.....ਤੇ ਨਜ਼ਰੋਂ 'ਜੀਤ' ਲਹਿ ਜਾਂਦੇ ਨੇ ਜੋ ਕਿਰਦਾਰ ਦੇ ਪੋਲੇ।..... |
|
|
ਬੜਾ ਹੀ ਦਿਲ ਤੜਪਦਾ ਹੈ ਬੜਾ ਹੀ ਸਾਹ ਮੇਰਾ ਡੋਲੇ।
ਹਕੂਮਤ ਰਾਜਿਆ ਤੇਰੀ ਦੇ ਸੱਤਾ ਸਿਰ ਚੜ੍ਹੀ ਬੋਲੇ।
ਅਸਾਂ ਤੋਂ ਸਹਿ ਨਹੀਂ ਹੁੰਦੇ ਤੇਰੇ ਇਸ ਰਾਜ ਦੇ ਤੇਵਰ,
ਕਿ ਅਣਖੀ ਯੋਧਿਆਂ ਤਾਂਈ ਜੋ ਏਨਾ ਸੜਕ 'ਤੇ ਰੋਲੇ।
ਸਿਆਸਤ ਧਰਮ, ਬੋਲੀ, ਜਾਤ ਦੇ ਨਾਵਾਂ ਤੇ ਚੱਲਦੀ ਏ,
ਤੇ ਹਾਕਮ ਵੰਡੀਆਂ ਪਾਵੇ ਜੁਬਾਂ ਜਦ ਆਪਣੀ ਖੋਲ੍ਹੇ।
ਬਣਾਵੇ ਆਲ੍ਹਣਾ ਕਿੱਦਾਂ. ਚੁਗਾਵੇ ਚੋਗ ਬੋਟਾਂ ਨੂੰ,
ਚਿੜੀ ਆਟੇ ਦੀ ਵ਼ੀ ਨੋਚਣ ਜਦੋਂ ਸਾਧਾਂ ਦੇ ਹੁਣ ਟੋਲੇ।
ਧੀਆਂ ਦੇ ਨਾਲ਼ ਬੈਠੀ ਨੂੰ ਜਦੋਂ ਮਾਂ ਯਾਦ ਆਉਂਦੀ ਹੈ,
ਮੈਂ 'ਭੁੱਗਾ' ਕੁੱਟ ਲਵਾਂ ਆਪੇ ਰਲਾ ਕੇ ਗੁੜ ਅਤੇ ਛੋਲੇ।
ਮੈਂ ਅੰਬਰ ਲਾਹ ਕੇ ਧਰਤੀ 'ਤੇ ਬਣਾਵਾਂ ਪੀਂਘ ਬਹੁਰੰਗੀ,
ਲਲਾਰੀ ਘੋਲ ਰੰਗਾਂ ਦਾ ਕਦੇ ਕੁਦਰਤ ਜਿਹਾ ਘੋਲੇ।
ਜੋ ਹੁੰਦੇ ਸਿਰੜ ਦੇ ਪੱਕੇ ਦਿਲਾਂ 'ਤੇ ਰਾਜ ਕਰਦੇ ਨੇ ,
ਤੇ ਨਜ਼ਰੋਂ 'ਜੀਤ' ਲਹਿ ਜਾਂਦੇ ਨੇ ਜੋ ਕਿਰਦਾਰ ਦੇ ਪੋਲੇ।
|
|
.....ਖੁਸ਼ੀਆਂ ਦਾ ਉਹ ਸਾਰ ਘਟੇ ਨਾ ਸੂਰਮਿਓਂ !.... |
|
|
ਕਦਮਾਂ ਦੀ ਰਫ਼ਤਾਰ ਘਟੇ ਨਾ ਸੂਰਮਿਓਂ !
ਹੁਣ ਮੰਜ਼ਲ ਨਾ' ਪਿਆਰ ਘਟੇ ਨਾ ਸੂਰਮਿਓਂ !
ਊੜੇ ਜੂੜੇ ਰਹਿਣ ਨਿਸ਼ਾਨੀ ਨਸਲਾਂ ਦੀ,
ਗਿਣਤੀ ਵਿਚ ਦਸਤਾਰ ਘਟੇ ਨਾ ਸੂਰਮਿਓਂ !
ਅੰਬਰ ਦੇ ਵਿਚ ਪੰਛੀ ਉਡਦੇ ਡਾਰ ਬਣਾ,
ਸਾਡੀ ਵੀ ਇਹ ਉਡਾਰ ਘਟੇ ਨਾ ਸੂਰਮਿਓਂ !
ਫੁੱਲਾਂ ਵਾਂਗੂੰ ਮਹਿਕਾਂ ਵੰਡ ਦੇ ਰਹਿਣਾ ਏਂ,
ਬੇਸ਼ਕ ਬਾਗ਼ 'ਚੋਂ ਖ਼ਾਰ ਘਟੇ ਨਾ ਸੂਰਮਿਓਂ !
ਜੇ ਦੁਸ਼ਮਣ ਦੀ ਧੌਣ 'ਤੇ ਗੋਡਾ ਧਰਿਆ ਏ,
ਹੁਣ ਫਿਰ ਇਸਦਾ ਭਾਰ ਘਟੇ ਨਾ ਸੂਰਮਿਓਂ !
ਆਪ ਬਚਿੱਤਰ ਸਿੰਘ ਦੇ ਵੀਰੇ ਬਣ ਜਾਣਾ,
ਨਾਗਣੀਆਂ ਦੀ ਮਾਰ ਘਟੇ ਨਾ ਸੂਰਮਿਓਂ !
ਹਿੰਦੂ ਮੁਸਲਿਮ ਸਿੱਖ ਈਸਾਈ ਜੁੜ ਬੈਠੇ,
ਸਾਡਾ ਇਹ ਪਰਿਵਾਰ ਘਟੇ ਨਾ ਸੂਰਮਿਓਂ।
ਨਫ਼ਰਤ ਦੀ ਅੱਗ ਮੇਟਣ ਦੇ ਲਈ ਵਗਿਆ ਹੈ,
ਦਰਿਆ ਠੰਡਾ ਠਾਰ ਘਟੇ ਨਾ ਸੂਰਮਿਓਂ !
ਹਰਦਮ 'ਜੀਤ' ਜੋ ਮੰਗੇ ਵਿੱਚ ਦੁਆਵਾਂ ਦੇ,
ਖੁਸ਼ੀਆਂ ਦਾ ਉਹ ਸਾਰ ਘਟੇ ਨਾ ਸੂਰਮਿਓਂ !
S.K.Belgium. 13/01/2021
|
|
........🙏 ਸੁੱਖੀ ਬਰਾੜ 🙏 ........ |
|
|
ਪੰਜਾਬ ਸਿੰਹਾਂ ਘੁੱਟਕੇ ਗਲਵਕੜੀ!
ਫ਼ਿਕਰ ਨਾ ਕਰ ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣੇ!
ਪਰ"ਸਾਡੇ ਹੀ ਸਮਿਆਂ ਚ ਹੋਣਾ ਸੀ ;ਇੰਜ ਵੀ ਅਖੀਰ ਨੂੰ ;
ਕਿ ਨੀਹਾਂ ਨੇ ਹੀ ਭੁੱਲ ਜਾਣਾ ਸੀ ;ਸਾਈਂ ਮੀਆਂ ਮੀਰ ਨੂੰ!
ਕਦੇ ਪੰਜਾਬ ਨੂੰ;ਕਦੇ ਗੁਜਰਾਤ ਨੂੰ;ਤੇ ਕਦੇ ਕਸ਼ਮੀਰ ਨੂੰ;
ਹਿੰਸਾ ਤੇ ਲੂਹ ਹੀ ਦਿੰਦੀ ਹੈ ; ਅੱਖਾਂ ਦੇ ਨਿਰਮਲ ਨੀਰ ਨੂੰ!
ਮੱਕਾ ਵੀ ਨਹੀਂ ਭੁਲਾ ਸਕਿਆ ;ਅਜੇ ਤੱਕ ਨਾਨਕ ਫ਼ਕੀਰ ਨੂੰ;
ਤਕਸੀਮ ਵੀ ਤਕਸੀਮ ਨਾ ਕਰ ਸਕੀ ;ਵਾਰਸ ਦੀ ਹੀਰ ਨੂੰ!
ਘਰ ਬਾਰ ਤਾਂ ਵੰਡ ਲੈਣਗੇ ; ਲਾਜ਼ਮੀ ਮੇਰੇ ਬੱਚੇ ;
ਵੰਡਣਗੇ ਕਿਸ ਤਰਾਂ "ਹਰਫ਼ਾਂ ਦੀ; ਮੇਰੀ ਜਾਗੀਰ ਨੂੰ?
ਕਦੇ ਸ਼ੋਹਰਤ ;ਕਦੇ ਸਨਮਾਨ ;ਅਤੇ ਕਦੇ ਕੁਰਸੀ ਦੇ ਆਸਰੇ ;
ਕਿੰਨਾ ਕੁ ਚਿਰ ਬਚਾਲੇਂਗਾ ?ਮਿੱਟੀ ਦੇ ਇਸ ਸਰੀਰ ਨੂੰ?
ਇਹ ਤੇ ਸਿਰਫ ਸੱਤਾ ਹੈ ਸੋ ਵੰਡ ਦੇਵੇ ਸਾਂਝਾਂ ਤੇ ਸੀਰ ਨੂੰ;
ਕਲਮ ਮੇਰੀ ਤੇ ਮੇਟਣਾ ਚਾਹੁੰਦੀ ਹੈ ;ਹਰ ਟੇਢੀ ਲਕੀਰ ਨੂੰ
.........🙏 ਸੁੱਖੀ ਬਰਾੜ 🙏 ........
|
|
.....ਨੀਲੂ ਜਰਮਨੀ ਦੀਆਂ ਤਿੰਨ ਕਵਿਤਾਵਾਂ ..... |
|
|
ਨਾ ਤੂੰ ਡੋਲੀ ਵੇ ਅੰਨ ਦਾਤਿਆ
ਤੇਰੀ ਭਰਦਾ ਹਾਮੀ ਜੱਗ
ਤੈਨੂੰ ਅੰਬਰ ਮੱਥੇ ਟੇਕਦਾ
ਤੱਕ ਸਿਰੜ ਤੇਰੇ ਦੀ ਪੱਗ
ਤੇਰੇ ਹੱਥ ਦੇ ਅੱਟਣ ਪਾ ਰਹੇ
ਮਿਹਨਤ ਦੀ ਸੁੱਚੀ ਬਾਤ
ਨਾ ਧਰਮ ਵੱਡਾ ਤੇਰੀ ਕਿਰਤ ਤੋਂ
ਨਾ ਤੇਰੀ ਕਿਰਤ ਤੋਂ ਵੱਡੀ ਜਾਤ
ਤੇਰੀ ਮਿੱਟੀ ਸੋਨਾ ਖੇਤ ਦੀ
ਤੈਨੂੰ ਨਿੱਤ ਨਿਵਾਉਂਦੀ ਸੀਸ
ਧੀਆਂ ਦਾ ਬਣਦਾ ਦਾਜ ਜੋ
ਤੈਨੂੰ ਨਰਮਾ ਦਵੇ ਅਸੀਸ
ਤੇਰਾ ਮੁੜ੍ਹਕਾ ਜਿੱਥੇ ਡੁੱਲਦਾ
ਉੱਥੇ ਖਿੜਦੇ ਫੁੱਲ ਹਜ਼ਾਰ
ਤੈਨੂੰ ਤੱਕ ਕੇ ਫਸਲਾ ਕਰਦੀਆਂ
ਫਲ਼ ਫੁੱਲ ਦੇ ਹਾਰ ਸ਼ਿੰਗਾਰ
ਜੁੱਗ ਜੀਵਣ ਤੇਰੇ ਬਲਦ ਵੇ
ਤੇ ਹਲ਼ ਦੇ ਕਾਰ ਵਿਹਾਰ
ਤੇਰੀ ਹਾੜੀ ਸਾਉਣੀ ਤੱਕ ਕੇ
ਤੈਥੋਂ ਬਰਕਤਾਂ ਨੇ ਬਲਿਹਾਰ
ਤੇਰੀ ਅੱਖ ਦੇ ਵਿੱਚ ਜੰਗ ਹੱਕ ਦੀ
ਤੇਰੇ ਮੁੱਖ ਤੇ ਨਵੀਂ ਸਵੇਰ
ਤੇਰੀ ਅਣਖ ਨੇ ਅੱਜ ਹੈ ਘੇਰਿਆ
ਦਿੱਲੀ ਦਾ ਕੂੜ ਹਨੇਰ
ਤੇਰੇ ਮੱਥੇ ਦੀ ਦਹਿਲੀਜ਼ ਤੇ
ਬੈਠਾ ਵਖਤ ਚੌਂਕੜੀ ਮਾਰ
ਤੇ ਪੋਟਿਆਂ ਵਿੱਚੋਂ ਸਿੰਮਦੇ
ਮਿਹਨਤ ਦੇ ਅਦਬੀ ਸਾਰ
ਤੇਰੇ ਹੱਡਾਂ ਵਿੱਚ ਨੇ ਮੌਲਦੇ
ਪਤਝੜ ਚੇਤਰ ਤੇ ਮੇਘ
ਤੇਰੇ ਕਦਮਾਂ ਦੀ ਰਫ਼ਤਾਰ ਤੋਂ
ਰੁੱਤਾਂ ਲੈਣ ਤੁਰਨ ਦੇ ਵੇਗ
ਅੱਡ ਪੱਲੇ ਤੇਰੀ ਕਿਰਤ ਦੀ
ਦਿਨ ਰਾਤ ਮੰਗਾਂ ਮੈਂ ਖ਼ੈਰ
ਨਵਾ ਸਾਲ ਚੜੇ ਤੇਰੇ ਹਾਣ ਦਾ
ਤੇਰੇ ਵੱਲ ਹੋਵਣ ਸਭ ਪਹਿਰ ।
🙏🏻ਨੀਲੂ ਜਰਮਨੀ 🙏🏻
|
|
.....ਨੀਲੂ ਜਰਮਨੀ ਦੀਆਂ ਤਿੰਨ ਕਵਿਤਾਵਾਂ ..... |
|
|
ਮੰਗਤੇ ਨਹੀਂ ਹਾਂ ਡੋਲੂ ਫੜ ਕੇ ਦਰ ਤੇਰੇ ਤੇ ਆਵਾਂਗੇ
ਦੋ, ਟੁੱਕ ਦੇ ਅੱਲਾ ਦੇ ਨਾਂ ਤੇ ਗੀਤ ਕਦੇ ਨਾ ਗਾਵਾਂਗੇ
ਸਹਿਜ ਸਾਡੇ ਨੂੰ ਸਮਝ ਨਾ ਬੈਠੀਂ ਪੰਛੀ ਜਖਮੀ ਖੰਭਾਂ ਤੋ
ਸਬਰ ਦੇ ਨੁਕਤੇ ਪੜ੍ਹਦੇ ਪੜ੍ਹਦੇ ਅੰਬਰਾਂ ਤੀਕਰ ਜਾਵਾਂਗੇ
ਤੇਰਾ ਇਲਮ ਗੁਲਾਮੀ ਵਾਲਾ ਸਾਡੇ ਉੱਤੇ ਚੱਲਣਾ ਨਹੀਂ
ਨਾਨਕ ਦੇ ਚੇਲੇ ਹਾਂ ਤੈਨੂੰ “ਤੇਰਾ” ਤੋਲ ਦਿਖਾਵਾਂਗੇ
ਤੂੰ ਹਾਲ਼ੀ ,ਪਾਲ਼ੀ ਤੇ ਸੀਰੀ ਫਿਰਦੈਂ ਸੂਲੀ ਚਾੜ੍ਹਣ ਨੂੰ
ਕਾਮੇ ਹਾਂ ਤੇ ਕਿਰਤ ਮਾਤ ਹੈ ਸੁਆਸਾਂ ਸੰਗ ਧਿਆਵਾਂਗੇ
ਲੱਖ ਰੋਲ ਲੈ ਸੜਕੀਂ ਸਾਨੂੰ ਤੂੰ ਯਖ਼ ਠੰਡੀਆਂ ਰਾਤਾਂ ਵਿੱਚ
ਜੰਗ ਹੱਕਾਂ ਦੀ ਜਿੱਤ ਕੇ ਮੰਜੀ ਮੁੜ ਖੇਤਾਂ ਵਿੱਚ ਡਾਹਾਂਗੇ
ਇਨਕਲਾਬ ਦੇ ਉੱਗੇ ਨਾਅਰੇ ਦੇਖ ਸਾਡੀਆਂ ਜੀਭਾਂ ‘ਤੇ
ਰੰਗ ਬਸੰਤੀ ਚੋਲਾ ਮਾਏ ਫਿਰ ਤੋਂ ਗੁਣਗੁਣਾਵਾਂਗੇ ।
✊ਨੀਲੂ ਜਰਮਨੀ ✊
04 jan 21
|
|
.....ਨੀਲੂ ਜਰਮਨੀ ਦੀਆਂ ਤਿੰਨ ਕਵਿਤਾਵਾਂ ..... |
|
|
ਸ਼ਿਵ ਦੇ ਸੀ ਪਰਛਾਵੇਂ ਲਿਖਦੀ ਪਾਸ਼ ਦੇ ਹੁਣ ਅਹਿਸਾਸ ਲਿਖੇਗੀ
ਕਲਮ ਮੇਰੀ ਛੰਭੂ ਬਾਡਰ ਤੇ ਹੱਕਾਂ ਦੀ ਜੰਗ ਖ਼ਾਸ ਲਿਖੇਗੀ
ਹਲ਼ ਸਾਡੇ ਨੇ ਪਲਟ ਕੇ ਪਾਸਾ ਰੱਖ ਦੇਣਾ ਸੰਵਿਧਾਨ ਤੇਰੇ ਦਾ
“ਪੂਰਨ ਹੋਇ ਚਿੱਤ ਕੀ ਇੱਛਾ “ ਇੱਕ ਪਾਵਨ ਅਰਦਾਸ ਲਿਖੇਗੀ
ਤੂੰ ਵਿੱਚ ਤੋਹਫ਼ੇ ਮੌਤ ਦੇ ਲੱਖਾਂ ਹੀਲੇ ਵੰਡਦਾ ਆਇਆਂ ਏ
ਸਿਰ ਦੇ ਕਰਜ਼ੇ ਗਲ਼ ਦੇ ਰੱਸੇ ਜੋ ਪੀਤੀ ਸਲਫਾਸ ਲਿਖੇਗੀ
ਸਿਦਕ ,ਸਿਰੜ ,ਜਪ ,ਤਪ ਤੇ ਸੰਜਮ ਇਹੋ ਸਾਡੇ ਗਹਿਣੇ ਨੇ
ਇਹਨਾਂ ਵਿੱਚ ਹੀ ਮੌਲ ਰਹੀ ਇੱਕ ਅੰਬਰਾਂ ਜਿੱਡੀ ਆਸ ਲਿਖੇਗੀ
ਘੋਲ ਕੇ ਸੂਰਜ ਵਿੱਚ ਦਵਾਤਾਂ ਸਿਰਜੇਗੀ ਕਿਰਸਾਨ ਦੇ ਰੁਤਬੇ
ਜੁਗਾਂ ਜੁਗਾਂ ਤੱਕ ਯਾਦ ਰਹੇਗਾ ਐਸਾ ਇੱਕ ਇਤਿਹਾਸ ਲਿਖੇਗੀ
ਹੁਣ ਕਣਕਾਂ ਦੇ ਬੰਨਿਆਂ ਉੱਤੇ ਪੁੰਗਰ ਆਈਆਂ ਦੇਖ ਬੰਦੂਕਾਂ
ਇਨਕਲਾਬੀ ਖੇਤ ਦੀ ਮਿੱਟੀ ਤੇਰਾ ਕਰੂੰ ਜੋ ਨਾਸ ਲਿਖੇਗੀ ।
🙏ਨੀਲੂ ਜਰਮਨੀ 🙏
09 jan 21
|
ਅੱਗੇ ਪੜੋ....
|
|
....... ਨਿਰਮਲ ਕੌਰ ਕੋਟਲਾ..... |
|
|
ਉੱਤੇ ਪੋਹ ਦਾ ਮਹੀਨਾ,
ਲੋਕੋ ਭਾਵੇਂ ਠੰਡ ਹੈ ਬੜੀ।
ਸਾਨੂੰ ਲੱਗਦਾ ਨਹੀਂ ਡਰ,
ਭਾਵੇ ਲੱਗਜੇ ਝੜੀ।
ਇਹ ਬਚਨਾਂ ਦੀ ਕੱਚੀ,
ਦਿੱਲੀ ਢੀਠ ਹੈ ਬੜੀ।
ਰੱਦ ਕਰਵਾ ਕੇ ਹਟਾਂਗੇ ਕਨੂੰਨ,
ਸਾਡੀ ਵੀ ਹੈ ਅੜੀ।
ਨੀਲੇ ਅਸਮਾਨ ਹੇਠਾ,
ਵੇਖੋ ਖ਼ਲਕਤ ਹੈ ਖੜੀ।
ਦਈਏ ਕਿਸੇ ਨੂੰ ਨਾ ਦੁੱਖ,
ਰਾਹ ਸ਼ਾਤੀ ਦੀ ਫੜੀ।
ਜੋ ਸਾਨੂੰ ਨਹੀ ਮਨਜੂਰ,
ਜਾਵੇ ਮੱਥੇ ਸਾਡੇ ਮੜ੍ਹੀ।
ਹੱਕ ਲੈ ਕੇ ਮੁੜਾਂਗੇ,
ਜਿੱਦ ਅਸਾਂ ਹੈ ਫੜੀ।
ਜੁੱਗਾਂ ਤੱਕ ਗਾਈ ਜਾਣੀ,
ਮੇਰੇ ਹਰਫਾਂ ਲੜੀ।
ਨਿਰਮਲ ਲਿਖੀ ਇਬਾਰਤ,
ਜਾਉ ਸ਼ੀਸੇ 'ਚ ਜੜ੍ਹੀ।
ਨਿਰਮਲ ਕੌਰ ਕੋਟਲਾ
9876651390
30/12/2020
|
|
....Rajwinder ...Raj .... |
|
|
ਕੁਜ ਰਿਸ਼ਤੇ ਰੂਹਾਂ ਦੇ ਹੂੰਦੇ ਕੁਜ ਹੂੰਦੇਂ ਖਿਆਲਾਂ ਦੇ,
ਬਚਪਨ ਤੋਂ ਜਾਨਣ ਲੋਕੀਂ ਰਲਦੇ ਨਹੀ ਵਿਚਾਰਾ ਚ?
ਭੈਣ ਭਰਾ ਗੂਆਡੀ ਰਿਸਤੇ ਮਤ ਹੀ ਸੱਬ ਮਾਰਦੇ ਨੇ?
ਕਦਮ,ਕਦਮ ਮਿਲਾ ਜੋ ਚਲਣ,ਸਤਿਕਾਰ ਦੇਣਾ ਜਾਣਦੇ ਨੇ?
ਅਖਾਂ ਦੀਆਂ ਗਨੀਆਂ ਦਸਦੀਆਂ ਨੇ,
ਬੰਦਗੀ ਬੰਦ- ਬੰਦ ਚ ਸਮਾਈ ਹੈ?
ਚੇਹਰੇ ਤੋ ਨੂਰ ਹੀ ਨੂਰ ਝਲਕੇ ,
ਕੋਈ ਪਰੀ ਅਰਸ਼ਾ ਤੋਂ ਆਈ ਹੈ!
ਰੂਹਾਨੀ ਲੋਕ ਜਿਥੋਂ ਦੀ ਲੰਗ ਜਾਵਣ,
ਪੂਜਾ ਹੋਣ ਲਗਦੀ ਉਨਾਂ ਰਾਹਾਂ ਦੀ?
ਨਦਰੋ ਨਦਰੀ ਕਰ ਨਿਹਾਲ ਜਾਵਣ?
ਜੈ ਜੈ ਕਾਰ ਹੂੰਦੀ ਧਰਮੀ ਮਾਵਾ ਦੀ?
ਪੰਜਾਬ ਦੀਆਂ ਧੀਆਂ ਛਡਣ ਜੈਕਾਰੇ....ਲੋਦੀਆਂ ਨਾਰੇ,
ਸੂਣ ਜੀਓ ਦੇ ਬਾਨੀ ਵੇ?
ਭਜ ਲਓ ਜਿਥੇ ਤੂਸੀਂ ਭਜਣਾ?
ਅੰਬਾਨੀ -ਅਡਾਨੀ ਵੇ?
|
ਅੱਗੇ ਪੜੋ....
|
|
.....ਨੀਲੂ ਜਰਮਨੀ ..... |
|
|
ਸੋਚੀਂ ਨਾ ਕਿ ਧਰਤ ਹਾਂ ਅੰਬਰੀਂ ਤਰ ਨਹੀਂ ਸਕਦੀ
ਔਰਤ ਹਾਂ ਤੇ ਗੱਲ ਹੱਕਾਂ ਦੀ ਕਰ ਨਹੀਂ ਸਕਦੀ ।
ਬੰਦ ਬੰਦ ਕਟਵਾ ਚੁੱਕੀ ਹਾਂ ਪੁੱਤ ਪਤੀਆਂ ਦੇ
ਪਿਓ ਦਾਦੇ ਨਾਲ ਹੋਣ ਵਿਤਕਰੇ ਜਰ ਨਹੀਂ ਸਕਦੀ ।
ਧੀ ਕਿਰਸਾਨ ਦੀ ਹਾਂ ਪਤਨੀ ਮਜ਼ਦੂਰ ਦੀ ਭਾਵੇਂ
ਰਾਜਿਆ ਤੇਰੀ ਨੀਤੀ ਹੱਥੋਂ ਹਰ ਨਹੀਂ ਸਕਦੀ ।
ਸਮਝੀਂ ਨਾ ਮੈਂ ਸ਼ੀਤਲ ਚੰਨ ਦੀ ਰਿਸ਼ਮ ਹਾਂ ਕੇਵਲ
ਭੁੱਲ ਜਾ ਮੈਂ ਮੀਂਹ ਅੱਗ ਦਾ ਬਣ ਕੇ ਵਰ ਨਹੀਂ ਸਕਦੀ ।
ਨੀਅਤ ਤੇਰੀ ਤੇ ਲੜਾਂਗੀ ਹੁਣ ਮੈਂ ਲੂਣ ਵਾਂਗਰਾ
ਬਣ ਕੇ ਕੱਚੀ ਡਲੀ ਮਿੱਟੀ ਦੀ ਖ਼ਰ ਨਹੀਂ ਸਕਦੀ ।
ਪੱਗ ਟੋਪੀਆਂ ਜਾਤ ਧਰਮ ਸਭ ਹੋਏ ਇਕੱਠੇ
ਤੂੰ ਸਰਕਾਰੇ ਏਕਤਾ ਹੁਣ ਇਹ ਚਰ ਨਹੀਂ ਸਕਦੀ ।
ਟੁੱਕ ਖੋਹਣ ਦੀ ਕਰੀ ਜੇ ਕੋਸ਼ਿਸ਼ ਸਾਡੇ ਹੱਥੋਂ
ਰੱਜਵੀਂ ਰੋਟੀ ਤੇਰੇ ਵੀ ਆ ਦਰ ਨਹੀਂ ਸਕਦੀ ।
ਦੇਖ ਨੀ ਦਿੱਲੀਏ ਪੰਗਤੀਂ ਸੰਗਤ ਜੁੜ ਬੈਠੀ ਏ
ਜੋਸ਼ ਗਰਮ ਨੇ ਪੋਹ ਦੇ ਕੱਕਰੀਂ ਠਰ ਨਹੀਂ ਸਕਦੀ ।
 ਨੀਲੂ ਜਰਮਨੀ
|
|
......ਕਿਸਾਨ....... |
|
|
ਦਿੱਲੀ ਦੇ ਦਰ ਉੱਤੇ ਦਸਤਕ
ਦੇਣ ਆਇਆ ਕਿਸਾਨ
ਮੋੜਨ ਤੁਰਿਆ ਤੈਨੂੰ ਦਿੱਲੀਏ
ਤੇਰਾ ਅੱਜ ਫ਼ਰਮਾਨ
ਕੋਲ ਬੈਠ ਕੇ ਗਲ ਕਰਾਂਗੇ
ਸੱਦਾ ਕਰ ਪ੍ਰਵਾਨ
ਅੰਨਦਾਤਾ ਏ ਸਾਰੇ ਮੁਲਕ ਦਾ
ਕਰ ਦਿੱਲੀਏ ਸਨਮਾਨ
ਰਸਤੇ ਦੇ ਵਿਚ ਪੱਥਰ ਧਰ ਕੇ
ਕਿਉ ਕਰਦੀ ਅਪਮਾਨ
ਲੋਕਤੰਤਰ ਵਿਚ ਲੋਕ ਨੇ ਰਾਜੇ
ਕਾਹਦਾ ਕਰੇਂ ਗੁਮਾਨ
ਰੱਬ ਬਰਾਬਰ ਹੁੰਦਾ ਦਿੱਲੀਏ
ਘਰ ਆਇਆ ਮਹਿਮਾਨ
ਖੇਤਾਂ ਦਾ ਏ ਰਾਜਾ ਬਿੰਦਰਾ
ਭਾਰਤ ਦੇਸ਼ ਦੀ ਸ਼ਾਨ
ਬਿੰਦਰ ਜਾਨ ਏ ਸਾਹਿਤ
|
|
.....ਕਿਸਾਨੀ ਸੰਘਰਸ਼ .....Binder diya- 3 - kvitava |
|
|
ਹਿੰਦੂ ਸਿੱਖ ਅਤੇ ਮੁਸਲਮਾਨ
ਕਿਰਤੀ ਹੋਏ ਇਕੱਠੇ
ਪਾ ਦਿੱਤੀ ਦਿੱਲੀ ਨੂੰ ਬਿਪਤਾ
ਲੀਡਰ ਫਿਰਦੇ ਨੱਠੇ
ਚੰਗਿਆੜੀ ਤੋਂ ਬਣੀ ਜਵਾਲਾ
ਵੇਖ ਸੁਲਗਦੇ ਭੱਠੇ
ਸਮਝੀਂ ਨਾ ਤੂੰ ਗਊ ਗੋਖਡ਼੍ਹੀ
ਕਿਰਤੀ ਲੋਕ ਨੇ ਢੱਠੇ
ਸ਼ੇਰ ਨਾ ਚਰਦੇ ਘਾਸ ਮਿੱਤਰਾ
ਕਿਸ ਨੂੰ ਪਾਵੇਂ ਪੱਠੇ
ਦਿੱਲੀ ਵੀ ਹੁਣ ਦੁੂਰ ਨਹੀ ਏਂ
ਰਹਿ ਗਈ ਏ ਦੋ ਗੱਠੇ
ਬੰਦਿਆਂ ਵਾਲੀ ਗੱਲ ਕਰ ਕੋਈ
ਸਮਝ ਨਾ ਹਾਸੇ ਠੱਠੇ
ਲੰਬੀ ਰੇਸ ਦੇ ਘੋੜੇ ਬਿੰਦਰਾ
ਕਦੀ ਨਾ ਪੈਂਦੇ ਮੱਠੇ
ਬਿੰਦਰ ਜਾਨ ਏ ਸਾਹਿਤ
|
|
|
|
<< Start < Prev 1 2 3 4 5 6 7 8 9 10 Next > End >>
|
Results 61 - 75 of 831 |