ਭਾਈ ਉਦੈ ਸਿੰਘ ਜੀ |
|
|
ਭਾਈ ਉਦੈ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੱਖ ਸਨ। ਉਹ ਭਾਈ ਬੱਚਿਤਰ ਸਿੰਘ ਜੀ ਦੇ ਭਰਾ ਸਨ। ਉਨ੍ਹਾਂ ਦੇ ਪਿਤਾ ਮਨੀ ਰਾਮ ਜੀ ਨੇ ਜੋ ਅਲੀਪੁਰ ਦੇ ਵਸਨੀਕ ਸਨ, ਉਨ੍ਹਾਂ ਸਮੇਤ ਆਪਣੇ ਚਾਰ ਪੁੱਤਰ ਹੋਰ ਦਸ਼ਮੇਸ਼ ਜੀ ਨੂੰ ਅਰਪਣ ਕਰ ਦਿੱਤੇ ਸਨ।
|
ਅੱਗੇ ਪੜੋ....
|
|
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ |
|
|
ਸਤਮੀਤ ਕੌਰ
ਸਾਹਿਬ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ
ਸਕਦਾ ਕਿਉਂਕਿ
ਆਪ ਜੀ ਦੀ ਸ਼ਹੀਦੀ ਨਾਲ ਹੀ ਹਿੰਦੂ ਧਰਮ ਦੀ ਰੱਖਿਆ ਹੋਈ ਨਹੀਂ ਤਾਂ ਸਾਰਾ ਹਿੰਦੁਸਤਾਨ
ਬਾਦਸ਼ਾਹ ਔਰੰਗਜ਼ੇਬ ਦੇ ਜੁਲਮ ਅੱਗੇ ਮਜਬੂਰ ਹੋ ਕੇ ਆਪਣਾ ਧਰਮ ਬਦਲ ਲੈਂਦਾ।
|
ਅੱਗੇ ਪੜੋ....
|
|
ਗੁਰੂ ਨਾਨਕ ਦੇਵ ਜੀ ਦਾ ਪੱਤਰਕਾਰੀ ਪ੍ਰਤੀ ਦ੍ਰਿਸ਼ਟੀਕੋਣ |
|
|
ਵਰਤਮਾਨ ਯੁੱਗ ਵਿੱਚ ਪੱਤਰਕਾਰੀ ਦਾ ਮਹੱਤਵ ਬਹੁਤ ਵੱਧ ਗਿਆ ਹੈ। ਪੱਤਰਕਾਰੀ ਇਕ ਕਲਾ ਹੈ, ਇੱਕ ਜ਼ਜ਼ਬਾ ਹੈ ਅਤੇ ਇੱਕ ਸੱਚਾਈ ਹੈ। ਉਨ੍ਹਾਂ ਵਲੋਂ ਉਚਾਰੀ ਬਾਣੀ ਵਿੱਚ ਇੱਕ ਆਦਰਸ਼ ਪੱਤਰਕਾਰ ਦਾ ਸਿਧਾਂਤ ਦ੍ਰਿਸ਼ਟੀਗੋਚਰ ਹੁੰਦਾ ਹੈ। ਉਨ੍ਹਾਂ ਅਨੁਸਾਰ ਪੱਤਰਕਾਰੀ ਇੱਕ ਪ੍ਰਕਾਰ ਸਮਾਜ ਦੀ ਨਿਸ਼ਕਾਮ ਸੇਵਾ ਹੈ, ਭਵਿੱਖ ਨੂੰ ਹੋਰ ਚੰਗੇਰਾ ਬਣਾਉਣ ਲਈ ਇੱਕ ਉੱਦਮ ਹੈ, ਝੂਠ ਤੇ ਸੱਚ ਦੇ ਫ਼ਰਕ ਨੂੰ ਉਜਾਗਰ ਕਰਨ ਦਾ ਸਾਧਨ ਹੈ, ਆਪਾ ਵਾਰ ਕੇ ਦੂਸਰਿਆਂ ਦਾ ਭਲਾ ਕਰਨਾ ਹੈ ਅਤੇ ਸਹੀ ਅਰਥਾਂ ਵਿੱਚ ਦੇਸ਼ ਕੌਮ ਦੀ ਖਾਤਰ ਮਰ ਮਿਟਣ ਦਾ ਸੰਕਲਪ ਹੈ। ਇਸ ਤੋਂ ਵੀ ਅੱਗੇ ਵੱਧ ਕੇ ਜੇ ਇਹ ਕਿਹਾ ਜਾਵੇ ਕਿ ਪੱਤਰਕਾਰੀ ਪੂਰੀ ਦੁਨੀਆਂ ਨੂੰ ਇੱਕ ਨਵੀਂ ਨਰੋਈ ਸੇਧ ਦਿੰਦੀ ਹੈ, ਦੁਨੀਆਂ ਭਰ ਦੇ ਲੋਕਾਂ ਨੂੰ ਬੇਹਤਰ ਤੇ ਉਸਾਰੂ ਜੀਵਨ-ਜਾਂਚ ਪ੍ਰਦਾਨ ਕਰਦੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਜੇਕਰ ਪੱਤਰਕਾਰੀ ਦੇ ਸਹੀ ਮਾਅਨਿਆਂ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਇੱਕ ਪੱਤਰਕਾਰ ਆਪਣੀ ਕਲਮ ਰਾਹੀਂ ਵਿਸ਼ਵ-ਭਾਈਚਾਰੇ ਦੇ ਸੰਕਲਪ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ ਪਰ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਇੱਕ ਪੱਤਰਕਾਰ ਇੱਕ ਮਿਸ਼ਨ ਦੀ ਤਰ੍ਹਾਂ ਲੋਭ ਰਹਿਤ ਨਿਸ਼ਕਾਮ ਸੇਵਾ ਲਈ ਇਸ ਕਿੱਤੇ ਵਿੱਚ ਪੈਰ ਰੱਖੇ। ਉਸ ਦਾ ਟੀਚਾ ਕੇਵਲ ਤੇ ਕੇਵਲ ਸੱਚਾਈ ਦੇ ਸਿਧਾਂਤਾਂ, ਤੇ ਚੱਲ ਕੇ ਦੁਨੀਆਂ ਭਰ ਦੇ ਲੋਕਾਂ ਨੂੰ ਸਹੀ ਅਤੇ ਅਸਲ ਸਥਿਤੀ ਤੋਂ ਜਾਣੂ ਕਰਾਏ।
|
ਅੱਗੇ ਪੜੋ....
|
|
ਭਗਤ ਸ੍ਰੀ ਸੈਣ ਜੀ |
|
|
ਭਗਤ ਸ੍ਰੀ ਸੈਣ ਜੀ, ਸੈਨ ਨਾਈ ਬੁਤਕਾਰੀਆ, ਉਹ ਘਰ-ਘਰ ਸੁਣਿਆ॥ ਹਿਰਦੇ ਵਸਿਆ ਪਾਰਬ੍ਰਹਮ ਭਗਤਾਂ ਮੇਂ ਗਨਿਆ॥ਰਾਗ ਆਸਾ ਵਿੱਚ ਗੁਰਬਾਣੀ ਦੇ ਉਪਰੋਕਤ ਪਵਿੱਤਰ ਮਹਾਂ ਵਾਕ ਅਨੁਸਾਰ ਨਾਈ ਬਰਾਦਰੀ ਵਿੱਚ ਜਨਮ ਲੈਣ ਵਾਲੇ ਤੇ ਲੋਕਾਂ ਦੀਆਂ ਗੰਢਾਂ ਬੁੱਤੀਆਂ (ਵਗਾਰਾਂ) ਕਰਨ ਵਾਲੇ ਭਗਤ ਸ੍ਰੀ ਸੈਣ ਜੀ ਅਧਿਆਤਮਿਕ ਬਲ ਨਾਲ ਰੂਹਾਨੀਅਤ ਸ਼ਕਤੀ ਵਿੱਚ ਭਰਪੂਰ ਭਗਤਾਂ ਦੀ ਸਫ (ਕਤਾਰ) ਵਿੱਚ ਆ ਖਲੋਤੇ ਹਨ। ਜਿਨ੍ਹਾਂ ਦੀ ਗਿਣਤੀ ਸ਼੍ਰੋਮਣੀ ਭਗਤਾਂ ਵਿੱਚ ਸ਼ੁਮਾਰ ਹੋ ਚੁੱਕੀ ਹੈ। ਭਗਤ ਸ੍ਰੀ ਸੈਣ ਜੀ ਦੀ ਯਾਦਗਾਰੀ ਇਮਾਰਤ ਪਿੰਡ ਪਰਤਾਬਪੁਰਾ ਜ਼ਿਲ੍ਹਾ ਜ¦ਧਰ ਵਿਖੇ ਬਣੀ ਹੋਈ ਹੈ।
|
ਅੱਗੇ ਪੜੋ....
|
|
ਮਹਾਨ ਤਿਆਗੀ, ਪਰਮ ਤਪੱਸਵੀ ਤੇ ਵਿਦਵਾਨ-ਸ਼ੇਖ ਫਰੀਦ |
|
|
ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ, ਸ਼ੇਖ ਫਰੀਦ ਜੀ ਦਾ ਸਥਾਨ ਪੰਜਾਬੀ ਸਾਹਿਤ ਵਿੱਚ ਉਹ ਹੈ, ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230, ਸੰਨ 1173 ਈ. ਨੂੰ ਹੋਇਆ। ਫਰੀਦ ਜੀ ਨੂੰ ਬਚਪਨ ਵਿੱਚ ਹੀ ਵਿੱਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿੱਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ, ਕਿਉਂਕਿ ਉਨ੍ਹਾਂ ਦਿਨਾਂ ’ਚ ਮੁਲਤਾਨ, ਸੰਸਾਰਿਕ ਤੇ ਰੂਹਾਨੀ ਵਿੱਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿੱਦਿਆ ਮੁਲਤਾਨ ਵਿੱਚ ਹੀ ਸ਼ੁਰੂ ਹੋਈ। ਫਰੀਦ ਜੀ ਖਵਾਕਾ ਬਖਤਿਆਰ ਕਾਕੀ ਦੇ ਮੁਰੀਦ ਹੋਏ ਹਨ। ਬਾਬਾ ਫਰੀਦ ਜੀ ਮਹਾਨ ਤਿਆਗੀ ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ।
|
ਅੱਗੇ ਪੜੋ....
|
|
|
|
<< Start < Prev 121 122 123 124 125 Next > End >>
|
Results 1081 - 1089 of 1122 |