:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਲੇਖ /ਕਹਾਣੀਆਂ
ਬਾਗ਼ੀ ਮਸੀਹਾ PRINT ਈ ਮੇਲ

ਅਜੀਤ ਰਾਹੀ
ਅੰਗਰੇਜ਼ਾਂ ਨੇ ਸਰਾਤ-ਉਦ-ਦੌਲਾ ਨੂੰ ਕਈ ਤੋਹਫੇ ਭੇਜੇ ਤਾਂ ਕਿ ਉਹ ਉਨ੍ਹਾਂ (ਅੰਗਰੇਜ਼ਾਂ) ਨਾਲ ਮਿੱਤਰਤਾ ਕਾਇਮ ਕਰ ਸਕਣ ਅਤੇ ਸਾਨੂੰ ਉਹ ਉਸ ਪਾਸੋਂ ਪ੍ਰਾਪਤ ਕਰ ਸਕਣ। ਪਰ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਇਆ ਉਹ ਅੰਗਰੇਜ਼ਾਂ ਦੀਆਂ ਸਭ ਚਾਲਾਂ ਨੂੰ ਸਮਝਦਾ ਸੀ। ਇਸ ਲਈ ਅੰਗਰੇਜ਼ਾਂ ਨੂੰ ਮੂੰਹ ਦੀ ਖਾਣੀ ਪਈ। ਜਿਵੇਂ ਮੈਂ ਪਹਿਲਾਂ ਦੱਸ ਆਇਆ ਹਾਂ ਕਿ ਜਦੋਂ ਅਸੀਂ ਇਰਾਨ ਪਹੁੰਚੇ ਸੀ ਤਾਂ ਇੱਥੇ ਅਨਾਰਕੀ ਫੈਲੀ ਹੋਈ ਸੀ।  ਉਸ ਵਕਤ ਮੇਰੇ ਤਿੰਨ ਹੀ ਸਾਥੀ ਸਨ। ਜ਼ਿਆ-ਉਲ-ਹੱਕ ਨੂੰ ਮੈਂ ਹਿੰਦੋਸਤਾਨ ਵਾਪਸ ਭੇਜ ਦਿੱਤਾ ਸੀ। ਸੂਫੀ ਜੀ ਨੂੰ ਮੈਂ ਪਹਿਲਾਂ ਹੀ ਸ਼ਿਰਾਜ ਭੇਜ ਜਿੱਤਾ ਸੀ। ਹੁਣ ਮੈਂ ਰਿਸ਼ੀ ਕੇਸ਼ ਲੱਠਾ ਹੀ ਰਹਿ ਗਏ ਸੀ। ਜਦੋਂ ਅਸੀਂ ਆਪਣਾ ਸਫਰ ਅੱਗੇ ਸ਼ੁਰੂ ਕੀਤਾ ਉਸ ਵਕਤ ਮੈਂ ਅਤੇ ਰਿਸ਼ੀਕੇਸ਼ ਲੱਠਾ ਹੀ ਸਾਂ। ਲੱਠਾ ਮੈਥੋਂ ਸੌ ਗਜ਼ ਪਿੱਛੇ  ਰਹਿੰਦਾ ਸੀ। ਜਦੋਂ ਅਸੀਂ ਇੱਕ  ਨਦੀ ਉ¤ਤੇ ਪਹੁੰਚੇ,  ਜਿਸ ਨੂੰ ਅਸੀਂ ਪਹਿਲਾਂ ਵੀ ਇੱਕ ਵਾਰ ਪਾਰ ਕੀਤਾ ਸੀ। ਉਸ ਨਦੀ ਉ¤ਤੇ ਤਿੰਨ ਆਦਮੀ ਸਾਨੂੰ ਮਿਲੇ, ਜਿਨ੍ਹਾਂ ਕੋਲ ਰਾਈਫਲਾਂ ਸਨ। ਉਨ੍ਹਾਂ ਵਿੱਚੋਂ ਇੱਕ ਨੇ ਮੈਂ ਪੁੱਛਿਆ ਕਿ ਅਸੀਂ ਕਿੱਥੇ ਜਾ ਰਹੇ ਹਾਂ। ਮੈਨੂੰ ਉਸ ਨੂੰ ਕਿਹਾ ਤੁਹਾਡਾ ਇਸ ਨਾਲ ਕੀ ਲੈਣਾ ਦੇਣ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ।

ਅੱਗੇ ਪੜੋ....
 
ਅਹਿੰਸਾ ਦਾ ਪੁਜਾਰੀ PRINT ਈ ਮੇਲ

ਬਲਦੇਵ ਸਿੰਘ ਸਿੱਧੂ
ਕਹਿੰਦੇ ਹਨ ਕਿ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਜੀ ਇੱਕ ਪਿੰਡ ਵਿੱਚ ਉਪਦੇਸ਼ ਦੇਣ ਲਈ ਪਹੁੰਚੇ। ਉੁਨ੍ਹ੍ਯਾਂ ਲੋਕਾਂ ਨੂੰ ਦੁੱਖੀ ਤੇ ਉਦਾਸ ਵੇਖ ਕੇ ਬੁੱਧ ਨੇ ਇਸ ਦਾ ਕਾਰਨ ਪੁੁੱਛਿਆ ਤਾਂ ਲੋਕਾਂ  ਨੇ ਡਾਕੂ  ਉਂਗਾਲੀਮੱਲ ਦੇ ਜ਼ੁਲਮਾਂ ਬਾਰੇ ਮਹਾਤਮਾ ਨੂੰ ਦੁੱਖ ਸੁਣਾਏ। ਇਹ ਗੱਲ ਸੁਣ ਕੇ ਉਹ ਬਹੁਤ ਦੁੱਖੀ ਹੋਏ।
ਉਹ ਅਗਲੇ ਦਿਨ ਲੋਕਾਂ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਜੰਗਲ ਵੱਲ ਨੂੰ ਉਸ ਰਸਤੇ ਚੱਲ ਪਏ, ਜਿਸ ਰਸਤੇ  ’ਤੇ ਡਾਕੂ ਲੋਕਾਂ ਨੂੰ ਮਾਰ ਕੇ ਉਨ੍ਹਾਂ ਦਾ ਸਾਮਾਨ ਲੁੱਟ ਲੈਂਦਾ ਸੀ। ਇਸ ਤਰ੍ਹ੍ਯਾਂ ਬੁੱਧ  ਜੀ ਆਪਣੀ ਮਸਤੀ ’ਚ ਮੁਸ਼ਕਿਲ ਨਾਲ ਅੱਧਾ ਕੋਹ ਹੀ ਗਏ ਹੋਣਗੇ ਕਿ ਉਨ੍ਹਾਂ ਨੂੰ ਇੱਕ ਗਰਜ਼ਵੀ ਆਵਾਜ਼ ਸੁਣਾਈ ਦਿੱਤੀ। ਬੁੱਧ ਜੀ ਰੁਕ ਗਏ। ਉਸ ਸਮੇਂ ਹੀ ਸੰਘਣੀਆਂ  ਝਾੜੀਆਂ ’ਚ ਨਿਕਲ ਕੇ ਇੱਕ ਡਾਕੂ ਉਨ੍ਹਾਂ ਦੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ।

ਅੱਗੇ ਪੜੋ....
 
ਬਾਲ ਸਾਹਿਤ ਬਾਲਾਂ ਤੱਕ ਪਹੁੰਚਣਾ ਜ਼ਰੂਰੀ-ਜਸਵੀਰ ਸਿੰਘ ਜੱਸ PRINT ਈ ਮੇਲ

ਬਲਜਿੰਦਰ ਮਾਨ
ਬਾਲ ਸਾਹਿਤ ਨੂੰ ਸਮੱਰਪਿਤ ਹੋ ਕੇ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਰਚਨਾ ਕਰ ਰਿਹਾ ਹੈ। ਬਾਲਾਂ ਦਾ ਚਹੇਤਾ ਸਾਹਿਤਕਾਰ ਸ. ਜਸਬੀਰ ਸਿੰਘ ਜੱਸ। ਉਸ ਨੇ ਜੀਵਨ ਦੇ ਮੁੱਢਲੇ ਸਾਲਾਂ ਵਿੱਚ ਬਾਲ ਸੰਦੇਸ਼ ਅਤੇ ਬੀਬਾ ਰਾਣਾ ਵਰਗੇ ਰਸਾਲਿਆਂ ਦੇ ਅਨੰਦ ਨੂੰ ਮਾਣਿਆ ਹੈ। ਇਸੇ ਕਰਕੇ ਉਸ ਅੰਦਰ ਅੱਜ ਵੀ ਬਾਲਾਂ ਲਈ ਅੰਤਾਂ ਦਾ ਮੋਹ ਹੈ। ਇਸ ਮੋਹ ਦਾ ਪ੍ਰਗਟਾਵਾ ਉਹ ਆਪਣੀਆਂ ਰਚਨਾਵਾਂ ਰਾਹੀਂ ਅਕਸਰ ਕਰਦਾ ਰਹਿੰਦਾ ਹੈ। ਜੀਵਨ ਦਾ ਹਰ ਪਲ ਬਾਲਾਂ ਦੇ ਵਿਕਾਸ ਦੇ ਲੇਖੇ ਲਾ ਰਿਹਾ ਹੈ। ਉਸਦੇ ਹਵਾਲੇ ਜਿਹੜਾ ਵੀ ਪ੍ਰੋਜੈਕਟ ਕੀਤਾ ਗਿਆ। ਉਸ ਨੇ ਪੂਰੀ ਦਿਆਨਤਦਾਰੀ ਨਾਲ ਸਿਰੇ ਚੜ੍ਹਾਇਆ। ਅੱਜ-ਕੱਲ੍ਹ ਵੀ ਉਹ ਪੜ੍ਹੋ ਦਾ ਜ਼ਿਲ੍ਹਾ ਕੋ-ਆਰਡੀਨੇਟਰ ਅਤੇ ਸਰਵ ਸਿੱਖਿਆ ਅਭਿਆਨ ਵੱਲੋਂ ਛਾਪੇ ਜਾ ਰਹੇ ਤ੍ਰੈਮਾਸਿਕ ਬਾਲ ਰਸਾਲੇ ‘‘ ਆਲੇ-ਭੋਲੇ ’’ ਦੇ ਸੰਪਾਦਕੀ ਮੰਡਲ ਵਿੱਚ ਹੈ। ਉਸ ਨੇ ਆਪਣੇ ਜੀਵਨ ਵਿੱਚ ਬਾਲ ਨਾਵਲ ਨੂੰ ਛੱਡ ਕੇ ਬਾਲ ਸਾਹਿਤ ਦੀ ਹਰ ਵੰਨਗੀ ’ਤੇ ਸਫ਼ਲਤਾ ਹਾਸਿਲ ਕੀਤੀ ਹੈ। ਦੋ ਦਰਜਨਾਂ ਦੇ

ਅੱਗੇ ਪੜੋ....
 
ਭੂਤ ਝੂਠਾ ਹੈ PRINT ਈ ਮੇਲ

ਸੁਖਮਿੰਦਰ ਸਿੰਘ ਸੇਖੋਂ
ਫਿਲਮ ਦਾ ਆਖਰੀ ਸ਼ੋਅ ਦੇਖ ਕੇ ਰੁਪਿੰਦਰ ਪੈਦਲ ਸੜਕ ’ਤੇ ਤੁਰਦਾ ਹੋਇਆ ਘਰ ਪਰਤਣ ਲੱਗਾ। ਅੱਗੇ ਤਾਂ ਉਹ ਜ਼ਿਆਦਾਤਰ ਸਕੂਲੋਂ ਭੱਜ ਕੇ ਘਰਦਿਆਂ ਤੋਂ ਚੋਰੀ, ਦਿਨ ਵੇਲੇ ਫਿਲਮਾਂ ਦੇਖਦਾ ਸੀ, ਪ੍ਰੰਤੂ ਅੱਜ ਬੜੇ ਚਿਰ ਬਾਅਦ ਘਰ ਵਾਲਿਆਂ ਦੀ ‘ਆਗਿਆ’ ਲੈ ਕੇ ਉਹ ਇਕੱਲਾ ਹੀ ਫਿਲਮ ਦੇਖ ਕੇ ਵਾਪਸ ਆ ਰਿਹਾ ਸੀ। ਉਹ ਸੜਕ ਦੇ ਕਿਨਾਰੇ-ਕਿਨਾਰੇ ਕਿਤੇ-ਕਿਤੇ ਲੱਗੀਆਂ  ਟਿਊਬਾਂ ਦੀ ਰੌਸ਼ਨੀ ਵਿੱਚ ਮਸਤੀ ਦੇ ਆਲਮ ’ਚ ਹਾਲੇ  ਘਰ ਦੇ ਅੱਧ ਤੱਕ ਵੀ ਨਹੀਂ ਸੀ  ਅੱਪੜਿਆ ਕਿ ਉਸ ਦਾ ਸਿਰ ਪੀੜ ਹੋਣ ਲੱਗਾ। ਗਰਮੀਆਂ ਕਰਕੇ ਪਸੀਨਾ ਆਉਣਾ ਤਾਂ ਸੁਭਾਵਿਕ ਹੀ ਸੀ। ਉਸ ਨੇ ਤਰ-ਬ-ਤਰ  ਹੋਏ ਚਿਹਰੇ ਨੂੰ ਰੂਮਾਲ ਨਾਲ ਸਾਫ ਕਰਨਾ ਚਾਹਿਆ, ਪਰ ਜੇਬ ਵਿੱਚੋਂ ਰੁਮਾਲ ਗਾਇਬ ਸੀ। ਦੂਸਰੀੇ ਜੇਬ ਵਿੱਚ ਹੱਥ ਮਾਰਿਆ ਤਾਂ ਇੱਕ ਰੁਪਿਆ ਉਸਦੇ ਹੱਥ ਲੱਗਾ। ਰੁਪਈਆ ਕੱਢ ਕੇ ਹਥੇਲੀ ’ਤੇ ਟਿਕਾਇਆ, ‘ਉਹ ਕਿਸੇ ਕੈਮਿਸਟ ਤੋਂ ਸਿਰ ਪੀੜ ਦੀ ਗੋਲੀ ਲੈ ਕੇ ਖਾ ਲਵੇ’, ਉਸਦੇ ਅੰਦਰ ਨੇ ਸੋਚਿਆ।
ਪ੍ਰੰਤੂ ਇਹ ਖਿਆਲ ਉਸਨੂੰ ਮੁੱਢੋਂ ਹੀ ਤਿਆਗਣਾ ਪਿਆ, ਚੂੰਕਿ ਇੱਕ ਰੁਪਿਆ ਉਸ ਨੂੰ  ਬਹੁਤ ‘ਕੀਮਤੀ’ ਲੱਗਿਆ ਤੇ ਉਸ ਨੇ ਉਹ ਰੁਪਿਆ ਉਵੇਂ ਹੀ ਆਪਣੀ ਜੇਬ ਵਿੱਚ ਸੁਰੱਖਿਅਤ ਕਰ ਲਿਆ। ਰਸਤੇ ਵਿੱਚ ਇੱਕ ਕਿਨਾਰੇ ’ਤੇ ਬੰਦ ਪਈ ਸਾਈਕਲ ਦੀ ਦੁਕਾਨ ਦੇ ਬਾਹਰ ਲੱਗਾ ਨਲਕਾ ਨਜ਼ਰ ਆਇਆ। ਉਸ ਸੋਚਿਆ, ‘ਕਿਉਂ ਨਾ ਦੋ ਘੁੱਟਾਂ ਪਾਣੀ ਦੀਆਂ ਈ ਪੀ ਲ੍ਯਈਆਂ ਜਾਣ, ਸ਼ਾਇਦ ਇਸ ਨਾਲ…।’

ਅੱਗੇ ਪੜੋ....
 
ਚਾਟ,ਚੈਟ ਅਤੇ ਚੀਟ ਦਾ ਕਾਲ-ਚੱਕਰ PRINT ਈ ਮੇਲ

ਤਰਲੋਚਨ ਸਿੰਘ ‘ਦੁਪਾਲਪੁਰ’
chat1 ਠੱਕ-ਠੱਕ-ਠੱਕ’
ਦਰਵਾਜ਼ਾ ਖੜਕਣ ਦੀ ਆਵਾਜ਼ ਸੁਣ ਕੇ ਘਰ ਦੇ ਮਾਲਕ ਨੇ ਝੱਬਦੇ ਉ¤ਠ ਕੇ ਦਰਵਾਜ਼ਾ ਖੋਲ੍ਹਿਆ। ਸੰਤਾਂ-ਸਾਧੂਆਂ ਜੈਸਾ ਪਹਿਰਾਵਾ ਪਹਿਨੀ ਬਾਹਰ ਇੱਕ ਬਜ਼ੁਰਗ ਖੜ੍ਹਾ ਸੀ।
‘‘ ਹੁਕਮ ਕਰੋ ਬਾਬਾ ਜੀ?’’
ਨੇਕ ਦਿਲ ਧਰਮੀ ਸਰਦਾਰ ਜੀ ਨੇ ਹੱਥ ਜੋੜਦਿਆਂ ਦਰ ’ਤੇ ਖੜ੍ਹੇ ਅਜਨਬੀ ਨੂੰ ਪੁੱਛਿਆ।
‘‘ਭਗਤਾ ਪ੍ਰਸ਼ਾਦਾ ਛੱਕਣ ਦੀ ਇੱਛਾ ਹੈ।’’ ਘਰ ਦੇ ਮਾਲਕ ਦੀ ਮਿੱਠੀ ਬੋਲ-ਬਾਣੀ ਸੁਣ ਕੇ ਬਾਬਾ ਜੀ ਨੇ ਸਿੱਧੀ-ਸਪਾਟ ਚਾਹਤ ਦੱਸ ਦਿੱਤੀ।
‘‘ਜੀਉ ਆਇਆਂ ਨੂੰ, ਧੰਨ ਭਾਗ ਮਹਾਂ-ਪੁਰਸ਼ੋ।’’ ਕਹਿ ਕੇ ਸਰਦਾਰ ਜੀ ਨੇ ਬੜੇ ਆਦਰ ਭਾਅ ਨਾਲ ਬਾਬਾ ਜੀ ਨੂੰ ਬੈਠਕ ਵਿੱਚ ਬਿਠਾ ਲਿਆ। ਰੋਟੀ-ਟੁੱਕ ਦਾ ਵੇਲਾ ਤਾਂ ¦ਘ ਚੁੱਕਾ ਸੀ, ਇਸ ਲਈ ਸਰਦਾਰ ਜੀ ਨੇ ਆਪਣੀ ਬੇਟੀ ਨੂੰ ਆਵਾਜ਼ ਮਾਰੀ ਕਿ ਬਾਬਾ ਜੀ ਲਈ ¦ਗਰ-ਪਾਣੀ ਤਿਆਰ ਕੀਤਾ ਜਾਏ। ਸ਼ਿਸ਼ਟਾਚਾਰ ਵਜੋਂ ਸਰਦਾਰ ਜੀ ਦੀ ਲੜਕੀ ਨੇ ਬਾਬਾ ਜੀ ਨੂੰ ਨਮਸਕਾਰ ਕਰ ਕੇ ਪੁੱਛਿਆ ਕਿ ਆਪ ਕਿਹੜੀ ਦਾਲ-ਭਾਜੀ ਖਾਣੀ ਪਸੰਦ ਕਰੋਗੇ?

ਅੱਗੇ ਪੜੋ....
 
<< Start < Prev 111 112 113 114 115 116 117 118 119 Next > End >>

Results 1036 - 1044 of 1065

Advertisements

Advertisement
Advertisement
Advertisement
Advertisement
Advertisement