Weather
Patiala
|
|
Amritsar
|
|
New Delhi
|
|
|
ਕਵਿਤਾਵਾਂ
.....ਅੌਰਤ ..... ਜਸਬੀਰ ਸਿੰਘ ਸੰਧੂ ..... |
|
|
ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ'ਤੇ ਮਨ ਨੂੰ ਛੂਹ ਜਾਣ ਵਾਲੀ ਇੱਕ ਰਚਨਾ ਜਸਬੀਰ ਸਿੰਘ ਸੰਧੂ ਜੀ ਦੀ ਕਲਮ ਤੋਂ ਦੋਸਤੋ ❤ ❤
ਕਦੇ ਕਿਸ਼ਤੀ, ਕਦੇ ਦਰਿਆ, ਕਦੇ ਪਤਵਾਰ ਹੈ ਔਰਤ,
ਕਦੇ ਸਾਗਰ, ਕਦੇ ਕੰਢਾ, ਕਦੇ ਮੰਝਧਾਰ ਹੈ ਔਰਤ !
***
ਕਦੇ ਝਾਂਸੀ, ਕਦੇ ਚੰਡੀ, ਕਦੇ ਬੇਜ਼ਾਰ ਹੈ ਔਰਤ,
ਕਦੇ ਹੌਕਾ, ਕਦੇ ਹੰਝੂ, ਕਦੇ ਲਲਕਾਰ ਹੈ ਔਰਤ !
***
ਕਦੇ ਸੁਰ ਹੈ, ਕਦੇ ਨਗਮਾ, ਕਦੇ ਫਨਕਾਰ ਹੈ ਔਰਤ,
ਨਵੇਂ ਦਿਨ ਦਾ ਨਵਾਂ ਚਿਹਰਾ, ਨਵਾਂ ਕਿਰਦਾਰ ਹੈ ਔਰਤ!
***
ਕਦੇ ਮੁਰਦੇ ਦੀ ਬੂ ਵਾਂਗੂੰ,ਹਵਾ ਦੀ ਮਹਿਕ ਖਾ ਜਾਵੇ,
ਕਦੇ ਪਰ ਗੁਲ, ਗੁਲਸ਼ਨ ਤੇ ਕਦੇ ਗੁਲਜ਼ਾਰ ਹੈ ਔਰਤ!
***
ਕਦੇ ਜੁਗਨੂੰ, ਕਦੇ ਦੀਪਕ, ਕਦੇ ਚੰਨ ਹੈ,ਕਦੇ ਤਾਰਾ,
ਕਦੇ ਪਰ ਅੱਗ ਦਾ ਇਕ ਦਹਿਕਦਾ ਅੰਗਿਆਰ ਹੈ ਔਰਤ!
***
ਕਦੇ ਬੇਬਸ ਨਹੀਂ ਹੁੰਦੀ, ਕਿਸੇ ਜ਼ੰਜ਼ੀਰ ਵਿਚ ਬੰਨ੍ਹੀ,
ਕਦੇ ਮਮਤਾ ਦੇ ਧਾਗੇ ਵਿਚ ਵੀ ਲਾਚਾਰ ਹੈ ਔਰਤ !
***
ਕਦੇ ਜੀਵਨ ਦੇ ਕਾਗਜ਼ ਤੇ ਖੁਸ਼ੀ ਦੀ ਮੋਹਰ ਲਾ ਦੇਵੇ,
ਕਦੇ ਹੈ ਜਿਤ ਦਾ ਦਾਅਵਾ, ਕਦੇ ਪਰ ਹਾਰ ਹੈ ਔਰਤ !
***
ਕਦੇ ਫਿਤਨਾ, ਕਦੇ ਫ਼ਤਵਾ, ਕਦੇ ਫੁਰਮਾਨ ਬਣ ਜਾਵੇ,
ਕਦੇ ਵਰਦਾਨ ਬਣ ਜਾਵੇ, ਕਦੇ ਫਿਟਕਾਰ ਹੈ ਔਰਤ!
***
ਬਿਨਾਂ ਬੰਦੇ ਤੋਂ ਹਸਤੀ ਏਸਦੀ, ਸਾਂਵੀਂ ਨਹੀਂ ਹੁੰਦੀ,
ਤੇ ਹਰ ਬੰਦੇ ਦੇ ਸਾਹਵਾਂ ਦੀ, ਬਣੀ ਮੁਖਤਾਰ ਹੈ ਔਰਤ !
***
ਕਦੇ ਗਿੱਧਾ, ਕਦੇ ਕਿਕਲੀ, ਕਦੇ ਜਾਗੋ, ਕਦੇ ਜੁਗਨੀ,
ਕਦੇ ਹੈ ਹੇਕ ਗੀਤਾਂ ਦੀ, ਕਦੇ ਝਨਕਾਰ ਹੈ ਔਰਤ!
***
ਉਦੋਂ ਫਿਰ ਮੂੰਹ ਲੁਕਾਵਣ ਦੀ, ਜਗ੍ਹਾ ਲਭਦੀ ਨਹੀਂ ਮੈਨੂੰ,
ਕਿਸੇ ਬਾਰੇ ਜਦੋਂ ਸੁਣਦਾਂ ਕਿ ਇਹ ਬਦਕਾਰ ਹੈ ਔਰਤ!
***
ਕਦੇ ਚੂੜੀ, ਕਦੇ ਚੁੰਨੀ, ਕਦੇ ਮੌਲੀ, ਕਦੇ ਮਹਿੰਦੀ,
ਸਿਰੋਂ ਨੰਗੀ, ਕਦੇ ਬੇਬੱਸ ਤੇ ਬੇਜ਼ਾਰ ਹੈ ਔਰਤ!
***
ਕਦੇ ਕਤਰਾ, ਕਦੇ ਸਾਗਰ, ਕਦੇ ਕਿਣਕਾ, ਕਦੇ ਪਰਬਤ,
ਕਦੇ ਪਰਜਾ, ਕਦੇ ਨੇਤਾ, ਕਦੇ ਸਰਕਾਰ ਹੈ ਔਰਤ!
|
|
....(ਸੁੱਚੇ) ਇਤਿਹਾਸ ਤੋ ਕੁੱਝ ਵੀ ਸਿੱਖਿਆ ਨਾਂ... |
|
|
 ਬੁਰਾਈ ਨੂੰ ਬੁਰਾ ਕਹਿਣ ਦੀ ਥਾਂ
ਅਸੀਂ ਬੁਰਿਆਂ ਦੇ ਨਾਲ ਲੜਦੇ ਰਹੇ
ਨਾਨਕ ਦੀ ਬਾਣੀ ਸਮਝੀ ਨਾਂ
ਗ੍ਰੰਥ ਦੀ ਪੂਜਾ ਕਰਦੇ ਰਹੇ
ਅੱਸੀ ਬਾਹਰਲਿਆਂ ਨੂੰ ਮਾਤ ਦਿੱਤੀ
ਪਰ ਅੰਦਰਲਿਆਂ ਤੋ ਹਰ ਦੇ ਰਹੇ
ਅਸੀਂ ਗ਼ੁਲਾਮੀ ਕੱਢੀ ਸਿਰ ਦੇ ਕੇ
ਮੁੜ ਗ਼ੁਲਾਮਾਂ ਥੱਲੇ ਵੜਦੇ ਰਹੇ
ਹੁਣ ਵਤਨ ਚ ਕੁੱਝ ਵੀ ਸਾਡਾ ਨਹੀਂ
ਅੱਸੀ ਚੁਣ ਚੁਣ ਇੱਟਾਂ ਧਰਦੇ ਰਹੇ
ਅਸੀਂ ਇੱਕ ਪੁਚਕਾਰ ਚ ਲੁੱਟੇ ਗਏ
ਅੱਖਾਂ ਮੀਟ ਕੇ ਦਸਤਕ ਕਰਦੇ ਰਹੇ
ਸਾਨੂੰ ਮਾਰਿਆ ਅੱਜ ਗ਼ੁਲਾਮਾਂ ਨੇ
ਸਾਡੇ ਬਜ਼ੁਰਗ ਜਿਨ੍ਹਾਂ ਤੋ ਮਰਦੇ ਰਹੇ
ਉਮਰਾਂ ਲੰਘੀਆਂ ਕਾਲੇ ਪਾਣੀ ਤਹਿਖ਼ਾਨੇ
ਰਾਤ ਪੈਂਦੀ ਰਹੀ ਦਿਨ ਚੜ੍ਹਦੇ ਰਹੇ
ਝੰਡਾ ਫੱਤਹਿ ਦਾ ਫੜ ਲਿਆ ਬਾਂਦਰ ਨੇ
ਅਸੀਂ ਸ਼ੇਰਾਂ ਵਾਂਗੂ ਲੜਦੇ ਰਹੇ
ਸਾਡੀ ਸ਼ਮਸ਼ੀਰ ਨੇ ਕਿੱਲੇ ਨਵਾਂ ਦਿੱਤੇ
ਪਰ ਢੁੱਡਾਂ ਅਕਲ ਦੇ ਜੜਦੇ ਰਹੇ
(ਸੁੱਚੇ) ਇਤਿਹਾਸ ਤੋ ਕੁੱਝ ਵੀ ਸਿੱਖਿਆ ਨਾਂ
ਭਾਵੇਂ ਝੰਡੇ ਕੇਸਰੀ ਚੜ੍ਹਦੇ ਰਹੇ
03,mar,18
|
|
...... ਬਲ਼ਦਾ ਦੀਵਾ ..... |
|
|
 ਮੈ ਮੜੀਆਂ ਦਾ ਬਲਦਾ ਦੀਵਾ
ਸੁਨੇ ਰਾਹ ਰੌਸ਼ਨ ਕਰਦਾ ਹਾਂ
ਮੋਏ ਮੁਸਾਫ਼ਿਰਾਂ ਦੇ ਅਫਸਾਨੇ
ਰਾਤਾਂ ਜਾਗ ਕੇ ਪੜਦਾ ਹਾਂ .
ਪੁੱਤ ਜਵਾਨ ਦੀ ਰਾਖ ਸੁਲਗਦੀ
ਰੋਂਦੀਆਂ ਮਾਂਵਾਂ ਜਰਦਾ ਹਾਂ.
ਹੰਝੂਆਂ ਦੀਆਂ ਵਰਸਾਤਾਂ ਤੱਕ ਕੇ
ਜ਼ਜ਼ਬਾਤੀ ਹੋ ਹੜਦਾ ਹਾਂ
ਭੁੱਖ ਗਰੀਬੀ ਦੀਆਂ ਸਤਾਈਆਂ
ਲਾਸ਼ਾਂ ਦੇ ਨਾਲ ਸੜਦਾ ਹਾਂ
ਅਵਲਾ ਤੱਕ ਅਧਵਾਟੇ ਮੋਈ
ਹਟਕੋਰੇ ਮੈ ਭਰਦਾ ਹਾਂ
ਅਣਜੰਮੀ ਤੱਕ ਲਾਲਚ ਸਾੜੀ
ਦਿਲ ਤੇ ਪੱਥਰ ਧਰਦਾਂ ਹਾਂ
ਸੱਧਰਾਂ ਦੇ ਤੱਕ ਤਿੜਕੇ ਚੂੜੇ
ਮੈਂ ਵੀ ਸੀਨਾਂ ਫੜਦਾਂ ਹਾਂ
ਮਝਹਵੀ ਰੰਗਤ ਮੋਤ ਦੇ ਮੰਜਰ
ਤੱਕ ਤੱਕ ਕੇ ਮੈ ਮਰਦਾ ਹਾਂ
ਸਵਰਗ ਨਰਕ ਮੈ ਤੱਕਦਾ ਇਥੇ
ਹੋਰ ਨਾ ਤੱਕਾਂ ਡਰਦਾ ਹਾਂ
ਰੋਸ਼ਨੀ ਮੇਰੀ ਨੀਵ ਉਮੀਦ ਦੀ
ਤੁਫਾਨਾ ਨਾਲ ਲੜਦਾ ਹਾਂ
ਘੁੱਪ ਹਨੇਰੀਆਂ ਰਾਤਾਂ ਦੇ ਵਿੱਚ
ਮੈਂ ਸੂਰਜ ਬਣ ਚੜਦਾ ਹਾਂ
ਪਿਛੇ ਮੁੜਕੇ ਕੋਈ ਨਾਂ ਤੱਕਦਾ
ਪਰ ਬਿੰਦਰਾ ਮੈ ਖੜਦਾ ਹਾਂ
..................BINDER
...............ਜਾਨ -ਏ-ਸਾਹਿਤ
|
|
....~ਸਮੁੰਦਰਾ~di -ਜਲ ਪਰੀਆਂ |.... |
|
|
ਚਲੋ ਅੱਜ ਫੇਰ ਕਵਿਤਾ ਵੱਲ ਮੁੜੀਏ ? ਆਪਣੇ ਸ਼ਾਇਰੀ ਦੇ ਪੇਜ ਤੋਂ ਤੁਹਾਡੀ ਨਜ਼ਰ ਇੱਕ ਇਹ :
ਜਲ ਪਰੀਆਂ |
ਉਦਾਸ ਗੀਤ ਗਾਉਂਦੀਆਂ
ਮਲਾਹਾਂ ਦੇ ਸੁਪਨੇ ਲੈਂਦੀਆਂ, ਜਲ ਪਰੀਆਂ
ਹਵਾਵਾਂ ਨੂੰ ਪੁਛਦੀਆਂ : ਕਦ ਮੁੜਣਾ ਏ ?
ਚੁੰਮ, ਲਹਿਰਾਂ 'ਤੇ ਲਿਖਦੀਆਂ ਉਨ੍ਹਾਂ ਦੇ ਨਾਅ
ਰੋਂਦੀਆਂ ਹੱਸਣ ਲੱਗਦੀਆਂ ਨੇ |
ਮੀਲਾਂ ਹੇਠ, ਕੋਰਲ ਦੇ ਜੰਗਲਾਂ ਵਿਚ
ਰਹਿੰਦੀਆਂ ਹੋ ਜਾਂਦੀਆਂ ਨੇ ਜਦ ਉਦਾਸ
ਤਾਂ ਉੱਤੇ ਆ
ਲਾਖੇ ਤੇ ਅਸਪਾਤ ਬਦਨ ਮਲਾਹਾਂ ਨੂੰ ਲਭਣ ਲੱਗਦੀਆਂ ਨੇ |
ਯਾਦ ਕਰਦੀਆਂ ਨੇ ਓਹ ਦਿਨ
ਜਦ ਹੋ ਕਿਸ਼ਤੀ 'ਤੇ ਸਵਾਰ
ਸਮੁੰਦਰ ਤੋਂ ਪਾਰ
ਓਹ ਬਨਸਪਤੀ ਵਿਚ ਘੁੰਮਣ ਗਈਆਂ ਸਨ |
ਤੇ ਗਈ ਰਾਤ ਤਕ
ਜੰਗਲ ਦੀਆਂ ਮਹਿਕਾਂ
ਤੇ ਟਟਿਹਨਿਆਂ ਦੇ ਝੁੰਡਾਂ ਵਿਚ
ਫੁੱਲ, ਪੱਤਿਆਂ 'ਤੇ ਊਂਘਦੀਆਂ
ਓਹ ਆਪਣੇ ਆਸ਼ਕਾਂ ਦੀਆਂ ਬਾਹਾਂ ਵਿਚ ਪਈਆਂ ਸਨ |
ਸਾਗਰ ਸੁਰਖ ਤੇ ਚਾਂਦੀ ਹੋਇਆ ਸੀ
ਜਦ ਓਹ ਘਰਾਂ ਨੂੰ ਮੁੜੀਆਂ ਸਨ |
ਚਲੇ ਗਏ ਸਨ ਓਹ
ਜੰਗਲੀ ਵੇਲਾਂ ਦੀ ਮੌਲੀ ਗੁੱਟ ਬਨ੍ਹ ਕੇ
ਛੇਤੀਂ ਮੁੜਨ ਦੇ ਵਾਇਦੇ ਕਰਕੇ |
ਪਰ ਇੱਕ ਮੁੱਦਤ ਹੋਈ
ਮੁੜੇ ਨਾ ਓਹ
ਜਿਓਂ ਭੁਲ੍ਹ ਗਏ ਸਭ ਵਾਇਦੇ ਓਹ ?
ਹਰ ਰੋਜ਼, ਹੁਣ ਸਮੁੰਦਰ ਦੇ ਸਿਆਹ ਹੋਣ ਤਕ
ਆਖ਼ਿਰੀ ਬਾਦਬਾਂ ਦੇ ਲੰਘ ਜਾਣ ਤਕ
ਉਦਾਸ ਗੀਤ ਗਾਉਂਦੀਆਂ
ਉਡੀਕਦੀਆਂ ਰਹਿੰਦੀਆਂ ਨੇ
ਮਲਾਹਾਂ ਨੂੰ ਜਲ ਪਰੀਆਂ |
~ਸਮੁੰਦਰਾ~
|
|
...ਧਾਰਮਿਕ ਕਵਿਤਾ....ਬਿੰਦਰ ਦੀਆਂ ਦੋ ਕਵਿਤਾਵਾਂ |
|
|
 ਧਰਮੀ ਕਵਿਤਾ ਕਿਸਦੀ ਲਿਖਾਂ
ਧਰਮ ਨੇ ਸਾਰੇ ਚੰਗੇ
ਪਰ ਮਝਹਬਾਂ ਨੂਂੰ ਮੰਨਣ ਵਾਲੇ
ਮੁਤਸਿਬ ਸੋਚ ਚ ਰੰਗੇ
ਮੇਰਾ ਧਰਮ ਹੈ ਸਭ ਤੋਂ ਵਧੀਆ
ਬਾਕੀ ਸਭ ਬੇਢੰਗੇ
ਰੰਗ ਨਸਲ ਤੇ ਜਾਤ ਪਾਤ ਦੇ
ਭਰਮ ਨੇ ਪਾਏ ਪੰਗੇ
ਲੋਕ ਵਿਖਾਵਾ ਅੱਜ ਪਹਿਰਾਵਾ
ਅੰਦਰੋਂ ਅਕਲੋਂ ਨੰਗੇ
ਧਰਮ ਸਿਆਸਤ ਰੱਬ ਦੇ ਪੁਤਰ
ਕਿਹੜਾ ਮੂਹਰੇ ਖੰਗੇ
ਸੱਚ ਦੀ ਹਾਮੀ ਭਰੀ ਹੈ ਜਿਸਨੇ
ਸਭ ਸੂਲੀ ਤੇ ਟੰਗੇ
ਸ਼ਾਇਰ ਪੱਤਰਕਾਰ ਤੇ ਲੇਖਕ
ਫਿਰਕੂ ਨਾਗ ਨੇ ਡੰਗੇ
ਬਿੰਦਰਾ ਜੇ ਰੱਬ ਵੱਸੇ ਰੂਹ ਵਿਚ
ਕਦੀ ਨਾ ਹੋਵਣ ਦੰਗੇ
Binder jaan e sahit...22feb18
|
|
.....ਸਾਵਧਾਨ ਇੰਡੀਆ....... |
|
|
 ਸਾਵਧਾਨ ਇੰਡੀਆ ਵੇਖ ਲਵੋ ਭਾਈ
ਭਲੇ ਮੁੱਕ ਗਏ ਅਤੇ ਭਲਾਈ
ਕਰਾਈਮ ਰਿਪੋਟਰ ਛਾਇਆ ਦਿਲ ਤੇ
ਦੂਨੀਆ ਸਾਰੀ ਹੈ ਦਹਿਲਾਈ
ਨਿਤ ਨਵੀਆ ਸਟੋਰੀਆ ਘੜ ਘੜ
ਸਭ ਨੂਂੰ ਜਾਂਦੇ ਇਹ ਭੜਕਾਈ
ਸਕੂਨ ਦੀ ਨੀਦ ਮੁਕ ਗਈ ਅੱਖ ਚੋਂ
ਵਾਰ ਵਾਰ ਹੀ ਜਾਣ ਜਗਾਈ
ਸ਼ੱਕ ਦੀ ਨਜ਼ਰ ਚ ਹਰ ਇੱਕ ਰਿਸ਼ਤਾ
ਦੁਸ਼ਮਣ ਕੀਤੇ ਭਾਈ ਭਾਈ
ਘਰ ਘਰ ਸੁਟਦੇ ਤੀਲੀਆਂ ਨਫ਼ਰਤੀ
ਵੱਸਦੇ ਘਰਾ ਚ ਅੱਗ ਲਗਾਈ
ਸਿਖਣ ਵਾਲੀ ਕੋਈ ਗਲ ਨਾ ਦਿਸਦੀ
ਹਰ ਵਿਹੜੇ ਵਿਚ ਅੱਜ ਲੜਾਈ
ਸ਼ਾਤਿਰ ਲੋਕੀ ਲੁਟ ਰਹੇ ਸਭ ਕੁਝ
ਗਲ ਕਿਸੇ ਦੇ ਸਮਝ ਨਾ ਆਈ
ਹਰ ਚੇਹਰਾ ਗੁਨਾਹਗਾਰ ਬਣਾਇਆ
ਨਾਟਕਾਂ ਵਾਲੇ ਕਰਨ ਕਮਾਈ
ਸਰਕਾਰਾਂ ਸਭ ਅੱਨੀਆਂ ਭੂੱਖੀਆਂ
ਪੜੇ ਲਿਖੇ ਨੇ ਲੋਕ ਸੁਦਾਈ
ਸਿਖਿਆਂ ਦਾਇਕ ਕਲਾ ਫੇਲ ਹੋਈ
ਜ਼ੁਰਮ ਨਗੇਜ਼ ਦੀ ਹੋਈ ਝੜਾਈ
ਨਵੀ ਪੀੜੀ ਸੀਰੀਅਲਾਂ ਖੁਭ ਗਈ
ਹੁਣ ਤਾਂ ਬਿੰਦਰਾ ਏਹੀ ਪੜਾਈ
Binder jaan e sahit....22feb18
|
|
.....ਫੇਰਾ ਵਤਨਾਂ ਦਾ.... |
|
|
 ਬੈੈਠ ਕੇ ਜਹਾਜੀਂ ਜਦੋਂ ਕੇਨੈੈਡਾ ਤੋਂ ਆਇਆ,
ਤਿੰਨ ਸਾਲ ਬਾਅਦ ਫੇਰਾ ਵਤਨਾਂ ਦਾ ਪਾਇਆ।
ਆਉਂਦਿਆਂ ਹੀ ਚੁੱਕ ਮਿੱਟੀ ਘਰ ਦੇ ਵਿਹੜੇ ਦੀ,
ਚੁਟਕੀ ਕੁ ਚੁੱਕੀ ਤੇ ਨਾਲੇ ਮੱਥੇ ਟਿੱਕਾ ਲਾਇਆ।
ਬਚਪਨ,ਜੁਆਨੀ ਦੇ ਉਹ ਪਲ ਯਾਦ ਆਏ,
ਯਾਦ ਆਈਆਂ ਯਾਦਾਂ ਮੇਰੀ ਜ਼ਿੰਦਗੀ ਦਾ ਸਰਮਾਇਆ।
ਸਾਹਮਣੇ ਆਉਂਦੀ ਮਾਂ ਨੂੰ ਘੁੱਟ ਕੇ ਜੱਫੀ ਪਾਈ,
ਤੇ ਮਸਾਂ ਹੀ ਮੈਂ ਆਪਣਾ ਡਿੱਗਦਾ ਹੰਝੂ ਲੁਕਾਇਆ।
ਸ਼ਾਮ ਨੂੰ ਸ਼ਰੀਕਾ ਸਾਰਾ ਵਿਹੜੇ ਪਿਆ ਸੀ ਬੈਠਾ,
ਮੈਂ ਵੀ ਕਰਾਂ ਗੱਲਾਂ ਜਿਵੇਂ ਚਿਰਾਂ ਦਾ ਤਿਹਾਇਆ।
ਰੂਹ ਨੂੰ ਸਕੂਨ ਸੀ ਤੇ ਦਿਲ ਨੂੰ ਮਿਲਿਆ ਚੈਨ,
ਜਾਪੇ ਜਿਵੇਂ ਪਿਆਸੇ ਨੂੰ ਰੱਜ ਪਾਣੀ ਕਿਸੇ ਪਿਲਾਇਆ।
ਸ਼ਾਮ ਨੂੰ ਗੇੜੀ ਟ੍ਰੈਕਟਰ ਉੱਤੇ ਖੇਤਾਂ ਦੀ ਲਗਾਈ,
ਬਚਪਨ ਦੇ ਆੜੀ ਰੁੱਖਾਂ ਦਾ ਪੱਤਾ ਪੱਤਾ ਲਹਿਰਾਇਆ।
ਵਿਦੇਸ਼ 'ਚ ਤਾਂ ਜ਼ਿੰਦਗੀ ਮੈਂ ਪਿਆ ਹਾਂ ਜਿਊਂਦਾ,
ਟਾਹਣੀ ਨਾਲੋਂ ਟੁੱਟ ਕੇ ਫੁੱਲ ਜਿਵੇਂ ਕੁਮਲਾਇਆ।
ਝੱਟ ਹੀ ਬੀਤ ਗਈ ਛੁੱਟੀ ਮੈਨੂੰ ਪਤਾ ਹੀ ਨਾ ਲੱਗਾ,
ਦਸ ਦਿਨਾਂ 'ਚ ਜਿਵੇਂ ਦਸਾਂ ਸਾਲਾਂ ਨੂੰ ਹੰਢਾਇਆ।
ਕੱਲ ਜਾਣ ਲੱਗੇ ਪੈਣੀ ਧੂਹ ਕਲੇਜੇ,ਅੱਖਾਂ ਨਮ ਹੋ ਜਾਣੀਆਂ,
'ਪ੍ਰੀਤ' ਰੋਕ ਨਾ ਸਕਾਂਗਾ ਹੰਝੂਆਂ ਨੂੰ,ਹੋਣ ਲੱਗਾਗਾਂ ਜਦੋਂ ਪਰਾਇਆ।
........'ਮੰਨਦੀਪ ਕੋਰ ਪ੍ਰੀਤ"'.....22 feb 18
|
|
........ਚਾਨਣ....... |
|
|
 ਚਾਨਣ ਆਉਣ ਵਾਲਾ ਏ
ਕੇ ਫੇਰਾ ਪਾਉਣ ਵਾਲਾ ਏ
ਲਕੋਏ ਜੁਗਾਂ ਤੋਂ ਮਨ ਵਿਚ
ਰਾਜ ਖੁਲਵਾਉਣ ਵਾਲਾ ਏ
ਸ਼ਮਾ ਸੁਲਘਾ ਕੇ ਰੱਖੀਂ ਤੂਂੰ
ਪਤੰਗਾ ਚਾਉਣ ਵਾਲਾ ਏ
ਰੂਪ ਧੁਨ ਰੰਗਲੀ ਛੇੜੇਗਾ
ਰਾਗ ਭਰਮਾਉਣ ਵਾਲਾ ਏ
ਤੂਂੰ ਸਾਹਾਂ ਸੰਗ ਸਮੇਟ ਲਵੀਂ
ਗੀਤ ਜੋ ਗਾਉਣ ਵਾਲਾ ਏ
ਅਜ਼ਲ ਤੀਕ ਰੋਗ ਨਾ ਟੂੱਟੇ
ਵਸਲ ਜੋ ਲਾਉਣ ਵਾਲਾ ਏ
ਰੌਸ਼ਨ ਹੋ ਜਾਣਾ ਰੂਹ ਨੇ
ਹਨੇਰਾ ਜਾਣ ਵਾਲ਼ਾ ਏ
ਬਿੰਦਰਾ ਬਦਲੀ ਇੱਤਰਾਂ ਦੀ
ਯਾਰ ਵਰਸਾਉਣ ਵਾਲਾ ਏ
ਖੁੰਝ ਨਾ ਜਾਵੀਂ ਹੀਰੇ ਨੀ
ਧਿੱਦੋ ਅਪਣਾਉਣ ਵਾਲਾ ਏ
Binder jaan e saht 13 feb 18
|
|
ਅੱਲ੍ਹਾ ਵੀ ਹੁਣ ਪਿੱਛੇ ਫਿਰਦਾ...। ਜਦ ਤੋਂ ਆਪਣੇ ਘਰ ਆਏ ਹਾਂ..। 9/2/15 |
|
|
ਆਸ ਦੇ ਸਾਗਰ ਤਰ ਆਏ ਹਾਂ।
ਜੋ ਕਰਨਾ ਸੀ ਕਰ ਆਏ ਹਾਂ।
ਸ਼ਹਿਰ ਤੇਰੇ ਵਿੱਚ ਘੁੱਪ ਹਨੇਰਾ।
ਘਰ ਘਰ ਦੀਵੇ ਧਰ ਆਏ ਹਾਂ।
ਕਿਹੜੀ ਜੰਨਤ ਕਿਹੜਾ ਦੋਜ਼ਖ।
ਸੁੱਖ ਦੁੱਖ , ਸਾਰੇ ਜਰ ਆਏ ਹਾਂ।
ਹੰਝੂ , ਹੌਕੇ , ਰੋਣ , ਉਦਾਸੀ..।
ਸਭ ਜੁਰਮਾਨੇ ਭਰ ਆਏ ਹਾਂ..।
ਹੁਣ ਨੀ ਟੁੱਟਣੇ ਦਿਲ ਦੇ ਸ਼ੀਸ਼ੇ.।
ਪੱਥਰ ਵਰਗੇ ਕਰ ਆਏ ਹਾਂ.।
ਮੰਗਣ ਨਹੀਂ ਕੁਝ ਦੇਵਣ ਖਾਤਰ।
ਸੱਜਣਾ ਤੇਰੇ ਦਰ ਆਏ ਹਾਂ...।
ਦਾਅ 'ਤੇ ਲੌਣ ਨੂੰ ਕੁਝ ਨਾ ਬਾਕੀ।
ਆਪਾ ਵੀ ਹੁਣ ਹਰ ਆਏ ਹਾਂ...।
ਦੇਖਾਂਗੇ ਹੁਣ ਉੱਗਦਾ ਕੀ ਏ.....?
ਮਾਰੂਥਲ ' ਤੇ ਵਰ੍ਹ ਆਏ ਹਾਂ.....।
ਅੱਲ੍ਹਾ ਵੀ ਹੁਣ ਪਿੱਛੇ ਫਿਰਦਾ...।
ਜਦ ਤੋਂ ਆਪਣੇ ਘਰ ਆਏ ਹਾਂ..।
9/2/15
#Harjindermeet
|
|
....ੳੁਹ ਜਾਣ ਸਕਦੈ..... |
|
|
 ਮੈਂ ਤਰਕ ਤਕਰਾਰ ਨੲੀਂ ਕਰ ਸਕਦਾ,
ਤੇ ਘੜ ਸਕੇ ਨਾ ਬੁੱਧੀ ਦਲੀਲ ਮੇਰੀ।
ਹੋਣੀ ਟਲ਼ੀ ਨਾ ਡਾਢੇ ਵਰਤਾ ਛੱਡੀ,
ਸੁਣੀ ਗੲੀ ਨਾ ਅਰਜ਼ ਅਪੀਲ ਮੇਰੀ।
ਪਹੀਅਾ ਜੀਵਨ ਗੱਡੀ ਦਾ ਤੋੜ ਕੇ ਤੇ,
ਗੱਠੜ ਰੀਝ ਦੀ ਕਰੀ ਤੀਲ-ਤੀਲ ਮੇਰੀ।
ਕਰੀ ਵਿੱਚ-ਵਿਚਾਲ਼ੇ ਖੱਜਲ਼-ਖੁਅਾਰ ਬੇੜੀ,
ਸਾਗਰ ਪੀ ਲੲੀ ਨੇਹੁੰ ਦੀ ਝੀਲ ਮੇਰੀ।
ਘੇਰਾ ਅਾਣ ਕੇ ਯਾਦ ਨੇ ਘੱਤਿਅਾ ੲੀ,
ਖੁਸ਼ੀ ਲੲੀ ਵਿਛੋੜੇ ਨੇ ਕੀਲ ਮੇਰੀ।
ਜਿਸ ਤਨ ਲੱਗੀਅਾਂ ਹੋਣ ਓ ਜਾਣ ਸਕਦੈ,
ਬੁੱਝੇ ਕੀ ਜਸਵੀਰ ਵਜ੍ਹਾ ਵਕੀਲ ਮੇਰੀ।
ਜਸਵੀਰ ਸਿੰਘ ਪਮਾਲ...9feb18
|
|
....ਬਾਬਲ ਤੇਰੀ ਧੀ ਪਰਦੇਸਣ ਦਰ ਦਰ ਦੁੱਖੜੇ ਸਹਿੰਦੀ By:ਸੁੰਮੀ ਸਾਮਰੀਆ... |
|
|
*'ਪਰਦੇਸਣ ਧੀ ਦਾ ਦੁਖਾਂਤ' ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਨਿਮਾਣੀ ਸੁੰਮੀ ਨੂੰ ਸੁਝਾਵਾਂ ਦੀ ਉਡੀਕ ਰਹੇਗੀ...
**** 'ਗੀਤ '****
ਬਾਬਲ ਨੇ ਹੱਥ ਪੀਲੇ ਕੀਤੇ
ਬਿਨ ਕਾਜੋਂ ਬਿਨ ਮਹਿੰਦੀ
ਬਾਬਲ ਤੇਰੀ ਧੀ ਪਰਦੇਸਣ
ਦਰ ਦਰ ਦੁੱਖੜੇ ਸਹਿੰਦੀ
ਪਹਿਲਾ ਜਿਹੜਾ ਕਾਜ ਰਚਾਇਆ
ਫੋਟੋ ਸੰਗ ਪਰਣਾਇਆ
ਪੀੜਾਂ ਸਹਿ ਸਹਿ ਕੋਲ ਬੁਲਾਇਆ
ਆਪਣਾ ਅੰਬੜੀ ਜਾਇਆ
ਵਿੱਚ ਪਰਾਇਆਂ ਦੁੱਖੜੇ ਆਪਣੇ
ਰੋ ਰੋ 'ਸੁੰਮੀ' ਕਹਿੰਦੀ
ਬਾਬਲ ਤੇਰੀ ਧੀ ਪਰਦੇਸਣ
ਦਰ ਦਰ ਦੁੱਖੜੇ ਸਹਿੰਦੀ
ਦੂਜਾ ਜਿਹੜਾ ਕਾਜ ਰਚਾਇਆ
ਛੋਟੀ ਭੈਣ ਸਦਾਇਆ
ਬਾਪੂ ਤੇਰੀ ਰਾਹਦਾਰੀ ਲਈ
ਚੰਦਰਾ ਜਾਲ ਵਿਛਾਇਆ
"ਮੇਰੀ ਵੀ ਸੁੱਧ ਲੈ ਨੀ ਧੀਏ"
ਮਾਂ ਹਰ ਚਿੱਠੀ ਵਿੱਚ ਕਹਿੰਦੀ
ਬਾਬਲ ਤੇਰੀ ਧੀ ਪਰਦੇਸਣ
ਦਰ ਦਰ ਦੁੱਖੜੇ ਸਹਿੰਦੀ
ਕੱਚੀ ਮਹਿੰਦੀ ਲਾ ਲਾ ਮੇਰੇ
ਹੱਥੀਂ ਅੱਟਣ ਪੈ ਗਏ
ਨਿੱਸਰੇ ਨਿੱਸਰੇ ਚਾਅ ਕੁੁਆਰੇ
ਕਬਰਾਂ ਦੇ ਵਿੱਚ ਪੈ ਗਏ
ਹੱਥੀਂ ਮੇਰੇ ਕਦ ਚੜ੍ਹੇਗੀ
ਔਂਤਰ ਜਾਣੀ ਮਹਿੰਦੀ
ਬਾਬਲ ਤੇਰੀ ਧੀ ਪਰਦੇਸਣ
ਦਰ ਦਰ ਦੁੱਖੜੇ ਸਹਿੰਦੀ
By:ਸੁੰਮੀ ਸਾਮਰੀਆ
|
|
| | << Start < Prev 1 2 3 4 5 6 7 8 9 10 Next > End >>
| Results 91 - 105 of 780 |
|