|
ਕਵਿਤਾਵਾਂ
ਕਲਾ ਕਿਰਤ..ਕੁੱਕੜ ਪਿੰਡੀਆ ..11 |
|
|
ਡੀ ਡੀ ਰਾਇਤ ਟੀ ਵੀ ਵੱਲੋਂ,
ਗਿਆਨ ਦੀ ਗੰਗਾਂ ਵੈਹ ਰਹੀ ਏ !
ਦੂਨੀਆਂ ਦੀ ਹਰ ਯੁਨੀਵਰਸਟੀ,
ਜੈ ਜੈ ਭਾਰਤ ਕੈਹ ਰਹੀઠ ਏઠ !
ਗਿਆਨ ਵਾਨ ਹੈ ਕੋਮ ਬਣੋਣੀ ,
ਡੀ ਡੀ ਰਾੲਤਿ ਟੀ ਵੀ ਦਾ ਕਹਿਣਾ !
ਹਰ ਇਨਸਾਨ ਤੇ ਭਾਰਤੀ ਦੇ ਲਈ,
ਦਰ ਹੈ ਸਾਡਾ ਖੁਲਿਆ ਰੈਹਿਣਾਂ !
ਰਾਇਤ ਸਾਹਿਬ ਦੇ ਕੋਲਿਜ ਕਈ ਨੇ,
ਦੇਸਾਂ ਵਿਦੇਸ਼ਾਂ ਦੇ ਵਿਚ ਚਲਦੇ !
ਜਿਥੋ ਹਰ ਇਨਸਾਨ ਦੇ ਬਚੇ ,
ਵਿਦਿਆ ਲੈਕੇ ਡਾਕਟਰ ਬਣਦੇ !
ਚਾਹੇ ਹੋਵੇ ਕੋਈ ਕਾਲੇ ਦਾ ਬੱਚਾ ,
ਚਾਹੇ ਗੋਰੇ ਦਾ ਕੋਈ ਫਰਕ ਨਹੀ ਹੈ !
ਵਿਦਿਆ ਵਿਚਾਰੀ ਤਾਂ ਪਰਉਪਕਾਰੀ,
ਅਸਲੀ ਏਹੋ ਧਰਮ ਸਹੀ ਹੈ !
ਮੇਰੇ ਦੇਸ਼ 'ਚ ਇੱਕ ਹੈ ਕਹਾਵਤ ,
ਵਿਦਿਆ ਨੂੰ ਤੀਜਾ ਨੇਤਰ ਆਖਣ!
ਕਾਲਾ ਅਕਸ਼ਰ ਭੇਸ ਬਰਾਬਰ ,
ਅਨਪੜ ਸਾਰੇ ਏਹੋ ਗਲ ਆਖਣ !
ਮੀਡੀਏ ਦਾ ਅਜ ਜੂਗ ਨਿਰਾਲਾ ,
ਕੈਮਰਾ ਸਭ ਦਾ ਚੇਹਰਾ ਜਾਣੇ !
ਹਰ ਐਕਟਰ ਕੈਮਰੇ ਸਾਹਮਣੇ ਆਕੇ,
ਆਪਣੀ ਫਿਰ ਓਹ ਕਲਾ ਵਿਖਾਂਵੇ!
ਕੂਂਕੜ ਪਿੰਡੀਆ (ਤਾਇਆ) ਜ੍ਹੇੜਾ,
ਕਲਾ ਕਿਰਤ ਨਾਂ ਕੋਈ ਵੀ ਜਾਣੇ !
ਰਾਈਤ ਟੀ ਵੀ ਉਤੇ ਆ ਗਿਆ ,
ਹੂਣ ਅਗੇ ਬਾਬਾ ਨਾਨਕ ਜਾਣੇ !
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
ਸਾਂਝਾ ਦਰ..ਕੁੱਕੜ ਪਿੰਡੀਆ ..10 |
|
|
ਸਾਂਝੇ ਰੂਖਾਂ ਨੂੰ ਨਹੀ ਬਨੇ ਦੀ ਵੰਡ ਚਾਹੀਦੀ,
ਸਾਂਝੀ ਖੂਹੀ ਤੇ ਨਹੀ ਕਿਸੇ ਨੂੰ ਮਨਾਹੀ ਚਾਹੀਦੀ ?
ਸਾਂਝੇ ਕੰਮਾਂ ਲਈ ਦਿਲ ਤਾਂ ਦਲੇਰ ਚਾਹੀਦਾ ?
ਸਾਂਝੇ ਬੰਦੇ ਨੂੰ ਦੇਣਾ ਸਾਂਝਾਂ ਓਪਦੇਸ਼ ਚਾਹੀਦਾ !
ਨਿਰਪਖ ਤੇ ਸਚਾਈ ਸਦਾ ਮਾਣ ਦਿੰਦੀ ਐ ?
ਇਮਾਨਦਾਰੀ ਸੱਚੇ ਬੰਦੇ ਦੀ ਕਮਾਨ ਹੂੰਦੀ ਐ !
ਏਹ ਸਬ ਬਾਬਾ ਤੇਰੇ ਦਰ ਤੋਂ ਮੈ ਲੂਟ ਲੈਣਾ ਆ,
ਸਬੇ ਸਾਂਝੀ ਵਾਲ ਸਦਾਇਨ ਸਦਾ ਏਹੋ ਕਹਿਣਾ ਆ !
ਮੈ ਸਾਂਝੀ ਵਾਲਤਾ ਦਾ ਡਾਕਾ ਤੇਰੇ ਦਰ ਤੇ ਮਾਰਨਾਂ ,
ਬਾਬਾ ਪਾੜ ਲਈ ਤੂੰ ਮੇਰਾ ਜੇਹੜਾ ਝਗਾ ਪਾੜਨਾ.
ਹੋ ਮਾਣ ਤੇਰੇ ਓਤੇ ਕਰਾਂ ਮੇਰੇ ਬਾਬਾ ਨਾਨਕਾ,
ਮਾਣ ਸਭ ਨੂੰ ਤੂੰ ਦੇਣੀ ਮੇਰੇ ਸਚੇ ਪਾਤਸ਼ਾ।
ਸੇਵਾ ਤੂੰ ਸਿਖਾਇਅੀ ਮੈ ਪਲੇ ਬੰਨੀ ਮਾਲਕਾ ,
ਮੈ ਇਸ ਤੋਂ ਸਿਵਾ ਨਹੀ ਕੁਝ ਹੋਰ ਜਾਣਦਾ।
ਕਮਜੋਰੀਆਂ ਤਾਂ ਬੰਦਿਆਂ 'ਚ ਬੋਹਤ ਹੂੰਦੀਆਂ ,
ਪਰ ਮੇਰੀ ਕਮਜੋਰੀ ਬਾਬਾ ਸਾਰਾ ਜੱਗ ਜਾਣਦਾ!
ਹਵੇਲੀ ਵਾਲਾ ਦਰ ਸਭ ਲਈ ਸਾਂਝਾਂ ਹੁੰਦਾ ਆ,
ਬੰਦੇ ਲਈ ਨਹੀ ਕਲਾ ਜਾਨਵਰ ਲਈ ਵੀ ਹੂੰਦਾ ਆ।
ਮੈਂ ਸਾਂਝ ਦਰ ਹਾਂ ਜੋ ਸਦਾ ਸਭ ਲਈ ਹੀ ਖੂਲਾਂਗਾਂ
ਮੈਂ ਭਾਰਤੀ ਹਾਂ ਪਹਿਲਾਂ ਨਹੀ ਪੰਜਾਬੀਆਂ ਨੂੰ ਭੂਲਾਂਗਾਂ।
ਦਿਓ ਸੰਗਤੇ ਅਸੀਸ ਨਾ ਭੂਲਿਓ ਗਰੀਬ ਨੂੰ ,
ਨਥ ਜੂਲਮ ਅਤੇ ਜਾਬਰ ਨੂੰ ਪਾਈਏ ਅਖੀਰ ਨੂੰ
ਬਾਬਰ ਨੂੰ ਜਾਬਰ (ਤਾਇਆ) ਹਿਮਤ ਕਰ ਆਖ ਜਾਵੀ,
ਸਭੇ ਸਾਂਝੀ ਵਾਲ਼ ਦਾ ਰਾਗ ਵੀ ਅਲਾਪੀ ਜਾਵੀ।
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
ਫਟਕਾਰਾਂ ਹੀ ਫਟਕਾਰਾਂ..ਕੁੱਕੜ ਪਿੰਡੀਆ ..9 |
|
|
ਬਾਬੇ ਦੇ ਦਰਬਾਰ ਵਿਚ ਹਨੇਰਾ ਕਰਨ ਵਾਲਿਓ
ਵਲੀ ਕੰਧਾਰੀ ਦੇ ਚੇਲਿਓ, ਬਾਬਰ ਦੇ ਦਰਬਾਰੀਓ.
ਸਾਂਝੀ ਵਾਲਤਾ ਦੇ ਦਾਤੇ, ਕਰੰਤੀ ਕਾਰੀ ਬਾਬੇ ਦਾ,
( ਪੂਰਬ) ਤੇ ਸੂਨ ਸਾਨ, ਸਤਿਆਨਾਸ ਐਸੀ ਕਮੇਟੀ ਦਾ
ਐਹੋ ਜਹੇ ਪ੍ਰਬੰਧਕ ਕੀ, ਵਧੀਆ ਪ੍ਰਚਾਰ ਕਰਨਗੇ,
ਅਖੰਡ ਪਾਠ ਰੱਖ ਨਹੀ ਸਕੇ, ਕੀ ਏਥੋ ਪ੍ਰਸਾਰ ਕਰਨਗੇ;
ਐਹੋ ਜਹੇ ਚੋਦਰੀਆਂ ਨੂੰ, ਸੰਗਤਾਂ ਲਾਹੰਤਾ ਪੋਦੀਆਂ ਨੇ,
ਫਟਕਾਰਾਂ ਹੀ ਫਟਕਾਰਾਂ ਸਭ ਪਾਸੇ, ਧੀਰਮਲੀਏ ਗੋਂਦੀਆਂ ਨੇ :
ਅਜੰਟ ਅਤੇ ਕੈਟ ਕਈ, ਕਮੇਟੀਆਂ ਵਿਚ ਆ ਚੂਕੇ ਨੇ,
ਗੂਰਦੁਆਰੇ ਦਾ ਏਹ ਲੁਕੀ, ਦਿਵਾਲਾ ਬੀ ਘਡਾ ਚੂਕੇ ਨੇ:
ਨੀਂਦ ਤੋ ਜਾਗੋ ਪ੍ਰਦੇਸੀ ਸਿੰਘੋ ਮੇਰੇ ਸਿਖ ਭਾਈ ਤੇ ਵੀਰੋ ,
ਪ੍ਰਬੰਧਕ ਤੁਸੀ ਚੰਗੇ ਲਾਵੋ, ਸੰਗਤਾਂ ਦੇ ਨਾ ਸੀਨੇ ਚੀਰੋ :
ਸੂਖੀ kait ਦੀ ਬਗਲ 'ਚ, ਪਲਦੇ ਰਹੇ ਨੇ ਸਭ ਖੂਫੀਏ,
ਪੰਥ ਪੰਥ ਤਾਂ ਗੋਦੇਂ ਰਹਿੰਦੇ, ਕਈ ਤਾਂ ਲੋਟੂਆਂ ਦੇ ਮੂਖੀਏ:
ਬੋਹਤਿਆਂ ਕਮਿਛਨਾ ਲਈਆਂ, ਟਬਰ ਸਦੇ ਰਾਹਦਾਰੀਆਂ ਲਈਆਂ,
ਲੋਕਾਂ ਪੂਤ ਪੋਤੇ ਸਦ ਲਏ, ਪਿਛੇ ਕੋਠੀਆਂ ਬਣਾ ਲਈਆਂ :
ਮੇਰੇ ਦੇਖਦਿਆਂ ਕਈਆਂ, ਭਤੀਜੇ ਤੇ ਭਾਣਜੇ ਸਦ ਲਏ ,
ਦੂਕਾਨਾ ਪਾ ਲਈਆ, ਮਰਸਡੀ ਗਡੀਆਂ ਲੈ ਲਈਆਂ :
ਮੈ ਕੁਰਬਾਨ ਓਨਾ ਸਿਖਾਂ ਤੋ, ਜਿਨਾ ਨੇ ਘਰ ਗਹਿਣੇ ਰਖੇ,
ਤੇਰੇ ਦਰ ਦੀ ਸੇਵਾ ਖਾਤਰ, ਵਟੇ ਖਾਦੇ ਤੇ ਠੂਡਾ ਸਹੀਆ:
ਜਿਨਾ ਦਿਨ ਰਾਤ ਇਕ ਕਰਕੇ, ਬੜੀਆਂ ਓਗਰਾਈਆ ਕੀਤੀਆਂ,
ਕਈ ਓਨਾ ਚੋ ਬਰਫ ਤੇ ਤਿਲਕੇ, ਡਿਗਦਿਆਂ ਡਿਸਕਾਂ ਹਿਲ ਗਈਆਂ:
ਬਾਬਾ ਕਈ ਬਾਰੀ ਤੇਰੀ ਗਲ ਮਨ ਕੇ,ਦੇਖ ਕੇ ਮੈ ਅਣ ਡਿਠ ਕੀਤਾ,
ਪਰ ਮੇਰੀ ਜਮੀਰ ਤੋ ਮੈਨੂ ਬਾਬਾ, ਕਈ ਵਾਰੀ ਫਟਕਾਰਾਂ ਨੇ ਪਈਆਂ:
ਹੁਣ ਤਾਂ ਹਦੋ ਵਧ ਹੋ ਗਈ, ਸੰਗਤਾਂ ਆਖਣ ਘਰ ਘਰ ਜਾ ਜਾ ਕੇ,
ਏਹ ਸਬ ਲਿਖਣ ਦੇ ਲਈ ਮੈਨੂੰ, ਮਜਬੂਰ ਕੀਤਾ ਤੇ ਆਖਿਆ ਕਈਆਂ:
ਅਗੇ ਜਿਵੇ ਭਾਵੇ ਤੈਨੂ ਬਾਬਾ, ਮੈ ਤੇਰੀ ਰਜਾ ਸਭ ਮਨਾਂਗਾ,
ਮੇਰਾ ਮਾਸ ਨੋਚਣ ਲਈ ਬਾਬਾ, ਜੰਮਬੂਰ ਹੱਥਾਂ 'ਚ ਫੜੇ ਨੇ ਕਈਆਂ:
ਫਿਰ ਬੀ ਤਾਇਆ ਇਸ ਕਮੇਟੀ ਨੂੰ, ਕੋਈ ਵਧੀਆ ਜਹੀ ਰੈਅ ਦੇ ,
ਚਾਬੀਆਂ ਰਖ ਕੇ ਫਤਿਹ ਬੂਲਾ ਜਾਓ, ਤੂਹਾਡੇ ਵਸਦੀ ਨਹੀ ਸੇਵਾ ਏਹ:
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|
|
ਸੂਲਾਂ ਦਾ ਵਿਛੌਂਣਾਂ..ਕੁੱਕੜ ਪਿੰਡੀਆ ..8 |
|
|
ਸਾਂਝੀ ਵਾਲਤਾ ਦਾ ਨੂਰ, ਜਗ ਤੇ ਜਾਂ ਆਇਆ ਸੀ,
ਬਾਬਰ ਨੂੰ ਜਾਬਰ ਜਿਸ ਨੇ, ਆਖ ਸੂਣਾਇਆ ਸੀ,
ਕਈ ਸਨ ਭੇਦ ਉਹਦੇ , ਗਲਾ ਸੀ ਨਿਆਰੀੇਆ,
ਦਬੇ ਕੂਚਲੇ ਲੋਕਾਂ ਨੂੰ; ਜਿਸ ਬਕਸ਼ੀਆ ਸਰਦਾਰੀਆ,
ਮੇਰੇ ਤੇ ਭੀ ਮੇਹਰ ਕਰੀ, ਤੂੰ ਗਰੀਬੂ ਸਿਖ ਜਾਣ ਕੇ,
ਗਲ ਨਾਲ ਲਾਕੇ ਰਖੀ , ਇਕ ਸ਼ਰਧਾਲੂ ਸਿਖ ਜਾਣ ਕੇ :
ਬਹੁਤ ਵਾਰੀ ਸੂਣਿਆ ਮੈ, ਤੂੰ ਬੌਹੜਦਾ ਗਰੀਬਾਂ ਤੇ,
ਕੋਦਰੇ ਰੋਟੀ ਦੇ ਲਈ, ਭਾਈ ਲਾਲੋ ਦੇ ਨਸੀਬਾ ਤੇ :
ਬਹੁਤ ਦਿਨ ਬੀਤ ਗਏ ਨੇ, ਕਈ ਸਦੀਆ ਵੀ ਬੀਤੀਆ,
ਕਿਸੇ ਨੂੰ ਨਹੀ ਦਸੀਆ ਮੈ, ਤੇਰੇ ਨਾਲ ਜੋ ਪਰੀਤੀਆ:
ਅੱਜ ਵੀ ਮੈ ਹੋਲੀ ਦੇਣੀ, ਤੇਰੇ ਕੰਨਂ ਵਿਚ ਕਹਿਨਾ ਆ,
ਮੈ ਤੇ ਸੂਣਿਆ ਸੀ ਬਾਬਾ ,ਤੂੰ ਸੰਗਤ ਵਿਚ ਰਹਿਨਾ ਆ;
ਏਸੇ ਲਈ ਮੈ ਬਾਰ ਬਾਰ , ਸੀਸ ਸੰਗਤ ਨੂੰ ਝੁਕਾਇਆ ਹੈ ,
ਤੇਰੇ ਘਰੋ ਜੋ ਮੰਗਿਆ, ਮੈ ਸੰਗ਼ਤ ਵਿਚੋ ਪਾਇਆ ਹੈ:
ਤੂੰ ਤੇ ਬਾਹ ਬਾਬਾ ਆਪਣੀ, ਵੈਦ ਕੋਲੋ ਛੁਡਾਈ ਸੀ,
ਰੋਗ ਦੀ ਤੈਨੂੰ ਸਾਰ ਨਹੀ, ਗਲ ਆਖ ਸੁਣਾਈ ਸੀ;
ਕਿਸੇ ਟੁੰਡੀ ਲਾਟ ਦੀ ਬਾਬਾ, ਮੈ ਕਦੇ ਕੀਤੀ ਪਰਵਾ ਨਹੀ,
ਤੇਰੇ ਨਾਲ ਪਰੀਤ ਜਿਓ ਬਾਬਾ, ਕੋਈ ਇਸ ਦੀ ਦਵਾ ਨਹੀ;
ਤੂੰ ਤੇ ਯਾਰ ਸਾਡਾ ਬਾਬਾ, ਦੂਖ ਯਾਰ ਕੋਲ ਕੈਹਿਣਾ ਆ.
ਮਿਤਰ ਪਿਆਰੇ ਨੂੰ ਹਾਲ , ਮੂਰੀਦਾਂ ਦਾ ਕੈਹਿਣਾ ਆਂ ;
ਦੁਖ ਸੁਖ ਮੈ ਅੱਜ ਬਾਬਾ, ਕਈ ਤੇਰੇ ਨਾਲ ਕੀਤੇ ਨੇ,
ਆਸ ਦੀ ਕਿਰਨ ਵਿਚ , ਕਈ ਸਾਲ ਸਦੀਆਂ ਬੀਤੇ ਨੇ;
ਕਚੈਹਰੀ ਦੀ ਤਾਰੀਖ ਵਾਂਗੂ, ਮੇਰੀ ਵੀ ਤਾਰੀਖ ਪਾ ਦੇਵੀ,
ਬੂਡੜੀ ਮਾਂ ਦੇ ਜੀਓਦੇ ਜੀ, ਹਥ ਚਰਨਾ ਨੂੰ ਲਵਾ ਦੇਵੀ:
ਤਾਏ ਕੂਕੜ ਪਿਂਡੀਏ ਦੀ, ਦਿਲੋ ਇਕੋ ਅਰਦਾਸ ਹੈ,
ਦੁਖ ਸੁਖ ਸਭ ਬਾਬਾ, ਤੇਰੇ ਚਰਨਾ ਦੇ ਪਾਸ ਹੈ;
ਅਗੇ ਜਿਵੇ ਤੈਨੂੰ ਭਾਵੇ ਬਾਬਾ, ਓਦਾ ਹੀ ਹੋਣਾ ਆ,
ਅੱਜ ਲੇਫ ਤਲਾਈਆ ਵੀ ਜੋ, ਸਭ ਸੂਲਾ ਦਾ ਵਿਛੋਣਾ ਹੈ;
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
ਕੂਖ ਲਈ ਹੋਕੇ..ਕੁੱਕੜ ਪਿੰਡੀਆ ..7 |
|
|
ਅੱਜ ਪਿੰਡ ਤਲਵੰਡੀ 'ਚ, ਅਗਮੀ ਰੋਸ਼ਨੀ ਆਈ ਏ ,
ਦੋਲਤਾਂ ਦਾਈ ਨੇ ਡਿਠਾ, ਇਕ ਰਬੀ ਰੂਪ ਇਲਾਹੀ ਏ;
ਓਹ ਭਾਗਾਂ ਵਾਲੀ ਦੇ, ਉਸ ਕਿਸਮਤ ਵਾਲੀ ਦੇ,
ਅੱਜ ਹਥਾਂ ਵਿਚ ਰੱਬ ਖੇਡੇ, ਇਕ ਨੀਚ ਜੂਲਾਹੀ ਦੇ
ਕਈ ਵਾਰੀ ਓਸ ਓਤੇ, ਤੂੰ ਰਬਾ ਸੂ ਸੂ ਕਰਦਾ ਸੈਂ,
ਭੇ ਕੇ ਕਪੜੇ ਓਸ ਦੇ, ਤੂੰ ਓਚੀ ਓਚੀ ਹਸਦਾ ਸੈਂ;
ਤੂੰ ਜਗ ਦੀਆ ਦਾਈਆ ਤੇ, ਵਾਵਾ ਕ੍ਰਿਪਾ ਕੀਤੀਆ ਨੇ,
ਹਰ ਧਰਮ ਦੇ ਰੈਹਿਬਰਾ ਨੇ, ਦਾਈਆਂ ਹੀ ਭੇਂਤੀਆਂ ਨੇ;
ਏਹ ਰਬ ਦੀਆਂ ਰੂਹਾਂ ਨੂੰ, ਗੋਦੀ ਵਿਚ ਖਿਲੋਂਦੀਆਂ ਨੇ,
ਤਾਹੀਓ ਤਾਂ ਸਬ ਦਾਈਆ, (ਹੇਬਾ) ਮਾਂ ਕੈਹਲੋਂਦੀਆਂ ਨੇਂ;
ਓਹ ਦੋਲਤਾਂ ਦਾਈ ਜੋ,ਵਡਭਾਗੀ ਬਣ ਆਈ ਸੀ,
ਤੇਰੇ ਪੋਤੜੇ ਧੋਦੀ ਜੋ, ਓਹ ਅਲਾ ਦੀ ਜਾਈ ਸੀ;
ਤਾਂਈਓ ਤੂੰ ਆਖ ਸੂਣਾਇਆ, ਏਥੇ ਸਭ ਅਲਾ ਦੇ ਬੰਦੇ ,
ਏਕ ਨੂਰ ਤੇ ਸਭ ਜਗ ਓਪਜਿਆ, ਕੋਣ ਭਲੇ ਕੋ ਮੰਦੇ;
ਪਰ ਤੇਰੇ ਕੋਤਕ ਤੂ ਹੀ ਜਾਣੇ, ਤੈਨੂੰ ਕੀ ਕੀ ਭੋਦਾਂ ਹੈ,
ਏਹ ਗਰੀਬ ਸਿੱਖ ਤੇਰਾ, ਤੈਨੂੰ ਹੀ ਸੀਸ ਝਕੋਦਾ ਹੈ;
ਨਾਮ ਤੇਰੇ ਦੇ ਜੋ ਰਸੀਏ, ਤੂੰ ਓਨਾਂ ਨੂੰ ਕਹਿਨਾ ਉਜੜ ਜਾਓ,
ਪੱਥਰ ਤੇਰੇ ਜੋ ਮਾਰਦੇ ਖਿਚ ਕੇ, ਤੂੰ ਓਨਾ ਨੂੰ ਕਹਿਨਾ ਵਸਦੇ ਜਾਓ;
ਜਿਥੇ ਤੇਰੇ ਸਿਖ ਨੇ ਜਾਣਾ, ਉਥੇ ਪੱਥਰ ਮਾਰਨ ਵਾਲੇ ਵੀ ਜਾਂਦੇ ਨੇ,
ਕੂਕੜ ਪਂਡੀਏ ਤਾਏ ਨੇ ਵੀ, ਕਈ ਬਾਰ ਇਨਾ ਤੋ ਪੱਥਰ ਖਾਦੇ ਨੇ:
ਬਾਬਾ ਹੂਣ ਮੈ ਕਿਰਤ ਨਹੀ ਕਰਦਾ, ਦਸ ਮੈ ਤੈਨੂੰ ਕੀ ਦੇ ਸਕਦਾ,
ਪਿਆਰ 'ਚ ਨਿਕਲੇ ਅਖੀਆਂ ਚੋ ਹੰਜੂ, ਮੈ ਏਹੋ ਤੈਨੂ ਦੇ ਸਕਦਾਂ;
ਮਾਂ ਮੇਰੀ ਦੀ ਸੁਖ ਪੁਰੀ ਕਰਦੇ, ਸੰਗਤਾਂ ਵੀ ਸੁੱਖਾਂ ਸੁਖ ਸੂਖਦੀਆਂ,
ਹੋਕੇ ਲੈ ਲੈ ਸੂਕ ਚਲੀਆਂ ਨਾੜਾ, ਮੇਰੀ ਬੁਡੜੀ ਮਾਂ ਦੀ ਕੁੱਖ ਦੀਆਂ;
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
ਅੱਗ ਨਾ ਲਾਵੋ ਪੰਜਾਬ ਨੂੰ...ਕੁੱਕੜ ਪਿੰਡੀਆ ..6 |
|
|
ਅੱਗ ਪੰਜਾਬ ਨੂੰ ਲਾਵਣ ਦੇ ਲਈ, ਕਾਂਗਰਸ ਨੇ ਇੱਕ ਯਮ ਨੂੰ ਜਣਿਆ ਹੈ,
ਕੈਪਟਨ ਅਮਰਿੰਦਰ ਸਿੰਘ ਦਾ ਜੋ, ਨਵਾ ਦੂਤ ਅੱਜ ਬਣਿਆ ਹੈ।
ਸੌਦੇ ਨੂੰ ਅੱਗ ਸਾਧ ਨੇ ਦੇਖੋ, ਇੱਕ ਨਵਾਂ ਪਖੰਡ ਰਚਾਇਆ ਹੈ,
ਪੰਜਾਬ ਨੂੰ ਅੱਗ ਲਾਵਣ ਦੇ ਲਈ,ਹਜੂਮ ਦਾ ਇਕੱਠ ਕਰਾਇਆ ਹੈ।
ਕੜਾਹੇ ਦੇ ਵਿੱਚ ਪਾਣੀ ਪਾ ਕੇ, ਜੋ ਜਾਮੇ ਆਬ ਬਣਾਇਆ ਹੈ,
ਤੇਜਾਬ ਦਾ ਇਸ ਭਰਕੇ ਕੜਾਹਾ, ਸਾਰੇ ਹੀ ਛੱਟਾ ਦੇ ਦਿੱਤਾ।
ਘੂਗ ਵਸਦੇ ਪੰਜਾਬ ਨੂੰ ਇਸ ਨੇ, ਇੱਕ ਵਾਰ ਫਿਰ ਪੂਲੀਤਾ ਦੇ ਦਿੱਤਾ,
ਪਚੀ ਸਾਲ ਸਿਲਵਰ ਜੁਬਲੀ ਦੇ, ਕਾਂਗਰਸ ਮਨਾਉਂਣਾ ਚਾਹੁੰਦੀ ਹੈ।
ਚੋਰਾਸੀ ਵਾਲੇ ਦੰਗਿਆ ਵਾਂਗੂ, ਫਿਰ ਭੜਕੋਣਾ ਚਾਹੁੰਦੀ ਹੈ,
ਹਰ ਪਾਸੇ ਤਲਵਾਰਾਂ ਸਰੀਏ, ਡਾਗਾਂ ਡੰਡੇ ਦਿਖਾਈ ਦਿੰਦੇ ਨੇ।
ਭੱਠਲ, ਬਠਲ ਸਭ ਨੇ ਦੋਸ਼ੀ, ਏਹ ਸਭ ਮੀਡੀਏ ਵਾਲੇ ਕਹਿਦੇ ਨੇ,
ਕੀ ਇਸ ਸੰਕਟ ਦੀ ਘੜੀ ਅੰਦਰ, ਤਖਤਾਂ ਤੋਂ ਹੁਕਮਨਾਮੇ ਜਾਰੀ ਹੋਣਗੇ।
ਹੁਣ ਨੌਜਵਾਨੀ ਬਚਾ ਲਓ ਲੋਕੋ, ਨਹੀਂ ਘਰਂਘਰ ਸਿਆਪੇ ਹੋਣਗੇ,
ਸਸੰਦ ਵਿੱਚ ਵੀ ਸੌਦੇ ਵਾਲੇ, ਸਾਧਾਂ ਦੀ ਚਰਚਾ ਅੱਜ ਚਲਦੀ ਹੈ।
ਅਕਾਲੀ ਦਲ ਤੇ ਬੀ. ਜੇ. ਪੀ. ਦੇਖੋ, ਪੰਜਾਬ ਲਈ ਹੋਕੇ ਭਰਦੀ ਹੈ,
ਰਾਸ਼ਟਰੀ ਸਿੱਖ ਸੰਗਤ ਨੇ ਵੀ, ਇੱਕ ਹਾਂ ਦਾ ਨਾਹਰਾ ਮਾਰਿਆ ਹੈ।
ਡੇਰਾ ਸੱਚਾ ਸੌਦਾ ਬੰਦ ਕਰਾਉਣਾ, ਸਭ ਨੇ ਅੱਜ ਲਲਕਾਰਿਆ ਹੈ,
ਨੂਰ ਮੈਹਲੀਏ ਨਿਰੰਕਾਰੀਆ ਤੋਂ ਉਪਰ, ਇਹ ਟਪ ਗਏ ਭਨਿਆਰੇ ਵਾਲੇ ਨੂੰ।
ਵਿਦੇਸ਼ੀ ਬੈਠਾ ਵੀ ਸਿੱਖ ਵੰਗਾਰਿਆ, ਸਬਕ ਦਿਆਂਗੇ ਸੌਦੇ ਵਾਲੇ ਨੂੰ,
ਬਾਦਲ ਅਤੇ ਕੈਪਟਨ ਦੀ ਹਾਲਤ, ਉਨ੍ਹਾਂ ਦੋ ਦੁਸ਼ਮਨਾਂ ਨਾਲ ਤੁਲਦੀ ਹੈ।
ਜੈਲ ਸਿੰਘ, ਦਰਬਾਰਾ ਸਿੰਘ ਦੀ ਲਾਈ, ਅੱਗ ਨਾ ਕਿਸੇ ਤੋਂ ਬੁਝਦੀ ਹੈ,
ਹਿੰਸਾ ਦੀ ਲੜਾਈ ਅੰਦਰ, ਕਈ ਵੱਡੇ-ਵੱਡੇ ਲੀਡਰ ਤੁਰ ਗਏ ਨੇ।
ਇੰਦਰਾ, ਰਾਜੀਵ, ਸੰਜੇ, ਮਹਾਤਮਾ,ਚਾਰ ਗਾਂਧੀ ਦੁਨੀਆਂ ਤੋਂ ਤੁਰ ਗਏ ਨੇ,
ਨਿਰੰਕਕਾਰੀ ਗੁਰਬਚਨੇ ਨੂੰ ਵੀ, ਹਿੰਸਾਂ ਨੇ ਹੀ ਖਾ ਲਿਆ ਸੀ।
ਫਿਰ ਸਿੱਖ ਪੰਥ ਨੇ ਰਣਜੀਤ ਸਿੰਘ ਨੂੰ, ਭਾਈ ਜਥੇਦਾਰ ਬਣਾ ਲਿਆ ਸੀ,
ਬੇਅੰਤ ਸਿੰਘ ਦਾ ਜੋ ਹਸ਼ਰ ਸੀ ਹੋਇਆ, ਨਹੀਂ ਕਾਂਗਰਸ ਨੂੰ ਭੁੱਲਣਾ ਚਾਹੀਦਾ।
ਬਲੀ ਦਾ ਬਕਰਾ ਸੌਦੇ ਵਾਲਾ, ਨਹੀਂ ਸਾਧ ਨੂੰ ਬਣਨਾ ਚਾਹੀਦਾ,
ਅਜੇ ਵੀ ਮੌਕਾ ਹੈ ਉਹ (ਤਾਇਆ), ਮਾਫੀ ਰਾਮ ਰਹੀਮ ਨੂੰ ਮੰਗਣੀ ਚਾਹੀਦੀ।
ਅਕਾਲ ਤਖਤ ਤੇ ਪੇਸ਼ ਹੋ ਕੇ, ਆਪਣੀ ਭੁੱਲ ਬਕਸ਼ਣੀ ਚਾਹੀਦੀ,
ਕੁੱਕੜ ਪਿੰਡੀਏ ਦੀ ਇੱਕ ਬੇਨਤੀ, ਆਪਣੇ ਸਿੱਖ ਪੰਥ ਪਿਆਰੇ ਨੂੰ।
ਦੇਖ ਕੇ ਅਣਡਿੱਠ ਕਰ ਦਿਓ ਸੰਗਤੇ, ਇਸ ਪਾਪੀ ਹਥਿਆਰੇ ਨੂੰ।
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
ਕਬੂਤਰਬਾਜ਼ੀ..ਕੁੱਕੜ ਪਿੰਡੀਆ ..5 |
|
|
ਕਬੂਤਰਬਾਜ਼ੀ ਦੇ ਚੱਕਰ ਵਿੱਚ , ਕਈ ਵੱਡੇ-ਵੱਡੇ ਵੀ ਆ ਗਏ ਨੇ,
ਏਜੰਟ ਲੋਕੀ ਐਮ. ਪੀਆ. ਨੂੰ ਵੀ ਕਈ ਸਬਜ ਬਾਗ ਦਿਖਾ ਗਏ ਨੇ,
ਤੀਹ ਲੱਖ ਇੱਕ ਗੇੜੇ ਦਾ, ਸਾਂਸਦ ਮੈਂਬਰ ਜੀ ਤੁਸੀ ਖਟ ਲਓ,
ਬੀ. ਜੇ. ਪੀ. ਰੈਹ ਕੇ ਤੁਸੀ, ਮਾਲਾ ਰਾਮ ਨਾਮ ਦੀ ਰੱਟ ਲਓ,
ਬਾਪੂ ਮੂਰਾਰੀ ਸਾਧੂ ਪਾਸੋ, ਅਸ਼ੀਰਵਾਦ ਤੁਸੀ ਲੈਣਾ ਸੀ,
ਮਾਲ ਹਜਮ ਕਰਨ ਦਾ ਨੁਸਖਾ, ਸਵਾਮੀ ਰਾਮ ਦੇਵ ਤੋਂ ਸਿੱਖ ਲੈਣਾ ਸੀ,
ਪੰਜਾਬ ਅਤੇ ਦਿੱਲੀ ਦੇ ਏਜੰਟਾਂ, ਕੋਠੀਆਂ ਕਈ -ਕਈ ਬਣਾ ਗਏ ਨੇ,
ਪੰਜਾਬ 'ਚ ਨੌਜਵਾਨੀ ਉਤੇ, ਕੌੜੀ ਰਾਅ ਵੇਲ ਵਾਂਗੂ ਸ਼ਾਅ ਗਏ ਨੇ,
ਬਾਬੂ ਭਾਈ ਕਟਾਰੇ ਨੂੰ ਵੀ, ਹੁਣ ਕਟਹਿਰੇ ਦੇ ਵਿੱਚ ਖੜਨਾ ਪਓ,
ਨਾਲ ਪੰਜਾਬਣ ਮੁਟਿਆਰ ਨੂੰ , ਕੇਸ ਵੀ ਸਾਰਾ ਲੜਨਾ ਪਓ,
ਏਜੰਟ ਹਰਭਜਨ ਸਿੰਘ ਕਮਰਾਂਮਾ ਵਾਲਾ, ਗਹਿਣੇ ਲੋਕਾਂ ਦੇ ਸਭ ਖਾ ਗਿਆ,
ਸੋ ਦਿਨ ਚੋਰ ਦਾ ਕਹਿੰਦੇ ਲੋਕੀ, ਅੱਜ ਇੱਕ ਦਿਨ ਸਾਧ ਦਾ ਵੀ ਆ ਗਿਆ,
ਹੁਣ ਪਤੀ-ਪਤਨੀ ਤਾੜੇ ਅੰਦਰ, ਪੰਜਾਬ ਦੀ ਖਾਖੀ ਵਰਦੀ ਵਾਲਿਆਂ ਨੇ,
ਹਜ਼ਮ ਕੀਤਾ ਮਾਲ ਘਡੋਣਾ ਸਾਰਾ, ਪੰਜਾਬ ਦੀ ਲਾਲ ਪੰਗੜੀ ਵਾਲਿਆਂ ਨੇ,
ਬੈਂਤ ਦਾ ਰੂਲ ਪੋਰੀਆਂ ਵਾਲਾ, ਬੜਾ ਨਿਆਰਾ ਹੁੰਦਾ ਲੋਕੋਂ,
ਗੂੰਗਾ ਦੇਖ ਕੇ ਬੋਲਣ ਲਗਦਾ, ਲੰਗੜਾ ਦੌੜਨ ਲੱਗਦਾ ਲੋਕੋਂ,
ਐਮ. ਪੀ, ਐਮ. ਐਲ. ਏ., ਰਾਗੀ ਢਾਡੀ, ਕਈ ਜੱਥਿਆਂ 'ਚ ਮੁੰਡੇ ਲਿਆਂਦੇ ਨੇ,
ਚੜ ਜਾਵਣ ਜਦੋਂ ਅੜਿਕੇ ਕਾਨੂੰਨ ਦੇ, ਫਿਰ ਗੀਤ ਅਵਲੇ ਗਾਓਦੇ ਨੇ,
ਗਾਉਣ ਵਾਲਾ ਇੱਕ ਪੁਲੀਸ ਨੇ ਫੜਿਆ ਤਾਇਆ, ਉਹ ਘੂਈ ਮੂਈ, ਘੂਈ ਮੂਈ, ਕਰੀ ਜਾਵੇ,
ਮੈਂ ਦਰਦੀ ਰੱਬ ਰੱਬ ਕਰਦੀ, ਤੇ ਲੋਕੀ ਕਹਿਣ ਸ਼ੂਈ ਮੁਈ, ਸ਼ੂਈ ਮੁਈ ਕਰੀ ਜਾਵੇ।
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|
|
ਪਗੜੀ ਸੰਬਾਲ ਸਿਘਾ..ਕੁੱਕੜ ਪਿੰਡੀਆ ..4 |
|
|
ਪਗੜੀ ਸੰਬਾਲ ਸਿਘਾ, ਪਗੱੜੀ ਸੰਬਾਲ ਓਏ,
ਬੰਦ ਬੰਦ ਕਟਾ ਕੇ ਰਖੀਂ, ਪਗੜੀ ਦੀ ਸ਼ਾਨ ਓੲ,
ਫਰਾਂਸ ਦੇ ਫਰੰਗੀਆਂ, ਨਮਾਂ ਕਨੂਨ ਬਣਾਇਆ ਹੈ,
ਪੈਰਿਸ ਵਿਚੋ ਕਰਨਾ, ਪਗੜੀ ਦਾ ਸਫਾਇਆ ਹੈ,
ਭਾਈ ਤਾਰੂ ਸਿਘ ਦੀ, ਚੇਤੇ ਰਖੀ ਸ਼ਾਨ ਓਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸੰਬਾਲ ਸਿਘਾ ਪਗੱੜੀ ਸੰਬਾਲ ਓਏ,
ਫਰਾਸੀਸੀ ਬਨਾ ਕੇ ਪਗੜੀ ਜੰਗ ਵਿਚ ਤੋਰਦੇ,
ਗੋਲੀ ਫਰਾਂਸ ਲਈ ਖਾਮੀ, ਬੋਲੇ ਸੋ ਨਿਹਾਲ ਬੋਲ ਕੇ,
ਫਰਾਂਸ ਦੀ ਆਰਮੀ ਦੀ ਓਚੀ ਰਖੀ ਸ਼ਾਨ ਓਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸਬਾਲ ਸਿਘਾ ਪਗੱੜੀ ਸੰਬਾਲ ਓਏ,
ਫਸਟ ਅਤੇ ਸੈਕਡਿ ਵਰਲਡ, ਵਾਰਾਂ ਨਹੀਓ ਭੂਲੀਆਂ,
ਪਗੜੀ ਵਾਲਿਆਂ ਬਚਾਂਈਆਂ ਸੀ, ਫਰਾਂਸ ਦੀਆਂ ਕੂਲੀਆਂ,
ਫਰਾਂਸ ਬੈਲਜੀਅਮ ਦੇ ਬਾਡਰ ਤੇ, ਸਿਖ ਯਾਦ ਗਾਰੀ ਸਮਸ਼ਾਨ ਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸੰਬਾਲ ਸਿਘਾਂ ਪਗੱੜੀ ਸੰਬਾਲ ਓਏ,
ਪੈਰਿਸ ਸ਼ੈਹਿਰ ਵਿਚ ਸਿਖ਼ਾ, ਮੋਰਚਾ ਅਜ ਲਾਇਆ ਹੈ,
ਸ਼ਾਨ ਪਗੜੀ ਦੀ ਰਖਣੀ, ਕਹਿਦਾਂ ਸਿਘਣੀ ਦਾ ਜਾਇਆ ਹੈ,
ਪਟਿਆਲੇ ਸ਼ਾਹੀ ਬੰਨ ਲਗੀਏ ਸੋਹਣੇ ਸਰਦਾਰ ਓਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸੰਬਾਲ ਸਿਘਾਂ ਪਗੱੜੀ ਸੰਬਾਲ ਓਏ,
ਪਗੜੀ ਲਈ ਪੰਜਾਬੀਆਂ, ਮੋਰਚੇ ਕਈ ਲਾਏ ਨੇ,
ਬੰਨઠ ਪਗੜੀ ਜਰਮਨ 'ਚ, ਸਿਘਾਂ ਮੋਟਰ ਸੈਕਲ ਬੀ ਚਲਾਏ ਨੇ,
ਤਾਇਆ ਤੂੰ ਬਚਾ ਕੇ ਰਖੀ, ਹੈ ਪਗੜੀ ਮਹਾਨ ਓਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸੰਬਾਲ ਸਿਘਾਂ ਪਗੱੜੀ ਸੰਬਾਲ ਓਏ,
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ) 25,6,2009
0049-171-945-9654
|
|
ਵਿਸਾਖੀ ਗੋਬਿੰਦ ਰਾਏ ਦੀ ...ਕੁੱਕੜ ਪਿੰਡੀਆ ..3 |
|
|
ਪੱਤ ਝੜ ਹੈ ਮੁਕੀ ਤੇ ਬਸੰਤ ਆਈ
ਹਰ ਫੁੱਲ ਨੇ ਅਕਾਸ਼ ਮਹਿਕ ਦਿਤਾ
ਹਰ ਬ੍ਰਿਸ਼ ਨੇ ਨਮੀਆਂ ਕਰੂਬਲਾਂ ਕਡੀਆਂ
ਹਰ ਪੰਸ਼ੀ ਨੇ ਨਮਾ ਗੀਤ ਗਾ ਦਿਤਾ
ਹਰ ਪਾਸੇ ਹਰਿਆਲੀ ਛਾਅ ਗਈ
ਧਰਤੀ ਨੇ ਲਈ ਫਿਰ ਮੂੜ ਅਗੰੜਾਈ
ਤਬੂੰ ਲਗਿਆ ਕੇਸਗੜ ਦੀ ਟੇਕਰੀ ਤੇ
ਵਿਸਾਖੀ ਲੈਕੇ ਇਕ ਨਮਾਂ ਰੰਗ ਆਈ
ਗੋਬਿੰਦ ਰਾਏ ਦੀ ਵਿਸਾਖੀ ਦੀ ਗਲ ਕਰੀਏ
ਵਿਸਾਖੀ ਵਿਚ ਕਰੰਤੀ ਦੇ ਬਦਲ ਦਿਤੀ
ਇਕ ਵਖਰੀ ਕੋਮ ਨੂੰ ਜਨਮ ਦੇਕੇ
ਅਕਾਲ ਪੂਰਖ ਦੀ ਮਰਜੀ ਚ ਬਦਲ ਦਿਤੀ
ਊਚੀ ਟੇਕਰੀ ਤੇ ਲਗੇ ਹੋਏ ਤੰਬੂ ਕੋਲੇ
ਅਮਰਿਤ ਅਬਲਾਖੀ ਬੀ ਨੀਲੇ ਤੇ ਆ ਪਹੁੰਚੇ
ਨੰਗੀ ਲਿਸ਼ਕਦੀ ਕ੍ਰਿਪਾਨ ਲੈ ਗਜਿਆ ਜ
ਇਕ ਸਿਰ ਦੀ ਲੋੜ ਹੈ ਕੲ ਖਾ ਗਏ ਗਛ ਤੇਗੋਤੇ
ਕਈ ਭੱਜੇ ਮਾਤਾ ਗੂਜਰੀ ਵੱਲ ਨੂੰ
ਚੂਗਲ ਖੋਰ ਚੂਗਲੀ ਤੇ ਚੂਗਲੀ ਮਾਰੀ ਮਾਰੀ ਜਾਂਦੇ
ਪਤਾ ਨਹੀ ਕੀ ਹੋ ਗਿਆ ਗੋਬਿੰਦ ਰਾਏ ਜੀ ਨੂੰ
ਸੀਸ ਸਗੰਤਾਂ ਦੇ ਧੜ ਤੋ ਊਤਾਰੀ ਜਾਂਦੇ
ਕਈ ਮਾਰਤੇ ਤੰਬੂ ਵਿਚ ਖੜ ਕੇ
ਅਸੀਂ ਭਜੱ ਕੇ ਆਂਏ ਭਰੇ ਦਿਵਾਨ ਵਿਚੋ
ਅਸੀ ਆਏ ਹਾਂ ਸ਼ਰਨ ਮਾਤਾ ਤੇਰੀ
ਮਕਾ ਦੇਵੇ ਫ਼ਾਂ ਜਿੰਦਗੀ ਸੰਸਾਰ ਵਿਚੋ
ਊਸ ਪੰਜ ਚੰਡੀ ਦੀ ਭੇਟ ਝੜਾ ਦਿਤ
ਖੂਨ ਚ ਭਿਜੀ ਦੇਖੀ ਅਸੀ ਕਿਰਪਾਨ ਮਾਤਾ
ਲੂਕ ਸ਼ਿਪ ਕੇ ਭੱਜ ਕੇ ਅਸੀ ਆਏ ਏਥੇ
ਤੂਸੀਂ ਚੱਲ ਕੇ ਦੇਖ ਲਓ ਆਪ ਮਾਤਾ
ਫਿਰ ਖੰਡਾ ਤੇ ਬਾਟਾ ਲੈ ਪ੍ਰੀਤਮ
ਜਪਜੀ ਜਾਪ ਸਵਿਏ ਪੜਨ ਲਗ ਪਏ
ਚੋਪਈ ਅਨੰਦ ਦੀ ਧੂਨੀ ਅੰਦਰ
ਸਤਿ ਗੁਰ ਆਪ ਬੀ ਬਾਣੀ ਪੜਨ ਲਗ ਪਏ
ਝੋਲੀ ਭਰ ਕੇ ਮਿਠੇ ਪਤਾਸਿਆਂ ਦੀ
ਮਾਤਾ ਸਾਹਿਬ ਦੇਵਾ ਬਾਟੇ ਚ ਪਾ ਗੲ ਨੇ
ਸਿੰਘ ਪੜ ਕੇ ਧੂਰ ਕੀ ਬਾਣੀ ਦੇਖੋ
ਗੂਰੁ ਨੂੰ ਬੀ ਚੇਲਾ ਬਣਾ ਗਏ ਨੇ
ਪੰਜ ਪੰਜ ਪੀਕ ਘੂਟ ਅਮਰਤ ਦੇ ਬਾਟੇ ਵਿਚੋਂ
ਪੰਜ ਪਿਆਰੇ ਓਹ ਪੰਥ ਦੇ ਬਣ ਗਏ ਨੇ
ਏਥੇ ਹੀ ਬਸ ਨਣੀ ਗੂਰੁ ਖਾਲਸਾ ਜੀ
ਆਕਾਲ ਪੂਰਖ ਕੀ ਫੋਜ ਬੀ ਬਣ ਗਏ ਨੇ
ਪ੍ਰਗਟ ਹੋੲਆ ਖਲਸਾ ਗੂਰੁ ਕੀ ਮੋਜ ਦੇਖੋ
ਨਾਲ ਨਿਯਮ ਊਪ ਨਿਯਮ ਦਰਾ ਦਿਤੇ
ਗਰੀਬ ਗੂਰਬੇ ਦੀ ਤੂਸੀ ਕਰਨੀ ਰਾਖੀ
ਏਹ ਕਰੜੇ ਬਚਨ ਸੂਣਾ ਦਿਤੇ
ਤਾਇਆ ਕੂਕੱੜ ਪਿੰਡੀਆ ਇਕੋ ਅਰਦਾਸ ਕਰਦਾ
ਧੂੜੀ ਗੁਰ ਸਿਖਾਂ ਦੀ ਬਣਾਂ ਦੇਮੀ
ਦਾਤਾ ਜੇ ਮੈ ਪੰਜਾਂ ਪਿਆਰਿਆਂ ਦੇ ਯੋਗ ਨਹੀ
ਪੰਜਾਂ ਪਿਆਰਿਆ ਦਾ ਪੈਹਿਰੇ ਦਾਰ ਬਣਾ ਦੇਮੀ
ਦਲਬੀਰ ਸਿੰਘ ਕੁਕੜਪਿੰਡੀਆਂ
(ਜਰਮਨੀ)
0049-171-945-9654
|
|
ਸ਼ਹੀਦ ਭਗਤ ਸਿੰਘ ..ਕੁੱਕੜ ਪਿੰਡੀਆ ..2 |
|
|
ਭਾਰਤ ਨੂੰ ਛੱਡ ਕੇ ਜਾਵੋ, ਵਲੈਤੀ ਗੌਰੇ ਫਿਰੰਗੀਓ,
ਹੁਣ ਜ਼ੁਲਮ ਦਾ ਹੈ ਅੰਤ, ਝੂਠੇ ਫਰੇਬੀ ਤੇ ਦੰਗੀਓ।
ਭਾਰਤ ਦਾ ਬੱਚਾ-ਬੱਚਾ, ਇਨਕਲਾਬੀ ਬਣ ਗਿਆ ਹੈ,
ਉੱਡਣ ਲਈ ਤੋਪ ਨਾਲ, ਬਾਰੂਦ ਬਣ ਗਿਆ ਹੈ।
ਜਲ੍ਹਿਆਂਵਾਲੇ ਬਾਗ ਵਿੱਚ, ਤੁਸੀਂ ਜ਼ੁਲਮ ਬਹੁਤ ਢਾਹਿਆ,
ਬੱਚੇ, ਬੁੱਢੇ ਦੇ ਮੁਟਿਆਰਾਂ ਨੂੰ, ਤੁਸੀਂ ਮਾਰ ਗੋਲੀਆਂ ਉਡਾਇਆ।
ਖਾਹਿਸ਼ ਆਖਰੀ ਜੋ ਸਾਡੀ, ਉਹ ਪੂਰੀ ਕਰਦੇ ਜਾਣਾ,
ਸਾਨੂੰ ਤੋਪ ਨਾਲ ਉਡਾਣਾਂ, ਜਾ ਗੋਲੀ ਮਾਰ ਮੁਕਾਣਾ।
ਇਨਕਲਾਬ ਜਿੰਦਾਬਾਦ ਕਰਦਾ ਹੀ ਆ ਰਿਹਾ ਹੈ,
ਅੰਸੈਬਲੀ ਦਾ ਬੰਬ ਲੋਕੋ, ਜੈ ਹਿੰਦ ਗਾ ਰਿਹਾ ਹੈ।
ਸੁਖਦੇਵ, ਰਾਜ ਗੁਰੂ ਸੀ, ਭਗਤ ਸਿੰਘ ਦੇ ਦੋ ਸਾਥੀ,
ਫਾਂਸੀ ਦਾ ਰਸਾਂ ਚੁੰਮ ਕੇ, ਲਿਆਂਦੀ ਦੇਸ਼ 'ਚ ਆਜ਼ਾਦੀ।
ਅੱਜ ਭਾਰਤ ਦਾ ਤਿਰੰਗਾ, ਅਸਮਾਨੀ ਲਹਿਰਾ ਰਿਹਾ ਹੈ,
ਕੇਸਰੀ ਹੈ ਸਭ ਤੋਂ ਉਪਰ, ਨਿਰੰਤਰ ਫਰ-ਫਰਾ ਰਿਹਾ ਹੈ।
ਇਸ ਦੇਸ਼ ਦੀ ਖਾਤਿਰ, ਕਈ ਵਲੀ ਪੀਰ ਸ਼ਹੀਦ ਹੋਏ,
ਗੁਰੂ ਤੇਗ ਬਹਾਦੁਰ, ਹਿੰਦ ਦੀ ਚਾਦਰ ਵੀ ਸ਼ਹੀਦ ਹੋਏ।
ਅੱਜ ਚੰਦਰਮਾ ਤੋਂ ਸੁਨੀਤਾ ਵੀ, ਕੁਝ ਗੁੰਨ-ਗੁੰਨਾ ਰਹੀ ਹੈ,
ਮੇਰਾ ਭਾਰਤ ਦੇਸ਼ ਮਹਾਨ, ਇਹ ਗਾ ਕੇ ਸੁਣਾ ਰਹੀ ਹੈ।
ਕੁੱਕੜ ਪਿੰਡੀਆਂ ਜੋ ਤਾਇਆ, ਇੱਕ ਰੱਟ ਬਾਰ-ਬਾਰ ਲਾ ਰਿਹਾ ਹੈ,
ਇਹ ਜਿੰਦਗੀ ਹੈ ਕੌਮ ਦੀ, ਜੋ ਕੌਮ ਤੋਂ ਲੁਟਾ ਰਿਹਾ ਹੈ।
ਜੋ ਕਦੇ ਜੰਗ ਲਈ ਸੀ ਕੁਦਿਆ, ਪੈਰਾਸ਼ੂਟ ਨਾਲ ਉਤਰਦਾ,
ਜੋ ਗੀਤ ਭਗਤ ਸਿੰਘ ਦਾ ਹੁੰਦਾ, ਭਾਰਤ ਮਾਂ ਦੇ ਪੁੱਤਰ ਦਾ।
ਦਲਬੀਰ ਸਿੰਘ ਕੁਕੜਪਿੰਡੀਆਂ
(ਜਰਮਨੀ)
0049-171-945-9654
|
|
ਪੰਜਾਬ ਦੇ ਬਾਪੂ ਬਾਦਲ ਨੇ, ਕੁੱਕੜ ਪਿੰਡੀਆ ..1 |
|
|
ਪੰਜਾਬ ਦੇ ਬਾਪੂ ਬਾਦਲ ਨੇ, ਇਕ ਨਵੀ ਸਕੀਮ ਚਲਾ ਦਿੱਤੀ,
ਜੋ ਨਿੱਤ ਰੁਲਦੀ ਸੀ ਪੱਤ ਥਾਣਿਆਂ ਚ, ਉਹ ਬਾਪੂ ਨੇ ਅੱਜ ਬਚਾ ਦਿੱਤੀ ।
ਪੰਜਾਬ ਦੀ ਜਾਈ ਬੇਟੀ ਨੂੰ ਹੁਣ, ਹੱਥ ਕੋਈ ਠਾਣੇਦਾਰ ਲਾ ਨਹੀ ਸਕਦਾ,
ਅੇਹੋ ਜਿਹੇ ਕਾਨੁੰਨ ਗੁਰੂ ਨਾਨਕ ਦਾ,ਸੱਚਾ ਸੁੱਚਾ ਸਿੱਖ ਬਣਾ ਸਕਦਾ।
ਮਾਣ ਧੀਆਂ ਭੈਣਾਂ ਨੂੰ ਦੇ ਕੇ ਤੇ , ਕਰ ਉਚੀ ਪੰਥ ਦੀ ਸ਼ਾਨ ਜਾਈ,
ਗਰੀਬ ਗੁਰਬੇ ਦੀ ਰਾਖੀ ਸਦਾ ਕਰੀ, ਤਕੜੀ ਦਾ ਮਾਣ ਵਧਾ ਜਾਈ।
ਧੀ ਪੰਜਾਬ ਚ ਜਨਮੇ ਜੋ, ਦਸ ਹਜ਼ਾਰ ਤੂੰ ਉਸਦੇ ਨਾਅ ਲਾੳਣਾ,
ਵਿਆਹ ਦੇ ਬੰਨਦਨ ਦੇ ਜਦੋ ਬੱਜੂ, ਉਦੋ ਸਰਕਾਰੀ ਸ਼ਗਨ ਵੀ ਜਾ ਪਾਉਣਾ।
ਪੰਜਾਬ ਦੇ ਬਿਰਦ ਬਜ਼ੁਰਗਾਂ ਨੂੰ, ਨਹੀ ਭੁਲਿਆ ਖਾਲਸਾ ਬਾਦਲ ਹੁਣ,
ਭਾਰੀ ਪੰਢ ਮੋਚੀ ਦੀ ਜਿਸ ਚੂਕ ਤੁਰਨਾ ਨਾਲੇ ਪੰਜ ਪੰਜ ਹਜ਼ਾਰ ਪੈਨਸਨ ਬੀ ਦੇਣਾ ਹੁਣ।
ਦਿੰਦੇ ਸਭ ਅਸੀਸਾਂ ਬਾਦਲ ਨੂੰ ਹੁਣ, ਪੰਜਾਬ ਦੀ ਠੰਡੀ ਸ਼ਾਅ ਬਣਨਾ,
ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀ, ਪੰਥ ਵਾਲੀ ਰਾਜਨੀਤੀ ਕਰਨਾ।
ਹੁਣ ਕੀ ਉਹ ਪਏ ਸੋਚਦੇ ਹੋਵਨਗੇ ਜਿਹੜੇ ਬਾਦਲ ਨੂੰ ਆਏ ਦਿਨ ਕੋਸਦੇ ਨੇ
ਜਿਸ ਕਿਹਾ ਕਿਸਾਨੀ ਦੀ ਰਾਖੀ ਕਰਨੀ ਮੈਂ ਨਹੀ ਭਾਜਪਾ ਵਾਲੇ ਵੀ ਹੁਣ ਰੋਕਦੇ ਨੇ
ਸ਼੍ਰੋਮਣੀ ਅਕਾਲੀ ਦੱਲ ਦੇ ਸਪਰੀਮੋ,ਬਿਆਨ ਵਧੀਆ ਤੋ ਵਧੀਆ ਦਾਗ ਰਿਹੇ
ਨਹਿਰੀ ਪਾਣੀਆ ਦੇ ਮਸਲੇ ਲਈ , ਦੇ ਵੱਧ ਤੋ ਵੱਧ ਜੁਵਾਬ ਰਿਹੇ।
ਕਿਹਾ ਵਿਦੇਸ਼ੀ ਪੰਜਾਬੀਆ ਵਾਸਤੇ ਵੀ,ਵਿਦੇਸ਼ੀ ਦਫਤਰ ਨਵੇ ਬਣਾਵਾਂਗਾਂ।
ਕੁਰਸੀ ਤੇ ਬੈਠਦਿਆ ਪੰਜਾਬ ਅੰਦਰ, । ਬਲੈਕ ਲਿਸਟ ਖਤਮ ਕਰਾਵਾਂਗਾਂ !
ਕਈ ਬੀਹਾਂ ਬੀਹਾਂ ਸਾਲਾਂ ਤੋ ਜਲਾ ਵਤਨੀਏ, ਹੁਣ ਮਾਂਵਾਂ ਦੇ ਚਰਨਾਂ ਨੂੰ ਸ਼ਹੂਣਗੇ,
ਕੂਕੱੜਪਿੰਡੀਆ ਗੱਲ ਮਾਂ ਦੇ ਲੱਗ ਕੇ ਉਹ, ਗਮ ਸਭ ਦੁਖਾਂ ਦੇ ਪੀਵਨਗੇ।
ਦਾਤਾ ਤੁੰ ਬਾਦਲ ਨੂੰ ਲੰਮੀ ਜਿੰਦਗੀ ਬਖਸ਼ੀ, ਦੁਖ ਸਭ ਸੰਸਾਰ ਦੇ ਪੀ ਜਾਵੇ।
ਨਾ ਭੂਖਾ ਕੋਈ ਸੋਵੇ ਪੰਜਾਬ ਅੰਦਰ, ਹਰ ਤੰਨ ਤੇ ਕਪੜਾ ਵੀ ਹੋਵੇ।
ਦਲਬੀਰ ਸਿੰਘ ਕੁਕੜਪਿੰਡੀਆਂ
(ਜਰਮਨੀ)
0049-171-945-9654
|
|
| << Start < Prev 51 52 53 54 55 56 Next > End >>
| Results 826 - 836 of 836 |
|