ਔਰਤਾਂ ਲਈ ਪ੍ਰੇਰਣਾ ਸਰੋਤ ਬਣੀ ਰੁਖ਼ਸਾਨਾ |
|
|
ਅੱਜ ਦੀ ਔਰਤ ਕਮਜ਼ੋਰ ਨਹੀਂ, ਹੁਣ ਉਹ ਪਹਿਲਾਂ ਜਿਹੀ ਨਹੀਂ ਰਹੀ, ਕੁੱਝ ਇਸ ਤਰ੍ਹਾਂ ਦਾ ਹਾਲ ਹੀ ਬਿਆਨ ਕਰਦੀ ਹੈ ਪਿਛਲੇ ਐਤਵਾਰ ਦੀ ਰਾਤ ਨੂੰ ਜੰਮੂ ਤੋਂ 190 ਕਿਲੋਮੀਟਰ ਦੂਰ ਸਥਿਤ ਰਾਜੌਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸ਼ਾਧਰਾ ਵਿਖੇ ਵਾਪਰੀ ਘਟਨਾ। ਇਹ ਘਟਨਾ ਉਹਨਾਂ ਔਰਤਾਂ ਦੇ ਲਈ ਪ੍ਰੇਰਣਾ ਸਰੋਤ ਤੋਂ ਘੱਟ ਨਹੀਂ, ਜੋ ਆਏ ਦਿਨ ਮਰਦਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਕਦੇ ਕਦੇ ਅੱਤਿਆਚਾਰਾਂ ਤੋਂ ਤੰਗ ਆਕੇ ਮੋਤੀਆਂ ਜਿਹੀ ਅਨਮੋਲ ਜਿੰਦਗੀ ਖੋਹ ਲੈਂਦੀਆਂ ਹਨ।
|
ਅੱਗੇ ਪੜੋ....
|
|
ਗਾਂਧੀ, ਗਾਂਧੀਵਾਦ ਅਤੇ ਗਾਂਧੀਗਿਰੀ |
|
|
- ਅਸ਼ੋਕ ਜੋਸ਼
ਗਾਂਧੀ, ਗਾਂਧੀਵਾਦ ਅਤੇ ਗਾਂਧੀਗਿਰੀ ਤਿੰਨੇਂ ਅਲੱਗ-ਅਲੱਗ ਹਨ, ਪਰ ਤਿੰਨਾਂ ਦਾ ਸਬੰਧ ਇੱਕ ਅਜਿਹੇ ਵਿਅਕਤੀ ਨਾਲ ਹੈ, ਜੋ ਸਾਰੀ ਦੁਨੀਆ ਵਿੱਚ ਇੱਕ ਹੀ ਹੈ - ਮਹਾਤਮਾ ਗਾਂਧੀ, ਜਿਸ ਨੂੰ ਇੱਕੀਵੀਂ ਸਦੀ ਦਾ ਸਭ ਤੋਂ ਪ੍ਰਸਿੱਧ ਵਿਅਕਤੀ ਚੁਣਿਆ ਗਿਆ ਸੀ। ਮੋਹਨਦਾਸ ਕਰਮਚੰਦ ਗਾਂਧੀ ਅਜਿਹੇ ਵਿਅਕਤੀ ਸਨ, ਜੋ ਇੱਕ ਸਦੀ ਤੱਕ ਸਾਰੀ ਦੁਨੀਆ 'ਤੇ ਛਾਏ ਰਹੇ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਵਿਚਕਾਰ ਮੌਜੂਦ ਹਨ, ਭਲਾ ਹੀ ਉਹ 'ਲਗੇ ਰਹੋ ਮੁੰਨਾਭਾਈ' ਵਰਗੀ ਫਿਲਮ ਹੀ ਕਿਉਂ ਨਾ ਹੋਵੇ। ਗਾਂਧੀ ਜਿੰਨੀ ਸਿੱਧੀ ਅਤੇ ਸਰਲ ਸ਼ਖਸੀਅਤ ਹੈ, ਉਹਨਾਂ ਨੂੰ ਸਮਝਣਾ ਓਨਾ ਹੀ ਟੇਢਾ ਹੈ।
|
ਅੱਗੇ ਪੜੋ....
|
|
ਲੱਖ ਪਰਦੇਸੀ ਹੋਈਏ |
|
|
ਲੱਖ ਪਰਦੇਸੀ ਹੋਈਏ |
|
|
ਸਤਮੀਤ ਕੌਰ |
|
|
|
|
|
|
ਲੇਹ......ਰੋਹਤਾਂਗ......ਦਾ ਠੰਡਾ ਠੰਡਾ ਮੌਸਮ...ਠੰਡੀ ਠੰਡੀ ਹਵਾ...... ਚਾਰੇ ਪਾਸੇ ਚਿੱਟੀ ਚਾਦਰ ਦੀ ਤਰ੍ਹਾਂ ਫੈਲੀ ਹੋਈ ਬਰਫ .......ਇੱਥੇ ਕੇ ਸੀ ਮੁਵੀਜ ਪ੍ਰਾ.ਲਿ ਦੀ ਪਹਿਲੀ ਪੰਜਾਬੀ ਫਿਲਮ 'ਲਖ ਪਰਦੇਸੀ ਹੋਈਏ' ਦੀ ਸ਼ੁਟਿੰਗ ਚਲ ਰਹੀ ਸੀ. ਨਿਰਮਾਤਾ ਪ੍ਰੇਮ ਗਾਂਧੀ- ਅਮਰਜੀਤ ਕੌਰ, ਨਿਰਦੇਸ਼ਕ ਡਾ. ਸਵਰਨ ਸਿੰਘ ਆਪਣੇ ਸਹਾਯਕ ਦੇ ਨਾਲ ਗ੍ਰੇਸੀ ਸਿੰਘ, ਰਜਤ ਬੇਦੀ, ਆਰਤੀ ਪੁਰੀ, ਅਤੇ ਪਰਨੀਤ ਸਿੰਘ ਤੇ ਫਿਲਮਾਏ ਗਏ ਸੀਨ ਦੇ ਬਾਰੇ ਵਿੱਚ ਚਰਚਾ ਕਰ ਰਹੇ ਸੀ. ਦੋਵੇ ਰੋਮਾਂਟਿਕ ਜੋੜੀਆਂ ਤੇ ਗੀਤ ਫਿਲਮਾਨਾ ਸੀ. ਕੋਰਿਉਗ੍ਰਾਫਰ ਬਾਬਾ ਜਾਧਵ ਗੀਤ ਦੀ ਰਿਹਰਸਲ ਕਰ ਰਹੇ ਸੀ. ਪਹਿਲਾਂ ਸ਼ਾਟ ਲਿਆ ਗਿਆ ਪਰ ਨਿਰਦੇਸ਼ਕ ਡਾ.ਸਵਰਨ ਸਿੰਘ ਨੂੰ ਉਹ ਸ਼ਾਟ ਚੰਗਾ ਨਹੀਂ ਲਗਿਆ ਤਾਂ ਉਹ ਸ਼ਾਟ ਫਿਰ ਲਿਆ ਗਿਆ. ਜਿਵੇਂ ਹੀ ਕੋਰਿਉਗ੍ਰਾਫਰ ਨੇ ਸੀਟੀ ਬਜਾਈ ਤਾਂ ਗ੍ਰੇਸੀ ਸਿੰਘ ਅਤੇ ਰਜਤ ਬੇਦੀ ਦਾ ਗੀਤ 'ਤੇਰਿਆ ਮੁਹੱਬਤਾ ਨੂੰ ਰੱਬ ਮੈਂ ਬਣਾ' ਫਿਲਮਾਇਆ ਜਾਣ ਲਗਿਆ. ਇਸ ਸਮੇਂ ਗ੍ਰੇਸੀ ਸਿੰਘ ਅਤੇ ਰਜਤ ਸਿੰਘ ਤੇ ਬਹੁਤ ਸਾਰੇ ਸ਼ਾਟਸ ਲਏ ਗਏ. ਇਸ ਦੇ ਨਾਲ ਹੀ ਪਰਨੀਤ ਸਿੰਘ ਅਤੇ ਆਰਤੀ ਪੁਰੀ ਤੇ ਠੰਡੀ ਠੰਡੀ ਬਰਫ ਤੇ ਗੀਤ ਫਿਲਮਾਇਆ ਗਿਆ. ਗੀਤ ਦੇ ਬੋਲ ਸੀ 'ਮੈਂ ਤੇਰੇ ਨਾਲ ਪ੍ਰੀਤਾਂ ਨਹੀਂ' ਚਲਣ ਲਗਿਆ. ਪਰਨੀਤ ਸਿੰਘ ਅਤੇ ਆਰਤੀ ਪੁਰੀ ਬਰਫ ਤੇ ਡਾਂਸ ਕਰਣ ਲੱਗੇ. ਕਦੀ ਰੋਲਿੰਗ ਕਰਦੇ ਕਦੀ ਉਹ ਮਸਤੀ ਕਰਦੇ. ਕੁੱਝ ਸਮੇਂ ਬਾਅਦ ਪੂਰਾ ਯੁਨੀਟ ਇਸ ਠੰਡੀ- ਠੰਡੀ ਹਵਾ ਤੋਂ ਬਚਦਾ ਹੋਇਆ ਮੈਦਾਨੀ ਇਲਾਕੇ ਦੇ ਪਿਆਰੇ ਪਿਆਰੇ ਫੁੱਲਾਂ ਵਿੱਚ ਆ ਗਿਆ. ਉੱਥੇ ਰਜਤ ਬੇਦੀ ਅਤੇ ਗ੍ਰੇਸੀ ਸਿੰਘ ਤੇ ਗੀਤ ਦੀ ਕੁੱਝ ਲਾਈਨਾਂ ਫਿਲਮਾਈ ਗਈ.
|
|
|
ਅੱਗੇ ਪੜੋ....
|
|
ਦਾਤਾ ਬੰਦੀ ਛੋੜ |
|
|
ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਗੁਰੂ ਜੀ ਨੇ ਫੈਸਲਾ ਕਰ ਲਿਆ ਕਿ ਹੁਣ ਧਰਮ ਦੀ ਰਾਖੀ ਸ਼ਾਂਤੀ ਨਾਲ ਨਹੀਂ ਹੋ ਸਕਦੀ ਜੁਲਮ ਦਾ ਟਾਕਰਾ ਕਰਨ ਲਈ ਹੁਣ ਤਲਵਾਰ ਉਠਾਉਣੀ ਹੀ ਪਵੇਗੀ। ਗੁਰੂ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਅਤੇ ਅਕਾਲ ਤਖਤ ਸਾਹਿਬ ਵਿੱਚ ਬਿਰਾਜਮਾਨ ਹੋਏ।
|
ਅੱਗੇ ਪੜੋ....
|
|
ਮਾਲਵੇ ਦਾ ਪ੍ਰਸਿੱਧ ਮੇਲਾ 'ਗੁਰੂ ਕੀ ਢਾਬ' |
|
|
|
ਪੰਜਾਬ ਮੇਲਿਆਂ ਦੀ ਧਰਤੀ ਹੈ.ਖਾਸ ਕਰਕੇ ਮਾਲਵਾ ਇਲਾਕੇ ਵਿੱਚ ਲੱਗਣ ਵਾਲੇ ਮੇਲਿਆਂ ਵਿੱਚੋਂ 'ਗੁਰੂ ਕੀ ਢਾਬ' ਦੇ ਮੇਲੇ ਦੀ ਆਪਣੀ ਵੱਖਰੀ ਮਹਾਨਤਾ ਹੈ. ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਪਿੰਡ ਗੁਰੂ ਕੀ ਢਾਬ ਵਿਖੇ ਇਹ ਮੇਲਾ ਹਰ ਸਾਲ ਦੋ ਅਤੇ ਤਿੰਨ ਅੱਸੂ ਨੂੰ ਲਗਾਇਆ ਜਾਂਦਾ ਹੈ.
|
|
|
ਅੱਗੇ ਪੜੋ....
|
|
|
|
<< Start < Prev 121 122 123 124 125 Next > End >>
|
Results 1108 - 1116 of 1122 |