Patiala
Amritsar
New Delhi
ਜਦੋਂ ਦੁਸ਼ਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ’ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ 540 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਿਲ ਹੈ ਕਿ ਉਸ ਦੇ ਗਗਨ ’ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ’ਤੇ ਤੁਰਨ ਵਿੱਚ ਅਗਵਾਈ ਤੇ ਹੌਂਸਲਾ ਬਖ਼ਸ਼ਦੇ ਹਨ।
ਭਾਰਤ ਬਟਵਾਰੇ ਦਾ ਦਰਦ ਤਾਂ ਭਾਰਤੀਆਂ ਦੇ ਦਿਲਾਂ 'ਚੋਂ ਕਦੇ ਨਹੀਂ ਮਿਟੇਗਾ,ਲੇਕਿਨ ਭਾਰਤ ਬਟਵਾਰੇ ਦੇ ਬਾਅਦ ਦੇਸ਼ 'ਚ ਹੀ ਪੰਜਾਬ ਅਤੇ ਬੰਗਾਲ ਦੇ ਹੋਏ ਦੋ ਟੁਕੜਿਆਂ ਦਾ ਹੋਣਾ ਵੀ ਦੇਸ਼ ਲਈ ਹਮੇਸ਼ਾ ਮੰਦਭਾਗਾ ਰਹੇਗਾ ਕਿਉਂਕਿ ਭਾਰਤ ਦੇ ਟੁਕੜਿਆਂ ਦਾ ਇਲਜ਼ਾਮ ਤਾਂ ਅਸੀਂ ਅੰਗਰੇਜ਼ਾ 'ਤੇ ਵੀ ਲਗਾ ਦਿੰਦੇ ਹਾਂ ਪਰੰਤੂ ਪੰਜਾਬ ਦੇ ਟੁਕੜੇ ਕਰਨ ਵਾਲੇ ਤਾਂ ਕੋਈ ਹੋਰ ਨਹੀਂ ਪੰਜਾਬੀ ਹੀ ਰਹੇ ਹਨ।ਸਿਆਸਤ ਅਤੇ ਪੈਸੇ ਨੇ ਹਰ ਵਾਰ ਆਪਣਾ ਰੰਗ ਵਿਖਾਇਆ ਅਤੇ ਸਿਆਸਤ ਦੀ ਖੇਡ ਖੇਡਦਿਆਂ ਹਰ ਵਾਰ ਰਾਜਨੀਤਿਕਾਂ ਨੇ ਵੰਡੀਆਂ ਪਾਉਣ 'ਚ ਕੋਈ ਕਸਰ ਨਹੀਂ ਛੱਡੀ,ਹਰ ਕਿਸੇ ਦੇ ਦਿਲ 'ਚੋਂ ਹੁਣ ਤਾਂ ਇਹੀ ਅਵਾਜ਼ ਨਿਕਲਦੀ ਹੈ ਕਿ ਕਦੋਂ ਤੱਕ ਚੱਲੇਗਾ ਆਪਣਿਆਂ ਨਾਲ ਇਹ ਪਰਾਇਆਪਨ।