Weather
Patiala
|
|
Amritsar
|
|
New Delhi
|
|
|
ਕਵਿਤਾਵਾਂ
ਰਾਜ ਨੀਤੀ ਨੇ ਲੋਕਾਂ ਦੇ ਘਰ ਪਾੜੇ,..ਕੁੱਕੜ ਪਿੰਡੀਆ ..36 |
|
|
ਕਾਂਗਰਸ ਖੜੀ ਹੋਈ ਜਰਮਨੀ ਅੰਦਰ,
ਤੇ ਕਿਸੇ ਇਕ ਨੇ ਵੀ ਵਿਰੋਧ ਜਤਾਇਆ ਨਾਂ,
ਸਗੋ ਦਿਤੇ ਆਪਣੇ ਕੋਲੋ ਸਬਨਾਂ ਬੰਦੇ,
ਤੇ ਸਾਥ ਪੰਥ ਦਾ ਇਨਾ ਨਿਭਾਇਆ ਨਾਂ!
ਇਕ ਮੀਡੀਆਂ ਏਥੋ ਹੋਰ ਚਲਦਾ,
ਜੇਹੜਾ ਬਲਦੀ ਤੇ ਤੇਲ ਸਦਾ ਪਾਂਵਦਾ ਏ,
ਝੂਠੀਆਂ ਖਬਰਾਂ ਵੈਬ ਤੇ ਲਾਅ ਲਾਅ ਕੇ,
ਤੇ ਕਾਂਗਰਸ ਦਾ ਸਾਥ ਨਿਵਾਵਦਾ ਏ!
ਜੇਹੜੀ ਕਾਂਗਰਸ (84) ਨੂੰ ਆਖਦੀ ਏ,
ਤੂਸੀ ਭੂਲ ਜਾਉ ਸਿੰਘ ਸਰਦਾਰੋ,
ਜੇ ਪੰਥ ਦਾ ਸਾਥ ਤੂਸੀਂ ਨਹੀ ਦੇਣਾ,
ਤੇ ਕਾਂਗਰਸ ਨੂੰ ਨਾ ਮੋਡਿਆ ਤੇ ਚਾੜੋ!
ਮੈ ਸੂਣਿਆ ਜਰਮਨੀ ਦੇ ਗੂਰਦੂਆਰਿਆ ਚ,
ਕਾਂਗਰਸ ਜਲਦੀ ਸਮਾਗਮ ਕਰਾਵੇ ਗੀ,
ਚੂਰਾਸੀ ਚ ਕੀਤੀ ਨਸਲ ਕੂਸ਼ੀ ਜੇਹੜੀ,
ਉਹ ਕਿਸ ਹੋਰ ਦੇ ਸਿਰ ਮੜਦੀ ਜਾਵੇ ਗੀ!
ਲਾਈਪਜਿਗ ਦੇ ਗੂਰਦੂਆਰੇ ਅੰਦਰ,
ਅਖੰਡ ਪਾਠ ਸਾਹਿਬ ਦੀ ਤਿਆਰੀ ਹੋ ਰਹੀ ਹੈ,
ਇੰਦਰਾ ਦੇ ਪੋਤੇ ਰਾਹੂਲ ਗਾਂਦੀ ਦੇ,
ਤਿਖੇ ਭਾਸ਼ਨ ਦੀ ਤਿਆਰੀ ਵੀ ਹੋ ਰਹੀ ਹੈ!
ਇਨਾ ਨਾਲ ਮਿਉਨਚਨ ਵਾਲੇਆਂ ਨੇ ਵੀ,
ਪੂਰਾ ਸਾਥ ਦੇਣ ਦਾ ਹੈ ਤਹੀਆ ਕੀਤਾ,
ਪਰਮਜੀਤ ਸਰਨੇ ਨੂੰ ਸੱਦਣਾ ਜਰਮਨੀ ਚ,
ਲੂਣ ਤੇਲ ਦੀ ਹੱਟੀ ਵਾਲੇ ਹਈਆ ਕੀਤਾ!
(ਤਾਇਆ) ਦੇਖ ਲੈ ਜਰਮਨੀ ਅੰਦਰ,
ਕਿਦਾਂ ਰਾਜ ਨੀਤੀ ਨੇ ਲੋਕਾਂ ਦੇ ਘਰ ਪਾੜੇ,
ਜੇਹੜੇ ਅਸਮਾਨ ਸਨ ਸਿਰ ਉਤੇ ਚੂਕੀ ਫਿਰਦੇ,
ਔਹ ਘੂਸ ਪੈਠੀਏ ਸਨ ਪੰਥ ਵਿਚ ਇਨਾ ਵਾੜੇ!
|
|
ਕਾਂਗਰਸੀ ਆਖਦੇ ਹੱੜ ਆਏ ਜੇਹੜੇ,..ਕੁੱਕੜ ਪਿੰਡੀਆ ..35 |
|
|
ਕਾਂਗਰਸੀ ਆਖਦੇ ਬਾਦਲ ਸਾਹਿਬ ਨੇ ਦੇਖੋ,
ਪੰਜਾਬ ਅੰਦਰ ਬਦਲ ਪਾੜ ਦਿਤਾ!
ਹਰਿਆਣਾ ਪਾਣੀ ਪਾਣੀ ਗਾਵਦਾ ਸੀ,
ਨਾਲ ਮਜਾ ਦਿਲੀ ਨੂੰ ਵੀ ਚੱਖਾ ਦਿਤਾ!
ਛੀਲਾ ਦਿਕਸ਼ਤ ਰੋਲੀ ਜਿਆਦਾ ਪਾਂਵਦੀ ਸੀ,
ਬਿਜਲੀ ਬਿਜਲੀ ਦੀ ਰੱਟ ਸੀ ਲਾਈ ਰਖਦੀ!
ਇਕੋ ਲਿਸ਼ਕ ਮਾਰੀ ਬਾਦਲ ਬਦਲਾਂ ਚੌਂ,
ਸੜ ਗਈ ਬਲ ਗਈ ਦਿਲੀ ਆਖੇ ਮਰ ਗਈ!
ਕਾਂਗਰਸੀ ਆਖਦੇ ਹੱੜ ਆਏ ਜੇਹੜੇ,
ਏਹ ਮੇਹਰ ਬਾਨੀ(ਬ) ਸਰਕਾਰ ਦੀ ਏ!
ਝੋਨੇ ਦਾ ਤਾਂ ਭਾਮੇ ਕੂਸ਼ ਨਾ ਵਿਗੜੇ,
ਮਕੀ ਖੜੀ ਦੇਖੋ ਧਾਂਹਾਂ ਮਾਰਦੀ ਏ!
ਕਈਆਂ ਦੇ ਘਰ ਬਾਹਰ ਢੈਹ ਗਏ,
ਕਈ ਲਾ ਪਤਾ ਹੜਾਂ ਵਿਚ ਹੋ ਗਏ!
ਦਿਲੀ ਦੇਖੋ ਸਾਰੀ ਡੂਬੀ ਫਿਰਦੀ,
ਬਾਦਲ ਹੋਣੀ ਐਮੇ ਬਦਨਾਮ ਹੋ ਗਏ!
ਗਵਾਚਾ ਸਿਧੂ ਲਬਿਆ ਅੰਬਰਸਰੀਆਂ ਨੂੰ,
ਉਸ ਆਂਉਦੇਆਂ ਦੂਹਾਈ ਜਹੀ ਪਾ ਦਿਤੀ!
ਪੂਰਾਣੀ ਕਹਾਵਤ ਪੰਜਾਬ ਦੀ ਇਕ ਦੇਖੋ,
ਉਸ ਸੱਚ ਕਰ ਲੋਕਾਂ ਨੂੰ ਦਿਖਾ ਦਿਤੀ!
ਮਾਂ ਮਾਂ ਜੇ ਮੈ ਠਾਣੇ ਦਾਰ ਬਣ ਜਾਂਮਾਂ,
ਪਹਿਲਾਂ ਤੇਰੇ ਹੀ ਚਿਤੜ ਕੂਟਾਂ ਗਾਂ ਮੈ!
ਫੇਰ ਦੇਖਾਂ ਗਾ ਕਿਸੇ ਹੋਰ ਨੂੰ ਮਾਂ ਮੈ,
ਪਹਿਲਾਂ ਤੇਰੀ ਹੀ ਸੰਘੀ ਘੂਟਾਂ ਗਾਂ ਮੈ!
ਤਾਏ ਦੀ ਧੀ ਚਲੀ ਮੈ ਕਿਉ ਰਮਾਂ ਕਲੀ,
ਵਾਂਗੂ ਦੇਖੋ ਸਿਧੂ ਵੀ ਹਿਸਾ ਪਾ ਦਿਤਾ!
ਆਖੇ ਸੈਂਟਰ ਅਤੇ (ਬਾਪੂ ਬਾਦਲ) ਜੀ ਨੇ,
ਪੰਜਾਬ ਵਿਚ ਹੱੜ ਹੀ ਹੱੜ ਲਿਆ ਦਿਤਾ!
ਤਾਇਆ ਕਾਤੋਂ ਤੂੰ ਐਮੇ ਖਫੀ ਜਾਨਾ,
ਤੂੰ ਗਲ ਜਰਮਨੀ ਦੀ ਕਰਿਆ ਕਰ!
ਹੱੜ ਆਵੇ ਜਾਂ ਆਵੇ ਸੂਨਾਮੀ ਕਿਦਰੇ,
ਗਲ ਸਰਬਤ ਦੇ ਭਲੇ ਦੀ ਕਰਿਆ ਕਰ!
|
|
ਆਪੇ ਸਿਟਦਾਂ ਏਂ,ਆਪੇ ਬੋਚਦਾਂ ਏ,..ਕੁੱਕੜ ਪਿੰਡੀਆ ..34 |
|
|
ਆਪੇ ਸਿਟਦਾਂ ਏਂ,ਆਪੇ ਬੋਚਦਾਂ ਏ,
ਰਵਿਦਾਸ ਮੈ ਬਣਿਆਂ ਗੇਂਦ ਤੇਰੀ
ਇਕ ਜੋਰ ਦੀ ਠੂਡ ਮਾਰ ਦਬਕੇ,
ਤੇ ਨਿਕਲ ਜਾਵੇ ਹੰਕਾਰੀ ਫੂਕ ਮੇਰੀ!
ਖੂਸ਼ੀ ਖੂਸ਼ੀ ਤੇਰੇ ਦਰਬਾਰ ਦੀ ਸਾਹਿਬਾ,
ਮੈ ਆਪਣੇ ਹੱਥੀਂ ਸੇਵਾ ਕਰਾਂ ਗਾ!
ਤੇਰੇ ਕੋਤਕ ਤੂੰ ਹੀ ਜਾਣਦਾ ਹੈਂ,
ਤੇਰੀ ਉਪਮਾ ਮੈ ਘਰ ਘਰ ਕਰਾਂ ਗਾ !
ਤੇਰੇ ਚਮੜੇ ਵਾਲੇ ਕੂੰਡੇ ਦਾ ਅਮਰਤ,
ਮੰਨ ਦੀ ਸ਼ਾਂਤੀ ਲਈ ਪੀਅ ਜਾਈਏ!
ਭੈੜੀ ਕਿਸਮਤ ਵਾਲੀਆਂ ਜੋ ਰੇਖਾ,
ਭਾਗਾਂ ਭਰੀਆਂ ਤੇਰੇ ਦਰ ਤੋਂ ਬਣਾਈਏ !
|
|
ਪਾਸਪੋਰਟ ਜਾਂ ਕਸਤੂਰੀ?..ਕੁੱਕੜ ਪਿੰਡੀਆ ..33 |
|
|
ਬਹੁਤ ਸਾਰੇ ਵੀਰਾਂ ਦੀ ਭਾਰੀ ਮੰਗ ਤੇ ਇਹ ਕਵਿਤਾ ਲਗਾਈ ਜਾ ਰਹੀ ਹੈ,ਇਹ ਕਵਿਤਾ ਦੋ ਸਾਲ ਪਹਿਲਾਂ ਲਿਖੀ ਗਈ ਸੀ!
23 ਸਾਲ ਤੇ 11 ਮਹੀਨੇ,ਰਹੀ ਪਾਬੰਦੀ ਮੇਰੇ ਤੇ,
ਬੰਦੀਸ਼ੋੜ ਸ਼ੇਮੇ ਪਾਤਸ਼ਾ,ਮੇਰਾ ਸੀ ਭਰੋਸਾ ਤੇਰੇ ਤੇ!
ਤੂੰ ਸੱਬ ਦੇ ਬੰਦਨ ਕਟੇਂ ਮੀਰੀ ਪੀਰੀ ਵਾਲੇ ਸਾਹਿਬਾ,
ਕਲੀਆਂ ਵਾਲਾ ਚੋਲਾ ਪਰੀਤਮ,ਨਿਰਦੋਸ਼ਿਆਂ ਲਈ ਸਮਾ ਲੈ!
ਇਕੋ ਇਸ ਆਸ ਦੇ ਉਤੇ, ਦੋ ਦਹਾਕੇ ਬੀਤ ਗਏ ਨੇ,
ਬੂਡੜੀ ਮਾਂ ਦੇ ਚਰਨ ਸ਼ੂਣ ਲਈ, ਕਈ ਵਾਰ ਨੀਰ ਵਹੇ ਨੇ!
ਜਿਦਣ ਮਾਂ ਨੂ ਖਬਰ ਮੈ ਦਿਤੀ, ਉਹ ਫੁਲੀ ਨਹੀ ਸਮੋਦੀ ਸੀ,
ਮੇਰੀ ਪੱਗ ਨੂ ਸ਼ਾਤੀ ਨਾਲ ਲਾਕੇ, ਉਸ ਦੀ ਸ਼ਾਤੀ ਨੀਰ ਵਹੋਦੀਂ ਸੀ!
ਅੱਜ ਤੇਰਾ ਸ਼ੁਕਰਾਨਾ ਕਰਦਾ,ਗਰੀਬ ਨਿਮਾਣਾ ਸਿੱਖ ਏਹ ਤੇਰਾ,
ਕਰਾਂ ਹਰੀਮੰਦਰ ਦੇ ਦਰਸ ਦਿਦਾਰੇ ਮੰਨ ਵਿਚ ਹੈ ਚਾਓ ਘਨੇਰਾ!
ਜਮਾਂ ਬਲਿਹਾਰੇ ਕੋਂਸਲੇਟ ਦੇ, ਜਿਸ ਨੇ ਮੇਰੀ ਨਬਜ ਪਹਿਚਾਨੀ,
ਘਰ ਘਰ ਦੂਕਾਨਾ ਉਪਰ ਜਾਕੇ,ਜਿਸ ਸੂਣੀ ਮੇਰੀ ਦਰਦ ਕਹਾਣੀ!
ਪਬਲਿਕ ਵਧੀਆ ਰੋਲ ਨਿਬਾਇਆ ਮੇਰੇ ਹੱਕ ਵਿਚ ਫਤਵੇ ਦੇ ਕੇ;
ਗੂਰਦੀਪ ਸਿੰਘ ਕੋਂਸਲੇਟ ਨੂ ਸ਼ਾਬਾਸ਼ ਜਰਮਨ ਦੇ ਸੱਬ ਸਿਖ ਨੇ ਦੇਂਦੇ!
ਜੇ ਕੋਈ ਕੰਮ ਹੈ ਤਾਂ ਮੈਨੂ ਦਸੋ, ਮੈ ਕੀ ਤੂਹਾਡੀ ਸੇਵਾ ਕਰ ਸਕਦਾਂ,
ਕੂੱਕੜ ਪਿੰਡੀਏ ਨੂ ਪਾਸਪ੍ਰੋਟ ਦੇਵੋ, ਜੇ ਨੇਕੀ ਵਾਲਾ ਕੌਮ ਕੋਈ ਕਰਨਾ!
ਚੇਅਰਮੈਨ ਮਨਿਉਰਟੀ ਕਮਿਸ਼ਨ ਦੇ,ਤਰਲੋਚਨ ਸਿੰਘ ਨੇ ਗਡ ਤੇ ਝੰਡੇ,
ਪੰਨਜਾਬ ਦੇ ਬਾਪੂ ਬਾਦਲ ਨੇ ਵੀ,ਸਨ ਮੈਨੂ ਕਈ ਇਨਵੀ ਟੇਸ਼ਨ ਘਲੇ!
ਸੰਸਥਾ ਬਾਬੇ ਮਖੱਣ ਸ਼ਾਹ ਦੀ ,ਮੇਰੇ ਹੱਕ ਵਿਚ ਇੰਜ ਨਿਤਰੀ ਯਾਰੋ,
ਜਿਨਾ ਲਿਖਿਆਂ ਮੇਰੇ ਵਾਸਤੇ ,ਮੈ ਧਨਵਾਦੀ ਸਾਰੀ ਸੰਸਥਾ ਦਾ ਯਾਰੋ!
ਅਕਾਲੀ ਦੱਲ ਐਨ ਆਰ ਆਈ ਜੋ, ਹੂਣ ਮੂਸ਼ਾ ਨੂ ਵਟ ਪਿਆ ਚਾੜੇ,
ਪ੍ਰਧਾਨ ਜਰਮਨੀ ਵਾਲਾ ਮਨਮੋਹਨ ਸਿੰਘ, ਪੂਠੀਆ ਸਿਧੀਆਂ ਸ਼ਾਲਾ ਮਾਰੇ!
(ਵਾਈਸ ਪਰਧਾਨ) ਦਲਬੀਰ ਸਿੰਘ ਨੂ,ਮਿਲਿਆ ਪਾਸ ਪੋਰਟ ਇੰਡੀਆ ਦਾ,
ਕੈਟਾਂ ਦੇ ਚੇਹਰੇ ਪੀਲੇ ਪੈ ਗਏ,ਸਾਹ ਰੂਕ ਗਿਆ ਕਈ ਸ਼ੈਤਾਨ ਟਿਡੀਆਂ ਦਾ!
ਟਾਉਟਾ ਨੇ ਘਰ ਬ੍ਹਾਰ ਬਣਾ ਲਏ,ਮੇਰੇ ਤੇ ਅਲਜਾਮ ਕਈ ਕਈ ਲਾਕੇ,
ਟੈਕਸੀਆਂ ਅਤੇ ਰੈਸਟੋ ਰੈਂਟ ਬਣਾ ਲਏ,ਮੇਰੇ ਤੇ ਕਈ ਝੂਠੇ ਕੇਸ ਪੂਆਂ ਕੇ!
ਕਈ ਮੂਸ਼ਕੜੀਆਂ ਵਿਚ ਸੀ ਹਸਦੇ ਯਾਰੋ,ਮੇਰੀ ਵੇਖ ਕੇ ਹਾਲਤ ਮਾੜੀ,
ਆਹ ਤੂਰਿਆ ਫਿਰਦਾ ਵਡਾ ਧਰਮੀ, ਆਰ ਸੀ ਲੋਂਦੇ ਤਿੱਖੀ ਸਾਰੀ!
ਮੰਦਰ ਦੇ ਪਗ਼ਜਾਰੀ ਪੰਡਤਾਂ, ਮੇਰੇ ਲਈ ਮਾਰਿਆ ਹਾਅ ਦਾ ਨਾਹਰਾ,
ਮੋਟਾ ਸ਼ਰਮਾ ਬਹੁਤ ਤੜਫਿਆ,ਕਿਸ ਨੇ ਕੀਤਾ ਏਹ ਭਦਾ ਕਾਰਾ!
ਚੰਡੀ ਗੜ ਦੇ ਮੇਰੇ ਵਕੀਲਾਂ, ਮਹਿਤਾਬ ਸਿੰਘ ਨੇ ਹੱਥ ਦਿਖਾਏ,
ਹਾਈ ਕੋਰਟ ਚ ਪਟੀਸ਼ਨ ਪਾਕੇ,ਕਈ ਕਈ ਉਸ ਪੈਰਾ ਗਰਾਫ ਲਗਾਏ!
ਅਸੀ ਕਾਦੇ ਲਈ ਬੈਠੇ ਹਾਂ ਏਥੇ, ਜੱਜ ਸਾਹਿਬ ਕਨੂਨ ਦੇ ਵਾਰਿਸ,
ਮੇਰਾ ਕਲਾਂਿੲਟ ਹੈ ਨਿਰਦੋਸ਼ਾ, ਭਾਰਤ ਦੇਸ਼ ਦਾ ਜੋ ਸੂਲਜਿਆ ਵਾਰਿਸ!
ਮੀਡੀਏ ਵਿਚ ਹੈ ਧਾਂਕ ਜਿਸ ਦੀ, ਕਈ(ਟੀ ਵੀ ਰੈਡੀਓ)ਦਾ ਪਰਜੈਂਟਰ,
ਅੱਖਬਾਰਾਂ ਵਿਚ ਆਰਟੀ ਕਲ ਲਿਖਦਾ,ਸਚਾ ਸੂਚਾ ਮੈਨ ਹੈ ਜੈਂਟਲ!
ਰਿਹਾ ਏਅਰ ਫੋਰਸ ਦਾ ਸਿਪਾਹੀ, ਬੰਗਲਾ ਦੇਸ਼ ਦੀ ਜੰਗ ਵੀ ਲੜਿਆ,
ਪੈਰਾ ਸ਼ੂਟ ਨਾਲ ਜੰਗ ਚ ਉਤਰਿਆ,ਦੇਸ਼ ਲਈ ਜੋ ਵਲੰਟੀਅਰ ਬਣਿਆ!
ਸੂਣੀਆਂ ਜੱਜ ਨੇ ਜਾਂ ਦਲੀਲਾਂ,ਕੇਸ ਦਾ ਥੋੜਾ ਮਾਰ ਕੇ ਫੈਸਲਾ ਕਰ ਦਿਤਾ,
ਦਲਬੀਰ ਸਿੰਘ ਨੂ ਪਾਸਪੋਰਟ ਦੇਵੋ, ਜੱਜ ਨੇ ਆਖਰੀ ਫੈਸਲਾ ਕਰ ਦਿਤਾ!
ਮੈਹਿਕ ਫੈਲ ਗਈ ਕਸਤੂਰੀ ਵਾਂਗੂ,ਪਾਸਪੋਰਟ ਦੀ ਲੋਕੀ ਮੈਨੂ ਦੇਣ ਵਧਾਂਈ,
ਪਰ ਸ਼ੂਕਰਾਨਾ ਹੈ ਤੇਰਾ ਬਾਬਾ ਨਾਨਕਾ, ਤੂੰ ਮੇਰੀ ਭਵਰੀ ਬੇੜੀ ਬੰਨੇ ਲਾਈ!
ਪਤਰਕਾਰ ਬਸੰਤ ਸਿੰਘ ਰਾਮੂਵਾਲੀਏ, ਮੇਰੇ ਲਈ ਦਿਨ ਰਾਤ ਲਿਖੀਆਂ ਲਾਈਨਾ,
ਐਹੋ ਜਹੇ ਗੂਰ ਸਿੱਖਾਂ ਤੋ ਦਾਤਾ ਜੀ,ਮੈ ਤੰਨ ਮੰਨ ਆਪਣਾ ਘੋਲ ਘੂਮਾਵਾ!
ਹੋਰ ਵੀ ਕੋਂਸਲੇਟ ਚ ਕਈਆ, ਮੇਰੇ ਲਈ ਮਾਰਿਆ ਹਾਅ ਦਾ ਨਾਹਰਾ,
ਚਲ ਗਿਆ ਤਾਂ ਤੀਰ ਸੀ ਕ੍ਹਿੰਦੇ, ਨਹੀ ਤੇ ਤੂਕਾ ਆਖੇ ਜੱਗ ਸਾਰਾ!
ਇਕ ਐਮ ਪੀ ਮੇਰੇ ਹੱਕ ਚ ਲਿਖ ਕੇ, ਸੈਂਟਰ ਨੂ ਹੈ ਇੰਜ ਸਮਜਾਇਆਂ,
ਰਾਜ ਸਬਾ ਚ ਅਵਾਜ ਉਠਾਕੇ ਆਖਿਆਂ,ਨਿਰਦੋਸ਼ੇ ਸਿੱਖਾਂ ਨੂ ਤੂਸੀ ਫਸਾਇਆ!
ਹੂਣ ਮੈ ਦੋਚਿਤੀ ਵਿਚ ਵਿਚਰਾਂ ਲੋਕੌ,ਪਾਰਟੀ ਕਰਾਂ ਜਾਂ ਅਖੰਡਪਾਠ ਕਰਾਮਾਂ,
ਜੇਬ ਵਲ ਦੇਖ ਹੋਕਾ ਜਿਹਾ ਆਵੇ, ਫਿਰ ਸੋਚਾਂ ਸੂਖਮਨੀ ਸਾਹਿਬ ਕਰਾਂਮਾ!
ਮੈਨੂ ਇਕ ਸਲਾਹ ਹੋਰ ਦਿੰਦੇ ਜਾਵੋ,ਮੇਰੀ ਚੜਦੀ ਕਲਾ ਲਈ ਸੋਚਣ ਵਾਲਿਓ,
ਤੂਹਾਡਾ ਸਬਨਾ ਦਾ ਮੈ ਰੀਣੀ ਹਾਂ,ਮੇਰੇ ਹੱਕ ਵਿਚ ਲਿਖਣ ਅਤੇ ਸੋਚਣ ਵਾਲਿਓ!
ਹੂਣ ਰੰਗ ਰੋਗਨ ਮੇਰੀ ਮਾਂ ਪਈ ਕਰਾਵੇ,ਘਰ ਬਾਹਰ ਤੇ ਹਵੇਲੀ ਬੀ ਸਾਰੀ,
ਪੂਤਰ ਨੂ ਢਿਡ ਨਾਲ ਲਾਵਣ ਦੇ ਲਈ, ਜਾਗਦੀ ਰਹਿੰਦੀ ਸਾਰੀ ਰਾਤ ਵਿਚਾਰੀ!
ਦਾਤਾ ਸੂਖ ਸਵੀਲੀ ਪੂਤਰ ਘਰ ਆਵੇ,ਨਾਲੇ ਦੇਗਾ ਤੇ ਦੇਗਾ ਸੂਖੀ ਜਾਵੇ,
ਰਾਮ ਸਰ ਵਾਲੇ ਸ਼ੇਮੇ ਪਾਤਿਸ਼ਾਹ, ਸੂਖੀਂ ਸਾਂਦੀ ਖੂਸ਼ੀ ਦਾ ਮੋਕਾ ਸ਼ੇਤੀ ਆਵੇ!
ਅੱਜ ਜੇਠ ਦਾ ਮਹੀਨਾ ਚੜਿਆ, ਉਥੇ ਤਪਸ਼ ਵੀ ਰੰਗ ਦਿਖਾਵੇ ਗੀ,
ਠੰਡ ਚ ਰੈਹਿਣ ਵਾਲੀ ਚਮੜੀ, ਕੀ ਏਹ ਗਰਮੀ ਵੀ ਝਲ ਜਾਵੇ ਗੀ!
ਕੂੱਕੜ ਪਿੰਡੀਆ ਕਰ ਕੇ ਹੋਸਲਾ, ਟਿਕਟ ਤੂ ਬੂਕ ਕਰਾਦੇ ਜਾਕੇ,
ਫਰੈਂਕਫਰਟ ਤੋ ਅਮਰਿਤਸਰ ਲਈ, ਜਹਾਜ ਵਿਚ ਤੂ ਬੈਹ ਜਾ ਜਾਕੇ!
|
|
ਅਪਨੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ..ਕੁੱਕੜ ਪਿੰਡੀਆ ..32 |
|
|
ਪਰਾਂਇਆਂ ਨੇ ਮੈਨੂ ਮਿਲਨ ਕੀ ਸੀਆਉਣਾ,
ਅਪਨੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ!
ਅਖੀਆਂ ਸੀ ਸਦਾ ਦਰਵਾਜੇ ਤੇ ਲਗੀਆਂ,
ਪਲੇ ਦੇ ਪਿਛੇ ਕੋਈ ਅਪਨਾ ਹੀ ਹੋਵੇ!
ਦੂਜੇ ਮਰੀਜਾਂ ਨੂੰ ਕੋਈ ਮਿਲਨ ਜਦ ਆਉਦਾਂ,
ਦਿਲ ਧਾਂਹਾ ਮਾਰੇ ਤੇ ਫੁਟ ਫੁਟ ਕੇ ਰੋਵੇ!
ਮੇਰੇ ਰੋਮਾ ਚੋਂ ਹੂਣ ਪਸੀਨਾ ਨਹੀ ਆਉਦਾਂ,
ਅਪਨੇ ਬੀ ਹੁਣ ਤਾਂ ਬੇਗਾਨੇ ਨੇ ਹੋ ਗਏ!
ਨਾਖੂਨ ਮੇਰੇ ਸੱਬ ਹੂਣ ਸੂਕਦੇ ਨੇ ਜਾਂਦੇ,
ਜਾਂ ਖੁਨ ਨਾੜਾ ਚ ਚਲਣੋ ਅਸਮਰਥ ਹੋਵੇ!
ਅਖੀਆਂ ਦੀ ਜੋਤੀ ਝੋਲੀ ਝੋਲੀ ਜਹੀ ਜਾਪੇ,
ਪੂੜ ਪੂੜੀਆਂ ਦੇ ਵਾਲ ਸੱਬ ਚਿਟੇ ਨੇ ਹੋ ਗਏ!
ਆਪਣੀ ਗਿਚੀ ਭਾਰੀ ਭਾਰੀ ਪਈ ਲਗਦੀ,
ਆਪਣੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ!
ਪੋੜੀਆਂ ਦੇ ਦਸ ਪੋਡੇ ਪਹਾੜੀ ਨੇ ਬਣ ਗਏ,
ਜਿਦਾਂ ਗੋਡਿਆਂ ਦੇ ਵਿਚ ਜਾਨ ਨਾ ਹੋਵੇ!
ਜ੍ਹੇੜੇ ਬੀਅ ਬੀਅ ਕਿਲੋ ਮੀਟਰ ਪੈਰ ਸੀ ਦੋੜੇ,
ਜਿਵੇ ਉਨਾ ਨਾਲ ਅਜ ਚਮੜੀ ਨਾ ਹੋਵੇ!
ਓਹ ਠੇਡਾ ਦੇ ਕੇ ਮੈਨੂ ਸੂਟ ਗਏ,
ਅਪਨੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ!
ਮੇਰੀ ਅਰਥੀ ਨੂ ਕੰਦਾ ਤੂਸੀ ਹੀ ਦੇਣਾ,
ਲਾਂਬੂ ਲੋਣ ਵਾਲਾ ਬੀ ਅਪਨਾ ਹੀ ਹੋਵੇ!
ਮੂਹ ਮੇਰਾ ਨਾ ਦੇਖਣਾ ਤੂਸੀਂ ਆਖਰੀ ਮੋਕੇ,
ਸ਼ਾਇਦ ਕੋਈ ਬਚਾ ਡਰਦਾ ਨਾ ਹੋਵੇ!
ਚਿਖਾ ਤੇ ਰਖ ਕੇ ਮੈਨੂ ਸੂਚ ਦਬਾਇਓ,
ਹੋਲੀ ਜਹੀ ਕੈਹਿਨਾ ਰੱਬ ਰਾਖਾ ਹੋਵੇ!
ਕੁੱਕੜ ਪਿੰਡੀਏ ਦੀਆਂ ਸੱਬ ਸਚੀਆਂ ਗਲਾਂ,
ਏਹ ਕੋੜਾ ਸੱਚ ਸੱਬ ਨੂ ਚੂਬਦਾ ਹੀ ਹੋਵੇ!
|
|
ਸ਼ਰਧਾਂਜਲੀ ਵਿਪਨ ਦੀ ਬਰਸੀ ਤੇ..ਕੁੱਕੜ ਪਿੰਡੀਆ ..31 |
|
|
ਸ਼ਮਸ਼ਾਨਾਂ ਦੀ ਮਿਟੀ ਨੁੰ ਕੋਈ,
ਆਪਣੇ ਘਰ ਨਹੀ ਖੜਦਾ ਹੈ!
ਜੇ ਉਨੀ ਇਕੀ ਘਰ ਵਿਚ ਹੋ ਜਾਵੇ,
ਤਾਂ ਨਾਹ ਧੋਕੇ ਬੰਦਾ ਘਰ ਵੜਦਾ ਹੈ!
ਕਪੜਿਆ ਨੂ ਤੀਲਾ ਲਗਾਰੈਹ ਜਾਵੇ,
ਸ਼ਮਸ਼ਾਨਾ ਦੇ ਰੂਖ ਵਰਨਾਂ ਦਾ,
ਵਹਿਮਾਂ ਭਰਮਾ ਵਿਚ ਬੰਦਾ ਫਸ ਜਾਵੇ.
ਹਰ ਇਕ ਚੋਹ ਧਰਮਾ ਦੇ ਵਰਨਾਂ ਦਾ!
ਘਰ ਦੇ ਜੀਅ ਦੀਆਂ ਅਸਥੀਆਂ ਦੇਖੌ,
ਸੱਬ ਨੂ ਭੈਅ ਫਿਰ ਧਿੰਦੀਆਂ ਨੇ!
ਮੂਰਦ ਘਾਟ ਵਿਚ ਰਖੌ ਇਨਾ ਨੂ,
ਚਾਚੀਆਂ ਤਾਂਈਆ ਕਹਿੰਦੀਆਂ ਨੇ!
ਜੇ ਗਬਰੂ ਪੁਤ ਚਲਾਣਾ ਕਰਜਾਵੇ,
ਮਾਂ ਦਾ ਤਾਂ ਹਾਲ ਬੂਰਾ ਹੋ ਜਾਂਦਾਂ!
ਮੈਂ ਦੇਖਿਆ ਆਂਦਰਾਂ ਦਾਂ ਕੀ ਹੈ ਰਿਸਤਾ,
ਮਾਂਮੇ ਦੇ ਢਿਡ ਦਾ ਬਿਨੂ ਬਣ ਜਾਂਦਾ!
ਕੂੱਕੜ ਪਿੰਡੀਏ ਨਾਲ ਏਹ ਸਦਮਾ ਬੀਤੇਆ,
ਬੀ ਔਖੀ ਘੜੀ ਉਹ ਆਈ ਸੀ!
ਇਟਲੀ ਜਾਕੇ ਮੈ ਸ਼ਮ ਸ਼ਮ ਸੀ ਰੋਇਆ,
ਮੈਨੂ ਆਂਦਰਾਂ ਨੇ ਬਿਪਤਾ ਪਾਈ ਸੀ!
ਰਬਾ ਐਹੋ ਜਹੇ ਭਾਣਿਆ ਦਾ ਭਾਰ ਚੂਕਣਾ,
ਰਾਜੇ ਰਾਣਿਆ ਤੇ ਵੀ ਭਾਰੀ ਬਣ ਜਾਂਦੀ!
ਰਾਜੇ ਹਰੀਸ਼ ਚੰਦਰ ਦੀ ਸਾਖੀ ਸੂਣੀ ਸੱਬ ਨੇ,
ਭੈਣ ਮੇਰੀ ਨਾਲ ਵਾਪਰੀ ਐਨ ਇਸ ਜੱਗ ਤੇ!
ਤੱਤੀ ਵਾਅ ਨਾ ਲਗੇ ਦੂਸ਼ਮਨ ਦੇ ਪੂਤਰ ਨੂ,
ਸਾਰੀ ਦੂਨੀਆ ਤੇ ਭਾਰੀ ਬਣ ਜਾਂਦੀਂ!
ਵਿਪਨ ਮਾਂ ਨੇ ਸੀ ਇਕ ਸਾਦੂ ਜਾਇਆ,
ਬੂਡਿਆ ਦਾ ਸਹਾਰਾ ਸੀ ਤੂੰ ਬਣ ਕੇ ਆਇਆ!
ਤੇਰੀਆ ਸਿਫਤਾਂ ਲੋਕਾਂ ਮੇਰੇ ਕੋਲ ਕੀਤੀਆਂ,
ਏਹ ਮਾਮਾ ਤੈਨੂ ਕੰਦਾ ਦੇਣ ਜਦੋਂ ਸੀ ਆਇਆ!
ਏਹ ਸ਼ਰਧਾਂਜਲੀ ਮੇਰੀ ਤੈਨੂ ਸਲਾਨਾ ਬਰਸੀ ਤੇ,
ਏਹ ਅਖੱਰ ਸ਼ਰਦਾ ਦੇ ਫੂਲ ਭੇਟ ਕਰਦਾ ਹਾਂ!
ਅਰਦਾਸ ਵਾਹੇ ਗੁਰੂ ਦੇ ਚਰਨਾ ਵਿਚ ਮੇਰੀ,
ਤੇਰੀ ਰੂਹ ਸ਼ਾਂਤ ਰਵੇ ਮੈ ਜੋਦੜੀ ਕਰਦਾ ਹਾਂ!
DALBIR SINGH KUKARPINDIA
01771852223
|
|
ਪੰਜਾਬ ਦੇ ਵਾਰਸੋ ਸਦਾ ਹਕ ਸੱਚ ਲਈ ਲੜਿਓ..ਕੁੱਕੜ ਪਿੰਡੀਆ ..30 ! |
|
|
ਮੀਡੀਆ ਦੇਸ਼ ਪੰਜਾਬ ਪਿਆ ਆਂਖੇ,
ਮੇਰੇ ਪਾਠਕੋ ਪਿਆਰਿਉ,
ਮੈਨੂ ਪੜਨ ਵਾਲਿਉ ਘੋਖਣ ਵਾਲਿਉ,
ਤੂਹਾਡੇ ਜਾਮਾ ਮੈ ਸਦਕੇ!
ਦੋ ਲਖ ਪਾਠਕਾਂ ਨੇ ਪੜਿਆ ਤੇ ਵਾਚਿਆ,
ਢਾਈਆ ਮਹੀਨੇਆ ਚ ਦੇਖ ਲੈ ਚਾਚਿਆ!
ਦੇਖੋ ਪੰਜਾਬੀ ਮਾਂ ਬੋਲੀ ਨੂ ਪਿਆਰ ਕਰਦੇ,
ਨਾਲੇ ਦੇਸ਼ ਪੰਜਾਬ ਨੂ ਵੀ ਨੇ ਯਾਦ ਕਰਦੇ!
ਦੇਸ਼ ਪੰਜਾਬ ਇਕ ਮੀਡੀਆ ਨਿਆਰਾ ਹੈ,
ਆਪਣੇ ਪਾਠਕਾਂ ਨੂ ਜੋ ਬੜਾ ਹੀ ਪਿਆਰਾ ਹੈ!
ਜੁਗ ਜੁਗ ਜੀਵੋ ਤੇ ਜਵਾਨੀਆਂ ਵੀ ਮਾਣੋ,
ਪਿਆਰ ਵਿਚ ਭਿਜੇ ਰਹੋ ਵੀਰ ਜਵਾਨੋ!
ਕਿਤੇ ਕਿਤੇ ਵਾਰਨਾ ਵੀ ਮੀਡੀਏ ਤੋ ਕਰਿਓ,
ਤੇ ਟਿਡੀ ਦਲ ਤੋ ਤੂਸੀਂ ਕਦੇ ਵੀ ਨਾ ਡਰਿਓ!
ਲਗਣ ਅਸੀਸਾ ਸੱਬ ਕੁੱਕੜ ਪਿੰਡੀਆ ਹੈ ਆਖਦਾ,
ਪਾਠਕਾਂ ਦੀ ਫੀਡ ਬੈਕ ਵਲ ਸਦਾ ਰਹਿੰਦਾ ਝਾਕਦਾ!
ਦੇਸ਼ ਪੰਜਾਬ ਦੀ ਬੀ ਗੱਲ ਤੂਸੀਂ ਡਟ ਕੇ ਕਰਿਓ,
ਪੰਜਾਬ ਦੇ ਵਾਰਸੋ ਸਦਾ ਹਕ ਸੱਚ ਲਈ ਲੜਿਓ!
|
|
ਵਧਾਈ ਤੇਰੇ ਪੰਥ ਖਾਲਸੇ ਨੂ,..ਕੁੱਕੜ ਪਿੰਡੀਆ ..29 |
|
|
ਵਿਸਾਖੀਏ ਨੀ ਤੂੰ ਹਰ ਸਾਲ ਆਉਨੀ ਏ,
ਖਟੀਂਆਂ ਤੇ ਮਿਠੀਆਂ ਯਾਦਾਂ ਲਿਆਉਨੀ ਏ!
ਹਰ ਸਾਲ ਤੈਨੂ ਅਸੀ ਰਲ ਕੇ ਮਨੋਨੇ ਆਂ,
ਜਨਮ ਦਿਹਾੜਾ ਖਾਲਸੇ ਦਾ ਕਹੋਨੀ ਏ!
ਜਲਿਆਂ ਵਾਲੇ ਬਾਗ ਨੂ ਜੋ ਦੇਖਦਾ,
ਜਰਨਲ ਡਾਇਰ ਨੂ ਉਹ ਕੋਸਦਾ!
ਨਿਹਤਿਆਂ ਦੇ ਗੋਲੇ ਤੋਪ ਦੇ ਵਰੋਨੀ ਏਂ,
ਵਿਸਾਖੀੲ ਨੀ ਤੂੰ ਹਰ ਸਾਲ ਆਉਨੀ ਏ!
ਪੰਜਾਬੀ ਕਿਦਾਂ ਖੁਨੀ ਸਾਕੇ ਭੂਲ ਜਾਣ ਗੇ,
ਅੱਜ ਬੀ ਨਿਹਥੇ ਅਵਾਜਾਂ ਪਏ ਨੇ ਮਾਰਦੇ!
ਕਦੇ ਅਵਦਾਲੀ ਕਦੇ ਗਜਨੀ ਵੀ ਆਏ ਸੀ,
ਸੋਟੇ ਵਾਲੇ ਬਾਬੇ ਜਾਬਰ ਕੈਹ ਕੇ ਬੂਲਾਏ ਸੀ!
ਇਕ ਸੀਸ ਦੀ ਮੰਗ ਤੇ ਪੰਡਾਲ ਸਾਰਾ ਕੰਬਿਆ,
ਭਗੋਤੀ ਹੱਥ ਫੜ ਕੇ ਗੁਰੂ ਜਦੋਂ ਆਏ ਸੀ!
ਪੈ ਗਈਆਂ ਹਾਲ ਤੇ ਦੂਹਾਈਆਂ ਫਿਰ ਉਸ ਵੇਲੇ,
ਖੂਨ ਭਿਜੀ ਕਿਰਪਾਨ ਤੰਬੂ ਵਿਚੋ ਲੈਕੇ ਆਏ ਸੀ!
ਪੰਜ ਪਿਆਰੇ ਜੋ ਵਿਸਾਖੀਏ ਤੂੰ ਸਾਜੇ ਸੀ,
ਫੈਲ ਗਏ ਨੇ ਸਾਰੀ ਦੂਨੀਆਂ ਵਿਚ ਵੇਖ ਲੈ!
ਕਰਦੇ ਤਿਆਰ ਬਾਟਾ ਅਮਰਤ ਦਾ ਵਿਸਾਖ ਨੂ,
ਦੇਸਾਂ ਪਰਦੇਸਾਂ ਵਿਚ ਭਾਮੇ ਆਕੇ ਦੇਖ ਲੈ!
ਦਿੰਦਾ ਹੈ ਵਧਾਈ ਅਜ ਤੇਰੇ ਪੰਥ ਖਾਲਸੇ ਨੂ,
ਮੀਡੀਆ ਦੇਸ਼ ਪੰਜਾਬ ਆਕੇ ਦੇਖ ਲੈ!
ਸੀਸ ਪੰਥ ਨੂਝੂਕਾ ਕੇ ਇਕ ਬੇਨਤੀ ਕਰੀ ਜਾਂਵਾ,
ਕੁੱਕੜ ਪਿੰਡੀਏ ਦਾ ਹਾਲ ਆਕੇ ਦੇਖ ਲੈ!
|
|
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!..ਕੁੱਕੜ ਪਿੰਡੀਆ ..28 |
|
|
ਐ ਦੁਨੀਆ ਦੇ ਲੋਕੋ,ਕਰੋ ਮ੍ਹੇਨਤਾਂ ਭਾਰੀਆਂ,
ਖੂਨ ਪਸੀਨੇ ਦੀਆਂ , ਰੋਟੀਆਂ ਨਿਆਰੀਆਂ!
ਹਕ ਹਲਾਲ ਦੀ ਕਮਾਈ ਸਦਾ ਖਾਈ ਦੀ,
ਚੂਗਲੀ ਮਾਰ ਕੇ ਲੜਾਈ ਨਹੀ ਕਰਾਈ ਦੀ!
ਨਹੀ ਤੇ ਖੁਸ ਜਾਂਦੀਆਂ ਨੇ ਖੂਸ਼ੀਆਂ ਸਾਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
ਕਿਸੇ ਦੀ ਇਮਾਨਤ ਚ ਖਿਆਂਨਤ ਨ ਕਰੀਏ,
ਮ੍ਹੇਨਤ ਦੀ ਦੇਮੀ ਰੱਬਾ ਅਰਦਾਸ ਸਦਾ ਕਰੀਏ!
ਅਖਾਂ ਵਿਚ ਰੈਹਿਣ , ਸਦਾ ਹੀ ਖੂਮਾਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
ਚਾਂਈ ਚਾਂਈ ਨਠ ਨਠ ਸਦਾ ਕੰਮ ਕਰੀਏ,
ਮੂਹ ਵਿਚ ਰਬ ਨੂੰ ਸਦਾ ਯਾਦ ਕਰੀਏ!
ਮਥੇ ਉਤੇ ਆਓਣ ਤੇਲੀਆਂ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
ਹਡ ਭਨਮੀ ਕਮਾਈ ਵਿਚ ਡਾਡਾ ਰਸ ਹੂੰਦਾ,
ਬਚਿਆਂ ਦੀ ਜੁਬਾਨ ਵਿਚ ਮਿਠਾ ਰਸ ਹੂੰਦਾ!
ਹਰ ਸੰਗਰਾਂਦੇ ਦੇਗਾਂ ਹੋਣ ਫਿਰ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
ਨੀਦ ਆਵੇ ਸੋਹਣੀ ਰਾਤੀਂ ਘੁਰਾੜੇ ਮਾਰ ਕੇ,
ਉਠਾਓਦਾਂ ਅਲਾਰਮ ਤੜਕੇ ਜਹੇ ਆਣ ਕੇ!
ਆਪ ਮੂਹਾਰੇ ਫਿਰ ਧੂਨੀਆਂ ਉਚਾਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
|
|
ਬਾਪੂ ਦੀ ਸ਼ਤਰੀ ਦੀ ਸ਼ਾਮੇ,ਕੋਈ ਜੈਹਰੀਲੀ ਬਿਠ ਨਹੀ ਕਰਦਾ,..ਕੁੱਕੜ ਪਿੰਡੀਆ ..25 |
|
|
ਧੀਆਂ ਦੀਆਂ ਗਲਤੀਆਂ ਤੇ ,ਮਾਪੇ ਪੜਦਾ ਪਾਈ ਜਾਂਦੇ,
ਚਾਹੇ ਹੋਵੇ ਸਕੀ ਧੀ ਆਪਣੀ, ਚਾਹੇ ਮੂਹੋ ਧੀ ਬਣਾਈ ਹੋਵੇ!
ਐਇਨਾ ਕੂਸ਼ ਹੋ ਜਾਣ ਤੇ ਵੀ , ਕਿਓ ਮੇਰਾ ਮੂਹ ਬੰਦ ਹੈ,
ਜੂਬਾਨ ਮੇਰੀ ਨੂੰ ਲਗਾ ਤਾਲਾ, ਪਰ ਪੂਰੇ ਮੇਰੇ ਬਤੀ ਦੰਦ ਹੈ!
ਮੈਨੂ ਹਜੇ ਤਕ ਪਤਾ ਨਹੀ ਲਗਾ,ਇਸ ਪਿਸ਼ੇ ਕੇਹੜੀ ਗਲ ਹੈ,
ਜਾਂ ਮੈ ਬੇਹੋਸ਼ੀ ਦੇ ਵਿਚ ਹਾਂ , ਜਾਂ ਏਹ ਮੇਰਾ ਵਡਾ ਪਨ ਹੈ!
ਮੈ ਸੱਚ ਆਖਾਂ ਦੂਨੀਆਂ ਵਾਲਿਓ,ਮੇਰੇ ਮੰਨ ਦੀ ਸੱਚੀ ਗਲ ਹੈ,
ਪਲ ਪਲ ਮੈ ਝੂਰਦਾ ਜਾਵਾ, ਪਲ ਪਲ ਮੈ ਰਿਹਾ ਮਰ ਹੈ !
ਦੂਖਾਂ ਦੇ ਪਹਾੜ ਨੇ ਟੂਟੇ, ਧਰਮ ਕਰਮ ਦੀ ਏਹੋ ਗਲ ਹੈ,
ਪਿਓ ਧੀ ਦਾ ਰਿਸਤਾ ਕੈਸਾ,ਨਾ ਜਿਸਵਿਚ ਕੋਈ ਵਲ ਸ਼ਲ ਹੈ!
ਆਜਾ ਤੇਰਾ ਸਿਰ ਪਲੋਸਾਂ,ਨੀ ਦੂਖੀ ਧੀਏ ਕਰਮਾ ਮਾਰੀਏ,
ਜੱਗ ਦੀਆਂ ਨਜਰਾਂ ਤੋਂ ਬੱਚਜਾ,ਤੂੰ ਅੜੀਅਲ ਸੂਭਾ ਵਾਲੀਏ!
ਪਰਧਾਨਗੀ ਹਥਿਆਉਣ ਲਈ,ਲੋਕਾਂ ਤੈਨੂ ਉਕਸਾਇਆ ਸੀ,
ਅਕਾਲ ਪੂਰਖ ਬੜਾ ਬੇਅੰਤ ਹੈ,ਜਿਸ ਨੇ ਭਾਂਣਾ ਵਰਤਾਇਆ ਈ!
ਪੰਜਾਬ ਦੀ ਧਰਤੀ ਉਤੇ ਜਾਕੇ, ਜਿਓ ਉਸ ਦਾ ਜਹਾਜ ਉਤਰਿਆ,
ਮਸ਼ਕਾਂ ਬੰਨ ਕੇ ਫੜ ਕੇ ਲੈ ਗਏ,ਜਿਵੇ ਕੋਈ ਅਤਵਾਦੀ ਉਤਰਿਆ!
ਮੰਨ ਦੀਆਂ ਮਨ ਵਿਚ ਰੈਹ ਗਈਆਂ,ਭਰਾ ਨੂ ਪਰਧਾਨ ਬਣੌਨ ਗਿਆ,
ਕਿਸੇ ਲਈ ਟੋਆ ਪਟਿਆ ਇਨਾ ਨੇ,ਆਪੇ ਖੂਹ ਵਿਚ ਡਿਗ ਪਿਆ!
ਰੱਬ ਦੀਆਂ ਗਲਾਂ ਰੱਬ ਹੀ ਜਾਣੇ,ਬੰਦਾ ਤਾਂ ਟਾਕੀ ਲਾਈ ਜਾਂਦਾ,
ਆਪਣੇ ਜਾਲ ਚ ਆਪੇ ਫਸਦਾ,ਰੱਬ ਕੀ ਕੋਤਕ ਵਰਤਾਈ ਜਾਂਦਾ!
ਤੈਨੂ ਵਰਤ ਕੇ ਪਿਸ਼ੇ ਹਟ ਗਏ,ਮੇਰੀਏ ਧੀਏ ਲਾਡੋ ਰਾਣੀਏ,
ਡੂਲੇ ਬੇਰਾਂ ਦਾ ਕੂਸ਼ ਨਹੀ ਵਿਗੜਿਆ,ਨੀ ਧੀਏ ਧੀ ਧਿਆਣੀਏ!
ਬਾਪੂ ਦੀ ਸ਼ਤਰੀ ਦੀ ਸ਼ਾਮੇ,ਕੋਈ ਜੈਹਰੀਲੀ ਬਿਠ ਨਹੀ ਕਰਦਾ,
ਚੂਗਲ ਝਾਤੀਆਂ ਮਾਰਨ ਵਾਲਾ, ਤੇਰਾ ਕੂਸ਼ ਵਿਗਾੜ ਨਹੀ ਸਕਦਾ!
ਕੁਕੱੜ ਪਿੰਡੀਆਂ ਸੀ ਨਿਰਦੋਸ਼ਾ, ਅੱਜ ਸਾਰਾ ਸੰਸਾਰ ਕੈਹ ਰਿਹਾ,
ਸੰਗਤ ਜਿਸ ਦੇ ਪਿਸ਼ੇ ਖੜ ਗਈ,ਸੰਸਥਾ ਦਾ ਪਰਧਾਂਨ ਕੈਹ ਰਿਹਾ!
|
|
ਬਾਬੇ ਨਾਨਕ ਤੋਂ ਮੰਗਕੇ ਕੇ ਸੋਟਾ ,ਕੁੱਕੜ ਪਿੰਡੀਆ ..27 |
|
|
ਮੀਡੀਆ ਦੇਸ਼ ਪੰਜਾਬ ਹੈ ਗਜਦਾ,
ਗਲ ਸਰਬਤ ਦੇ ਭਲੇ ਦੀ ਕਰਦਾ !
ਉਹ ਏਕ ਪਿਤਾ ਏਕਸ ਕੇ ਬਾਰਕ,
ਸਾਂਜੀਂ ਵਾਲਤਾ ਦੀ ਗਲ ਹੈ ਕਰਦਾ !
ਹਰ ਆਮ ਬੰਦੇ ਲਈ ਖੂਲਿਆ,
ਦਬੇ ਕੂਚਲਿਆਂ ਦੀ ਗਲ ਕਰਦਾ!
ਬਾਬੇ ਨਾਨਕ ਤੋਂ ਮੰਗਕੇ ਕੇ ਸੋਟਾ ,
ਹੰਕਾਰੀ ਲੋਕਾਂ ਦੇ ਮੋਰਾਂ ਚ ਜੜਦਾ!
ਦੇਸ਼ ਪੰਜਾਬ ਦੇ ਹਾਂ ਵਾਰਸ,
ਏਕ ਪਿਤਾ ਏਕਸ ਕੇ ਬਾਰਕ!
ਨਾ ਕੋ ਵੈਰੀ ਨਹੀ ਬੇਗਾਨਾਂ,
ਬਾਬਰ ਨੂ ਜਾਬਰ ਕਹਿੰਦੇ ਵਾਰਸ!
ਸਗਨ ਗਰੀਬੜੀਆਂ ਨੂ ਪੋਂਦੇ,
ਮੀਡੀਆਦੇਸ਼ਪੰਨਜਾਬ ਦੇ ਵਾਰਸ!
ਜੇ ਦਾੜੀ ਨੂ ਕੋਈ ਹੱਥ ਪਾਵੇ,
ਗੂਤ ਮੂੰਨ ਦਿੰਦੇ ਏਹੋ ਵਾਰਸ!
ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ,
ਵਡੇ ਸ਼ੋਟੇ ਜਿਨੇ ਨੇ ਵਾਰਸ!
ਚੂਬੀ ਮਾਰ ਕੇ ਖਬਰਾਂ ਲਬਦੇ,
ਜਿਨੇ ਵੀ ਪਤਰਕਾਰ ਨੇ ਆਖਰ!
ਖਰੀਂਆਂ ਖਰੀਂਆਂ ਮੂਹ ਦੇ ਉਤੇ,
ਮੀਡੀਆਦੇਸ਼ਪੰਨਜਾਬ ਕੈਹ ਰਿਹਾ!
ਚੋਰ ਨੂ ਚੋਰ ਤੇ ਕਾਣੇ ਨੂ ਕਾਣਾ,
ਮੀਡੀਆ ਦੇਸ਼ਪੰਜਾਬ ਕੈਹ ਰਿਹਾ
DALBIR SINGH GERMANY
Tel:-01771852223
E-Mail:
This e-mail address is being protected from spam bots, you need JavaScript enabled to view it
|
|
| | << Start < Prev 51 52 53 54 55 56 Next > End >>
| Results 796 - 810 of 832 |
|