ਧਰਮੀਆਂ ਦੇ ਦੇਸ਼ ਵਿੱਚ ਇਲਾਜ ਬਗੈਰ ਕਿਉਂ ਮਰ ਰਹੇ ਨੇ ਲਾਚਾਰ ਮਰੀਜ਼? |
|
|
ਸੁਰਿੰਦਰ ਸਿੰਘ ਪੁਰੀ
ਬੇਸ਼ੱਕ ਦੇਸ਼ ਦੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਉੱਥੋਂ ਦੀ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਅਤੇ ਇਸ ਤਹਿਤ ਪਹਿਲ ਦੇ ਆਧਾਰ ’ਤੇ ਹਰ ਖੇਤਰ ਵਿੱਚ ਹਸਪਤਾਲ ਉਸਾਰ ਕੇ ਉੱਥੇ ਜੀਵਨ ਬਚਾਉਣ ਦੇ ਹਰ ਸੰਭਵ ਸਾਧਨ ਉਪਲੱਬਧ ਹੋਣੇ ਜ਼ਰੂਰੀ ਹਨ, ਪਰ ਅਸੀਂ ਆਪਣੇ ਦੇਸ਼ ਦੀ ਗੱਲ ਕਰ ਵੇਖੀਏ, ਕੀ ਦੇਸ਼ ਨੂੰ ਅੰਗਰੇਜ਼ ਪਾਸੋਂ ਆਜ਼ਾਦੀ ਲੈ ਕੇ ਦੇਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਯੋਧਿਆਂ ਨੇ ਇਹੋ ਜਿਹੇ ਆਜ਼ਾਦ ਭਾਰਤ ਦਾ ਸੁਪਨਾ ਵੇਖਿਆ ਸੀ?
ਅੱਜ ਜਦੋਂ ਕਈ ਬਜ਼ੁਰਗਾਂ ਦੇ ਮੂੰਹੋਂ ਇਹ ਸੁਣਦੇ ਹਾਂ ਕਿ ਇਹੋ ਜਿਹੀ ਅੱਜ ਦੀ ਆਜ਼ਾਦੀ ਨਾਲੋਂ ਤਾਂ ਅੰਗਰੇਜ਼ ਦੀ ਗੁਲਾਮੀ ਸੌ ਦਰਜੇ ਚੰਗੀ ਸੀ ਤਾਂ ਸਿਰ ਨਮੋਸ਼ੀ ਨਾਲ ਝੁਕ ਜਾਂਦਾ ਹੈ, ਕਿਉਂਕਿ ਇਹ ਬਿਲਕੁਲ ਸੱਚ ਹੈ ਕਿ ਗੋਰਿਆਂ ਦੀ ਥਾਂ ਹੁਣ ਕਾਲੇ ਹਾਕਮ ਲੋਕਾਂ ਦੀਆਂ ਭਾਵਨਾਵਾਂ ਨੂੰ ਅਣਗੌਲਿਆ ਕਰ ਰਹੇ ਹਨ। ਨਿੱਤ ਅਖਬਾਰਾਂ ਵਿੱਚ ਜ਼ਿੰਦਗੀ ਵਾਸਤੇ ਮੌਤ ਨਾਲ ਲੜ ਰਹੇ ਲਾਚਾਰ ਮਰੀਜਾਂ ਦੇ ਵਾਰਸਾਂ ਵੱਲੋਂ ਕੀਤੀਆਂ ਜਾਂਦੀਆਂ ਆਰਥਿਕ ਮਦਦ ਦੀਆਂ ਮਿੰਨਤਾਂ ਪੜ੍ਹ ਕੇ ਮਨ ਤੜਪ ਉੱਠਦਾ ਹੈ ਕਿ ਇਹ ਕਾਹਦੀਆਂ ਸਰਕਾਰਾਂ ਨੇ ਜੋ ਆਪਣੇ ਲੋਕਾਂ ਨੂੰ ਜ਼ਿੰਦਗੀ ਜਿਊੁਣ ਦਾ ਹੱਕ ਦੇਣ ਤੋਂ ਮੁਨਕਰ ਹੋਈਆਂ ਫਿਰਦੀਆਂ ਨੇ।
|
ਅੱਗੇ ਪੜੋ....
|
|
|
|
<< Start < Prev 111 112 113 114 115 116 117 118 119 120 Next > End >>
|
Results 1045 - 1053 of 1122 |