Weather
Patiala
|
|
Amritsar
|
|
New Delhi
|
|
|
ਕਵਿਤਾਵਾਂ
......ਜੀਤ ਸੁਰਜੀਤ ਬੈਲਜੀਅਮ...... |
|
|
ਨਿੰਮ ਨੂੰ ਸਵਾਲ ਕਰਦੇ ਲੋਕੀ ਮਿਠਾਸ ਬਾਰੇ।
ਤਪਦੇ ਥਲਾਂ ਨੂੰ ਪੁੱਛਣ ਆ ਕੇ ਪਿਆਸ ਬਾਰੇ।
ਕੱਚੀ ਉਮਰ ਦੇ ਜਿਹੜੇ ਹੁੰਦੇ ਉਹ ਰੰਗ ਕੱਚੇ,
ਕੱਚੇ ਦਾ ਕੀ ਭਰੋਸਾ ਕੀਤੇ ਕਿਆਸ ਬਾਰੇ।
ਨਿਭਦੇ ਨਾ ਤੋੜ ਤੀਕਰ ਅੱਧੇ ਹੀ ਸਾਥ ਮਿਲਦੇ,
ਸਭ ਦੀ ਹੀ ਸੋਚ ਵੱਖਰੀ ਅੱਧੇ ਗਲਾਸ ਬਾਰੇ।
ਕਾਬੂ ਰਿਹਾ ਨਾ ਦਿਲ 'ਤੇ, ਜਦ ਤੋਂ ਹੈ ਆਖਿਆ ਉਸ,
ਫਿਰ ਤੋਂ ਵਿਚਾਰ ਕਰਲੋ ਆਪਣੇ ਜੀ ਦਾਸ ਬਾਰੇ।
ਮੈਨੂੰ ਕਹਿ,ਜੀ ਬੁਲਾਵੇ, ਮਿੱਠਬੋਲੜਾ ਜਿਹਾ ਜਦ,
ਦਿਲ ਨਾ ਕਰੇ ਕਿ ਆਖਾਂ ਕੁਝ ਵੀ ਖਟਾਸ ਬਾਰੇ।
ਬਿਰਖਾਂ ਦੇ ਵਾਂਗ ਜੀਣੀ ਆਵੇ ਜੇ ਜਿੰਦਗੀ ਤਾਂ,
ਕਰੀਏ ਨਾ ਫੇਰ ਸ਼ਿਕਵੇ ਮਨ ਦੇ ਹੁਲਾਸ ਬਾਰੇ।
ਧਿਜਿਆ ਨਾ 'ਜੀਤ' ਕਰ ਤੂੰ ਏਨਾ ਵੀ ਜੱਗ ਉੱਤੇ,
ਤੈਨੂੰ ਪਤਾ ਨਾ ਇਸ ਦੇ ਹੋਸ਼ੋ- ਹਵਾਸ ਬਾਰੇ।
|
|
......ਗ਼ਜ਼ਲ ...... |
|
|
ਅੰਬਰੀਂ ਉੱਡੀਆਂ ਚਿੜੀਆਂ ਤਾਂ, ਚੋਬਾਂ ਦੇ ਉਪਹਾਰ ਮਿਲੇ,
ਤਪਦੀ ਲੂ ਤੇ ਪੈਰੀਂ ਛੱਲੇ , ਸ਼ਿਕਰੇ ਖੰਭ ਖਿਲਾਰ ਮਿਲੇ।
ਖ਼ਬਰੇ ਕਿਹੜੇ ਰਾਜ-ਮਹਿਲ ਵਿਚ,ਸਾਰੀ ਧੁੱਪ ਲੁਟਾ ਆਵੇ,
ਸਾਡੇ ਢਾਰਿਆਂ ਨੂੰ ਤਾਂ ਸੂਰਜ,ਹਰਦਮ ਠੰਡਾ-ਠਾਰ ਮਿਲੇ।
ਜੀਵਨ ਦੇ ਮਾਰਗ ਦਾ ’ਨੇਰਾ, ਜਦ ਵੀ ਗਹਿਰਾ ਹੋ ਜਾਂਦਾ,
ਤੇਰੀ ਯਾਦ ਦਾ ਜਗਮਗ ਜੁਗਨੂੰ,ਇਕਦਮ ਗੇੜਾ ਮਾਰ ਮਿਲੇ।
ਉਮਰਾਂ ਦੀ ਆਥਣ ਦੇ ਵਿਚ ਘੁਲ ਕੇ,ਸਾਰੇ ਰੰਗ ਗੁਆਚ ਗਏ।
ਤੇਰੀ ਚੁੰਨੀ ਨਾਲ ਮਿਲੇ ਜੋ , ਮੈਨੂੰ ਨਾ ਦਸਤਾਰ ਮਿਲੇ।
ਛੇਤੀ ਦੇ ਵਿਚ ਬੱਚੇ, ਸਾਡੇ ਕੋਲ ਖੜ੍ਹਨ ਦੀ ਵਿਹਲ ਨਹੀਂ,
ਚੜ੍ਹਦੀ ਉਮਰੇ ਚਾਹੁੰਦੇ ਸਾਂ ਕਿ ,ਜੀਵਨ ਨੂੰ ਰਫ਼ਤਾਰ ਮਿਲੇ।
ਤੇਰੇ ਦਰ ਦੀ , ਮੇਰੇ ਘਰ ਤੋਂ ਆਖਿਰ ਕਿੰਨੀ ਦੂਰੀ ਹੈ?
ਤੇਰੇ ਘਰ ਦੇ ਰਸਤੇ ਅੰਦਰ , ਸੌ ਸੌ ਪਹਿਰੇਦਾਰ ਮਿਲੇ।
ਤਪਦੇ ਹੋਏ ਮਾਰੂਥਲ ‘ ਤੇ , ਛਿਟ ਪੁਟ ਬੱਦਲੀ ਬਰਸੀ ਹੈ,
ਬੰਦਿਆਂ ਦੇ ਜੰਗਲ ਵਿਚ ਟਾਂਵੇ, ਰੁੱਖਾਂ ਜਹੇ ਕਿਰਦਾਰ ਮਿਲੇ।
ਇਕਬਾਲ ਸਿੰਘ ਬਰਾੜ ਕੋਟਕਪੂਰਾ।
04 nov 20
|
|
.......ਗ਼ਜ਼ਲ ......... |
|
|
ਤਿਹਾਈ ਮਰ ਰਹੀ ਧਰਤੀ ਦਾ ਦੁੱਖ ਕਿਸ ਨੂੰ ਸੁਣਾ ਦਿੰਦੇ
ਉਹ ਦਰਿਆ-ਦਿਲ ਨਾ ਸਾਨੂੰ ਆਪਣਾ ਕੋਈ ਥਹੁ-ਪਤਾ ਦਿੰਦੇ
ਚੁਫ਼ੇਰੇ ਅੱਗ ਮੱਚਦੀ ਸੀ ਅਤੇ ਰੂਪੋਸ਼ ਸੀ ਪਾਣੀ
ਅਸੀਂ ਸਹਿਮੇ ਹੋਏ ਰੁੱਖਾਂ ਨੂੰ ਕੀਕਣ ਹੌਸਲਾ ਦਿੰਦੇ
ਉਹਨਾਂ ਨੂੰ ਕੀ ਨਜ਼ਰ ਆਉਣੇ ਬਿਖਰਦੇ ਆਲ੍ਹਣੇ ਸਾਡੇ
ਜੋ ਇਕ ਕੁਰਸੀ ਲਈ ਜੰਗਲ ਹੀ ਸਾਰਾ ਦਾਅ 'ਤੇ ਲਾ ਦਿੰਦੇ
ਉਮੀਦਾਂ 'ਤੇ ਖਰੇ ਉਤਰੇ ਬੜੇ ਹੀ ਮੋਅਤਬਰ ਸਾਡੇ
ਕਿਤੇ ਕੋਈ ਗੁਲ ਖਿਲਾ ਦਿੰਦੇ ਕਿਤੇ ਕੋਈ ਚੰਨ ਚੜ੍ਹਾ ਦਿੰਦੇ
ਜੇ ਤੱਕੀਏ ਤਾਂ ਉਨ੍ਹਾਂ ਤੋਂ ਰਾਹ ਦਾ ਇਕ ਪੱਥਰ ਨਹੀਂ ਹਟਦਾ
ਜੇ ਸੁਣੀਏਂ ਤਾਂ ਉਹ ਨਾਅਰੇ ਮਾਰ ਕੇ ਧਰਤੀ ਹਿਲਾ ਦਿੰਦੇ
ਖ਼ੁਦਾ ਦਾ ਸ਼ੁਕਰ ਹੈ ਦਿਲ ਨੇ ਭਰੋਸਾ ਹੀ ਨਹੀਂ ਕੀਤਾ
ਉਹ ਸੌਦਾਗਰ ਤਾਂ ਸਾਡੇ ਚੰਨ ਸੂਰਜ ਵੀ ਵਿਕਾ ਦਿੰਦੇ
ਤੁਹਡਾ ਰੌਸ਼ਨੀ ਦੇ ਨਾਲ ਜੇਕਰ ਇਸ਼ਕ ਹੈ ਸੱਚਾ
ਤਾਂ ਕਿਉਂ ਨੀ ਰਾਤ ਦੇ ਨ੍ਹੇਰੇ 'ਚ ਇਕ ਦੀਵਾ ਜਗਾ ਦਿੰਦੇ
ਅਸਾਥੋਂ ਅਦਬ ਨਹੀਂ ਹੁੰਦਾ ਅਜਿਹੇ ਬਾਗ਼ਬਾਨਾਂ ਦਾ
ਉਹ ਜਿਹੜੇ ਫੁੱਲ 'ਤੇ ਬੈਠੀ ਹੋਈ ਤਿਤਲੀ ਉਡਾ ਦਿੰਦੇ
Sukhwinder Amrit
|
ਅੱਗੇ ਪੜੋ....
|
|
ਪਾ ਜਾ ਫੇਰਾ; ਆਵੇ ਮੁੜ ਕੇ ਬਹਾਰ ਮਾਹੀ। |
|
|
ਸੰਦਲੀ-ਸੰਦਲੀ ਮੇਰੇ ਨੈਣਾਂ ਵਿੱਚੋਂ
ਅੱਜ ਦਿਸਦਾ ਅਜਬ ਖ਼ੁਮਾਰ ਏ।
ਵੱਲ ਸ਼ੀਸ਼ੇ ਦੇ ਜਦ ਵੀ ਮੁੱਖ ਤੱਕਾਂ
ਵਿੱਚੋਂ ਦਿਸਦਾ ਮੈਨੂੰ ਸੋਹਣਾ ਯਾਰ ਏ।
ਸਾਰੀ ਰਾਤ ਲੰਘਾਈ ਅੱਖੀਆਂ ਤਾਂਈ
ਬਲਦਾ ਦੀਵਾ ਰਿਹਾ ਸਾਰੀ ਰਾਤ ਮਾਹੀ
ਚੰਨ ਛਿਪਿਆ ਰਿਹਾ ਓਹਲੇ ਬੱਦਲਾਂ ਦੇ
ਤੂੰ ਵੀ ਪਾਈ ਨਾ ਮੁੜ ਕੇ ਝਾਤ ਮਾਹੀ।
ਨਾ ਮੈਂ ਹੀਰ ਸਲੇਟੀ ਨਾ ਹੀ ਸੋਹਣੀ ਆਂ
ਨਾ ਹੀ ਰੂਪ ਮੇਰੇ ਦੇ ਕੋਈ ਚਰਚੇ ਨੇ
ਮੈਂਡਾ ਰਾਂਝਾ ਤੁਹੀਓਂ ਮਹੀਂਵਾਲ ਹੋਇਓਂ
ਕਾਹਤੋਂ ਪਾਏ ਫਿਰ ਇਸ਼ਕੇ 'ਚ ਪਰਚੇ ਨੇ।
ਕਰ - ਕਰ ਉਡੀਕ ਮੇਰੇ ਨੈਣ ਥੱਕੇ
ਬਹੁਤਾ ਔਖਾ ਹੋਇਆ ਇੰਤਜ਼ਾਰ ਮਾਹੀ
ਫੁੱਟ ਪਈਆਂ ਨੇ ਮੁੱਢ ਤੋਂ ਕਰੁੰਬਲਾਂ ਫਿਰ
ਪਾ ਜਾ ਫੇਰਾ; ਆਵੇ ਮੁੜ ਕੇ ਬਹਾਰ ਮਾਹੀ।
*ਹਰਸ਼ ਮਿਹਰ* 02 mar 2o
|
|
ਅਮਨ, ਦੇ ਲਈ ਲਿਖਣਾ, ਤੇਰੀ ਯਾਦ ਚ ਖੋਣਾ ਹੁੰਦੈ । |
|
|
ਬਿਰਖਾਂ ਦੇ ਸਿਰ ਇਹ ਅਹਿਸਾਨ ਵੀ ਹੋਣਾ ਹੁੰਦੈ ।
ਧੂੜ ਨਾ' ਭਰਿਆਂ ਨੂੰ ਕਣੀਆਂ ਨੇ ਧੋਣਾ ਹੁੰਦੈ ।
ਇਸ਼ਕ ਨੇ ਤਖ਼ਤੇ ਉੱਪਰ ਖੜ ਵੀ ਹੱਸਣਾ ਹੁੰਦੈ,
ਅਕਲਾਂ ਨੇ ਤਖਤਾਂ ਤੇ ਬਹਿ ਵੀ ਰੋਣਾ ਹੁੰਦੈ ।
ਇਸ਼ਕ ਸਿਖਾਵੇ ਹੁਕਮ ਦੇ ਅੰਦਰ ਕਿੰਝ ਰਹਿਣਾ,
ਤਰਕਾਂ ਨੇ ਤਾਂ ਆਪਣਾ ਬੋਝ ਹੀ ਢੋਣਾ ਹੁੰਦੈ ।
ਸਮਿਆਂ ਦਾ ਸੱਚ ਮੀਂਹ ਦੇ ਵਰਗਾ ਹੁੰਦਾ ਹੈ,
ਕੱਚੇ ਸਿਦਕਾਂ ਦਾ ਕੋਠਾ ਤਾਂ ਚੋਣਾ ਹੁੰਦੈ ।
ਕੌਣ ਕਿਤਾਬਾਂ ਵਰਗੀ ਜ਼ਿੰਦਗੀ ਜਿਉਂਦਾ ਹੈ ?
ਸਭ ਨੇ ਇਕ ਅੱਧਾ ਤਾਂ ਰਾਜ਼ ਲੁਕੋਣਾ ਹੁੰਦੈ ।
ਤੇਰੀ ਸ਼ਰਧਾ ਜਾਂ ਖੁਸ਼ੀ ਦਾ ਕੈਸਾ ਆਲਮ ਹੈ,
ਖਿੜਦੇ ਫੁੱਲ ਨੂੰ ਤੋੜ ਕੇ ਹਾਰ ਪਰੋਣਾ ਹੁੰਦੈ ।
ਦੁਨੀਆਂ ਦੀ ਹੀ ਨਜ਼ਰ ਚ ਕੋਹਝਾਪਨ ਹੋਣਾ,
ਮਾਵਾਂ ਦੇ ਲਈ ਆਪਣਾ ਪੁੱਤਰ ਸੋਹਣਾ ਹੁੰਦੈ ।
ਸ਼ੌਕ ਨਾ ਕਿੱਤਾ, ਫਰਜ਼ ਤੇ ਨਾ ਕੁਝ ਹੋਰ, ਅਮਨ,
ਦੇ ਲਈ ਲਿਖਣਾ, ਤੇਰੀ ਯਾਦ ਚ ਖੋਣਾ ਹੁੰਦੈ ।
ਅਮਨਦੀਪ ਸਿੰਘ ਅਮਨ
17/02/2020
|
|
Hari singh jachk ji di kvitaa |
|
|
|
........ਸਾਹ ਮਾਂਵਾਂ ਦੇ ਕਾਹਲ਼ੇ ਨੇ....... |
|
|
ਤਨ ਦਾ ਬਾਲਣ ਝੋਕ ਝੋਕ ਵਿੱਚ ਚੁਲ਼ਿਆਂ ਦੇ ,
ਤਾਂ ਟੁਕੜੇ ਉਹਨਾਂ ਕਾਲਜਿਆਂ ਦੇ ਪਾਲੇ ਨੇ ।
ਪੁੱਤ ਜੋ ਠਰੀਆਂ ਰਾਤਾਂ ਵਿੱਚ ਘਰੋਂ ਤੁਰ ਗਏ ,
ਮਾਂ ਭੱਜੀ ਭੁੱਲ ਗਏ ਲੋਈ ਬਾਹਰ ਤਾਂ ਪਾਲੇ ਨੇ ।
ਸਾਰੀ ਰਾਤ ਉਹ ਬਹਿਕੇ ਪੁੱਤ ਉਡੀਕਣ ਚੰਦਰੀਆਂ ,
ਹੁਣ ਤੱਕ ਤੱਕ ਨੇਰੇ ਮਾਂਵਾਂ ਨੇ ਦੀਦੇ ਗਾਲੇ ਨੇ ।
ਉਹ ਰੋਜ਼ ਹੀ ਮੰਨ ਪਕਾ ਕੇ ਆਲੇ ਰੱਖ ਦਿੰਦੀਆਂ ,
ਹਾਏ ਵਰੇ ਬੀਤ ਗਏ ਨਾ ਪੁੱਤ ਮਾਂਵਾਂ ਨੇ ਭਾਲੇ ਨੇ ।
ਘਿਰ ਕੇ ਬੈਠੀਆਂ ਇੰਝ ਉਹ ਵਿੱਚ ਮਜਬੂਰੀਆਂ ਦੇ ,
ਜਿਓ ਘੇਰ ਕੇ ਖਾ ਜਾਂਦੇ ਮੱਕੜੀ ਦੇ ਜਾਲੇ ਨੇ ।
ਟੰਗੀ ਕੰਧ ਤੇ ਫੋਟੋ ਚੁੰਨੀ ਨਾਲ ਨਿੱਤ ਸਾਫ਼ ਕਰਨ ,
ਵੇ ਹੁਣ ਆਜੋ ਕਿਧਰੋਂ ਸਾਹ ਮਾਂਵਾਂ ਦੇ ਕਾਹਲ਼ੇ ਨੇ ।
🌺ਨੀਲੂ ਜਰਮਨੀ 🌺
(ਮੇਰੀਏ ਬਚੀਏ ਜੁਗ ਜੁਗ ਜੀਵੇਂ )...ਅਕਾਲਪੁਰਖ ਵਾਹਿਗੁਰੂ ਤੇਰੇ ਅੰਗ ਸੰਗ ਰਹਿਣ ....ਤੇਰੀ ਕਲਮ ਨੂੰ ਹੋਰ ਤਾਕਤ ਬਕਸ਼ਣ...(ਕੁੱਕ)
|
|
.............ਦਿਲ ਸੋਨਾ ਇਜ਼ਤਾਂ ਤੋਂ ਵੀ ਕਾਣੇ ਨਹੀਂ ।.............. |
|
|
ਜੇਕਰ ਸਾਡੀ ਕੋਠੀ ਦੇ ਵਿੱਚ ਦਾਣੇ ਨਹੀਂ ,
ਇਹਦਾ ਇਹ ਮਤਲਬ ਤਾਂ ਨਹੀਂ ਕਿ ਅਸੀਂ ਸਿਆਣੇ ਨਹੀਂ ।
ਜੋ ਔਰਤ ਨੂੰ ਮਿੱਟੀ ਮਿੱਟੀ ਕਹਿੰਦੇ ਨੇ ,
ਬਿਲਕੁਲ ਮਿੱਟੀ ਹਾਂ ,ਮਿੱਟੀ ਬਿਨ ਤਾਂ ਦਾਣੇ ਨਹੀਂ ।
ਮੇਰੇ ਲਈ ਤਾਂ ਅੱਲਾ ਰਾਮ ਵਾਹਿਗੁਰੂ ਇੱਕੋ ਨੇ ,
ਮੈਂ ਲਫ਼ਜ਼ਾਂ ਤੇ ਅੱਡ ਅੱਡ ਠੱਪੇ ਲਾਣੇ ਨਹੀਂ ।
ਲੀਰਾਂ ਚੋਂ ਝਾਕੇ ਤਨ ਸਾਡੀ ਮਜਬੂਰੀ ਐ ,
ਪਰ ਦਿਲ ਸੋਨਾ ਇਜ਼ਤਾਂ ਤੋਂ ਵੀ ਕਾਣੇ ਨਹੀਂ ।
🌺🌺ਨੀਲੂ ਜਰਮਨੀ 🌺🌺
|
|
...............ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ............ |
|
|
ਉਝ ਤਾਂ ਕਰਦੇ ਮਾਣ ਕਿ ਜੱਗ ਤੇ ਨਾਂ ਚਮਕਾ ਦਿੱਤਾ
ਕਹਿੰਦੇ ਪਰ ਪ੍ਰਦੇਸੀਆਂ ਨੇ ਪੰਜਾਬ ਭੁਲਾ ਦਿੱਤਾ
ਝੂਠੇ ਲਾ ਇਲਜ਼ਾਮ ਨਾ ਐਵੇ। ਕਰੀ ਧ੍ਰੋਹ ਸੱਜਣਾ
ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ
ਇੱਕ ਦਿਨ ਹੋ ਸਕਦਾ ਕਿ ਤਪਸ਼। ਸੂਰਜ ਦੀ ਠਰ੍ਹ ਜਾਵੇ
ਇਹ ਵੀ ਹੋ ਸਕਦਾ ਕਿ ਘੁੰਮਦੀ ਧਰਤੀ ਖੜ੍ਹ ਜਾਵੇ
ਦੁਨੀਆ ਉੱਤੇ ਸਕਦੀਆਂ ਸਭ ਅਣ-ਹੋਣੀਆਂ ਹੋ ਸੱਜਣਾਂ
ਪਰ ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ
ਜੇ ਕੋਈ ਆ ਕੇ ਆਖੇ ਮੱਛੀਆਂ ਉੱਡਦੀਆਂ ਮੰਨ ਜਾਇਉ
ਜੇ ਕੋਈ ਆਖੇ ਚਿੜੀਆਂ ਮੱਕੀ ਗੁੱਡਦੀਆਂ ਮੰਨ ਜਾਇਉ
ਪਰ ਮੰਨਿਉ ਨਾ ਪ੍ਰਦੇਸੀ ਭੁੱਲ ਗਏ ਵਤਨ ਦੀ ਛੋਹ ਸੱਜਣਾਂ
ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ
ਸੰਭਵ ਹੈ ਜੀ ਕਿ ਸਾਗਰ ਦੇ ਪਾਣੀ ਥੰਮ੍ਹ ਜਾਵਣ
ਵੱਡੀ ਗੱਲ ਨਹੀ ਖੁਸਰਿਆਂ ਦੇ ਘਰ ਜੌੜੇ ਜੰਮ ਜਾਵਣ
ਦੁਨੀਆ ਅਜ਼ਬ-ਤਮਾਸ਼ਾ ਰੱਖਿਆ ਕਰ ਕੰਨ-ਸੋਅ ਸੱਜਣਾਂ
ਪਰ ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ
ਅਨਪੜ੍ਹ ਪੜੇ "ਖਬਾਰ" ਹਿਮਾਲਿਆ ਹੜ੍ਹ ਵਿੱਚ ਹੜ੍ਹ ਗਿਆਂ ਏ
ਉਸ ਤੋ ਅਗਲੀ ਐਵਰਿਸਟ ਤੇ ਲੰਗੜਾ੍ ਚੜ ਗਿਆ ਏ
ਵੱਡੀ ਸੁਰਖੀ ਲਗ ਗਈ ਉੱਲੂ ਦੇਖਦੇ ਲੋਅ ਸੱਜਣਾਂ
ਪਰ ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ
ਅੰਬਰਾਂ ਉੱਤੇ ਜਦ ਵੀ ਪਈ ਏ ਪੀਘ ਜੀ ਸੱਤਰੰਗੀ
ਪੌਣ ਪੁਰੇ ਦੀ ਜਦੋ ਜਿਸਮ ਨੂੰ ਛੂਹ ਕੇ ਵੀ ਲੰਘੀ
ਚੇਤੇ ਕਰਕੇ ਖੇਤਾਂ ਨੂੰ ਪਿਆ "ਅਮਨ" ਤਾਂ ਰੋ ਸੱਜਣਾਂ
ਸਾਡੇ ਸੀਨਿਉ ਮਰਨਾ ਨਹੀ ਪੰਜਾਬ ਦਾ ਮੋਹ ਸੱਜਣਾਂ
|
|
ਪੀੜ ਦਾ ਅਹਿਸਾਸ |
|
|
 ਪੀੜ ਦਾ ਅਹਿਸਾਸ
ਤੈਨੂੰ
ਕੀ ਪਤਾ ਹੋਣਾ
ਪੀੜ ਦਾ ਅਹਿਸਾਸ
ਕੀਹਨੂੰ ਕਹਿੰਦੇ ਨੇ
ਤੂੰ,, ਬਸ ਟਾਹਰਾਂ ਮਾਰਦੈਂ
ਹੌਸਲਾ ਦੇਖ,ਸਾਡਾ
ਅਸਾਂ ਕਦੇ
ਆਪਣੇ ਦਰਦ ਨੂੰ
ਬਾਹਰ ਦੀ ਹਵਾ ਤੱਕ
ਨਾ ਲੱਗਣ ਦਿੱਤੀ
ਸੱਪ ਦੇ ਫਨ ਦਾ
ਸਿਰਨਾਵਾਂ ਨਾ ਬਣੇ
ਰੋਂਦੇ ਉਦਾਸ ਚਿਹਰੇ ਨੂੰ
ਹਮੇਸ਼ਾ ਹੱਸਦਿਆਂ ਰੱਖਿਆ
ਦੁਨੀਆਂ ਦੇ ਸਾਹਮਣੇ
ਔਕਾਤ ਨਜ਼ਰ ਨੂੰ ਕਦੇ ਵੀ
ਮੌਸਮ ਵਾਂਗ ਬਦਲਿਆ ਨਾ
ਮੰਜਿਲ ਦੂਰ ਸਹੀਂ
ਇਰਾਦੇ ਮਜਬੂਰ ਨਹੀਂ
ਮੈਂ ਮਘਦੀ ਸਵੇਰ ਦੇ
ਇੰਤਜ਼ਾਰ ਵਿੱਚ
ਰਾਂਗਲੇ ਸੁਪਨੇ ਦੇਖ ਰਹੀ ਹਾਂ
ਆਕਾਸ਼ ਦੇ ਚੰਨ,ਤਾਰੇ ਨੂੰ
ਇਸ ਘੜੀ ਦੀ
ਮਿਲਣੀ ਦਾ ਬੇਸਬਰੀ ਨਾਲ
ਇੰਤਜ਼ਾਰ ਹੈ
ਪੀੜ ਦਾ ਅਹਿਸਾਸ,
ਉਨ੍ਹਾਂ ਦੇ ਚਿਹਰਿਆਂ ਤੇ
ਮੈਨੂੰ ਨਜਰ ਆਉਂਦਾ ਹੈ।
_______ਸਵਰਨ ਕਵਿਤਾ
|
|
ਖ਼ਿਆਲੀ ਪੁਲਾਓ... ਅਮਰ 'ਸੂਫ਼ੀ' |
|
|
 ਨਹਿਰ ਕਿਨਾਰੇ ਡੇਰਾ ਇਕ ਬਣਵਾਵਾਂਗੇ।
ਉੱਥੋਂ ਅਪਣਾ ਕਾਰੋਬਾਰ ਚਲਾਵਾਂਗੇ।
ਜਲ ਦੀ ਸ਼ੀਸ਼ੀ ਦੇ ਦੇਵਾਂ-ਗੇ ਮੰਤਰ ਕੇ,
ਦੁਖੀਆਂ ਦੇ ਘਰ ਵਿੱਚੋਂ ਭੂਤ ਭਜਾਵਾਂਗੇ।
ਆਓ, ਜਿਹੜੇ ਘਰ ਵਿਚ ਤੋੜਾ ਬੱਚੇ ਦਾ,
ਸੁੰਨੀ ਗੋਦੀ ਦੇ ਵਿਚ ਲਾਲ ਖਿਡਾਵਾਂਗੇ।
ਜਿਹੜੇ ਘਰ ਵੀ ਭੋਰਾ ਬਰਕਤ ਰਹਿੰਦੀ ਨਾ,
ਉੱਥੇ ਧਨ ਦੀ ਪੂਰੀ ਛਹਿਬਰ ਲਾਵਾਂਗੇ।
ਘਰ ਦਿਲ਼ ਲੱਗੇ ਨਾ ਜਿਹੜੇ ਨਰ ਨਾਰੀ ਦਾ,
ਭੋਰੇ ਦੇ ਵਿਚ ਉਸ ਦਾ ਦਿਲ ਬਹਿਲਾਵਾਂਗੇ।
ਤਸਕਰ, ਗੁੰਡੇ, ਆਗੂ, ਚੇਲੇ ਮੁੰਨਾਂਗੇ,
ਦੁਨੀਆ ਕਮਲੀ ਨੂੰ ਤਪ-ਤੇਜ਼ ਵਿਖਾਵਾਂਗੇ।
ਨਿੱਜੀ ਸੇਵਾ ਖਾਤਰ ਹੋਵੇਗੀ ਅੱਲ੍ਹੜ,
ਉਸ ਕੋਲੋਂ ਨਾ ਕੋਈ ਭੇਦ ਛੁਪਾਵਾਂਗੇ।
ਮਾਇਆ ਤਾਈਂ ਆਖਾਂਗੇ, ਇਹ ਨਾਗਨ ਹੈ,
ਪਰ ਖ਼ੁਦ ਇਸ ਨੂੰ ਘੁੱਟ ਕਲੇਜੇ ਲਾਵਾਂਗੇ।
ਪਹਿਰਨ ਹੋਊ ਚਿੱਟਾ ਸੁੱਚਾ ਰੇਸ਼ਮ ਦਾ,
ਚੋਲ਼ੇ ਹੇਠਾਂ ਸਾਰੇ ਪਾਪ ਲੁਕਾਵਾਂਗੇ।
ਭੋਰਾ ਡਰ ਨਾ ਰੱਖਾਂਗੇ ਬਦਨਾਮੀ ਦਾ,
ਪੁੱਠੇ - ਸਿੱਧੇ ਸਾਰੇ ਤੀਰ ਚਲਾਵਾਂਗੇ।
ਮੌਜਾਂ ਲੁੱਟਾਂਗੇ ਡੇਰੇ ਦੇ ਵਿਚ 'ਸੂਫ਼ੀ',
ਜੇ ਫਸ 'ਗੇ ਤਾਂ ਜੇਲ੍ਹ 'ਚ ਆਸਣ ਲਾਵਾਂਗੇ।
ਚੱਲਦਾ >>>>
|
|
| | << Start < Prev 1 2 3 4 5 6 7 8 9 10 Next > End >>
| Results 76 - 90 of 831 |
|