Weather
Patiala
|
|
Amritsar
|
|
New Delhi
|
|
|
ਕਵਿਤਾਵਾਂ |
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ....ਕੁੱਕੜ ਪਿੰਡੀਆ ..83, |
|
|
ਸੁੱਖਾਂ ਸੁੱਖਦੇ ਰੱਬ ਘਰ ਜਾ ਕੇ, ਪੁੱਤ ਨਹੀਂ ਤਾਂ ਧੀ ਹੀ ਦੇ ਦੇ
ਰਹਿ ਨਾ ਜਾਏ ਕਿਤੇ ਸੁੰਨਾ ਵਿਹੜਾ, ਧੀ ਸਹੀ, ਕੋਈ ਜੀਅ ਦੇ ਦੇ,
ਕੁੱਖੋਂ ਸੁਨੀਂ ਔਰਤ ਦੇ ਬੁੱਲਾਂ ਤੋਂ, ਸੁੱਕਦੀ ਇਹ ਫਰਿਆਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
ਧਰਮ ਕਹੇ ਜੇ ਧੀ ਕੋਈ ਮਾਰੇ, ਨਾ ਉਹਤੋਂ ਵੱਡਾ ਪਾਪੀ ਹੋਏਗਾ,
ਪੱਕੀ ਉਮਰੇ ਜਦ ਪੁੱਤਾਂ ਮੂੰਹ ਵੱਟਨਾ, ਬਹਿ ਮਰੀ ਧੀ ਨੂੰ ਰੋਏਗਾ,
ਫੇਰ ਲੱਖ ਵਹਾਵੇ ਹੰਝੂ ਪਛਤਾ ਕੇ, ਮੱਥਿਓਂ ਲਹਿਣਾ ਦਾਗ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
ਗੂੰਗੇ ਦੀ ਮਾਂ ਓਹਦੀ ਸਮਝੇ ਰਮਜਾਂ, ਪਰ ਮੇਰਾ ਕੀ ਜੋ ਜੰਮੀ ਨਹੀਂ,
ਮਾਂ ਮੇਰੀ ਹੈ ਮੇਰੇ ਵਾਂਗੂ ਔਰਤ, ਕਿਉਂ ਓਹ ਮੈਨੂੰ ਜਨਮ ਦੇਣ ਨੂੰ ਮੰਨੀ ਨਹੀਂ,
ਧੀ ਕਹੇ ਬਿਨ ਜੰਮੇ ਮੈਂ ਸਿੱਖ ਗਈ, ਕਲਯੁਗ ਵਿੱਚ ਧੀ ਦਾ ਲਿਹਾਜ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...
ਜਦ ਪੁੱਤ ਕਪੁੱਤ ਨੇ ਹੋ ਜਾਂਦੇ, ਧੀ ਓਦੋਂ ਨਾਲ ਖੜੇ ਮਾਪਿਆਂ ਸੁੱਖ ਦੁੱਖ ਵਿੱਚ,
ਖੂਨ ਦੇ ਰਿਸ਼ਤੇ ਫਿਰ ਖੂਨ ਡੋਲਦੇ, ਜਮੀਨ, ਪੈਸੇ, ਘਰਾਂ ਦੀ ਭੁੱਖ ਵਿੱਚ,
ਵਿਹੜੇ ਵਿੱਚ ਜੋ ਉਸਰੀ ਕੰਦ, ਓਹਦੀ ਧੀਆਂ ਧਰੀ ਬੁਨਿਆਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ....
|
|
ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ,..ਕੁੱਕੜ ਪਿੰਡੀਆ ..82, |
|
|
ਅਕਾਲੀ ਦੱਲ ਨੂੰ ਤੂਸੀਂ ਅਪਨਾਵੋ, ਮੇਰੇ ਸੋਹਣੇ ਪੰਜਾਬੀ ਵੀਰੋ,
ਇਕੋ ਇਕ ਏਹ ਪੰਥਕ ਪਾਰਟੀ, ਬਾਕੀ ਜਿਨੀਆਂ ਸਬ ਨੇ ਜੀਰੋ!
ਕੰਮ ਹੈ ਸਾਡਾ ਸੇਵਾ ਕਰਨੀ, ਮਨੂਖਤਾ ਦਾ ਭਲਾ ਚ੍ਹਾਵਾਂ ਗੇ,
ਪ੍ਰਵਾਸੀਆ ਨੂ ਜਿਨੀਆਂ ਮੂਸ਼ਕਲਾਂ,ਓਹ ਸਬੇ ਹਲ ਕਰਾਂਮਾ ਗੇ!
ਕਿਸੇ ਦੀ ਕੋਠੀ ਤੇ ਕਬਜਾ ਦੇਖੋ,ਆਪਣਾ ਜੂਆਈ ਕਰ ਗਿਆ ਹੈ,
ਜਮੀਨ ਦੀ ਗਰਦਾਵਰੀ ਪਟਵਾਰੀ ,ਧੀ ਦੇ ਨਾਮ ਕਰ ਗਿਆ ਹੈ!
ਪਰਵਾਸੀਆਂ ਦੇ ਪਲਾਟ ਦੇ ਉਤੇ,ਘਰ ਕਿਸੇ ਹੋਰ ਨੇ ਬਣਾ ਲਿਆ ਹੈ,
ਪੂਸ਼ਿਆ ਏਹ ਪਲਾਟ ਸੀ ਸਾਡਾ, ਆਖੇ ਕੋਠੀ ਦੇ ਥਲੇ ਆ ਗਿਆ ਹੈ!
ਹੁਣ ਆ ਜਾਓ ਅਸੀਂ ਹੋਕਾ ਦਿਨੇ ਆਂ, ਝਗੜੇ ਸਬ ਨਿਪਟਾਂਮਾਂ ਗੇ,
ਜਿਸ ਚੀਜ ਦੇ ਵਾਰਸ ਹੋ ਤੂਸੀਂ, ਅਸੀਂ ਓਸ ਦੇ ਮਾਲਕ ਬਣਾਮਾ ਗੇ!
ਐਸ ਵੇਲੇ ਪੰਜਾਬ ਦੇ ਅੰਦਰ,ਜਰਮਨੀ ਅਕਾਲੀ ਦਲ ਸ਼ਾਅ ਗਿਆ ਹੈ,
ਸਰਪਰਸਤ ਅਸੀਂ (ਐਨ,ਆਰ,ਆਈ)ਦਾ(ਧਾਰੀਵਾਲ) ਬਣਾ ਲਿਆ ਹੈ!
ਜਰਮਨ ਵਾਸੀਓ ਘਤੋ ਵਹੀਰਾਂ, ਸ਼ੇਤੀਂ ਮੈਬਰ ਸ਼ਿਪ ਕਟਾ ਲਓ ਆਕੇ,
ਆਪੋ ਆਪਣੇ ਕੰਮਾ ਦੀਆਂ ਲਿਸਟਾਂ,ਦੇ ਜਾਵੋ(ਕੁੱਕੜ ਪਿੰਡੀਏ) ਨੂ ਆਕੇ!
ਸਕਤਰ ਜਰਨਲ (ਜਸਬੀਰ ਲੰਗੇਆਂਣਾ),ਹਰ ਵੇਲੇ ਐਕਟਿਵ ਰਹਿੰਦਾ ਹੈ,
ਪੰਜਾਬੀਅਤ ਲਈ ਜੀਵਨ ਸਮਰਪਤ, ਜਿਸਦਾ ਚੋਵੀ ਘੰਟੇ ਰਹਿੰਦਾ ਹੈ!
ਬਲਜੀਤ ਭੁਲਰ ਚੇਅਰਮੈਨ ਜੋ, ਸੇਵਾ ਬੜੀ ਨਿਰਾਲੀ ਜਹੀ ਕਰਦਾ,
ਪੰਜਾਬ ਚ ਜਾਕੇ ਨੇਤਰ ਹੀਣਾ ਦੇ, ਕੈਂਪ ਲਾਕੇ ਕਿਨਾ ਖਰਚਾ ਕਰਦਾ!
ਰਣਜੀਤ ਬਾਜਵਾ ਹੰਮਬਰਗ ਤੋਂ,ਕਈ ਪਾਸੇ ਸੇਵਾ ਨਿਬਾਈ ਜਾ ਰਿਹਾ,
ਗੁਰਦੂਆਰੇ ਦਾ ਪਰਧਾਨ ਬੀ ਹੈ,ਅਕਾਲੀਦਲ ਨੂ ਮੋਡਾ ਲਾਈ ਜਾ ਰਿਹਾ!
ਵੀਨਾ ਸਿੰਘ ਅਤੇ ਗਰੇਵਾਲ ਭੈਣਾ, ਮਨੂਖਤਾ ਦਾ ਭਲਾ ਕਰ ਰਹੀਆਂ,
ਸਿਰੋਮਣੀ ਅਕਾਲੀ ਦਲ ਦੀਆਂ ਮੈਂਬਰ, ਵਧੀਆਂ ਸੇਵਾ ਕਰ ਰਹੀਆਂ!
ਯੋਰਪ ਵਿਚੋਂ ਕਿਸੇ ਦਾ ਕੰਮ ਹੋਵੇ, ਅਸੀਂ ਚਾਂਈ ਚਾਂਈ ਕਰਾਂਮਾ ਗੇ,
ਬਾਦਲ ਦਲ ਦਾ ਸਾਥ ਦਿਓ, ਅਸੀਂ ਰਲ ਮਿਲ ਖੂਸ਼ੀ ਮਨਾਵਾ ਗੇ!
ਜਿਸ ਨੂ ਸ਼ੋਕ ਸੇਵਾ ਦਾ ਆਜਾਓ,ਪਾਰਟੀ ਅਵਾਜਾਂ ਮਾਰ ਰਹੀ ਹੈ,
ਕਨਵਿਨਸ਼ਨ ਤੇ ਰੂਤਬੇ ਦਿਆਂ ਗੇ, ਖੜੀ ਬਾਂਹਾਂ ਉਲਾਰ ਰਹੀ ਹੈ!
ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ,
ਹਰ ਇਕ ਦੀ ਮਦਤ ਕਰਨੀ, ਹੁਣ ਪਾਰਟੀ ਨੇ ਪਰਨ ਕਰ ਲਿਆ ਹੈ!
Dalbir Singh Pardhan
Tel:-0049-01771852223
|
|
ਅਣਜੰਮੀਆਂ ਧੀਆਂ ਦੇ ਹੱਡ, ਕੁੱਤਿਆਂ ਨੇ ਨੋਚ ਖਾਧੇ , |
|
|
ਤੰਨ ਢਕਣ ਨੂੰ ਕੱਪੜਾ,
ਤੇ ਰਹਿਣ ਨੂੰ ਛੱਤ ਨਹੀਂ,
ਦੁਨੀਆਂ ਤੋਂ ਛੁਪਿਆ,
ਗਰੀਬੀ ਦਾ ਇਹ ਸੱਚ ਨਹੀਂ,
ਜਿੰਨਾਂ ਕੋਲ਼ ਗਰੀਬ ਨੂੰ ਕਹਿਣ ਲਈ ਬਸ ਸੋਰੀ ਹੈ ਸੱਜਣਾ,
ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ…
ਦੂੱਜਿਆ ਦਾ ਘਰ ਢਾਹ,
ਆਪਣੇ ਬੰਗਲੇ ਉਸਾਰ ਲਏ,
ਬੰਦੇ ਦੀ ਜਿੰਦਗੀ ਤੋਂ ਮਹਿੰਗੇ,
ਕੁੱਤੇ ਜਿੰਨਾਂ ਘਰਾਂ 'ਚ ਪਾਲ ਲਏ,
ਪੈਸਾ ਰੱਖਣ ਲਈ ਵੀ,
ਜਿੰਨਾਂ ਕੋਲ ਜਮੀਨ ਥੌੜੀ ਹੈ ਸੱਜਣਾ ,
ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ………..
ਅਣਜੰਮੀਆਂ ਧੀਆਂ ਦੇ ਹੱਡ,
ਕੁੱਤਿਆਂ ਨੇ ਨੋਚ ਖਾਧੇ ,
ਪੁੱਤਾਂ ਦੀਆਂ ਖੁਸ਼ੀਆਂ ਵਿੱਚ,
ਘਰ ਬੁਲਾਏ ਜਿੰਨਾਂ ਨੇ ਬੈਂਡ ਬਾਜੇ,
ਪੁੱਤ ਜੰਨਮੇ ਤੇ ਜਿੰਨਾਂ ਦੀ ਛਾਤੀ ਹੁੰਦੀ ਚੋੜੀ ਹੈ ਸੱਜਣਾ,
ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ…………… ਰਿੰਕੂ ਸੈਣੀ,ਫਰੀਦਕੋਟ —
|
|
ਮਨ ਮਰਜ਼ੀ ਕਰਦੀਆਂ ਅੱਖਾਂ |
|
|
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇਹ ਤਾਂ ਮੈਨੂੰ ਵੀ ਨਾਂ ਕੁੱਝ ਦੱਸਣ ਅੱਖਾਂ। ਨਿਤ ਨਵਾਂ ਰੂਪ ਦੇਖਦੀਆ ਅੱਖਾਂ।
ਰੂਪਾਂ ਦੀ ਸਿਫ਼ਤ ਕਰਦੀਆਂ ਨੇ ਅੱਖਾਂ। ਸੋਹਣਿਆਂ ਉਤੇ ਟਿੱਕਦੀਆਂ ਨੇ ਅੱਖਾਂ।
ਤੇਰੀਆਂ ਅੱਖਾਂ ਨਾਲ ਰਲ ਮੇਰੀ ਅੱਖਾਂ। ਬੁਝਾਂਰਤ ਪਾਉਂਦੀਆਂ ਨੇ ਮਿਲ ਅੱਖਾਂ।
ਕਦੇ ਯਾਰ ਨੂੰ ਦੇਖ ਕੇ ਹੱਸਦੀਆਂ ਅੱਖਾਂ।ਪਿਆਰ ਕਰਨ ਤੈਨੂੰ ਮੇਰੀਆਂ ਅੱਖਾਂ।
ਮੇਰੀਆਂ ਆਪਣੀ ਅੱਖਾਂ ਇਨਾਂ ਨੂੰ ਪਿਆਰੇ ਤੱਕਣ ਲੱਖਾਂ।
ਇਨਾਂ ਵਿੱਚ ਨੇ ਚੇਹਰੇ ਲੱਖਾਂ, ਮੈ ਕਹਤੋਂ ਤੈਨੂੰ ਦੱਸਾ।
ਲੋਕੀ ਵਾਰਨ ਦਿਲ ਲੱਖਾਂ। ਮੈਂ ਕੀਹਦਾ ਨਾਂਮ ਦੱਸਾ।
ਇਹ ਮੇਰੀਆਂ ਆਪਣੀਆਂ ਅੱਖਾਂ। ਕੀਹਦੇ ਵਿੱਚ ਰੱਖਾ।
ਇਹ ਮੇਰੀਆ ਸੋਹਣੀਆਂ ਅੱਖਾਂ। ਇੰਨਾਂ ਵਿੱਚ ਕੀਹਦਾ ਦਿਲ ਰੱਖਾਂ।
ਮੇਰੇ ਉਤੇ ਵਾਰਨ ਦਿਲ ਲੱਖਾਂ। ਇੱਕ ਚੰਨ ਉਤੇ ਲੱਗੀਆਂ ਮੇਰੀਆ ਅੱਖਾਂ।
ਉਹ ਨੂੰ ਤੱਕ ਨਾਂ ਰੱਜਣ ਅੱਖਾਂ ਸਤਵਿੰਦਰ ਤੈਨੂੰ ਉਸ ਦਾ ਨਾਂਮ ਕਿਉਂ ਦੱਸਾਂ।
ਉਹ ਨੂੰ ਵੱਸਾਇਆਂ ਵਿੱਚ ਅੱਖਾਂ। ਉਸ ਚੰਨ ਨੂੰ ਦੇਖ ਦੇਖ ਨਾਂ ਰੱਜਣ ਅੱਖਾਂ।
ਤੈਨੂੰ ਮਿਸ ਕਰਾਂ ਰੋਦੀਆਂ ਨੇ ਅੱਖਾਂ। ਬੁੱਕ-ਬੁੱਕ ਹੁੰਝੀ ਰੋਂਦੀਆਂ ਅੱਖਾਂ।
ਤੈਨੂੰ ਕਿਵੇ ਦੱਸਾਂ ਕਿਉਂ ਰੋਂਦੀਆਂ ਅੱਖਾਂ। ਮੇਰੇ ਹੁੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ।
ਤੂੰ ਕੀ ਲੈਣਾਂ ਕਿਉ ਲਾਲ ਨੇ ਅੱਖਾਂ। ਸੱਤੀ ਯਾਰ ਦੀ ਜੁਦਾਈ ਵਿੱਚ ਰੋਵਣ ਅੱਖਾਂ।
ਮੇਰੀਆਂ ਇਸ਼ਕ ਵਿੱਚ ਲੱਗੀਆਂ ਅੱਖਾਂ। ਇਸ਼ਕ ਵਿੱਚ ਜੇ ਲੜੀਆਂ ਨੇ ਅੱਖਾਂ।
ਮੇਰੇ ਹੁੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ। ਅੱਖਾਂ ਨੂੰ ਜੇ ਗਹਿਣੇ ਵੀ ਰੱਖਾਂ।
ਮੇਰਾ ਦਿਲ ਮੇਰੀਆਂ ਅੱਖਾਂ। ਜਿਥੇ ਮਰਜ਼ੀ ਮੈਂ ਲਾ ਕੇ ਰੱਖਾਂ।
ਤੈਨੂੰ ਦੱਸ ਮੈਂ ਕਿਉ ਦੱਸਾਂ। ਮਨ ਮਰਜ਼ੀ ਕਰਦੀਆਂ ਅੱਖਾਂ।
|
ਅੱਗੇ ਪੜੋ....
|
|
ਅੱਜ ਦਾ ਪੰਜਾਬ |
|
|
ਕੋਈ ਕਹੇ ਪੰਜਾਬ ਤੱਰਕੀ ਕਰੀ ਜਾਂਦਾ।
ਸਾਰਾ ਪੰਜਾਬ ਚੰਡੀਗੜ੍ਹ ਬਣੀ ਹੈ ਜਾਂਦਾ।
ਹਰ ਕੋਈ ਚਾਰ ਮੰਜ਼ਲੀ ਕੋਠੀ ਪਾਈ ਜਾਂਦਾ।
ਗੁਆਂਢ਼ੀਂ ਸਭ ਤੋਂ ਮਹਿੰਗੀ ਕਾਰ ਖ੍ਰੀਦੀ ਜਾਂਦਾ।
... ਕੋਈ ਕਹੇ ਪੰਜਾਬ ਸਾਰਾ ਹੀ ਵਿਕੀ ਜਾਂਦਾ।
ਖੇਤੀ ਕਰਨ ਦਾ ਸਭ ਝੰਜਜੱਟ ਮੁੱਕੀ ਜਾਂਦਾ।
ਨੌ-ਜਵਾਨ ਤਬਕਾ ਵਿਹਲਾ ਖੜ੍ਹਾ ਰਹਿੰਦਾ।
ਕੋਈ ਖਾ-ਪੀ ਨਸ਼ੇ ਸ਼ੜਕਾਂ ਉਤੇ ਲਿਟੀ ਜਾਂਦਾ।
ਮਾਂ-ਬਾਪ ਦੀ ਜਾਨ ਹੱਥੀ ਲੈ ਜੇਲ ਚਲਾ ਜਾਂਦਾ।
ਲੱਗਦਾ ਪੰਜਾਬ ਪੱਛਮ ਦੀ ਰੀਸ ਕਰੀ ਜਾਂਦਾ।
ਸੱਤੀ ਪੰਜਾਬੀ ਕਿਉਂ ਮੇਹਨਤ ਤੋਂ ਡਰੀ ਜਾਂਦਾ।
ਲੋਕੋਂ ਪੰਜਾਬ ਦਾ ਭਵਿੱਖ ਮਾੜਾ ਦਿਸੀ ਜਾਂਦਾ।
ਸਤਵਿੰਦਰ ਪੰਜਾਬ ਨੂੰ ਬਚਾਉ ਜੇ ਬਚਾ ਹੁੰਦਾ।
ਪੰਜਾਬੀਆਂ ਨੂੰ ਜੇ ਭੁਲਿਆ ਕੰਮ ਦਾ ਚੇਤਾ ਆਉਂਦਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
|
ਅੱਗੇ ਪੜੋ....
|
|
ਅਮਲ ਕਰੇ ਕੋਈ ਕੋਈ, |
|
|
ਅਮਲ ਕਰੇ ਕੋਈ ਕੋਈ,
ਬਾਣੀ ਬੈਹ ਕੇ ਲੋਕ ਨੇ ਬਹੁਤ ਸੁਣਦੇ,
ਅਮਲ ਬਾਣੀ ਤੇ ਵਿਰਲਾ ਹੀ ਕਰੇ ਕੋਈ ਕੋਈ!
ਘਾਟਾ ਜੱਗ ਤੇ ਕੋਈ ਨਾ ਸੋਹਣੀਆਂ ਦਾ,
ਕਚੇ ਘੜੇ ਤੇ ਰਾਤ ਨੁੰ ਤਰੇ ਕੋਈ ਕੋਈ!
ਕਮੀ ਕੋਈ ਨਾ ਮਸਤ ਦਿਵਾਨਿਆ ਦੀ,
ਖਾਤਿਰ ਦੇਸ਼ ਦੀ ਸੂਰਮਾ ਮਰੇ ਕੋਈ ਕੋਈ!
ਜਦੋਂ ਅਣਖ ਤੇ ਧਰਮ ਦੀ ਪਰਖ ਹੂੰਦੀ,
ਸੀਸ ਅਪਨਾ ਤਲੀ ਤੇ ਧਰੇ ਕੋਈ ਕੋਈ!
ਬਹੁਤ ਲੋਕ ਨੇ ਮਾਇਆ ਦੀ ਫੀਸ ਭਰਦੇ,
ਫੀਸ ਸੀਸ ਦੀ ਵਿਰਲਾ ਹੀ ਭਰੇ ਕੋਈ ਕੋਈ!
ਜਸੀ ਮੋਤ ਤੋ ਸਾਰਾ ਜਹਾਨ ਡਰਦਾ,
ਲਾੜੀ ਮੋਤ ਨੂੰ ਹਸ ਕੇ ਵਰੇ ਕੋਈ ਕੋਈ!
(ਜਸਵੀਰ ਜਸੀ)
|
|
ਮੈਂ ਤੈਨੂੰ ਪਿਆਰ ਨਹੀ ਕਰਦਾ। |
|
|
ਜਦੌਂ ਮੇਰੇ ਮੂੰਹ ਤੌਂ ਠੀਕ ਸ਼ਬਦ ਨਹੀ ਨਿਕਲਦੇ ਜਾਂ
ਜਦੌਂ ਮੈਂ ਕੁਝ ਮੂਰਖਤਾ ਭਰੀ ਗਲ ਕਰਦਾਂ ਹਾਂ ਜਾਂ,
ਮੈਂ ਉਹ ਸੱਚ ਵੇਖਣਾਂ ਚਾਹੁੰਨਾਂ ਜੋ ਅਜੇ ਵੇਖਿਆ ਨਹੀ ਜਾਂ,
ਜਦੌਂ ਮੈਂ ਕੁਝ ਕਹਿੰਦਾ ਹਾਂ ਜਿਸਦਾ ਕੋਈ ਮਤਲਬ ਵੀ ਨਹੀ ਹੁੰਦਾ,
ਇਸਦਾ ਮਤਲਬ ਇਹ ਨਹੀ ਮੈਂ ਤੈਨੂੰ ਪਿਆਰ ਨਹੀ ਕਰਦਾ।
ਜਦੌਂ ਮੇਰੀ ਆਤਮਾ ਦਿਲ ਦੇ ਦਰਦ ਨਾਲ ਭਾਰੀ ਹੈ,
ਜਾਂ ਮੈਨੂੰ ਉਹਨਾਂ ਚੀਜਾਂ ਦਾ ਦੁੱਖ ਜੋ ਮੈਂ ਕੀਤੀਆਂ ਨਹੀ,
ਮੈਂ ਘੋਰ ਖਾਮੋਸ਼ੀ ਵਿਚ ਰਿਹਾ ,
ਕੋਈ ਖੁਸ਼ੀ ਵੀ ਨਹੀ ਹੰਢਾਈ ਜਾਂ,
ਜਦੋ ਮੈਂ ਤੇਰੇ ਪ੍ਰਤੀ ਉਹ ਦੈਆ ਵੀ ਨਹੀ ਦਿਖਾ ਸਕਿਆ,
ਇਸਦਾ ਮਤਲਬ ਇਹ ਨਹੀ ਮੈਂ ਤੈਨੂੰ ਪਿਆਰ ਨਹੀ ਕਰਦਾ।
ਜਦੌਂ ਮੈਂ ਮੌਸਮ ਦੀ ਗੁਫਾ ਵਿਚ ਵੀ ਮਹਿਫੂਜ਼ ਨਾ ਰਹਿੰਦਾ ਹਾਂ ,
ਮੈਂ ਉਹ ਪੀਲਾ ਜ਼ਰਦ ਪੱਤਾ ਜੋ ਸੁੱਕ ਕੇ ਵੀ
ਦਰਖਤ ਨਾਲੌਂ ਨਾ ਲਹਿੰਦਾਂ ਹਾਂ,
ਜਦੌਂ ਮੇਰੇ ਤਨਹਾਈ ਦੇ ਡਰ ਨਾਲ ਉਦਾਸੀ ਦੇ ਹਝੂੰ ,
ਬਿਨਾਂ ਕੋਸ਼ਿਸ਼ ਛਲਕ ਜਾਂਦੇ ਹਨ,
ਜਿਵੇਂ ਟੁੱਟਦੇ ਤਾਰੇ ਨੂੰ ਦੇਖ ਸਭ ਬੇਸ਼ਗਨ ਕਹਿੰਦੇ ਹਨ,
ਇਸਦਾ ਮਤਲਬ ਇਹ ਨਹੀ ਮੈਂ ਤੈਨੂੰ ਪਿਆਰ ਨਹੀ ਕਰਦਾ।
ਮੈਂ ਹਨੂੰਮਾਨ ਨਹੀ ਜੋ ਛਾਤੀ ਪਾੜ ਆਪਣਾਂ ਪਿਆਰ ਦਿਖਾਵਾਂ,
ਮੈਂ ਐਡਾ ਬਲਵਾਨ ਵੀ ਨਹੀ ਜੋ ਤੈਨੂੰ ਗੌਤਮ ਵਾਂਗ
ਸੁੱਤੀ ਵੇਖ ਛੱਡ ਮਲਕੜੇ ਉੱਠ ਜਾਵਾਂ,
ਜਦੌਂ ਮੇਰੀ ਜਿੰਦਗੀ ਵਿਚ ਸਹੀ ਘੱਟ ਤੇ ਗਲਤ ਜਿਆਦਾ ਹੈ,
ਮੈਂ ਮਕੁੰਮਲ ਹੋਣਾਂ ਚਾਂਹੁੰਨਾਂ ਮੇਰਾ ਵਾਅਦਾ ਹੈ,
ਜਦੌਂ ਮੈਂ ਅੱਧਾਂ ਹਾਂ ਪਰ, ਪੂਰਾ ਸਬਕ ਸਿੱਖਣਾਂ ਚਾਂਹੁੰਨਾਂ,
ਮੈਂ ਹਰ ਚੀਜ ਲਈ ਵਿਤੌਂ ਵੱਧ ਤਾਕਤ ਵੀ ਲਗਾਉਨਾਂ
ਇਸਦਾ ਮਤਲਬ ਇਹ ਨਹੀ ਮੈਂ ਤੈਨੂੰ ਪਿਆਰ ਨਹੀ ਕਰਦਾ।
ਦੇਵਿੰਦਰ ਕੌਰ
ਮਿਤੀ 15 ਦਸੰਵਰ 2011
|
|
ਜੱਗ ਤੇ ਸਰਨ ਮੁਸਾਫਰੀਆਂ |
|
|
ਜਾਸਵੀਰ ਗਰੇਵਾਲ,
ਲਖ ਮੰਦਰਾਂ ਮਸੀਤਾਂ ਤੇ ਨਕ ਰਗੜੋੱ,
ਕੀ ਫਾਇਦਾ ਜੇ ਮਨ ਵਿਚ ਪਾਪ ਹੋਵੇ!
ਦਿਲ ਸਚੇ ਨਾਲ ਰੱਬ ਧਿਆਵਦੇ ਜੋ,
ਕਰਜ ਉਨਾ ਦਾ ਅਪਨੇ ਆਪ ਹੋਵੇ!
ਪੂਜਾ ਯੋਗ ਉਹ ਤੰਨ ਕਹਾਏ ਜਸੀ,
ਜੁਥੇ ਹਰ ਵੇਲੇ ਰੱਬ ਦਾ ਜਾਪ ਹੋਵੇ!
ਧੂਫ ਧਖੋਣ ਦਾ ਕੀ ਫਾਇਦਾ,
ਦਿਲ ਚ ਵਸਦਾ ਜੇ ਕਰਤਾਰ ਹੋਵੇ!
ਹੂੰਦਾ ਜੱਗ ਤੇ ਜੀਉਣ ਦਾ ਕੀ ਫਾਇਦਾ,
ਹਰ ਕਿਸੇ ਨਾਲ ਜੇ ਪਿਆਰ ਹੋਵੇ!
ਇਨਾ ਯਾਰੀਆਂ ਦਾ ਮਜਾ ਤਾਂ ਆaਦਾ,
ਇਕ ਦੂਜੇ ਤੇ ਜੇ ਇਤਬਾਰ ਹੋਵੇ!
ਜਸੀ ਜੱਗ ਤੇ ਸਰਨ ਮੁਸਾਫਰੀਆਂ ਦੀ,
ਸਾਡਾ ਬੰਦੇ ਦਾ ਨੇਕ ਵਿਚਾਰ ਹੋਵੇ!
Love is like a war
easy to begin
hard to end
& never to forget
|
|
ਸ਼ਨੀ ਦੇ ਦੂਆਰੇ..ਕੁੱਕੜ ਪਿੰਡੀਆ ..81, |
|
|
ਪਬਾਂ ਤੇ ਕਲਬਾਂ ਵਿਚ ਲੋਕੀ ਪੋਦੇਂ ਨੇ ਕਹਾਣੀਆਂ,
ਕਮਲੀ ਕਮੇਟੀ ਨੇ ਸ਼ੇਕੇ ਗੁਰੂ ਘਰ ਚੋ ਪਰਾਣੀਆਂ!
ਜਿਨਾ ਗੁਰੂ ਘਰ ਚਾਂਈ ਚਾਂਈ ਬਣਾਇਆ ਏ,
ਉਸ ਦੇ ਹਿਸਾਬ ਵਿਚ ਘਪਲਾ ਘਡਾਇਆ ਏ!
ਸ਼ਨੀ ਦਾ ਗਰੈਹ ਹੁਣ ਇਨਾ ਉਤੇ ਆ ਗਿਆ,
ਸ਼ਨੀ ਵਾਰ ਵੀ ਕਰੜਾ ਜਿਹਾ ਚੋਥ ਨੁੰ ਆ ਰਿਹਾ!
ਰਾਹੂ ਕੇਤੂ ਅਫਨਬਾਗ ਵਿਚ ਡੇਰਾ ਲਾਇਆ ਏ,
ਤਾਰਾ ਵੀ ਮਾੜਾ , ਕਿਸੇ ਪੰਡਤ ਬਤਾਇਆ ਏ!
ਹੁਣ ਕੁੱਕੜ ਪਿੰਡੀਏ ਨੂੰ ਆਂਖਦੇ ਉਪਾ ਹਮਕੋ ਬਤਾਓ,
ਚਲਦੇ ਪਾਣੀ ਵਿਚ, ਚਾਲੀ ਨਾਰੀਆਲ ਤਰਾਉ !
ਅੱਬ ਦੇਰ ਬਹੁਤ ਹੋ ਗਈ ਮੈ ਕਿਆ ਬਤਾਉ ਗਾ,
ਕਿਸੇ ਸ਼ਨੀ ਦੇ ਦੂਆਰੇ ਤੇਲ ਸਰੋਂ ਦਾ ਝੜਾਓ!
ਢਾਈ ਬਰਸ ਮੈਨੇ ਸਾੜ ਸਤੀ ਮੇ ਗੁਜਾਰੇ ਹੈਂ,
ਜਪੂਜੀ ਦੇ ਨਾਲ ਗਰੈਹ ਸਾਰੇ ਮੈ ਉਤਾਰੇ ਹੈਂ!
ਅੱਬ ਜਬ ਮੈ ਦੇਸ਼ ਪੰਜਾਬ ਜਾਉ ਗਾਅ,
ਕੜਾ ਪਰਸਾਦ ਦਰਬਾਰ ਸਾਹਿਬ ਕਰਾਓ ਗਾ!
ਭਦਰ ਪੁਰਸ਼ਾਂ ਦੀ ਕਮੇਟੀ ਲਈ ਅਰਦਾਸ ਕਰਾਂਓ ਗਾ,
ਚਾਰ ਕਮੀਨੇਆ ਦੀ ਲਿਸਟ ਗਰੰਥੀ ਨੂੰ ਫੜਾਓ ਗਾ!
ਦੋ ਅਡਵਾਈਜਰ ਨਾਲੇ ਜੋ ਇਨਾ ਦੇ ਨੇ ਚਮਚੇ,
ਬਾਬਾ ਇਨਾ ਨੂੰ ਸਮਤ ਬਕਸ਼ੀ ਏਹੋ ਕਹਾਓ ਗਾ!
0177-1852223)
|
|
ਆਉਣ ਵਾਲੀ ਕਮੇਟੀ ਵਿਚ ,ਚੋਰ ਜਾਂ ਬਲੈਕੀਆ ਪਾਇਉ ਨਾ,...ਕੁੱਕੜ ਪਿੰਡੀਆ ..80, |
|
|
ਸੁਣ ਨੀ ਚੋਰ ਕਮੇਟੀਏ ਤੂੰ ਕਾਤੋਂ ਤੁਰ ਚਲੀਂ ਏ,
ਸਾਲ ਹੋਰ ਵਧਾ ਲੈਦੀ ਤੂੰ ਕਾਤੋ ਘਰ ਚਲੀ ਏ!
ਬਡ਼ੇ ਤੂੰ ਪਰਾਣੀ ਜੋਡ਼ੇ ਗੁਰੂ ਘਰ ਨਾਲ ਨੀ,
ਤੇਰੇ ਬਿਨਾ ਕੋਣ ਰਖੂ ਗੋਲਕ ਦਾ ਖਿਆਲ ਨੀ!
ਫਰੈਂਕਫਰਟ ਵਿਚ ਵਧੀਆ ਕਮੇਟੀ ਕਹਾਮੇ ਗੀ,
ਬੇਫਕੁਫਾ ਦੇ ਸਿੰਗ ਨਹੀ ਹੂੰਦੇ ਲੋਕਾਂ ਤੋ ਸਦਵਾਵੇ ਗੀ!
ਸੁਣ ਨੀ ਕਮੇਟੀਏ ਤੂੰ ਸ਼ੇਤੀ ਤੁਰ ਜਾਮੇ ਗੀ,
ਬਲਕਾਰੇ ਤੇ ਦਲਬੀਰੇ ਨੂੰ ਤੂੰ ਬਡ਼ਾ ਚੇਤੇ ਆਮੇ ਗੀ!
ਕਦੇ ਆਮੇ ਗੀ ਤੂੰ ਦਾੜ ਹੇਠ ਫਿਰ ਤੈਨੁੰ ਦਸਾਂ ਗੇ,
ਪੰਜਾਬ ਵਿਚ ਬੀ ਤੇਰਾ ਰੇਲਾ ਅਸੀ ਕਸਾਂ ਗੇ!
ਤੈਨੂੰ ਦਸਾਂ ਗੇ ਪਰਜਾ ਪੱਤ, ਪਰਜਾ ਪੱਤ ਹੂੰਦੇ ਆ,
ਜ੍ਹੇੜੇ ਮਿਟੀ ਦੇ ਭਾਂਡੇ ਦੀ ਵੀ ਗਰੰਟੀ ਦਿੰਦੇ ਹੂੰਦੇ ਆ!
ਉਨਾ ਦੀ ਇਮਾਨ ਦਾਰੀ ਤੇ ਜੱਗ ਮਾਣ ਹਜੇ ਕਰਦਾ,
ਪਰਜਾ ਪਤ ਬਿਨਾ ਮੁਰਦਾ ਨਹੀ ਧਰਮਰਾਜ ਵੀ ਝਲਦਾ!
ਨਮਕ ਹਰਾਮੀ ਤੂਸੀ ਤੂਹਾਡੇ ਗੰਗੂ ਦੇ ਪਿੰਡ ਨਾਨਕੇ,
ਮੋਹਰਾਂ ਵਾਲੀ ਖੋਜੀ ਉਤੇ ਬਈਮਾਨ ਹੋ ਗਏ ਜਾਣ ਕੇ!
ਏਥੇ ਕਰਾਵਾਂ ਗੇ ਅੰਦਰ ਫਿਰ ਡਿਪੋਟ ਵੀ ਕਰਾਮਾ ਗੇ,
ਨਮੇ ਪਰਬੰਦਕਾਂ ਨੂੰ ਅਸੀ ਕੁਜ ਤਾਂ ਸਮਜਾਮਾ ਗੇ!
ਦਾਲ ਹੀ ਸੀ ਕਾਲੀ ਜਾਂ ਕੋਕੜੂਆ ਵਾਲੀ ਦਾਲ ਸੀ,
ਏਹ ਚਲਦੇ ਸੀ ਕੈਟ ਪਹਿਲਾਂ, ਕੇ,ਪੀ,ਐਸ,ਗਿਲ ਨਾਲ ਜੀ!
ਨੀ ਸੰਗਤੇ ਸਿਆਣੀਏ , ਤੈਨੂੰ ਗੁਰੂ ਆਖਿਆ ਮਹਾਨ ਏ ,
ਬੀਹ ਬਿਸਬੇ ਗੁਰੂ ਇਕੀ ਬਿਸਬੇ ਸੰਗਤ ਹੁੰਦੀ ਦਾ ਵਰਦਾਨ ਏ!
ਆਉਣ ਵਾਲੀ ਕਮੇਟੀ ਵਿਚ ,ਚੋਰ ਜਾਂ ਬਲੈਕੀਆ ਪਾਇਉ ਨਾ,
ਜੇਹੜੇ ਕੈਟ ਨੇ ਪੰਜਾਬੋ ਆਏ ,ਉਨਾ ਨੂੰ ਮੂਹ ਤੂਸੀਂ ਲਾਇਉ ਨਾ!
|
|
| | << Start < Prev 41 42 43 44 45 46 47 48 49 50 Next > End >>
| Results 736 - 750 of 832 |
|