|
ਕਵਿਤਾਵਾਂ
ਕਵਿਤਾ ਮੇਰੀ ਨੇ ਚੀਕਾ ਘਡਾ ਤੀਆਂ! ..ਕੁੱਕੜ ਪਿੰਡੀਆ ..26 |
|
|
ਮੈ ਮੁਹੋ ਕਦੇ ਵੀ ਝੂਠ ਨਹੀ ਬੋਲਿਆ,
ਨਾਂ ਕਦੇ ਸੋਂ ਖਾਦੀ ਨਾ ਕੂਫਰ ਤੋਲਿਆ!
ਜਿੰਦਗੀ ਚ ਇਕੋ ਵਾਰੀ ਮੈ ਸ੍ਹੋ ਖਾਧੀ ਸੀ,
ਦੇਸ਼ ਲਈ ਬਣਿਆ ਜਦੋਂ ਸਤਿ ਵਾਦੀ ਸੀ!
ਪੈਰਾ ਸ਼ੂਟ ਦਾ ਮੈ ਬਣਿਆ ਸਿਪਾਹੀ ਸੀ,
ਚਿੜੀ ਪੈਰਾ ਦੀ ਮੈ ਸ਼ਾਤੀ ਓਤੇ ਲਾਈ ਸੀ!
ਹਥ ਪੰਜ ਗੰਰਥੀ ਉਤੇ ਰਖ ਮੈ ਸੋ ਖਾਦੀ ਸੀ,
ਮੇਰੀ ਮਾ ਦੀ ਲਗੀ ਹੋਈ ਓਦੋ ਸਮਾਦੀ ਸੀ!
ਅਜ ਇਕ ਨਮੀ ਸਵੇਰ ਦਾ ਮੈ ਮੂਹ ਤਕਿਆ,
ਬਬੀ ਦਾ ਫੁਨ ਆਇਆ ਬੜਾ ਮੈ ਹਸਿਆ!
ਕਵਿਤਾ ਦੀ ਮਸ਼ਹੂਰੀ ਜਰਮਨ ਵਿਚ ਹੋ ਰਹੀ,
ਵੰਡ ਰਹੇ ਕਾਪੀਆਂ ਵਿਰੋਦੀ ਚਰਚਾ ਹੋ ਰਹੀ!
ਕਲਮ ਨਾਲ ਮਾਰਾ,ਮੈਨੂ ਹਥਿਆਰਾ ਦੀ ਲੋੜ ਨਹੀ,
ਕਲਾ ਕਲਾ ਬੰਦਾ ਮੈ ਮੇਰੇ ਮਗਰ ਕੋਈ ਫੋਜ ਨਹੀ!
ਪਿੰਡਾਂ ਦੀਆਂ ਸਥਾਂ ਵਿਚ ,ਮੈ ਸੀ ਗਲਾਂ ਸੂਣਦਾ,
ਆਏ ਦਿਨ ਬੂਡਿਆ ਦੀਆਂ ਸੀ ਗਲਾਂ ਸੂਣਦਾ!
ਫਲਾਂਨੇ ਦੀ ਨੂਹ ਦੇਖੌ ਕਿਨੀ ਚੰਗੀਂ ਆਈ ਹੈ,
ਸਾਰੇ ਮੂੰਡੇ ਸਾਂਬ ਲਏ,ਸੋਰੇ ਤੇ ਕਾਠੀ ਪਾਈ ਹੈ!
ਸਾਰਾ ਟਬਰ ਹੁਣ ਤਾਂ, ਜੀ ਜੀ ਰਹਿੰਦਾ ਕਰਦਾ,
ਅਖ ਦੇ ਇਸ਼ਾਰੇ ਨਾਲ,ਜਾਂਦਾਂ ਅੰਦਰ ਵੜਦਾ!
ਨਾਹ ਧੋ ਲਇਦੇ ਸਾਰੇ ਹੁਣ ਤਾਂ ਸਵੇਰੇ ਹੀ,
ਟੈਹਕਦੇ ਰਹਿੰਦੇ ਸਾਰੇ ਰਾਤ ਦੇ ਹਨੇਰੇ ਚ!
ਗਲ ਸੂਣ ਮੇਰੀ ਲਂਬੜਾਂ ਦੇ ਲਾਂਬਿਆ,
ਫਰੈਂਕਫੋਰਟ ਸੂਟੜਾ ਤੇ ਲੂਚੀਆਂ ਨੇ ਸਾਂਬਿਆ!
ਕਾਣੇ ਬੰਦੇਆਂ ਨੇ ਦੂਹਾਈਆਂ ਪਾਤੀਆਂ,
ਕਵਿਤਾ ਮੇਰੀ ਨੇ ਚੀਕਾ ਘਡਾ ਤੀਆਂ!
ਹਜੇ ਤਾਂ ਟਰੇਲਰ ਹੀ ਮੈ ਦਿਖਾਇਆ ਹੈ,
ਮੰਨ ਫਿਲਮ ਦਿਖਾਣੇ ਦਾ ਬਣਾਇਆ ਹੈ!
ਕਰਨਾ ਹੈ ਜੋ ਤੂਸੀ ਓਹ ਕਰ ਲਓ,
ਧੀਆਂ ਤੇ ਜਵਾਈਆ ਕੋਲ ਭਜ ਲਓ!
ਮੇਰੇ ਨਾਲ ਗਲ ਜਦੋਂ ਕਿਤੇ ਹੋਵੇ ਗੀ,
ਸਚ ਸੂਣ ਕੇ ਕਚੈਹਰੀ ਵੀ ਰੋਵੇ ਗੀ!
DALBIR SINGH (GERMANY)
Tel:-01771852223
|
|
ਮਾਂ ਦੇ ਸਤਕਾਰ ਵਿਚ |
|
|
ਮਾਂ ਮਿਲਨ ਤੇ ਹੁੰਦੀਆਂ ਜੋ ਖੁਸ਼ੀਆਂ
ਮਾਂ ਦੇ ਜਾਣ ਤੋਂ ਬਾਦ ਨਾ ਮਿਲਦੀਆਂ ਨੇ
ਬੁਢੀ ਮਾਂ ਹੁੰਦੀ ਘਰ ਦਾ ਥਮ ਯਾਰੋ
ਇਹ ਆਖਦੀ ਸਾਰੀ ਲੋਕਾਈ ਯਾਰੋ
|
ਅੱਗੇ ਪੜੋ....
|
|
ਫੈਲ ਫੈਲ ਫੈਲ ਮੇਰੇ ਦੇਸ਼ ਪੰਜਾਬਾ..ਕੁੱਕੜ ਪਿੰਡੀਆ ..21 |
|
|
ਫੈਲ ਫੈਲ ਫੈਲ ਮੇਰੇ ਦੇਸ਼ ਪੰਜਾਬਾ,
ਨੇਕ ਪੰਜਾਬੀਆ ਦੇ ਨੇਕ ਖੂਆਬਾ।
ਵੈਨਕੋਵਰ ਯੋਰਪ ਔਕਲੈਡ ਬਣ ਗਿਆ,
ਮੇਰਾ ਸੋਹਣਾ ਮਾਜਾ ਮਾਲਵਾ ਦੂਆਬਾ
2
ਮੇਰੇ ਵਤਨ ਮੇਰੇ ਸ਼ਾਨੇ ਵਤਨ,
ਤੇਰੀ ਮਿੱਟੀ ਦੀ ਪਹਿਚਾਨ ਹਾਂ ਮੈ।
ਐ ਭਾਰਤ ਤੇਰੇ ਗੁਲਦਾਸਤੇ ਦੀ,
ਹਰੀ ਟੈਹਿਣੀ ਦਾ ਗੂਲਾਬ ਹਾਂ ਮੈ।
|
|
ਖਤਰੋਂ ਸੇ ਖੇਲਨਾ..ਕੁੱਕੜ ਪਿੰਡੀਆ ..20 |
|
|
ਖਤਰੋਂ ਸੇ ਖੇਲਨਾ ਥਾ ਕਾਮ ਹਮਾਰਾ,
ਦੇਸ਼ ਪੇ ਮਰ ਮਿਟਨਾ ਥਾਕਾਮ ਹਮਾਰਾ।
(71) ਕੀ ਕਬੀ ਜੱਬ ਯਾਦ ਜੋ ਆਏ,
ਬੰਗਲਾ ਦੇਸ਼ ਕੇ ਲਿਏਥੇ ਜੰਪ ਲਗਾਏ।
ਜਿਨ ਕੋ ਹਮਨੇ ਥਾ ਆਜਾਦ ਕਰਵਾਇਆ,
ਅਪਨੇ ਬਦਨ ਕਾ ਖੁਨ ਥਾ ਬਹਾਇਆ।
ਕਲੇਜਾ ਫਟਨੇ ਕੋ ਦੱਮ ਨਿਕਲਤਾ ਜਾਏ,
ਜਬ ਕਬੀ ਜੰਗ ਕੀ ਹਮੇ ਯਾਦ ਆਏ।
Dalbir singh Ex paratruper
|
|
(ਕਵਿਤਾ ਵਧਾਈਅ ਤਾਏ ਨੂੰ |
|
|
ਕਰ ਗਿਆ ਤਾਇਆ ਕੁਕੱੜ ਪਿਡੰੀਆ ਕਮਾਲ ਯਾਰੋ,
ਲਾਉਂਦਾ ਸੀ ਖਬਰਾਂ ਇਧਰ ਦੀਂਆਂ ਓਧਰ, ਓਧਰ ਦੀਆਂ ਇਧਰ
ਕਦੇ ਉਹ ਰੇਡੀਓ, ਕਦੇ ਓਹ ਰੇਡੀਓ
ਕਦੇ ਕਿਸੇ ਮੀਡੀਏ ਦਾ ਬਜਾਇਆ ਬੈਂਡ ਯਾਰੋ
ਹੁਣ ਲੋੜ ਨਹੀਂ ਕਿਸੇ ਨੂੰ ਖਬਰਾਂ ਦੇਣ ਦੀ
ਤਾਂਹੀਓ ਤਾਂ ਚਲਾਇਆ ਹੈ ਤਾਏ ਕੁਕੱੜ ਪਿਡੰੀਏ ਨੇ
ਆਪਨਾ ਹੀ ਵੈਬ ਸਾਇਟ ਯਾਰੋ
ਬਹੁਤ ਬਹੁਤ ਵਧਾਈਂਆਂ ਤਾਏ ਕੁਕੱੜ ਪਿਡੰੀਏ ਨੂੰ
ਦਿਓ ਖਬਰਾਂ, ਲਵਾਓ ਮਸ਼ਹੂਰੀਆਂ, ਤੇ ਕਾਮਯਾਬ ਕਰੌ
ਤਾਏ ਦੇ ਵੈਬ ਸਾਇਟ ਨੂੰ ਯਾਰੋ ।
ਦੇਖਦੇ ਹੀ ਰਹਿ ਗਏ ਓਹ ਮੀਡੀਏ ਵਾਲੇ,
ਦੇਖਦੇ ਹੀ ਰਹਿ ਗਏ ਰੇਡੀਓ ਵਾਲੇ
ਜਦੋਂ ਦੇਖਿਆ ਇਨਟਰਨੈਟ ਤੇ ਤਾਏ ਦਾ
ਮੀਡੀਆਕੁੱਕੜਪਿੰਡ ਯਾਰੋ।
ਦੇਖੋ ਫੋਟੋ ਤਾਏ ਦੀ ਉਹਦੀ ਅਖਾਂਂ ਦੀ
ਮੁਸਕਾਨ ਕੁਜ ਦਸਦੀ ਏ
ਚੁੰਝ ਚੋਭਾਂ ਤੋਂ ਕਦੇ ਨਹੀ ਰੁਕ ਸਕਦਾ
ਖਬਰ ਸਹੀ ਹੀ ਮੀਡੀਏ ਤੇ ਛਪਦੀ ਏ।
ਤਾਜਿੰਦਰ ਸਿੰਘ ਮਸਤ ਹੋ ਪੜਨ ਲਗਾ
ਕੇਦੀ ਕੇਦੀ ਫਟੀ ਹੈ ਤਾਏ ਪੋਚੀ
ਗਾਚਣੀ ਬੀ ਫਟੀ ਨੂੰ ਲਾਈ ਕਿ ਨਹੀ
ਦੇਖੋ ਫਾਲ ਚੁਲੇ ਚ ਜਾਂਦਾਂ ਤਾਇਆ ਠੋਕੀ
ਏਹ ਫਟੀ ਤਾਏ ਦੀ ਪੰਥ ਪ੍ਰਵਾਨਿਆ ਲਈ
ਇਸ ਤੇ ਪਿਆਰ ਦੇ ਛਬਦ ਹਰ ਕੋਈ ਲਿਖ ਸਕਦਾ
ਜੇ ਡੁਬਕਾ ਲੈਕੇ ਕੋਈ ਫਟੀ ਉਤੇ ਝਾੜੇ
ਤਾਂ ਤਾਏ ਤੋ ਵਧ ਕੋਈ ਬੁਰਾ ਨਹੀ ਹੋ ਸਕਦਾ
ਤਜਿੰਦਰ ਪਾਲ ਸਿੰਘ:-ਐਕਸ ਚੇਅਰਮੈਨ ਗੁਰਦੂਆਰਾ ਸਿਖਸੈਂਟਰ ਫਰੈਂਕਫੋਰਟ ਜਰਮਨੀ
|
|
ਏਹ ਜਿੰਦ ਤਕੜੀ ਪੰਥ ਦੀ..ਕੁੱਕੜ ਪਿੰਡੀਆ ..18 |
|
|
ਮੈ ਜਦੋਂ ਸੀ ਜਮਿਆ ਮੇਰੇ ਗੱਲ ਪਾਈ ਗੂਹਥੜੀ,
ਮਾਂ ਮੇਰੀ ਸੀਅ ਕੇ ਪਾ ਦਿਤੀ ਮੇਰੇ ਪਿਓ ਦੀ ਪਗੜੀ।
ਨਾਲੇ ਦੇਵੇ ਲੋਰੀਆ, ਨਾਲੇ ਥਾਪੀਆਂ ਦੇ ਦੇ ਆਖੇ,
ਮੈ ਗੂਹਥੜੀ ਤੇ ਤਕੜੀ ਘਡਾਈ ਹੈ ਮੇਰੇ ਕੰਨ 'ਚ ਆਖੇ।
ਨਾਲ ਚੋਵੀ ਘੰਟੇ ਰਖਣੀ ਮੈਨੂੰ ਦੇਵੇ ਨਿਤ ਹਦਾਇਤਾਂ,
ਮੂਸ਼ਕਲ ਵਿਚ ਵੀ ਰੈਹਿਣ ਗੀਆਂ ਸੱਬ ਦੂਰ ਬੂਲਾਂਵਾਂ।
ਅੱਜ ਵੀ ਸੀਨੇ ਨਾਲ ਮੈ, ਓਹ ਗੂਹਥੜੀ ਲਾ ਕੇ ਰੱਖਦਾਂ,
ਕੋਟ ਕਚੈਹਰੀ ਜਾਮਾਂ ਤਾਂ ਮੈ ਗੂਹਥੜੀ ਜੇਬ ਚ ਰੱਖਦਾਂ।
ਮੈ ਆਪਣੀ ਮਾਂ ਦਾ ਪਲੇਠਾ ਪੂਤ, ਸੱਬ ਨੂੰ ਬੜਾ ਪਿਆਰਾ,
ਮੈਨੂ ਫਰੈਂਕਫੋਰਟੀਏ ਆਖਦੇ ਤਾਇਆ ਕੂੱਕੜਪਿੰਡ ਵਾਲਾ।
ਆਪਣੇ ਸਰੀਕਾਂ ਅਗੇ ਖੱੜ ਜਾਂ ਮੈ ਬਣ ਕੇ ਦਿਵਾਨਾਂ,
ਮੈਨੂ ਕੋਮ ਮੇਰੀ ਆਖਦੀ ਤਾਇਆ ਤੂ ਤਾਂ ਪੰਥ ਪਰਵਾਨਾਂ।
ਮੈ ਆਪਣੀ ਗੂਹਥੜੀ ਰਖੀ ਸਾਂਬ ਕੇ ਤਕੜੀ ਦੀ ਫੋਟੋ ਵਾਲੀ,
ਏਨੂ ਫਰੇਮ 'ਚ ਜੜਾ ਕੇ ਰਖ ਲਓ ਆਖੇ ਮੇਰੀ ਘਰ ਵਾਲੀ।
ਪੰਥ ਦਰਦੀਆਂ ਮੈਨੂੰ ਪੰਥ ਲਈ ਹੈ ਤੂਰਨਾ ਸਿਖਾਇਆ,
ਪੁਰਜਾ ਪੁਰਜਾ ਕੋਮ ਲਈ ਕਟਾਵਣਾ ਮੈਨੂੰ ਸਮਜਾਇਆ।
ਤਾਈਓ ਤਾਂ ਸੀਸ ਤਲੀ ਤੇ ਰੱਖ ਕੇ ਮੈ ਗਲੀ 'ਚ ਆਇਆ,
ਨਹੀ ਆਪਣੇ ਦਿਲ ਨੂੰ ਕਦੇ ਕੋਈ ਮੈ ਸਦਮਾਂ ਲਾਇਆ।
ਮੈ ਯਾਰਾਂ ਦਾ ਯਾਰ ਹਾਂ ਦੋਸਤੋ ਦੂਸ਼ਮਨ ਦਾ ਬੀ ਬੇਲੀ,
ਮੈ ਸਦਾ ਸੱਚ ਲਈ ਨਿਤਰਦਾ ਨਹੀ ਪੋਦਾਂ ਕਦੇ ਪਹੇਲੀ।
ਮੇਰਾ ਸਰੀਰ ਇਕ ਇਮਾਨਤ ਹੈ ਪੰਥ ਲਈ ਮੈ ਆਖਾ ਭਾਈ,
ਪੰਥ ਦੀ ਤਕੜੀ ਮੈ ਆਪਣੀ ਸ਼ਾਤੀ ਤੇ ਡੂੰਗੀ ਖੁਦਵਾਈ।
ਮੈ ਮਾਈਕ ਤੇ ਸਦਾ ਸਤਿਕਾਰਦਾ ਮੇਰੇ ਗੁਰੂ ਗਰੀਬ ਨਿਵਾਜਾ,
ਗਰੀਬ ਸਿਖ ਬਾਹਾਂ ਓਲਾਰਦਾ ਆਪਣੀ ਦਾਤਾ ਧੂੜ ਬਣਾਲਾ।
ਮੈਨੂ ਜਥੇ ਬੰਦੀਆਂ ਮਾਣ ਨਾਲ ਕਹਿੰਦੀਆ ਪੰਥ ਦੀ ਅਵਾਜ,
ਕੂਕੱੜ ਪਿੰਡੀਏ ਤੇ ਤੇਰੀ ਮੇਹਰ ਹੈ ਮੇਰੇ ਦਾਤਾ ਦੀਨ ਦਿਆਲ।
ਵਾਹ ਮੇਰੀ ਗੂਹਥੜੀਏ ਤਕੜੀ ਵਾਲੀਏਤੂੰ ਕੀ ਕੀ ਰੰਗ ਦਿਖਾਏ,
ਦਲਬੀਰ ਸਿੰਘ ਹੋਣੀ ਚੂਕ ਫਰਸ਼ ਤੋ ਤੂੰ ਅਰਸ਼ ਤੇ ਪੋਂਹਚਾਏ।
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
(300) ਸਾਲ ਗੁਰੂ ਦੇ ਨਾਲ..ਕੁੱਕੜ ਪਿੰਡੀਆ ..17 |
|
|
ਪੰਥ ਤੇਰਾ ਅੱਜ (300) ਸਾਲਾ ,
ਗੂਰ ਗਦੀ ਦਿਵਸ ਮਨਾ ਰਿਹਾ ਹੈ!
ਰੋਮ ਰੋਮ ਗੁਰੁ ਨਾਨਕ ਲੇਵਾ ਦਾ,
ਧੰਨ ਧੰਨ ਨਾਨਕ ਗਾ ਰਿਹਾ ਹੈ!
ਅਕਾਲ ਪੂਰਖ ਦੇ ਧਰਮ ਨੂੰ ਅਜ,
ਅਕਾਲ ਪੂਰਖਦੀ ਫੋਜ ਮਨਾਰਹੀ ਹੈ!
ਧੂਰ ਕੀ ਬਾਣੀ ਜਪੂਜੀ ਦੂਨੀਆ ਦੇ,
ਸਬੇ ਰੋਗ ਸੰਤਾਪ ਮਿਟਾ ਰਹੀ ਹੈ!
ਜੇ ਕਿਸੇ ਨੂੰ ਕੋਈ ਹੈ ਭੂਲੇਖਾ ਤਾਂ,
ਸੂਖਮਨੀ ਸਾਹਿਬ ਪੜ੍ਹ ਕੇ ਦੇਖ ਲਵੇ!
ਵਿਗੜੇ ਕਾਰਜ ਸਬ ਠੀਕ ਹੋ ਜਾਂਦੇ,
ਕੋਈ ਸਿਮਰਨ ਕਰਕੇ ਦੇਖ ਲਵੇ!
ਸੰਗਤ ਵਿਚੋ ਸਬ ਕੂਜ ਮਿਲ ਜਾਂਦਾ,
ਗੂਰੂ ਦੀ ਸੰਗਤ ਕਰਕੇ ਦੇਖ ਲਵੇ!
ਝਾਹਰਾ ਪੀਰ ਹੈ ਗੁਰੂ ਨਾਨਕ ਬਾਬਾ,
ਕੋਈ ਸਿਜਦੇ ਕਰ ਕਰ ਦੇਖ ਲਵੇ !
ਕੋਹੜੇ ਪਿੰਗਲੇ ਸਬ ਠੀਕ ਹੋ ਜਾਂਦੇ ;
ਬੀਬੀ ਰਜਨੀ ਵਲ ਕੋਈ ਦੇਖ ਲਵੇ!
ਅਟਕ ਦਰਿਆ ਜਹੇ ਬੀ ਅਟਕ ਜਾਂਦੇ,
ਕੋਈ ਅਰਦਾਸ ਕਰਕੇ ਦੇਖ ਲਵੇ!
ਦੋਫਾੜ ਹੋਕੇ ਬੀ ਜਪੂਜੀ ਪੜੀ ਜਾਂਦੇਂ,
ਐਸੇ ਸਿਦਕੀਆਂ ਨੂ ਕੋਈ ਦੇਖ ਲਵੇ!
ਸਤੀਦਾਸ ਮਤੀਦਾਸ ਕੂਰਬਾਨ ਹੋ ਗਏ,
ਹਿੰਦ ਦੀ ਚਾਦਰ ਵਲ ਕੋਈ ਦੇਖ ਲਵੇ!
ਚੰਡੀ ਦੀ ਵਾਰ ਪੜਨ ਵਾਲੇ ਸਿੰਘਸੂਰੇ,
ਬਚਿਤਰ ਸਿੰਘ ਵਲ ਕੋਈ ਦੇਖ ਲਵੇ!
ਨਿਤ ਨੇਮੀਆ ਦੇ ਘਰਾ ਚ ਬਰਕਤਾਂ ਨੇ,
ਕੋਈ ਨਿਤਾ ਪਰਤੀ ਜੂੜਕੇ ਦੇਖ ਲਵੇ !
ਗੁਰੂ ਗ੍ਰੰਥ ਦਾ ਸਦਾ ਸਤਿਕਾਰ ਰੈਹਿਣਾ,
ਤੇ ਖੋਜੀ ਖੋਜਾਂ ਕਰ ਕਰ ਦੇਖ ਲਵੇ!
ਹਥਤੇਰਾ ਖੀਸਾਮੇਰਾ ਗੁਰੂ ਬਖਸ਼ ਦਿੰਦਾਂ,
ਬੰਦਾ ਗੁਰੂਘਰ ਸੇਵਾ ਕਰਕੇ ਦੇਖ ਲਵੇ !
ਕੂਕੜ ਪਿੰਡੀਏ ਨੂ ਮਾਣ ਗੁਰੁ ਗ੍ਰੰਥ ਉਤੇ,
ਆਗਿਆ ਭਈ ਅਕਾਲ ਕੀ,
ਤਬੇ ਚਲਾਇਓ ਪੰਥ!
ਸਬ ਸਿਖਨ ਕੋ ਹੂਕਮ ਹੈ ,
ਗੁਰੂ ਮਾਨਿਓ ਗਰੰਥ!
ਤੇ ਭਾਮੇ ਕੋਈ ਆਰਾਂ ਲਾ ਲਾ ਦੇਖ ਲਵੇ!
ਆਓ ਹਾਜਰੀ ਲੂਆਈਏ ਸਾਰੇ ਅਪਾ ਰਲਕੇ;
(300) ਸਾਲ ਗੁਰੂ ਦੇ ਨਾਲ,
ਹਰ ਵੇਲੇ ਹਰ ਪਲ ਗੁਰੁ ਦੇ ਨਾਲ!
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
ਰਾਜ ਨੀਤੀ..ਕੁੱਕੜ ਪਿੰਡੀਆ ..16 |
|
|
ਤੂਸੀਂ ਰਾਜ ਨੀਤੀ ਵਿਚ ਆਕੇ ,
ਤੂਸੀ ਕੀ ਕਮਾਈਆ ਖਟ ਚਲੇ !
ਪ੍ਰਮਾਣੂ ਸਮਜੋਤੇ ਊਤੇ ਅੜ ਕੇ,
ਤੂਸੀ ਕੀ ਦੂਨੀਆਂ ਤੋ ਖਟ ਚਲੇ!
ਭਰੋਸੇ ਦਾ ਵੋਟ ਦਿਖਾਓ ਸਿੰਘ ਜੀ,
ਫਿਰ ਤੂਹਾਡੀ ਪਗੜੀ ਦੀ ਸ਼ਾਨ ਰਹੂ!
ਪ੍ਰਮਾਣੂ ਸਮਜੋਤੇ ਉਪਰ ਤੂਹਾਡੀ ,
ਫਿਰ ਚੰਗੀ ਪੈਹਿਚਾਨ ਬਣੂ !
ਕਮਜੋਰ ਭਰਦਾਨ ਮੰਤਰੀ ਹੈਗਾ,
ਬੀ.ਜੇ.ਪੀ- ਰੋਲਾ ਪੋਦੀਂ ਸੀ!
ਸੂਸਮਾ ਸਵਿਰਾਜ ਕਾਮਰੇਟਾਂ ਤੋਂ,
ਨਿਤ ਬਿਆਨ ਦਵੋਦੀਂ ਸੀ !
ਅੰਬਿਕਾ ਸੋਨੀ ਸੂਰਖੀ ਲਾਕੇ,
ਵਿਧਾਨ ਸਬਾ ਵਿਚ ਆਓਦੀਂ ਸੀ!
ਸੋਨੀਆ ਗਾਂਦੀ ਨਿਖਰ ਨੂਖਰ ਕੇ,
ਮੰਨਮੋਨ ਸਿੰਘ ਨੂ ਫਤ੍ਹਿ ਬਲੋਦੀਂ ਸੀ!
ਪੈਂਤੀ ਕਰੋੜ ਇਕਮੈਬਰ ਦਾ ,
ਕੀਮਤ ਕਾਂਗਰਸ ਰਖ ਦਿਤੀ!
ਬਾਬੂ ਭਾਈ ਕਟਾਰੇ ਵਰਗਿਆਂ ਦੀ,
ਕੋਠੀ ਨੋਟਾਂ ਦੇ ਨਾਲ ਭਰ ਦਿਤੀ!
ਲਿਬੜੇ ਵਰਗੇ ਅਕਾਲੀਆਂ ਨੂੰ ,
ਪਾਰਟੀ ਸ਼ਡਣੀ ਪੈ ਗਈ ਆ!
ਜਥੇ ਦਾਰੀ ਵੇਦਾਂਤੀ ਸਾਹਿਬ ਤੋ ,
ਵਾਪਸ ਬੀ ਹੂਣ ਲੈ ਲਈ ਐ!
ਨਾਂ ਕੋਈ ਸਿਰੋਪਾ ਨਾ ਸਿਰੀ ਸਾਹਿਬ,
ਵੇਦਾਂਤੀ ਘਰ ਨੂ ਤੋਰ ਦਿਤਾ!
ਪ੍ਰਮਾਣੂ ਸਮਜੋਤੇ ਨੇ ਜਥੇਦਾਰ ਦਾ ,
ਵਿਚਕਾਰੋ ਲਂਕ ਹੂਣ ਤੋੜ ਦਿਤਾ!
ਤਾਇਆ ਤੂ ਬੀ ਪਤ ਬਚਾ ਲੈ,
ਸ਼ਡ ਦੇ ਸਬ ਭਰਦਾਨਗੀਆਂ!
ਭਾਈ ਘਨੀਏ ਵਰਗਾ ਜੀਵਨ ਬਣਾ ਲੈ,
ਸ਼ਡ ਦੇ ਸਬ ਨਰਾਜ ਗੀਆਂ!
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
ਹਰ ਪੂਨਿਆ ਦੀ ਸ਼ਾਮ ਨੂੰ ਯਮਨਾ..ਕੁੱਕੜ ਪਿੰਡੀਆ ..15 |
|
|
ਪਾਂਓਟਾ ਸਾਹਿਬ ਦੀ ਧਰਤੀ ਊਤੇ ,
ਭਾਮੇ ਯਮਨਾ ਵੈਹ ਰਹੀ ਏ !
ਚੂਪ ਸ਼ਾਂਤ ਭਾਮੇ ਓਥੋ ਦੀ ਲੰਗਦੀ,
ਪਰ ਮੂਹੋ ਕੂਜ ਤਾਂ ਕੈਹ ਰਹੀ ਏ !
ਸੰਗਤ ਚੂਲੇ ਭਰ ਭਰ ਜੱਂਲ ਸ਼ਕਦੀ,
ਧਨ ਧਨ ਯਮਨਾ ਕੈਹ ਰਹੀ ਏ!
ਹਰ ਪੂਨਿਆ ਦੀ ਸ਼ਾਮ ਨੂ ਯਮਨਾ ,
ਜੀ ਆਇਆ ਨੂੂੰ ਕੈਹ ਰਹੀ ਏ !
ਕੈਹਿਣੀ ਕਥਨੀ ਸਿਖ ਦੀ ਇਕ ਹੋਵੇ,
ਏਹ ਵਹਿਦੀਂ ਵਹਿਦੀਂ ਕੈਹ ਰਹੀ ਏ !
ਸਿਖ ਪੰਥ ਪਿਆਰੇ ਤਾਂਈ ਯਮਨਾਂ,
ਹੂਕਮ ਮੰਨਣ ਨੂ ਕੈਹ ਰਹੀ ਏ !
ਅਕਾਲ ਪੂਰਖ ਦੀ ਫੋਜ ਦੀ ਯਮਨਾ ,
ਚਰਨ ਛੋਹ ਬੀ ਲੈ ਰਹੀ ਏ !
ਹਰ ਪੂਨਿਆ ਦੀ ਸ਼ਾਮ ਨੂੰ ਯਮਨਾ ,
ਜੀ ਆਇਆ ਨੂ ਕੈਹ ਰਹੀ ਏ !
ਤੇਰਾ ਹੁਕਮ ਮੈ ਮਨਦੀ ਸਾਹਿਬਾ ,
ਗੂੰਗੀ ਬਣਕੇ ਪਈ ਹਾਂ ਚਲਦੀ !
ਚੂਪ ਸ਼ਾਂਤ ਮੈ ਏਥੋ ਦੀ ਲੰਗਾਂ,
ਕਬੂਲ ਕਰੀ ਮੇਰੀ ਤੂ ਭਗਤੀ!
ਪਾਓਟੇ ਦੇ ਦਰਸ਼ਨ ਆਈ ਸੰਗਤ,
ਹੂਣ ਜੈਕਾਰੇ ਸ਼ਡ ਸ਼ਡ ਕੈਹ ਰਹੀ ਏ!
ਹਰ ਪੂਨਿਆ ਦੀ ਸ਼ਾਮ ਨੂੰ ਯਮਨਾ ,
ਜੀ ਆਇਆ ਨੂ ਕੈਹ ਰਹੀ ਏ
ਪੋਂਟੇ ਦੀਆਂ ਗਲੀਆਂ ਰੋਸ਼ਨਾਈਆਂ,
ਸਾਰੇ ਹੀ ਪਾਸੇ ਬਰਕਤਾਂ ਨੇ ਸ਼ਾਈਆ!
ਪੋਟਾਂ ਸਾਹਿਬ ਦੀ ਧਰਤ ਨਿਰਾਲੀ,
ਚਾਰੇ ਹੀ ਪਾਸੇ ਖੂਸ਼ਹਾਲੀ ਖੂਸ਼ਹਾਲੀ !
ਏਥੇ ਪੰਥ ਵਾਲੀ ਆਸਾਂ ਪੂਰੀਆਂ ਕਰਦਾ,
ਯਮਨਾਂ ਓਚੀ ਓਚੀ ਕੈਹ ਰਹੀ ਏ!
ਹਰ ਪੂਨਿਆ ਦੀ ਸ਼ਾਮ ਨੂੰ ਯਮਨਾ,
ਜੀ ਆਇਆ ਨੂੰ ਕੈਹ ਰਹੀ ਏ !
ਏਥੇ ਅਸਮਾਨ ਉਤੇ ਜਾਂ ਬਿਜਲੀ ਲਿਸ਼ਕੇ,
ਕਵੀ ਦਰਬਾਰ ਰੋਸ਼ਨਾਵੇ ਨਾਂ ਬਦਲ ਗੜਕੇ !
ਹੂੰਦੇ ਬਦਲ ਨੇ ਏਥੇ ਭਾਮੇ ਘਟਾ ਘਨਘੋਰ ,
ਵਾਤਾ ਵਰਨ ਸ਼ਾਂਤ ਨਾਂ ਕੋਈ ਸ਼ੋਰ!
ਤੈਨੂ ਕਰਦੇ ਨੇ ਸਿਜਦੇ ਲਿਖਾਰੀ ਏਥੇ ਆਕੇ,
ਹਰ ਲਿਖਤ ਕੂਜ ਤਾਂ ਕੈਹ ਰਹੀ ਏ !
ਹਰ ਪੂਨਿਆ ਦੀ ਸਾਮ ਨੂੂੰ ਯਮਨਾਂ ,
ਜੀ ਆਇਆ ਨੂੰ ਕੈਹ ਰਹੀ ਏ !
ਟੋਂਸ ਨਦੀ ਬੀ ਯਮਨਾ ਚ ਰਲ ਕੇ ,
ਗੁਰੂ ਘਰ ਦੀਆਂ ਖੂਸ਼ੀਆਂ ਲੈ ਰਹੀ ਏ!
ਭੰਗਾਣੀ ਦੇ ਯੁਦ ਦੀ ਦਾਸਤਾਨ ਬੀ ,
ਯਮਨਾਂ ਨਦੀ ਹੀ ਕੈਹ ਰਹੀ ਏ !
ਕੂੱਕੜ ਪਿੰਡੀਏ (ਤਾਏ) ਦੀ ਕਵਿਤਾ,
ਯਮਨਾ ਵਾਗੂੰ ਹੀ ਵੈਹ ਰਹੀ ਏ!
ਹਰ ਪੂਨਿਆ ਦੀ ਸ਼ਾਮ ਨੂ ਯਮਨਾ ,
ਜੀ ਆਇਆ ਨੂੰ ਕੈਹ ਰਹੀ ਏ!
ਸਿਖ ਪੰਥ ਪਿਆਰੇ ਤਾਂਈ ਯਮਨਾਂ ,
ਹੂਕਮ ਮਨੰਣ ਨੂੰ ਕੈਹ ਰਹੀ ਏ !
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
ਪ੍ਰਲੋ ਦਾ ਦਿੰਨ,..ਕੁੱਕੜ ਪਿੰਡੀਆ ..14 |
|
|
ਨੋ ਸਤੰਬਰ ਨੂੰ ਪੰਡਤਾਂ ਦੇ ਬਾਵੇ,
ਮੈਨੂੰ ਏਦਾਂ ਆਣ ਸੂਣਾਇਆ!
ਕਲ ਨੂੰ ਪ੍ਰਲੋ ਦਾ ਦਿਨ ਹੈ ਲੋਕੋ,
ਸੂਣ ਕੂਕਂੜ ਪਿੰਡੀਆ(ਤਾਇਆ)
ਸੈਂਸ ਦਾਨਾਂ ਨੇ ਰਾਕਸ਼ਿਸ਼ਾਂ ਵਾਗੂ,
ਕਲ ਨੂੰ ਸਮੂੰਦਰ ਰਿੜਕਣਾ ਆਂ!
ਸ਼ੋਮ ਰਸ ਤਾਂ ਇਨਾਂ ਕੀ ਲਬਣਾ,
ਪਰਲੋ ਦੀ ਆਓਦੀ ਬਿੜਕਣਾ ਆਂ!
ਸਵਿਸ,ਫਰਾਂਸ ਬਾਡਰ ਦੇ ਲਾਗੇ ,
ਧਰਤੀ ਵਿਚ ਸੇਕ ਬਣਾਇਆ ਹੈ!
ਕਈ ਫੁਟ ਚੋੜਾ ਮੋਰਾ ਜਿਹਾ ,
ਸਾਇਸ ਦਾਨਾਂ ਇਕ ਬਣਾਇਆ ਹੈ!
ਬਲੈਕ ਹੋਲ ਨਾਮ ਹੈ ਜਿਸ ਦਾ,
ਕਿਦਰੇ ਬਲੈਕ ਆਓਟ ਨਾ ਹੋ ਜਾਵੇ!
ਜੇ ਧਰਤੀ ਨੂ ਏਹ ਨਿਗਲ ਤਾਂ,
ਕਿਦਰੇ ਪਰਲੋ ਹੀ ਨਾ ਹੋ ਜਾਵੇ!
ਸ਼ਿਵ ਦੂਆਲੇ ਅੰਦਰ ਪੂਜਾਰੀਆਂ ,
ਹਮਨ ਤੇ ਹਮਨ ਕਰ ਦਿਤੇ!
ਕਰਾ ਕਰਾ ਖਰਚੇ ਲੋਕਾਂ ਦੇ ਪੰਡਤਾਂ,
ਜੰਤਾ ਦੇ ਘਰ ਫਿਰ ਪਟ ਦਿਤੇ!
ਟੀਵੀ ਚੈਨਲਾ ਵਾਲੇ ਖਬਰ ਨੂ ;
ਬਾਰ ਬਾਰ ਦਿਖਾਈ ਜਾਂਦੇ ਨੇ!
ਅਖਬਾਰਾਂ ਵਾਲੇ ਦਿੰਨ ਦਿਹਾੜੇ,
ਅਸਮਾਨ ਨੁ ਟਾਕੀ ਲਾਈ ਜਾਂਦੇ ਨੇ
ਕੋਈ ਗਲ ਨਹੀ ਪੰਡਤਾਂ ਦੇ ਬਾਵੇ,
ਸਾਇਸ ਦਾਨ ਬੀ ਇਸ ਧ੍ਰਤੀ ਦੇ ਬੰਦੇ!
ਜੇ ਖਤਰਾ ਹੋਇਆ ਤਾਂ ਸਬ ਨੂੰ ਹੋਣਾ,
ਆਪਾਂ ਕਲੇ ਕਿਤੇ ਨਹੀ ਚਲੇ !
ਬਾਵੇ ਤੁੰ ਕਰ ਕੇ ਹੋਸਲਾ ਘਰ ਨੂੰ ਜਾ,
ਜਾਕੇ ਰੋਟੀ ਪਾਣੀ ਰਜ ਕੇ ਖਾ !
ਪਹਿਲਾਂ ਲਕਸ ਸਾਬਣ ਨਾਲ ਨਹਾ ,
ਅਤੇ (ਕੂਕੜ ਪਿੰਡ) ਦੀ ਸ਼ਾਨ ਵਧਾ!
ਸ਼ਾਇਸ ਦਾਨਾ ਦੇ ਰਾਹ ਦਾ ਰੋੜਾ ,
ਐਮੇ ਨਾ ਤੂੰ ਬਾਵਿਆ ਬਣਦਾ ਜਾ!
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
(ਦਸ਼ਮੇਸ਼ ਦੀ ਸ਼ਮਸ਼ੀਰ 'ਚੋ)..ਕੁੱਕੜ ਪਿੰਡੀਆ ..13 |
|
|
ਬਲੇ ਨੀ ਵਿਸਾਖੀਏ ਤੂੰ ਕਰਾਂਤੀ ਕਾਰੀ ਵਾਲੀਏ,
ਦਸ਼ਮੇਸ਼ ਦੀ ਸ਼ਮਸ਼ੀਰ 'ਚੋ ਪੰਥ ਸਜਾਵਣ ਵਾਲੀਏ!
ਜੀਣੇ ਤੋ ਪਹਿਲਾਂ ਸਾਨੂ ਮਰਨਾ ਤੂੰ ਸਿਖੋਨੀ ਏ ,
ਪੰਜ ਸ਼ਟੇ ਮਾਰ ਕੇ ਤੇ ਜਿਓਣਾ ਤੂੰ ਸਿਖੌਨੀ ਏ !
ਕੇਸਗੱੜ ਦੀ ਟੇਕਰੀ ਤੇ ਤੰਬੂ ਇਕ ਲਗਾઠ ਸੀ ,
ਲਿਸ਼ਕੀ ਭਗੋਤੀ ਜਿਥੇ ਏਹ ਬਣਿਆ ਅਚੰਬਾ ਸੀ!
ਸੀਸ ਦੀ ਤੂੰ ਲੋੜ ਆਖੇ ਅਨੰਦ ਪੂਰ ਵਾਲੀਏ,
ਦਸ਼ਮੇਸ਼ ਦੀ ਸ਼ਮਸ਼ੀਰ ਚੋ ਪੰਥઠ ਸਜਾਵਣ ਵਾਲੀਏ !
ਵਾਰੀ ਵਾਰੀ ਪੰਜਾ ਨੂੰ ਕਿੰਜ ਮਾਰ ਕੇ ਜਿਵਾਲਿਆ,
ਦੂਨੀਆਂ ਤੋ ਮਹਾਂ ਬਲੀ ਗੂਰੁ ਗੋਬਿੰਦ ਅਖਵਾ ਲਿਆ!
ਦੈਇਆ, ਧਰਮ, ਹਿਮਤ, ਮੋਹਕਮ, ਸਾਹਿਬ ਸਿੰਘ ਸਾਜਤੇ ,
ਸਿੱਖ ਪੰਥ ਦੇ ਪੰਜ ਪਿਆਰੇ ਗੂਰਚੇਲੇ ਨੇ ਐਲਾਨ ਤੇ!
ਬੂੱਜ ਦਿਲਾਂ ਨੂ ਪੰਡਾਲ ਚੋ ਤੂਈਓ ਭਜੋਣ ਵਾਲੀਏ,
ਦਸ਼ਮੇਸ਼ઠ ਦੀ ਸ਼ਮਸ਼ੀਰ ਚੋ ਪੰਥ ਸਜਾਵਣ ਵਾਲੀਏ!
ਅੱਜ ਵੀ ਵਿਸਾਖੀ ਜਦੋ ਸਾਲ ਬਾਅਦ ਆਓਦੀ ਏ ,
ਅਮਰਤ ਦੀ ਦਾਤ ਆਪਣੇ ਨਾਲ ਲਿਆਓਦੀ ਏ !
ਏਹ ਭੂਲੇ ਭਟਕੇ ਲੋਕਾਂ ਤਾਈਂ ਇਨਸਾਨ ਬਣੋਦੀ ਏ ,
ਬਾਟਾ ਸੱਬ ਦੇ ਮੂਹ ਨੂੰ ਲਾਕੇ ਜਾਤ ਪਾਤ ਮਕੋਦੀ ਏ!
ਹੰਕਾਰੀਆ ਘਮੰਡੀਆ ਨੂ ਤੂੰ ਚਣੇ ਚਬਾਣ ਵਾਲੀਏ ,
ਦਸ਼ਮੇਸ਼ ਦੀ ਸ਼ਮਸ਼ੀਰ ਚੋ ਪੰਥ ਸਜਾਵਣ ਵਾਲੀਏ!
ਜਿਸ ਪੰਜਾਬ 'ਚ ਵਿਸਾਖੀ ਤੇ ਅਖੰਡਪਾਠ ਸਨ ਖੂਲਦੇ,
ਓਸ ਪੰਜਾਬ ਵਿਚ ਠੇਕੇ ਅਜ ਚੋਬੀ ਘੰਟੇ ਹਨ ਖੂਲ਼ਦੇ !
ਮਚੈਟੀਆਂ ਤੇ ਕਿਰਲੀਆਂ ਨੋ ਜਵਾਨੀ ਜਿਥੇ ਪੀਂਦੀ ਆ,
ਦਮਾਂ ਰੇ ਦਮ ਵਾਲੀ ਚਿਲਮ ਭਰ ਭਰ ਕੇ ਪੀਦੀਂ ਆ !
ਨੋਜਵਾਨੀ ਨੂ ਦਸ ਕਿਦਾਂ ਹੂਣ ਅਸੀ ਨੀ ਸੰਭਾਲੀਏ ,
ਦਸ਼ਮੇਸ਼ ਦੀ ਸ਼ਮਸ਼ੀਰ ਚੋ ਪੰਥ ਸਜਾਵਣ ਵਾਲੀਏ !
ਬੰਨਵਾਸੀ ਪੰਜਾਬੀਆ ਤੂੰ ਸਿਜਦਾ ਟੇਕਰੀ ਨੂੰ ਕਰੀ ਜਾ,
ਵਿਸਾਖੀ ਵਾਲੇ ਅਮਰਤ ਦੀ ਗਲ ਘਰ ਘਰ ਕਰੀ ਜਾ!
ਤਾਏ ਕੂੱਂਕੜ ਪਿੰਡੀਏ ਨੂੰ ਬੂੰਦਾ ਪੰਜ ਹੀ ਪਿਲਾ ਗਿਆ ,
ਪਿਲਾ ਚਿੜੀਆਂ ਨੂੰ ਅਮਰਤ ਦਾਤਾ ਬਾਜ ਤੂੜਾ ਗਿਆ!
ਖਾਲਸਾ ਪੰਥ ਦੀ ਵਿਸਾਖੀਏ ਨੀ ਗੋਬਿੰਦ ਰਾਏ ਵਾਲੀਏ,
ਦਸ਼ਮੇਸ਼ ਦੀ ਸ਼ਮਸ਼ੀਰ ਚੋ ਖਾਲਸਾ ਪੰਥ ਸਜਾਵਣ ਵਾਲੀਏ!
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
| | << Start < Prev 51 52 53 54 55 56 Next > End >>
| Results 811 - 825 of 833 |
|