|
ਕਵਿਤਾਵਾਂ
ਹਰ ਕਮੇਟੀ ਮੈਬਰ ਐਸ ਵੇਲੇ ਹੈ ਕਾਣਾ!..ਕੁੱਕੜ ਪਿੰਡੀਆ ..62, |
|
|
ਵਾਅ ਨੀ ਅਖਬਾਰੇ ਤੂੰ ਕਈ ਰੰਗ ਦਿਖਾਏ,
ਜਿਨੇ ਵੀ ਸੀ ਕਾਣੇ ਉਹ ਸਾਰੇ ਸੋਚੀਂ ਪਾਏ!
ਤੂੰ ਤੀਰ ਜਦੋਂ ਛਡੇ ਨਿਸ਼ਾਨੇ ਕਈ ਕਰਦੀ,
ਜਾਲਮਾ ਦੇ ਸੀਨੇ ਵਿਚੋਂ ਦੀ ਜਾਵੇ ਲੰਗਦੀ!
ਮੁਹ ਜਿਨਾ ਦੇ ਕੰਨਾ ਤਾਈਂ ਸੀ ਪਾਟੇ,
ਬੁਲੀਆਂ ਕਿਉ ਜੁੜ ਗਈਆ ਸੰਗਤ ਆਖੇ!
ਹਰ ਹਾਰੀ ਸਾਰੀ ਨੇ ਕੀ ਪਰਬੰਦ ਚਲਾਣਾ,
ਹਰ ਕਮੇਟੀ ਮੈਬਰ ਐਸ ਵੇਲੇ ਹੈ ਕਾਣਾ!
ਜਥੇਦਾਰ ਅਕਾਲ ਤਖਤ ਤੇਆਰ ਐਸ ਐਸ,
ਸੰਨ ਫਰੈਂਕਫਰਟ ਗੁਰਦੂਆਰੇ ਆਕੇ ਲਾ ਗਏ!
ਚੰਨ ਗੁਰਾਂਇਆ ਹੋਣੀ ਏਦਾ ਲਿਖ ਕੇ,
ਪੰਜਾਬੀ ਮੀਡੀਏ ਦੇ ਵਿਚ ਸ਼ਾਅ ਗਏ!
ਜੇਹੜੇ ਕੁਫਰ ਤੋਲਦੇ ਗੁਰਦੂਆਰੇ ਆਕੇ,
ਕੀ ਏਹ ਸਿੱਖ ਅਖਵਾਂਉਣ ਦੇ ਕਾਬਲ ਨੇ!
ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ ਨਹੀ ਸਕਦੇ,
ਐਹੋ ਜਿਹਾ ਦੇ ਕਈ ਭਈਏ ਹੀ ਬਾਬਲ ਨੇ!
|
|
ਨਮਕ ਹਰਾਮੀ ਨਹੀ ਕਿਸੇ ਦਾ ਮਿਤ ਹੋਇਆ!..ਕੁੱਕੜ ਪਿੰਡੀਆ ..61, |
|
|
ਕੋਲੇ ਖਾਅ ਕੇ ਬਚੇ ਜੋ ਜਮਦੀਆਂ ਮਾਵਾ,
ਉਨਾ ਬਚਿਆ ਦੀ ਨਿਆਰੀ ਹੋਂਦ ਹੋ ਜਾਂਦੀ!
ਉਹ ਜਮਦੀਆਂ ਕਾਲੇ ਦਿਲਾਂ ਵਾਲੇ ਬਚੇ,
ਉਨਾ ਦੀ ਕਰਤੂਤ ਵੀ ਕਾਲੀ ਹੋ ਜਾਂਦੀ!
...ਫਰੈਂਕਫਰਟ ਜਰਮਨੀ ਦੇ ਸ਼ੈਹਿਰ ਅੰਦਰ,
ਦੋ ਕਾਲੇ ਦਿਲ ਵਾਲੇ ਬੰਦੇ ਵਸਦੇ ਨੇ!
ਮਾਵਾ ਇਨਾ ਦੀਆਂ ਨੇ ਕੋਲੇ ਖਾਅ ਜਮੇ,
ਲੋਕੀਂ ਏਦਾਂ ਏਥੇ ਵਿਚਾਰ ਰਖਦੇ ਨੇ!
ਬਿਨਾ ਬਾਲਣੋ ਸੜੇ ਹੋਏ ਦੋ, ਫਰੈਂਕਫਰਟ ਸ਼ੈਹਿਰ ਵਿਚ ਵਸਦੇ ਨੇ,
ਮੈਨੂ ਤਾਂ ਏਹ ਮੁਲਾਂ ਲਗਣ, ਪਰ ਆਪ ਨੂੰ ਸਿੱਖ ਦਸਦੇ ਨੇ!
ਹੋਰ ਜਿਨੇ ਵੀ ਗੁਰ ਸਿਖ ਏਥੇ, ਏਹ ਸਾਰਿਆ ਨੂੰ ਆਖਣ ਗਉ,
ਜੇ ਮੁਲਾਂ ਮਸੀਤੇ ਜਾਣ ਨਾ ਦਉ, ਕੀ ਘਰ ਵੀ ਨਾ ਆਣ ਦਉ!
ਇਕ ਕੈਟ ਤੇ ਦੂਜਾ ਟਾਉਟ ਏਥੇ ,
ਤੀਜਾ ਟਬਰ ਬਲੈਕੀਆ ਦਾਮੇਰੇ ਖਿਲਾਫ ਹੋਇਆ!
ਇਕ ਦੋ ਪਠੇਵਡ ਤੇ ਤੀਜਾ,
ਨਮਕ ਹਰਾਮੀ ਨਹੀ ਕਿਸੇ ਦਾ ਮਿਤ ਹੋਇਆ!
ਲੋਕਾਂ ਵਾਂਗੂ ਗੋਲਕਾ ਲੂਟੀਆਂ ਨਹੀ ,
ਹਮੇਸ਼ਾ ਘਰ ਹੀ ਲੂਟਾਇਆ ਹੈ!
ਗੁਰਦੂਆਰਾ ਸੰਗਤ ਦੇ ਸੈਹਿਯੋਗ ਨਾਲ,
ਕੁੱਕੜ ਪਿੰਡੀਏ ਨੇ ਬਣਾਇਆਂ ਹੈ!
ਜਿਨਾ ਚਿਰ ਰਹੇ ਹਾਂ ਸੇਵਾ ਅੰਦਰ,
ਧਰਮ ਕਰਮ ਦੇ ਨਾਲ ਨਿਭਾਈ ਸੇਵਾ!
ਮਾਇਆ ਦੀ ਐਫ ਡੀ ਕਰਵਾਈ ਸੀ,
ਦਿਲੋਂ ਜਾਨ ਨਾਲ ਅਸੀ ਨਿਬਾਈ ਸੇਵਾ!
ਅੱਜ ਤਕ ਨੇ ਲੋਕੀ ਯਾਦ ਕਰਦੇ,
ਇਕ ਨਿਵੇਕਲਾ ਅਸਥਾਨ ਬਣਾ ਦਿਤਾ!
ਸਿੰਘ ਦਸ਼ਮੇਸ਼ ਦੇ ਗਜਦੇ ਰਹਿਣ ਗੇ ਜਿਥੇ ,
ਐਹੋ ਜਿਹਾ ਦਰਬਾਰ ਬਣਾ ਦਿਤਾ!
ਭਾਮੇ ਰਿਹਾ ਹਾਂ ਕਾਲੀ ਸੂਚੀ ਅੰਦਰ,
ਪਰ ਕਾਲਾ ਕਸ਼ਾ ਕਦੇ ਪਾਇਆ ਨਹੀ!
ਏਥੇ ਕਾਲੇ ਕਸ਼ਿਆਂ ਵਾਲੇ ਬਹੁਤ ਫਿਰਦੇ,
ਮੈ ਮੁਹ ਕਦੇ ਉਨਾ ਨੂੰ ਲਾਇਆ ਨਹੀ!
|
|
ਅਧੂਰੀ ਕਵਿਤਾ ..ਕੁੱਕੜ ਪਿੰਡੀਆ ..60, |
|
|
ਜਰਮਨੀ ਦੇਸ਼ ਵਿਚ ਬੜੇ ਮਾਣ ਨਾਲ,
ਮੀਡੀਆ ਕੁੱਕੜ ਪਿੰਡ ਪੜਿਆ ਜਾਣ ਲਗਾ!
ਟੈਲੀ ਫੁਨ ਕਰ ਕਰ ਇਕ ਦੂਜੇ ਨੁੰ ਆਖਦੇ ਨੇ,
ਨਮਾ ਧਮਾਕਾ ਕੁੱਕੜ ਪਿੰਡ ਤੇ ਆਣ ਲਗਾ!
ਏਹ ਮੀਡੀਆ ਸੰਗਤ ਨੂੰ ਵਡਿਆਈ ਦੇਵੇ,
ਸਦਾ ਨੀਮਾ ਰੈਹ ਕੇ ਆਪ ਚਲਦਾ ਹੈ!
ਭਾਈ ਘਨਈਏ ਵਾਂਗੂ ਸੰਗਤ ਦੇ ਮਲਮ ਲਾਵੇ,
ਤੇ ਜਾਬਰ ਨੂੰ ਚੋਰਾਹੇ ਵਿਚ ਭੰਡਦਾ ਹੈ!
ਮਿਉਨਚਨ ਸ਼ੈਹਿਰ ਦੀਆਂ ਬੀਬੀਆ ਨੇ,
ਟੈਲੀਵੀਜਨ ਦੇਖਣੇ ਹੁਣ ਸ਼ਡ ਦਿਤੇ!
ਪਹਿਲਾਂ ਮੀਡੀਆ ਕੁੱਕੜ ਪਿੰਡ ਪੜਨ,
ਘਰ ਦੇ ਕੰਮ ਕਾਰ ਬਾਦ ਵਿਚ ਕੀਤੇ!
ਕੱਲ ਵਾਲੀ ਕਵਿਤਾ ਜਰਮਨੀ ਦੇ ਲੋਕਾਂ,
ਦਸ,ਦਸ ਵਾਰ ਪੜੀ ਮੈਨੂ ਆਖਦੇ ਨੇ!
ਜੀਅ ਕਰਦਾ ਬਾਰ ਬਾਰ ਪੜੀ ਜਾਈਏ,
ਮੈਨੂੰ ਟੈਲੀ ਫੂਨ ਤੇ ਏਦਾ ਆਂਖਦੇ ਨੇ!
ਇਕ ਬਚਾ ਤੋਤਲੀ ਜੁਬਾਨ ਵਿਚ ਆਖੇ,
ਅੰਕਲ ਤੂਸੀ ਕਵਿਤਾ ਸੁਨਾਉ ਨਾਅ!
ਕਿਦਾ ਇਸ ਕਵਿਤਾ ਨੂੰ ਤੂਸੀ ਪੜਦੇ ਹੋ,
ਜਰਾ ਗਾਅ ਕੇ ਮੈਨੂੰ ਸੁਨਾਉ ਨਾਅ!
ਪਾਠਕਾਂ ਟੈਲੀ ਫੁਨ ਕਰ ਕੇ,
ਮਾਣ ਮੀਡੀਏ ਦਾ ਬਹੁਤ ਵਧਾਇਆ ਹੈ!
ਸਤਿਗੁਰ ਸੱਚ ਤੇ ਚਲਣ ਦਾ ਬੱਲ ਬਕਸ਼ੇ,
ਗੁਰ ਸਿੱਖਾਂ ਨੇ ਇੰਜ ਫਰਮਾਇਆ ਹੈ!
ਗੁਰ ਸਿੱਖਾਂ ਨੇ ਇੰਜ ਫਰਮਾਇਆ ਹੈ!
ਗੁਰ ਸਿੱਖਾਂ ਨੇ ਇੰਜ ਫਰਮਾਇਆ ਹੈ!
(ਆਪ ਸੱਬ ਦਾ ਧਨਵਾਦ ਜਿਨਾ ਨੇ ਮਾਣ ਦਿਤਾ)
(ਸੰਪਰਕ01771852223:-E-MAIL
This e-mail address is being protected from spam bots, you need JavaScript enabled to view it
|
|
ਉਚਾ ਦਰ ਬਾਬੇ ਨਾਨਕ ਦਾ, ਮੈ ਸੋਬਾ ਸੁਣ ਕੇ ਆਇਆ!..ਕੁੱਕੜ ਪਿੰਡੀਆ ..59, |
|
|
ਸਿਮਰਨ ਸੂਆਸ ਸੂਆਸ ਕਰਨ ਜ੍ਹੇੜੇ,ਸ਼ੈਹਿਨ ਸ਼ਕਤੀ ਉਨਾ ਨੂੰ ਮਿਲ ਜਾਂਦੀ,
ਰਜਾ ਵਿਚ ਰਹਿਣਾ ਉਹ ਸਿੱਖ ਜਾਂਦੇ,ਤੇ ਸ਼ਕਤੀ ਭਗਤੀ ਉਨਾ ਨੂੰ ਮਿਲ ਜਾਂਦੀ!
ਨਾਮ ਦੇਵ ਨੂੰ ਜਿਨਾ ਨੇ ਸੀ ਮਾਰੇ ਧਕੇ, ਕੁਲਾਂ ਉਨਾ ਦੀਆਂ ਕਈ ਮੁਕ ਗਈਆਂ,
ਨਾਮ ਦੇਵ ਦਾ ਹਰ ਜਸ ਸੁਣ ਕੇ ਤੇ, ਮੁਰਤੀਆਂ ਮੰਦਰ ਦੀਆਂ ਵੀ ਝੁਕ ਗਈਆ!
ਗੁਰੂ ਦੀ ਸੰਗਤ ਨੂੰ ਜ੍ਹੇੜਾ ਮਾਰੇ ਧਕੇ, ਉਹਦਾ ਹਸ਼ਰ ਬਹੁਤ ਮਾੜਾ ਹੋਵਦਾਂ ਹੈ,
ਕਲਜੁਗ ਜੋੜਿਆ ਵਿਚ ਵਾਸ ਕਰਦਾ, ਤੇ ਸਤਿਗੁਰ ਸੰਗਤ ਵਿਚ ਹੋਵਦਾ ਹੈ !
ਮੇਰੇਦੇਸ਼ ਪੰਜਾਬ ਦੀ ਇਕ ਹੈ ਕਹਾਵਤ , ਜੋ ਸਿਆਣੇ ਲੋਕ ਉਥੇ ਆਖਦੇ ਨੇ,
ਗੁਰੂ ਹੁੰਦਾ ਹੈ ਲੋਕੋ ਬੀਅ ਬਿਸਵੇ , ਤੇ ਸੰਗਤ ਨੂੰ ਇਕੀ ਵਿਸਵੇ ਆਖਦੇ ਨੇ !
ਸੰਗਤ ਦਾ ਰੁਤਬਾ ਗੁਰੂ ਨਾਲੋ ਉਚਾ ਹੁੰਦਾ,ਜਿਥੇ ਹਰੀ ਦਾ ਜਸ ਗਾਇਆ ਜਾਂਦਾ,
ਕਈ ਆਤਮਾ ਰੱਬੀ ਰੂਪ ਹੂੰਦੀਆਂ ਨੇ, ਸੰਗਤ ਨੂੰ ਤਾਂ ਵਡਿਆਇਆ ਜਾਂਦਾ!
ਪਲਾ ਪਾਅ ਕੇ ਜ੍ਹੇੜਾ ਮੰਗੇ ਮੁਆਫੀ, ਉਸ ਦੇ ਔਗਣ ਕਦੇ ਚਿਤਾਰਦਾ ਨਹੀ,
ਦਰ ਆਏ ਦੀ ਸਦਾ ਹੀ ਲਾਜ ਰਖੇ, ਤੇ ਕੋਈ ਉਸ ਦਾ ਕੁਸ਼ ਵਿਗਾੜਦਾ ਨਹੀ!
ਜਾਣੇ ਅਨਜਾਣੇ ਜੇ ਕੋਈ ਭੁਲ ਹੋ ਜਾਏ , ਗੁਰੂ ਕੋਲ ਬੈਹ ਕੇ ਪੁਸ਼ ਲਈਏ,
ਮਤ ਥੋੜੀ ਸੇਵ ਗਵਾਈਏ ਨਾ,ਤੇ ਰਾਹ ਲੇਲੜੀ ਕਡ ਕੇ ਪੁਸ਼ ਲਈਏ!
ਕਦੇ ਲਗੀਏ ਨਾ ਇਸ ਜੱਗ ਪਿਸ਼ੇ, ਜਿਸ ਰਾਮ ਤੋਂ ਵੀ ਗਲਤੀ ਕਰਵਾਈ ਸੀ,
ਅਠਾਈ ਸਾਲ ਸੀਤਾ ਬਨਵਾਸ ਕਟਕੇ, ਫਿਰ ਅਯੂਦਿਆ ਵਾਪਸ ਆਈ ਸੀ!
ਮੇਹਰਾਂ ਦੇ ਖਜਾਨੇ ਵਿਚੋ ਬਕਸ ਦਿੰਦਾ , ਕਈ ਵਡੀਆ ਸਰਦਾਰੀਆਂ ਫਿਰ,
ਸੇਵਾ ਕੀਤੀ ਨੂੰ ਭਾਗ ਲਗਦੇ ਸੰਗਤੇ, ਨਹੀ ਹੂੰਦੀ ਕਦੇ ਖੂਆਰੀਆਂ ਫਿਰ!
ਸੇਵਾ ਸਿਮਰਨ ਹੀ ਸਿੱਖ ਪੰਥ ਅੰਦਰ, ਸਦਾ ਗੁਰੂ ਤੋਂ ਮਾਣ ਪਾਵਦੀ ਹੈ,
ਧੀਰ ਮਲ ਤੇ ਦਾਤੂ ਹੰਕਾਰੀਏ ਨੂੰ ,ਗੁਰੂ ਕੀ ਸੰਗਤ ਲਾਨਤਾ ਪਾਵਦੀ ਹੈ!
ਦੇਖਣਾ ਚਾਹਾ ਗਾਅ ਗੁਰੂ ਦੀ ਗੋਦ ਅੰਦਰ,ਹਰ ਸਿੱਖ ਬੈਠੇ ਇਕ ਸੰਤ ਬਣ ਕੇ,
ਜਿਥੇ ਨਾ ਕੋ ਵੈਰੀ ਨਾਅ ਬੇਗਾਨਾ ਹੋਵੇ ,ਹਰ ਕੋਈ ਬੈਠੇ ਧਰੂ ਭਗਤ ਬਣ ਕੇ!
ਆਉ ਇਕਠੇ ਹੋਕੇ ਫਿਰ ਗਾਈਏ,ਆਖੀਏ ਅਨਹਦ ਸ਼ਬਦ ਵਜਾਇਆ,
ਉਚਾ ਦਰ ਬਾਬੇ ਨਾਨਕ ਦਾ, ਮੈ ਸੋਬਾ ਸੁਣ ਕੇ ਆਇਆ!
ਮੈ ਸੋਬਾ ਸੁਣ ਕੇ ਆਇਆ, ਮੈ ਸੋਬਾ ਸੁਣ ਕੇ ਆਇਆ
(ਸ੍ਰ:-ਕੁੱਕੜ ਪਿੰਡੀਆਂ) ਸੰਮਪਰਕ(01771852223)
ਜਿਨਾ ਜਿਨਾ ਵੀਰਾਂ ਨੂੰ ਏਹ ਕਵਿਤਾ ਮਾੜੀ ਜਾਂਅ ਚੰਗੀ ਲਗੇ ਦਾਸ ਦਾ ਹੋਸਲਾ ਜਾਂ ਜੋ ਵੀ ਤੂਸੀ ਕਹਿਣਾ ਚਾਹੋ ਇਕ ਵਾਰ ਆਪ ਜੀ ਦੇ ਫੂਨ ਦੀ ਇੰਤਜਾਰ ਰਹੇ ਗੀ ! (e-mail:
This e-mail address is being protected from spam bots, you need JavaScript enabled to view it
)
|
|
ਸਾਰੀਆਂ ਸਾਜਸ਼ਾ ਰਚੀਆ ਜਾਅ ਰਹੀਆਂ,ਮੇਰੀ ਪਾਰਟੀ ਨੂੰ ਢਾਹ ਲਾਵਣੇ ਲਈ,ਕੁੱਕੜ ਪਿੰਡੀਆ ..58, |
|
|
ਮੇਰੇ ਵਿਚ ਤੇ ਨਰੈਣੂ ਭਗਤਾਂ ਵਿਚ , ਵਡਾ ਫਰਕ ਹੈ ਪੰਥ ਨੂੰ ਇੰਜ ਆਖਾਂ,
ਮੈ ਝਾੜੂ ਬਰਦਾਰ ਹਾਂ ਗੁਰੂ ਘਰ ਦਾ,ਇਨਾ ਮਲਕ ਭਾਗੋਆ ਵਾਰੇ ਕੀ ਆਖਾਂ!
ਭਾਈ ਲਾਲੋ ਵਾਂਗ ਮੇਰੀ ਕੁਟੀਆ ਵਿਚ,ਸ਼ਹੀਦਾਂ ਦੀ ਲਾਟ ਹੈ ਸਦਾ ਜਲਦੀ,
ਸੂਖਮਨੀ ਸੁਤੀ ਪਈ ਵੀ ਪੜੀ ਜਾਦੀਂ , ਮੇਰੀ ਘਰ ਵਾਲੀ ਮੈਨੂੰ ਭਗਤ ਲਗਦੀ!
ਫਤਵੇ ਸੁਣਨ ਦਾ ਮੈ ਹੋਇਆ ਆਦੀ, ਹੋਰ ਪਿਸ਼ੇ ਨਾ ਕੋਈ ਰੈਹ ਜਾਵੇ,
ਜਿਨਾ ਨੂੰ ਮੈ ਚੂਰੀਆਂ ਰਿਹਾ ਖਵੋਦਾਂ,ਉਨਾ ਦੇ ਦਿਲਚ ਨਾ ਕੁਸ਼ ਰੈਹ ਜਾਵੇ!
ਮੇਰਾ ਨਮਕ ਹਰਾਮ ਕਰਨ ਵਾਲੇ,ਤੇਰੇ ਵਿਚ ਕੋਈ ਗੰਗੂ ਦੀ ਰੂਹ ਹੋਣੀ,
ਮੈ ਉਸ ਦੇ ਭਾਣੇ ਚ ਰਹਿਣ ਵਾਲਾ, ਇਕ ਦਿੰਨ ਸੰਗਤ ਮੇਰੇ ਨਾਲ ਹੋਣੀ!
ਝੂਠੀਆਂ ਖਬਰਾਂ ਲਿਖਣ ਵਾਲੀ ਜੋੜੀ ਨੂੰ,ਅੱਜ ਕੁੱਕੜ ਪਿੰਡੀਆ ਲਲਕਾਰੇ,
ਮਿਲਾ ਤੂਹਾਨੂੰ ਮੈ ਮੈਨੂੰ ਦਸੋ ਕਿਥੇ,ਜੇ ਤੂਸੀਂ ਆਪਣੇ ਪੇਅ ਦੇ ਹੋਂ ਰਾਜ ਦੂਲਾਰੇ!
ਜੇ ਕਰ ਮੈ ਜੋਰ ਨਾਲ ਸ਼ਿਕ ਮਾਰੀ, ਗਸੀ ਕਾਲੇ ਬਾਂਦਰਾ ਤੈਨੂ ਪੈਅ ਜਾਣੀ,
ਤੇਰੀ ਨਬਜ ਵੀ ਚੰਨ ਬੰਦ ਹੋ ਸਕਦੀ,ਤੈਨੂ ਪੁਸ਼ਣਾ ਨਹੀ ਕਿਸੇ ਨੇ ਪਾਣੀ!
ਤੇਰੇ ਵਰਗੇ ਨੀਚ ਕਮੀਨੇਆ ਨੇ, ਭਗਤ ਨਾਮ ਦੇਵ ਨੂੰ ਮੰਦਰ ਚੋ ਮਾਰੇ ਧਕੇ,
ਹੇ ਭਗਵਾਨ ਮੈ ਤੇਰਾ ਹਾਂ ਪੂਜਾਰੀ, ਮੇਰੀ ਪੈਜ ਤੂੰ ਦਾਤਾ ਆਪ ਆਣ ਰਖੇ!
ਸਿੱਖ ਮਿਸ਼ਨਰੀ ਵਾਲੇ ਪਰਚਾਰ ਦੀ ਥਾਂ, ਫਤਵੇ ਪੰਥਕ ਸੋਚ ਤੇ ਲਵਾ ਰਹੇ ਨੇ,
ਅਕਾਲ ਤਖਤ ਨੂੰ ਜੇਹੜੇ ਸਮਰਪਤ ਬੰਦੇ, ਉਨਾ ਤੇ ਏਹ ਚਿਕੜ ਪਵਾ ਰਹੇ ਨੇ!
ਫਿਰ ਵੀ ਆਪਣੇ ਗੁਰੂ ਗਰੰਥ ਅਗੇ,ਮੈ ਘਰ ਬੈਠਾ ਹੀ ਇੰਜ ਅਰਦਾਸ ਕਰਦਾਂ,
ਜੇਹੜਾ ਵੀ ਹੈ ਦੋਸ਼ੀ ਦਤਾਰ ਸਾਹਿਬਾ,ਉਸ ਨੂੰ ਪਰਖ ਮੈ ਬਿਨਤੀ ਬਾਰ 2ਕਰਦਾਂ!
ਸਾਰੀਆਂ ਸਾਜਸ਼ਾ ਰਚੀਆ ਜਾਅ ਰਹੀਆਂ,ਮੇਰੀ ਪਾਰਟੀ ਨੂੰ ਢਾਹ ਲਾਵਣੇ ਲਈ,
ਗੁਰਦੂਆਰੇ ਨਹੀ ਇਸ ਨੂੰ ਵੜਨ ਦਿੰਦੇ,ਹਾਈ ਕਮਾਡ ਤਕ ਗਲ ਪੋਹਚਾਵਣੇ ਲਈ!
(ਸ੍ਰ:-ਕੁੱਕੜ ਪਿੰਡੀਆ)
|
|
ਗੁਰੂ ਗਰੰਥ ਨਾਲ ਜੂੜੀਆਂ ਸੰਗਤਾਂ,ਨੂੰ ਪੁਲਿਸ ਸੱਦ ਕੇ ਕਡਵਾ ਰਹੀਆਂ!..ਕੁੱਕੜ ਪਿੰਡੀਆ ..57, |
|
|
ਇਤਹਾਸ ਦੂਨੀਆਂ ਦਾ ਦਸਦਾ ਹੈ,ਜਿਥੇ ਜਿਥੇ ਵੀ ਜਾਬਰ ਆਇਆ ਹੈ,
ਉਥੇ ਸਦਾ ਹੀ ਇਨਕਲਾਬੀਆ ਨੇ ਆਪਣਾ ਨਿਸ਼ਾਨ ਝੂਲਾਇਆ ਹੈ!
ਮਿਉਨਚਨ ਦੀ ਬਾਗੀ ਸੰਗਤ ਨੇ, ਦੇਖੋ ਖਾਲਸੇ ਦਾ ਨਾਮ ਉਚਾ ਕੀਤਾ,
ਬੇ ਆਬਰੂ ਤੂਸੀ ਨਹੀ ਹੋਏ ,ਆਪਣੇ ਜਖਮਾ ਨੁੰ ਤੂਸੀ ਆਪ ਸੀਤਾ!
ਵਾਹ ਨੀ ਨੰਨੀਏ ਜਿੰਦੇ ਤੂ ਵੀ, ਜਾਬਰਾਂ ਅਗੇ ਮਜਬੂਰ,
ਤੇਰੇ ਵਰਗੀਆ ਨਨੀਆਂ ਜਿੰਦਾ ਵੀ ਹੋਈਆ ਨੇ ਮਸ਼ਹੂਰ!
ਗੰਗੂ ਤੇ ਚੰਦੂ ਦੀਆਂ ਰੂਹਾ,ਅੱਜ ਵੀ ਜੂਲਮ ਕਮਾ ਰਹੀਆਂ,
ਗੁਰੂ ਗਰੰਥ ਨਾਲ ਜੂੜੀਆਂ ਸੰਗਤਾਂ,ਨੂੰ ਪੁਲਿਸ ਸੱਦ ਕੇ ਕਡਵਾ ਰਹੀਆਂ!
ਸ਼ਾਬਾਸ਼ (ਮੀਡੀਆ ਕੁੱਕੜ ਪਿੰਡ) ਵਲੋਂ ਬਾਗੀ ਸਿੱਖ ਸੰਗਤਾ ਨੂੰ!
(ਸ੍ਰ:- ਕੁੱਕੜ ਪਿੰਡੀਆ)
|
|
ਦੇਸ਼ ਪੰਜਾਬ ਦੇ ਆਪਾਂ ਵਾਰਸ ਹੋਈਏ,ਵਾਰਸ ਹੋਈਏ,ਵਾਰਸ ਹੋਈਏ..ਕੁੱਕੜ ਪਿੰਡੀਆ ..56, |
|
|
ਵਿਸਾਖੀ(2011) ਤੇ ਵਿਸ਼ੇਸ਼
ਗੁਰੂ ਨਾਨਕ ਦੀ ਆਪਾਂ ਗਲ ਕਰੀਏ,ਤੇ ਹਿੰਦੂ ਮੁਸਲਿਮ ਨੂੰ ਜਿਸ ਨੇ ਜੋੜਿਆ ਈ,
ਖਬੇ ਹੱਥ ਨਾਲ ਬਾਲੇ ਨੂੰ ਆਪ ਫੜਿਆ, ਸਜੇ ਹੱਥ ਨਾਲ ਮਰਦਾਨਾ ਤੋਰਿਆ ਈ!
ਆਪਣੇ ਹੱਥ ਵਿਚ ਇਕ ਸੋਟਾ ਫੱੜ ਕੇ ਤੇ, ਬਾਬਾ ਚਕਰ ਸਰਿਸਟੀ ਦਾ ਲੋਣ ਲੱਗਾ,
ਨਾ ਹਮ ਹਿੰਦੂ ਨਾ ਮੁਸਲ ਮਾਨ ਆਖੇ , ਉਸ ਅਲਾ ਕੇ ਪਿੰਡ ਪੁਰਾਣ ਗੋਣ ਲਗਾ!
ਏਦਾਂ ਤੂਰਦਿਆ ਤੂਰਦਿਆਂ ਜੱਗ ਅੰਦਰ, ਇਕ ਵਡੇ ਕਾਫਲੇ ਦਾ ਰੂਪ ਧਾਰਿਆ ਹੈ,
ਜਿਸ ਵਿਚ ਸੱਬੇ ਧਰਮਾ ਨੂੰ ਕਰ ਕਠੇ , ਤੇ ਇਕ ਨਿਰਮਲ ਪੰਥ ਬਣਾ ਲਿਆ ਹੈ!
ਬਾਗੀ ਨਿਰਮਲ ਪੰਥੀਆਂ ਦੇ ਪੀਰ ਬਾਬੇ, ਜੂਲਮ ਜੜੋ ਪੂਟਣਾ ਸਾਨੂੰ ਸਿਖਾ ਦਿਤਾ,
ਬਾਬਰ ਨੂੰ ਜਾਬਰ ਖੂਦ ਆਖ ਕੇ ਤੇ , ਮੁਗਲ ਰਾਜ ਨੂੰ ਚਿੰਤਾ ਵਿਚ ਪਾਅ ਦਿਤਾ!
ਗੁਰੂ ਨਾਨਕ ਦੇ ਨਿਰਮਲ ਪੰਥੀਆਂ ਨੇ, ਸਿਮਰ ਸਿਮਰ ਦਾਤਾਰ ਨੂੰ ਪਾ ਲਿਆ ਫਿਰ,
ਪੰਜਵੇ ਗੁਰਾਂ ਫਿਰ ਸਵਿਧਾਨ ਘੜ ਕੇ, ਪੋਥੀ ਪਰਮੇਸ਼ਰ ਗਰੰਥ ਬਣਾ ਲਿਆ ਫਿਰ!
ਪੋਥੀ ਪਰਮੇਸ਼ਰ ਗਰੰਥ ਦੀ ਸ਼ਾਂਅ ਹੇਠਾਂ, ਸ਼ੇਵੇ ਪਾਤਸ਼ਾਹ ਸਿਖਾਂ ਨੂੰ ਕੁਜ ਆਖਦੇ ਨੇ,
ਜੁਲਮ ਰਾਜ ਦੇ ਅਗੇ ਡਟਣ ਦੇ ਲਈ, ਸ਼ਸ਼ਤਰ ਵਿਦਿਆ ਸਿਖਣ ਨੂੰ ਆਖਦੇ ਨੇ!
ਅਮਰਤ ਵੇਲੇ ਨਿਤ ਨੇਮ ਕਰਨ ਪਿਸ਼ੋਂ, ਫਿਰ ਕਿਦਾਂ ਖਾਲਸਾ ਜੋਹਰ ਵਿਖਾਂਵਦਾ ਹੈ,
ਢਾਲ ਤੇ ਕਿਰਪਾਨ ਜਦੋਂ ਨਿਤ ਖੜਕੇ,ਮੁਗਲਾ ਨੂੰ ਪਸੀਨਾ ਨਿਤ ਆਮਦਾ ਹੈ!
ਇਸ ਅਣਖੀਲੇ ਨਿਰਮਲ ਪੰਥੀਆਂ ਨੇ , ਭਾਮੇ ਆਪਣੇ ਸਨ ਕਈ ਜਖਮ ਸੀਅ ਲਏ,
ਪੰਜਮੇ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ, ਭਾਮੇ ਸਨ ਸ਼ਹੀਦੀ ਦਾ ਜਾਮ ਪੀਅ ਗਏ!
(1699)ਦੀ ਫਿਰ ਆਈ ਵਿਸਾਖੀ, ਏਥੇ ਕੋਈ ਗਲ ਅੱਜ ਨਿਆਰੀ ਹੋਣ ਲਗੀ,
ਕੇਸ ਗੜ ਦੀ ਟੇਕਰੀ ਤੇ ਤੰਬੂ ਵਿਚੋ,ਅਵਾਜ ਅਜੀਬੋ ਗਰੀਬ ਜਹੀ ਆਉਣ ਲਗੀ!
ਹੱਥ ਲਿਸ਼ਕਦੀ ਤੇਗ ਤੇ ਸੁਰਖ ਚੇਹਰਾ, ਦਸ਼ਮੇਸ਼ ਵਖਰੇ ਰੂਪ ਵਿਚ ਆਣ ਗਰਜੇ,
ਅੱਜ ਖਾਲਸਾ ਪੰਥ ਸਾਜਣਾ ਹੈ ,ਦਸ਼ਮੇਸ਼ ਨਿਰਮਲ ਪੰਥੀਆਂ ਨੂੰ ਬਾਰ ਬਾਰ ਆਖੇ!
ਸਾਰੀਆਂ ਜਾਤਾਂ ਨੂੰ ਕਠਿਆਂ ਕਰਕੇ ਤੇ ,ਇਕ ਵਖਰਾ ਖਾਲਸਾ ਪੰਥ ਬਣਾ ਦਿਤਾ,
ਗਰੀਬ ਸਿਖਨ ਕੋ ਸਰਦਾਰੀਆਂ ਬਕਸ਼ ਕੇ ਤੇ, ਅਕਾਲ ਪੂਰਖ ਦੀ ਫੋਜ ਬਣਾ ਦਿਤਾ!
ਜੁਗਾ ਜੁਗਾ ਤਕ ਏਹ ਵਸਦਾ ਰਹੂ, ਖਾਲਸੇ ਪੰਥ ਨੁੰ ਦਸ਼ਮੇਸ਼ ਨੇ ਕਈ ਵਰ ਦਿਤੇ,
ਜੂਲਮ ਜਬਰ ਨਾਲ ਜੂਜਣੇ ਲਈ, (ਸੂਈਏ ਅਬੂ ਤਰਾਨੀ) ਅਮਰਤ ਦੇ ਘੂਟ ਪੀਤੇ!
ਕਵੀ ਕਈ ਸ਼ਾਹ ਮੁਹਮਦ ਵਰਗੇ, ਗੂਣ ਖਾਲਸਾ ਪੰਥ ਤੇਰੇ ਸਦਾ ਗਾਮਦੇ ਰਹੇ,
ਜੁਲਮ ਦੇ ਖਿਲਾਫ ਹਾਅ ਦੇ ਨਾਅਰੇ, ਮਲੇਰ ਕੋਟਲੇ ਦੇ ਨਵਾਬ ਮਾਰਦੇ ਰਹੇ!
ਏਨਾ ਕੁਸ਼ ਤੇਰੇ ਨਾਲ ਹੋ ਜਾਣ ਤੇ ਵੀ, ਕਦੇ ਸੋਚਿਆ ਆਪਾ ਇਕ ਹੋਈਏ,
ਬੰਦਾ ਸਿੰਘ ਵਾਂਗੂ ਆਪਾਂ ਕਠੇ ਹੋਕੇ, ਦੇਸ਼ ਪੰਜਾਬ ਦੇ ਆਪਾਂ ਵਾਰਸ ਹੋਈਏ!
ਦੇਸ਼ ਪੰਜਾਬ ਦੇ ਆਪਾਂ ਵਾਰਸ ਹੋਈਏ,ਵਾਰਸ ਹੋਈਏ,ਵਾਰਸ ਹੋਈਏ
(ਮੀਡੀਆ ਕੁੱਕੜ ਪਿੰਡ ਆਖੇ)
(ਸ੍ਰ:- ਕੁੱਕੜ ਪਿੰਡੀਆ)
|
|
ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ,ਅਸੀ ਜਰਮਨ ਵਿਚ ਝੂਲਾ ਦਿਆਂ ਗੇਅ!..ਕੁੱਕੜ ਪਿੰਡੀਆ ..55, |
|
|
ਤੂਸੀ ਕਡਿਆ ਸਾਨੂੰ ਮਾਰ ਧਕੇ,ਅਸੀ ਗੂਣ ਗੋਬਿੰਦ ਦੇ ਗਾਮਾ ਗੇ,
ਜਨਮ ਦਿਹਾੜਾ ਪੰਥ ਖਾਲਸੇ ਦਾ, ਅਸੀ ਵਖਰੇ ਹਾਲ ਚ ਮਨਾਵਾ ਗੇ!
ਅਸੀ ਝੂਲਾਮਾ ਗੇ ਨਿਸ਼ਾਨ ਖਾਲਸੇ ਦਾ,ਅਕਾਲ ਪੂਰਖ ਦੀ ਫੋਜ ਆਖੇ,
ਬੇ ਆਬਰੂ ਨਹੀ ਅਸੀ ਹੋਣ ਵਾਲੇ,ਨਰੈਣੂ ਭਗਤਾ ਨੂੰ ਖਾਲਸਾ ਪੰਥ ਆਖੇ!
ਅਸੀ ਜਨਮੇ ਹਾਅ ਖੰਡੇ ਦੀ ਧਾਰ ਵਿਚੋ,ਸਾਨੂ ਪਰਖਿਆਂ ਦਸ਼ਮੇਸ਼ ਜੀ ਨੇ,
ਕਹਿਣੀ ਤੇ ਕਰਨੀ ਦੇ ਅਸੀ ਸੂਰੇ,ਵਰ ਬਕਸ਼ਿਆਂ ਸਾਨੂੰ ਦਸ਼ਮੇਸ਼ ਜੀ ਨੇ!
ਸ਼ੇਵੇ ਪਾਤਿਸ਼ਾਹ ਸਾਨੂੰ ਹਿਮਤ ਬਕਸ਼ੀ ਅਸੀ ਨਗਾਰੇ ਤੇ ਚੋਟ ਲਾਅ ਦਿਆ ਗੇ,
ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ,ਅਸੀ ਜਰਮਨ ਵਿਚ ਝੂਲਾ ਦਿਆਂ ਗੇਅ!
ਅਸੀ ਗੁਰ ਬਾਣੀ ਪੜਨ ਵਾਲੇ,ਭਗਤਾਂ ਦੀ ਬਾਣੀ ਨੂੰ ਵੀ ਵਾਚਦੇ ਹਾਂ,
ਰੋਮ ਰੋਮ ਸਾਡਾ ਵਾਹੇ ਗੁਰੂ 2 ਆਖੇ, ਅਠੇ ਪਹਿਰ ਜਪਜੀ ਗਾਵਦੇ ਹਾਂ!
ਅਸੀ ਰਹੀਏ ਗੁਰੂ ਦੀ ਰਜਾ ਅੰਦਰ, ਸਿਮਰਨ ਅਸੀ ਕਦੇ ਸ਼ਡਦੇ ਨਹੀ,
ਪਾਪ ਕੰਬਣ ਗੇ ਤੂਹਾਡੇ ਵੇਖ ਸਾਨੂੰ,ਤੇ ਸਿਖ ਗੁਰੂ ਤੋ ਬਿਗੈਰ ਬਚਦੇ ਨਹੀ!
ਤਾਰੂ ਹੀ ਸਦਾ ਡੁਬਦੇ ਨੇ, ਤੇ ਡੁਬਦੇ ਡੁਬਦੇ ਕਲਾ ਕੋਈ ਸ਼ਡ ਜਾਂਦੇ,
ਕੰਡੇ ਤੇ ਖੜੋ ਕੇ ਵੇਖਣ ਵਾਲਿਆ ਲਈ,ਕੋਈ ਨਮਾ ਪੈਗਾਮ ਸ਼ਡ ਜਾਂਦੇ!
ਉਜੜਦਾ ਆਪਣਾ ਚਮਨ ਵੇਖ ਕੇ ਤੇ, ਕੋਈ ਮਾਲੀ ਨਹੀ ਕਦੇ ਖੂਸ਼ ਹੁੰਦਾ,
ਮਾਣ ਨਿਮਾਣੇ ਨੂੰ ਜੇ ਕੋਈ ਮਾਰੇ ਧਕੇ, ਦਸ਼ਮੇਸ਼ ਕਦੇ ਨਹੀ ਖੁਸ਼ ਹੁੰਦਾ!
ਹਮ ਭੀਖਤ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ!
(ਸ੍ਰ:- ਕੁੱਕੜ ਪਿੰਡੀਆ)
|
|
(2011)ਦੀ ਵਿਸਾਖੀ ਤੇ ਵਿਸ਼ੇਸ਼..ਕੁੱਕੜ ਪਿੰਡੀਆ ..54, |
|
|
ਸਿੱਖ ਯੂਥ ਫਡਰੇਸ਼ਨ ਜਰਮਨੀ ਦੇਵੇ ਵਧਾਂਈਆ,
ਪੰਥ ਦੇ ਸਿਰਜਣ ਹਾਰਨੇ ਕਈ ਕਲਾ ਵਿਖਾਂਈਆਂ!
ਸਾਡੜੇ ਪੰਜ ਪਿਆਰੇ ਜਿਸ ਮਾਰ ਜਿਵਾਲੇ,
ਪੰਜ ਪੰਜ ਘੂਟ ਅਮਰਤ ਦੇ ਸੱਬ ਨੂੰ ਪਿਆਲੇ!
ਆਉ ਪੰਥ ਲਈ ਪਰਣ ਕਰੀਏ ਰਲ ਮਿਲ ਭਾਈ,
ਕੋਮ ਦੀ ਅਜਾਦੀ ਵਾਸਤੇ ਸੇਵਾ ਫਡਰੇਸ਼ਨ ਦੀ ਲਾਈ!
ਇਕ ਰਬੀ ਨੂਰ ਦਾ ਪੂਆ ਦੇਈਏ ਸੱਬ ਦੇ ਬਾਣਾ,
ਖਾਲਸਾ ਪੰਥ ਨੇ ਸਾਰੀ ਦੂਨੀਆ ਚ ਫੈਲਦਾ ਜਾਣਾ!
(ਸ੍ਰ:- ਕੁੱਕੜ ਪਿੰਡੀਆ)
|
|
ਸ਼ਰਧਾਂਜਲੀ ਆਖਾਂ ਜਾਂਅ ਘਰ ਦੀ ਬਰਬਾਦੀ ਹੋਈ ਆਂਖਾਂ,..ਕੁੱਕੜ ਪਿੰਡੀਆ ..53, |
|
|
(10)ਅਪਰੈਲ ਦਾ ਦਿੰਨ ਮੇਰੇ ਲਈ ਭਾਰੀ ਬਣ ਆਉਦਾ ਹੈ,
ਮਨ ਗਮ ਦੇ ਗੋਤੇ ਖਾਂਦਾ ਹੈ,ਤੇ ਕਾਲਜਾ ਮੂਹ ਨੂੰ ਆਉਦਾਂ ਹੈ!
ਸ਼ਰਧਾਂਜਲੀ ਆਖਾਂ ਜਾਂਅ ਘਰ ਦੀ ਬਰਬਾਦੀ ਹੋਈ ਆਂਖਾਂ,
ਮੈਨੂ ਦਸੋ ਮੇਰੇ ਦੋਸਤੋ ਮੈ ਕਿਸ ਨੁੰ ਕੋਸਾਂ ਤੇ ਕਿਸ ਨੂੰ ਕੀ ਆਂਖਾਂ!
ਵਿਪਨ ਤੇਰੀ ਦੂਜੀ ਬਰਸੀ ਤੇ ਅਪਰੈਲ ਦਾ ਪਹਿਲਾ ਹਫਤਾ ਈ,
ਮੈਨੂੰ ਬਾਰ ਬਾਰ ਕੋਸਦਾ ਹੈ ਤੇਰਾ ਨੇਕੀ ਵਾਲਾ ਰਸਤਾ ਈ!
ਅੱਜ ਇਟਲੀ ਸੁਨ ਮਸਾਨ ਲਗੇ ਤੂੰ ਸਬਨਾ ਦਾ ਰਾਜ ਦੂਲਾਰਾ ਸੈਂ,
ਅੱਜ ਬੂਡੇ ਬੂਡੜੀਆਂ ਵੀ ਰੋਂਦੇ ਨੇ ਤੂੰ ਜਿਨਾ ਦਾ ਸਹਾਰਾ ਸੈਂ!
ਤੂੰ ਕੇਹੜੀ ਗੂੜੀ ਨੀਦੇ ਜਾਅ ਸੂਤਾਂ ਤੂੰ ਸਾਡੀ ਕੋਈ ਅਵਾਜ ਤੇ ਸੁਣ,
ਮਾਅ ਤੇ ਮਾਮਾ ਵਿਲਕਦੇ ਵੇਖ ਆਕੇ, ਕੋਈ ਸਾਡੀ ਤੂੰ ਫਰਿਆਦ ਤੇ ਸੁਣ!
ਫਿਰ ਵੀ ਜਿਥੇ ਤੂੰ ਚਲੇ ਗਿਆਂ ਉਥੇ ਤੂੰ ਸ਼ਾਂਤ ਰਵੇ,ਤੇ ਰੱਬ ਚਰਨਾ ਵਿਚ ਰਖੇ,
ਮਾਮਾ ਤੇਰਾ ਅਰਦਾਸ ਬੇਨਤੀ ਕਰਦਾ ਹੈ,ਤੂੰ ਉਥੋ ਵੀ ਨੇਕੀ ਵਾਲਾ ਰਾਹ ਦਸੇਂ!
(ਦੂਖੀ ਹਿਰਦੇ ਨਾਲ ਤੇਰਾ ਮਾਮਾ)
|
|
ਬਾਈ ਜੀ ਨੇੜੇ ਦੀ ਐਨਕ ਲਾਓ |
|
|
ਆਪਣੇ ਦਾਇਰੇ ਨੂੰ ਪਹਿਚਾਣੋ
ਖੁਦ ਤੋਂ ਦੂਰ ਨਾ ਹੁੰਦੇ ਜਾਓ।
ਚਮਕ ਦਮਕ ਤੋਂ ਕਰੋ ਕਿਨਾਰਾ
ਆਪਣੇ ਬਲਬੂਤੇ ਤੇ ਜੀਓ
ਦਿਲ ਆਪਣੇ ਦੀ ਮਰਜ਼ੀ ਮੰਨੋ
ਅਕਲ ਪਰਾਈ ਪੁਣ ਕੇ ਪੀਓ।
ਚੁਗਲਖੋਰ ਤੋਂ ਬਚ ਜਾਏ ਜਿਹੜਾ
ਉਸ ਨੂੰ ਬਚਿਆ ਜਾਣੋਂ
ਭੁਲੇ ਬੁਰੇ ਦੀ ਪਰਖ ਬਣਾਓ
ਦੁਸ਼ਮਣ ਨੂੰ ਪਹਿਚਾਣੋਂ।
ਨੰਗੇ ਸਿਰ ਨਾ ਧੁੱਪ ਹੰਢਾਓ
ਠੰਢ ਦਾ ਕਦੇ ਵਿਸਾਹ ਨਾ ਖਾਓ
ਰੋਟੀ ਲੜ ਬੰਨ੍ਹਣੀ ਨਾ ਭੁੱਲੋ
ਔਹਰੇ ਰਾਹ ਪੈਂਡੇ ਜਦ ਜਾਓ।
ਅੱਖੀਂ ਦੇਖ ਨਾ ਮੱਖੀ ਨਿਗਲੋ
ਟੁੱਟੀ ਤਾਰ ਨੂੰ ਹੱਥ ਨਾ ਲਾਓ
ਬਾਈ ਜੀ ਨੇੜੇ ਦੀ ਐਨਕ ਲਾਓ।
-0-
ਹਰ ਕੋਈ ਟਿਚਰ ਕਰ ਨਹੀਂ ਸਕਦਾ
ਹਰ ਕੋਈ ਟਿਚਰ ਸਹਿ ਨਹੀਂ ਸਕਦਾ
ਹਰ ਕੋਈ ਮਰ੍ਹਮ ਲਾ ਨਹੀਂ ਸਕਦਾ
ਹਰ ਕੋਈ ਮਹਿਰਮ ਹੋ ਨਹੀਂ ਸਕਦਾ
ਹਰ ਕੋਈ ਹੱਸ ਖੇਡ ਨਹੀਂ ਸਕਦਾ
ਹਰ ਕੋਈ ਸੱਚ ਤੇ ਖੜ੍ਹ ਨਹੀਂ ਸਕਦਾ
ਹਰ ਕੋਈ ਯਾਰ ਦੀ ਪਰਖ ਨਾ ਜਾਣੇ
ਹਰ ਕੋਈ ਸੂਲੀ ਚੜ੍ਹ ਨਹੀਂ ਸਕਦਾ।
ਯਾਰ ਦੀ ਖ਼ਾਤਰ ਪੱਟ ਚੀਰ ਕੇ
ਹਰ ਕੋਈ ਮਾਸ ਖੁਆ ਨਹੀਂ ਸਕਦਾ
ਹਰ ਕੋਈ ਡੈਣ ਨੂੰ ਕੁੱਛੜ ਚੁੱਕ ਕੇ
ਗਲ ਵਿਚ ਨਾਗ ਪੁਆ ਨਹੀਂ ਸਕਦਾ।
ਜੱਗ ਦਾ ਲੇਖਾ ਜੋਖਾ ਛੱਡੋ
ਆਪਣੀ ਵੱਖਰੀ ਚਾਲ ਬਣਾਓ
ਬਾਈ ਜੀ ਨੇੜੇ ਦੀ ਐਨਕ ਲਾਓ।
-0-
ਨਹੀਂ ਜ਼ਰੂਰੀ ਜ਼ੁਲਮ ਨਿਹੱਕਾ ਚੁਪ ਕਰਕੇ ਸਹਿ ਜਾਓ
ਨਹੀਂ ਜ਼ਰੂਰੀ ਧੁੰਦ ਸੰਘਣੀ ਵਿਚ ਲੰਬੇ ਸਫ਼ਰ ਮੁਕਾਓ
ਨਹੀਂ ਜ਼ਰੂਰੀ ਹਰ ਸ਼ਾਦੀ ਤੇ ਜਾਓ ਧੱਕੇ ਖਾਓ
ਨਹੀਂ ਜ਼ਰੂਰੀ ਠੰਢ ਠੁੱਕਰ ਵਿਚ ਨਹਾਓ ਫਿਰ ਪਛਤਾਓ
ਨਹੀਂ ਜ਼ਰੂਰੀ ਨਾਰ ਸੁਨੱਖੀ ਘਰ ਦੀ ਸ਼ਾਨ ਵਧਾਏ
ਨਹੀਂ ਜ਼ਰੂਰੀ ਘਰ ਵਾਲੀ ਦੀ ਹਰ ਗੱਲ ਮੰਨੀ ਜਾਏ
ਨਹੀਂ ਜ਼ਰੂਰੀ ਵਕਤ ਕੁਸੈਲਾ ਬਿਨ ਡੱਸੇ ਲੰਘ ਜਾਏ
ਨਹੀਂ ਜ਼ਰੂਰੀ ਬੁੱਢੀ ਉਮਰੇ ਦਿਲ ਬੁੱਢਿਆਂ ਹੋ ਜਾਏ।
ਨਹੀਂ ਜ਼ਰੂਰੀ ਸਭ ਅੱਠ ਮੰਜ਼ਿਲੇ ਮਹਿਲ ਬਣਾਈ ਜਾਓ
ਨਹੀਂ ਜ਼ਰੂਰੀ ਜਗ ਦਿਖਾਵੇ ਵਾਲੇ ਰਾਹ ਪੈ ਜਾਓ
ਨਹੀਂ ਜ਼ਰੂਰੀ ਦੇਖੋ ਦੇਖੀ ਘਰ ਦੇ ਖਰਚ ਵਧਾਓ
ਨਹੀਂ ਜ਼ਰੂਰੀ ਕਰਜ਼ੇ ਲੈ ਕੇ ਪੁੱਠੀਆਂ ਛਾਲਾਂ ਲਾਓ
ਖੁਦ ਦਬ ਜਾਓ।
ਚਾਦਰ ਦੇਖ ਕੇ ਪੈਰ ਪਸਾਰੋ
ਆਪਣੇ ਪੰਨ੍ਹੇ ਤੋਂ ਬਾਹਰ ਨਾ ਜਾਓ
ਬਾਈ ਜੀ ਨੇੜੇ ਦੀ ਐਨਕ ਲਾਓ।
-0-
ਤਿੱਤਰ ਵਾਂਗੂੰ ਗਾਉਣਾ ਸਿੱਖ ਲੈ
ਜੇ ਤੂੰ ਰੱਬ ਨੂੰ ਪਾਉਣਾ
ਮੋਰਾਂ ਵਾਂਗੂੰ ਨੱਚਣਾ ਸਿੱਖ
ਜੇ ਰੁੱਸਿਆ ਯਾਰ ਮਨਾਉਣਾ
ਵਿਛੜੀ ਕੂੰਜ ਤੋਂ ਸਿਖ ਕਰਲਾਉਣਾ
ਜੇ ਇਛਕ ਮੁਹੱਲੇ ਜਾਣਾ
ਵਾਂਗ ਬਬੀਹੇ ਹੇਕਾਂ ਸਿੱਖ
ਜੇ ਪਿਰ ਆਪਣੇ ਨੂੰ ਭਾਉਣਾ।
ਬਾਂਦਰ ਤੋਂ ਸਿਖ ਚੁਸਤ ਚਲਾਕੀ
ਸ਼ੇਰਾਂ ਤੋਂ ਸਿਖ ਲੜਨਾ
ਮਿਰਗਾਂ ਕੋਲੋਂ ਭਿ²ੜਨਾ ਸਿਖ
ਜੇ ਵਿਚ ਮੈਦਾਨੀ ਖੜ੍ਹਨਾ।
ਸਾਨ੍ਹਾਂ ਵਾਂਗੂੰ ਮਾਰ ਫਰਾਟੇ
ਦੁਸ਼ਮਣ ਜੇ ਭਜਾਉਣਾ
ਸੱਪ ਵਾਂਗੂੰ ਜ਼ਹਿਰੀਲਾ ਬਣ ਜੇ
ਆਪਣਾ ਆਪ ਬਚਾਉਣਾ।
ਧਰਤੀ ਮਾਂ ਦੇ ਸਭ ਸ਼ੁਕਰਾਨੇ
ਕਰਕੇ ਟੁੱਕਰ ਮੂੰਹ ਵਿਚ ਪਾਓ
ਬਾਈ ਜੀ ਨੇੜੇ ਦੀ ਐਨਕ ਲਾਓ।
ਪੀ. ਐਸ. ਗਿੱਲ
ਐਡਵੋਕੇਟ
|
|
| | << Start < Prev 51 52 53 54 55 56 Next > End >>
| Results 766 - 780 of 833 |
|