
ਪੜਾਈ  ਪੜਾਂਗੇ ਸਾਥੀ

Binder jaan e sahit
 
ਦੇਸ ਮੇਰਾ ਜੇ ਬਾਂਹ ਫੜ ਲੈਂਦਾ ਦੇ ਕੇ ਦਿਲੋਂ ਤਸੱਲੀ, ਮੈਂ ਪ੍ਰਦੇਸੀਂ ਆ ਕੇ ਨਾ ਇਹ ਸਹਿੰਦਾ ਪੀੜ ਅਵੱਲੀ। PRINT ਈ ਮੇਲ

mam_k.jpg(ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਪਹੁੰਚੇ ਇੱਕ ਨੌਜਵਾਨ ਦੇ ਸੰਘਰਸ਼ ਦੀ ਕਹਾਣੀ ,ਉਸ ਦੀ ਜ਼ਬਾਨੀ)

ਮੇਰੇ ਬੇਲੀ ਵਿੱਚ ਵਿਦੇਸ਼ਾਂ ਪਹੁੰਚੇ ਕਰਨ ਪੜ੍ਹਾਈ
ਗਏ ਜਦੋਂ ਦੇ ਨੀਂਦਰ ਮੈਨੂੰ ਕਦੇ ਨਾ ਚੰਗੀ ਆਈ।

ਜੀਅ ਕਰਦਾ ਸੀ ਜੇਕਰ ਮੇਰੇ ਖੰਭ ਹੋਣ ਉੱਡ ਜਾਵਾਂ,
ਵਿੱਚ ਕਨੇਡਾ ਜਾਂ ਅਮਰੀਕਾ ਜਾ ਕੇ ਡੇਰਾ ਲਾਵਾਂ।

ਮਿੰਨਤਾਂ ਤਰਲੇ ਕਰਕੇ ਮੈਂ ਵੀ ਬਾਪੂ ਤਾਈਂ ਮਨਾਇਆ
ਜਿਵੇਂ ਕਿਵੇਂ ਵੀਜ਼ਾ ਲਗਵਾ ਕੇ ਆਸਟ੍ਰੇਲੀਆ ਆਇਆ।

ਯਾਰ ਨਾ ਕੋਈ ਬੇਲੀ ਏਥੇ ਪਿਆ ਫਿਰਾਂ ਵਿੱਚ ਚੱਕਰਾਂ।
ਕੰਮ ਕਿਤੇ ਨਾ ਦੇਵੇ ਕੋਈ ਫਿਰਾਂ ਮਾਰਦਾ ਟੱਕਰਾਂ।

ਤੀਜੇ ਮਹੀਨੇ ਕੰਮ ਮਿਲੇ ਤੋਂ ਸੁਖ ਦੀ ਨੀਂਦਰ ਸੁੱਤਾ,
ਡਾਲਰ ਜਦੋਂ ਜੇਬ ਵਿੱਚ ਆਏ ਰਿੜ੍ਹਦਾ ਜਾਪਿਆ ਬੁੱਤਾ।

ਨਾਲੇ ਡਾਲਰ ਪਿਆ ਕਮਾਵਾਂ ਨਾਲੇ ਕਰਾਂ ਪੜ੍ਹਾਈ,
ਤੱਕਲੇ ਵਾਂਗੂੰ ਸਿੱਧਾ ਹੋ ਗਿਆ ਅਕਲ ਟਿਕਾਣੇ ਆਈ।

ਪਿੰਡ ਹੁੰਦੇ ਯਾਰਾਂ ਨਾਲ ਰਲਕੇ ਚੁੱਕਦੇ ਉੱਧੜਧੁੰਮੀ।
ਚੌਕੜੀਆਂ ਭੁੱਲ ਗਈਆਂ ਸੱਭੇ ਜਦੋਂ ਭੰਬੀਰੀ ਘੁੰਮੀ।

ਰੋਟੀ ਖਾਤਰ ਏਥੇ ਆ ਕੇ ਬੰਦੇ ਬਣਨ ਮਸ਼ੀਨਾਂ,
ਹੋਣ ਕਮਾਈਆਂ ਏਥੇ ਇੱਕੋ ਕਰਕੇ ਖੂਨ ਪਸੀਨਾ।

ਇੱਕ ਜੌਬ ਤੋਂ ਆਉਂਦੇ ਮੁੰਡੇ ਦੂਜੀ ਨੂੰ ਤੁਰ ਜਾਂਦੇ,
ਮਸਾਂ ਪਕਾਈ ਰੁੱਖੀ ਮਿੱਸੀ ਸ਼ੁਕਰ ਮਨਾ ਕੇ ਖਾਂਦੇ।

ਏਥੇ ਆ ਕੇ ਭੁੱਲ ਜਾਂਦੇ ਨੇ ਸਾਰੇ ਟੌਹਰਾਂ ਟੱਪੇ,
ਪਿੱਛੇ ਪਿੰਡ ਲਏ ਕਰਜੇ ਦੇ ਪੈਣ ਪੂਰਨੇ ਖੱਪੇ।

ਵਾਂਗ ਭੰਬੀਰੀ ਘੁੰਮਦੇ ਰਹਿੰਦੇ ਗੱਭਰੂ ਤੇ ਮੁਟਿਆਰਾਂ,
ਵੇਖ ਕਿਸੇ ਨੂੰ ਖੜਕਦੀਆਂ ਨਹੀਂ ਸ਼ੋਖ਼ ਦਿਲਾਂ ਦੀਆਂ ਤਾਰਾਂ।

ਏਧਰੋਂ ਆ ਕੇ ਔਧਰ ਜਾਣਾ ਵਿੱਸਰਿਆ ਖਾਣਾ ਪੀਣਾ,
ਸੈੱਟ ਨਹੀਂ ਕਰ ਹੁੰਦਾ ਕਮਰਾ ਰਹੇ ਖਿੱਲਰਿਆ ਚੀਣਾ।

ਦਿਨੇ ਰਾਤ ਹਰ ਇੱਕ ਬੰਦੇ ਦੀ ਰਹੇ ਭੂਤਨੀ ਭੁੱਲੀ,
ਫਿਰ ਵੀ ਤਿੰਨੇ ਮਿਲਣ ਔਖੀਆਂ ਕੁੱਲੀ,ਗੁੱਲੀ,ਜੁੱਲੀ।

ਫੀਸਾਂ ਦੀ ਤਲਵਾਰ ਸਿਰਾਂ ਤੇ ਸਦਾ ਲਟਕਦੀ ਰਹਿੰਦੀ,
ਸੋਹਲ ਜਿਹੀ ਇਹ ਜਿੰਦ ਨਿਮਾਣੀ ਕੀ ਕੀ ਦੁਖੜੇ ਸਹਿੰਦੀ।

ਬਿਨਾਂ ਮਾਣਿਆਂ ਲੰਘ ਜਾਂਦੇ ਨੇ ਬਹੁਤੇ ਪਲ ਅਣਮੁੱਲੇ,
ਦੋਵੇਂ ਜੀਅ ਵੀ ਇੱਕ ਦੂਏ ਦੀ ਸੂਰਤ ਰਹਿੰਦੇ ਭੁੱਲੇ ।

ਰੁੱਝੇ ਰਹਿੰਦੇ ਕਿਸੇ ਸਮੇਂ ਵੀ ਸਿਰ ਖੁਰਕਣ ਨਾ ਹੋਵੇ
ਇੱਕ ਬਣਾਵੇ ਸਬਜ਼ੀ ਰੋਟੀ ਦੂਜਾ ਕੱਪੜੇ ਧੋਵੇ।

ਪਿੰਡੋਂ ਮੇਰੇ ਇੱਕ ਯਾਰ ਦਾ ਫੋਨ ਦੁਪਹਿਰੇ ਆਇਆ,
ਕਹਿੰਦਾ ਤੂੰ ਤੇ ਮੇਰਾ ਚੇਤਾ ਮੂਲੋਂ ਦਿਲੋਂ ਭੁਲਾਇਆ।

ਮੈਂ ਸੁਣਿਆ ਏਂ ਮੁਲਕ ਤੇਰੇ ਵਿੱਚ ਹੁੰਦੀ ਬੜੀ ਕਮਾਈ।
'ਆਈ ਫੋਨ ਘਲਾ ਦੇ ਮੈਨੂੰ' ਓਸ ਬੁਝਾਰਤ ਪਾਈ।

ਹੂੰ ਹਾਂ ਕਰਕੇ ਗੱਲ ਮੁਕਾਈ ਮੈਂ ਫਿਰ ਵਿੱਚ ਮਜ਼ਬੂਰੀ,
ਉਹ ਕੀ ਜਾਣੇ ਮੈਥੋਂ ਹਾਲੇ ਫੀਸ ਤਰੀ ਨਾ ਪੂਰੀ।

ਫੋਨ ਭਲਾ ਰੁੱਖਾਂ ਨੂੰ ਲੱਗੇ ਤੋੜਾਂ ਤੇ ਘੱਲ ਦੇਵਾਂ,
ਪੂਰਾ ਹਫ਼ਤਾ ਸਾਡਾ ਏਥੇ ਲਹਿੰਦਾ ਨਹੀਂ ਥਕੇਵਾਂ।

ਆਪਣੇ ਘਰ ਵਿੱਚ ਤਿੰਨੇ ਵੇਲੇ ਜੋ ਪੱਕੀਆਂ ਤੇ ਬਹਿੰਦੇ,
ਉਹ ਕੀ ਜਾਨਣ ਐਥੇ ਪਾਪੜ ਕਿੰਜ ਵੇਲਣੇ ਪੈਂਦੇ।

ਆ ਕੇ ਰੋਟੀ ਆਪ ਪਕਾਈਏ ਸਾਰੇ ਦਿਨ ਦੇ ਥੱਕੇ,
ਦਿਨੇ ਰਾਤ ਇਹ ਚਿੰਤਾ ਖਾਵੇ ਕਦ ਹੋਵਾਂਗੇ ਪੱਕੇ।

ਐਡੇ ਸੌਖੇ ਵੀ ਨਹੀਂ ਮਿੱਤਰੋ ਡਾਲਰ ਪੌਂਡ ਕਮਾਉਣੇ
ਘੰਟਿਆਂ ਬੱਧੀ ਜੌਬਾਂ ਉੱਤੇ ਪੈਂਦੇ ਲਹੂ ਸੁਕਾਉਣੇ।

ਫਿਰ ਵੀ ਦੇਈਏ ਰੋਜ ਦੁਆਵਾਂ ਹੇ ਪ੍ਰਦੇਸਣ ਧਰਤੀ,
ਰਹੇਂ ਜਿਊਂਦੀ ਤੂੰ ਸਾਡੇ ਲਈ ਰੋਜ਼ੀ ਪੈਦਾ ਕਰ ਤੀ।

ਦੇਸ ਮੇਰਾ ਜੇ ਬਾਂਹ ਫੜ ਲੈਂਦਾ ਦੇ ਕੇ ਦਿਲੋਂ ਤਸੱਲੀ,
ਮੈਂ ਪ੍ਰਦੇਸੀਂ ਆ ਕੇ ਨਾ ਇਹ ਸਹਿੰਦਾ ਪੀੜ ਅਵੱਲੀ।

********01 apr 19

 
ਕਰ ਲਉ ਹੀਲਾ .................................... PRINT ਈ ਮੇਲ

srb.jpgਆਫਤ ਮੰਗ ਕੇ ਤੁਸਾਂ ਆਪੇ ਲੈ ਆਂਦੀ ਏ
ਇਹ ਤਾਂ ਨਿਤ ਹੀ ਜਿਊਦੇ ਬੰਦੇ ਖਾਂਦੀ ਏ,
ਕਰ ਲਉ ਹੀਲਾ ਅਜੇ ਵੀ ਇਹਨਾ ਬਲਾਵਾ ਤੋਂ,
ਕੰਡੇ ਬੀਜੇ ਆਪੇ ਚੁੰਗ ਲਉ ਆਪਣੇ ਰਾਵਾਂ ਤੋਂ

ਖੂਨ ਪੀਂਣੀਆ ਜੋਕਾ ਕਦੀ ਵੀ ਰਜਣੀਆ ਨਹੀ
ਇਜਤਾ ਰੁਲਦੀਆ ਰਾਂਹੀ ਕਿਸੇ ਨੇ ਕਜਣੀਆ ਨਹੀ,
ਭਾਲਦੇ ਕੀ ਤੁਸੀ ਸ਼ੇਰਾ ਦੇ ਦਰ ਬੈਠੀਆਂ ਗਾਵਾ ਤੋੰ

ਘੁਗੀਆਂ ਸਹਮੀਆਂ ਸਹਮੀਆਂ ਬੈਠੀਆਂ ਕਾਵਾਂ ਤੋਂ
ਕਰ ਲਉ ਹੀਲਾ ....................................

ਤਹਾਡੇ ਦਰ ਦਾ ਖਾ ਕੇ ਤਹਾਨੂੰ ਦਰਕਾਰਨਗੇ
ਤੁਹਾਡੇ ਪੈਸੇ ਦੀ ਗੋਲੀ ਨਾਲ ਤਹਾਨੂੰ ਮਾਰਨਗੇ
ਆਪਣੇ ਹੀ ਕਈ ਗਦਾਰ ਤਹਾਨੂੰ ਹਾਰਨਗੇ
ਜਿਹਨਾ ਚੁਕੀ ਅਵਾਜ ਕਈ ਅਜੇ ਤਕ ਪਰਤੇ ਨਹੀ
ਬੇ ਘਰ ਹੋਈਆਂ ਪੁਛ ਲਉ ਜਾ ਕੇ ਮਾਵਾਂ ਤੋਂ,
ਕਰ ਲਉ ਹੀਲਾ ...................................

21 mar19
 
.......ਬੰਦਿਆ...... PRINT ਈ ਮੇਲ

binder.jpgਆ ਹੀ ਗਿਆ ਜੇ ਧਰਤ ਤੇ
ਧਰਮੀਆਂ ਦੇ ਹੁਣ ਰੰਗ ਵੇਖ

ਰੱਬ ਕਿਸੇ ਨੇ ਨਹੀ ਵੇਖਿਆ
ਤੂੰ ਰੱਬ ਦੇ ਨਾਂ ਤੇ ਜੰਗ ਵੇਖ

ਖੁੰਭਾਂ ਵਾਗੂ ਬਾਬੇ ਜੰਮ ਗਏ
ਤੂੰ ਲੁਟਣ ਖਾਣ ਦੇ ਢੰਗ ਵੇਖ

ਪੀਰਾਂ ਦੀਆਂ ਦਰਗਾਹਾਂ ਉਤੇ
ਤੂੰ ਨੱਚਦੇ ਮਸਤ ਮਲੰਗ ਵੇਖ

ਪੈਸਾ ਬੰਦਿਆਂ ਨਾਲੋਂ ਵੱਧ ਕੇ
ਤੂੰ ਵਿੱਕਦੇ ਬੰਦੇ ਦੇ ਅੰਗ ਵੇਖ

ਬੰਦੇ ਦੀ ਪਹਿਚਾਣ ਜਾਤ ਤੋਂ
ਤੂੰ ਸੋਚ ਬੰਦੇ ਦੀ ਤੰਗ ਵੇਖ

ਰੱਬ ਦੇ ਨਾਂ ਤੇ ਬੰਬ ਧਮਾਕੇ
ਤੂੰ ਉਜੜੇ ਲੋਕ ਬੇਰੰਗ ਵੇਖ

ਬੰਦੇ ਦੇ ਹੱਥ ਜਾਨ ਬੰਦੇ ਦੀ
ਤੂੰ ਮੌਤ ਨੂੰ ਆਪਣੇ ਸੰਗ ਵੇਖ

ਕਿਸਮਤ ਉਤੇ ਕਰਨ ਭਰੋਸਾ
ਤੂੰ ਬਿੰਦਰਾ ਲੋਕ ਅਪੰਗ ਵੇਖ

Binder Jaan e Sahit

 
ਨੀ ਅੜੀਏ ਉਡੀਕਾਂ ਮੈਨੂੰ ਮਾਹੀਏ PRINT ਈ ਮੇਲ
swrn_a1.jpgਨੀ ਅੜੀਏ
ਉਡੀਕਾਂ ਮੈਨੂੰ ਮਾਹੀਏ
ਦੇ ਆਵਣ ਦੀਆਂ
ਕਰ ਕੇ ਸੋਲਾਂ ਸ਼ਿੰਗਾਰ
ਬੈਠੀ ਦਿਲਦਾਰ
ਮੁੱਕਿਆ ਨਾ
ਮੁਟਿਆਰ ਦਾ ਇੰਤਜ਼ਾਰ
ਹਾਏ !
ਨੀ ਅੜੀਏ।

ਛੱਤ ਉੱਪਰ ਜਾਂ ਚੜ੍ਹਦੀ
ਗਲੀ ਦੇ ਮੋੜ ਉਤੇ ਆ ਖੜਦੀ
ਭਾਬੀ ਨਿੱਤ ਮਾਰਦੀ ਤਾਣਾ
ਤੇਰੇ ਹਾਣੀ ਨੇ
ਨਨਾਣੇ ਕਦੋਂ ਆਉਣਾ
ਹਾਏ
ਨੀ ਅੜੀਏ

ਅੱਖਾਂ,ਚ ਕੱਜਲਾ ਪਾਵਾਂ
ਆਪਣੇ ਆਪ ਨੂੰ
ਬੂਰੀ ਨਜਰਾਂ ਤੋਂ ਬਚਾਵਾਂ
ਕੰਨਾਂ, ਚ ਝੁਮਕੇ
ਮੱਥੇ ਤੇ ਟਿੱਕਾ
ਨੱਕ, ਚ ਵਾਲੀ
ਗਲ ਰੱਖਿਆ ਮੈਂ
ਸੱਜਣ ਖਾਲੀ
ਤੇਰੇ ਹੱਥਾਂ ਤੋਂ ਪਾਉ ਗਾਨੀ
ਹਾਏ !
ਨੀ ਅੜੀਏ।

     ______ਸਵਰਨ ਕਵਿਤਾ
 
ਲਗਾਉਣਾ ਰੂਹਾਂ ਦਾ ਦਰਬਾਰ ਸੌਖਾ ਨਹੀਂ। PRINT ਈ ਮੇਲ

rag.jpgਘਰ ਸਜਾਉਣਾ ਦੋ ਦੋ ਵਾਰ ਸੌਖਾ ਨਹੀਂ
ਨਿਭਾਉਣਾ ਧੀਆਂ ਦਾ ਕਿਰਦਾਰ ਸੌਖਾ ਨਹੀਂ।

ਗੁਰੂ ਦਾ ਸਿੱਖ ਕਹਾਉਣਾ ਕਿਤੇ ਸੌਖਾ ਏ,
ਸਜਾਉਣੀ ਸੋਚ 'ਤੇ ਦਸਤਾਰ ਸੌਖਾ ਨਹੀਂ।

ਵਿਕਣ ਲੱਗਿਆਂ ਮੁਨਕਰ ਹੋਣਾ ਪੈਂਦਾ ਹੈ,
ਮੁੱਲ ਪਵਾਉਣਾ ਵਿੱਚ ਬਜ਼ਾਰ ਸੌਖਾ ਨਹੀਂ।

ਵਹਿਮ ਹੈ ਸ਼ਬਦਾਂ ਵਾਲੇ ਜੰਗਾਂ ਜਿੱਤਣਗੇ,
ਚੰਡਣਾ ਮੁਹੱਬਤ ਦਾ ਹਥਿਆਰ ਸੌਖਾ ਨਹੀਂ।

ਭਾਵੇਂ ਮੁੜ ਆਇਆ ਹਾਂ ਤੇਰੀ ਮਹਿਫ਼ਿਲ 'ਚੋਂ,
ਮਿਲਿਆ ਮਾਣ ਭੁਲਾਉਣਾ, ਯਾਰ ਸੌਖਾ ਨਹੀਂ।

ਦੀਵੇ,ਧੂਪ, ਅਗਰਬੱਤੀਆਂ ਲੋਕ ਦਿਖਾਵੇ ਨੇ,
ਲਗਾਉਣਾ ਰੂਹਾਂ ਦਾ ਦਰਬਾਰ ਸੌਖਾ ਨਹੀਂ।

ਰਘਵੀਰ ਵੜੈਚ
+919914316868

 
(ਘੜਾ ਸੋਹਣੀ -ਮਹਿਵਾਲ ਦਾ ਸਾਥੀ) PRINT ਈ ਮੇਲ
deep__l.jpgਵਕਤ ਬਦਲ ਗਿਅਾ ਬੁੱਢੜੀ ਹੋ ਗੲੀ ਘੜਿਅਾ ਵਾਲੀ ਕਹਾਣੀ !
ਪੌਅ ਤੇ ਜਾ ਹੁਣ ਕੋੲੀ ਨੀ ਪੀਦਾਂ ਕੋਰੇ ਘੜੇ ਦਾ ਪਾਣੀ !
ਬਿਸਲਰੀ ਪਾਣੀ ਦੀ ਬੋਤਲ ਸਭ ਦਾ ਡਾੲਿਲ ਘੁਮਾਤਾ !
ਘੜਾ ਸੋਹਣੀ -ਮਹਿਵਾਲ ਦਾ ਸਾਥੀ ਵਕਤ ਨੇ ਖੂੰਝੇ ਲਾਤਾ !

(!) ਨਾਂ ਖੂਹਾ ਤੋ ਪਾਣੀ ਭਰਦੀਅਾ ਘੜਿਅਾ ਵਿੱਚੋ ਮੁਟਿਅਾਰਾ !
ਘੜੇ ਦੀ ਮਾੜੀ ਹਾਲਤ ਤੱਕ ਕੇ ਕੰਮ ਬਦਲੇ ਘੁੰਮਿਅਾਰਾ !
ਪਤਾ ਨਹੀ ਕਿੳੁ ਘੜਾ ਵਿਚਾਰਾ ਲੋਕਾ ਦਿਲੋ ਭੁਲਾਤਾ !
ਘੜਾ ਸੋਹਣੀ -ਮਹਿਵਾਲ ਦਾ ਸਾਥੀ ਵਕਤ ਨੇ ਖੂੰਝੇ ਲਾਤਾ !

(!!) ਕੋੲੀ ਵੇਲਾ ਸੀ ਘੜਿਅਾ ੳੁੱਪਰ ਲੋਕ ਸੀ ਗੀਤ ਬਣਾੳੁਂਦੇ !
ਖਹਿ ਬਾਜੀ ਅਾਪਸ ਵਿੱਚ ਕਰਕੇ ਘੜੇ ਦੇ ਸਿਰ ਸੁਅਾਹ ਪਾੳੁਦੇ
ਹੁਣ ਤਾ ਘੜੇ ਦਾ ਦੂਰ ਦੂਰ ਤੱਕ ਨਹੀ ਸੋਹਣੀ ਨਾਲ ਨਾਤਾ !
ਘੜਾ ਸੋਹਣੀ- ਮਹਿਵਾਲ ਦਾ ਸਾਥੀ ਵਕਤ ਨੇ ਖੂੰਝੇ ਲਾਤਾ !

(!!!) ਨਵੀਂ ਪਨੀਰੀ ਕੀ ਜਾਣੇ ੲਿਹ ਘੜਾ ਕਿਵੇ ਹੈ ਬਣਦਾ !
ਕੀ ਕੀ ਝੱਲ ਦਸੌਂਟੇ ੲਿਹ ਕਿੰਝ ਅੱਗਾ "ਚੋ" ਲੰਘਦਾ !
ਕੲੀ ੲਿਸ ਦਾ ਨੀ ਦੱਸ ਸਕਦੇ ਨਵੇਂ ਪੋਸ਼ ਦੇ ਗਿਅਾਤਾ !
ਘੜਾ ਸੋਹਣੀ -ਮਹਿਵਾਲ ਦਾ ਸਾਥੀ ਵਕਤ ਨੇ ਖੂੰਝੇ ਲਾਤਾ !

(!v) ਸੱਚ ਪੁੱਛੋ ਤਾ "ਦੀਪ" ਨੇ ਕਿਹੜਾ ਘੜੇ ਨੂੰ ਚੱਕ ਕੇ ਵੇਖਿਅਾ !
ਘੜੇ ਦੀ ਜ਼ਿੰਦ ੲਿੱਕ ਦਰਦ ਕਹਾਣੀ ਹਾੲੇ ਵੇ ਮੇਰੇ ਭੁਲੇਖਿਅਾ!
ਤੇਰੀ ਕਹਾਣੀ ਨੇ ਤਾ ਅੜਿਅਾ ਮੈਨੂੰ ਧੁਰੋ ਹਿਲਾਤਾ!
ਘੜਾ ਸੋਹਣੀ -ਮਹਿਵਾਲ ਦਾ ਸਾਥੀ ਵਕਤ ਨੇ ਖੂੰਝੇ ਲਾਤਾ !
ਦੀਪ ਲੁਧਿਅਾਣਵੀ !...19 mar 19
 
ਸਵਰਨ ਜੀ ਦੀਆਂ ਦੋ ਕਵਿਤਾਵਾਂ PRINT ਈ ਮੇਲ
ਇਲਮ ਬੜਾ ਗਹਿਰਾ ਸੀ ਜੁਲਮਾਂ ਦਾ,ਹਾਏ
ਹਿਸਾਬ ਕਰਦਿਆਂ, ਸਦੀਆਂ ਗੁਜਰ ਗਈਆਂ

ਤੈਨੂੰ ਧਰਵਾਸ ਦੀ ਕਸਮ ਖਾਵਾਂਦੇ ਚਲੇ ਗਏ
ਫ਼ਿਤਰਤ ਆਪਣੀ ਨਾ ਛੁਪੀ ਉਜਰ ਗਈਆਂ

ਪਤਝੜ ਦੇ ਕੇ ਹਿੱਸੇ ਵਿੱਚ, ਗੁਲਜਾਰ ਹੋਇਆ
ਕਿਸਮਤ ,ਤਰਾਸ਼ੀ ਜੌਹਰੀ ਦੀ ਨਜਰ ਗਈਆਂ

ਐਨਾ ਟੁੱਟਣ ਖਿੰਡਣ  ਤਿੜਕਣ ਤੋਂ ਪਹਿਲਾਂ ਹੀ
ਜ਼ਿਹਨ ਨੂੰ ਓਪਰਾ ਦੇਖ ਹਵਾਵਾਂ ਗੁਜਰ ਗਈਆਂ

ਆਣ ਦਮ ਭਰ ਜਾਂਦੇ ਦਰਦ ਕਦੇ, ਕਵਿਤਾ ਦੇ
ਇਕ ਰਿਸ਼ਤਾ ਉਮਰ ਦੀ ਗਾਥਾ ਖਬਰ ਗਈਆਂ

  swrnn.jpg                ________ਸਵਰਨ ਕਵਿਤਾ

ਜ਼ਿੰਦਗੀ ਦੀ ਪੀੜ

ਜ਼ਿੰਦਗੀ ਅਕਸਰ ਮੇਰੇ ਨਾਲ
ਨਿੱਤ ਨਵਾਂ ਖੇਲ ਖੇਡਦੀ
ਮੇਰਾ ਤਿਣਕਾ ਤਿਣਕਾ ਜੋੜਿਆ ਨੂੰ
ਵਕਤ ਦੀ ਹਨੇਰੀ ਉੱਡਾ ਲੈ ਜਾਂਦੀ

ਮੈਂ ਡਿਗਦੀ, ਸੰਭਾਲਦੀ ਹੋਏ
ਉਠ ਫੇਰ ਕੋਈ ਨਵੇਂ ਕਾਜ ਲਈ
ਜ਼ਿੰਦਗੀ ਦੀ ਦੌੜ ਵਿੱਚ ਸ਼ਾਮਲ ਹੁੰਦੀ

ਅੱਖੀਆਂ ਨੇ ਦੇਖੇ ਜੋ ਸੁਪਨੇ
ਮੇਰੀ ਉਮੀਦ ਉਨ੍ਹਾਂ ਨੂੰ ਬੁੱਢਾ ਨਾ ਹੋਣ ਦੇਣ
ਅੰੰਤ ਹੋਏ, ਇਹ ਮੈਨੂੰ ਹਾਜਮ ਨਹੀਂ ਹੁੰਦਾ
ਔਕੜਾਂ ਦੀ ਪੂਣੀ ਨੂੰ
ਸਹਿਜ ਸਹਿਜ ,ਸਿੱਦਤ ਨਾਲ ਕੱਤਦੀ

ਮਾਂ,ਪਿਓ ਦੀ ਛੱਤਰ ਛਾਇਆ
ਸਾਈ ਦਾ ਸਾਥ ਵਿਚਕਾਰ ਛੁਟਿਆ
ਮੈਨੂੰ ਜ਼ਿੰਦਗੀ ਨੇ ਬੰਦੀ ਬਣਾਇਆ
ਬਚਪਨ ,ਚਿੜੀਆਂ ਦੀ ਚੀਂ ਚੀਂ
ਹੁਣ ਯਾਦ ਕਿਥੇ ਰਹੇ

ਆਪਣੀ ਬਰਬਾਦੀ ਦੀ ਕਿਤਾਬ ਨੂੰ
ਦਿਲ ਅੰਦਰ ਚਿਰਾਗ਼ ਦੇ ਰੂਪ ਵਿੱਚ ਸਜਾਇਆ
ਇਸਦੀ ਲੋਅ ਵਿੱਚ ਪੀੜ ਪਨਪੇ
ਹੋਰ ਨਿਖਾਰ ਆ ਜਾਵੇਗਾ
ਨਸੀਬ ਦਾ ਖੋਖਲਾਪਨ
ਜ਼ਿੰਦਗੀ ਦਾ ਇਕੱਲਾਪਨ
ਮੈਨੂੰ ਚੁੱਕ ਕੇ ਸਿਵਿਆਂ ਤੱਕ ਲੈ ਗਏ।

          ________ਸਵਰਨ ਕਵਿਤਾ
 
....ਇਨਸਾਨ ... PRINT ਈ ਮੇਲ
binder.jpgਹਿੰਦੂ  ਸਿੱਖ  ਇਸਾਈ  ਪਿਛੋਂ
ਪਹਿਲਾਂ ਇਨਸਾਨ ਹਾਂ

ਜੋ ਨਾ ਜਾਤ ਮਜ਼੍ਹਬ  ਨੂੰ  ਮੰਨੇ
ਉਸ  ਤੋਂ ਕੁਰਬਾਨ ਹਾਂ

ਕਰੇ ਔਰਤ ਦਾ ਜੋ ਆਦਰ
ਉਸ ਦਾ ਕਦਰਦਾਨ ਹਾਂ

ਮਾੜੇ   ਦੀ ਮਦਦ ਜੋ ਕਰਦਾ
ਉਸ ਲਈ  ਸਨਮਾਨ ਹਾਂ

ਭਾਰਤ ਪਕਿਸਤਾਨ ਤੇ ਬੰਗਲਾ
ਸੱਭਨਾ ਦਾ  ਮਾਣ  ਹਾਂ

ਜੋ ਇਨਸਾਫ ਲਈ ਨੇ ਲੜਦੇ
ਉਹਨਾ ਦੀ ਜਿੰਦ ਜਾਨ ਹਾਂ

ਮੈ ਜਨਤ ਸਵਰਗ ਨਾ ਲੋੜਾਂ
ਕੁਦਰਤ  ਦੀ ਸਾਂਨ ਹਾਂ

ਦੌਲਤ ਚੌਧਰ ਆਕੜ ਬਾਜੋਂ
ਸਭ ਨੂੰ ਪਰਵਾਨ ਹਾਂ

ਨਾ ਸਿੰਘ ਨਾ ਰਾਮ ਮੁਹੰਮਦ
ਮੈ ਬਿੰਦਰ ਜਾਨ ਹਾਂ

ਬਿੰਦਰ ਜਾਨ ਏ ਸਾਹਿਤ ....
 
<< Start < Prev 1 2 3 4 5 6 7 8 9 10 Next > End >>

Results 46 - 60 of 780

Advertisements

Advertisement

Advertisement
Advertisement
Advertisement